admin
ਦੇਸ਼ ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਨਿੱਕਾ ਜਿਹਾ ਪਿੰਡ , ਪਿੰਡ ਦੀ ਅੱਧੀ ਨਾਲੋਂ ਜਿਆਦਾ ਆਬਾਦੀ ਖੇਤੀ ਕਰਦੀ ਤੇ ਨਾਲ ਦੇ ਸ਼ਹਿਰ ਜਾਕੇ ਮਜਦੂਰੀ ਕਰਦੀ , ਮੈਂ 10 ਜਮਾਤਾਂ ਪਿੰਡ ਦੇ ਸਰਕਾਰੀ ਸਕੂਲ ਕਰੀਆ , ਉਦੋਂ ਸਾਡੇ ਪਿੰਡ 10 ਵੀ ਤੱਕ ਹੀ ਸਕੂਲ ਸੀ , ਮੈਂ ਸ਼ਾਮੀ ਆਪਣੇ ਵੀਰੇ ਨਾਲ ਜਿੱਦ ਕਰਕੇ ਮੱਝਾਂ ਚਰਾਉਣ ਚਲੀ ਜਾਂਦੀ । ਟਿੱਬੇਆ ਵਿੱਚ ਵਸਿਆ ਸਾਡਾ ਪਿੰਡ , ਉਥੇ ਨਰਮੇ ਕਪਾਹ ਦੀ ਰੁੱਤੇ ਆਮ ਬੰਨਿਆ ਤੇ ਖਾਨ ਨੂੰ ਚਿੱਬੜ ਮਿਲ ਜਾਂਦੇ, 12 ਜਮਾਤਾਂ ਸਹਿਰ ਪਾਸ ਕੀਤੀਆ , ਮੇਰੇ ਡੈਡੀ ਰਾਜਗਿਰੀ ਦਾ ਕੰਮ ਕਰਦੇ , ਸਾਡੇ ਕੋਲ ਆਪਣੀ ਜਮੀਨ ਸਿਰਫ ਅੱਧਾ ਕੂ ਕਿੱਲਾ ਹੀ ਸੀ, ਘਰ ਦਾ ਖਰਚ ਦੁੱਧ ਪਾਕੇ ਜਾਂ ਡੈਡੀ ਦੀ ਮਜਦੂਰੀ ਨਾਲ ਚੱਲਦਾ। ਮੈਂ ਆਪਣੇ ਡੈਡੀ ਵੱਲ ਵੇਖ ਕੇ ਲਾਚਾਰ ਹੋ ਜਾਂਦੀ ਇਹੀ ਲਚਾਰੀ ਮੈਂ ਆਪਣੇ ਵੀਰੇ ਦੀਆਂ ਅੱਖਾਂ ਵਿੱਚ ਵੇਖਦੀ।
ਜਦੇ ਕਦੇ ਬਹੁਤਾ ਮੀਂਹ ਪੈਂਦਾ ਪਿੰਡ ਦੀਆਂ ਗਲੀਆਂ ਦਾ ਪਾਣੀ ਸਾਡੇ ਅੰਦਰ ਤੱਕ ਆ ਜਾਂਦਾ , ਤੇ ਅਸੀਂ ਮਾਵਾਂ-ਧੀਆਂ ਬਾਟੇ ਲੇ ਬਾਹਰ ਨੂੰ ਪਾਣੀ ਕੱਢ ਦੀਆਂ , ਮੇਰਾ ਵੀਰਾ ਅਕਸਰ ਡੇਡੀ ਨਾਲ ਲੜਾਈ ਕਰਦਾ ਕੇ ਸਾਰੀ ਉਮਰ ਲੰਘ ਗਈ ਤੇਰੀ ਲੋਕਾਂ ਦੇ ਘਰ ਬਣਾਉਂਦੇ ਆਪਣਾ ਘਰ ਕਦ ਬਣਾਉਣਾ । ਮੇਰਾ ਵੀਰਾ ਗਰੀਬੀ ਤੋਂ ਤੰਗ ਆਕੇ ਮਰ ਗਿਆ , ਉਹਨੇ ਸਾਈਕਲ ਦੀ ਜਿੱਦ ਕੀਤੀ ਸੀ , ਪਰ ਡੈਡੀ ਨੇ ਮਨਾ ਕਰ ਦਿੱਤਾ , ਉਸਦੇ ਨਾਲ ਦੇ ਸਾਰੇ ਮੁੰਡੇ ਸਾਈਕਲ ਤੇ ਸਕੂਲ ਜਾਂਦੇ ਸੀ, ਉਸਨੂੰ ਤੁਰ ਕੇ ਜਾਣਾ ਪੈਂਦਾ ਸੀ , ਕਦੇ ਕਿਸੇ ਨੂੰ ਤਰਸ ਆਉਂਦਾ
ਚੜਾ ਲੈਂਦਾ ਤੇ ਕਦੇ ਕਿਸੇ ਨੂੰ ਗੁੱਸਾ ਆਉਂਦਾ ਰਾਹ ਚ ਉਤਾਰ ਦਿੰਦਾ , ਮੇਰੇ ਡੈਡੀ ਦਾ ਲੱਕ ਟੁੱਟ ਗਿਆ ਸੀ , ਉਹ ਘਰ ਬਹਿ ਗਏ ਜਵਾਨ ਪੁੱਤ ਦੀ ਮੌਤ ਉਹਨਾਂ ਤੋਂ ਜਰੀ ਨਹੀਂ ਗਈ।
ਅਖੀਰ ਮੇਰੀ ਮਾਸੀ ਮੈਨੂੰ ਆਪਣੇ ਨਾਲ ਲੈ ਗਈ , ਮੇਰੀਆ ਡਾਂਸ ਦੀਆਂ ਕਲਾਸਾਂ ਲਗਵਾਈਆ , ਅਖੀਰ ਮੈਨੂੰ ਇੱਕ DJ ਗਰੁੱਪ ਵਾਲਿਆ ਨੇ ਰੱਖ ਲਿਆ , 500 ਰੁਪਏ ਦਿਹਾੜੀ ਤੋਂ ਮੈਂ ਇੱਕ ਸਾਲ ਬਾਹਦ 2000 ਤੇ ਪਹੁੰਚ ਗਈ ਸੀ , ਮਹੀਨੇ ਦੇ 10-12 ਪ੍ਰੋਗਰਾਮ ਲਗ ਜਾਂਦੇ ਸੀ। ਜਮੀਨ ਵੇਚ ਕੁੱਝ ਪੈਸੇ ਜੋੜ ਮੇਰੀ ਮਾਂ ਨੇ ਘਰ ਬਣਾ ਲਿਆ ਸੀ , ਇੱਕ ਦਿਨ ਪ੍ਰੋਗਰਾਮ ਤੇ ਸਾਡੇ ਗਰੁੱਪ ਦੇ ਮੁੰਡੇ ਨੇ ਕੋਲਡ ਡਰਿੰਕ ਸ਼ਰਾਬ ਮਿਲਾ ਕੇ ਮੈਨੂੰ ਦੇ ਦਿੱਤੀ , ਸ਼ਾਇਦ ਕੋਈ ਨਸ਼ੇ ਵਾਲੀ ਗੋਲੀ ਵੀ ਸੀ ਇਸ ਵਿੱਚ , ਉਸ ਮੁੰਡੇ ਨੇ 5000 ਲੇਕੇ ਕਿਸੇ ਬਰਾਤੀ ਕੋਲ ਮੈਨੂੰ ਰੂਮ ਵਿੱਚ ਛੱਡ ਦਿੱਤਾ , ਗਲਾਸ ਵਿੱਚ ਮੈਂ ਦੇ ਕੂ ਘੁੱਟ ਹੀ ਭਰੇ ਸੀ , ਮੈਨੂੰ ਥੋੜੀ ਹੋਸ਼ ਸੀ , ਜਦੋਂ ਉਹ ਮੁੰਡਾ ਮੇਰੇ ਕੋਲ ਆਇਆ ਮੈਂ ਉਸ ਮੁੰਡੇ ਦੇ ਚਪੇੜ ਮਾਰੀ ।
ਉਸਦੇ ਪਿਉ ਨੇ ਮੇਰੇ ਕੋਲੋ ਹੱਥ ਜੋੜ ਮੁਆਫੀ ਮੰਗੀ , ਧੀਏ ਰੰਗ ਚ ਪੰਗ ਪੈ ਜਾਉ ਚੁੱਪ ਕਰਜਾ , ਮੈਂ ਇੱਕ ਪਾਸੇ ਖੜੀ ਰੋ ਰਹੀ ਸੀ । ਤੂੰ ਮੇਰੀਆ ਧੀਆਂ ਵਰਗੀ ਏ ਅੱਜ ਮੇਰੀ ਲਾਜ ਰੱਖਲਾ , ਉਹਨਾਂ ਨੇ ਮੈਨੂੰ ਆਪਣਾ ਨੰਬਰ ਦਿੱਤਾ , ਵਿਆਹ ਤੋਂ ਬਾਹਦ ਦੋ ਕੂ ਦਿਨਾਂ ਬਾਹਦ ਮੈਨੂੰ ਜਰੂਰ ਮਿਲੀ ਪੁੱਤ , ਮੈਨੂੰ ਉਸ ਬਜੁਰਗ ਦੀਆਂ ਗੱਲਾਂ ਚ ਤਰਸ ਪਿਆਰ ਨਜ਼ਰ ਆ ਗਿਆ ਸੀ , ਥੋੜੇ ਦਿਨਾਂ ਬਾਹਦ ਮੇਂ ਫੋਨ ਮਿਲਾਇਆ । ਉਹਨਾਂ ਮੈਨੂੰ ਘਰ ਮਿਲਣ ਬੁਲਾਇਆ , ਮੈਂ ਗਈ , ਬਹੁਤ ਪਿਆਰ ਸਤਿਕਾਰ ਮਿਲਿਆ , ਉਹਨਾਂ ਮੈਨੂੰ ਮਹੀਨੇ ਦੀ ਕਮਾਈ ਬਾਰੇ ਪੁੱਛਿਆ ਮੈਂ ਕਿਹਾ ਆਹੀ 15-20 ਹਜਾਰ , ਕਿੰਨੀਆਂ ਪੜੀ ਏ ਪੁੱਤ ? ਬਾਰਾਂ” ਮੈਂ ਜਵਾਬ ਦਿੱਤਾ । ਹਿਸਾਬ-ਕਿਤਾਬ ਕਰ ਲਵੇਗੀ..? ਹਾਂਜੀ ਕਰ ਲਵਾਂਗੀ । ਉਹਨਾਂ ਮੈਨੂੰ ਆਪਣੇ ਕੱਪੜੇ ਵਾਲੀ ਦੁਕਾਨ ਤੇ ਨੌਕਰੀ ਦੇ ਦਿਤੀ | ਸਵੇਰੇ 9 ਵਜੇ ਤੋਂ ਸ਼ਾਮੀ 6 ਵੱਜੇ ਤੱਕ ਕੰਮ ਪਰ ਇੱਜਤ ਵਾਲਾ ਕੰਮ ਸੀ ਮੈਂ ਮੰਜੂਰ ਕਰ ਲਿਆ , ਕਪੜੇ ਦਾ ਵੱਡਾ ਸ਼ੋਅਰੂਮ ਸੀ , ਅੱਜ 10 ਸਾਲ ਵਾਂਗ ਹੋ ਗਏ ਮੇਂ ਉੱਥੇ ਕੰਮ ਕਰਦੀ ਆ , ਮੇਰਾ ਵਿਆਹ ਵੀ ਹੋ ਗਿਆ , ਮੇਰੇ ਵਿਆਹ ਤੇ ਜਿੰਨੀਆਂ ਲੋੜੀਂਦੀਆ ਚੀਜਾਂ ਸੀ ਉਹਨਾਂ ਆਪ ਲੈਕੇ ਦਿੱਤੀਆਂ , ਅੱਜ ਮੈਂ ਚੰਗੀ ਜਿੰਦਗੀ ਜੀਅ ਰਹੀ ਆ , ਜਦੋਂ ਮੈਂ ਆਪਣੇ ਪਿਛਲੀ ਜ਼ਿੰਦਗੀ ਵਿੱਚ ਨਿਗਾਹ ਮਾਰਦੀ ਆ ਸੋਚਦੀ ਆ ਕੇ ਜੇ ਸਰਦਾਰ ਜੀ ਮੇਰੇ ਜ਼ਿੰਦਗੀ ਵਿੱਚ ਰੱਬ ਬਣਕੇ ਨਾਂ ਆਉਂਦੇ ਪਤਾ ਨਹੀਂ ਅੱਜ ਮੈਂ ਕਿੱਥੇ ਰੁਲ ਰਹੀ ਹੋਣਾ ਸੀ ।
ਤੂੰ ਦੋ ਚਾਰ ਪੌੜੀਆ ਚੜ ਕੇ ਕਹਿਣਾ ਮੇਰੇ ਹਾਣ ਦਾ ਕੌਣ ਆ
ਘਰੋਂ ਬਾਹਰ ਤਾਂ ਨਿੱਕਲ ਕੇ ਵੇਖ ਪੁੱਤ ਤੈਨੂੰ ਜਾਣ ਦਾ ਕੌਣ ਆ
ਮੈਂ ਜਦੋਂ 12 ਜਮਾਤਾਂ ਕਰਕੇ ਕਾਲਜ ਗਈ ਸੀ ,ਮੈਂ ਇਹੋ ਜਿਹੇ ਸੁਬਾਹ ਦੀ ਕੁੜੀ ਸੀ ਕਿ ਕੋਈ ਮੁੰਡਾ ਕਿਸੇ ਮੇਰੇ ਨਾਲ ਦੀ ਕੁੜੀ ਨੂੰ ਤੰਗ ਕਰਦਾ, ਮੈਂ ਸਿੱਧਾ ਲੋਕਾਂ ਸਾਹਮਣੇ ਉਸਦੀ ਬੇ-ਅੱਜਤੀ ਕਰ ਦਿੰਦੀ ਸੀ , ਹੋਇਆ ਇਸ ਤਰਾਂ ਕੇ ਇੱਕ ਮੁੰਡਾ ਜੋ ਮੇਰੀ ਹੀ ਸਹੇਲੀ ਦਾ ਭਰਾ ਸੀ ਉਸਨੇ ਮੈਨੂੰ ਕਾਲਜ ਜਾਂਦੀ ਨੂੰ ਛੇੜ ਦਿੱਤਾ , ਮੈਂ ਬੱਸ ਅੱਡੇ ਤੇ ਖੜੀ ਨੇ ਕਾਫੀ ਲੋਕਾਂ ਸਾਹਮਣੇ ਉਸਦੀ ਬੇਅੱਜਤੀ ਕਰ ਦਿੱਤੀ , ਕੇ ਜੇ ਕੋਈ ਤੇਰੀ ਭੈਣ ਨੂੰ ਕਹੇ ਫੇਰ ? ਉਹ ਉਥੋਂ ਚਲਾ ਗਿਆ ,ਮੈਂ ਸੋਚਿਆ ਕਿ ਜੇ ਬੰਦੇ ਦਾ ਪੁੱਤ ਹੋਇਆ ਕਦੇ ਮੇਰੇ ਅੱਗੇ ਨਹੀਂ ਆਉਗਾ
ਪਰ ਉਸਨੇ ਫੇਰ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕੋ ਰੱਟ ਲਗਾ ਲਈ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਆ ਜੇ ਵੇ , ਬੱਸ ਜਦੇ ਮਿਲੇ ਇੱਕੋ ਗੱਲ , ਉਸਦੀ ਭੈਣ ਵੀ ਮੈਨੂੰ ਕਹਿਣ ਲੱਗੀ ਇਹ ਘਰ ਰੋਂਦਾ ਰਹਿੰਦਾ ਆ, 3 ਮਹੀਨੇ ਬਾਹਦ ਮੈਂ ਉਸ ਨਾਲ ਗੱਲ ਕਰਨ ਲੱਗੀ ਜਦੋਂ ਮੈਨੂੰ ਲੱਗਾ ਮੁੰਡਾ ਸੱਚੀ ਚੰਗਾ ਆ , ਤੇ ਉਸਦੀ ਜੁਬਾਨ ਤੇ ਇੱਕੋ ਗੱਲ ਹੁੰਦੀ ਜਦੋਂ ਵੀ ਉਹ ਗੱਲ ਕਰਦਾ ਤੂੰ ਘਰ ਗੱਲ ਕਰ ਮੈਂ ਵਿਆਹ ਕਰਵਾਉਣਾ , ਮੈਂ ਉਦੋਂ ਬੀ ਏ ਦੂਜੇ ਸਾਲ ਵਿੱਚ ਸੀ , ਉਹਨੇ ਮੈਨੂੰ ਮਜਬੂਰ ਕਰ ਦਿੱਤਾ
ਮੈਂ ਆਪਣੀ ਭੂਆ ਜੀ ਨਾਲ ਗੱਲ ਕੀਤੀ ਉਹਨਾਂ ਆਪਣੇ ਵੱਲੋਂ ਰਿਸ਼ਤਾ ਮੰਮੀ ਨੂੰ ਦਸਿਆ ਘਰਦਿਆਂ ਨੇ ਕਿਹਾ ਕਿ ਨਹੀਂ ਕਰਨਾ ਕੁੜੀ ਛੋਟੀ ਆ ਪਰ ਭੂਆ ਆਖਦੀ ਚੰਗਾ ਰਿਸ਼ਤਾ ਕਰਦੇ , ਸੇ ਘਰਦੇ ਮੰਨ ਗਏ , ਉਧਰ ਮੁੰਡੇ ਨੇ ਮੈਨੂੰ ਕਿਹਾ ਕਿ ਆਪਣਾ ਰਿਸ਼ਤਾ ਹੋ ਹੀ ਗਿਆ ਸਮਝੇ ਚਲੇ ਮਿਲਦੇ ਆ , ਤੇ ਉਹਨੇ ਮੇਰੇ ਨਾਲ ਜੋਰ ਪਾਕੇ ਸਰੀਰਕ ਸਭੰਧ ਬਣਾ ਲਏ ਉਸਨੇ ਮਜਬੂਰ ਕੀਤਾ ਪਰ ਮੇਰੀ ਸਹਿਮਤੀ ਇਸ ਕਰਕੇ ਸੀ ਕਿਉਂਕਿ ਦੋ ਦਿਨਾ ਬਾਹਦ ਅਸੀਂ ਉਹਨਾਂ ਘਰ ਰਿਸ਼ਤਾ ਲੇਕੇ ਜਾਣਾ ਸੀ।
ਚੰਗਾ ਘਰ ਬਾਹਰ ਸੀ ਸੋ ਇਸ ਕਰਕੇ ਵੀ ਸਾਰੇ ਮੰਨ ਗਏ , ਜਦੋ ਭੂਆ ਜੀ ਮੇਰੇ ਦੱਸੇ ਅਨੁਸਾਰ ਮੇਰੇ ਮੰਮੀ ਡੈਡੀ ਨੂੰ ਲੈਕੇ ਉਹ ਨਾ ਘਰ ਗਈ , ਉਹਨਾਂ ਸਾਫ ਜਵਾਬ ਦਿਤਾ ਅਸੀਂ ਨਹੀਂ ਕਰਨਾ , ਜਦੋ ਭੂਆ ਜੀ ਨੇ ਮੁੰਡੇ ਨੂੰ ਪੁੱਛਿਆ ਤੇ ਉਹ ਆਖਦਾ ਮੈਂ ਨਹੀਂ ਕਰਨਾ ਮੈਂ ਤੇ ਚੰਗੀ ਤਰਾਂ ਜਾਣਦਾ ਵੀ ਨਹੀਂ ਕੁੜੀ ਨੂੰ ਉਹ ਹੀ ਮੇਰੇ ਮਗਰ ਪਈ ਆ , ਜਦੋ ਮੇਰੇ ਘਰਦਿਆਂ ਘਰ ਆਕੇ ਇਹ ਗੱਲ ਦੱਸੀ ਤੇ ਭੂਆ ਨਾਲ ਡੈਡੀ ਲੜੇ ਕੇ ਤੂੰ ਵੀ ਇਸ ਬੇਵਕੂਫ ਦੀਆ ਗੱਲਾਂ ਚ ਆ ਗਈ , ਮੇਰੇ ਫੁਫੜ ਜੀ ਨੇ ਭੂਆ ਦੇ ਚਪੇੜ ਮਾਰੀ।
ਗੱਲ ਵੱਧ ਗਈ , ਮੈਂ ਡੰਗਰਾਂ ਵਾਲੇ ਵਾੜੇ ਵਿੱਚ ਜਾਕੇ ਸਪਰੇਹ ਪੀ ਲਈ ਪਰ ਡਾਕਟਰ ਨੇ ਮੇਰੀ ਜਾਨ ਬਚਾ ਲਈ , 10 ਦਿਨਾਂ ਬਾਹਦ ਮੇਂ ਘਰ ਆਈ , ਮੇਰਾ ਅੰਦਰ ਜਮਾ ਖਤਮ ਸੀ, ਥੋੜੇ ਦਿਨਾਂ ਬਾਹਦ ਗੁੱਸੇ ਵਿੱਚ ਆਕੇ ਮੇਰੇ ਭਰਾ ਨੇ ਉਸ ਮੁੰਡੇ ਦੀ ਲਤ ਤੋੜ ਦਿੱਤੀ , ਮੇਰੀ ਗਲਤੀ ਕਰਕੇ ਮੇਰਾ ਭਰਾ ਜੇਲ ਗਿਆ ,ਪਰ ਹੋਲੀ ਹੋਲੀ ਜਿੰਦਗੀ ਲਹਿ ਤੇ ਆਉਣ ਲੱਗੀ , ਸੱਟ ਬਹੁਤ ਗਹਿਰੀ ਲਗੀ ਸੀ , ਮੁੰਡਾ ਇਸ ਕਰਕੇ ਮੁੱਕਰ ਗਿਆ ਕਿਉਂਕਿ ਉਸਨੇ ਇੱਕ ਸਾਲ ਪਹਿਲਾਂ ਕੀਤੀ ਬੇਇਜਤੀ ਦਾ ਬਦਲਾ ਇੰਨਾ ਚਿਰ ਪਿਆਰ ਦਾ ਵਿਖਾਵਾ ਕਰਕੇ ਲਿਆ , ਉਸਦੀ ਭੈਣ ਨੇ ਉਸਦਾ ਸਾਥ ਦਿੱਤਾ ,
ਮੈਂਨੂੰ ਉਸ ਨਾਲ ਨਫਰਤ ਹੋ ਗਈ ਸੋ ਇਹ ਗੱਲ ਮੇਰੇ ਲਈ ਫਾਇਦੇਮੰਦ ਸਾਬਤ ਹੋਈ । ਮੈਂ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕੀਤਾ , ਤੇ ਅੱਜ ਬਿਲਕੁਲ ਠੀਕ ਆ , ਚੰਗੀ ਆ ਆਪਣੇ ਘਰ , ਪ੍ਰਾਈਵੇਟ ਨੌਕਰੀ ਕਰਦੀ ਆ , ਜੇ ਕੋਈ ਮੁੰਡਾ ਰਾਹ ਗਈ ਛੇੜ ਦਾ ਆ ਜਾ ਕੋਈ ਸੋਸ਼ਲ ਮੀਡੀਆ ਤੇ ਆਖਦਾ ਆ ਮੈਂ ਤੈਨੂੰ ਪਿਆਰ ਕਰਦਾ , ਹੱਸ ਪੈਂਦੀਆਂ , ਕਿਉਂਕਿ ਮੈਂ ਸਿਖਰ ਨੂੰ ਹੱਥ ਲਾਕੇ ਮੁੜੀ ਆ , ਕਈ ਵਾਰ ਆਪਣੇ ਆਪ ਤੇ ਹੈਰਾਨੀ ਹੁੰਦੀ ਐ ਕੇ ਮੈਂ move on ਕਿਵੇ ਕਰ ਲਿਆ। ਪਰ ਮੇਰੀ ਕਹਾਣੀ ਦਾ end ਇਹੋ ਆ ਕੇ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ ਆ ,
ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ…
ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ
ਮੈਂ ਮੋਗਾ ਪੰਜਾਬ ਦੀ ਰਹਿਣ ਵਾਲੀ ਆ , ਮੇਰਾ ਵਿਆਹ ਨਕੋਦਰ ਵੱਲ ਇੱਕ NRI ਫੈਮਿਲੀ ਵਿੱਚ ਹੋਇਆ ਸੀ , ਉਹਨਾਂ ਮੈਨੂੰ ਇੱਕ ਵਿਆਹ ਵਿਚ ਪਸੰਦ ਕੀਤਾ ਸੀ, ਜਲਦੀ ਜਲਦੀ ਵਿੱਚ ਉਹ ਆਮ ਜਿਹਾ ਵਿਆਹ ਕਰਕੇ ਹੀ ਮੈਨੂੰ ਇੱਥੇ ਛੱਡ ਗਏ ਫੇਰ ਮੈਨੂੰ ਆਪਣੇ ਕੋਲ ਬੁਲਾ ਲਿਆ ,ਇੱਕ ਸਾਲ ਅਸੀਂ ਵਧੀਆ ਰਹੇ ਫੇਰ ਮੈਂ pregnant ਹੋ ਗੀ , ਉਹ ਬਹਾਨਾ ਲਾਕੇ ਮੈਨੂੰ ਇੰਡੀਆ ਲੇ ਆਏ , ਆਖਦੇ ਚਲੋ ਉੱਥੇ ਚੈਕਅਪ ਸਸਤਾ ਹੋ ਜਾਉ , ਤੇ ਕਿਸੇ ਤਰਾਂ ਉਹਨਾਂ ਡਾਕਟਰ ਨੂੰ ਪੈਸੇ ਦੇਕੇ ਪਤਾ ਕਰਵਾ ਲਿਆ ਕੇ ਬੇਟੀ ਹੈ , ਉਦੋਂ ਤੋਂ ਮੈਨੂੰ ਉਹ ਕਹਿਣ ਲੱਗੇ ਅਸੀਂ ਇਹ ਬੱਚਾ ਨਹੀਂ ਰੱਖਣਾ ।
ਮੈਨੂੰ ਉਦੋਂ ਤੋਂ ਹੀ ਉਹਨਾਂ ਨਾਲ ਨਫਰਤ ਹੋਣ ਲੱਗੀ , ਜਦੋਂ ਮੈਂ ਵਾਪਿਸ ਗਈ ਉਹ ਵਾਰ ਵਾਰ ਇੱਕੋ ਗੱਲ ਕਰਨ ਕੇ ਚੈਕਅਪ ਕਰਵਾਉਣ ਚੱਲੀਏ , ਮੈਨੂੰ ਪਤਾ ਸੀ ਇਹਨਾਂ ਕੀ ਕਰਵਾਉਣਾ ਆ , ਮੈਂ ਬਹਾਨਾ ਲਾਕੇ ਆਪਣੀ ਫਰੈਂਡ ਕੋਲ ਚਲੀ ਗਈ , ਉਸਨੂੰ ਸਾਰੀ ਗੱਲ ਦੱਸ ਦਿੱਤੀ , ਉਹਨੇ ਮੁੜਕੇ ਮੈਨੂੰ ਉਹਨਾਂ ਕੋਲ ਜਾਣ ਹੀ ਨਹੀਂ ਦਿੱਤਾ ,ਕਹਿੰਦੀ ਗੰਦੀ ਸੋਚ ਦੇ ਲੋਕ ਆ ਹੋ ਸਕਦਾ ਤੈਨੂੰ ਧੱਕਾ ਮਾਰਕੇ ਆਪ ਹੀ ਗਿਰਾ ਦੈਨ , ਮੁੜਕੇ ਬੱਚਾ ਖਤਮ ਕਰਵਾ ਐੱਨ , ਮੈਨੂੰ ਫੇਨ ਆਉਂਦੇ ਸੀ ਮੈਂ ਬੰਦ ਕਰਤੇ , ਜਦੇ ਉਹ ਧਮਕੀਆਂ ਦੇਨ ਲੱਗੇ , ਤੇ ਮੇਰੀ ਸਹੇਲੀ ਸਿੱਧੀ ਹੋ ਗਈ ਉਹਨਾਂ ਨਾਲ ਕੇ ਮੈਂ ਪੁਲਿਸ ਕੰਪਲੇਨ ਕਰਨ ਲੱਗੀ ।
ਅਖੀਰ ਮੈਂ ਉਸਨੂੰ ਤਲਾਕ ਦੇ ਦਿੱਤਾ , ਮੇਰੇ ਘਰ ਵੀ ਰੌਲਾ ਪਿਆ ਲੰਡਰ ਹੋ ਗਈ ਕੁੜੀ ਯੇ ਵੋ , ਜਿਵੇਂ ਸੌਹਰੇ ਆਖਦੇ ਇਸਨੂੰ ਉਵੇਂ ਹੀ ਕਰਨਾ ਚਾਹੀਦਾ ? ਮੈਂ ਕਿਹਾ ਕਿਉਂ ਕਰਨਾ ਚਾਹੀਦਾ .? ਮੈਂ ਕਿਉ ਜੀਅ ਹਤਿਆ ਕਰਾਂ? ਜੇ ਤੁਸੀਂ ਇਹ ਗੱਲ ਮੰਨਦੇ ਮੈਨੂੰ ਉਹਨਾਂ ਅਨੁਸਾਰ ਕਰਨਾ ਚਾਹੀਦਾ ਫੇਰ ਤੁਸੀਂ ਕਿਉਂ ਨਹੀਂ ਮੇਨੂੰ ਮਾਰਿਆ ਮੈਂ ਵੀ ਕੁੜੀ ਸੀ ? ਇਸਦਾ ਕਿਸੇ ਕੋਲ ਜਵਾਬ ਨਹੀਂ ਸੀ ? ਮੇਰੀ ਜੋ friend ਸੀ ਉਸਨੇ ਸਕੀਆਂ ਭੈਣਾਂ ਵਾਂਗ ਮੇਰੀ ਮੱਦਦ ਕੀਤੀ ! ਮੈਂ ਬੱਚੇ ਨੂੰ ਜਨਮ ਦਿੱਤਾ , ਹੈਰਾਨੀ ਹੋਈ ਕੇ ਇਹ ਇੱਕ ਮੁੰਡਾ ਸੀ, ਪਰ ਜਦੋਂ ਅਸੀਂ ਇੰਡੀਆ ਚੈਕਅਪ ਕਰਵਾਇਆ ਸੀ ਡਾਕਟਰ ਨੇ ਬੇਟੀ ਕਿਹਾ ਸੀ। ਕੋਈ ਵੀ ਸੀ ਹੈ ਤੇ ਰੱਬ ਦਾ ਜੀਅ | ਮੈਂ ਤੇ ਪਾਪ ਤੋਂ ਬੱਚ ਗਈ ,
ਇਹ ਬੱਚਾ ਕਰਮਾ ਵਾਲਾ ਸੀ , ਇਸ ਦੇ ਦੁਨੀਆ ਵਿੱਚ ਆਉਣ ਨਾਲ ਮੇਰੀ ਜ਼ਿੰਦਗੀ ਵਿੱਚ ਖੁਸੀਆ ਹੀ ਖੁਸੀਆ ਆ ਗਈਆ , ਇਸ ਬਹਾਨੇ ਮੇਰੇ ਮੰਮੀ ਨੂੰ visa ਮਿਲਿਆ ਕੇ ਉਹਨੇ ਬੱਚੇ ਨੂੰ ਸੰਭਾਲਣ ਲਈ ਆਉਣਾ , ਸੋ ਦੋ ਮਹੀਨੇ ਬਾਹਦ ਮੈਨੂੰ ਵਧੀਆ ਕੰਮ ਮਿਲ ਗਿਆ , ਕੰਮ ਤੇ ਲਗੀ ਦੀ ਮੁਲਾਕਾਤ ਇੱਕ ਪਾਕਿਸਤਾਨੀ ਸਿੱਖ ਮੁੰਡੇ ਨਾਲ ਹੋਈ , ਅਸੀਂ ਦੋਨੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਮੈਂ ਉਸਨੂੰ ਇੱਕ ਵੀ ਗੱਲ ਝੂਠ ਨਹੀਂ ਬੋਲੀ , ਉਸਨੇ ਵੀ ਆਪਣੇ ਬਾਰੇ ਦਸਿਆ ਕਿ ਉਹ ਮੁਸਲਿਮ ਕੁੜੀ ਨੂੰ ਪਿਆਰ ਕਰਦਾ ਸੀ, ਧਰਮ ਇੱਕ ਨਾਂ ਹੋਣ ਕਰਕੇ ਵਿਆਹ ਨਹੀਂ ਹੋ ਸਕਿਆ ਉਹਨੇ ਅਖੀਰ ਉਹ ਦੇਸ਼ ਹੀ ਛੱਡ ਦਿੱਤਾ ।
ਅਸੀਂ ਵਿਆਹ ਕਰ ਲਿਆ , ਮੇਰੇ ਬੱਚੇ ਨੂੰ ਉਸਨੇ ਅਪਣਾ ਲਿਆ , ਅੱਜ ਵੀ ਮੈਂ ਗੱਲਾਂ ਗੱਲਾਂ ਵਿੱਚ ਆਪਣੇ ਸਰਦਾਰ ਜੀ ਨੂੰ ਛੇੜ ਦੀ ਹੁੰਦੀ ਕੀ ਸਹੇਲੀ ਦੀ ਯਾਦ ਆਉਂਦੀ ਕੇ ਨਾਂ? ਬਹੁਤ ਵਧੀਆ ਸਫ਼ਰ ਬੀਤ ਰਿਹਾ ਜਿੰਦਗੀ ਦਾ , ਅਸੀਂ ਦੋਨੇ ਇੱਥੇ ਖੁਸ ਆ , ਮੇਰਾ ਬੇਟਾ ਹੁਣ 4 ਸਾਲ ਦਾ ਹੋ ਗਿਆ , ਪਿਛਲੇ ਦੋ ਸਾਲ ਤੋਂ ਮੈਂ ਆਪਣੇ ਸਰਦਾਰ ਜੀ ਨਾਲ ਰਹਿ ਰਹੀ ਆ ਖੁਸ ਆ ।
ਜੇ ਮੂੰਗਫਲੀ ਦੋ ਮਹਿਨੇ ਬਾਜਾਰ ਵਿਚ ਆ ਜਾਵੇ,
ਤਾਂ ਬਦਾਮਾਂ ਦੇ ਰੇਟ ਨੀ ਘੱਟਦੇ ਹੁੰਦੇ
2008 ਵਿੱਚ ਮੈਂ ਉਸਨੂੰ ਪਹਿਲੀ ਵਾਰ ਵੇਖਿਆ ਸੀ , ਗੋਰਾ ਰੰਗ , ਚੰਨ ਵਰਗੀ ਕੁੜੀ , ਇੱਕ ਠੋਡੀ ਤੇ ਤਿਲ ਸੀ , ਹਰ ਪੱਖੋਂ ਉਹ ਅੱਗੇ ਹੀ ਅੱਗੇ , ਪੜਾਈ ਵਿੱਚ , ਖੇਡਾਂ ਵਿੱਚ , ਉਹ ਖੋ-ਖੋ ਖੇਲਦੀ , ਸਵੇਰੇ ਜਦੋਂ ਪਰੈਅਰ ਹੁੰਦੀ, ਉਹ ਉੱਚੀ ਆਵਾਜ ਵਿੱਚ ਸਬਦ ਪੜਦੀ ।
ਕਿੰਨੇ ਹੀ ਗੁਣ ਸੀ ਉਸ ਕੁੜੀ ਵਿੱਚ ਜਿਸ ਸਕੂਲ ਨਾਂ ਆਉਂਦੀ ਮੈਡਮਾ ਇੱਕ ਦੂਜੇ ਨੂੰ ਪੁੱਛਦੀਆ ,ਅੱਜ ਗਗਨ ਕਿਉਂ ਨਹੀਂ ਆਈ। ਆਪਣੀ ਪੜਾਈ ਵਿੱਚੋਂ ਵੱਕਤ ਕੱਢਕੇ ਉਹ ਮੈਡਮਾ ਮਾਸਟਰਾਂ ਲਈ ਚਾਹ ਵੀ ਬਣਾ ਦਿੰਦੀ । ਗਰੀਬ ਘਰ ਦੀ ਹੋਣ ਕਰਕੇ ਉਸਦੀ ਫੀਸ ਕਿਤਾਬਾਂ ਦਾ ਖਰਚ ਮੈਡਮਾ ਆਪਣੇ ਪੱਲਿਓ ਕਰ ਦਿੰਦੇ ਉਸਦੇ ਡੈਡੀ ਦਰਜੀ ਸੀ , ਘਰ ਵਿੱਚ ਹੀ ਛੋਟੀ ਜਿਹੀ ਸਿਲਾਈ ਦੀ ਦੁਕਾਨ ਸੀ ,ਉਹ ਆਪਣੇ ਨਾਲ ਦੀਆਂ ਕੁੜੀਆਂ ਮੁੰਡਿਆ ਨੂੰ ਆਖਦੀ ਕੇ ਆਪਣੀ ਵਰਦੀ ਮੇਰੇ ਡੈਡੀ ਕੋਲ ਸਿਲਵਾ ਲਿਊ ਆਪਣੇ ਘਰ ਦੀ ਫਿਕਰ ਕਰਦੀ, ਮੈਨੂੰ ਉਮਰ ਨਾਲੋਂ ਸਿਆਣੀ ਲਗਦੀ ਸੀ ਉਹ , ਕਦੋ ਚੰਗੀ ਲਗਣ ਲਗੀ ਪਤਾ ਹੀ ਨਹੀਂ ਲਗਾ 6 ਤੋਂ 12 ਜਮਾਤਾ ਉਹਨੇ ਮੇਰੇ ਨਾਲ ਕੀਤੀਆਂ , ਪਰ ਕਦੇ ਅਸੀ ਦੋਸਤੀ ਦੀ ਹੱਦ ਨਹੀਂ ਲੰਘੇ ਸੀ, ਬਾਹਰਵੀਂ ਜਮਾਤ ਵਿੱਚ ਸਰੀਰਕ ਸਿੱਖਿਆ ਦੀ ਪ੍ਰੈਕਟੀਕਲ ਉਹਨੇ ਬਣਾ ਕੇ ਦਿੱਤੀ ,
ਜਦੋ ਸਾਰੀ ਛੁੱਟੀ ਹੁੰਦੀ ਉਹ ਮੇਰੇ ਨਾਲ ਤੁਰ ਪੈਂਦੀ ਤੇ ਅਸੀਂ ਇੱਕ ਕਿਲੋਮੀਟਰ ਉਹਨਾਂ ਦੇ ਘਰ ਤੱਕ ਤੁਰਕੇ ਜਾਂਦੇ , ਮੈਂ ਇੱਕ ਹੱਥ ਨਾਲ ਆਪਣਾ ਸਾਈਕਲ ਰੇੜ ਲੈਂਦਾ। ਜਦੋ ਉਸਦਾ ਘਰ ਆ ਜਾਂਦਾ ਤੇ ਪੈਡਲ ਮਾਰ ਸਾਈਕਲ ਚਲਾ ਲੈਂਦਾ , ਤੇ ਆਪਣਾ ਅਗਲਾ ਸਫ਼ਰ ਪੂਰਾ ਕਰਦਾ , ਜੇ ਕਦੇ ਉਸਦੀ ਮੰਮੀ ਵੇਖ ਲੈਂਦੀ ਧੱਕੇ ਨਾਲ ਰੋਟੀ ਖਾਣ ਲਈ ਕਹਿੰਦੀ, ਕਿੰਨਾ ਚੰਗਾ ਸੁਭਾਹ ਸੀ ਉਸਦੀ ਮਾਂ ਦਾ ਵੇਲਾ ਵੀ ਉਦੋਂ ਚੰਗਾਂ ਸੀ , ਨਾਂ ਕਦੇ ਉਸਨੇ ਨਾਂ ਕਦੇ ਮੈਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ ,
ਪਰ ਉਹ ਕਦੇ ਕਦੇ ਆਖਦੀ ਜਦੋ ਮੇਂ ਤੇਰੇ ਬਾਰੇ ਸੋਚਦੀ ਆ ਮੇਰਾ ਦਿਲ ਜੋਰ ਨਾਲ ਧੜਕਣ ਲੱਗ ਜਾਂਦਾ ਆ , ਅੱਖਾਂ ਨਾਲ ਗੱਲ ਕਰਦੀ , ਜਦੋ ਕਦੇ ਮੈਂ ਜੁਬਾਨੇ ਬੋਲਦਾ ਉਹ ਸ਼ਰਮਾ ਜਾਂਦੀ, ਵੱਕਤ ਗੁਜ਼ਰਿਆ ਅਸੀਂ ਸਕੂਲ ਤੋਂ ਕਾਲਜ ਗਏ , ਕਾਲਜ ਦਾ ਦੂਜਾ ਸਾਲ ਸੀ , ਹੁਣ ਅਸੀਂ ਜਜਬਾਤੀ ਹੋ ਗਏ ਸੀ ਇੱਕ ਦੂਜੇ ਲਈ, ਉਹ ਸੁਪਨੇ ਵੇਖਦੀ ਕਾਸ! ਆਪਣਾ ਵਿਆਹ ਹੋਵੇ , ਪਰ ਉਸਦੇ ਡੈਡੀ ਦੀ ਮੌਤ ਨੇ ਸਾਰੇ ਸੁਪਨੇ ਹੋ ਤੋੜ ਦਿੱਤੇ। ਫੇਰ ਚੁੱਪ ਕਰ ਜਾਂਦੀ , ਕਦੇ ਮੇਰਾ ਹੱਥ ਫੜਦੀ, ਤੇਰੇ ਹੱਥ ਨਿੱਘੇ ਨੇ ਤੂੰ ਸਾਰੀ ਉਮਰ ਮੇਰੇ ਲਈ ਵਫਾਦਾਰ ਰਹੇਂਗਾ , ਉਹ ਕਿੰਨੀਆਂ ਗੱਲਾਂ ਬਣਾਉਂਦੀ, ਮੈਂ ਸੁਣਦਾ , ਪਰ ਅਖੀਰ ਕਿਸੇ ਕਿਸਮਤ ਵਾਲੇ ਇਨਸਾਨ ਹੱਥ ਉਸਦੀ ਡੋਰ ਆ ਗਈ , BA ਦੇ ਦੂਜੇ ਸਾਲ ਹੀ ਉਸਦੀ ਵੱਡੀ ਭੈਣ ਦੇ ਦਿਉਰ ਨਾਲ ਉਸਦਾ ਮੰਗਣਾ ਹੋ ਗਿਆ ।
ਉਹ ਆਖਦਾ ਜੇ ਰਿਸ਼ਤਾ ਨਹੀਂ ਕਰਨਾ ਮੇਰੇ ਭਰਾ ਨੂੰ ਆਪਣੀ ਪਹਿਲੀ ਨੂੰ ਆਪਣੇ ਘਰ ਹੀ ਰੱਖੋ , ਜਵਾਈ ਨੇ ਧੱਕੇ ਨਾਲ ਰਿਸ਼ਤਾ ਲਿਆ , ਮੇਰੇ ਹੱਥ ਫੜ ਲਏ , ਕਿੰਨੇ ਗਰਮ ਨੇ ਤੇਰੇ ਹੱਥ , ਮੇਰੇ ਠੇਡੇ ਨੇ ਅੱਜ ਮੈਂ ਤੇਰੇ ਲਈ ਵਫਾਦਾਰ ਨਹੀਂ ਰਹੀ , ਉਹ ਰੋਣ ਲੱਗੀ , ਨਹੀਂ ਕਮਲੀ ਨਾਂ ਹੋਵੇ ਮੈਂ ਚੁੱਪ ਕਰਵਾ ਲਿਆ , ਜਿੱਥੇ ਜਿਸਦੇ ਸੰਜੋਗ ਲਿਖੇ ਹੁੰਦੇ ਉਸਨੇ ਉਸੇ ਘਰ ਦਾਨਾ ਪਾਣੀ ਚੁਗਣਾ ਹੁੰਦਾ ਆ।
ਅਖੀਰ ਉਸਦਾ ਵਿਆਹ ਹੋ ਗਿਆ , ਆਪਣੇ ਨਵੇਂ ਰਿਸ਼ਤੇ ਲਈ ਵਫਾਦਾਰ ਹੁੰਦੀ ਹੋਈ ਨੇ ਉਸਨੇ ਕਦੇ ਮੈਨੂੰ ਕੋਈ ਫੋਨ ਨਹੀਂ ਕੀਤਾ , ਪਰ ਜਦੋਂ ਕਦੇ ਪੇਕੇ ਘਰ ਆਉਂਦੀ ਆਪਣੀ ਮੰਮੀ ਤੋਂ ਫੋਨ ਕਰਵਾਉਂਦੀ ਗਗਨ ਆਈ ਆ , ਮਿਲ ਜਾਈ , ਅਸੀਂ ਦੁੱਖ ਸੁੱਖ ਕਰਦੇ , ਤੂੰ ਮੇਰਾ ਸੱਭ ਤੋਂ ਵਧੀਆ ਦੋਸਤ ਆ ਉਹ ਆਖਦੀ ।
ਮੇਰਾ ਵਿਆਹ ਹੋ ਗਿਆ , ਵਿਆਹ ਤੋਂ ਦੋ ਸਾਲ ਬਾਹਦ ਮਾਨਸਾ ਬਰਨਾਲਾ ਰੋਡ ਤੇ ਸੜਕ ਹਾਦਸਾ ਹੋ ਗਿਆ , ਬਹੁਤ ਬਲਡ ਵਹਿ ਗਿਆ ਸੀ, ਉਸਦੀ ਮੰਮੀ ਨੂੰ ਜਦੋਂ ਪਤਾ ਲੱਗਾ ਉਹ ਘਰ ਵੇਖਣ ਆਈ , ਫੇਰ ਥੋੜੇ ਦਿਨਾਂ ਬਾਹਦ ਉਹ ਆਪਣੀ ਮੰਮੀ ਨਾਲ ਵੇਖਣ ਆਈ , ਫਿਕਰ ਨਾਂ ਕਰੀ ਹੋ ਜਾਣਾ ਠੀਕ ਉਹਨੇ ਮੇਰਾ ਹੱਥ ਫੜਕੇ ਕਿਹਾ , ਮੇਰੀ ਘਰਵਾਲੀ ਨੇ ਮੇਰੇ ਵੱਲ ਅੱਖਾਂ ਕੱਢੀਆ ,ਉਹ ਹੁੰਦੀ ਕੌਣ ਤੁਹਾਡਾ ਹੱਥ ਫੜਨ ਵਾਲੀ ਉਸਨੇ ਰੋਸਾ ਜਾ ਜਤਾਇਆ , ਮੇਰੇ ਨਾਲ ਪੜਦੀ ਰਹੀ ਆ , ਫੇਰ ਕੀ ਲਗਦੀ ? ਕੁੱਝ ਵੀ ਨਹੀਂ ਬੱਸ ਦੋਸਤ |ਦੋਸਤ ਕਹਿੰਦੇ ਸਾਰ ਉਸਦਾ ਪਾਰਾ ਠੰਡਾ ਹੋ ਗਿਆ । ਆਸ਼ਕੀ ਕੀਤੀ ਆ ਵਾਧੂ ਤੁਸੀਂ ਵੀ ਹਣਾ ਉਹ ਮੈਨੂੰ ਜਾਣਕੇ ਛੇੜ ਦੀ । ਉਦੋਂ ਦੀ ਆਸ਼ਕੀ ਤੇ ਅੱਜ ਦੀ ਵਿੱਚ ਬੜਾ ਫਰਕ ਆ ਮੈਂ ਸੋਚਦਾ।ਬੱਸ ਇੰਨੀ ਕੁ ਹੀ ਸੀ ਮੇਰੇ ਕਹਾਣੀ ।