ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
admin
ਗੱਲ 89 ਦੀ ਆ ਜਦੋ ਪੰਜਾਬ ਚ ਸਮਾਂ ਥੋੜਾ ਖਰਾਬ ਸੀ, ਮੇਰੀ ਭੂਆ ਜੀ ਦੀ ਉਮਰ 17 ਕੁ ਸਾਲ ਦੀ ਹੋਣੀ ਉਹ ਬਹੁਤ ਸੋਹਣੇ ਤੇ ਉਚੇ ਲੱਖੇ ।ਅੱਗੇ ਦੀ ਕਹਾਣੀ ਜਿਵੇਂ ਭੂਆਜੀ ਦੱਸ ਰਹੇ ,ਉਸ ਤਰੀਕੇ ਨਾਲ ਲਿਖੀ ਆ ਭੂਆਜੀ ਦਸਦੇ ਕੀ 8th ਕਲਾਸ ਚ ਹੀ ਮੇਰਾ ਰਿਸ਼ਤਾ ਹੋ ਗਿਆ ਸੀ, ਭੂਆ ਦੇ ਨਨਾਣ ਦੇ ਮੁੰਡੇ ਨਾਲ,ਨਾਲ ਦੇ ਪਿੰਡ ਹੀ ਉਹ ਰਹਿੰਦੀ ਸੀ, ਉਹ ਚੰਗੇ ਜ਼ਿਮੀਦਾਰ ਪਰਿਵਾਰ ਸੀ ਤੇ ਅਸੀ ਠੀਕ ਠਾਕ ਬਸ ਆਈ ਚਲਾਈ ਚਲਦੀ ਸੀ। ਲਾਗੇ ਹੋਣ ਕਰਕੇ ਭੂਆ ਦੀ ਨਨਾਣ ਸਾਡੇ ਕੋਲ ਛੇਤੀ ਛੇਤੀ ਆ ਜਾਂਦੀ ਸੀ,
ਇਕ ਦਿਨ ਉਹਨੇ ਮੇਰੀ ਬੀਬੀ ਨੂੰ ਕਿਹਾ ਆਪਣੀ ਪੋਤਰੀ ਦਾ ਰਿਸ਼ਤਾ ਮੇਰੇ ਮੁੰਡੇ ਨੂੰ ਕਰਦੇ। ਬੀਬੀ ਨੂੰ ਹੋ ਗਿਆ ਮੁੰਡਾ ਸੋਹਣਾ ਜਮੀਨ ਖੁਲੀ ਮੇਰੀ ਪੋਤਰੀ ਤੇ ਰਾਜ ਕਰੁ , ਜਿਦਾ ਕੀ ਹਰ ਦਾਦੀ ਨੂੰ ਹੁੰਦਾ ਗੱਲ ਹੋਗੀ,ਹੋਲੀ ਹੋਲੀ ਗੱਲ ਪਿੰਡ ਚ ਪਤਾ ਲਗ ਗਈ ਕਹਿੰਦੇ ਕੁੜੀ ਮੰਗ ਵੀ ਦਿਤੀ ਹਰ ਇਕ ਨੇ ਕਿਹਾ ਕਰਨਾ ਕਰਮਾਂ ਵਾਲੀ ਕੁੜੀ ਇਹਨਾਂ ਸੋਹਣਾ ਮੁੰਡਾ ਇੰਨੀ ਜ਼ਮੀਨ ਬਸ ਫਿਰ ਕੀ ਮੇਰੀਆਂ ਸਹੇਲੀਆਂ ਨੂੰ ਪਤਾ ਲਗਾ ਕੀ ਇਹਦਾ ਰਿਸ਼ਤਾ ਸੰਧੂਆਂ ਦੇ ਮੁੰਡੇ ਨੂੰ ਹੋ ਗਿਆ ਓਹਨਾ ਛੇੜਨਾ, ਮੈਨੂੰ ਗੁੱਸਾ ਲਗਣਾ, ਕਹਿਣਾ ਸਬ ਝੂਠ, ਨਹੀਂ ਹੋਇਆ ਕੋਈ ਰਿਸ਼ਤਾ ਕੁੜੀਆਂ ਕਹਿਣਾ ਸੋਹ ਖਾ ਚਲ ਆਪਣੇ ਵੀਰ ਦੀ ,ਸੱਚ ਦਸਾ ਮੈਂਨੂੰ ਡਰ ਲਗਣਾ ਕੀ ਜੇ ਸੋਹ ਖਾਲੀ ਕੀਤੇ ਉਹਨੂੰ ਕੁਝ ਹੋ ਨਾ ਜਾਵੇ ,ਮੈਂ ਕਹਿਣਾ ਗੁਰੂ ਘਰ ਖਾਲੂ ਸੋਹ ਪਰ ਵੀਰ ਦੀ ਨਹੀਂ ਖਾਣੀ ਉਹਨਾ ਕਹਿਣਾ ਚਲ ਫਿਰ ਗੁਰੂ ਘਰ ਮੈਂ ਖਾ ਆਉਂਣੀ. ਅਗਲੇ ਦਿਨ ਤੜਕੇ ਉਠਕੇ ਝਾੜੂ ਲੋਣਾ ਬਾਬੇ ਘਰ ਸੇਵਾ ਕਰਨੀ ਨਾਲੇ ਰੋਣਾ ਬਾਬਾ ਤੇਰੀ ਝੂਠੀ ਸੋਹ ਖਾਦੀ ਮੈਂ ਵੇਖੀ ਕੀਤੇ ਫੇਲ ਨਾ ਕਰਦੀ।
ਮੈਂ 10 ਤਕ ਪਹੁਚੀ 10 ਦੇ ਪੇਪਰ ਹੁੰਦੀਆਂ, ਉਹਦੀ ਮਾਂ ਨੇ ਮੇਰੇ ਸਿਰ ਤੇ ਲਾਲ ਫੁਲਕਾਰੀ ਦਾ ਮੂੰਹ ਚ ਲੱਡੂ ਤੇ ਹੱਥ ਚ 5o₹ ਰੱਖ ਕੇ ਮੋਹਰ ਲਾਤੀ ਰਿਸ਼ਤੇ ਦੀ. ਫਿਰ ਤੇ ਪਿੰਡ ਵਾਲਿਆਂ ਵਧਾਈਆਂ ਦੇਣੀਆਂ ਕੁੜੀਆਂ ਆਖਣਾ ਹੁਣ ਦਸ ਮੁਕਰਦੀ ਸੀਨਾ ਹੁਣ ਮੰਨਦੀ ਕੀ ਹੈਗੀ ਤੂੰ ਸੰਧੂ ਦੀ ਮੰਗ ਆ। ਮੈਂ ਘਰ ਆਕੇ ਬੀਬੀ ਨਾਲ ਲੜ ਪੈਣਾ ਕੀ ਮੈਨੂੰ ਇਹਦਾ ਬੋਲਦੀਆਂ, ਬਾਪੂ ਜੀ ਨੇ ਅਗੇ ਪੜਨੋ ਹਟਾ ਲਿਆ। ਪਰ ਬੇਬੇ ਨੇ ਕਿਹਾ ਮੁੰਡਾ ਖਾਲਸਾ ਕਾਲਜ ਪੜਦਾ ਓਹਨੂੰ ਆਖਿਆ ਕੁੜੀ 10 ਹੀ ਪੜ੍ਹੀ ਫਿਰ ਕੀਤੇ ਰਿਸ਼ਤੇ ਤੋਂ ਨਾਹ ਨਾ ਕਰਦੇ ਆਪਾਂ ਪਡ਼ਾ ਦੇਈਏ 12 ਤੇ ਸੁਣਿਆ ਮੁੰਡਾ 15 ਵੀ ਚ ਪਦਾ। | 15 ਮਤਲਬ ਦੂਜੇ ਸਾਲ ਚ । ਰਿਸਤੇ ਦੇ ਡਰੋ ਬਾਪੂ ਮਨ ਗਿਆ ਮੈਨੂੰ ਚਾਅ ਚੜ ਗਿਆ ਅਖੇ ਚਲ ਕੀਤੇ ਤੇ ਕੰਮ ਆਇਆ ਇਹ ਰਿਸ਼ਤਾ ਇਹੀ ਸੋਚ ਨੱਚਦੀ ਫਿਰਦੀ ਸੀ,ਕੁਝ ਕੁ ਕੁੜੀਆਂ ਦੇ ਵਿਆਹ ਹੋਗੇ ਤੇ ਕੁਝ ਪੜ੍ਹਨੋ ਹਟ ਗਈਆਂ । ਤੀਆਂ ਲਗਦੀਆਂ ਹੁੰਦੀਆਂ ਸੀ ਓਦੋ ਪਿੰਡੋ ਬਾਹਰ ਵਾਰ ਓਥੇ ਸਬ ਨੇ ਮਿਲਣਾ ਤੇ ਮੈਨੂੰ ਕੁੜੀਆਂ ਨੇ ਕਹਿਣਾ ਤੈਨੂੰ ਵੀ ਹਟਾ ਲੈਣਾ ਸੀ ਪੜ੍ਹਨੋ ਤੈਨੂੰ ਤਾਂ ਲਾਤਾ ਤੂੰ ਸੰਧੂ ਘਰ ਮੰਗੀ।
ਤੇ ਤੂੰ ਵੀ ਸਾਡੇ ਵਾਂਗੂ ਘਰ ਬੈਠਣਾ ਸੀ.ਉਦੋ ਮੈਨੂੰ ਗੁਸਾ ਆਉਂਣਾ ਹਟ ਗਿਆ ਸੀ ਮੈਂ ਹੱਸ ਪੈਣਾ ਫਿਰ ਇਕ ਦਿਨ veer ਖੇਤਾਂ ਚ ਕੰਮ ਕਰਦਾ ਸੀ ਤੇ ਭਾਬੀ ਮਗਰ ਰੋਟੀ ਲੈ ਕੇ ਗਈ , ਦਸਦੇ ਅੰਨੇ ਵਾਹ ਗੋਲੀ ਚਲੀ ਤੇ ਮੇਰਾ ਵੀਰ ਭਾਬੀ ਵਿੱਚ ਮਾਰੇ ਗਏ ਦਸਦੇ ਕੀ ਕੋਈ ਖਾੜਕੂ ਲੁਕਿਆ ਸੀ ਗੋਲੀ ਓਹਦੇ ਤੇ ਚਲੀ ਵਿੱਚ ਇਹ ਮਰਗੇ ਪਰ ਪੁਲਿਸ ਨੇ ਵੀਰ ਨੂੰ ਵੀ ਖਾੜਕੂ ਪੇਸ਼ ਕਰਤਾ। ਤੇ ਭਾਬੀ ਨੂੰ ਖਬਰਾਂ ਉਹਨਾ ਤਕ ਪਹੁਚਾਉਣ ਵਾਲੀ ਬਣਾ ਦਿੱਤਾ, ਬੀਬੀ ਰੋ ਰੋ ਮਰਗੀ ਤੇ ਬਾਪੂ ਨੂੰ ਪੁਲਿਸ ਲੈਗੀ ਫਿਰ ਹਰਜੀਤ ਸਿੰਘ ਸੰਧੂ ਜਿਸਦੇ ਨਾਲ ਮੇਰੀ ਮੰਗਣੀ ਹੋਈ ਸੀ ਉਹਨੇ ਤੇ ਉਹਦੇ ਪਿਉ ਨੇ ਪਿੰਡ ਵਾਲਿਆਂ ਨਾਲ ਰਲ ਕੇ ਮੇਰੇ ਵੀਰ ਤੇ ਭਾਬੀ ਦਾ ਅੰਤਿਮ ਸਸਕਾਰ ਕਰਵਾਇਆ।
ਪਰ ਉਹ ਸਾਡੇ ਘਰ ਨੀ ਆਇਆ ਬਾਹਰੋ ਬਾਹਰ ਚਲ ਗਿਆ । ਉਸ ਤੋਂ ਬਾਅਦ ਓਹਨੇ 90 ਹਜਾਰ ਦੇਕੇ ਮੇਰੇ ਬਾਪੁ ਨੂੰ ਛੱਡਵਾਈਆਂ ਤੇ ਬੂਹੇ ਅਗੇ ਛੱਡ ਕੇ ਚਲ ਗਿਆ ।ਉਸ ਦਿਨ ਮੈਨੂੰ ਲਗਾ ਚਲੋ ਕੋਈ ਤੇ ਹੇਗਾ ਸਾਡਾ, ਅਖੀਰ ਮੇਰੇ ਵਿਆਹ ਦੀ ਗੱਲ ਹੋਣੀ ਸ਼ੁਰੂ ਹੋਈ. ਫਿਰ ਇਕ ਦਿਨ ਰਾਤ 6 ਕੁ ਵੱਜੇ ਸਾਡੇ ਘਰ ਮੋਹਰੇ ਬੁਲਟ ਮੋਟਰ ਸਾਈਕਲ ਦੀ ਅਵਾਜ ਆਈ ਵੀਰ ਦਾ ਬੇਟਾ ਬਾਹਰ ਨਿਕਲਿਆ ਛੋਟਾ ਸੀ ਉਦੋ ਓਹਦੇ ਪੁੱਛਣ ਤੇ ਦੱਸਿਆ ਕੀ ਮੈਂ ਹਰਜੀਤ ਸਿੰਘ ਸੰਧੂ ਆ ਤੇ ਬਾਪੂ ਜੀ ਨੂੰ ਮਿਲਣਾ, ਇਹ ਗੱਲ ਸੁਣ ਕੇ ਬਾਪੂ ਨੇ ਵੀ ਮੇਰੇ ਮੂੰਹ ਵੱਲ ਵੇਖਿਆਤੇ ਬਾਹਰ ਤੁਰ ਗਏ ਮੈਂ ਵੀ ਪਿੱਛੇ ਗਈ ਪਰ ਦਰਵਾਜੇ ਤੋਂ ਬਾਹਰ ਨੀ ਪਿੱਛੇ ਰਹੀ।
ਉਹਨੇ ਬਾਪੂ ਜੀ ਨੂੰ ਕਿਹਾ ਕੀ ਬਾਪੂ ਜੀ ਮੈਨੂੰ ਕੋਈ ਕਾਹਲੀ ਨੀ ਵੀਰ ਦੇ ਬਚੇ ਬਹੁਤ ਛੋਟੇ ਨੇ ਵੇਖਲੋ, ਜੇ ਵਿਆਹ 2 ਸਾਲ ਰੁਕ ਕੇ ਕਰਨਾ ਸਾਨੂੰ ਕੋਈ ਕਾਹਲ ਨੀ ਹੈਗੀ, ਬਾਪੂ ਕਹਿੰਦੇ ਲੋਕਾਂ ਕਹਿਣਾ ਕੀ ਕਈ ਸਾਲ ਹੋਗੇ ਮੰਗੀ ਨੂੰ ਵਿਆਹ ਨੀ ਕਰਦੇ ਨਾਲੇ 3 ਜਣੇ ਤੁਰਗੇ । ਕੱਲ ਨੂੰ ਮੈਨੂੰ ਕੁਝ ਹੋ ਗਿਆ ਤੇ ਫਿਰ. ਓਹਨੇ ਗੱਲ ਟੋਕਦੇ ਕਿਹਾ ਬਾਪੂ ਜੀ ਮੇਰੀ ਮੰਗ ਆਤੇ ਮੈਂ ਹੀ ਵਿਆਹ ਕੇ ਲਿਜਾਉ ਫਿਕਰ ਨਾ ਕਰੋ.। ਅੱਜ ਲੇਜਾ ਭਾਵੇਂ ਕੱਲ ਤੇ ਭਾਵੇਂ ਸਾਲ ਨੂੰ ਲੈ ਕੇ ਮੈਂ ਹੀ ਜਾਉ ਮੈਂ ਆਪਣੀ ਜੁਬਾਨ ਤੇ ਨੀ ਮੁਕਰਦਾ, ਬਸ ਇੰਨੀ ਕੁ ਗੱਲ ਹੋਇ ਕੀ ਪੁਲਿਸ ਆਗੀ । ਬਾਪੂ ਜੀ ਨੂੰ ਲਿਜਾਣ ਲਗੇ ਉਹਨੇ ਰੋਕਤਾ ਤੇ ਥਾਣੇਦਾਰ ਨਾਲ ਹੱਥੋਪਾਈ ਹੋ ਗਿਆ।ਪੁਲਿਸ ਦੀਆਂ 2 ਗੱਡੀਆਂ ਹੋਰ ਆਗਿਆ ਹਰਜੀਤ ਨੂੰ ਚੁੱਕ ਕੇ ਲੈਗੇ ਬਸ ਫਿਰ ਕੀ ਘਰਦਿਆਂ ਪਿੰਡ ਵਾਲਿਆਂ ਬਹੁਤ ਭੱਜ ਨਸ ਕੀਤੀ ਉਹਦੇ ਟੱਬਰ ਨੇ ਪੈਸਾ ਪਾਣੀ ਦੀ ਤਰਾਂ ਵਹਾਇਤਾ ਨਾ ਉਹ ਲੱਭਾ ਨਾ ਉਹਦੀ ਲਾਸ਼।
ਜਿਸ ਕੁੜੀ ਦੀ ਭੂਆ ਦੀ ਕਹਾਣੀ ਅੱਗੇ ਦੀ ਕਹਾਣੀ ਉਹ ਕੁੜੀ ਦੱਸ ਰਹੀ ਆ । ਮੇਰੇ ਬਾਪੂ ਨੂੰ ਇਹੀ ਗਮ ਖਾ ਗਿਆ ਕੀ ਮੁੰਡਾ ਬੂਹੇ ਅਗੋ ਚੁੱਕਿਆ ਗਿਆ। ਭੂਆ ਜਿਸ ਦੀ ਕਹਾਣੀ ਉਸਨੇ ਪਾਲਿਆ, ਕਿਉਂਕਿ ਉਸਦੇ ਵੀਰ ਭਰਜਾਈ ਵੀ ਮਰ ਗਏ ਸੀ ਨੇ ਸਾਨੂੰ ਪਾਲਿਆ ਤੇ ਬਹੁਤ ਸਾਲ ਇਹੀ ਸਬ ਸੋਚਦੇ ਰਹੇ ਕੀ ਸ਼ਇਦ ਲਭ ਜਾਵੇ ਪਰ ਨੀ ਲੱਭਾ ਓਹਦੇ ਮਾਪੇ ਵੀ ਉਡੀਕ ਦੇ ਮੁਕ ਗਏ ਕੱਲਾ ਪੁੱਤ ਸੀ।
ਮਾਪਿਆਂ ਦੀ 70 ਕਿਲੇ ਜਮੀਨ ਦੇ ਸੀ ਮੇਰੀ ਭੂਆ ਨੇ ਸਾਰੀ ਜਿੰਦਗੀ ਉਹਦੀ ਮੰਗ ਬਣਕੇ ਕੱਢ ਦਿੱਤੀ ਤੇ ਸਾਨੂੰ ਪਾਲਿਆ ਤੇ ਨਾਮ ਜਪਦੀ ਰਹੀ. ਵਾਹਿਗੁਰ ਵਾਹਿਗੁਰ ਦਿਨ ਰਾਤ ਜਪਦੀ ਰਹੀ ਅੱਜ ਅਸੀਂ ਕਨੇਡਾ ਚ ਆ ਮੇਰੀ ਤੇ ਵੀਰ ਦੀ marriage ਹੋਗੀ। ਅਸੀ ਸੈੱਟ ਆ , ਭੂਆ ਸਾਡੇ ਕੋਲ ਹੀ ਰਹਿੰਦੀ ਆ ਦਿਨ ਰਾਤ ਪਾਠ ਕਰਦੀ ਰਹਿੰਦੀ ਤੇ ਅਜ ਵੀ ਓਹਦੇ ਕੱਪੜਿਆ ਚ ਸ਼ਗੁਨ ਵਾਲੀ ਫੁਲਕਾਰੀ ਨਾਲ 5o ਰੁਪਏ ਬਜੇ ਨੇ ਤੇ ਇਕ ਗੱਲ ਹਰ ਉਹ ਹਰਜੀਤ ਸਿੰਘ ਸੰਧੂ ਦੀ ਮੰਗ ਰਹੀ ਸਾਰੀ ਉਮਰ ਪਰ ਓਹਨੇ ਕਦੇ ਵੀ ਓਹਨੂੰ ਨਾ ਵੇਖਿਆ ਤੇ ਨਾ ਮਿਲੀ। ਅਸੀਂ ਜਰੂਰ ਇਕ ਵਾਰ ਓਹਦੀ ਭੈਣ ਕੋਲ ਫੋਟੋ ਵੇਖ ਕੇ ਆਏ ਸੀ, ਮੇਰੀ ਭੂਆ ਸੰਧੂ ਦੀ ਮੰਗ ਬਣਕੇ ਰਹਿ ਗਈ।
ਨੀਆ ਨਾਲ ਨਹੀਂ ਮਿਲਦੀ ਪਸੰਦ ਸਾਡੀ…
ਅਸੀ ਵੱਖਰਾ ਪਸੰਦ ਕੁਝ ਕਰਦੇ ਹਾਂ;
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,,
ਅਸੀ ਤਾਂ ਸਾਫ਼ ਦਿਲ ਤੇ ਮਿੱਠੜੇ ਬੋਲਾਂ ਤੇ ਮਰਦੇਹਾਂ
ਜਿੱਤਣ ਦਾ ਮਜਾ ਉਦੋ ਹੀ ਆਉਦਾ,
ਜਦੋ ਜਮਾਨਾ ਤੁਹਾਡੀ ਹਾਰ ਦੀ ਉਡੀਕ ਕਰ ਰਿਹਾ ਹੁੰਦਾ।
ਸੂਟ ਦਾ ਉਹ ਰੰਗ ਪਾਉਣ ਦਾ ਕੀ ਫਾਇਦਾ
ਜੋ ਜੱਚੇ ਹੀ ਨਾ
ਸਾਡੀ ਟੌਹਰ ਕੱਢਣ ਦਾ ਕੀ ਫਾਇਦਾ
ਜੇ ਦੇਖ ਕੇ ਗੁਆਂਢ ਮੱਚੇ ਹੀ ਨਾ
ਕੋਸ਼ਿਸ਼ ਕਰੋ ਕਿ ਕਰਜਾ ਨਾ ਲਿਆ ਜਾਵੇ। ਕਰਜਾ ਕਿਸੇ ਕੰਮਕਾਜ ਲਈ ਜਿਸ ਤੋ ਕਮਾਈ ਹੁੰਦੀ ਹੋਵੇ ਤੇ ਜੀਵਨ ਤਰੱਕੀ ਦੇ ਰਾਹ ਤੇ ਲਿਜਾਣ ਲਈ ਜਾਂ ਕਿਸੇ ਮਜਬੂਰੀ (ਬਿਮਾਰੀ ਆਦਿ)ਜਦੋ ਜ਼ਿੰਦਗੀ ਦਾਅ ਤੇ ਹੋਵੇ ਤਾਂ ਹੀ ਲਿਆ ਜਾਵੇ। ਕੋਠੀ, ਵਿਆਹ,ਕਾਰ,ਨਸੇ ਵਗੈਰਾ ਲਈ ਕਰਜਾ ਲੈਣ ਤੋ ਗਰੇਜ ਕਰੋ। ਸਰਕਾਰਾਂ ਨੇ ਆਉਣ ਵਾਲੇ ਸਮੇਂ ਵਿੱਚ ਜ਼ਮੀਨਾਂ/ਪ੍ਰੋਪਰਟੀਆਂ ਹੜੱਪਣ ਲਈ ਬੈਂਕਾਂ ਵਿੱਚ ਹੁਣ ਪੂਰੀ ਜਮੀਨ ਪਲੱਜ ਕਰਨ ਦੀ ਪੋਲੀਸੀ ਲਾਗੂ ਕਰ ਦਿੱਤੀ ਹੈ ਜਿਸ ਦਾ ਅਜੇ ਲੋਕਾਂ ਨੂੰ ਪਤਾ ਨਹੀਂ ਆ।
ਦੂਜੀ ਗੱਲ ਭਾਰਤ ਵਿੱਚ ਇੱਕ BAD ਬੈਂਕ ਬਣਾਈ ਜਾ ਰਹੀ ਆ। ਜਿਸ ਨਾਲ ਬੈਂਕ ਵਿੱਚ ਲੋਕਾਂ ਦੀਆਂ ਗਿਰਵੀ ਰੱਖੀਆਂ ਜ਼ਮੀਨਾਂ/ਪ੍ਰੋਪਰਟੀਆਂ ਜਿਹਨਾਂ ਤੋ ਕਰਜਾ ਸਮੇਂ ਸਿਰ ਮੋੜਿਆ ਨਾ ਗਿਆ ਤਾਂ ਬੈਂਕ ਉਹ ਬੈਡ ਬੈਂਕ ਨੂੰ ਦੇ ਦੇਵੇਗਾ ਤੇ ਬੈਡ ਬੈਂਕ ਕੋਲ ਮੋਕੇ ਤੇ ਹੀ ਉਸਦੀ ਨਿਲਾਮੀ ਦੇ ਅਧਿਕਾਰ ਹੋਣਗੇ।ਇਸ ਲਈ ਇਹ ਸਭ ਲਈ ਸੋਚਣ ਦਾ ਗਭੀਰ ਵਿਸ਼ਾ ਆ ਕਿਉਂਕਿ ਸਾਨੂੰ ਪਹਿਲਾਂ ਹੀ ਸਰਕਾਰਾਂ ਨੇ ਗੁਲਾਮ ਬਣਾ ਰੱਖਿਆ। ਸਰਕਾਰਾਂ ਸਾਡੀ ਜਮੀਨ ਸਾਡੀ ਬੋਲੀ ਜੋ ਸਾਡੀ ਪਹਿਚਾਣ ਆ ਸਾਡੇ ਤੋ ਖੋਹਣ ਲਈ ਪੂਰੀ ਤਿਆਰੀ ਕਰ ਚੁੱਕੀਆਂ ਨੇ। ਇੱਕ ਅਸੀਂ ਆ ਜੋ ਧਰਮਾਂ, ਜਾਤਾਂ, ਕਲਾਕਾਰਾਂ, ਲੀਡਰਾਂ ਪਿਛੇ ਲੜਦੇ ਫਿਰਦੇ ਆ ।
ਜੇ ਅੱਜ ਨਾ ਸੰਭਲੇ ਯਾਦ ਰੱਖਿਓ ਆਉਣ ਵਾਲੇ ਸਮੇਂ ਵਿੱਚ ਇਤਹਾਸ ਨੇ ਸਾਨੂੰ ਕਦੇ ਵੀ ਮਾਫ ਨੀ ਕਰਨਾਂ।
ਕੁਝ ਜਜ਼ਬਾਤ
ਮੇਰੇ ਚਾਚਾ ਜੀ ਕੱਬਡੀ ਦੇ ਖਿਡਾਰੀ ਸੀ, ਆਪਣੇ ਵੇਲੇ ਚੰਗੇ ਸਟੋਪਰ ਰਹੇ , ਸਾਡੇ ਪੁਰਾਣੇ ਘਰ ਇੱਕ show case ਹੁੰਦਾ ਸੀ ਉਹ ਸਾਰਾ ਚਾਚਾ ਜੀ ਨੂੰ ਮਿਲੇ ਇਨਾਮਾਂ ਨਾਲ ਭਰਿਆ ਹੁੰਦਾ ਸੀ, ਮੇਰੇ ਚਾਚਾ ਜਦੋ 26 ਕੁ ਸਾਲ ਦੇ ਸੀ, ਉਹਨਾਂ ਘਰੇ ਬਿਨਾ ਦਸੇ ਵਿਆਹ ਕਰਵਾ ਲਿਆਉਦੋਂ ਮੈਂ ਬਹੁਤ ਛੋਟਾ ਸੀ, ਸਾਡੇ ਘਰ ਪਹਿਲਾ ਕਾਫੀ ਲੜਾਈ ਹੁੰਦੀ ਰਹੀ। ਫੇਰ ਜਦੋ ਚਾਚਾ ਜੀ ਨੇ ਵਿਆਹ ਕਰਵਾ ਲਿਆ, ਸਾਡੇ ਘਰ ਰੋਟੀ ਅਲੱਗ ਪੱਕਣ ਲੱਗੀ, ਉਦੋਂ ਅਸੀਂ ਛੋਟੇ ਸੀ ਪਤਾ ਨਹੀਂ ਸੀ ਕਾਰਨ , ਸਾਡੇ ਡੈਡੀ ਹੁਣੀ ਤਿੰਨ ਭਰਾ ਸੀ ਚਾਚਾ ਜੀ ਸਭ ਤੋਂ ਛੋਟੇ, ਜਿਸ ਕੁੜੀ ਨਾਲ ਉਹਨਾਂ ਵਿਆਹ ਕਰਵਾਇਆ ਸੀ ਉਹ ਸਾਡੀ ਜਾਤ ਦੀ ਨਹੀਂ ਸੀ ਸ਼ਾਇਦ ਉਹਨਾਂ ਦਾ ਵਿਰੋਧ ਇਸ ਕਰਕੇ ਕੀਤਾ ਗਿਆ ਸੀ, ਉਹ ਘਰ ਤਰਲੇ ਪਾਉਂਦੇ ਰਹੇ ਸੀ ਜਦੋ ਕੋਈ ਨਾਂ ਮੰਨਿਆ ਉਦੋ ਉਹਨਾਂ ਚੁੱਪ ਕੀਤੇ ਵਿਆਹ ਕਰਵਾ ਲਿਆ
ਉਹਨਾਂ ਕੋਲ ਪਹਿਲਾ ਬੱਚਾ ਬੇਟੀ ਹੋਈ, ਸਾਨੂੰ ਚਾਚਾ ਜੀ ਹੁਣਾ ਨਾਲ ਬੋਲਣ ਤੋਂ ਮਨ੍ਹਾ ਕੀਤਾ ਸੀ, ਘਰ ਵੀ ਵੰਡ ਲਿਆਤੇ ਜਮੀਨ ਵੀ, ਸਾਡੀ ਖਾਨਦਾਨ ਵਿੱਚ ਬੇਜਤੀ ਕਰਵਾਈ ਕੰਜਰ ਨੇ ਇਹੋ ਆਖਦੇ ਸਾਰੇ, ਚਾਚੇ ਦੀ ਬੇਟੀ ਨੂੰ 4 ਮਹੀਨੇ ਤੱਕ ਚਾਚੇ ਦੀ ਸੱਸ ਨੇ ਹੀ ਪਾਲਿਆ, ਇੱਥੇ ਰਹਿ ਕੇ , ਦਾਦੀ ਤੇ ਸਾਡੀ ਮੰਮੀ ਹੁਣੀ ਚੋਰੀ ਜਾਕੇ ਕੁੜੀ ਨੂੰ ਵੇਖ ਆਈ ਆ ਪਿਆਰ ਦੇ ਆਈ ਆ, ਫੇਰ ਦੋ ਸਾਲ ਬੀਤ ਗਏ, ਚਾਚੇ ਘਰ ਬੇਟੇ ਨੇ ਜਨਮ ਲਿਆ, ਆਂਢ ਗਵਾਂਢ ਵਿੱਚ ਗੱਲ ਹੁੰਦੀ ਸੀ ਮਾਂ ਮੱਸਾ ਹੀ ਬੱਚੀ ਆ। ਇਸ ਕਰਕੇ ਸੱਭ ਦਾ ਦਿਲ ਪਸੀਜ ਗਿਆ ਸਾਰੇ ਚਾਚੀ ਨੂੰ ਵੇਖਨ ਗਏ, ਹੋਲੀ ਹੋਲੀ ਅਸੀਂ ਬੱਚੇ ਉਹਨਾਂ ਘਰ ਜਾਣ ਲੱਗੇ, ਚਾਚੇ ਦੀ ਬੇਟੀ ਨੂੰ ਚੁੱਕ ਲਿਆਉਣਾ ਖਿਡਾ ਦੈਨਾ, ਅਸੀਂ ਘਰੇ ਆਕੇ ਦੱਸਣਾ ਬੀਬੀ ਚਾਚੀ ਨੇ ਚੀਜ ਦਿੱਤੀ ਸੀ ਖਾਨ ਨੂੰ ਬਹੁਤ ਪਿਆਰ ਕਰਦੀ ਆ ਉਹ, ਫੇਰ ਕਦੇ ਕਦੇ ਢਿੱਲ ਮੱਠ ਤੇ ਦਾਦੀ ਨੂੰ ਚੋਰੀ ਜਾਕੇ ਪਤਾ ਲੈ ਆਉਣਾ
ਪਰ ਜਦੋ ਘਰੇ ਬੰਦਿਆਨੂੰ ਪਤਾ ਲੱਗਾ ਕਲੇਸ਼ ਹੋਣਾ , ਉਦੋ ਚਾਚੇ ਦਾ ਬੇਟਾ ਦੋ ਕੁ ਸਾਲ ਦਾ ਸੀ ਤੇ ਬੇਟੀ 4 ਸਾਲ ਦੀ, ਚਾਚਾ ਟੂਰਨਾਮੈਂਟ ਤੇ ਗਿਆ ਸੀ, ਪਹਿਲੀ ਵਾਰ ਚਾਚੀ ਸਾਡੇ ਘਰ ਆਈ , ਪਰ ਉਹ ਇਹਨਾਂ ਕਹਿ ਕੇ ਵਾਪਿਸ ਮੁੜ ਗਈ ਬੀਬੀ ਮੇਰੀ ਗੱਲ ਸੁਣੀ , ਬੀਬੀ ਗਈ, ਆਖਦੀ ਮੇਰਾ ਸਿਰ ਘੁੰਮਦਾ, ਦਾਦੀ ਪਿੰਡ ਵਾਲੇ ਡਾਕਟਰ ਨੂੰ ਬੁਲਾ ਲਿਆਈ, ਡਾਕਟਰ ਨੇ ਚੈਕ ਕਰਕੇ ਦਸਿਆ ਕਿ ਬੀਬੀ ਇਸਦਾ ਬਲੱਡ ਬਹੁਤ ਘਟਿਆ ਆ
ਫੇਰ ਚਾਚੇ ਨੇ ਖੇਡਣ ਜਾਣਾ ਬੰਦ ਕਰ ਦਿੱਤਾ, ਹੁਣ ਕਦੇ ਕਦੇ ਚਾਚੀ ਸਾਡੇ ਘਰ ਆ ਜਾਂਦੀ, ਜੂਨ ਦਾ ਮਹੀਨਾ ਸੀ,ਖੇਤ ਜੀਰੀ ( ਝੋਨਾ) ਲੱਗਦੀ ਸੀ, 3 ਕੂ ਵੱਜੇ ਰੌਲਾ ਪਿਆ ਤੇ ਗੱਡੀ ਆਈ ਚਾਚੀ ਨੂੰ ਸ਼ਹਿਰ ਲੈ ਗਏ ,ਰਾਸਤੇ ਵਿੱਚ ਹੀ ਸਾਹ ਰੁੱਕ ਗਏ ,ਵਾਪਿਸ ਲੈ ਆਏ , ਛੋਟੇ ਛੋਟੇ ਬੱਚੇ ਸੀ, ਹੁਣ ਇਸ ਗੱਲ ਨੂੰ 10 ਸਾਲ ਵਾਂਗ ਹੋ ਗਏ,ਚਾਚੇ ਨੇ ਦੂਜਾ ਵਿਆਹ ਨਹੀਂ ਕਰਵਾਇਆ, ਹੁਣ ਕੁੜੀ 14 ਸਾਲ ਦੀ ਮੁੰਡਾ 12 ਸਾਲ ਦਾ ਹੋ ਗਿਆ, ਰਿਸ਼ਤੇਦਾਰਾ ਵੀ ਜੋਰ ਲਾਇਆ ਵਿਆਹ ਕਰਵਾਲਾ ਰੋਟੀ ਪੱਕਦੀ ਹੋ ਜਾਉ ਪਰ ਚਾਚੇ ਕੋਲ ਇੱਕੋ ਜਵਾਬ ਸੀ ਜੇ ਕੱਬੀ ਜਨਾਨੀ ਆਗੀ, ਮੇਰੇ ਜਵਾਕ ਰੋਲਦੂ, ਮੈਂ ਮੋਹੱਬਤਾਂ ਬਹੁਤ ਵੇਖੀਆਂ ਪਰ ਸਾਡਾ ਆਪਣਾ ਚਾਚਾ ਵੀ ਮੋਹੱਬਤ ਦੀ ਇਕ ਮਿਸਾਲ ਆ, ਆਪਣੇ ਸੋਹਰੇ ਪਰਿਵਾਰ ਨਾਲ ਅੱਜ ਵੀ ਵਰਤਦਾ ਆ
ਬੱਚਿਆਂ ਨੂੰ ਮਾਂ-ਪਿਉ ਦੋਨਾਂ ਦਾ ਪਿਆਰ ਦੇ ਰਿਹਾ ਆ, ਭਾਵੇਂ ਸਾਡੇ ਡੈਡੀ ਹੁਣਾ ਗੁੱਸੇ ਵਿੱਚ ਬੜਾ ਕੁੱਝ ਕਿਹਾ ਪਰ ਹੱਸਕੇ ਟਾਲ ਦਿੰਦਾ, ਵੱਡੇ ਭਰਾ ਨੇ ਫੇਰ ਕੀ ਹੋਇਆ, ਇਹ ਮੇਰੇ ਚਾਚੇ ਦੀ ਅਸਲ ਕਹਾਣੀ ਆ ਵੀਰ ਨੂੰ ਦੱਸ ਰਿਹਾ ਆ, ਪੋਸਟ ਜਰੂਰ ਕਰਿਉ ਵੀਰੇ।
ਮੈਂ ਪਹਿਲੀ ਜਮਾਤ ਤੋਂ ਬਾਹਰਵੀਂ ਤੱਕ ਉਸ ਨਾਲ ਪੜੀ ਸੀ, ਉਹ ਮੇਰਾ ਬਹੁਤ ਮੋਹ ਕਰਦਾ ਸੀ, ਸਾਰੀ ਕਲਾਸ ਵਿੱਚ ਹੀ ਉਸਦੇ ਨਾਮ ਦੀ ਚਰਚਾ ਰਹਿੰਦੀ, ਬਿੱਕਰ ਬਿੱਕਰ ਕਰਦੀਆ ਕੁੜੀਆਂ ਉਸਦੇ ਅੱਗੇ-ਪਿੱਛੇ ਫਿਰਦੀਆ, ਸਕੂਲ ਵੇਲੇ 12ਵੀ ਦੀ ਗੱਲ ਆ, ਇੱਕ ਗੋਰੀ ਚਿੱਟੀ ਮੇਮ ਵਰਗੀ ਆਂਟੀਸਾਡੇ ਸਕੂਲ ਆਈ, ਉਹਨੇ ਗਰੀਬ ਮੁੰਡੇ ਕੁੜੀਆਂ ਨੂੰ ਸਕੂਲ ਵਰਦੀਆਂ ਵੰਡੀਆ
ਬੂਟ ਵੰਡੇ, ਫੇਰ ਸਾਨੂੰ ਪਤਾ ਲੱਗਾ ਕਿ ਉਹ ਬਿੱਕਰ ਦੀ ਮੰਮੀ ਸੀ, ਬਾਹਰਲੇ ਮੁਲਕ ਰਹਿੰਦੀ ਸੀ, ਇਹ ਜੋ ਸਕੂਲ ਜਿਸ ਵਿੱਚ ਅਸੀਂ ਪੜਦੇ ਸੀ ਉਹ ਬਿੱਕਰਦੇ ਡੈਡੀ ਦੀ ਯਾਦ ਵਿੱਚ ਉਸਦੀ ਮੰਮੀ ਤੇ ਮਾਮੇ ਨੇ ਬਣਵਾਇਆ ਸੀ, ਕਹਿੰਦੇ ਬਹੁਤ ਭਗਤ ਲੋਕ ਸੀ ਉਸਦੇ ਡੈਡੀ ਆਪਣੇ ਵੇਲੇ ਪਿੰਡ ਦਾ ਸਰਪੰਚ ਰਿਹਾ ਸੀ, ਫੇਰ ਬਾਹਰਲੇ ਮੁਲਕ ਚੱਲ ਗਿਆ, ਘਰ ਵਿੱਚ ਅਮੀਰੀ ਬਹੁਤ ਸੀ, ਮੈਂ ਆਪਣੇ ਡੈਡੀ ਵਾਲੇ ਸਕੂਲ ਨਹੀਂ ਛੱਡ ਕੇ ਹੋਰ ਕਿਤੇ ਕਿਉਂ ਪੜਾ ਇਸ ਕਰਕੇ ਬਿੱਕਰ ਇੱਥੇ ਹੀ ਪੜਦਾ ਸੀ,ਬਾਰਾਂ ਜਮਾਤਾਂ ਕਰਕੇ ਉਹ ਮੇਰੇ ਨਾਲ ਕਾਲਜ ਲੱਗ ਗਿਆ, ਉਦੋ ਇੱਕ ਦੂਜੇ ਨਾਲ ਮੋਹੱਬਤ ਹੋ ਗਈ ਤਿੰਨ ਸਾਲ ਤੀਆਂ ਵਾਂਗ ਲੰਘੇ ਪਰ BA ਫਾਈਨਲ ਮੈਂ ਪਾਸ ਕਰ ਗਈ ਉਹ ਫੇਲ ਮਗਰੋ ਪੜਨੋ ਹੱਟ ਗਿਆ, ਜੱਟ ਬੂਟ ਜਿਹਾ ਬੰਦਾ ਸੀ।
ਮਾਸਟਰ ਨੇ ਕਈ ਵਾਰ ਰੋਕਿਆ ਸੀ ਕਾਲਜ ਕੁੜਤਾ ਪਜਾਮਾ ਨਹੀਂ ਪਾਕੇ ਆਉਣਾ ,ਪਰ ਉਹ ਰੋਜ ਉਸੇ ਪਹਿਰਾਵੇ ਵਿੱਚ ਆਉਂਦਾ ਉਸਦੀ ਵੱਖਰੀ ਦਿਖ ਸੀ, ਮੇਰੇ ਬਾਰੇ ਆਪਣੀ ਮੰਮੀ ਨਾਲ ਸਿੱਧੀ ਗੱਲ ਕਰ ਲਈ ਸੀ, ਵੇਖ ਪੁੱਤ ਜੇ ਕੁੜੀ ਦੇ ਘਰਵਾਲੇ 2 ਸਾਲ ਰੁੱਕ ਸਕਦੇ ਆ ਅਸੀਂ ਤੇਰਾ ਵਿਆਹ ਉਸ ਨਾਲ ਕਰ ਦਵਾਂਗੇ ਉਸਦੀ ਮੰਮੀ ਨੇ ਕਿਹਾ। ਪਰ ਮੇਰੀ ਦਾਦੀ ਨੂੰ ਮੇਰੇ ਵਿਆਹ ਦੀ ਕਾਹਲੀ ਸੀ, ਮੁੰਡਾ ਵੇਖ ਰਿਸ਼ਤਾ ਪੱਕਾ ਕਰ ਦਿੱਤਾ।ਉਹ ਬੜਾ ਤੜਫੇਆ ਸੀ, ਵਿਆਹ ਬਾਹਦ ਇੱਕ ਵਾਰ ਫੋਨ ਕਰਕੇ ਜਰੂਰ ਦੱਸੀ ਤੇਰਾ ਸੋਹਰਾ ਪਰਿਵਾਰ ਕਿਵੇ ਆ , ਤੂੰ ਖੁਸ਼ ਮੈਂ ਉਵੇਂ ਹੀ ਕੀਤਾ ਪਹਿਲੀ ਵਾਰ ਪੈਕੇ ਆਈ ਬਿੱਕਰ ਨੂੰ ਫੋਨ ਕੀਤਾ, ਆਖਦਾ ਜੇ ਰਾਜੀ ਖੁਸ਼ੀ ਆ ,ਅੱਗੇ ਵੀ ਖੁਸ ਰਹੀ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਆ, ਹੁਣ ਕਦੀ ਫੋਨ ਨਾਂ ਕਰੀ ਆਪਣਾ ਘਰ ਵੱਸਾਂ, ਉਹ ਲੋੜ ਨਾਲੋਂ ਵੀ ਵੱਧ ਸਿਆਣਾ ਸੀ
11ਸਾਲ ਬੀਤ ਗਏ ,ਕਦੇ ਉਸਨੂੰ ਨਹੀਂ ਵੇਖਿਆ ਆਪਣੇ ਆਪ ਵਿੱਚ ਗੁਆਚ ਗਈ, ਮੇਰੀ ਨਣਾਨ ਮੈਂ ਆਪਣੇ ਹੱਥੀ ਵਿਆਹਿਆ ਸੀ, ਜਿਹੜੇ ਪਿੰਡੋ ਬਰਾਤ ਆਈ ਉਹ ਬਿੱਕਰ ਦਾ ਪਿੰਡ ਸੀ ਇੱਕ ਵਾਰ ਪਿੰਡ ਦਾ ਨਾਮ ਸੁਣ ਕੇ ਹਿੱਲ ਜੇ ਗਈ, ਵਿਆਹ ਹੋ ਗਿਆ ਸਾਲ ਬੀਤ ਗਿਆ, ਕੁੜੀ ਨੂੰ ਦਾਜ ਤੋਂ ਤੰਗ ਕਰਦੇ ਕਦੇ ਕੁੱਝ ਕਦੇ ਕੁੱਝ ਅਖੀਰ ਮੇਰਾ ਜੇਠ ਆਪਣੀ ਭੈਣੇ ਨੂੰ ਲੈ ਆਇਆ ,ਪੰਚਾਏਤਾ ਹੋਈਆਂ ਕੋਈ ਗੱਲ ਸਿਰੇ ਨਾਂ ਲੱਗੀ ਉਹ ਸਾਫ ਮੁਕਰ ਗਏ , ਅਸੀਂ ਕੋਈ ਦਾਜ ਦੀ ਮੰਗ ਨਹੀਂ ਰੱਖੀ, ਮੇਰੀ ਜੇਠਾਣੀ ਦੀ ਮਾਂ-ਪਿਉ ਆਏ, ਆਖਣ ਲੱਗੇ ਸਾਡੀ ਰਿਸ਼ਤੇਦਾਰੀ ਉਸ ਪਿੰਡ ਉਹ ਬੰਦਾ ਆਪਣਾ ਫੈਸਲਾ ਕਰਵਾ ਸਕਦਾ, ਬੜੀ ਪਹੁੰਚ ਉਸਦੀ, ਦੂਜੇ ਦਿਨ ਉਸਨੂੰ ਬੁਲਾ, ਵਾਹਵਾਂ ਵੱਡੀ ਗੱਡੀ ਵਿੱਚੋ ਚਿੱਟਾ ਕੁੜਤਾ ਪਜਾਮਾ ਪਾਈ ਇੱਕ ਸਰਦਾਰ ਮੁੰਡਾ ਉੱਤਰਿਆ
ਮੈਂ ਚੌਕੇ ਵਿੱਚ ਖੜੀ ਸੀ ਪਰ ਸਕਲ ਨਹੀਂ ਵੇਖ ਸਕੀ
ਮੈਂ ਚੌਂਕੇ ਵਿੱਚ ਖੜੀ ਸੀ ਪਰ ਸਕਲ ਨਹੀਂ ਵੇਖ ਸਕੀ, ਜੇਠਾਣੀ ਨੇ ਪਾਣੀ ਫੜਾਇਆ, ਗੈਸਟ ਰੂਮ ਵਿੱਚ ਗੱਲਾਂ ਬਾਤਾਂ ਹੋ ਰਹੀਆ ਸੀ ਕੀ ਕਰਨਾ ਅੱਗੇ ਕੁੜੀ ਵਸਾਉਣੀ ਆ ਜੇ ਆਪਾ …. ਚਾਹ ਫੜਾਉਣ ਦੀ ਜ਼ਿੰਮੇਵਾਰੀ ਮੇਰੀ ਸੀ, ਜਦੋ ਚਾਹ ਫੜਾਉਣ ਗਈ , ਮੈਨੂੰ ਉਸਦਾ ਚੇਹਰਾ ਬਿੱਕਰ ਵਰਗਾ ਲੋਗਾ।ਪਰ ਉਹ ਤੇ ਕਟਿੰਗ ਵਾਲਾ ਸੀ, ਜਦੋ ਮੇਰੇ ਸੋਹਰੇ ਨੇ ਗੱਲਾਂ ਕਰਦੇ ਨੇ ਕਿਹਾ” ਬਿੱਕਰ ਸਿਆਂ ਹੁਣ ਤੂੰ ਵਿੱਚ ਪੈ ਕਰ ਕੋਈ ਹੱਲ, ਮੈਂ ਇੱਕ ਦਮ ਡਰ ਗਈ ਹੈ ਸੱਚੀ ਬਿੱਕਰ, ਉਸਨੇ ਮੇਰੇ ਵੱਲ ਵੇਖਿਆ, ਮੈਂ ਹੱਥ ਜੋੜ ਸਤਿ ਸ੍ਰੀ ਅਕਾਲ ਬੁਲਾਈ। ਆਪਣੇ ਕਮਰੇ ਵਿੱਚ ਆ ਗਈ, ਰੋਟੀ ਲਈ ਮਟਰ ਤੇ ਪਿੰਡੀਆ ਦੀ ਸਬਜ਼ੀ ਤਿਆਰ ਸੀ,ਪਰ ਪਤਾ ਨਹੀਂ ਕਿਉਂ ਮੈਂ ਮੂੰਗੀ ਵੀ ਬਣਾ ਲਈ। ਦੋ ਸਬਜ਼ੀਆਂ ਪਹਿਲਾ ਤੋਂ ਤਿਆਰ ਨੇ ਇਸ ਦੀ ਕੀ ਲੋੜ ਸੱਸ ਨੇ ਪੁੱਛਿਆ , ਜਦੋ ਰੋਟੀ ਲਈ ਆ ਸਾਰੇ ਡਾਈਨਿੰਗ ਟੇਬਲ ਤੇ ਆਏ , ਨਾਂ ਉਹਨੇ ਭਿੰਡੀਆ ਖਾਂਦੀਆਂ ਨਾਹੀ ਮਟਰ, ਸਿਰਫ ਮੂੰਗੀ ਦਾਲ ਰੋਟੀ ਖਾਦੀ ਉਸਨੂੰ ਬਹੁਤ ਪਸੰਦ ਸੀ, ਅੱਜ ਵੀ ਪਸੰਦ ਆ ਇਹ ਵੇਖਕੇ ਸਕੂਨ ਮਿਲਿਆ, ਦੋ ਬਿਨਾ ਬਾਦ ਪੰਚਾਇਤ ਬੈਠੀ ਤੇ ਫੈਸਲਾ ਹੋ ਗਿਆ। ਵੇਖ ਬਈ ਮਨਕਿਰਤ ਸਿਆਂ ਕੁੜੀ ਮੇਰੀ ਭੈਣ ਆ ਅੱਗੇ ਤੋਂ ਕੋਈ ਲਾਬਾਂ ਨਾਂ ਆਵੇ ਤੇਰੇ ਵੱਲੋ, ਬਿੱਕਰ ਨੇ ਮੇਰੀ ਨਨਾਣ ਦਾ ਟੁੱਟਾ ਘਰ ਵਸਾ ਦਿੱਤਾ ।
ਲਿਖਤ- ਸੁਮੀਤ ਜੋਸਨ
ਉਹਨਾਂ ਪਰਿੰਦਿਆਂ ਨੂੰ ਕੈਦ ਰੱਖਣਾ,
ਸਾਡੀ ਫਿਤਰਤ ਚ ਨਹੀ,
ਜਿਹੜੇ ਸਾਡੀ ਕੈਦ ਚ ਰਹਿ ਕੇ ਵੀ ,
ਗੈਰਾਂ ਨਾਲ ਉੱਡਣ ਦਾ ਸ਼ੌਕ ਰੱਖਦੇ ਹੋਣ
ਸਾਡੀ ਉਹਦੇ ਨਾਲ ਨਾਂ ਬਣੇ
ਜਿਹੜਾ ਆਕੜਾ ਕਰੇ
ਦਿਲ ਖੋਲ ਕੇ ਰੱਖ ਦਈਏ
ਜਿੱਥੇ ਕੋਈ ਦਿਲ ਤੋ ਕਰੇ
ਮਾਮੇ ਦੇ ਮੁੰਡੇ ਦੇ ਵਿਆਹ ‘ਤੇ ਜਾਣ ਵੇਲੇ ਬਾਪੂ ਨੂੰ ਆਖਿਆ ਸੀ,ਪਾਪਾ ਥੋਡੇ ਸਹੁਰਿਆਂ ‘ਚ ਪਹਿਲਾ ਵਿਆਹ ਏ, ਸਵਾ ਲਵੋ ਨਵੇਂ ਪੈਂਟ-ਕੋਟ, ਐਵੇਂ ਨਾ ਕੰਜੂਸੀਆਂ ਕਰੀ ਜਾਇਆ ਕਰੋ! “ਓਏ ਪੁੱਤਰਾ, ਇਹ ਸਜਣਾ-ਧਜਣਾ ਥੋਨੂੰ ਜਵਾਨਾਂ ਨੂੰ ਸੋਹਦਾ, ਸਾਡਾ ਕੀ ਏ ਬੁੱਢਿਆਂ-ਠੇਰਿਆਂ ਦਾ ਤੇ ਬਾਪੂ ਨੇ ਪੁਰਾਣੇ ਸਫਾਰੀ ਸੂਟ ‘ਚ ਈ ਵਿਆਹ ਭੁਗਤਾ ਦਿੱਤਾ। “ਤੁਸੀ ਤਾਂ ਲੁਧਿਆਣਾ ਨੀ ਟੱਪੇ ਹੋਣੇ !ਐਤਕੀ ਥੋਨੂੰ ਸ਼ਿਮਲੇ ਲੈ ਕੇ ਜਾਣਾ ਘੁਮਾਉਣ, ਯਾਰ ਬਾਪੂ!” ਮਜ਼ਾਕ ਕਰ ਲਈਦਾ ਸੀ ਉਹਨਾਂ ਨਾਲ। ਚੌੜ ਪਿਆਂ ਨੇ ਕਈ ਵਾਰ ‘ਤੂੰ-ਤਾਂ’ ਵੀ ਕਹਿ ਜਾਣਾ। ਜਦੋਂ ਪਾਪੇ ਨੇ ਕੋਈ ਚੀਜ਼ ਖਰੀਦਣੀ ਹੁੰਦੀ ਤਾਂ ਬੜੀ ਨਿਰਖ-ਪਰਖ ਕਰਨੀ। ਅਸੀਂ ਭੈਣਾਂ-ਭਰਾਵਾਂ ਨੇ ਕਹਿਣਾ” ਬਾਪੂ ਆਪਣਾ ਸੀ ਬੀ ਆਈ ‘ਚ ਹੋਣਾ ਚਾਹੀਦਾ ਸੀ।
ਕੰਮ ਤੋਂ ਘਰ ਅਤੇ ਘਰੇ ਕੰਮ ‘ਤੇ ਇਹੋ ਸੀ ਉਹਨਾਂ ਦਾ ਰੁਟੀਨ, ਸ਼ੁੱਧ ਸਾਕਾਹਾਰੀ, ਸ਼ਰਾਬ ਸਾਰੀ ਉਮਰ ਜੀਭ ‘ਤੇ ਨਹੀਂ ਧਰ ਕੇ ਦੇਖੀ ਹੋਣੀ।ਬੜੀ ਬਲੈਕ ਐਂਡ ਵਾਈਟ ਸੀ ਜ਼ਿੰਦਗੀ ਉਹਨਾਂ ਦੀ! ਛੋਟੀ ਉਮਰੇ ਕਬੀਲਦਾਰੀ ਮੋਢਿਆਂ ‘ਤੇ ਪੈ ਗਈ ਸੀ। ਤਿੰਨ ਭੈਣਾਂ ਦਾ ਵਿਆਹ ਕਰਕੇ ਫਿਰ ਆਪਣੇ ਬਾਰੇ ਸੋਚਿਆ ਸੀ। ਰਿਸ਼ਤੇਦਾਰੀਆਂ ‘ਚ ਕਿਵੇਂ ਨਿਭੀਦਾ ਕੋਈ ਉਹਨਾਂ ਤੋਂ ਸਿੱਖਦਾ।
ਕੁਝ ਹਵਾਵਾਂ ਵਗਦੀਆਂ ਨਹੀਂ ਪਰ ਹੁੰਝ ਕੇ ਸਭ ਕੁਝਲੈ ਜਾਂਦੀਆਂ ਨੇ।ਮੈਸਵ ਹਾਰਟ ਅਟੈਕ ਨੇ ਸਾਨੂੰ ਤਿੰਨ ਨਹੀਂ ਗਿਣਨ ਦਿੱਤੇ ਕਿ ਸਾਡੀ ਫੁੱਲਾਂ ਦੀ ਕਿਆਰੀ ‘ਤੇ ਹੋਣੀ ਨੇ ਤਵੀਆਂ ਫੇਰ ਦਿੱਤੀਆਂ। ਕਿਸੇ ਨੇ ਦੋ ਮਹੀਨਿਆਂਤੋ ਛੇੜਿਆ ਨਹੀਂ ਸੀ, ਕੱਲ ਨਿੱਕੀ ਵਿਹੜੇ ‘ਚ ਖੜ੍ਹਾ ਕੇ ਨਾਲੇ ਤਾਂਪਾਪੇ ਦਾ ਸੈਕਲ ਸਾਫ਼ ਕਰੀ ਜਾਵੇ ਤੇ ਨਾਲੇ ਰੋਈ ਜਾਵੇ।ਤੇ ਸ਼ਾਮੀ ਇੱਕ ਰਕਸ਼ੇ ਵਾਲਾ ਦੋ ਹਜ਼ਾਰ ਰੁਪਈਆ ਮੋੜਨ ਆਇਆ ਹੱਥ ਜੋੜ ਕੇ ਕਹਿੰਦਾ, ‘ਭਾਈ ਸਾਬ ਨੇ ਬੜੇ ਔਖੇ ਵੇਲੇ ਮਦਦ ਕੀਤੀ ਸੀ, ਮਸਾਂ-ਮਸਾਂ ਐਸੇ ਇਨਸਾਨ ਪੈਦਾ ਹੁੰਦੇ।
ਧਰਤੀ ਆਪਣੇ ਧੁਰੇ ਤੋਂ ਹਿੱਲ ਗਈ ਲੱਗਦੀ ਏ, ਡੇਢ ਸੌ ਦੀ ਸਪੀਡ ‘ਤੇ ਜਾਂਦੀ ਗੱਡੀ ਦਾ ਪਹੀਆ ਲਹਿ ਗਿਆ ਏ, ਪਤਾ ਈ ਨੀ ਲੱਗਦਾ ਪਿਆ ਬਾਪੁ ਬਿਨਾਂ ਹੁਣ ਚੱਲੂਗਾ ਕਿਵੇ ! ਨੌਜਵਾਨ ਪੀੜੀ ਨੂੰ ਇੱਕ ਬਿਮਾਰੀ ਏ, ਸਮਝ ਮੇਲਾ ਵਿੱਝੜਣ ਤੋਂ ਬਾਅਦ ਆਉਂਦੀ ਏ, ਉਦੋ ਨੂੰ ਮੌਕਾ ਹੱਥੋਂ ਖੁੰਝ ਚੁੱਕਿਆ ਹੁੰਦਾ ਏ।ਮਾਪੇ ਪੁਰਾਣੇ ਖਿਆਲਾਤ ਦੇ ਲੱਗਦੇ ਨੇ ਅਸਲ ਹਕੀਕਤ ਉਦੋ ਪਤਾ ਲੱਗਦੀ ਏ ਜਦੋਂ ਉਹਨਾਂ ਦੀ ਜੁੱਤੀ ‘ਚ ਪੈਰ ਪਾਉਣਾ ਪੈਂਦਾ ਏ।
ਸੌ ਹੱਥ ਰੱਸਾ ਤੇ ਸਿਰੇ ‘ਤੇ ਗੰਢ, ਬੱਸ, ਏਨਾ ਈ ਕਹਾਂਗਾ, ਜੀਹਦੇ ਹੈਗੇ ਆ ਕਦਰ ਕਰ ਲੋ। ਜਿਉਂਦਿਆਂ-ਜਾਗਦਿਆਂ ਦੀ, ਮਗਰੋ ਨਹੀਂ ਕੰਧਾਂ ‘ਚ ਟੱਕਰਾਂ ਮਾਰਨ ਦਾ ਕੋਈ ਫੈਦਾ ਨੀ!
ਵੈਸੇ ਤਾਂ ਬਹੁਤ ਲੜੇ ਸੀ ਅਸੀ ਛੋਟੇ ਹੁੰਦੇ, ਪਰ ਅੱਜ ਪਤਾ ਨੀ ਕਿਓਂ ਆਪਣੀ ਛੋਟੀ ਭੈਣ ਉਪਰ ਬਹੁਤ ਲਾਡ ਆ ਰਿਹਾ ਸੀ। ਹਾਂ, ਸ਼ਾਇਦ ਓਹ ਵਿਆਹ ਕਰਕੇ ਘਰੋਂ ਵਿਦਾ ਹੋਣ ਲੱਗੀ ਸੀ ਨਾ! ਹੁਣ ਸ਼ਾਮ ਨੂੰ ਘਰ ਆਏ ਤੇ ਆਪਣੀਆਂ ਕਦੇ ਨਾ ਖਤਮ ਹੋਣ ਵਾਲੀਆਂ ਗੱਲਾਂ ਕੌਣ ਕਰਿਆ ਕਰੂ ਮੇਰੇ ਨਾਲ? ਵੀਰੇ ਮੈਂ ਆਹ ਲੈਣਾ! ਵੀਰੇ ਮੈਂ ਓਹ ਲੈਣਾ! ਵੀਰੇ ਅੱਜ ਭਾਬੀ ਨੇ ਮੈਨੂੰ ਘੂਰਿਆ ! ਕਿਓ ਵਈ ? ਕਿਓਂ ਘੂਰਿਆਤੂੰ ਮੇਰੀ ਧੀ ਨੂੰ ਤਾਂ ਰਾਣੋ ਦੀ ਭਰਜਾਈ ਨੇ ਹੱਸਦੀ ਨੇ ਕੰਨ ਫੜ ਲੈਣੇ। ਬਾਪੁ ਛੋਟੇ ਹੁੰਦੇ ਈ ਚੱਲ ਵਸਿਆ ਸੀ ਤੇ ਬੇਬੇ ਵੀ ਬਾਪੂ ਦੇ ਦੋ ਸਾਲਾਂ ਬਾਅਦ ਚੱਲ ਵਸੀ। ਰਾਣੋ ਤੇ ਮੈਂ ਇਕੱਲੇ ਰਹਿ ਗਏ।
ਰਾਣੋ ਮੈਥੋਂ ਪੰਜ ਸਾਲ ਛੋਟੀ ਸੀ। ਅਸੀਂ ਆਪਣੇ ਨਾਨਕੇ ਰਹੇ।ਮੈਂ ਪੜ ਤਾਂ ਜਿਆਦਾ ਨੀ ਸਕਿਆ ਪਰ ਇਲੈਕਟੀਸ਼ਨ ਦਾ ਕੰਮ ਸਿੱਖ ਲਿਆ। ਫੇਰ ਜਦੋ ਕਮਾਓਣ ਲੱਗਿਆ ਤਾਂ ਮਾਮੇ ਨੇ ਕਿਰਾਏ ਤੇ ਇਕ ਘਰ ਲੈ ਦਿੱਤਾ। ਮੌਕਾ ਦੇਖ ਰਿਸ਼ਤੇਦਾਰਾਂ ਨੇ ਵਿਆਹ ਕਰ ਦਿੱਤਾ। ਉਮਰ ਵੀਹ ਸਾਲਾਂ ਦੀ ਹੀ ਸੀ। ਪਰ ਇੱਕੀ ਲਿਖਵਾਈ।ਰੋਟੀ ਜੋ ਪੱਕਦੀ ਕਰਨੀ ਸੀ। ਮਨਰਾਜ ਨੂੰ ਮੈਂ ਕਿਹਾ ਸੀ ਕਿ ਰਾਣੋ ਦੇ ਮਾਂ-ਬਾਪ ਹੁੱਣ ਆਪਾਂ ਬਣਨਾ। ਓਨੂੰ ਕੋਈ ਕਮੀ ਨੀ ਆਓਣੀ ਚਾਹੀਦੀ ,ਓਹ ਵੀ ਰਾਣੋ ਦੀ ਭਰਜਾਈ ਘੱਟ ਤੇ ਮਾਂ ਵੱਧ ਬਣੀ।
ਅੱਜ ਰਾਣੋ ਦੇ ਵਿਆਹ ਵੇਲੇ ਸਾਰੇ ਮੈਨੂੰ ਵਧਾਈਆਂ ਦੇ ਰਹੇ ਸਨ। ਮੈਂ ਖੁਸ਼ ਵੀ ਸਾਂ। ਮੇਰੀ ਧੀ ਰਾਣੀ ਨਵੀਂ ਜਿੰਦਗੀ ਵਿੱਚ ਜੋ ਪੈਰ ਧਰਨ ਜਾ ਰਹੀ ਸੀ।ਪਿਛਲੀ ਰਾਤ ਰੋਣ ਲੱਗ ਪਈ। ਮਨਰਾਜ ਨੂੰ ਕਹਿੰਦੀ ਭਾਬੀ ਮੇਂ ਪਰਾਈ ਹੋਣ ਲੱਗੀ ਆ।ਮਨਰਾਜ ਨੇ ਸਮਝਾਇਆ ਕਮਲੀ ਨੂੰ ਇਹ ਤੇਰਾ ਘਰ ਹੈ ਰਾਣੋ ਤੇ ਓਹ ਵੀ ਤੇਰਾ ਘਰ ਹੈ ਜਿੱਥੇ ਤੂੰ ਚੱਲੀ ਆ। ਸੁੱਖ ਨਾਲ ਦੋ-ਦੋ ਘਰ ਨੇ ਤੇਰੇ।ਪਰਾਈ ਨਹੀ, ਦੋ ਘਰਾਂ ਦੀ ਆਪਣੀ ਹੋਣ ਲੱਗੀ ਆ ਤੂੰ। ਅਸੀ ਖੁਸ਼ਕਿਸਮਤ ਸਾਂ ਕਿ ਰਾਣੀ ਲਈ ਬਹੁਤ ਵਧੀਆ ਘਰ ਮਿਲਿਆ ਸੀ। ਦਾਜ-ਦਹੇਜ ਕੁੱਛ ਨਾ ਲਿਆ ਮੁੰਡਾ ਵਾਲਿਆਂ ਨੇ ਤੇ ਨਾ ਹੀ ਮੇਰੇ ਉਪਰ ਕੋਈ ਖਰਚੇ ਦਾ ਬੋਝ ਪਾਇਆ। ਬੱਸ ਇੱਕ ਖਾਹਿਸ਼ ਹੀ ਸੀ ਕਿ ਰਾਣੀ ਨੂੰ ਮੈਂ ਹੱਸਕੇ, ਖੁੱਸ਼ ਹੋ ਕੇ ਵਿਦਾ ਕਰਾਂ! ਕਹਿੰਦੀ ਹੁੰਦੀ ਸੀ ਦੇਖੀ ਵੀਰੇ! ਵਿਦਾਈ ਵੇਲੇ ਕਿੰਨਾ ਰੋਏਂਗਾ! ਤੇ ਮੈਂ ਕਹਿੰਦਾ ਸੀ ਦੇਖੀ ਤੇਨੂੰ ਖੁਸ਼ੀ-ਖੁਸ਼ੀ ਵਿਦਾ ਕਰੂ! ਪਰ ਵਿਦਾਈ ਹੋਣ ਸਮੇਂ ਜਦੋਂ ਗੱਡੀ ਚ ਬਹਿੰਦੀ ਹੋਈ ਰਾਣੋ ਇਕਦਮ ਮੁੜ ਕੇ ਵਾਪਸ ਮੇਰੇ ਵੱਲ ਆਈ ਨਾ! ਤਾਂ ਹੰਝੂ ਆਪ ਮੁਹਾਰੇ ਹੀ ਨਿੱਕਲ ਆਏ!
ਮਨ ਕਹਿੰਦਾ ਸੀ ਥੋੜੇ ਦਿਨ ਹੋਰ ਰਹਿ ਲੈਂਦੀ ਤੂੰ ਧੀਏ, ਮੇਰੇ ਵਿਹੜੇ ਹੱਸ-ਖੇਡ ਲੈਂਦੀ! ਚਾਰ ਗੱਲਾਂ ਹੋਰ ਕਰ ਲੈਂਦੀ! ਹੁਣ ਤੂੰ ਆਪਣੀ ਜਿੰਦਗੀ ਚ ਰੁੱਝ ਜਾਣਾ! ਤੇ ਤੇਰੇ ਵੀਰ ਨੇ ਤੇਰੀਆਂ ਯਾਦਾਂ ਸੰਜੋਈ ਜਾਣੀਆਂ, ਮੈਂ ਤੇ ਰਾਣੋ ਗਲ ਲੱਗ ਬਹੁਤ ਰੋਏ ,ਗੱਡੀ ਦੀ ਬਾਰੀ ਵਿੱਚੋ ਓਹ ਮੁੜ-ਮੁੜ ਮੇਰੇ ਵੱਲ ਦੇਖਦੀ ਸੀ। ਕੀ ਕਰੀਏ, ਇਹੀ ਦੁਨੀਆਂ ਦੀ ਰੀਤ ਹੈ! ਕਿੰਨਾ ਹੀ ਪਿਆਰ ਕਿਓ ਨਾ ਕਰਦੇ ਹੋਵੋ ਤੁਸੀਂ ਆਪਣੀ ਬੇਟੀ ਨੂੰ, ਇਕ ਦਿਨ ਉਸਨੂੰ ਵਿਦਾ ਕਰਨਾ ਹੀ ਪੈਂਦਾ ਹੈ।