ਮਨੁੱਖ ਅਤੇ ਸ਼ੈਤਾਨ ਵਿਚ ਕੀ ਅੰਤਰ ਰਹਿ ਗਿਆ

by Bachiter Singh

ਕੁਝ ਸਾਲ ਪਹਿਲਾਂ ਮੈਂ ਡਿਸਕਵਰੀ ਚੈਨਲ ‘ਤੇ ਇਕ ਪ੍ਰੋਗਰਾਮ ਦੇਖ ਰਿਹਾ ਸੀ ਜੋ ਖੁਰਾਕ ਅਤੇ ਖਾਣ ਪੀਣ ਆਦਿ ਤੇ ਅਧਾਰਤ ਸੀ। ਹਾਲਾਂਕਿ ਮੈਨੂੰ ਇਸ ਕਿਸਮ ਦੇ ਪ੍ਰੋਗਰਾਮਾਂ ਵਿਚ ਕੋਈ ਖਾਸ ਦਿਲਚਸਪੀ ਨਹੀਂ ਸੀ, ਫਿਰ ਵੀ ਮੈਂ ਦੇਖ ਰਿਹਾ ਸੀ। ਪ੍ਰੋਗਰਾਮ ਵਿਚ ਦਿਖਾਇਆ ਗਿਆ ਕਿ ਕੇਰਲ ਦੀ ਇਕ ਔਰਤ ਨੇ ਘਰ ਵਿੱਚ ਆਉਣ ਵਾਲੇ ਮਹਿਮਾਨ ਲਈ ਕਿਸੇ ਖ਼ਾਸ ਕਿਸਮ ਦਾ ਖਾਣਾ ਬਣਾਉਣ ਬਾਰੇ ਸੋਚਿਆ ਅਤੇ ਬਾਜ਼ਾਰ ਵਿਚ ਖਰੀਦਾਰੀ ਕਰਨ ਗਈ। ਉਹ ਮੀਟ ਮਾਰਕੀਟ ਗਈ ਅਤੇ ਦੁਕਾਨਦਾਰ ਨੂੰ ਪੁੱਛਿਆ: ਕੀ ਕੁਟੀਪਾਈ ਹੈ?
ਦੁਕਾਨਦਾਰ: ਨਹੀਂ
ਹੁਣ ਥੋੜੀ ਜਿਹੀ ਉਤਸੁਕਤਾ ਪੈਦਾ ਹੋ ਗਈ ਕਿ ਇਹ ਕੁਟੀਪਾਈ ਕੀ ਹੋਵੇਗੀ?
ਔਰਤ ਨੇ 10-12 ਦੁਕਾਨਾਂ ‘ਤੇ ਪੁੱਛਣ ਤੋਂ ਬਾਦ ਇਕ ਦੁਕਾਨਦਾਰ ਨੇ ਕਿਹਾ ਕਿ ਹਾਂ ਮੇਰੇ ਕੋਲ ਕੁਟੀਪਾਈ ਹੈ। ਅਤੇ ਜਦੋਂ ਚੈਨਲ ਵਾਲਿਆ ਨੇ ਕੁਟੀਪਾਈ ਬਾਰੇ ਵਿਸਥਾਰ ਨਾਲ ਦੱਸਿਆ ਤਾਂ ਮੈਂ ਹੈਰਾਨ ਹੋ ਗਿਆ। ਉਹਨਾਂ ਦੇ ਦੱਸਣ ਅਨੁਸਾਰ ਕਿ ਕੁਟੀਪਾਈ ਕੀ ਹੈ ?
ਇੱਕ ਗਰਭਵਤੀ ਬੱਕਰੀ ਜਿਸਦਾ ਜਣੇਪੇ ਦਾ ਸਮਾਂ ਨੇੜੇ ਹੁੰਦਾ ਹੈ ਭਾਵ ਭਰੂਣ ਪੂਰਾ ਹੋ ਜਾਦਾ ਹੈ, ਫਿਰ ਉਸ ਬੱਕਰੀ ਨੂੰ ਮਾਰ ਦਿੱਤਾ ਜਾਂਦਾ ਹੈ ਅਤੇ ਭਰੂਣ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਉਹ ਹੈ “ਕੁਟੀਪਾਈ”। ਉਹ ਔਰਤ ਦੇ ਦੱਸਣ ਅਨੁਸਾਰ ਕਿ ਕੁਟੀਪਾਈ ਬਹੁਤ ਸਵਾਦ ਅਤੇ ਨਰਮ ਬਣਦਾ ਹੈ। ਇਹ ਜਲਦੀ ਬਣ ਜਾਂਦਾ ਹੈ। ਚਬਾਉਣ ਅਤੇ ਹਜ਼ਮ ਕਰਨ ਵਿੱਚ ਅਸਾਨ ਹੁੰਦਾ ਹੈ।
ਮੈਂ ਹੈਰਾਨ ਹੋਇਆ ਕਿ ਮਨੁੱਖ ਅਤੇ ਸ਼ੈਤਾਨ ਵਿਚ ਕੀ ਅੰਤਰ ਰਹਿ ਗਿਆ ਹੈ?
ਕੁਝ ਸਮਾਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਇੱਕ ਸ਼ੇਰਨੀ ਨੇ ਇੱਕ ਬਾਂਦਰੀ ਦਾ ਸ਼ਿਕਾਰ ਕੀਤਾ ਜਦੋਂ ਪੰਜੇ ਨਾਲ ਬਾਂਦਰੀ ਦਾ ਪੇਟ ਪਾੜਿਆ ਤਾਂ ਇੱਕ ਬੱਚਾ ਪੇਟ ਵਿੱਚੋਂ ਬਾਹਰ ਆਇਆ, ਇਹ ਦੇਖ ਕੇ ਸ਼ੇਰਨੀ ਦੀ ਮਮਤਾ ਜਾਗ ਪਈ ਅਤੇ ਬੱਚੇ ਨੂੰ ਪਲੋਸਣਾ ਸ਼ੁਰੂ ਕਰ ਦਿੱਤਾ।
ਹਾਲ ਹੀ ਵਿਚ ਇਕ ਹੋਰ ਵੀਡੀਓ ਆਈ ਜਿਸ ਵਿਚ ਇਕ ਮਗਰਮੱਛ ਮਾਦਾ ਹਿਰਨ ਨੂੰ ਫੜ ਲੈਦਾ ਹੈ ਕੁਝ ਸਮੇਂ ਬਾਅਦ, ਮਗਰਮੱਛ ਨੂੰ ਅਹਿਸਾਸ ਹੁੰਦਾ ਹੈ ਕਿ ਮਾਦਾ ਹਿਰਨ ਗਰਭਵਤੀ ਹੈ, ਤਦ ਉਹ ਆਪਣਾ ਜਬਾੜਾ ਖੋਲ੍ਹ ਕੇ ਹਿਰਨ ਨੂੰ ਆਜ਼ਾਦ ਕਰ ਦਿੰਦਾ ਹੈ । ਇਹ ਸਭ ਵੇਖਣ ਤੋ ਬਾਅਦ ਮੈਂ ਸੋਚਾਂ ਵਿੱਚ ਉੱਤਰ ਗਿਆ।
ਮਨੁੱਖ ਮਨੁੱਖ ਨੂੰ ਭੁੱਲ ਰਿਹਾ ਹੈ, ਸਿਰਫ ਜੀਭ ਦਾ ਸੁਆਦ ਲੈਣ ਲਈ ਇੱਕ ਭਰੂਣ ਦੀ ਜ਼ਰੂਰਤ ਹੈ।
ਮਨੋਰੰਜਨ ਲਈ ਹਾਥੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਜਾਦਾ ਹੈ ਅਤੇ ਦੂਜੇ ਪਾਸੇ, ਵੇਖੋ ਕਿ ਜਾਨਵਰ ਕੀ ਦਿਖਾ ਰਹੇ ਹਨ । ਯਾਨੀ, ਇਕ ਤਰੀਕੇ ਨਾਲ ਜਾਨਵਰ ਅਤੇ ਮਨੁੱਖ ਇਕ ਦੂਜੇ ਨਾਲ ਆਪਣੇ ਵਿਹਾਰ ਦਾ ਆਦਾਨ-ਪ੍ਰਦਾਨ ਕਰ ਰਹੇ ਹਨ ?
ਕੀ ਧਰਤੀ ਦਾ ਅੰਤ ਨੇੜੇ ਹੈ?
ਇਹ ਕੋਰੋਨਾ, ਇਹ ਤੂਫਾਨ, ਭੂਚਾਲ, ਚੱਕਰਵਾਤ ਆਦਿ …ਇਹ ਸਭ ਕੁਦਰਤ ਦਾ ਸਬਕ ਹੈ ਇਨਸਾਨੀਅਤ ਲਈ।
ਆਸ ਕਰਦੇ ਹਾਂ ਕਿ ਮਨੁੱਖ ਸਬਕ ਲਵੇਗਾ ਤੇ ਇੱਕ ਨਵੀਂ ਧਰਤੀ ਦਾ ਆਗਾਜ਼ ਹੋਏਗਾ:-
ਨਵੀਂ ਧਰਤੀ ਤੇ ਨਵਾਂ ਅਸਮਾਨ ਹੋਵੇ,
ਜਿਥੇ ਇਨਸਾਨ ਦਾ ਮਤਲਬ ਸਿਰਫ ਇਨਸਾਨ ਹੋਵੇ।
ਡਾ਼ ਸੁਮਿਤ

You may also like