• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

admin

admin

I am writer

ਇਹ ਦੁਨੀਆ ਚਲੋ ਚਲੀ ਦਾ ਮੇਲਾ

by admin March 31, 2018

ਕੱਲ੍ ਰਾਤ ਸੁਪਨੇ ਚ ਧਾਲਾ ਬਾਈ ਮਿਲਿਆ…
ਸੂਏ ਦੀ ਪਰਲੀ ਪਾੰਧੀ ਤੇ ਕਾਹਲੀ ਚ ਤੁਰਿਆ ਜਾੰਦਾ ਉੱਚਾ ਹੱਥ ਕਰਦਿਆੰ ਬੋਲਿਆ,”ਚੰਗਾ ਮੱਲਾ….ਚੱਲਿਆ ਮੈੰ ਹੁਣ…..ਰੱਬ ਰਾਖਾ,,
ਉ ਬਾਈ…. ਖੜਜੀੰ ,,ਜਾਈੰ ਨਾੰ ਹਾਲੇ .. ਆੰਉਨੈ ਮੈੰ ..ਪੁਲੀ ਉਤੋੰ ਦੀ ਹੋ ਕੇ….ਮੈੰ ਬਾਈ ਕੰਨੀ ਦੇਖਦਾ ਪੁਲੀ ਵੱਲ ਨੂੰ ਵਾਹੋਦਾਹੀ ਹੋ ਲਿਆ , ਪਰ ਮੇਰੇ ਦੇਖਦੇ ਦੇਖਦੇ ਬਾਈ ਪਾੰਧੀ ਦੇ ਨੀਵੇੰ ਪਾਸੇ ਖੜੀ੍ ਬੇਰੀ ਉਹਲੇ ਹੋ ਗਿਆ ਤੇ ਮੁੜਕੇ ਨੀ ਦਿਖਿਆ…
ਧਾਲਾ ਬਾਈ ਸਾਡੇ ਨਾਲ ਦੇ ਪਿੰਡ ਦਾ ਮਿਹਨਤ ਮਜ਼ਦੂਰੀ ਕਰਨ ਵਾਲਾ ਸਿੱਧਾ ਸਾਦਾ ਬੰਦਾ ਸੀ, ਦਿਹਾੜੀ ਤੇ ਕੰਮ ਕਰ ਰੁੱਖੀ ਮਿੱਸੀ ਛਕਦਿਆੰ ਸਦਾ ਰੱਬ ਦਾ ਸ਼ੁਕਰਗੁਜ਼ਾਰ ਰਹਿੰਦਾ
ਬਾਈ ਕੋਲ ਇੱਕ ਹੋਰ ਹੁੰਨਰ ਵੀ ਸੀ … ਬਾਈ ਟੋਕਰੇ ਟੋਕਰੀਆੰ ਬਣਾੰਉਣੇ ਜਾਣਦਾ ਸੀ
ਹਰੇਕ ਸਾਲ ਪੱਤਝੜ ਦੀ ਰੁੱਤ ਚ ਲੋਕ ਤੂਤ ਟਾਹਲੀਆੰ ਨਿੰਮਾੰ ਛਾੰਗਦੇ, ਤੂਤਾੰ ਦੀਆੰ ਲੰਬੀਆੰ ਛਿਟੀਆੰ ਟੋਕਰੇ ਬਣਾਉਣ ਦੇ ਕੰਮ ਆੰਉਦੀਆੰ ਤੇ ਿੲਹਨਾੰ ਦਿਨਾੰ ਚ ਬਾਈ ਦੇ ਰੁਝੇਵੇੰ ਵਧ ਜਾੰਦੇ ,ਅਸੀੰ ਵੀ ਚੜਦੇ੍ ਸਿਆਲ ਤੂਤ ਛਾੰਗਦੇ ਤੇ ਧਾਲੇ ਬਾਈ ਨੂੰ ਸੁਨੇਹਾ ਦੇ ਦਿੰਦੇ ਬਾਈ ਘਰ ਆਕੇ 2-3 ਦਿਨ ਲਾਕੇ ਵੱਡੇ ਛੋਟੇ ਟੋਕਰੇ ਟੋਕਰੀਆੰ ਬਣਾੰਉਦਾ ਅਖੀਰ ਚ ਰੋਟੀਆੰ ਵਾਲਾ ਛਾਬਾ ਵੀ ਬਣਾਅ ਦਿੰਦਾ ਇਹਨਾੰ 2-3 ਦਿਨਾੰ ਚ ਚਾਹ ਪੀਣ ਜਾੰ ਰੋਟੀ ਖਾਣ ਮਗਰੋੰ ਮੈੰ ਬਾਈ ਤੋੰ ਤਿੱਖੀ ਚੁੰਝ ਆਲਾ ਪਰਨਾ ਬੰਨਣਾ੍ ਸਿੱਖਦਾ … ਬਾਈ ਦਾ ਉਹਨਾੰ ਟੈਮਾੰ ਚ ਬੰਨਿਆੰ ਪਰਨਾੰ ਹੁਣ ਆਲੇ੍ ਐਮੀ ਵਿਰਕ ਦੇ ਅਰਦਾਸ ਫਿਲਮ ਚ ਬੰਨੇ੍ ਡੱਬੀਆੰ ਵਾਲੇ ਪਰਨੇ ਨੂੰ ਮਾਤ ਪਾੰਉਦਾ ਹੁੰਦਾ ਸੀ ….
ਬਾਈ ਨੇ ਜ਼ਿੰਦਗੀ ਚ ਕਦੇ ਕੋਈ ਗਿਲਾ ਸ਼ਿਕਵਾ ਨੀ ਸੀ ਕੀਤਾ…ਸਦਾ ਖੁਸ਼ ਰਹਿੰਦਾ ਨੇੜੇ ਤੇੜੇ ਦੇ ਸਾਰੇ ਮੇਲੇ ਦੇਖਦਾ, ਟੂਰਨਾਮੈੰਟਾੰ ਉੱਤੇ ਵੀ ਹਾਜ਼ਰੀ ਲੁਆੰਉਦਾ ..ਕਈ ਸਾਲਾੰ ਪਹਿਲਾੰ ਦੀ ਗੱਲ ਐ..ਛਪਾਰ ਦਾ ਮੇਲਾ ਆ ਗਿਆ ਸੀ ,10 ਵਾਲੀ ਬੱਸ ਜਗਰਾਵਾੰ ਤੋ ਆ ਕੇ ਮੰਡੀ ਅਹਿਮਦਗੜ੍ ਨੂੰ ਜਾੰਦੀ ਹੁੰਦੀ ਸੀ , ਮੇਲੇ ਵਾਲੇ ਇਹਨਾੰ 2-3 ਦਿਨਾੰ ਚ ਇਸ ਬੱਸ ਚੜਨ੍ ਵਾਲੀਆੰ ਸਵਾਰੀਆੰ ਚੋੰ ਬਹੁਤਿਆੰ ਦੇ ਪਾਏ ਨਵੇੰ ਲੀੜੇ ਤੇ ਚਿਹਰਿਆੰ ਤੇ ਝਲਕਦੇ ਚਾਅ ਤੋੰ ਆਪੇ ਪਤਾ ਲੱਗ ਜਾੰਦਾ ਸੀ ਕਿ ਮੇਲਾ ਦੇਖਣ ਜਾ ਰਹੇ ਨੇ .ਪੁੱਛਣ ਦੱਸਣ ਦੀ ਲੋੜ ਨੀ ਸੀ ਪੈੰਦੀ..
ਸਾਡੇ ਪਿੰਡ ਬੱਸ ਅੱਡੇ ਤੇ ਅਸੀੰ ਵੀ ਉਸ ਦਿਨ ਬੱਸ ਉਡੀਕ ਰਹੇ ਸੀ ਦੂਰੋੰ ਆਉਦੀ ਬੱਸ ਦੇਖਦੇ ਹੀ ਸਭਨਾ ਨੇ ਉੰਠ ਕੇ ਲੀੜੇ ਝਾੜਦਿਆੰ ਤਿਆਰੀ ਕਸ ਲਈ , ਧਾਲਾ ਬਾਈ ਆਪਣੇ ਪਿੰਡੋੰ ਚੜਕੇ ਬੱਸ ਦੀ ਖਿੜਕੀ ਵਾਲੇ ਪਾਸੇ ਬੈਠਾ ਬਾਹਰ ਨੂੰ ਦੇਖਦਾ ਆ ਰਿਹਾ ਸੀ ਸਾਡੇ ਕੰਨੀ ਦੇਖਕੇ ਖੁਸ਼ ਹੁੰਦਿਆੰ ਮੁਸਕੁਰਾਇਆ
ਬਿਸਕੁਟੀ ਕੁੜਤਾ , ਨੀਲੀ ਪੱਗ ਬੰਨੀ੍ ਜਾਨੀ ਬਣਿਆੰ ਬੈਠਾ ਸੀ ….ਸਭ ਸਵਾਰੀਆੰ ਚੜਨ੍ ਮਗਰੋੰ ਕਨੈਕਟਰ ਨੇ ਬੱਸ ਤੋਰਨ ਵਾਲੀ ਸੀਟੀ ਮਾਰੀ ਪਰ ਨਾਲ ਹੀ ਪਿੰਡ ਦੇ ਰਾਹ ਵੱਲ ਦੇਖਕੇ ਬੱਸ ਰੋਕਣ ਵਾਲੀ ਸੀਟੀ ਫੇਰ ਮਾਰ ਦਿੱਤੀ , ਰਾਹ ਵੱਲ ਦੇਖਿਆ , ਪਿੰਡ ਵੱਲੋੰ ਪੂਰਨ ਮਧਰਾ ਵਾਹੋ ਦਾਹ ਸੈਕਲ ਭਜਾਈ ਅੱਡੇ ਵੱਲ ਨੂੰ ਆ ਰਿਹਾ ਸੀ ,ਕੈਰੀਅਰ ਤੇ ਬੈਠੀ ਪੂਰਨ ਦੀ ਘਰ ਵਾਲੀ ਪਿਛਿਉੰ ਬਾਹਰ ਨੂੰ ਗਿੱਚੀ ਕੱਢਕੇ ਦੇਖਦੀ “ਖੜਜੋ ਭਾਈ” ਵਾਲਾ ਹੱਥ ਹਿਲਾਅ ਰਹੀ ਸੀ , ਦੇਖਦੇ ਦੇਖਦੇ ਸੈਕਲ ਦਾ ਬੰਬੂਕਾਟ ਬਣਾਈ ਆਉਦਾ ਪੂਰਨ ਅੱਡੇ ਤੇ ਪਹੁੰਚ ਗਿਆ ਇੱਕ ਤਾੰ ਪੂਰਨ ਦਾ ਮਧਰਾ ਕੱਦ, ਸੈਕਲ ਤੇ ਚੜੇ੍ ਹੋਏ ਤੋੰ ਹੇਠਾੰ ਪੈਰ ਨਾੰ ਲੱਗਣ, ਦੂਜਾ ਸੈਕਲ ਤੇਜ਼, ਤੇ ਘਰ ਵਾਲੀ ਨੂੰ ਮੇਲੇ ਜਾਣ ਦੀ ਕਾਹਲੀ, ਪੂਰਨ ਦੇ ਬਰੇਕਾੰ ਲਾਉਣ ਤੋੰ ਪਹਿਲਾੰ ਈ ਉਹ ਛਾਲ ਮਾਰਕੇ ਉੱਤਰੀ ਤੇ ਬੱਸ ਦੀ ਪਿਛਲੀ ਖਿੜਕੀ ਨੂੰ ਜਾ ਚਿੰਬੜੀ ….ਤੇ ਝਟਕੇ ਨਾਲ ਪੂਰਨ ਦੀ ਗੱਡੀ ਦਾ ਹੈੰਡਲ ਡੋਲ ਗਿਆ ਤੇ ਪੂਰਨ ਸਣੇ ਸੈਕਲ ਅੱਡੇ ਦੇ ਨੀੰਹ ਪੱਥਰ ਵਾਲੇ ਚਬੂਤਰੇ ਚ ਵੱਜ ਕੇ ਟੋਏ ਚ ਜਾ ਡਿੱਗਿਆ…ਬੱਸ ਚ ਬੈਠੇ ਕਈਆੰ ਦਾ ਤੇ ਬਾਹਰ ਖੜੇ ਦੋ ਕੁ ਜਣਿਆੰ ਦਾ ਧਿਆਨ ਉਧਰ ਹੋਇਆ….ਦੇਖੀੰ ਪੂਰਨਾੰ ਦੇਖੀੰ ..ਸੱਟ ਤਾੰ ਨੀ ਲੱਗੀ?? ਦੋ ਕੁ ਜਣੇ ਪੂਰਨ ਨੂੰ ਚੁੱਕਣ ਨੂੰ ਆਹੁਲੇ੍ ..ਪੂਰਨ ਦੀ ਘਰ ਵਾਲੀ ਉਦੋੰ ਨੂੰ ਬੱਸ ਚ ਚੜ੍ ਗਈ ਸੀ ,,ਤੇ ਪੂਰਨ ਕੰਨੀ ਦੇਖਦੀ ਮਾੜੀ ਮਾੜੀ ਹਸਦੀ ਬੋਲੀ…ਹੀ ਹੀ..ਹੀ ਹੀ ਦੇਖੀੰ ਸੱਟ ਤਾੰ ਨੀ ਲੱਗੀ….ਸੱਟ ਤਾੰ ਨੀ ਲੱਗੀ???
ਧਾਲਾ ਬਾਈ ਮੂਹਰਲੀ ਸੀਟ ਤੇ ਬੈਠਾ ਧੀਮੀ ਆਵਾਜ਼ ਚ ਬੋਲਿਆ…”ਸੱਟ ਦਾ ਕੀ ਐ…ਇਹ ਆਪੇ ਦੇ ਲੂ ਸੇਕ ਜਾ ਕੇ ਘਰ..ਤੂੰ ਮੇਲੇ ਜਾਹ….
ਮੈੰ ਬਾਈ ਨਾਲ ਜਾ ਕੇ ਬੈਠ ਗਿਆ ਸੀ ਮੇਰੇ ਵੱਲ ਦੇਖਦਾ ਤੇ ਮੁਸਕੁਰਾੰਉਦਾ ਹੌਲੀ ਫੇਰ ਬੋਲਿਆ,”ਆਪੇ ਹਟਜੂ ਸੱਟ ਉਹਦੀ..ਤੂੰ ਦੇਖ ਅਪਣਾ ਮੇਲਾ ਜਾਕੇ …
ਕੀ ਪਤਾ ਬਾਈ ਕਿਤੇ ਹੋਰ ਚੱਲੀ ਹੋਵੇ …ਮੈੰ ਕਿਹਾ!!!
ਲੈ..ਚੱਲੀ ਐ ਕਿਤੇ ਹੋਰ … ਸ਼ੈਕਲ ਤੋੰ ਛਾਲ ਤਾੰ ਦੇਖ ਕਿਮੇ ਮਾਰਕੇ ਆਈ ਐ !!ਮੇਲੇ ਜਾੰਣ ਦੇ ਚਾਅ ਚ…ਮਧਰਾ ਵਚਾਰਾ ਔਹ ਪਿਐ ਡਿਗਿਆ ਰੇਲ ਦੇ ਕੰਨ ਅੰਗੁੂੰ….
ਧਾਲਾ ਬਾਈ ਧੀਮਾ ਧੀਮਾ ਬੋਲਦਾ ਤਵਾ ਲਾ ਰਿਹਾ ਸੀ , ਮੇਰਾ ਹਾਸਾ ਨੀ ਸੀ ਰੁਕਦਾ ਤੇ ਨਾਲ ਹੈਰਾਨੀ ਵੀ ਹੋ ਰਹੀ ਸੀ … ਕਿ ਬਿਨਾ ਪੁੱਛੇ ਦੱਸੇ ਬਾਈ ਨੂੰ ਸਭ ਪਤਾ ਸੀ ਕਿ ਕੌਣ ਕਿੱਥੇ ਜਾ ਰਿਹੈ..
ਪਿਛਲੇ ਸਿਆਲ ਚ ਦੇਸੋੰ ਛੁੱਟੀਆੰ ਕੱਟਕੇ ਐਤਵਾਰ ਦੇ ਦਿਨ ਮੈੰ ਪਿੰਡੋੰ ਤੁਰਿਆ..
ਸੂਆ ਟੱਪਕੇ ਸੁਧਾਰ ਵਾਲੀ ਸੜਕ ਤੇ ਚੜਨੋ੍ੰ ਪਹਿਲਾੰ ਖੱਬੇ ਪਾਸੇ ਧਾਲਾ ਬਾਈ ਦਿਖਿਆ..ਜੱਗੇ ਨਾਲ ਉਹਨਾੰ ਦੇ ਕਣਕ ਵਾਲੇ ਖੇਤ ਚ ਵੱਟਾੰ ਪੁਆ ਰਿਹਾ ਸੀ.. ਮੈੰ ਬਾਈ ਨੂੰ ਦੇਖ ਕੇ ਰੁਕ ਗਿਆ ਤੇ ਮਿਲਣ ਲਈ ਗੱਡੀਉੰ ਉੱਤਰ ਖੇਤ ਨੂੰ ਜਾੰਦੀ ਡੰਡੀ ਤੁਰ ਪਿਆ। ਮੈਨੂੰ ਦੇਖ ਕੇ ਵੱਟਾੰ ਪਾਉੰਦਾ ਬਾਈ ਜਿੰਦਾ ਛੱਡਕੇ ਮੇਰੇ ਵੱਲ ਨੂੰ ਆੳੰਦਾ ਉੱਚੀ ਆਵਾਜ਼ ਚ ਬੋਲਿਆ,” ਛੁੱਟੀਆੰ ਮੁੱਕ ਵੀ ਗੀਆੰ ਮੱਲਾ… ਹਾਲੇ ਹੁਣ ਕੁ ਜੇ ਤਾੰ ਆਇਆ ਸੀ …ਮੁੜ ਚੱਲਿਆ ???
ਆਹੋ ਬਾਈ ਜਾਣਾ ਈ ਪੈਣੇ ਹੁਣ ਤਾੰ … ਮੈੰ ਬਾਈ ਦੇ ਪੈਰੀੰ ਹੱਥ ਲਾਉਣ ਨੂੰ ਆਹੁਲਿਆ …
ਜਿਉੰਦਾ ਰਹਿ, ਰੱਬ ਲੰਬੀਆੰ ਉਮਰਾੰ ਦੇਵੇ , ਰੰਗ ਭਾਗ ਲੱਗੇ ਰਹਿਣ…
ਬਾਈ ਨੇ ਹਰੇਕ ਵਾਰੀ ਦੀ ਤਰਾੰ ਅਸੀਸਾੰ ਦਾ ਮੀੰਹ ਵਰਾਹ ਦਿੱਤਾ ਸੀ… ਬਾਈ ਨੂੰ ਘੁੱਟਕੇ ਜੱਫੀ ਪਾਉੰਦਿਆੰ ਦੋਨਾੰ ਦੀਆੰ ਅੱਖਾੰ ਧੁੰਦਲੀਆੰ ਹੋ ਚੱਲੀਆੰ ਸੀ..
ਚੰਗਾ ਬਾਈ ਫੇਰ … ਤਕੜਾ ਰਹੀੰ …
ਬਾਈ ਨੇ ਗੀਝੇ ਚ ਹੱਥ ਪਾਇਆ ਦੋ ਤਿੰਨ ਕਾਗਜ਼ ਨਿਕਲੇ …ਦੂਜੇ ਗੀਝੇ ਚੋੰ ਹੱਥ ਬਾਹਰ ਕੱਢਿਆ ..ਬਾਈ ਦੀ ਮੁੱਠੀ ਲਾਲ ਪੀਲੇ ਪੱਕੇ ਬੇਰਾੰ ਨਾਲ ਭਰੀ ਹੋਈ ਸੀ..
ਮੈਨੂੰ ਪਤਾ ਸੀ ਕਿ ਬਾਈ ਮੈਨੂੰ ਜਾਣ ਲੱਗੇ ਨੂੰ 10-20 ਰੁ: ਪਿਆਰ ਵਜੋੰ ਦੇਣੇ ਲੋਚਦਾ ਸੀ ਪਰ ਬਾਈ ਦੀਆੰ ਤੰਗੀਆੰ ਤੁਰਸ਼ੀਆੰ ਵੀ ਮੈਨੂੰ ਭੁੱਲੀਆੰ ਨੀ ਸੀ ..
ਬੱਲੇ ਬਾਈ ਬੇਰ … ਆਹ ਸਾਰੇ ਈ ਦੇਦੇ ਹੁਣ ਬੱਸ ਜਾੰਣ ਲੱਗੇ ਨੂੰ , ਉੱਥੇ ਨੀ ਮਿਲਦੇ ਿੲਹ…
ਮੈੰ ਬਾਈ ਦਾ ਧਿਆੰਨ ਮੋੜਦਿਆੰ ਬੇਰ ਲੈ ਕੇ ਜੇਬ੍ ਚ ਪਾਉੰਦਿਆੰ ਫਤਿਹ ਬੁਲਾਈ ਤੇ ਗੱਡੀ ਤੁਰ ਪਈ …ਤੁਰੀ ਜਾੰਦੀ ਗੱਡੀ ਚੋੰ 2-3 ਵਾਰੀ ਪਿੱਛੇ ਮੁੜਕੇ ਦੇਖਿਆ , ਬਾਈ ਹਾਲੇ ਵੀ ਮੱਥੇ ਕੋਲ ਖੱਬੇ ਹੱਥ ਦਾ ਛੱਜਾ ਬਣਾਈ ਖੜਾ ਜਾੰਦੀ ਗੱਡੀ ਨੂੰ ਦੇਖੀ ਜਾ ਰਿਹਾ ਸੀ
ਕੱਲ ਸੁਪਨੇ ਚ ਬਾਈ ਨੂੰ ਮਿਲਕੇ ਸਵੇਰੇ ਪਿੰਡ ਫੋਨ ਕੀਤਾ , ਖਬਰ ਮਿਲੀ ..ਮਿਹਨਤ ਮਜ਼ਦੂਰੀ ਕਰਕੇ ਰੁੱਖੀ ਮਿੱਸੀ ਖਾਕੇ ਸਦਾ ਖੁਸ਼ ਰਹਿੰਦਾ ਬਾਈ ਜ਼ਿੰਦਗੀ ਦਾ ਪੰਧ ਪੂਰਾ ਕਰ ਗਿਆ ਸੀ , ਤੇ ਪਿੱਛੇ ਕਿੰਨੀਆੰ ਈ ਰੰਗਦਾਰ ਯਾਦਾੰ ਛੱਡ ਗਿਆ ਸੀ …ਬਾਈ ਦੇ ਆਖਰੀ ਵਾਰੀ ਦਿੱਤੇ ਬੇਰਾੰ ਚੋੰ 5-7 ਬੇਰ ਬਚਾਅ ਕੇ ਮੈੰ ਇਧਰ ਲਿਆ ਕੇ ਇੱਕ ਕੱਚ ਦੀ ਸ਼ੀਸ਼ੀ ਚ ਪਾ ਕੇ ਰੱਖੇ ਹੋਏ ਸੀ , ਅੱਜ ਅਲਮਾਰੀ ਚੋੰ ਸ਼ੀਸ਼ੀ ਕੱਢ ਕੇ ਦੇਖੀ ਸੁੱਕ ਕੇ ਗਿਟਕਾੰ ਬਣ ਗਏ ਨੇ ਪਰ ਲਾਲ ਸੁਨਿਹਰੀ ਭਾਅ ਮਾਰਦੇ ਮੇਰੇ ਵਾਸਤੇ ਮੋਤੀਆੰ ਦਾ ਖਜ਼ਾਨੇ ਤੋੰ ਵੀ ਵੱਧ ਨੇ
ਤੇ ਦੂਰ ਬੇਰੀ ਕੋਲ ਖੜਾ੍ ਬਾਈ ਹਸਦਿਆੰ ਉੱਚੀ ਬੋਲ ਮਾਰਦੈ….
“”ਇਹ ਦੁਨੀਆੰ ਚਲੋ ਚਲੀ ਦਾ ਮੇਲਾ ..ਮੱਲਾ***

ਸ਼ਾਇਰੀ

by admin March 16, 2018

ਬਹਾਦਰ ਬਾਬਾ ਬਿਧੀ ਚੰਦ ਜੀ

by admin March 9, 2018

ਭਾਈ ਬਿਧੀ ਚੰਦ ਦਾ ਜਨਮ ੧੬੪੦ ਈਸਵੀ ਨੂੰ ਸੁਰ ਸਿੰਘ ਪਿੰਡ ਵਿਚ ਹੋਇਆ ਓਹ ਗਲਤ ਸੰਗਤ ਵਿੱਚ ਪੈ ਜਾਣ ਕਰ ਕੇ ਚੋਰ ਬਣ ਗਿਆ।

ਇਕ ਵਾਰੀ ਭਾਈ ਬਿਧੀ ਚੰਦ ਨੇ ਮਾਲਵੇ ਵਿੱਚੋਂ ਬਹੁਤ ਸਾਰੀਆਂ ਮੱਝਾਂ ਚੋਰੀ ਕਰ ਲਈਆਂ ਓਹਨਾ ਦੇ ਮਗਰ ਹੋਲੀ ਹੋਲੀ ਓਹ ਲੋਕ ਵੀ ਪੁੱਜ ਗਏ।
ਅੱਗੇ ਜਾ ਕੇ ਓਸ ਨੇ ਮੱਝਾਂ ਇਕ ਛੱਪੜ ਵਿਚ ਵਾੜ ਦਿੱਤੀਆਂ ਤੇ ਆਪ ਓਥੇ ਇਕ ਝੁਗੀ ਵਿਚ ਰਹਨ ਵਾਲੇ ਬਾਬੇ ਨੂੰ ਸਬ ਕੁਝ ਦੱਸ ਕੇ ਬਚਾਉਣ ਲੈ ਬੇਨਤੀ ਕੀਤੀ।ਓਸ ਬਾਬੇ ਨੇ ਭਾਈ ਸਾਹਿਬ ਨੂੰ ਮਾਲਾ ਦੇ ਕੇ ਕਿਹਾ ਕੇ ਇਹ ਫੜ ਕੇ ਫੇਰੀ ਚੱਲ ਭਾਈ ਸਾਹਿਬ ਬੋਹਤ ਤੇਜਮਾਲਾ ਫੇਰਨ ਲੱਗ ਪਏ।

ਜਦ ਲੋਕ ਓਹਨਾ ਨੂੰ ਪੁੱਛਣ ਲੱਗੇ ਤਾਂ ਓਹਨਾ ਕਿਹਾ ਕਿ ਸਾਡੇ ਕੋਲ ਤਾਂ ਦੇਖ ਲੋ ਇਕ ਬੰਦਾ ਹੀ ਹੈ ਜੇ ਥੋੜਾ ਇਹ ਚੋਰ ਹੈ ਤਾਂ ਲੈ ਜੋ ਪਰ ਭਾਈ ਸਾਹਿਬ ਨੂ ਮਾਲਾ ਫੇਰਦੇ ਦੇਖਕੇ ਓਹ ਚਲੇ ਗਏ।
ਭਾਈ ਸਾਹਿਬ ਨੇ ਬਾਬਾ ਜੀ ਦੀ ਮਾਲਾ ਮੰਗੀ ਪਰ ਬਾਬਾ ਜੀ ਨੇ ਇਨਕਾਰ ਕਰ ਦਿੱਤਾ। ਫੇਰ ਭਾਈ ਸਾਹਿਬ ਨੇ ਓਹਨਾ ਨੂ ਆਪਣਾ ਸਿਖ ਬਣਾਉਣ ਲਈ ਕਿਹਾ।

ਓਹਨਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਬਾਰੇ ਦੱਸ ਕੇ ਓਧੇਰ ਵਾਲ ਭੇਜ ਦਿਤਾ ਗੁਰੂ ਅਰਜਨ ਦੇਵ ਜੀ ਦੇ ਸਮੇ ਵਿੱਚ ਓਹ ਬੁਰੇ ਕੰਮ ਛੱਡ ਕੇ ਇਕ ਸਚਾ ਸਿਖ ਬਣ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਇਕ ਸੇਠ ਕਰੋੜੀ ਮੱਲ ਉਨਾ ਲਈ ਢਾਈ ਲਖ ਦੇ ਘੋੜੇ ਲੈ ਕੇ ਆਇਆ ਪਰ ਲਾਹੋਰ ਚ ਸ਼ਾਹਜਹਾਂ ਦੇ ਨੋਕਰਾਂ ਨੇ ਓਹ ਖੋਹ ਲਏ ਜਦੋਂ ਓਹ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਇਆ ਤਾਂ ਉਸ ਨੇ ਸਾਰੀ ਗੱਲ ਦੱਸੀ।

ਸਾਰੀ ਸੰਗਤ ਵਿੱਚ ਰੋਹ ਫੈਲ ਗਿਆ ਪਰ ਭਾਈ ਬਿਧੀ ਚੰਦ ਜੀ ਨੇ ਇਹ ਘੋੜੇ ਲਿਆਉਣ ਲਈ ਸੇਵਾ ਮੰਗੀ ਤੇ ਗੁਰੂ ਸਾਹਿਬ ਨੇ ਸੇਵਾ ਸੋਂਪ ਦਿੱਤੀ।
ਓਹ ਗੁਰੂ ਸਾਹਿਬ ਦੇ ਚਰਨਾ ਤੇ ਮਾਥਾ ਟੇਕਕੇ ਗੁਰੂ ਸਾਹਿਬ ਨੂੰ ਸਹਾਈ ਹੋਣ ਲਈ ਅਰਦਾਸ ਕਰਕੇ ਲਾਹੋਰ ਵਲ ਚੱਲ ਪਿਆ ਲਾਹੋਰ ਓਹ ਇਕ ਰਾਮਗੜੀਏ ਸਿਖ ਦੇ ਘਰ ਰੁਕ ਗਿਆ।ਓਥੇ ਉਸ ਨੇ ਸਿਖ ਨੂ ਅਉਣ ਦਾ ਕਾਰਣ ਦਸ ਦਿੱਤਾ ਤੇ ਉਸ ਤੋਂ ਇਕ ਦਾਤੀ ਤੇ ਰੰਬਾ ਲੈ ਕੇ ਸਵੇਰ ਚੱਲ ਪਿਆ ਜਦੋ ਓਹ ਘਾਹ ਕੱਟ ਰਿਹਾ ਕ ਤਾਂ ਮਨ ਹੀ ਮਨ ਅਰਦਾਸ ਕਰ ਰਿਹਾ ਕੇ ਗੁਰੂ ਸਾਹਿਬ ਦੇ ਘੋੜੇ ਇਹ ਘਾਹ ਖਾ ਲੈਣ।ਘਾਹ ਕੱਟਣ ਤੋ ਬਾਅਦ ਓਹ ਮੰਡੀ ਵਿਚ ਬੇਤਹ ਗਿਆ ਜਿਥੇ ਸ਼ਾਹਜਹਾਂ ਦੇ ਨੋਕੇਰ ਘਾਹ ਲੈਣ ਆਓਂਦੇ ਸੀ ਓਥੇ ਘਾਹ ਲੈਣ ਲਈ ਆਓਂਦੇ ਨੇ ਸਬ ਦੇ ਘਾਹ ਦੇਖ ਕੇ ਭਾਈ ਬਿਧੀ ਚੰਦ ਨੂੰ ਭਾਹ ਪੁਛਦੇ ਨੇ ਭਾਈ ਬਿਧੀ ਚੰਦ ੧ ਰੁਪਿਆ ਕਹੰਦਾ ਪਰ ਕੋਈ ਨਹੀ ਲੈ ਕੇ ਜਾਂਦਾ।

ਫੇਰ ਸਾਹਉਂਦੇ ਖਾਨ ਧਰੋਗਾ ਆਓਂਦਾ ਓਹ ਵੀ ਸਾਹਿਬ ਨੂੰ ਪੁਛਦਾ ਪਰ ਘਾਹ ਵਧੀਆ ਹੋਣ ਕਰ ਕ ਉਸ ਨੂੰ ਕਹ ਦਿੰਦਾ ਕੇ ਜੇ ਘੋੜੇ ਘਾਹ ਖਾ ਲੈਣ ਤਾਂ ਤੇਨੁ ਰੋਜ ਦਾ ਰੁਪਿਆ ਦੇ ਦੇਵਾਗੇ ਨਹੀ ਤਾਂ ਕੁਜ ਨਹੀ ਮਿਲੇਗਾ।
ਭਾਈ ਬਿਧੀ ਚੰਦ ਮੰਨ ਜਾਂਦਾ ਜਦ ਘੋੜੇ ਘਾਹ ਲੇਂਦੇ ਨੇ ਤਾਂ ਉਸ ਨੂ ਘਾਹ ਲਈ ਰੋਜ ਕਿਲੇ ਵਿੱਚ ਬੁਲਾ ਲਿਆ ਜਾਂਦਾ ਉਸ ਨੇ ਪੇਹਲਾਂ ਘੋੜੇ ਦੇ ਪੈਰ ਚੁਮੇ ਫੇਰ ਓਹਨਾ ਨੂ ਪਲੋਸ ਕੇ ਘਾਹ ਪਾ ਦਿੱਤਾ ਘੋੜੇ ਰੱਜ ਕੇ ਘਾਹ ਖਾਂ ਲੱਗੇ। ਫੇਰ ਉਸ ਨੂੰ ਪੱਕੀ ਨੋਕਰੀ ਤੇ ਰਖ ਲਿਆ ਭਾਈ ਬਿਧੀ ਚੰਦ ਰੋਜ ਇਕ ਪਥਰ ਘਾਹ ਦੀ ਪੰਡ ਵਿਚ ਪਥਰ ਲੈ ਆਓਂਦਾ ਤੇ ਅਧੀ ਰਾਤ ਨੂੰ ਪਥਰ ਨਾਲ ਲਗਦੀ ਨਦੀ ਵਿੱਚ ਸੁੱਟ ਦਿੰਦਾ।

ਇਕ ਦਿਨ ਖੁਸ਼ ਹੋ ਕੇ ਉਸਨੂੰ ੧੦੦੦ ਰੁਪਿਆ ਇਨਾਮ ਮਿਲਿਆ ਸਾਰੇਆ ਉਸ ਤੋ ਪਾਰਟੀ ਮੰਗੀ ਤੇ ਸਬ ਨੇ ਉਸ ਤੋ ਸ਼ਰਾਬ ਮੰਗ ਲਈ ਪਰ ਬਿਧੀ ਚੰਦ ਨੇ ਇਨਕਾਰ ਕਰ ਦਿੱਤਾ।ਓਹਨਾ ਫੇਰ ਕਿਹਾ ਤੂ ਪੈਸੇ ਦੇ ਅਸੀਂ ਆਪੇ ਲੈ ਆਵਾਗੇ ਭਾਈ ਬਿਧੀ ਚੰਦ ਨੇ ਉਨਾ ਨੂੰ ਪੈਸੇ ਦੇ ਦਿੱਤੇ ਓਹ ਰਾਤ ਨੂੰ ਸ਼ਰਾਬ ਪੀ ਕੇ ਬੇਸੁਰਤ ਹੋ ਗਏ ਤਾਂ ਭਾਈ ਬਿਧਿ ਚੰਦ ਨੇ ਓਨਾ ਸਾਰੀਆਂ ਨੂੰ ਬਾਹਰੋ ਜਿੰਦਾ ਲਗਾ ਦਿੱਤਾ। ਇਕ ਘੋੜਾ ਕਿਲੇ ਦੇ ਉਪਰ ਲੈ ਕ ਉਸ ਨੂੰ ਨਦੀ ਵਿੱਚ ਛਾਲਮਰਵਾ ਦਿੱਤੀ ਤੇ ਰਾਤੋ ਰਾਤ ਗੁਰੂ ਸਾਹਿਬ ਦੇ ਕੋਲ ਪੋਹੰਚ ਗਿਆ ਸਵੇਰ ਨੂ ਸਾਰੇ ਸ਼ਹਿਰ ਨੂ ਪਤਾ ਲੱਗ ਗਿਆ ਪਰ ਓਹ ਹੁਣ ਕੁਝ ਨੀ ਕਰ ਸਕਦੇ ਸੀ।
ਗੁਰੂ ਸਾਹਿਬ ਜੀ ਨੇ ਉਸ ਨੂੰ ਸ਼ਾਬਾਸ਼ੀ ਦਿੱਤੀ ਪਰ ਓਹ ਘੋੜਾ ਵਿਛੋੜਾ ਹੋਣ ਕਰਕ ਕੁਜ ਖਾਂਦਾ ਨਹੀ ਸੀ ਸੋ ਗੁਰੂ ਸਾਹਿਬ ਦੀ ਆਗਿਆ ਪਾ ਕੇ ਬਿਧੀ ਚੰਦ ਦੂਜਾ ਘੋੜਾ ਲੈਣ ਵੀ ਲਾਹੋਰ ਪੋਹੋੰਚ ਗਿਆ।

ਓਥੇ ਓਹ ਰਾਤ ਨੂੰ ਇਕ ਖਤ੍ਰੀ ਸਿਖ ਦੇ ਘਰੇ ਰਿਹਾ ਤੇ ਉਸਨੂੰ ਆਪਣੇ ਅਓਨ ਦਾ ਕਾਰਣ ਦੱਸ ਕੇ ਉਸ ਤੋ ੧ ਪਤ੍ਰੀ ਇਕ ਧੋਤੀ ਤੇ ਇਕ ੩੦ ਗਜ ਦੀ ਮਲਮਲ ਦੀ ਪੱਗ ਲੈ ਕੇ ਸਵੇਰੇ ਚੱਲ ਪਿਆ। ਭਾਈ ਸਾਹਿਬ ਓਥੇ ਰਾਹ ਵਿੱਚ ਬੈਠ ਗਏ ਜਿਥੋ ਧਰੋਗਾ ਰੋਜ ਲੰਘਦਾ ਹੁੰਦਾ ਸੀ ਭਾਈ ਸਾਹਿਬ ਆਪਣੇ ਸਾਰੇ ਅੰਦਾਜੇ ਨਾਲ ਤੇ ਗੁਰੂ ਸਾਹਿਬ ਦੇ ਭਰੋਸੇ ਰਖ ਕੇ ਸਬ ਦੇ ਦੁਖਾਂ ਦਾ ਕਾਰਣ ਦੱਸ ਰਹੇ ਸੀ।

ਓਸੇ ਸਮੇ ਤੇ ਧਰੋਗਾ ਓਥੇ ਆਇਆ ਤੇ ਲੋਕਾਂ ਤੋਂ ਬਾਬੇ ਦੀ ਸਿਫਤ ਸੁਨ ਕੇ ਉਸ ਨੇ ਘੋੜੇਆ ਬਾਰੇ ਪੁਛ ਲਿਆ ਫੇਰ ਭਾਈ ਬਿਧੀ ਚੰਦ ਕਹੰਦਾ ਕੇ ਮੇਨੂ ਉਸ ਥਾ ਤੇ ਲੈ ਕੇ ਚਲੋ ਜਿਥੇ ਥੋੜੇ ਘੋੜਾ ਖੜਾ ਹੁੰਦਾ ਸੀ। ਧਰੋਗਾ ਉਸ ਨੂੰ ਓਥੇ ਲੈ ਗਿਆ ਤੇ ਭਾਈ ਸਾਹਿਬ ਦੇਖ ਕੇ ਕਹੰਦੇ ਕੇ ਲਗਦਾ ਹੈ ਜਿਵੇ ਕੋਈ ਘਰ ਦਾ ਭੇਤੀ ਹੀ ਘੋੜਾ ਭਜਾ ਕੇ ਲੈ ਗਿਆ ਹੈ ਭਾਈ ਸਾਹਿਬ ਕਹੰਦੇ ਕੇ ਓਹ ਘੋੜੇ ਦਾ ਸਾਥੀ ਘੋੜਾ ਇਹ ਹੈ ਸਬ ਨੇ ਹਾਂ ਵਿੱਚ ਹਾਂ ਮਿਲਾ ਦਿੱਤੀ।

ਭਾਈ ਸਾਹਿਬ ਕਹੰਦੇ ਕੇ ਘੋੜੇ ਨੂੰ ਓਥੇ ਬਾਹਰ ਲੈ ਜਾਵੋ ਭਾਈ ਸਾਹਿਬ ਕਹੰਦੇ ਕੇ ਉਸ ਵੇਲੇ ਸਾਰੇ ਇਸ ਕਮਰੇ ਵਿੱਚ ਸ਼ਰਾਬ ਪੀ ਕੇ ਬੇਸੁਰਤ ਸੀ ਤੇ ਬਾਹਰੋ ਬੰਦ ਸੀ। ਅੱਗੇ ਭਾਈ ਸਾਹਿਬ ਕਹੰਦੇ ਕੇ ਉਸ ਨੇ ਇਸ ਤਰਾ੍ ਕਾਠੀ ਪਾਈ ਤੇ ਉਪਰ ਬੈਠ ਕੇ ਕਹੰਦੇ ਇਸ ਤਰ੍ਹਾ ਬੈਠ ਗਿਆ ਫੇਰ ਓਹ ਕਹਿੰਦੇ ਕੇ ਮੈ ਓਹੀ ਸਿਖ ਹਾਂ ਗੁਰੂ ਦਾ ਜੋ ਪਹਿਲਾ ਘੋੜਾ ਲੈ ਕੇ ਗਿਆ ਸੀ ।

ਜਿਸ ਵਿਚ ਹਿਮਤ ਹੈ ਰੋਕ ਲਵੋ ਇਹ ਕਹ ਕੇ ਭਾਈ ਸਾਹਿਬ ਨੇ ਦੂਜੇ ਘੋੜੇ ਦੀ ਕੰਧ ਟਪਕੇ ਨਦੀ ਵਿੱਚ ਛਾਲ ਮਰਵਾ ਦਿੱਤੀ ਇਸ ਤਰਾ ਦੂਜਾ ਘੋੜਾ ਵੀ ਲੈ ਕੇ ਗੁਰੂ ਸਾਹਿਬ ਕੋਲ ਪਹੁੰਚ ਗਏ। ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਨੂ ਆਪਣੇ ਗੱਲ ਨਾਲ ਲਾਕੇ ਸਤਿਕਾਰ ਦਿੱਤਾ ਤੇ ਕਿਹਾ ਬਿਧੀ ਚੰਦ ਛੀਨਾਂ ਗੁਰੂ ਦਾ ਸੀਨਾਂ ਅੱਜ ਤੱਕ ਇਹ ਸਨਮਾਣ ਕਿਸੇ ਹੋਰ ਨੁੰ ਨਹੀ ਮਿਲਿਆ।

ਆਦਤਾਂ ਤੋਂ ਨਸਲ ਦਾ ਪਤਾ ਲਗਦਾ ਏ

by admin March 9, 2018

ਇਕ ਬਾਦਸ਼ਾਹ ਦੇ ਦਰਬਾਰ ਵਿਚ ਇਕ ਕੋਈ ਓਪਰਾ ਬੰਦਾ ਨੌਕਰੀ ਦੀ ਭਾਲ ਵਿਚ ਅੱਪੜਿਆ।

ਉਸ ਤੋਂ ਉਹਦੀ ਯੋਗਤਾ ਪੁੱਛੀ ਗਈ।
ਉਸ ਆਖਿਆ
“ਸਿਆਸੀ ਹਾਂ।”
(ਅਰਬੀ ਚ ਸਿਆਸੀ ਉਸਨੂੰ ਆਖਦੇ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ)

ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕੋਈ ਕਮੀ ਨਹੀਂ ਸੀ ਤਾਂ ਉਸ ਨੂੰ ਘੋੜਿਆਂ ਦੇ ਤਬੇਲੇ ਦਾ ਮੁਖੀ ਬਣਾ ਘੱਤਿਆ।
ਥੋੜੇ ਦਿਨਾਂ ਮਗਰੋਂ ਬਾਦਸ਼ਾਹ ਉਸ ਨੂੰ ਆਪਣੇ ਸਭ ਤੋਂ ਮਹਿੰਗੇ ਤੇ ਪਿਆਰੇ ਘੋੜੇ ਬਾਰੇ ਪੁੱਛਿਆ,
ਉਸ ਆਖਿਆ, “ਇਹ ਘੋੜਾ ਨਸਲੀ ਨਹੀਂ ਏ।”

ਬਾਦਸ਼ਾਹ ਬੜਾ ਹੈਰਾਨ ਹੋਇਆ, ਉਸ ਘੋੜਿਆਂ ਦੇ ਰਾਖੇ ਨੂੰ ਸੱਦ ਕੇ ਆਪਣੇ ਘੋੜੇ ਬਾਰੇ ਪੁੱਛਿਆ।
ਉਸ ਦੱਸਿਆ, “ਬਾਦਸ਼ਾਹ !! ਘੋੜਾ ਤਾਂ ਨਸਲੀ ਜੋ, ਪਰ ਜਦ ਇਹ ਜੰਮਿਆ ਸੀ ਤਦ ਇਸਦੀ ਮਾਂ ਮਰ ਗਈ ਸੀ ਤੇ ਇਹ ਇੱਕ ਗਾਂ ਦਾ ਦੁੱਧ ਚੁੰਘ ਕੇ ਉਸ ਨਾਲ ਪਲਿਆ ਹੈ।”

ਬਾਦਸ਼ਾਹ ਉਸਨੂੰ ਸੱਦਿਆ ਤੇ ਪੁੱਛਿਆ “ਤੈਨੂੰ ਕਿਸ ਤਰਾਂ ਪਤਾ ਲੱਗਾ ਕਿ ਇਹ ਘੋੜਾ ਨਸਲੀ ਨਹੀਂ ਏ?”

ਉਸ ਆਖਿਆ, “ਜਦੋਂ ਇਹ ਘੋੜਾ ਘਾਹ ਖਾਂਦਾ ਹੈ ਤਦੋਂ ਇਹ ਗਾਈਆਂ ਵਾਂਙੂੰ ਮੂੰਹ ਹੇਠਾਂ ਕਰਕੇ ਖਾਂਦਾ, ਜਦਕਿ ਨਸਲੀ ਘੋੜਾ ਬੁਰਕ ਭਰਕੇ ਮੂੰਹ ਉਤਾਂਹ ਚੁੱਕ ਕੇ ਘਾਹ ਖਾਂਦਾ।”

ਬਾਦਸ਼ਾਹ ਉਸਦੀ ਸੂਝ ਤੋਂ ਏਨਾ ਖੁਸ਼ ਹੋਇਆ ਕਿ ਉਹਦੇ ਘਰੇ ਦਾਣੇ, ਘਿਓ, ਭੁੱਜੇ ਹੋਏ ਦੁੰਬੇ ਤੇ ਪੰਖੀਆਂ ਦਾ ਉੱਚ ਦਰਜੇ ਦਾ ਮਾਸ ਇਨਾਮ ਵਜੋਂ ਘੱਲਿਆ ਤੇ ਉਸਨੂੰ ਮਲਿਕਾ (ਰਾਣੀ) ਦੇ ਰਣਵਾਸ ‘ਤੇ ਤੈਨਾਤ ਕਰ ਘੱਤਿਆ।

ਫੇਰ ਕੁਝ ਦਿਨਾਂ ਮਗਰੋਂ ਬਾਦਸ਼ਾਹ ਉਸ ਤੋਂ ਆਪਣੀ ਬੇਗ਼ਮ ਬਾਰੇ ਪੁੱਛਿਆ, ਉਸ ਆਖਿਆ,”ਰਹਿਣ- ਸਹਿਣ ਤਾਂ ਮਲਿਕਾ ਵਰਗਾ ਏ ਪਰ ਇਹ ਕੋਈ ਸ਼ਹਿਜ਼ਾਦੀ ਨਹੀਂ ਏ।”

ਬਾਦਸ਼ਾਹ ਬੜਾ ਅਵਾਜ਼ਾਰ ਹੋਇਆ ਤੇ ਉਸ ਨੂੰ ਖਲੋਣ ਨੂੰ ਧਰਤੀ ਵਿਹਲ ਨਾ ਦੇਵੇ। ਉਸ ਓਸੇ ਵੇਲੇ ਆਪਣੀ ਸੱਸ ਨੂੰ ਸੱਦਿਆ ਤੇ ਸਾਰਾ ਮਾਮਲਾ ਉਸਨੂੰ ਦੱਸਿਆ।

ਸੱਸ ਆਂਹਦੀ, “ਸੱਚਾਈ ਇਹ ਹੈ ਕਿ ਤੁਹਾਡੇ ਮਾਪਿਆਂ ਮੇਰੇ ਖ਼ਸਮ ਨਾਲ ਸਾਡੀ ਕੁੜੀ ਦਾ ਜੰਮਦਿਆਂ ਹੀ ਰਿਸ਼ਤਾ ਮੰਗ ਲਿਆ ਸੀ, ਪਰ ਸਾਡੀ ਕੁੜੀ ਛੇ ਮਹੀਨਿਆਂ ਦੀ ਉਮਰੇ ਹੀ ਚਲ ਵਸੀ, ਇਸ ਤਰਾਂ ਫਿਰ ਅਸਾਂ ਤੁਹਾਡੀ ਬਾਦਸ਼ਾਹਤ ਨਾਲ ਨਾਤਾ ਗੰਢਣ ਲਈ ਕਿਸੇ ਹੋਰ ਦੀ ਕੁੜੀ ਨੂੰ ਆਪਣੀ ਕੁੜੀ ਬਣਾ ਲਿਆ।”

ਤਦ ਬਾਦਸ਼ਾਹ ਉਸ ਨੂੰ ਪੁੱਛਿਆ,”ਤੈਨੂੰ ਕੇਸਰਾਂ ਪਤਾ ਲੱਗਾ, ਭਲਾ ?”

ਉਸ ਆਖਿਆ, “ਬਾਦਸ਼ਾਹ ਤੁਹਾਡੀ ਬੇਗ਼ਮ ਦਾ ਨੌਕਰਾਂ ਨਾਲ ਵਤੀਰਾ ਅਨਪੜ੍ਹਾਂ ਤੋਂ ਵੀ ਭੈੜਾ ਏ। ਇਕ ਖਾਨਦਾਨੀ ਬੰਦੇ ਦਾ ਦੁਜਿਆਂ ਨਾਲ ਵਿਹਾਰ ਕਰਨ ਦਾ ਇਕ ਸਲੀਕਾ ਹੁੰਦਾ ਏ, ਜੋ ਉਨ੍ਹਾਂ ਵਿਚ ਭੋਰਾ ਵੀ ਨਹੀਂ ਏ।”

ਬਾਦਸ਼ਾਹ ਫਿਰ ਬੜਾ ਖੁਸ਼ ਹੋਇਆ ਤੇ ਉਸ ਨੂੰ ਵਾਹਵਾ ਸਾਰਾ ਅਨਾਜ ਤੇ ਭੇਡਾਂ- ਬੱਕਰੀਆਂ ਇਨਾਮ ਵਜੋਂ ਦਿੱਤੀਆਂ ਤੇ ਉਸਨੂੰ ਆਪਣਾ ਦਰਬਾਰੀ ਬਣਾ ਲਿਆ।

ਕੁਝ ਦਿਨ ਲੰਘੇ, ਬਾਦਸ਼ਾਹ ਵੱਲੋਂ ਉਸਨੂੰ ਸੱਦਿਆ ਗਿਆ ਤੇ ਉਸਨੂੰ ਆਖਿਆ ਗਿਆ ਕਿ ਕੁਝ ਮੇਰੇ ਬਾਰੇ ਦੱਸ।

ਉਸ ਆਖਿਆ, “ਜਾਨ ਬਖ਼ਸ਼ ਦਿਆ ਜੇ।”

ਬਾਦਸ਼ਾਹ ਵਾਅਦਾ ਕੀਤਾ ਕਿ ਕੱਖ ਨਈਂ ਆਂਹਦਾ।

ਉਸ ਆਖਿਆ, “ਨਾ ਤਾਂ ਤੁਸਾਂ ਸ਼ਹਿਜ਼ਾਦੇ ਜੋ ਤੇ ਨਾ ਹੀ ਤੁਹਾਡਾ ਵਿਹਾਰ ਬਾਦਸ਼ਾਹਾਂ ਵਰਗਾ ਏ।”

ਬਾਦਸ਼ਾਹ ਬੱਬੋੜਿੱਕਾ ਹੋਇਆ ਗੁੱਸੇ ਚ ਆ ਗਿਆ ਪਰ ਜਾਨ ਬਖ਼ਸ਼ਣ ਦਾ ਵਾਅਦਾ ਕੀਤਾ ਹੋਣ ਕਰਕੇ ਚੁੱਪ- ਚਾਪ ਆਪਣੀ ਮਾਂ ਦੇ ਮਹੱਲ ਜਾ ਅੱਪੜਿਆ।

ਉਸਦੀ ਮਾਂ ਆਖਿਆ, “ਪੁੱਤਰਾ ਇਹ ਸੱਚ ਵੇ ਕਿ ਤੂੰ ਇਕ ਆਜੜੀ ਦਾ ਮੁੰਡਾ ਏਂ, ਸਾਡੇ ਕੋਈ ਧੀ- ਪੁੱਤ ਨਹੀਂ ਸੀ ਤਦ ਅਸਾਂ ਤੇਨੂੰ ਗੋਦ ਲੈ ਕੇ ਪਾਲਿਆ।”

ਬਾਦਸ਼ਾਹ ਆਪਣੇ ਸਿਆਸੀ ਨੂੰ ਸੱਦਕੇ ਪੁੱਛਿਆ, “ਦੱਸ ! ਤੈਨੂੰ ਕਿੰਞ ਪਤਾ ਲੱਗਾ ?”
ਉਸ ਆਖਿਆ, “ਬਾਦਸ਼ਾਹ ਜਦ ਕਿਸੇ ਨੂੰ ਕੋਈ ਇਨਾਮ ਦੇਂਦੇ ਨੇ ਤਾਂ ਉਹ ਹੀਰੇ, ਮੋਤੀ ਜਵਾਹਰ ਦੇਂਦੇ ਨੇ, ਪਰ ਤੁਸਾਂ ਤਾਂ ਭੇਡਾਂ, ਬੱਕਰੀਆਂ ਤੇ ਖਾਣ-ਪੀਣ ਦੀਆਂ ਸ਼ੈਆਂ ਦਿੱਤੀਆਂ ਸਨ।

ਇਸ ਤੋਂ ਪਤਾ ਲਗਦਾ ਕਿ ਤੁਸਾਂ ਕੋਈ ਸ਼ਹਿਜ਼ਾਦੇ ਨਹੀਂ, ਕਿਸੇ ਆਜੜੀ ਦੇ ਮੁੰਡੇ ਜੋ।”

…

ਕਿਸੇ ਮਨੁੱਖ ਕੋਲਾਂ ਕਿੰਨੀ ਵੀ ਧਨ-ਦੌਲਤ, ਸੁਖ- ਅਰਾਮ, ਰੁਤਬਾ, ਗਿਆਨ, ਤਾਕਤ ਹੋਵੇ, ਇਹ ਸਭ ਬਾਹਰੀ ਸ਼ੈਆਂ ਨੇ। ਬੰਦੇ ਦੀ ਅਸਲੀਅਤ ਉਸਦੇ ਲਹੂ, ਉਸਦੇ ਵਿਹਾਰ ਤੋਂ ਪਤਾ ਲਗਦੀ ਹੈ |

ਫ਼ਰੀਦ ਜੀ

by admin March 9, 2018

ਕਹਿੰਦੇ ਫ਼ਰੀਦ ਜੀ ਦੀ ਮਾਤਾ ਨਮਾਜ਼ ਵਾਲੇ ਮੁਸੱਲੇ ਥੱਲੇ ਕਦੇ ਸ਼ੱਕਰ ਕਦੇ ਖੰਡ ਕਦੇ ਗੁੜ ਕਦੇ ਮਿਸ਼ਰੀ ਕਦੇ ਸ਼ਹਿਦ ਰੱਖ ਦਿੰਦੀ ਅਤੇ ਫ਼ਰੀਦ ਜੀ ਨੂੰ ਕਹਿੰਦੀ ਕਿ ਜੇ ਤੂੰ ਨਮਾਜ਼ ਪੜੇਂਗਾ ਤਾਂ ਖ਼ੁਦਾ ਤੈਨੂੰ ਖਾਣ ਲਈ ਚੀਜ਼ ਦੇਵੇਗਾ।

ਫ਼ਰੀਦ ਜੀ ਰੋਜ ਕੁਰਾਨ ਪੜਦੇ

ਮੁਸੱਲਾ ਇਕੱਠਾ ਕਰਦੇ ਤਾਂ ਥੱਲਿਓਂ ਖਾਣ ਲਈ ਕੁਝ ਨਾ ਕੁਝ ਮਿਲ ਜਾਂਦਾ।

ਇੱਕ ਦਿਨ ਮਾਂ ਰੱਖਣਾ ਭੁੱਲ ਗਈ

ਫ਼ਰੀਦ ਜੀ ਨੇ ਕੁਰਾਨ ਦਾ ਪਾਠ ਕੀਤਾ ਤੇ ਮਨ ਵਿਸਮਾਦ ਵਿੱਚ ਆ ਗਿਆ।

ਮਾਂ ਆਈ ਤੇ ਪੁੱਛਣ ਲੱਗੀ ਕਿ ਅੱਜ ਕਿਹੜੀ ਮਿੱਠੀ ਚੀਜ਼ ਮਿਲੀ।

ਫ਼ਰੀਦ ਜੀ ਵਿਸਮਾਦ ਵਿੱਚ ਕਹਿਣ ਲੱਗੇ

ਫ਼ਰੀਦਾ ਸ਼ੱਕਰ ਖੰਡ ਨਿਵਾਤੁ ਗੁੜ

ਮਾਖਿਓ ਮਾਝਾ ਦੁਧ

ਸਭੇ ਵਸਤੂ ਮਿਠੀਆਂ

ਰਬ ਨਾ ਪੁਜਨਿ ਤੁਧੁ

ਕਹਿੰਦੇ ਮਾਂ ਅੱਜ ਮੈਨੂੰ ਪਤਾ ਚੱਲਿਆ ਕਿ ਖ਼ੁਦਾਵੰਦ ਦੇ ਨਾਮ ਵਿੱਚ ਜੋ ਮਿਠਾਸ ਹੈ, ਉਹ ਹੋਰ ਕਿਸੇ ਚੀਜ਼ ਵਿੱਚ ਨਹੀਂ।

ਚਿਣਗ

by admin March 9, 2018

ਆਰਕੇਸਟ੍ਰਾ ਵਾਲੇ ਮੁੰਡੇ ਨੇ ਅਮ੍ਰਿਤਧਾਰੀ ਰਾਗੀ ਬੀਬੀ ਨੂੰ ਕੀਤਾ ਫੋਨ ,ਪਾਤਸਾਹ ਗਰਕ ਜਾਣ ਤੋ ਬਚਾੲੀ—ਰਾਗੀ ਅਮਨਦੀਪ ਕੌਰ ਮਜੀਠਾ 9953536802.ਰਾਤ ਨੌ ਕੁ ਵਜੇ ਦਾ ਵਕਤ ਹੋਣਾ. ਬੱਸ ਕਰਨਾਲ ਕੋਲ ਸੀ. ਮੈ ਅੱਧ ਸੁੱਤੀ ਜਿਹੀ ਸਫਰ ਕਰ ਰਹੀ ਸੀ. ਅੈਨੇ ਨੂੰ ਫੋਨ ਦੀ ਘੰਟੀ ਵੱਜੀ ,ਮੈ ਫੌਨ ਚੁੱਕਦਿਅਾ ਫਤਿਹ ਬੁਲਾੲੀ ਤਾ ਅੱਗਿੳੁ ਅਵਾਜ ਅਾੲੀ ” ਭੈਣੇ ਮਾਫ ਕਰਨਾ ਮੈ ਤੁਹਾਨੂੰ ਫੋਨ ਕੀਤਾ ਪਰ ਮੈਨੂੰ ਨੀਦ ਨਹੀ ਅਾ ਰਹੀ ਸੀ, ਬੰਦਾ ਤਾ ਮੈ ਗੰਦਾ ਹੀ ਹਾ ਪਰ ਅੱਜ ਮਹਿਸੂਸ ਹੋੲਿਅਾ ਕੁ ਮੈ ਕਿੳੁ ਸਿੱਖੀ ਤੋ ਟੱਟ ਗਿਅਾਮੇਰਾ ਨਾਮ ਬਿਕਰਮ ਹੈ ਮੈ ਅਾਰਕੈਸਟਰਾ ਦਾ ਕੰਮ ਕਰਦਾ ਹਾ, ਲਗਾਤਾਰ ਬੋਲ ਰਹੇ ਬਿਕਰਮ ਨੂੰ ਕਿਹਾ ” ਵੀਰ ਮੈ ਬੱਸ ਵਿੱਚ ਹਾ ਅਵਾਜ ਕੱਟ ਰਹੀ ਹੈਮੈ ਸਵੇਰੇ ਗੱਲ ਕਰਾਗੀ ” ਬਿਕਰਮ ਨੇ “ਚੰਗਾ ਭੈਣਾ ” ਕਹਿ ਕੇ ਫੋਨ ਕੱਟ ਦਿੱਤਾ ਮੇਰੀ ਬੱਸ ਕਰੀਬ ਪੌਣੇ ਕੁ ਬਾਰਾ ਕਰਨਾਲ ਬਾੲੀਪਾਸ ਦਿੱਲੀ ਲੱੱਗੀ ੳੁਥੋ ਅਾਟੋ ਰਿਕਸਾ ਤੇ ਬੈਠ ਕੇ ਘਰ ਚਲੀ ਗੲੀ ੳੁਦੋ ਤੱਕ ਸਵਾ ਬਾਰਾ ਰਾਤ ਦੇ ਵੱਜ ਚੁੱਕੇ ਸੀ।

ਸਵੇਰੇ ਸਵਾ ਕੁ ਅੱਠ ਵਜੇ ੳੁਸ ਬਿਕਰਮ ਦਾ ਫਿਰ ਫੌਨ ਅਾੲਿਅਾ ਕਹਿਣ ਲੱਗਾ “ਪਹਿਲਾ ਤਾ ਮਾਫੀ ਮੰਗਦਾ ਹੈ ਰਾਤ ਤੁਹਾਨੂੰ ਫੋਨ ਕਰਕੇ ਕੇ ਪਰੇਸਾਨ ਕੀਤਾ. ਪਰ ਗੱਲ ਹੀ ਅਜਿਹੀ ਸੀ ਮੈਨੂੰ ਸਾਰੀ ਰਾਤ ਨੀਦ ਨਹੀ ਅਾੲੀ. ਅਸਲ ਵਿੱਚ ਭੈਣੇ ਮੈ ੳੁਹਨਾ ਦੇ ਘਰ ਗਿਅਾ ਸੀ ਜਿੱਥੇ ਤੁਸੀ ਅੱਜ ਕੀਰਤਨ ਕਰਨ ਗੲੇ ਸੀ.ਗੱਲਾ ਗੱਲਾ ਵਿੱਚ ਪਤਾ ਲੱਗਾ ਕੇ, ਪਰਿਵਾਰ ਵਾਲਿਅਾ ਨੇ ਕੀਰਤਨੀ ਜੱਥੇ ਨੂੰ ਸਿਰਫ “ੲਿੱਕਤੀ ਸੌ ਰੂਪੈ” ਦਿੱਤੇ. ਤੇ ਜੱਥਾ ਅਾੲਿਅਾ ਵੀ ਦਿੱਲੀ ਤੋ ਸੀਭੈਣੇ ੳੁਹਨਾ ਦੀ ਗੱਲ ਸੁਣ ਕੇ ਮੈਨੂੰ ਬਹੁਤ ਧੱਕਾ ਲੱਗਾ. ਮੈ ਪਰਿਵਾਰ ਵਾਲਿਅਾ ਤੋ ਤੁਹਾਡਾ ਨੰਬਰ ਲਿਅਾ ਹੈ. ਭੈਣੇ ਅਸੀ ਅਾਰਕੈਸਟਰਾ ਦਾ ਕੰਮ ਕਰਦੇ ਹਾ ਅਸੀ ਅੱਜ ਬਰਾਤ ਨਾਲ ਜਾ ਕੇ “ਡੀ.ਜੇ” ਲਾੳੁਣਾ ਹੈ. ਖੂਬ ਗੰਦ ਪਵੇਗਾ ਜਿਸ ਚਿੱਟੀ ਦਾਹੜੀ ਵਾਲੇ ਨੇ ਸਾਨੂੰ ਬੁੱਕ ਕੀਤਾ ੳੁਹਨਾ ਨੇ ਕੁੜੀਅਾ ਦੀ ਡਰੈਸ ਵੈਸਟਰਨ ਕਿਹਾ ਹੈ. ਤੇ ਅਸੀ ਅੱਸੀ ਹਜਾਰ ਰੂਪੈ ਲੈਣੇ ਨੇ ਵੀਜ-ਤੀਹ ਹਜਾਰ ਸਰਾਬੀਅਾ ਨੇ ਸੁੱਟ ਦੇਣਾ ਹੈ. ਲੱਖ ਰੂਪੈ ਕਮਾ ਕੇ ਮੁੜਾਗੇ. ਭਾਵੇ ਮੈ ੲਿਸ ਕੰਜਰ ਕਿੱਤੇ ਦਾ ਹਿੱਸਾ ਹਾ ਪਰ ਅੱਜ ਮੈਨੂੰ ਖੁਦ ਮਹਿਸੂਸ ਹੋੲਿਅਾ ਕੇ ਮੈ ਤੇ ਮੇਰੇ ਵਰਗੇ ਹਜਾਰਾ ਨੌਜਵਾਨ ਸਿੱਖੀ ਤੋ ਦੂਰ ਕਿੳੁ ਹਾ, ਸਰਮ ਦੀ ਗੱਲ ਹੈ ਸਾਡੀ ਕੌਮ.ਕਿੱਧਰ ਨੂੰ ਜਾ ਰਹੀ ਹੈ. ਗੁਰੂ ਪਾਤਸਾਹ ਦੀ ਬਾਣੀ ਸੁਣਾੳੁਣ ਵਾਲਿਅਾ ਨੂੰ ਤਿੰਨ ਹਜਾਰ ਤੇ ਘਰ ਜਾ ਕੇ ਧੀਅਾ ਭੈਣਾ ਨੂੰ ਗੰਦ ਦਿਖਾੳੁਣ ਵਾਲਿਅਾ ਨੂੰ ਅੱਸੀ ਹਜਾਰ”।

ਬਿਕਰਮ ਬੋਲਦਾ ਰਿਹਾ ਮੈ ਸੁਣਦੀ ਰਹੀ ਮੂਕ ਦਰਸਕ ਬਣ ਕੇੳੁਹ ਫਿਰ ੳੁਹ ੲਿਕਦਮ ਬੋਲਿਅਾ “ਹੈਲੋ ਭੈਣੇ ਸੁਣਦੇ ਹੋ, ਤੇ ਮੈ ਅੱਗਿੳੁ “ਹਾ ਵੀਰੇ” ਤੋ ਸਿਵਾੲੇ ਕੁਝ ਨਾ ਕਹਿ ਸਕੀ. ੳੁਹਨੇ ਅਾਪਣੀ ਗੱਲ ਫਿਰ ਸੂਰੁ ਕੀਤੀ ” ਭੈਣੇ ਅੈਨਾ ੲਿਤਿਹਾਸ ਅੈਨੀਅਾ ਕੁਰਬਾਨੀਅਾ ਪਰ ਕੌਮ ਪਾਖੰਡੀਅਾ ਦੇ ਡੇਰਿਅਾ ਤੇ ਜਾਦੀ ਹੈ. ਸਾਡੇ ਲੋਕ ਪਰਚਾੲਿਕਾ ਦੀ ਬਹੁਤ ਦੁਰਗਤੀ ਕਰਦੇ ਹਨ ਤਾਹੀ ਕੋੲੀ ਪ੍ਰਚਾਰਿਕ ਅਾਪਣੇ ਬੱਚਿਅਾ ਨੂੰ ਅੱਗੇ ਪ੍ਰਚਚਾਰਿਕ ਨਹੀ ਬਣਾੳੁਦਾ. ਜੋ ਹਲਾਤ ਸਾਡੀ ਕੌਮ.ਦੇ ਹਨ ਹੁਣ ਤਾ ਪਾਤਸਾਹ ਹੀ ਬਚਾਵੇ. ਅਸੀ ਤਾ ਗਰਕਣ ਕਿਨਾਰੇ ਹਾ. ਜੇ ਅਸੀ ਨਾ ਸਮਝੇ ਤਾ ਗਰਕਣੋ ਕੋੲੀ ਨਹੀ ਬਚਾ ਸਕਦਾ ” ਅੈਨਾ ਕਹਿ ਕੇ ਬਿਜਰਮ ਧਾਹਾ ਮਾਰ ਰੋਣ ਲੱਗਾ ਤੇ ਫੋਨ ਕੱਟ ਗਿਅਾ. ਫਿਰ ਮੈ ਕਿੰਨੀ ਵਾਰ ਫੋਨ ਲਗਾੲਿਅਾ ਪਰ ੳੁਹਨੇ ਨਹੀ ਚੁੱਕਿਅਾ ਪਰ ਘੰਟੇ ਕੁ ਮਗਰੋ ੳੁਹਨੇ ਫੋਨ ਕਰਿਅਾ ਕਹਿੰਦਾ ” ਭੈਣੇ ਅਸੀ ਗੰਦੇ ਬੰਦੇ ਹਾ ਫਿਰ ਅਾਪਣੇ ਢਿੱਡ ਖਾਤਿਰ ਚੱਲੇ ਹਾ ੳੁਸੇ ਵਿਅਾਹ ਵਾਲਿਅਾ ਦੇ ਘਰ “ਗੰਦ” ਪਾੳੁਣ. ਸਮਾ ਮਿਲਿਅਾ ਤਾ ਜਰੂਰ ਮਿਲਣਾ ਮੇਰਾ ਪਿੰਡ ਬਠਿੰਡੇ ਕੋਲ ਹੈਜਦੋ ਅਾੲੇ ਜਰੂਰ ਮਿਲਣਾ।

ਬਿਕਰਮ ਤਾ ਅਾਪਣੇ ਕੰਮ ਤੇ ਚਲਾ ਗਿਅਾ ਪਰ ਮੈ ਕਿੰਨੇ ਦਿਨ ਸੋਚਦੀ ਰਹੀ.”ਗੱਲਾ ਤਾ ਮੁੰਡੇ ਦੀਅਾ ਸੱਚੀਅਾ ਨੇ ਪਰ ਸਾਡੇ ਲੋਕ ਖੁਦ ਗਰਕਣਾ ਚਾਹੁੰਦੇ ਨੇ ਫਿਰ ਤਾ “ਰੱਬ ਹੀ ਬਚਾ ਸਕਦਾ ਹੈ” ਪਰ ਮੈ ੲਿਹ ਵਾਰਤਾ ਲਿਖਣਾ ਨਹੀ ਚਾਹੁੰਦੀ ਸੀ ਪਰ ਕੱਲ.ਫਿਰ ਬਿਕਰਮ ਦਾ ਫੋਨ ਅਾੲਿਅਾ ਕਹਿੰਦਾ “ਅਮਨ ਭੈਣੇ ੲਿਹ ਗੱਲ ਲੋਕਾ ਸਾਹਮਣੇ ਜਰੂਰ ਲੈ ਕੇ ਅਾਣਾ ਕਿੳੁ ਕੇ ਜੇ ਸਾਡੀ ੲਿਹ ਗੱਲ ਸੁਣ ਕੇ ਕਿਸੇ ਨੂੰ ਸਮਝ ਅਾ ਗੲੀ ਤਾ ਮੇਰੇ (ਬਿਕਰਮ) ਵਰਗੇ ਗੰਦੇ ਬੰਦੇ ਦਾ ਜਨਮ ਵੀ ਸਫਲ ਹੋ ਜਾਣਾ ਹੈ ਬਾਲੀ ਅਮਨ ਭੈਣੇ ਮੈ ਵਿਸਾਖੀ ਤੇ ਅਮ੍ਰਿਤ ਛਕ ਲੈਣਾ ਹੈ ੳੁਥੇ ਮਿਲਾਗੇ. ਸਿੱਖੀ ਤੋ ਟੁੱਟਚੁੱਕੇ ਲੋਕਾ ਵਿੱਚ ਵੀ ਕਿਤੇ ਨਾ ਕਿਤੇ “ਚਿਣਗ” ਬਾਕੀ ਹੈ ੳੁਹ ਪੂਰੀ ਤਰਾ ਸਵਾਹ ਨਹੀ ਹੋੲੇ, ਲੋੜ ਹੈ. ਪ੍ਰਚਾਰ ਦੀ ਹਵਾ ਨਾਲ ਥੋੜਾ ਚਿਣਗ ਨੂੰ ਹਲੂਣ ਕੇ ਭਾਬੜ ਬਣਾੳੁਣ ਦੀ. ਸਾਨੂੰ ਗੁਰੂ ਸਿਧਾਤ ਨੂੰ ਘਰ ਘਰ ਲੈ ਜਾਣ ਲੲੀ ਲੱਕ ਬੰਨ ਕੇ ਤੁਰਨ ਦੀ. ਟੁੱਟ ਚੁੱਕੇ ਲੋਕ ਜਰੂਰ ਜੁੜਨਗੇ. ਜੇ ਅਾਪਸੀ ਲੜਾੲੀ ਖਿੱਚੋਤਾਣ ਵੈਰ ਵਿਰੋਧ ਭੰਡਣ ਤੋ ਵਿਹਲੇ ਹੋ ਤਾ ਅਾੳੁ ਨਵੀ ਸੁਰੂਅਾਤ ਕਰੀੲੇ,,,
ਇਹ ਬਿਲਕੁਲ ਸੱਚੀ ਘਟਨਾ ਹੈ,, ਸੋ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਇਹ ਪੋਸਟ ਸਭ ਨਾਲ ਸਾਂਝੀ ਜਰੂਰ ਕਰਿਓ।
ਜਿੰਨੇ ਵੀ ਲੋਕ ਸੋਸਲ ਮੀਡਿਆ ਨਾਲ ਜੁੜੇ ਹੋਏ ਨੇ ਸਭ ਤਕ ਇਹ ਪੋਸਟ ਪਹੁੰਚਣੀ ਚਾਹੀਦੀ ਹੈ।

ਇਨਕਲਾਬੀ ਸੋਚ

by admin March 9, 2018

ਚੁੰਨੀ ਥੱਲੇ ਦੁੱਧ ਦੀ ਗੜਵੀ ਲਕੋਈ ਨਸੀਬੋ ਬੈਠਕ ਦੇ ਬਾਰ ਮੂਹਰਿਉਂ ਬੜੀ ਤੇਜ਼ੀ ਨਾਲ ਲੰਘ ਗਈ, ਕੋਈ ਅਲੌਕਿਕ ਖੁਸ਼ੀ ਤੇ ਡਰ ਦੇ ਭਾਵ ਚਿਹਰੇ ਤੇ ਉਤਰਾਅ ਚੜ੍ਹਾ ਦੇ ਨਾਲ ਦਿਲ ਨੂੰ ਡੋਬੂ ਜੇ ਪਾ ਰਹੇ ਸਨ । ਚਿੱਤ ਕਾਹਲਾ ਪਿਆ ਪਰ ਸੁਰਤ ਟਿਕਾਣੇ ਸੀ । ਮੱਥੇ ਤੋਂ ਤਰੇਲੀ ਪੂੰਝ ਨਸੀਬੋ ਰਸੋਈ ਨੁਮਾ ਬਰਾਂਡੇ ‘ਚ ਕਿੱਕਰ ਦੇ ਮੋਟੇ ਫੱਟੇ ਦੀ ਬਣਾਈ ਟਾਨ ਤੋਂ ਪਤੀਲੀ ਲਾਹ ਚਾਹ ਬਣਾਉਣ ਵਿੱਚ ਰੁੱਝ ਗਈ , ਅਗਾਊਂ ਫੜੇ ਪੈਸਿਆਂ ਕਾਰਨ ਸਾਰਾ ਦੁੱਧ ਢੋਲ ਵਾਲੇ ਨੂੰ ਪਾ ਦਿੱਤਾ ਸੀ ਇਸ ਲਈ ਚਾਹ ਵਾਸਤੇ ਦੁੱਧ ਵੀ ਗੁਆਢੀਆਂ ਦਿਉਂ ਲਿਉਣਾ ਪਿਆ
ਨਸੀਬੋ ਲਹਿਰੇ ਪਿੰਡ ਦੇ ਚੰਗੇ ਘਰਾਣੇ ਦੀ ਧੀ ਸੀ ਜੋ ਸਤਾਈ ਕੁ ਸਾਲ ਪਹਿਲਾਂ ਕਲਿਆਣ ਪਿੰਡ ਜਰਨੈਲ ਸਿੰਘ ਨਾਲ ਵਿਆਹੀ ਆਈ ਸੀ । ਜਰਨੈਲ ਸਿੰਘ ਹੁਰੀਂ ਚਾਰ ਭਰਾ ਚੰਗੀ ਜਾਇਦਾਦ ਦੇ ਮਾਲਕ ਸਾਰੇ ਇਕੱਠੇ ਸਨ । ਪਿੰਡ ਵਿੱਚ ਪੂਰਾ ਦਬਦਬਾ ਸੀ ਪਰ ਸਮੇਂ ਦਾ ਐਸਾ ਪੁੱਠਾ ਗੇੜ ਚੱਲਿਆ ਕਿ ਸਰਪੰਚ ਬਣਦੇ ਬਣਦੇ ਘਟੀਆ ਰਾਜਨੀਤੀ ਤੇ ਧੜੇਬੰਦੀ ਦਾ ਸ਼ਿਕਾਰ ਹੋ , ਸਾਰੇ ਅੱਡੋ ਅੱਡ ਹੋ ਗਏ ਤੇ ਸਾਰਾ ਘਰ ਖੇਰੂੰ ਖੇਰੂੰ ਹੋ ਗਿਆ । ਜਰਨੈਲ ਨੂੰ ਘਰਦੀ ਦਾਰੂ ਕੱਢਣ ਪੀਣ ਦਾ ਅਜਿਹਾ ਚਸਕਾ ਪਿਆ ਕਿ ਅਠਾਰਾਂ ਕਿੱਲੇ ਵੰਡੀ ਆਈ ਜਮੀਨ ਸੁੰਗੜ ਕੇ ਅਠਾਰਾਂ ਕਨਾਲਾਂ ਰਹਿ ਗਈ । ਜਰਨੈਲ ਸਿੰਘ , ਜਰਨੈਲ ਸਿਉਂ ਤੋਂ ਜੈਲੀ ਬਣ ਕਈ ਵਾਰ ਅਧੀਆ ਲੈੰਣ ਲਈ ਵਿਹੜੇ ਚੋਂ ਵੀ ਪੈਸੇ ਮੰਗ ਲਿਉਂਦਾ ।
ਏਸੇ ਗਧੀ ਗੇੜ ਵਿਚਦੀ ਜੁਆਨ ਹੋਇਆ ਨਸੀਬੋ ਤੇ ਜਰਨੈਲ ਦਾ ਪੁੱਤ ਨਵਦੀਪ ਬੜਾ ਸਾਊ , ਸੰਗਾਲੂ ਤੇ ਆਪਣੀ ਉਮਰ ਤੋਂ ਕਾਫੀ ਸਿਆਣਾ । ਨਵਦੀਪ ਦਾ ਐਮ ਏ ਦਾ ਆਖਰੀ ਸਾਲ ਸੀ । ਨਵਦੀਪ ਦੀ ਪੜ੍ਹਾਈ ਤੇ ਜਰਨੈਲ ਦੇ ਗੁੜ ਦਾ ਖਰਚ ਨਸੀਬੋ ਦੀਆਂ ਦੋ ਮੱਝਾਂ ਕਢਦੀਆਂ ਸਨ ਜਿਹੜੀਆਂ ਤੋਕੜ ਹੁੰਦਿਆਂ ਹੀ ਨਸੀਬੋਂ ਪੇਕਿਆਂ ਤੋਂ ਵਟਾ ਕੇ ਸੱਜਰ ਲੈ ਆਉਂਦੀ ਸੀ । ਇਸ ਤੋਂ ਬਿਨਾਂ ਉਹਨੇ ਆਪਣੇ ਵਪਾਰੀ ਭਰਾ ਨੂੰ ਕਦੇ ਕੋਈ ਹੋਰ ਸਵਾਲ ਨਹੀਂ ਪਾਇਆ ਸੀ । ਵਿਆਹ ਦੇ ਬਾਅਦ ਪੰਜ ਸਾਲ ਨਸੀਬੋ ਦੇ ਚੰਗੇ ਨਿੱਕਲੇ ਬਾਕੀ ਵੀਹ ਬਾਈ ਸਾਲ ਜੋ ਨਸੀਬੋ ਸੰਤਾਪ ਹੰਢਾਇਆ , ਉਹ ਜਾਂ ਤਾਂ ਨਸੀਬੋ ਜਾਣਦੀ ਸੀ ਜਾਂ ਉਹਦਾ ਰੱਬ ।
ਅੱਜ ਨਵਦੀਪ ਨੂੰ ਦੇਖਣ ਕਨੇਡਾ ਤੋਂ ਪਿਉ ਧੀ ਆਏ ਸਨ ਜਿੰਨਾਂ ਨੂੰ ਨਸੀਬੋ ਦਾ ਭਰਾ ਸ਼ਿੰਦਰ ਹੀ ਲੈ ਕੇ ਆਇਆ ਸੀ । ਅਸਲ ਸ਼ਿੰਦਰ ਦਾ ਗੂਹੜਾ ਬੇਲੀ ਸੀ ਸੁਲੱਖਣ । ਕਨੇਡਾ ਜਾਣ ਤੋਂ ਪਹਿਲਾਂ ਸਿੰਦਰ ਤੇ ਸੁਲੱਖਣ ਇਕੱਠੇ ਹੀ ਮੱਝਾਂ ਗਾਵਾਂ ਦਾ ਵਪਾਰ ਕਰਦੇ ਸਨ ਤੇ ਸੁਲੱਖਣ ਇੱਕ ਦੋ ਵਾਰ ਪਹਿਲਾਂ ਵੀ ਸ਼ਿੰਦਰ ਨਾਲ ਕਲਿਆਣੀ ਆਇਆ ਸੀ ਪਰ ਓਦੋਂ ਜਰਨੈਲ ਹੁਰੀਂ ਸਾਰੇ ਭਰਾ ਇਕੱਠੇ ਸਨ ।
ਸੁਲੱਖਣ ਬੈਠਕ ਵਿੱਚ ਬੈਠਾ ਬੂਹੇ ਤੇ ਬਾਰੀ ਵਿਚਦੀ ਹੀ ਪਾਰਖੂ ਅੱਖ ਨਾਲ ਘਰ ਦਾ ਮੁਇਨਾ ਕਰ ਰਿਹਾ ਸੀ ਜਿੱਥੋਂ ਉਸ ਨੂੰ ਲਗਭਗ ਸਾਰਾ ਘਰ ਹੀ ਦਿਸ ਰਿਹਾ ਸੀ , ਇੱਕ ਖੂੰਜੇ ਵਿੱਚ ਲੱਗਿਆ ਅਧੀਏ ਤੇ ਬੋਤਲਾਂ ਦਾ ਢੇਰ ਜਿਸ ਵਿੱਚੋਂ ਜਰਨੈਲ ਸਿੰਘ ਕਿਸੇ ਨੂੰ ਪਊਆ ਵੀ ਨਹੀਂ ਚੁੱਕਣ ਦਿੰਦਾ ਸੀ ਕਿਉਂ ਕਿ ਮਾਰਚ ਮਹੀਨੇ ਵਿੱਚ ਇਹਨਾਂ ਖਾਲੀ ਬੋਤਲਾਂ ਦੀ ਪੇਟੀ ਸ਼ਰਾਬ ਦੀ ਆ ਜਾਂਦੀ ਸੀ । ਓਥੋਂ ਧਿਆਨ ਹਟਾ ਸੁਲੱਖਣ ਦੀ ਨਿਗ੍ਹਾ ਸਾਹਮਣੀ ਕੰਧ ਵੱਲ ਗਈ ਜੀਹਦੇ ਚੋਂ ਪਿੱਲੀਆਂ ਇੱਟਾਂ ਖੁਰ ਹੇਠਾਂ ਕੇਰੇ ਦੀ ਇੱਕ ਸੰਤਰੀ ਢੇਰੀ ਲੱਗੀ ਸੀ ਜਾਣੋ ਕਿਸੇ ਜਵਾਕ ਦੇ ਹੈਂਡਲ ਤੋਂ ਛੁੱਟ ਹਲਧੀ ਵਾਲਾ ਸਾਰਾ ਲਿਫਾਫਾ ਢੇਰੀ ਹੋਇਆ ਹੋਇਆ ਹੋਵੇ । ਕੰਧ ਵਿੱਚ ਹੋਏ ਮੋਘਰੇ ਵਿਚਦੀ ਗੁਆਂਢੀਆਂ ਦੇ ਵੇਹੜੇ ਵਿੱਚ ਲੱਗੀ ਸੰਗਮਰਮਰੀ ਟਾਇਲਾਂ ਦੇ ਫਰਸ਼ ਦੀ ਲਸ਼ਕੋਰ ਸੁਲੱਖਣ ਦੀਆਂ ਕਾਲੀਆਂ ਐਨਕਾਂ ਦੇ ਵੱਜ ਸ਼ਿੰਦਰ ਦੇ ਮੂੰਹ ਤੇ ਪੈ ਰਹੀ ਸੀ । ਕੰਧ ਤੋਂ ਦਸ ਫੁੱਟ ਦੂਰ ਲੱਗੀਆਂ ਦੋ ਬਰਕੈਨਾਂ ਦੀ ਸਾਰੀ ਛਿੱਲ , ਨਾਲ ਬੰਨ੍ਹਿਆ ਬਲਦ ਖਾ ਗਿਆ ਗਿਆ ਸੀ ਜੀਹਦੇ ਕਾਰਨ ਬਰਕੈਨਾਂ ਦਾ ਰੰਗ ਪੀਲਾ ਪੈ ਚੁੱਕਾ ਸੀ ਅਤੇ ਪੱਤੇ ਕੋਲ ਖੜ੍ਹੀ ਗੱਡੀ ਵਿੱਚ ਡਿੱਗ ਰਹੇ ਸਨ ।
ਸ਼ਿੰਦਰ , ਸੁਲੱਖਣ ਦੇ ਚਿਹਰੇ ਦੇ ਹਾਵ ਭਾਵ ਦੇਖ ਕੇ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦਾ ਪਰ ਕਾਲੀਆਂ ਐਨਕਾਂ ਮੂਹਰੇ ਬੇਬੱਸ ਹੋ ਪੰਜਾਬ ਦੇ ਚੋਣ ਨਤੀਜਿਆਂ ਵਾਂਗ ਸਰਵਾ ਕਰਕੇ ਨੀਵੀਂ ਪਾ ਲੈਂਦਾ ।
ਏਸ ਚੁੱਪ ਤੋਂ ਖਿਝ ਆਖੀਰ ਪ੍ਰੀਤ ਬੋਲੀ ਡੈਡੀ ਕਿੱਥੇ ਗੁਆਚ ਗਏ ? ਪ੍ਰੀਤ ਸੁਲੱਖਣ ਦੀ ਧੀ ਜੀਹਦੀ ਆਪਣੀ ਮਾਂ ਨਾਲੋਂ ਪਿਉ ਨਾਲ ਜਿਆਦਾ ਰੱਚਕ ਬੈਠਦੀ ਸੀ , ਬਹੁਤ ਖੁੱਲੇ ਸੁਭਾਅ ਦੀ , ਨਿੱਡਰ ਪਰ ਬਹੁਤ ਹੀ ਸਮਝਦਾਰ ਕੁੜੀ ਸੀ । ਪਿਉ ਨੇ ਆਪਣਾ ਸਾਥੀ ਆਪ ਚੁਣਨ ਦੀ ਆਗਿਆ ਦਿੱਤੀ ਸੀ ਪਰ ਉਹਨੂੰ ਆਪਣੇ ਪੰਜਾਬ ਤੇ ਸੱਭਿਆਚਾਰ ਨਾਲ ਅਥਾਹ ਪਿਆਰ ਸੀ । ਇਨਕਲਾਬੀ ਸੋਚ ਰਖਦੀ ਸੀ ।
ਏਨੇ ਵਿੱਚ ਨਵਦੀਪ ਚਾਹ ਤੇ ਨਾਲ ਖਾਣ ਵਾਲਾ ਸਮਾਨ ਲੈ ਆਇਆ । ਚੌਰਸ ਲੰਮੀਆਂ ਲੱਤਾਂ ਵਾਲਾ ਮੇਜ ਖਿੱਚ ਸਿੰਦਰ ਨੇ ਮੰਜਿਆਂ ਦੇ ਵਿਚਾਲੇ ਕਰ ਲਿਆ, ਜਿਹੜਾ ਖਾਣ ਪੀਣ ਲਈ ਘੱਟ ਹੀ ਵਰਤਿਆ ਜਾਂਦਾ ਸੀ , ਆਮ ਕਰਕੇ ਨਵਦੀਪ ਦੇ ਕੱਪੜੇ ਪਰੈੱਸ ਕਰਨ ਦੇ ਕੰਮ ਹੀ ਆਉਂਦਾ ਸੀ ।
ਕਾਜੂ ਬਦਾਮਾਂ ਵਿੱਚੋਂ ਅਜੀਬ ਕਿਸਮ ਦੀ ਵਾਸ਼ਨਾ ਆਉਂਦੀ ਸੀ , ਉਹ ਸ਼ਾਇਦ ਪੁਰਾਣੇ ਸੰਦੂਕ ਦੀ ਸੀ ਜਿਸ ਵਿੱਚ ਡਰਾਈਫਰੂਟ ਆਏ ਗਏ ਲਈ ਨਸੀਬੋ ਹਮੇਸ਼ਾ ਸਾਂਭ ਕੇ ਰਖਦੀ ਸੀ ।
ਰਸਮੀ ਗੱਲਾਂ ਬਾਤਾਂ , ਕੁਸ਼ ਸਵਾਲ ਸੁਲੱਖਣ ਨੇ ਨਵਦੀਪ ਨੂੰ ਕੀਤੇ । ਨਵਦੀਪ ਤੇ ਪ੍ਰੀਤ ਨੂੰ ਇਕੱਲਿਆਂ ਗੱਲ ਕਰਨ ਦਾ ਮੌਕਾ ਵੀ ਦਿੱਤਾ ਜੋ ਉਹਨਾਂ ਵੇਹੜੇ ਵਿੱਚ ਤੁਰ ਫਿਰ ਕੇ ਹੀ ਕੀਤੀ । ਨਸੀਬੋ ਵਿਹੜੇ ਵਿੱਚ ਖੜੇ ਦੋਨਾਂ ਵੱਲ ਦੇਖ ਜੋਤ ਵਾਲੇ ਆਲੇ ਵੱਲ ਹੱਥ ਜੋੜ ਰੱਬ ਨਾਲ ਸਿੱਧੀਆਂ ਗੱਲਾਂ ਕਰਨ ਲੱਗੀ ।
ਚਲੋ ਦੇਖ ਦਿਖਾਈ ਤੋਂ ਬਾਅਦ ਦੋਨੇ ਪਿਉ ਧੀ ਨੇ ਸਿੰਦਰ , ਨਸੀਬੋ ਤੋਂ ਵਿਦਾ ਲੈ ਆਪਣੀ ਗੱਡੀ ਸਟਾਰਟ ਕਰ ਗਲੀ ਚੋਂ ਨਿੱਕਲ ਲਿੰਕ ਰੋਡ ਪੈ ਗਏ ।
ਹਾਂ ਵੀ ਪੁੱਤ ਕਿਵੇਂ ਲੱਗਿਆ ਤੈਨੂੰ ? ਸੁਲੱਖਣ ਨੇ ਪ੍ਰੀਤ ਦਾ ਵਿਚਾਰ ਜਾਣਨਾ ਚਾਹਿਆ ।
ਡੈਡੀ ਪਹਿਲਾਂ ਤੁਸੀਂ ਦੱਸੋ ਥੋਨੂੰ ਕਿਵੇਂ ਲੱਗਿਆ ? ਪ੍ਰੀਤ ਨੇ ਉਲਟਾ ਉਹੀ ਸਵਾਲ ਪਿਉ ਨੂੰ ਕਰ ਦਿੱਤਾ ।
ਪੁੱਤ ਗੱਲ ਇਹ ਆ ਕਿ ਸ਼ਿੰਦਰ ਮੇਰਾ ਪੁਰਾਣਾ ਯਾਰ ਆ ਪਰ ਜਰਨੈਲ ਕੇ ਉਹ ਹਲਾਤ ਤਾਂ ਹੈਨੀ ਜੋ ਮੈਂ ਸੋਚੇ ਸੀ । ਵੈਸੇ ਮੁੰਡਾ ਤਾਂ ਠੀਕ ਲੱਗਿਆ । ਹੁਣ ਤੂੰ ਦੱਸ ਮਰਜੀ ਤੇਰੀ ਆ ਮੇਰੀ ਰਾਇ ਤਾਂ ਤੇਰੇ ਨਾਲ ਹੈ ।
ਡੈਡੀ ਚੰਗੇ ਮਾੜੇ ਦਿਨ ਆਉਂਦੇ ਜਾਂਦੇ ਰਹਿੰਦੇ ਹਨ । ਸਾਡਾ ਵਿਕਸਿਤ ਦੇਸਾਂ ਵਿੱਚ ਜਾਣ ਤਰੱਕੀ ਕਰਨ ਦਾ ਸਾਡਾ ਤਾਂ ਫਾਇਦਾ ਹੈ ਜੇ ਅਸੀਂ ਕਿਸੇ ਦੀ ਕਿਸੇ ਤਰੀਕੇ ਵੀ ਮੱਦਦ ਕਰ ਸਕੀਏ । ਹੁਣ ਦੇਖੋ ਵਿਆਹ ਲਈ ਤਾਂ ਓਥੋਂ ਵੀ ਬਥੇਰੇ ਲੱਭ ਜਾਣੇ ਹਨ ਪਰ ਮੈਂ ਤਾਂ ਇਸ ਬਹਾਨੇ ਵੀ ਕਿਸੇ ਦੀ ਸਹਾਇਤਾ ਹੀ ਕਰਨਾ ਚਹੁੰਦੀ ਹਾਂ । ਮੇਰੇ ਤਾਂ ਸਭ ਪਸੰਦ ਹੈ ਜੇਕਰ ਤੁਹਾਡੀ ਰਜਾਮੰਦੀ ਹੈ ਤਾਂ ਆਪਾਂ ਹਾਂ ਕਰ ਹੀ ਜਾਈਏ । ਮੈਨੂੰ ਅਮੀਰ ਘਰਾਂ ਦੇ ਮੁੰਡੇ ਤਾਂ ਬਿਲਕੁਲ ਵੀ ਪਸੰਦ ਨਹੀਂ । ਪ੍ਰੀਤ ਅੰਦਰੋਂ ਜਾਂ ਤਾਂ ਸਿਆਣਪ ਬੋਲ ਰਹੀ ਸੀ ਜਾਂ ਉਹਦੀ ਇਨਕਲਾਬੀ ਸੋਚ । ਸ਼ਾਇਦ ਸੁਲੱਖਣ ਵੀ ਇਹੀ ਚਹੁੰਦਾ ਸੀ ।
ਬੱਸ ਏਨਾ ਕੁ ਹੀ ਰਾਇ ਮਸ਼ਵਰਾ ਕਰਕੇ ਪਿਉ ਧੀ ਨੇ ਫੇਰ ਬੂਹੇ ਚ ਹਾਰਨ ਜਾ ਮਾਰਿਆ ।
ਸ਼ਿੰਦਰ ਅਜੇ ਗਿਆ ਨਹੀਂ ਸੀ ਤਿੰਨੋ ਅੰਦਰ ਬੈਠੇ ਰਿਸ਼ਤੇ ਬਾਰੇ ਹੀ ਗੱਲਾ ਕਰ ਰਹੇ ਸਨ । ਜਦੋਂ ਸੁਲੱਖਣ ਨੇ ਆਪਣਾ ਫੈਸਲਾ ਸੁਣਾਇਆ ਤਾਂ ਨਸੀਬੋ ਭੱਜੀ ਭੱਜੀ ਜੋਤ ਵਾਲੇ ਆਲੇ ਸਾਹਮਣੇ ਹੱਥ ਜੋੜ ਖੜ ਗਈ , ਉਹਦੇ ਅੱਖਾਂ ਵਿੱਚੋਂ ਨਿੱਕਲਿਆ ਮਣਾਂ ਮੂੰਹੀ ਪਾਣੀ ਜਰਨੈਲ ਦੀ ਲੌਂਗ ਲੈਚੀਆਂ ਤੇ ਗੁਲਾਬ ਪਾ ਕੇ ਘਰ ਦੀ ਕੱਢੀ ਦਾਰੂ ਨਾਲੋਂ ਕਿਤੇ ਵੱਧ ਖਸ਼ਬੂਦਾਰ ਸੀ।

ਪਾਤਰ ਘਟਨਾਵਾਂ ਨਾਮ ਕਾਲਪਨਿਕ ਹਨ

ਪਰਦਾ

by admin March 9, 2018

ਸਿਰਦਾਰ ਕਪੂਰ ਸਿੰਘ ਨੂੰ ਕਿਸੇ ਨੇ ਸਵਾਲ ਪੁੱਛ ਲਿਆ – ਜੀ ਤੰਬੂ ਚ ਲਿਜਾ ਕੇ ਗੁਰੂ ਜੀ ਨੇ ਪੰਜ ਪਿਆਰਿਆਂ ਦੇ ਸੀਸ ਸੱਚਮੁੱਚ ਕੱਟੇ ਸਨ ?
ਤਾਂ ਉਹਨਾ ਕਿਹਾ – ਗੁਰੂ ਕਲਗੀਧਰ ਪਿਤਾ ਨੇ ਸਾਡੇ ਤੋਂ ਜੀਵਨ ਭਰ ਨਾ ਕੁਝ ਲੁਕਾਇਆ ਨਾ ਛੁਪਾਇਆ । ਇਸ ਮੌਕੇ ਪਰਦਾ ਤਾਣ ਕੇ ਇਕ ਅਗੰਮੀ ਕਾਰਜ ਕੀਤਾ । ਖਾਲਸੇ ਨੂੰ ਜਨਮ ਦੇਣ ਵਕਤ ਉਸਨੇ ਤੁਹਾਡੇ ਤੋਂ ਪਰਦਾ ਕੀਤਾ ਸੀ । ਤੁਹਾਨੂੰ ਕੀ ਹੱਕ ਹੈ ਕਿ ਪਰਦਾ ਹਟਾਉ । ਖਬਰਦਾਰ ਜੇ ਕਿਸੇ ਨੇ ਅਜਿਹਾ ਸਵਾਲ ਕਦੀ ਕੀਤਾ । ਖਬਰਦਾਰ ਜੇ ਕਿਸੇ ਨੇ ਅੰਦਾਜੇ ਲਾ ਲਾ ਕੇ ਉੱਤਰ ਦੇਣ ਦੀ ਮੂਰਖਤਾ ਕੀਤੀ । ਕਈ ਸਾਲ ਦਸਮੇਸ਼ ਪਿਤਾ ਅਤੇ ਪੰਜ ਪਿਆਰੇ ਸਾਡੇ ਵਿਚਕਾਰ ਰਹੇ । ਉਨ੍ਹਾਂ ਨੇ ਕਦੀ ਕੋਈ ਗੱਲ ਇਸ ਮਹਾਨ ਘਟਨਾ ਬਾਰੇ ਨਹੀ ਕੀਤੀ । ਕਿਸੇ ਨੂੰ ਇਸ ਬਾਰੇ ਟਿੱਪਣੀ ਕਰਨ ਦਾ ਪਾਪ ਨਹੀ ਕਰਨਾ ਚਾਹੀਦਾ ।

ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦੀ ਲਿਖਤ “ਸਿਰਦਾਰ ਕਪੂਰ ਸਿੰਘ” ਵਿੱਚੋਂ ..!

ਚਾਤਰੀ

by admin March 8, 2018

ਕਈ ਵਾਰ ਚਾਤਰੀ ਪੁੱਠੀ ਵੀ ਪੈ ਜਾਂਦੀ ਹੈ । 60ਵੇਂ ਦਹਾਕੇ ਚ ਸਾਡੇ ਪਿੰਡੋਂ ਮਿਸਤਰੀਆਂ ਦਾ ਮੁੰਡਾ ਟੇਕ ਸਿਉਂ ਫੌਜ਼ ਚ ਜਾ ਭਰਤੀ ਹੋਇਆ । ਜਿਸ ਕੈਂਪ ਚ ਸੀ ਉਥੇ ਉਸਾਰੀ ਦਾ ਕੰਮ ਚਲਦਾ ਸੀ ਟੇਕ ਸਿਉ ਲੱਕੜ ਦਾ ਕੰਮ ਜਾਣਦਾ ਸੀ , ਟੇਕ ਸਿਹੁੰ ਦੀ ਜਿਮੇਂਵਾਰੀ ਉਸ ਵੱਡੀ ਸਾਰੀ ਬਿੰਲਡਿੰਗ ਉਤੇ ਲੱਕੜ ਦੇ ਕੰਮ ਤੇ ਲੱਗ ਗਈ । ਟੇਕ ਸਿਉ ਨੇ ਛੁੱਟੀ ਵੀ ਆੳਣਾ ਸੀ ਜਰੂਰੀ । ਅਫ਼ਸਰ ਆਂਹਦਾ ਇਹ ਕੰਮ ਕਰਨ ਤੋ ਬਾਅਦ ਛੁੱਟੀ ਮਿਲੂਗੀ । ਕੰਮ ਵਾਹਵਾ ਸੀ । ਟੇਕ ਸਿਹੁੰ ਦਿਨ ਰਾਤ ਲੱਗਾ ਰਿਹਾ ਤੇ ਤਕਰੀਬਨ ਕੰਮ ਮੁਕਾ ਹੀ ਲਿਆ ਇਕ ਦੋ ਹੀ ਖਿੜਕੀਆਂ ਦਰਵਾਜ਼ੇ ਰਹਿ ਗਏ ਫਿੱਟ ਕਰਨ ਵਾਲੇ। ਆਖਰੀ ਦਰਵਾਜ਼ੇ ਦਾ ਕਬਜ਼ਾ ਫਿੱਟ ਕਰ ਹੀ ਰਿਹਾ ਸੀ। ਕਬਜ਼ਾਂ ਫਿੱਟ ਕਰਨ ਵਾਲੀ ਥਾਂ ਤੇ ਲੱਕੜ ਛਿੱਲੀ ਦੀ ਹੈ ਤਾਂ ਕਿ ਕਬਜ਼ਾ ਫਿੱਟ ਬੈਠ ਜਾਵੇ, ਟੇਕ ਸਿਓਂ ਦੀ ਮਾੜੀ ਹੋਣੀਂ ਨੂੰ ਉਹ ਕੁਹ ਜਿਆਦਾ ਈ ਛਿੱਲੀ ਗਈ । ਅਫ਼ਸਰ ਵੀ ਲਾਗੇ ਸੀ ਬੈਠਾ ਪਰ ਟੇਕ ਸਿਹੁ ਨੇ ਕਬਜ਼ੇ ਦੇ ਹੇਠਾਂ ਗੱਤੇ ਦਾ ਟੁਕੜਾ ਦੇ ਕੇ ਕਬਜ਼ਾ ਬਰਾਬਰ ਕਰ ਕੇ ਫਿਟਿੰਗ ਕਰ ਦਿੱਤੀ । ਅਫ਼ਸਰ ਵੇਖ ਰਿਹਾ ਸੀ ਉਹਨੇ ਟੇਕ ਸਿਹੁੰ ਨੂੰ ਪੁੱਛਿਆ ਕਿ ਇਹ ਗੱਤਾ ਕਿਉ ਦਿੱਤਾ। ਟੇਕ ਸਿਹੁੰ ਨੇ ਆਪਣੀ ਗਲਤੀ ਨੂੰ ਲਕਾਉਣ ਲਈ ਕਿਹਾ “ਸਾਹਬ ਗੱਤੇ ਨਾਲ ਕਬਜ਼ੇ ਨੂੰ ਜੰਗਾਲ ਨਹੀ ਲੱਗਦਾ”
ਅਫ਼ਸਰ ਆਂਹਦਾ “ਗੁੱਡ ਗੁੱਡ ਟੇਕ ਸਿੰਘ, ਸਾਰੇ ਹੀ ਦਰਵਾਜ਼ੇ ਤੇ ਖਿੜਕੀਆ ਦੇ ਕਬਜ਼ੇ ਪੁੱਟ ਕਿ ਹੇਠਾਂ ਗੱਤਾ ਦਿਉ !!!!”
…. ਵਿਚਾਰਾ ਟੇਕ ਸਿਹੁੰ

ਮੈਨੂੰ ਵੀ ਰੱਬ ਦੇ ਦਿਓ

by admin March 7, 2018

ਕਹਿੰਦੇ ਨੇ ਬਾਬਾ ਰਵੀਦਾਸ ਜੀ ਕੋਲ਼ ਇੱਕ ਬੀਬੀ ਆਈ ਤੇ ਕਹਿਣ ਲੱਗੀ, ‘ਮੈਨੂੰ ਵੀ ਰੱਬ ਦੇ ਦਿਓ’।
ਬਾਬਾ ਜੀ ਮੁਸਕੁਰਾਏ, ਪਰ ਉਹ ਜਿੱਦ ਤੇ ਅੜ ਗਈ, ਕਹਿੰਦੀ ਰੱਬ ਲੈਣਾ ਹੀ ਹੈ। ਬਾਬਾ ਜੀ ਕਹਿੰਦੇ ਕੱਲ ਨੂੰ ਦੁੱਧ ਲੈ ਕੇ ਆਈਂ ਂ। ਉਹ ਅਗਲੇ ਦਿਨ ਦੁੱਧ ਦਾ ਭਾਂਡਾ ਭਰ ਕੇ ਲਿਆਈ। ਬਾਬਾ ਜੀ ਉਸ ਨੂੰ ਕਹਿੰਦੇ ਕਿ ਇਹ ਔਹ ਕੂੰਡੇ ਵਿੱਚ ਪਾ ਦੇ। ਕੂੰਡੇ ਵਿੱਚ ਚਮੜਾ ਭਿਉਂ ਕੇ ਰੱਖਿਆ ਹੋਇਆ ਸੀ। ਬੀਬੀ ਦੇਖ ਕੇ ਬੋਲੀ, ‘ਪਰ?’
“ਕੋਈ ਨੀ ਭਾਈ ਚਮੜਾ ਬਾਹਰ ਕੱਢ ਦੇ ਤੇ ਦੁੱਧ ਏਹਦੇ ਵਿੱਚ ਉਲਟਾ ਦੇ”।
‘ਪਰ ਇਹ ਤਾਂ ਬਹੁਤ ਗੰਦਾ ਭਾਂਡਾ ਹੈ, ਦੁੱਧ ਖ਼ਰਾਬ ਹੋਜੂ, ਕੋਈ ਸਾਫ ਭਾਂਡਾ ਹੈਨੀ’ ਬੀਬੀ ਬੋਲੀ।
“ਆਪਣੇ ਅੰਦਰ ਝਾਕ ਬੀਬੀ, ਕੀ ਤੇਰਾ ਭਾਂਡਾ ਏਸ ਕੂੰਡੇ ਨਾਲ਼ੋ ਸਾਫ ਹੈ, ਜਿਸ ਵਿੱਚ ਤੂੰ ਰੱਬ ਪਵਾਉਣ ਨੂੰ ਫਿਰਦੀ ਹੈਂ” ਬਾਬਾ ਜੀ ਮੁਸਕੁਰਾ ਰਹੇ ਸਨ।
…… ਸਚਮੁਚ ਅਸੀਂ ਕੀ ਹਾਲ ਕਰ ਲਿਆ ਹੈ ਆਪਣੇ ਸਾਫ ਤੇ ਪਾਕ ਭਾਂਡਿਆਂ ਦਾ…. ਸਤਿਗੁਰੂ ਮਿਹਰ ਕਰਨ ਤੇ ਸਾਨੂੰ ਭਾਂਡਾ ਧੋਣ ਦਾ ਵੱਲ਼ ਆ ਜਾਵੇ…..

ਵੱਡੀ ਗਲਤੀ

by admin March 6, 2018

ਪੀ.ਐਚ.ਡੀ ਕਰਦਿਆਂ ਹੀ ਪਹਿਲਾਂ ਰੱਜੀ ਦੀ ਮੰਗਣੀ ਹੋ ਗਈ ਸੀ, ਉਸ ਨੇ ਆਪਣੇ ਹੋਣ ਵਾਲੇ ਪਤੀ ਰਵੀ ਨੂੰ ਸੁਭਾਵਿਕ ਹੀ ਪੁੱਛ ਲਿਆ ਸੀ, ‘ਤੁਸੀਂ ਆਪਣੇ ਮਾਪਿਆਂ ਦੀ ਇਕੋ ਇਕ ਔਲਾਦ ਕਿਉਂ ਰਹਿ ਗਏ…?
ਤੁਹਾਡੇ ਹੋਰ ਭੈਣ-ਭਰਾ ਕਿਉਂ ਨਹੀਂ…?’

ਰਵੀ ਨੇ ਹਾਸੇ ਵਿਚ ਗੱਲ ਪਾਉਂਦਿਆਂ ਆਖਿਆ, ‘ਆਪਣੇ ਮਾਂ ਬਾਪ ਨੂੰ ਪੁੱਛ ਕੇ ਦੱਸਾਂਗਾ |’

ਪਰ ਰਵੀ ਦੇ ਇਸ ਜਵਾਬ ਨਾਲ ਰੱਜੀ ਕੁਝ ਸੰਤੁਸਟ ਨਹੀਂ ਸੀ..ਇਸ ਲਈ ਇਹ ਗੱਲ ਰੱਜੀ ਨੂੰ ਕੁਝ ਖੜਕੀ..

ਚਲੋ ਜੀ.. ਵਿਆਹ ਦੀ ਤਾਰੀਖ ਪੱਕੀ ਹੋ ਗਈ ਹੈ, ਚੁੰਨੀ ਚੜ੍ਹਾਉਣ ਦੀ ਰਸਮ, ਸਹੁਰਿਆਂ ਵਾਲੇ ਪੂਰੀ ਠਾਠ-ਬਾਠ ਨਾਲ ਆਏ | ਉਨ੍ਹਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਚਾਹ-ਪਾਣੀ ਪਿਲਾ ਕੇ ਬਿਠਾਇਆ ਗਿਆ, ਖੁਸ਼ੀ ਦਾ ਮਾਹੌਲ ਸੀ |

ਜਦੋਂ ਰੱਜੀ ਨੂੰ ਰਸਮ ਲਈ ਬੁਲਾਇਆ ਗਿਆ ਤਾਂ ਉਹ ਸਾਧਾਰਨ ਜਿਹੇ ਕੱਪੜੇ ਪਹਿਨ ਕੇ ਆ ਗਈ, ਰੱਜੀ ਨੂੰ ਏਦਾਂ ਸਾਧਾਰਨ ਜਿਹੇ ਲਿਬਾਸ ਵਿਚ ਦੇਖ ਕੇ ਸਾਰਿਆਂ ਦੇ ਚਿਹਰੇ ਪ੍ਰਸ਼ਨ ਚਿੰਨ੍ਹ ਬਣ ਗਏ |

ਰੱਜੀ ਦੇ ਸਾਧਾਰਨ ਜਿਹੀ ਬਣ ਕੇ ਆਉਣ ਦਾ ਕਾਰਨ ਸੀ ਕੇ ਉਸਨੂੰ ਵਿਆਹ ਵਾਲੇ ਦਿਨ ਹੀ ਆਪਣੇ ਸਹੁਰੇ ਪਰਿਵਾਰ ਦੀ ਕੋਈ ਵੱਡੀ ਗੱਲ ਦਾ ਪਤਾ ਲੱਗ ਚੁੱਕਾ ਸੀ..
ਰੱਜੀ ਨੇ ਕਿਹਾ, ‘ਇਸ ਤੋਂ ਪਹਿਲਾਂ ਕਿ ਰਸਮ ਅਦਾ ਕੀਤੀ ਜਾਵੇ, ਮੈਂ ਇਕ ਭੁਲੇਖਾ ਸਪੱਸ਼ਟ ਕਰ ਲੈਣਾ ਚਾਹੁੰਦੀ ਹਾਂ, ਮੈਨੂੰ ਲਗਦਾ ਹੈ ਕਿ ਸਾਨੂੰ ਵਿਚੋਲੇ ਅੰਕਲ ਨੇ, ਸਹੁਰੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ |’

ਵਿਚੋਲੇ ਨੇ ਭੜਕਦਿਆਂ ਕਿਹਾ, ‘ਕੁੜੀਏ ਕੀ ਝੂਠ ਬੋਲਿਆ.. ਕੀ ਉਨ੍ਹਾਂ ਦੀ 20 ਏਕੜ ਜ਼ਮੀਨ ਨਹੀਂ ?’… ‘ਹੈ’…

ਕੀ ਉਨ੍ਹਾਂ ਨੂੰ ਨਾਨਕਾ-ਢੇਰੀ ਨਹੀਂ ਆਉਂਦੀ? … ‘ਆਉਂਦੀ ਹੈ’ ਕੀ ਉਨ੍ਹਾਂ ਦਾ ਇਕੋ-ਇਕ ਮੁੰਡਾ ਨਹੀਂ?… ‘ਹੈ’,
‘ਤੈਨੂੰ ਹੋਰ ਕੀ ਨਹੀਂ ਦੱਸਿਆ ਗਿਆ?’

ਰੱਜੀ ਨੇ ਇਹ ਸੁਣਦਿਆਂ ਹੀ ਵਿਚੋਲੇ ਨੂੰ ਇਕ ਸਵਾਲ ਪੁੱਛਿਆ “” ਅੰਕਲ ਜੀ..ਤੁਸੀ ਇਹ ਦੱਸੋ ਕੀ.. ਤੁਸੀ ਸਾਨੂੰ ਇਹ ਦੱਸਿਆ ਸੀ ਕੇ ਮੇਰੇ ਹੋਣ ਵਾਲੇ ਪਤੀ ਨੂੰ ਇੱਕੋ-ਇੱਕ ਮੁੰਡਾ ਰੱਖਣ ਲਈ ਇਨ੍ਹਾਂ ਦੋ ਅਬੌਰਸ਼ਨ ਕਰਵਾਏ ਹਨ, ਉਹ ਵੀ ਦੋ-ਦੋ ਕੁੜੀਆਂ ਦੇ
ਅਬੌਰਸ਼ਨ… ਦੋ-ਦੋ ਕਤਲ ਕੀਤੇ ਹਨ ਇਨ੍ਹਾਂ ਨੇ, ਕੱਲ ਨੂੰ ਵਿਆਹ ਤੋਂ ਬਾਅਦ ਅਗਰ ਮੇਰੇ ਧੀ ਹੋਵੇ ਤਾਂ ਇਹ ਤਾਂ ਓਹਨੂੰ ਵੀ ਕੁੱਖ ਚ ਹੀ ਕਤਲ ਕਰਵਾ ਦੇਣਗੇ…ਨਾ ਨਾ ਅੰਕਲ ਜੀ ਇਹ ਵੱਡਾ ਗੁਨਾਹ ਮੈਂ ਨਹੀਂ ਕਰ ਸਕਦੀ…

ਜਿਸ ਘਰ ਵਿਚ ਮਰਦਾਵੀਂ ਹੋਂਦ ਨੂੰ ਕਾਇਮ ਰੱਖਣ ਲਈ, ਕੁੜੀ ਦੇ ਸੁਲੱਖਣੇ ਪੈਰ ਨਹੀਂ ਪੈਣ ਦਿੱਤੇ ਗਏ, ਮੁਆਫ਼ ਕਰਨਾ, ਉਸ ਘਰ ਵਿਚ, ਬਹੂ ਬਣ ਕੇ, ਸ਼ਗਨਾਂ ਵਾਲੇ ਪੈਰ ਪਾਉਣ ਦੀ ‘ਵੱਡੀ ਗਲਤੀ ‘ ਮੈਂ ਹਰਗਿਜ਼ ਹਰਗਿਜ਼ ਨਹੀਂ ਕਰ ਸਕਦੀ |’ ਇਹ ਸੁਣ ਕੇ ਸਾਰੇ ਸ਼ਰਮਸਾਰ ਜਿਹੇ ਹੋ ਗਏ I

ਸੋ ਦੋਸਤੋ ਸਮਝ ਨੀ ਆ ਰਹੀ ਜੋ ਅੱਜ ਧੀਆਂ ਨੂੰ ਕੁੱਖ ਚ ਕਤਲ ਕਰਵਾ ਰਹੇ ਆ ਉਹ ਇਹ ਗੱਲ ਕਿਉਂ ਸਮਝਦੇ ਕੇ ਜਿਹਨਾਂ ਪੁੱਤਾਂ ਲਈ ਇਹ ਪਾਪ ਕਰ ਰਹੇ ਹਨ.. ਕੀ ਕੱਲ ਨੂੰ ਉਹ ਹਨ ਨੂੰ ਸੁਖ ਦੇਣਗੇ ਵੀ ਜਾਂ ਨਹੀਂ I ਉਹ ਇਸ ਦਰਦ ਨੂੰ ਨਹੀਂ ਸਮਝਦੇ ਇਹ ਦਰਦ ਕੀ ਹੁੰਦਾ ਇਸ ਦਰਦ ਬਾਰੇ ਉਹਨਾਂ ਤੋਂ ਪੁੱਛਣਾ ਚਾਹੀਦਾ ਜਿਨ੍ਹਾਂ ਨੂੰ ਹਾਲੇ ਤੱਕ ਔਲਾਦ ਸੁਖ ਨਹੀਂ ਪ੍ਰਾਪਤ ਹੋਇਆ.. ਉਹ ਲੋਕ ਧੀਆਂ ਨੂੰ ਵੀ ਤਰਸ ਰਹੇ ਹਨ, ਧੀਆਂ ਤਾਂ ਅੱਜ ਕਿਸੇ ਵੀ ਖੇਤਰ ਵਿਚ ਮੁੰਡਾ ਨਾਲੋਂ ਪਿੱਛੇ ਨਹੀਂ ਹਨ, ਧੀਆਂ ਤਾਂ ਬੁਲੰਦੀ ਦੀਆਂ ਸਿਖ਼ਰਾਂ ਛੂਹ ਰਹੀਆਂ ਹਨ,

ਸੋ Please ਧੀਆਂ ਨੂੰ ਵੀ ਪੁੱਤਾਂ ਵਾਂਗੂ ਪਿਆਰ ਕਰੋ-ਧੰਨਵਾਦ ਜੀ

ਪਿਓ ਕੋਲੋ ਹੀ ਮੰਗਾਂਗੇ

by admin March 5, 2018

ਇੱਕ ਵੇਰਾਂ ਮਿਸ਼ਨਰੀ ਪਰਚਾਰ ਕਰਨ ਆਏ ਸਾਡੇ ਇਲਾਕੇ ਚ..
ਮਿਸ਼ਨਰੀ:- ਈਸਾ ਮਸੀਹ ਖੁਦਾ ਦਾ ਪੁੱਤਰ ਐ ਓਹਦੀ ਸ਼ਰਨ ਚ ਆਓ ਤੁਹਾਡੇ ਪਾਪ ਮਾਫ ਹੋਣਗੇ।

ਇੱਕ ਬਜ਼ੁਰਗ ਭਾਵੇਂ ਅੰਨਪੜ ਸੀ ਪਰ ਓਹਦੀ ਰੱਬ ਨਾਲ ਸਿੱਧੀ ਗੱਲ ਸੀ ! ਦਾ ਜਵਾਬ ਅੱਜ ਵੀ ਮੇਰੇ ਕੰਨਾਂ ਚ ਗੂੰਜ ਰਿਹੈ!!
ਓਹਨੇ ਆਖਿਆ ‘ਪਾਦਰੀ ਸਾਬ ਸੱਚੀ ਤੁਹਾਡਾ ਈਸਾ ਖੁਦਾ ਦਾ ਪੁੱਤ ਹੈ ??
ਤਾਂ ਪਾਦਰੀ ਨੇ ਆਖਿਆ ‘ਹਾਂ ਇਕਲੋਤਾ ਪੁੱਤਰ ਐ’
ਅੱਗੋਂ ਬਜ਼ੁਰਗ:- ਕੀ ਖੁਦਾ ਮਰ ਗਿਆ??
ਪਾਦਰੀ:- ਨਹੀਂ! ਖੁਦਾ ਨਹੀਂ ਮਰ ਸਕਦਾ।
ਬਜ਼ੁਰਗ ਮੇਰੀ ਬਾਂਹ ਫੜ ਕੇ ਕਹਿੰਦਾ ਚੱਲ ਕਾਕਾ ਚੱਲੀਏ ਅੱਗੋਂ ਪਾਦਰੀ ਕਹਿੰਦਾ ਕਿੱਥੇ ਚੱਲੇ ਜੇ??
ਤਾਂ ਓ ਬਜ਼ੁਰਗ ਨੇ ਪਾਦਰੀ ਨੂੰ ਆਖਿਆ:- ਪਾਦਰੀ ਸਾਬ ਜੇ ਖੁਦਾ ਜਿੳਂਦਾ ਹੈ ਤਾਂ ਖੁਦਾ ਕੋਲੋਂ ਮੰਗਾਂਗੇ ਓਹਦੇ ਪੁੱਤਰ ਕੋਲੋਂ ਨਹੀਂ।

ਮੈਂ ਵੀ ਹੈਰਾਨ ਸੀ ਕੇ ਕਿਧਰੇ ਕੋਈ ਪੰਗਾ ਈ ਨਾ ਪੈ ਜਾਵੇ।
ਪਾਦਰੀ ਆਖਦਾ ‘:;ਕਿਉਂ ਜੀ ਖੁਦਾ ਦੇ ਪੁੱਤਰ ਕੋਲੋਂ ਮੰਗਣ ਚ ਕੀ ਹਰਜ਼ ਐ ??””‘-
ਤਾਂ ਬਜ਼ੁਰਗ ਨੇ ਜੋ ਆਖਿਆ ਓ ਮੈਂ ਕਦੇ ਨਹੀਂ ਭੁੱਲ ਸਕਦਾ!! ਓਹ ਕਹਿੰਦਾ’–ਪਾਦਰੀ ਸਾਬ ਸਾਡੇ ਐਥੇ ਜੇ ਪਿਉ ਜਿਉਂਦਾ ਹੋਵੇ ਤੇ ਪੁੱਤਰ ਦੀ ਚੌਧਰ ਨਹੀਂ ਹੁੰਦੀ’।

  • 1
  • …
  • 179
  • 180
  • 181
  • 182
  • 183
  • …
  • 186

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close