ਕਈ ਬੰਦੇ ਵੀ ਕਮਾਲ ਦੀ ਗੱਲ ਕਰ ਜਾਂਦੇ ਹਨ,ਅੱਜ ਮੈਂ ਇੱਕ ਬਜੁਰਗ ਗੁੱਜ਼ਰ ਕੋਲ਼ ਬੈਠਾ ਇੱਧਰ ਉੱਧਰ ਦੀਆਂ ਗੱਪਾਂ ਮਾਰ ਰਿਹਾ ਸੀ,ਗੱਲਾਂ ਗੱਲਾਂ ਵਿੱਚ ਕਹਿੰਦਾ ਤੂੰ ਫਲਾਣੇ ਨੂੰ ਜਾਣਦਾਂ?..ਮਖਾਂ ਹਾਂ,ਉਹ ਤਾਂ ਮੇਰਾ ਸਾਢੂ ਲਗਦਾ,ਅੱਗੋਂ ਔਖਾ ਜਿਹਾ ਹੋਕੇ ਕਹਿੰਦਾ ਭੈਚੋਂ ਥੋਡਾ ਜੱਟਾਂ ਦਾ ਕੀ ਐ,..ਖੱਬਲ਼ ਦੀਆਂ ਤਿੜਾਂ ਵਾਂਗ ਆਪਸ ਚ ਰਿਸ਼ਤੇਦਾਰੀਆਂ,ਤੁਸੀਂ ਤਾਂ ਸਾਰੇ ਈ ਇੱਕ ਦੂਜੇ ਦੇ ਸਾਢੂ ਬਣੇ ਫਿਰਦੇ ਹੋ,.ਹੋਰ ਨੀਂ ਤਾਂ ਗੱਡ ਸਾਢੂ ਈ ਬਣ ਜਾਂਦੇ ਹੋ!
ਸਾਲ਼ਾ ਗੱਡ ਸਾਢੂ ਵਾਲ਼ਾ ਨਵਾਂ ਰਿਸ਼ਤਾ ਸੁਣਕੇ ਮੇਰੇ ਕੰਨ ਖੜੇ ਹੋਗੇ ਮਖਾਂ ਓਹ ਕਿਵੇਂ,ਕਹਿੰਦਾ ਕਈ ਸਾਲ ਪਹਿਲਾਂ ਮੈਨੂੰ ਦੋ ਜੱਟ ਮਿਲੇ ਸੀ,ਕਹਿੰਦੇ ਵੈਸੇ ਤਾਂ ਸਾਡੀ ਪੱਕੀ ਯਾਰੀ ਹੈ ਪਰ ਅਸੀਂ ਆਪਸ ਵਿੱਚ ਗੱਡ ਸਾਢੂ ਵੀ ਹਾਂ,..ਗੁੱਜਰ ਕਹਿੰਦਾ ਮੈਂ ਪੁੱਛਿਆ ਓਹ ਕਿਵੇਂ?.ਤਾਂ ਅੱਗੋਂ ਕਹਿੰਦੇ ਅਸੀਂ ਦੋਹਾਂ ਨੇ ਆਪਣੇ ਗੱਡੇ ਇੱਕੋ ਤਖਾਣ ਕੋਲ਼ੋਂ ਬਣਵਾਏ ਸਨ!..ਉਸ ਦਿਨ ਤੋਂ ਬਾਦ ਅਸੀਂ ਗੱਡ ਸਾਢੂ ਬਣਗੇ!
admin
ਪੈਰਾਂ ਦੀ ਅਵਾਜ਼ ਸੁਣ ਦੇ ਸਾਰ ਹੀ ਜਾਗੋ ਮੀਚੀ ‘ਚ ਪਈ ਬਲਵੀਰ ਕੌਰ ਦੀ ਅੱਖ ਖੁੱਲ੍ਹ ਗਈ । ਗਲੀ ਵਿੱਚੋਂ ਖਿੜਕੀ ਰਾਹੀਂ ਅਾ ਰਹੀ ਸੀਟੀ ਦੀ ਛੀ-ਛੀ ਕਰਦੀ ਸ਼ੂਕ ਨੇ ੳੁਸਦੇ ਦਿਲ ਦੀ ਧੜਕਣ ਹੋਰ ਤੇਜ਼ ਕਰ ਦਿੱਤੀ ਸੀ । ਜਦੋਂ ੳੁਸ ਨੇ ਖੇਸ ਦਾ ਲੜ ਮਾੜ੍ਹਾ ਜਾ ਪਰ੍ਹਾਂ ਕਰਕੇ ਦੇਖਿਆ ਤਾਂ ਰਾਤ ਦੇ ਪੌਣੇ ਬਾਰਾਂ ਵੱਜੇ ਪਏ ਸਨ ਅਤੇ ਸਿਮਰਨ ਬੋਚ-ਬੋਚ ਪੱਬ ਧਰਦੀ ਦਰਵਾਜੇ ਵੱਲ ਜਾ ਰਹੀ ਸੀ |। ਸ਼ੱਕ ਤਾਂ ੳੁਸਨੂੰ ਪਿਛਲੇ ਕਈ ਦਿਨਾਂ ਤੋਂ ਸੀ ਜਦੋਂ ਤੋਂ ਸਿਮਰਨ ਦੁੱਧ ਗਰਮ ਵੇਲ਼ੇ ਅਾਪਣਾ ਗਲਾਸ ਭਰ ਦੁੱਧ ਪਹਿਲਾਂ ਹੀ ਪਤੀਲੇ ‘ਚੋ ਬਾਹਰ ਕੱਢ ਲੈਂਦੀ ਸੀ ਪਰ ਚਾਂਵਾਂ ਲਾਡਾਂ ਨਾਲ਼ ਪਾਲ਼ੀ ਮਣਾ ਮੂੰਹ ਪਿਅਾਰ ਲੈਣ ਵਾਲ਼ੀ ਪੜ੍ਹੀ-ਲਿਖੀ ਧੀ ‘ਤੇ ਬਿਨਾਂ ਗੱਲੋਂ ਮਾਂ ਦੂਸ਼ਣ ਵੀ ਕਿਵੇਂ ਲਾ ਸਕਦੀ ਸੀ ।
ਅੱਜ ਰਾਤ ਬਲਵੀਰ ਕੌਰ ਨੇ ਦੁੱਧ ਦਾ ਗਲਾਸ ਸਿਮਰਨ ਤੋਂ ਅੱਖ ਬਚਾ ਕੇ ਅਲਮਾਰੀ ਦੇ ੳੁਪਰਲੇ ਖਾਨੇ ‘ਚ ਰੱਖ ਦਿੱਤਾ ਅਤੇ ਖਾਲੀ ਗਲਾਸ ਥੋੜ੍ਹਾ ਜਾ ਦੁੱਧ ਨਾਲ਼ ਲਬੇੜ ਕੇ ਸਿਮਰਨ ਨੂੰ ਮਾਂਜਣ ਲਈ ਦੇ ਦਿੱਤਾ ਸੀ।
ਕੰਬਦੇ ਬੋਲਾਂ ਨਾਲ਼ ਬਲਵੀਰ ਕੌਰ ਸਿਮਰਨ ਨੂੰ ਕਹਿਣ ਲੱਗੀ ,
” ਧੀਏ , ਰੁਕ ਜਾ !! ਨਾਂ ਮੇਰੀ ਮੋਈ ਦੀ ਮਿੱਟੀ ਪੱਟ , ਹਾੜ੍ਹੇ ਜਿਉਂਦੇ ਜੀਅ ਮਾਪੇ ਕਿਓ ਮਾਰਦੀ ਅੈਂ ? ”
ਇਹ ਸੁਣ ਕੇ ਸਿਮਰਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ , ੳੁਹ ਕੰਬਦੇ ਬੁੱਲ੍ਹਾਂ ਨਾਲ਼ ਬੋਲੀ ,
” ਮਾਂ !! ਮ …ਮੰ…ਮੈਂ ਤਾਂ ਬਾਥਰੂਮ… ”
ਸਿਮਰਨ ਦੇ ਬੋਲ ਗਲੇ ਵਿੱਚ ਹੀ ਅਟਕ ਗਏ ਅਤੇ ਬਲਵੀਰ ਕੌਰ ਨੇ ਅਲਮਾਰੀ ‘ਚੋਂ ਦੁੱਧ ਦਾ ਗਲਾਸ ਚੁੱਕ ਲਿਆ । ੳੁਹ ਅੱਖਾਂ ਭਰ ਕੇ ਕਹਿਣ ਲੱਗੀ ,
” ਧੀਏ !! ਬੱਸ ਰਹਿਣ ਦੇ ਹੁਣ ਸਫ਼ਾਈ ਦੇਣ ਨੂੰ , ਜੋ ਦੁੱਧ ਤੈਨੂੰ ਮੈਂ ਚਾਰ ਸਾਲ ਚੁੰਘਾਇਅਾ ਸੀ ਓਹਦੀ ਦੀ ਲਾਜ ਤਾਂ , ਤੇਰਾ ਐਹ ਦੁੱਧ ਦੋ ਕੁ ਦਿਨਾਂ ਵਿੱਚ ਹੀ ਰੋਲ ਗਿਅੈ “
ਰਾਬੀਆ ਨਾਂ ਦੀ ਇੱਕ ਬਹੁਤ ਮਸ਼ਹੂਰ ਸੂਫੀ ਫ਼ਕੀਰ ਹੋਈ ਹੈ – ਇੱਕ ਵਾਰ ਉਸ ਨੂੰ ਕੋਈ ਹੋਰ ਫ਼ਕੀਰ ਮਿਲਣ ਆਇਆ ਕੁਝ ਦਿਨਾਂ ਲਈ ਉਸ ਕੋਲ ਉਸ ਨੇ ਰੁਕਣਾ ਸੀ – ਸਵੇਰੇ ਨਮਾਜ਼ ਵੇਲੇ ਉਸ ਨੇ ਰਾਬੀਆ ਤੋਂ ਕੁਰਾਨ ਮੰਗਿਆ – ਉਸ ਨੇ ਦੇ ਦਿੱਤਾ – ਜਦ ਉਸ ਨੇ ਕੁਰਾਨ ਖੋਲਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ – ਰਾਬੀਆ ਨੇ ਥਾਂ ਥਾਂ ਕੱਟ ਕੇ ਕੁਝ ਹੋਰ ਲਿਖਿਆ ਹੋਇਆ ਸੀ – ਉਸ ਨੇ ਰਾਬੀਆ ਨੂੰ ਕਿਹਾ , ” ਇਹ ਤੂੰ ਕੀਤਾ ਹੈ ਇੰਨੀ ਪਾਕ ਕਿਤਾਬ ਵਿੱਚ ਤੂੰ ਗਲਤੀਆਂ ਕਢੀਆਂ ਨੇ – ਖੁਦਾ ਤੋਂ ਉੱਤਰੀ ਹੋਈ ਕਿਤਾਬ ਹੈ !’
ਰਾਬੀਆ ਬੋਲੀ , ” ਮੈਂ ਕੀ ਕਰਾਂ ? ਮੈਂਨੂੰ ਕੁਝ ਗੱਲਾਂ ਨਹੀਂ ਠੀਕ ਲੱਗਦੀਆਂ – ਇਸ ਵਿੱਚ ਲਿਖਿਆ ਕਿ ਸ਼ੈਤਾਨ ਨੂੰ ਨਫਰਤ ਕਰੋਂ – ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ – ਮੈਂ ਆਪਣੇ ਅੰਦਰ ਬਹੁਤ ਟਟੋਲਿਆ ਕਿ ਜੇ ਮੈਂ ਨਫਰਤ ਨੂੰ ਆਪਣੇ ਅੰਦਰੋਂ ਲੱਭ ਸਕਾਂ ਪਰ ਨਫਰਤ ਮੈਂਨੂੰ ਕਿਤੋਂ ਨਹੀਂ ਮਿਲੀ ! ਜੇ ਮੇਰੇ ਅੰਦਰ ਨਫਰਤ ਨਹੀਂ ਤਾਂ ਮੈਂ ਕਿਵੇਂ ਸ਼ੈਤਾਨ ਨੂੰ ਨਫਰਤ ਕਰਾਂ ?” ਉਹ ਸਮੇਂ ਤੇ ਵੇਲੇ ਸਚ ਮੁਚ ਹੀ ਚੰਗੇ ਰਹੇ ਹੋਣਗੇ ਜੇ ਅੱਜ ਦੇ ਜ਼ਮਾਨੇ ਉਹ ਇਹ ਗੱਲ ਆਖਦੀ ਤਾਂ ਉਸ ਨੂੰ ਜ਼ਰੂਰ ਲੋਕ ਪੱਥਰ ਮਾਰ ਮਾਰ ਮੁਕਾ ਦਿੰਦੇ ਜਾਂ ਉਸ ਨੂੰ ਫਾਂਸੀ ਦੀ ਸਜ਼ਾ ਦੇ ਦਿੰਦੇ ! ਇਸ ਤਰ੍ਹਾਂ ਦੀ ਖੁਲ੍ਹ ਇਸਲਾਮ ਵਿੱਚ ਤਾਂ ਕੀ ਹੁਣ ਤੁਸੀਂ ਹਿੰਦੂ , ਸਿੱਖ ਧਰਮਾਂ ਵਿੱਚ ਵੀ ਨਹੀਂ ਦੇਖ ਸਕਦੇ – ਸਚ ਮੁਚ ਹੀ ਰਾਬੀਆ ਅਦਭੁੱਤ ਔਰਤ ਰਹੀ ਹੋਵੇਗੀ – ਕਾਸ਼ ਉਸ ਤਰ੍ਹਾਂ ਅਸੀਂ ਜੀਵਨ ਨੂੰ ਦੇਖ ਸਕਦੇ ਤੇ ਆਪਣੇ ਤਰੀਕੇ ਨਾਲ ਸੋਚ ਸਕਦੇ !
ਕੱਟੇ ਨੂੰ ਠੰਢ ਲੱਗ ਗਈ ਸੀ | ਬਾਪੂ ਨੇ ਅਪਣੀ ਸਮਝ ਅਨੁਸਾਰ ਵਾਹਵਾ ਦਵਾਈ ਬੂਟੀ ਦਿੱਤੀ ਪਰ ਕੋਈ ਫਰਕ ਨਾ ਪਿਆ | ਸ਼ਹਿਰੋਂ ਡੰਗਰਾਂ ਦੇ ਡਾਕਟਰ ਨੂੰ ਬੁਲਾਇਆ ਗਿਆ | ਉਹਨੇ ਕਈ ਟੀਕੇ ਰਲਾ-ਮਿਲਾ ਕੇ ਲਾਏ ਪਰ ਸਭ ਯਤਨ ਬੇਕਾਰ ਹੋ ਗਏ | ਸਾਮ ਨੂੰ ਕੱਟਾ ਚੜੵਾਈ ਕਰ ਗਿਆ |
ਕੱਟਰੂ ਦੇ ਹੇਰਵੇ ‘ਚ ਸਾਮੀਂ ਮੱਝ ਲੱਤ ਚੁੱਕ ਗਈ | ਸਵੇਰੇ ਦਾਣਾ ਖੁਰਲੀ ‘ਚ ਬੂਰਿਆ ਤਾਂ ਮੱਝ ਮਿਲ ਪਈ | ਸਾਮੀਂ ਫੇਰ ਉਹੀ ਹਾਲ |
ਹੁਣ ਰੋਜ ਹੀ ਮੱਝ ਸਾਮ ਨੂੰ ਲੱਤ ਚੁੱਕ ਜਾਂਦੀ ਸੀ |
ਆਖਿਰ ਮਿਲਖ ਰਾਜ ਪੰਡਿਤ ਜੀ, ਜਿਸਨੂੰ ਸਾਰੇ ਲੋਕ ਸਤਿਕਾਰ ਨਾਲ ਪਾਂਡੇਜੀ ਆਖਦੇ ਸਨ, ਤੋਂ ਪਾਣੀ ‘ਕਰਵਾ’ ਕੇ ਲਿਆਂਦਾ ਗਿਆ | ਮੱਝ ਦੇ ਥਣਾਂ ‘ਤੇ ਛਿੱਟੇ ਮਾਰੇ ਗਏ ਤਾਂ ਮੱਝ ਮਿਲ ਪਈ |
ਹੁਣ ਰੋਜ ਹੀ ਸਾਮੀਂ ਪਾਂਡੇਜੀ ਤੋਂ ਪਾਣੀ ਕਰਵਾਉਣ ਦੀ ਡਿਊਟੀ ਮੇਰੀ ਲੱਗ ਗਈ ਸੀ |
ਮੈ ਪਾਣੀ ਗੜਬੀ ‘ਚ ਘਰੋਂ ਲੈ ਕੇ ਜਾਂਦਾ ਸਾਂ | ਪਾਂਡੇਜੀ ਗੜਬੀ ਦੇ ਆਲੇ-ਦੁਆਲੇ ਚਿਮਟਾ ਘਮਾਉਂਦਾ ਸੀ ਤੇ ਮੂੰਹ ‘ਚ ਕੁੱਝ ਬੋਲਦਾ ਸੀ | ਉਸੇ ਤਰਾਂ ਭਰੀ ਹੋਈ ਗੜਬੀ ਮੈ ਘਰ ਲੈ ਆਉਂਦਾ ਸਾਂ |
ਇੱਕ ਦਿਨ ਮੁੜਦੇ ਹੋਏ ਗਲੀ ਦੇ ਅਵਾਰਾ ਕੁੱਤੇ ਮੇਰੇ ਮਗਰ ਪੈ ਗਏ | ਡਰਦਿਆਂ ਮੈ ਭੱਜ ਲਿਆ ਤਾਂ ਗੜਬੀ ਹੱਥੋਂ ਡਿੱਗ ਗਈ ਤੇ ਟੂਣੇ ਵਾਲਾ ਪਾਣੀ ਡੁੱਲੵ ਗਿਆ |
ਘਰੋਂ ਕੁੱਟ ਪੈਣ ਦੇ ਡਰ ਕਾਰਨ ਮੈ ਜੀਤ ਕੇ ਘਰੋਂ ਨਲਕੇ ਤੋਂ ਗੜਬੀ ਪਾਣੀ ਦੀ ਭਰ ਲਈ |
ਮੈਨੂੰ ਡਰ ਸੀ ਕਿ ਇਹ ਟੂਣੇ ਵਾਲਾ ਪਾਣੀ ਤਾਂ ਹੈ ਨਹੀ ਇਸ ਕਰਕੇ ਮੱਝ ਨਹੀ ਮਿਲੇਗੀ | ਪਰ ਮੱਝ ਮਿਲ ਪਈ |
ਹੁਣ ਮੈ ਰੋਜ ਹੀ ਸੱਥ ‘ਚ ਤਾਸ਼ ਦੀ ਬਾਜ਼ੀ ਦੇਖਣ ਬੈਠ ਜਾਂਦਾ ਸਾਂ ਤੇ ਬਿਨਾਂ ਟੂਣੇ ਤੋਂ ਹੀ ਪਾਣੀ ਦੀ ਗੜਬੀ ਵਾਪਿਸ ਲੈ ਆਉਂਦਾ ਸਾਂ ਅਤੇ ਮੱਝ ਮਿਲ ਜਾਂਦੀ ( ਦੁੱਧ ਦੇ ਦਿੰਦੀ ) ਸੀ |
ਇੱਕ ਦਿਨ ਜਦੋਂ ਮੈ ਇਹੋ ਕਾਰਸਤਾਨੀ ਖੇਡ ਘਰ ਪੁੱਜਾ ਤਾਂ ਦੇਖਿਆ ਪਾਂਡੇਜੀ ਸਾਡੇ ਘਰ ਬੈਠਾ ਬਾਪੂ ਨਾਲ ਗੱਲਾਂ ਕਰ ਰਿਹਾ ਸੀ |
ਦਰਅਸਲ ਉਹ ਦੋ ਦਿਨ ਤੋਂ ਘਰੋਂ ਬਾਹਰ ਗਿਆ ਹੋਇਆ ਸੀ ਤੇ ਆਉਂਦਾ ਹੋਇਆ ਸਾਡੇ ਘਰ ਬਾਪੂ ਨਾਲ ਗੱਲੀਂ ਲੱਗ ਗਿਆ ਸੀ | ਮੈ ਗੜਬੀ ਲਿਆਕੇ ਮਾਂ ਨੂੰ ਫੜਾ ਦਿੱਤੀ, ਮੱਝ ਮਿਲ ਪਈ (ਦੁਧ ਦੇ ਦਿੱਤਾ ) |
“ਉਏ ਪਾਂਡੇਜੀ ਤਾਂ ਆਹ ਬੈਠੈ, ਤੂੰ ਟੂਣਾ ਕੀਹਤੋਂ ਕਰਵਾ ਕੇ ਲਿਆਂਦੈ ?” ਬਾਪੂ ਨੇ ਸਵਾਲ ਕੀਤਾ |
“ਅੱਜ ਟੂਣਾ ਪਾਂਡੇਜੀ ਦੀ ਘਰਵਾਲੀ ਨੇ ਕਰਤਾ, ਉਹ ਕਹਿੰਦੀ ਮੈਨੂੰ ਵੀ ਆਉਂਦੈ |” ਆਖ ਮੈ ਸਬੵਾਤ ਅੰਦਰ ਨੂੰ ਚਲਾ ਗਿਆ |
“ਆਹੋ ਪਾਣੀ ਤਾਂ ਟੂਣੇ ਵਾਲਾ ਈ ਐ, ਤਾਂਹੀ ਤਾਂ ਮੱਝ ਮਿਲ ਪਈ |” ਆਖ ਮਾਂ ਨੇ ਮੇਰੀ ਪਰੋੜਤਾ ਕਰ ਦਿੱਤੀ |
ਅਗਲੇ ਦਿਨ ਤੋਂ ਬਾਪੂ ਨੇ ਮੇਰੀ ਇਹ ‘ਡਿਊਟੀ’ ਖਤਮ ਕਰ ਦਿੱਤੀ ਕਿਉਂਕਿ ਉਹ ਜਾਣਦਾ ਸੀ ਕਿ ਪਾਂਡੇਜੀ ਤਾਂ ਇਕੱਲਾ ਹੀ ਰਹਿੰਦਾ ਸੀ, ਉਸਦੀ ਕੋਈ ਘਰਵਾਲੀ ਨਹੀ ਸੀ |
ਉਸ ਦਿਨ ਪਿੱਛੋਂ ਮੱਝ ‘ਟੂਣੇ ਵਾਲੇ ਪਾਣੀ’ ਤੋਂ ਬਿਨਾ ਹੀ ਮਿਲਣ ਲੱਗ ਗਈ ਸੀ |
ਨਸੀਬੋ ਨੇ ਅਾਪਣੇ ਘਰ ਫੋਨ ਕੀਤਾ ਪਤਾ ਲੱਗਾ ਮਾਂ ਕਿਸੇ ਤੀਰਥ ਤੇ ਇਸ਼ਨਾਣ ਕਰਨ ਗਈ ਹੈ ।ਪਤਾ ਨਹੀਂ ਕਿਉਂ ਜਿੰਨਾ ਚਿਰ ਨਸੀਬੋ ਕਨੇਡਾ ਵਿੱਚੋੋਂ ਕੰਮਾ ਕਾਰਾਂ ਨਾਲ ਰੁੱਝੀ ਜਿੰਦਗੀ ਚੋਂ ਦੋ ਮਿੰਟ ਕੱਢ ਕੇ ਮਾਂ ਨਾਲ ਗੱਲ ਨਾ ਕਰਦੀ ਸਾਰੇ ਦਿਨ ਦਾ ਥਕੇਵਾਂ ਨਾ ਉੱਤਰਦਾ ।ਦੋ ਤਿੰਨ ਦਿਨ ਬੜੇ ਅੌਖੇ ਲੰਘੇ ਅਾਖਰ ਨਸੀਬੋ ਨੇ ਗੁਅਾਡਣ ਚਾਚੀ ਨੂੰ ਫੋਨ ਲਾ ਲਿਅਾ ।ਸੋਚਿਅਾ ਚਲੋ ਮਾਂ ਨਹੀਂ ਤਾਂ ਫਿਰ ਚਾਚੀ ਹੀ ਸਹੀ ।ਚਾਚੀ ਨੇ ਸੁੱਖ ਸਾਂਦ ਦੱਸ ਇੱਕ ਨਵਾਂ ਹੀ ਸੁਨੇਹਾਂ ਦੇ ਦਿੱਤਾ ,ਅਖੇ ਤੇਰੀ ਮਾਂ ਨੂੰ ਤਾਂ ਇਕੱਲੀ ਨੂੰ ਤੇਰੇ ਭਾਈ ਨੇ ਪਸੂਅਾਂ ਵਾਲੇ ਵਾੜੇ ਵਿੱਚ ਅੱਡ ਕਰ ਦਿੱਤਾ ।
“ਓਏ ਲੋਹੜਾ ਅਾ ਗਿਅਾ,ਮਾਂ ਨੂੰ ਕੱਲੀ ਨੂੰ ਈ ਪਸੂਅਾਂ ਵਾਲੇ ਵਾੜੇ ਵਿੱਚ ????,ਮੈਂ ਵੀ ਕਹਾਂ ਮਾਂ ਅੱਗੇ ਨਾਂ ਪਿੱਛੇ ਤਾਂ ਕਦੇ ਕਿਸੇ ਤੀਰਥ ਤੇ ਗਈ ਨਹੀਂ ।ਉਹ ਤਾਂ ਕਹਿੰਦੀ ਹੁੰਦੀ ਅਾ ,ਜਿਹੜਾ ਬੰਦਾ ਕਬੀਲਦਾਰ ਹੋਵੇ ਉਸਦਾ ਘਰ ਹੀ ਤੀਰਥ ਹੁੰਦਾ ।ਅਾ ਵੀਰ ਨੇ ਬੜਾ ਮਾੜਾ ਕੰਮ ਕੀਤਾ ।ਜੇ ਕੋਈ ਘਰੇ ਮਾੜਾ ਮੋਟਾ ਝਗੜਾ ਸੀ ਮੈਨੂੰ ਦੱਸ ਦਿੰਦੇ ।ਅਸਲ ਵਿੱਚ ਮੇਰੀ ਹੀ ਗਲਤੀ ਅਾ ,ਮੈਂ ਹੀ ਮਾਂ ਨੂੰ ਕਿਹ ਦਿੱਤਾ ਜਮੀਨ ਵੀਰੇ ਦੇ ਨਾਂ ਕਰਵਾ ਦੇ ।”
ਅੱਜ ਸਾਰੀ ਦਿਹਾੜੀ ਨਸੀਬੋ ਦੀ ਅਾਪ ਮੁਹਾਰੇ ਬੋਲਦੀ ਦੀ ਹੀ ਲੰਘ ਗਈ ।ਪਤਾ ਨਹੀਂ ਕਿਉ ਅੱਜ ਬੁੱਢੀ ਮਾਂ ਦਾ ਡੋਲੇ ਖਾਂਦਾ ਸਰੀਰ ਅੱਖਾ ਅੱਗੋਂ ਪਾਸੇ ਹਟਣ ਦਾ ਨਾਂ ਨਹੀਂ ਲੈਂਦਾ ।ਅੱਜ ਤਾਂ ਨਸੀਬੋ ਇਹੋ ਜਹੇ ਿਖਅਾਲਾਂ ਵਿੱਚ ਖੁੱਭੀ ਘਰ ਵਾਪਸ ਅਾਉਦੇ ਸਮੇਂ ਅਾਪਣੇ ਘਰ ਵਾਲੇ ਨੂੰ ਵੀ ਰਾਸਤੇ ਚੋਂ ਨਾਲ ਲੈਕੇ ਅਾਉਣਾ ਭੁੱਲ ਗਈ ।ਘਰੇ ਵੀ ਕੁੱਝ ਖਾਣ ਪਕਾਉਣ ਨੂੰ ਜੀ ਨਾਂ ਕੀਤਾ ।ਪਤੀ ਘਰ ਅਾਇਆ ਸਾਰੀ ਵਾਰਤਾ ਦੱਸੀ ।ਫੈਸਲਾ ਕੀਤਾ ਕਿ ਪਰਸੋਂ ਨੂੰ ਪਿੰਡ ਜਾ ਕੇ ਮਾਂ ਨੂੰ ਅਾਪਣੇ ਕੋਲ ਹੀ ਲੈ ਅਾਵਾਂਗੀ ।
ਕੁੱਝ ਕਾਗਜ ਪੱਤਰ ਖੁਦ ਤਿਅਾਰ ਕਰਕੇ ਅਤੇ ਬਾਕੀ ਰਹਿੰਦੇ ਕਾਗਜਾਂ ਦੀ ਜੁੰਮੇਵਾਰੀ ਅਾਪਣੇ ਪਤੀ ਦੀ ਲਗਾ ।ਨਸੀਬੋ ਜਹਾਜ ਚੜ ਗਈ ।
ਨਸੀਬੋ ਦੀ ਜਿੰਦਗੀ ਦਾ ਇਹ ਦੂਸਰਾ ਟਾਇਮ ਸੀ ਜਦ ਉਸਨੂੰ ਪੇਕੇ ਜਾਣ ਦਾ ਰਤਾ ਵੀ ਚਾਅ ਨਹੀਂ ਸੀ।ਇਸਤੋਂ ਪਹਿਲਾਂ ਬਾਪੂ ਦੇ ਮਰਨ ਸਮੇਂ ਵੀ ਇੰਝ ਹੀ ਭੱਜੀ ਗਈ ਸੀ ।ਪਤਾ ਨਹੀਂ ਕਿਉਂ ਅੱਜ ਤਾਂ ਜਹਾਜ ਵੀ ਜਾਣੀ ਤੁਰਨ ਦਾ ਨਾਂ ਨਹੀਂ ਲੈਦਾ ਸੀ।ਨਸੀਬੋਂ ਨੂੰ ਕਦੇ ਕਦੇ ਇੰਝ ਲਗਦਾ ਕਿ ਜੇਕਰ ਉਹ ਪੈਦਲ ਭੱਜ ਲਵੇ ਤਾਂ ਸਾਇਦ ਮਾਂ ਕੋਲ ਜਲਦੀ ਚਲੀ ਜਾਵੇ ।
ਨੈਣਾ ਦੀਅਾਂ ਨਦੀਅਾਂ ਵੀ ਅੱਜ ਅਾਪ ਮੁਹਾਰੇ ਹੀ ਛੱਲਾਂ ਮਾਰੀ ਜਾਂਦੀਅਾਂ ।ਜਹਾਜ ਦੀ ਸ਼ੀਟ ਤੇ ਪਾਸੇ ਮਾਰਦਿਅਾਂ ਅਾਖਰ ਕਨਾਰਾ ਅਾ ਹੀ ਗਿਅਾ ।ਪਰ ਨਸੀਬੋ ਨੂੰ ਹਾਲੇ ਏਅਰਪੋਟ ਤੋਂ ਪਿੰਡ ਤੱਕ ਜਾਣ ਵਾਲੇ ਰਾਹ ਦਾ ਵੀ ਓਨਾ ਹੀ ਫਿਕਰ ਸੀ ।ਟੈਕਸੀ ਲਈ ,ਚਾਲਾ ਮਾਰ ਦਿੱਤਾ ।ਰਾਸਤੇ ਵਿੱਚ ਅਚਾਨਕ ਅੱਖ ਲੱਗ ਗਈ ।ਸੁਪਨੇ ਚੰਦਰੇ ਹੀ ਅਾਏ ।ਅੱਖ ਖੁੱਲੀ ਪਿੰਡ ਕਰੀਬ ਹੀ ਸੀ ।ਨਸੀਬੋ ਨੇ ਵੀ ਗੱਡੀ ਸਿੱਧੀ ਪਸੂਅਾਂ ਵਾਲੇ ਵਾੜੇ ਵਿੱਚ ਹੀ ਜਾ ਲਵਾਈ।
ਕੀ ਦੇਖਦੀ ਹੈ ਬੁੱਢੀ ਕਮਜੋਰ ਮਾਂ ਕੰਬਦੇ ਜਹੇ ਹੱਥਾਂ ਨਾਲ ਇੱਕ ਖੂੰਜੇ ਜਹੇ ਇੱਟਾਂ ਰੋਡੇ ਜਹੇ ਲਗਾ ਕੇ ਬਣਾਏ ਚੁੱਲੇ ਨੂੰ ਮਿੱਟੀ ਫੇਰੀ ਜਾਵੇ ।ਚੁੱਲੇ ਕੋਲ ਇੱਕ ਚਾਹ ਦਾ ਲਿਬੜਿਅਾ ਪਤੀਲਾ ਵਿੱਚੇ ਚਾਹ ਪੋਣੀ ,ਇੱਕ ਗਲਾਸ ,ਇੱਕ ਦਾਲ ਨਾਲ ਲਿੱਬੜੀ ਬਾਟੀ ਪਈ ਹੈ ।
“ਮ,,,,ਾਂ ਓ ਮਾਂ ,ਇਹ ਕੀ ?????”ਇਸਤੋਂ ਅੱਗੇ ਕਿਹਣ ਲਈ ਤਾਂ ਨਸੀਬੋ ਕੋਲ ਬੜਾ ਕੁੱਝ ਸੀ ਪਰ ਜੁਬਾਨ ਨੇ ਸਾਥ ਨਾ ਦਿੱਤਾ ।ਮਾਂ ਨੇ ਕਮਜੋਰ ਸੁਣਨ ਸਕਤੀ ਹੋਣ ਦੇ ਬਾਵਜੂਦ ਵੀ ਧੀ ਦੀ ਅਵਾਜ ਨੂੰ ਫੱਟ ਦੇਣੇ ਪਹਿਚਾਣ ਲਿਅਾ ।ਦੋਨੇ ਇੱਕ ਦੂਸਰੀ ਵੱਲ ਨੂੰ ਵਧੀਅਾਂ ।ਕੋਈ ਦੁਨੀਅਾਂ ਤੇ ਅਜਹੀ ਮਸਾਲ ਨਹੀਂ ਬਣੀ ਜੋ ਮਾਂ ਧੀ ਦੇ ਮਿਲਾਪ ਦੀ ਜਗਾ ਦਿੱਤੀ ਜਾ ਸਕਦੀ ਹੋਵੇ ।
ਦੋਵੇਂ ਗਲੇ ਮਿਲੀਅਾਂ ,ਮਾਂ ਨੇ ਧੀ ਦੇ ਮੂੰਹ ਨੂੰ ਦੋ ਤਿੰਨ ਵਾਰ ਚੁੰਮਿਅਾ ।ਧੀ ਨੇ ਮਾਂ ਦੇ ਮਿੱਟੀ ਨਾਲ ਲਿਬੜੇ ਹੱਥਾਂ ਨੂੰ ਚੁੰਮਿਅਾਂ।ਮਾਂ ਅੰਦਰੋਂ ਮੰਜਾ ਲੈਣ ਗਈ ,ਨਸੀਬੋ ਵੀ ਮਗਰੇ ਹੀ ਬੜ ਗਈ ।ਪਾਥੀਅਾਂ ਵਾਲਾ ਕਮਰਾ ਜਿਸ ਵਿੱਚ ਇੱਕ ਖੂੰਜੇ ਹਾਲੇ ਵੀ ਪਾਥੀਅਾਂ ਪਈਅਾਂ ਸਨ ।ਇੱਕ ਸਾਇਡ ਤੇ ਪਿਅਾ ਨਾਨੀ ਵਾਲਾ ਸੰਦੂਖ ,ਕੁੱਝ ਖਿਲਰੇ ਜਹੇ ਕੱਪੜੇ ।ਅੰਦਰ ਦੇ ਹਲਾਤ ਦੇਖ ਨਸੀਬੋ ਫੇਰ ਰੋ ਪਈ।
“ਮਾਈ ,ਮੈਨੂੰ ਇਹ ਦੱਸ ਤੂੰ ਸਾਰੇ ਮਕਾਨ ਦੀ ਮਾਲਕਣ ਤੈਨੂੰ ਇੱਧਰ ਕੱਢਿਅਾ ਕਿਸ ਨੇ ????”ਗੁੱਸੇ ਨਾਲ ਨਸੀਬੋ ਦਾ ਸਾਰਾ ਸਰੀਰ ਕੰਬ ਉੱਠਿਅਾ।
” ਕਮਲੀਏ ,,ਤੈਨੂੰ ਅਖਦਾ ਮੈਨੂੰ ਕਿਸੇ ਨੇ ਘਰੋਂ ਕੱਢ ਦਿੱਤਾ ,ਅਾਪਣੀ ਤਾਂ ਵੱਡੀ ਮੱਝ ਸੂਣ ਵਾਲੀ ਅਾ ,ਮੈਂ ਕਿਹਾ ਚਲੋ ਮੇਰਾ ਮੰਜਾ ਕਰ ਦੇਵੋ ਓਧਰ ,ਤੂੰ ਅਾਪਣਾ ਦੱਸ ??ਨਾਲੇ ਦਲੀਪ ਸਿਓਂ ਦਾ ਕੀ ਹਾਲ ਅਾ ???
ਜਵਾਕ ਜੱਲਾ ਵੀ ਨਾਲ ਅਾਇਆ???ਤੂੰ ਸਾਨੂੰ ਦੱਸ ਦਿੰਦੀ ਤੇਰਾ ਵੀਰ ਤੈਨੂੰ ਦਿੱਲੀ ਲੈਣ ਅਾ ਜਾਂਦਾ ।”ਮਾਂ ਸਾਇਦ ਧੀ ਦਾ ਿਧਅਾਨ ਹੋਰ ਪਾਸੇ ਕਰਨਾ ਚਾਹੁੰਦੀ ਸੀ ।
“ਮਾਂ ਤੂੰ ਮੈਨੂੰ ਨਿਅਾਣੀ ਸਮਝਦੀ ਏਂ ???ਮੈਨੂੰ ਸਾਰਾ ਕੁੱਝ ਦੱਸ ਦਿੱਤਾ ਚਾਚੀ ਨੇ ।ਮੈਂ ਤੈਨੂੰ ਲੈਣ ਅਾਈ ਅਾਂ ।ਚੱਲ ਮੇਰੇ ਨਾਲ ਚੱਲ ਮੈਂ ਸਾਰੀ ਤਿਅਾਰੀ ਕਰ ਕੇ ਆਈ ਅਾਂ ।”ਨਸੀਬੋ ਅੰਦਰੋਂ ਨੱਕੋ ਨੱਕ ਭਰੀ ਪਈ ਸੀ ।ਓਧਰੋਂ ਗਲੀ ਵਿੱਚ ਖੇਡਦੇ ਬੱਚਿਅਾਂ ਨੇ ਅੰਦਰਲੇ ਘਰ ਵੀ ਨਸੀਬੋ ਭੂਅਾ ਦੇ ਅਾਉਣ ਦਾ ਸੁਨੇਹਾਂ ਦੇ ਦਿੱਤਾ।
ਨਸੀਬੋ ਦੀ ਭਰਜਾਈ ਮੈਲੇ ਜਹੇ ਕੱਪੜੇ ਪਾਈ ਪਾਣੀ ਦੀ ਬੋਤਲ ਅਤੇ ਗਿਲਾਸ ਲਿਅਾ,ਹੱਥ ਬੰਨ ਕੋਲ ਅਾ ਖੜੀ ।”ਭੈਣ ਜੀ ਪਾਣੀ ।”ਡਰਦੀ ਜਹੇ ਗਲਾਸ ਅੱਗੇ ਕੀਤਾ ।ਨਸੀਬੋ ਦਾ ਮਾਂ ਦੇ ਹਲਾਤ ਦੇਖ ਪਾਣੀ ਪੀਣ ਨੂੰ ਜੀ ਨਾਂ ਕੀਤਾ।
” ਭਾਬੀ ਤੂੰ ਵੀ ਕਿਸੇ ਦੀ ਧੀ ਏਂ ਤੂੰ ਖਿਅਾਲ ਰੱਖਦੀ ਮਾਂ ਦਾ ।”
“ਧੀਏ ਇਹੀ ਧਿਅਾਨ ਰੱਖਦੀ ਏ ,ਚੋਰੀ ਰੋਟੀ ਪਾਣੀ ਵੀ ਦੇਕੇ ਜਾਂਦੀ ਏ,ਜੇ ਮੇਰੇ ਹੱਕ ਚ ਬੋਲਦੀ ਏ ਤਾਂ ਸਰਾਬ ਪੀ ਕੇ ਇਸਨੂੰ ਵੀ ਘਰੋਂ ਕੱਢਦਾ ਏ।”
ਜਦ ਸਾਰੀ ਗੱਲ ਖੁੱਲ ਹੀ ਚੁੱਕੀ ਸੀ ਤਾਂ ਮਾਂ ਵੀ ਕਿੰਨਾ ਕੁ ਚਿਰ ਪੜਦਾ ਪਾ ਲੈਦੀ।
“ਨਾਂ ਗੱਲ ਕੀ ਹੋਈ????”ਨਸੀਬੋ ਦਾ ਗੁੱਸਾ ਕੁੱਝ ਕੁ ਢੈਲਾ ਜਿਹਾ ਪੈ ਗਿਅਾ।
“ਦਿਨ ਰਾਤ ਸ਼ਰਾਬ ਨਾਲ ਰੱਜਿਅਾ ਰਹਿੰਦਾ ਏ,ਅਸੀਂ ਵਰੋਧ ਕੀਤਾ ,ਫਿਰ ਦੇਖ ਲਾ ,ਤੇੇਰੇ ਸਾਹਮਣੇ ਹੀ ਅਾ ।”ਭਰਜਾਈ ਦੇ ਮੂੰਹੋ ਹੀ ਗਿਣਤੀ ਦੀਅਾਂ ਗੱਲਾਂ ਹੀ ਨਿਕਲ ਸਕੀਅਾਂ ।
ਅੱਜ ਪਹਿਲਾ ਦਿਨ ਸੀ ਜਦ ਨਸੀਬੋ ਦਾ ਅਾਪਣੇ ਭਰਾ ਨੂੰ ਮਿਲਣ ਨੂੰ ਬਿੱਲਕੁੱਲ ਜੀ ਨਾ ਕੀਤਾ ।
“ਭਾਬੀ ਮੈਂ ਲੈ ਜਾਣਾ ਮਾਂ ਨੂੰ ਅਾਪਣੇ ਨਾਲ ਹੀ ਮੈਂ ਕਾਗਜ ਬਣਾ ਕੇ ਲਿਅਾਈ ਅਾਂ ।ਤੂੰ ਫਿਕਰ ਨਾਂ ਕਰੀ ,,ਕਰ ਲੈਣ ਦੇ ਜੋ ਕਰਦਾ ਮੈਂ ਤੇਰੇ ਬੱਚਿਅਾਂ ਨੂੰ ਰੁਲਣ ਨੀ ਦਿੰਦੀ ।”ਮਾਂ ਨੂੰ ਸਮਝਾ ਬੁੱਜਾ ਕੇ ਨਾਲ ਜਾਣ ਲਈ ਰਾਜੀ ਕਰ ਲਿਅਾ ।ਪੰਜ ਸੱਤ ਦਿਨ ਨਸੀਬੋ ਅਾਪਣੇ ਪੇਕੀਂ ਰਹੀ ।ਜਦ ਮਾਂਵਾਂ ਧੀਅਾਂ ਕਨੇਡਾ ਵੱਲ ਤਰਨ ਲੱਗੀਅਾਂ ,ਮਾਂ ਦੇ ਅੰਦਰ ਫੇਰ ਪੁੱਤਰ ਮੋਹ ਨੇ ਜੋਰ ਮਾਰਿਅਾ ,”ਨਸੀਬੋ ਚਲ ਉੰਜ ਤਾਂ ਤੇਰੀ ਮਰਜੀ ਅਾ ,ਪਰ ਓਹਦਾ ਮੇਰੇ ਬਿੰਨਾ ਸਰਦਾ ਨੀ ,ਦੇਖਲੀ ਤੇਰੇ ਵੀਰ ਦਾ ਮੇਰੇ ਵਗੈਰ ਜੀ ਨੀ ਲੱਗਣਾ ।ਨਾਲੇ ਸਿਅਾਣੇ ਅਾਖਦੇ ਹੁੰਦੇ ਅਾ ਧੀ ਦੇ ਘਰ ਦਾ ਖਾਣਾ ਮਾੜਾ ਹੁੰਦਾ ਏ ।ਜੇ ਮੈਨੂੰ ਤੂੰ ਇਧਰ ਈ ਛੱਡ ਜਾਵੇ ????”
“ਮਾਂ ਮੈਂ ਤੈਨੂੰ ਮਜਬੂਰ ਨਹੀਂ ਕਰਦੀ ਪਰ ਤੇਰੇ ਜੋ ਹਲਾਤ ਸੀ ਓਸ ਹਿਸਾਬ ਨਾਲ ਓਹ ਤਾਂ ਤੈਨੂੰ ਮਾਰੀ ਬੈਠਾ ਏ।ਜਦ ਤੇਰਾ ਜੀ ਕੀਤਾ ਵਾਪਸ ਮੁੜ ਅਾਈਂ।”
ਮਾਂ ਧੀ ਦੋਵੇਂ ਜਹਾਜ ਚੜ ਗਈਆਂ ।ਪਰ ‘ਧੀ ਦੇ ਘਰ ਦਾ ਖਾਣ’ ਵਾਲੀ ਗੱਲ ਨਸੀਬੋ ਨੂੰ ਬੜੀ ਰੜਕੀ ।ਅਾਪ ਮੁਹਾਰੇ ਜਏ ਨਸੀਬੋ ਦੇ ਮੂੰਹ ਚੋਂ ਨਿਕਲ ਗਿਅਾ,”ਪਤਾ ਨੀ ਕਿਹੜਾ ਚੰਦਰਾ ਬੈਠਾ ਬਣਾਈ ਜਾਂਦਾ ਏ ਕਲਿਹਣੇ ਸਮਾਜ ਦੇ ਕਨੂੰਨ ,ਇੱਕ ਪਾਸੇ ਕੁੱਖ ਵਿੱਚ ਮਾਰਨੀ ਵੀ ਜਾਇਜ਼ ਹੈ ਤੇ ਦੂਸਰੇ ਪਾਸੇ ਧੀ ਦੇ ਘਰ ਦਾ ਖਾਣਾ ਵੀ ਮਾੜਾ ਏ!!!”
Puneet-Punnawal g
ਇਕ ਆਦਮੀ ਆਪਣੀਆਂ ਛੁੱਟੀਆਂ ਦੌਰਾਨ ਮਿਡਵੇਸਟ ਟਾਊਨ ਵਿਚ ਰਹਿਣ ਦੀ ਯੋਜਨਾ ਬਣਾਉਂਦਾ ਹੈ. ਉਸ ਨੇ ਉਥੇ ਇੱਕ ਹੋਟਲ ਦੇ ਮਾਲਕ ਨੂੰ ਇਕ ਚਿੱਠੀ ਲਿਖੀ:
ਮੈਂ ਆਪਣੇ ਕੁੱਤੇ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦਾ ਹਾਂ। ਉਹ ਬਹੁਤ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਹੈ ਅਤੇ ਉਸਦਾ ਵਿਹਾਰ ਬਹੁਤ ਵਧੀਆ ਹੈ। ਕੀ ਤੁਸੀਂ ਰਾਤ ਨੂੰ ਮੇਰੇ ਨਾਲ ਕਮਰੇ ਵਿਚ ਰਹਿਣਗੇ? ਤੁਰੰਤ ਹੋਟਲ ਦੇ ਮਾਲਕ ਦੀ ਪ੍ਰਤੀਕਿਰਿਆ ਆਈ ਹੈ. ਉਸਨੇ ਲਿਖਿਆ,
ਮੈਂ ਕਈ ਸਾਲਾਂ ਤੋਂ ਇਸ ਹੋਟਲ ਨੂੰ ਚਲਾ ਰਿਹਾ ਹਾਂ. ਇਸ ਦੌਰਾਨ, ਮੈਂ ਹੁਣ ਤੱਕ ਨਹੀਂ ਦੇਖਿਆ ਹੈ ਕਿ ਇਕ ਕੁੱਤਾ ਨੇ ਤੌਲੀਆ, ਸ਼ੀਟ, ਘੜੇ ਜਾਂ ਕੰਧ ‘ਤੇ ਤਸਵੀਰਾਂ ਚੋਰੀ ਕੀਤੀਆਂ ਹਨ.
ਅੱਜ ਤੱਕ, ਮੈਨੂੰ ਸ਼ਰਾਬ ਪੀਣ ਅਤੇ ਅਪਮਾਨ ਕਰਨ ਲਈ ਮੇਰੇ ਹੋਟਲ ਦੇ ਮੱਧ ਵਿੱਚ ਕਿਸੇ ਵੀ ਕੁੱਤੇ ਨੂੰ ਛੱਡਣਾ ਨਹੀਂ ਪਿਆ. ਅਤੇ ਮੈਂ ਕਦੇ ਵੀ ਹੋਟਲ ਦੇ ਬਿਲਾਂ ਦਾ ਭੁਗਤਾਨ ਕੀਤੇ ਬਗੈਰ ਭੱਜਦਾ ਇੱਕ ਕੁੱਤੇ ਨੂੰ ਨਹੀਂ ਦੇਖਿਆ. | ਹਾਂ, ਮੇਰੇ ਕੁੱਤੇ ਦਾ ਮੇਰੇ ਹੋਟਲ ਵਿੱਚ ਸੁਆਗਤ ਹੈ. ਅਤੇ ਜੇ ਤੁਹਾਡਾ ਕੁੱਤਾ ਤੁਹਾਡੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ, ਤਾਂ ਤੁਸੀਂ ਇੱਥੇ ਸਵਾਗਤ ਕਰਦੇ ਹੋ.
ਕਾਰਲ ਅਲਬਰੈਖਤ ਅਤੇ ਰੌਨ ਜੇਂਕੇ
ਸਰਵਿਸ ਅਮਰੀਕਾ
ਮਲੋਟ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਅੱਜ ਮੁੱਖ-ਮੰਤਰੀ ਦਾ ਸੰਗਤ ਦਰਸ਼ਨ ਪ੍ਰੋਗਰਾਮ ਚੱਲ ਰਿਹਾ ਹੈ। ਹਰ ਵਾਰਡ ਵਿਚ ਸਕੂਲ, ਵਾਟਰ ਵਰਕਸ, ਸੀਵਰੇਜ਼ ਲਈ ਮੁੱਖ-ਮੰਤਰੀ ਲੱਖਾਂ ਦੇ ਚੈੱਕ ਦੇ ਰਹੇ ਹਨ।
ਪੰਡਿਤ ਕੇਦਾਰ ਨਾਥ ਆਪਣੀ ਕਾਰ ਜੀ.ਟੀ. ਰੋਡ ਦੀ ਕਿਸੇ ਵਰਕਸ਼ਾਪ ਵਿਚ ਠੀਕ ਕਰਵਾ ਰਿਹਾ ਹੈ। ਇਕ ਅੰਬੈਡਸਰ ਸਰਕਾਰੀ ਕਾਰ ਲਾਲ ਬੱਤੀ ਸਮੇਤ ਆ ਕੇ ਉਸ ਵਰਕਸ਼ਾਪ ਦੇ ਕੋਲੇ ਖੜਦੀ ਹੈ। ਸਰਕਾਰੀ ਡਰਾਈਵਰ ਮਕੈਨਿਕ ਨਾਲ ਕੋਈ ਗਿਟ-ਮਿਟ ਕਰਦਾ ਹੈ। ਪੂਰਨ ਮਿਸਤਰੀ ਪੰਡਿਤ ਕੇਦਾਰ ਨੂੰ ਪੁੱਛਦਾ ਹੈ, “ਪੰਡਿਤ ਜੀ ਸਸਤਾ ਪੈਟਰੋਲ ਲੈਣਾ ਹੈ? ਸਿਰਫ਼ 30 ਰੁਪਏ ਲੀਟਰ ਹੈ। ਪੰਡਿਤ ਕੇਦਾਰਨਾਥ ਹੈਰਾਨ ਹੈ, ਮੁੱਖ-ਮੰਤਰੀ ਸਮੇਤ ਸਾਰੇ ਪੰਜਾਬ ਦੇ ਅਫ਼ਸਰ ਸਰ ਇਥੇ ਫਿਰ ਰਹੇ ਹਨ ਤੇ ਡਰਾਈਵਰ ਸਰਕਾਰੀ ਤੇਲ ਵੇਚਣ ਦਾ ਸੌਦਾ ਕਰ ਰਿਹਾ ਹੈ।
ਉਹ ਡਰਾਈਵਰ ਨੂੰ ਕਹਿੰਦਾ ਹੈ, “ਉਏ ਤੈਨੂੰ ਡਰ ਨਹੀਂ ਲਗਦਾ ਮੁੱਖ-ਮੰਤਰੀ ਤੇ ਅਫ਼ਸਰਾਂ ਤੋਂ?” “ਬਾਬੂ ਜੀ ਡਰ ਕਾਹਦਾ ਵੱਡੇ ਲੋਕ ਵੱਡੀ ਠੱਗੀ ਕਰਦੇ ਹਨ, ਅਸੀਂ ਤਾਂ ਸ਼ਾਮ ਨੂੰ ਖਾਣ ਪੀਣ ਜੋਗਾ ਹੀ ਬਣਾਉਣਾ ਹੈ। ਪੰਡਿਤ ਕੇਦਾਰ ਦੇ ਮਨ ਵਿਚ ਭ੍ਰਿਸ਼ਟ-ਪ੍ਰਣਾਲੀ ਦੇ ਖ਼ਿਲਾਫ਼ ਬਗਾਵਤ ਭੜਕਦੀ ਹੈ। ਉਹ ਇਕ ਦੋ ਬੰਦੇ ਹੋਰ ਨਾਲ ਲੈ ਕੇ ਡਰਾਈਵਰ ਵਾਲੀ ਗੱਲ ਮੁੱਖਮੰਤਰੀ ਤਕ ਪਹੁੰਚਾਉਣਾ ਚਾਹੁੰਦਾ ਹੈ। ਕਾਰ ਤਾਂ ਖ਼ਰਾਬ ਹੈ, ਉਹ ਰਿਕਸ਼ੇ ਵਗੈਰਾ ਲੈ ਕੇ ਮੁੱਖ-ਮੰਤਰੀ ਦੇ ਕਾਫ਼ਲੇ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।
ਪੰਡਿਤ ਕੇਦਾਰ ਨਾਥ ਤੇ ਉਸ ਦੇ ਸਾਥੀ ਸੰਗਤ ਦਰਸ਼ਨਾਂ ਕੋਲ ਪਹੁੰਚ , ਤਾਂ ਜਾਂਦੇ ਹਨ। ਉਹ ਤਿੰਨ ਵਾਰਡਾਂ ਵਿਚ ਮੁੱਖ-ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਜੱਡ ਸ਼੍ਰੇਣੀ ਦੀ ਸੁਰੱਖਿਆ ਕਾਰਨ ਆਮ ਆਦਮੀ ਦਾ ਮੁੱਖ ਮੰਤਰੀ ਨੂੰ ਮਿਲਣਾ ਬੜਾ ਔਖਾ ਹੈ। ਉਹ ਨਿਰਾਸ਼ ਹੋ ਕੇ ਵਾਪਸ ਮੁੜ ਆਉਂਦੇ ਹਨ।
ਪੂਰਨ ਮਿਸਤਰੀ ਬੋਲਿਆ, ‘‘ਤੁਸੀਂ ਕਿੱਧਰ ਚਲੇ ਗਏ ਸੀ ਜੀ, 20 ਲੀਟਰ ਪੈਟਰੋਲ 600 ਵਿਚ ਹੀ ਇਨ੍ਹਾਂ ਸਰਦਾਰ ਜੀ ਨੂੰ ਦਵਾ ਦਿੱਤਾ।
ਜੇ ਮੈਂ ਪਹਿਲਾਂ ਹੋਲੀ ਦੀ ਗੱਲ ਕਰ੍ਹਾ ਤੇ ਹਰ ਇੱਕ ਮਨੁੱਖ ਜਹਿਰ ਰੂਪੀ ਰੰਗ ਇਸਤਿਮਾਲ ਕਰਕੇ ਅਪਣੇ ਹੀ ਸ਼ਰੀਰ ਨੂੰ ਰੋਗੀ ਬਣਾਉੰਦੇ ਹਨ। ਸਿਰਫ ਜਹਿਰ ਰੂਪੀ ਰੰਗ ਹੀ ਨਹੀਂ ਭਾਰਤ ਦੇ ਕਈਂ ਖੇਤਰਾਂ ਵਿਚ ਤੇ ਕੀਚੜ ਨਾਲ ਹੋਲੀ ਖੇਡੀ ਜਾਂਦੀ ਹੈ। ਜੇ ਅਸੀਂ ਭਗਤ ਪ੍ਰਹਿਲਾਦ ਦਾ ਜੀਵਨ ਪੜ੍ਹੀਏ ਤੇ ਸਾਨੂੰ ਰੱਬ ਦੀ ਬੰਦਗੀ ਦਾ ਉਦੇਸ਼ ਮਿਲਦਾ ਹੈ ਪਰ ਅੱਜਕਲ ਅਸੀਂ ਨਕਲੀ ਰੰਗਾਂ ਦੀ ਮਸਤੀ ਵਿਚ ਰੱਬ ਨੂੰ ਭੁੱਲੇ ਬੈਠੇ ਹਾਂ।
ਦੀਵਾਲੀ ਤੇ ਸਾਨੂੰ ਕੈਂਡਲਾਂ, ਦੀਵੇ, ਲਾਈਟਾਂ ਲਗਾਣੀਆਂ ਅਤੇ ਪਟਾਕੇ ਫੋੜਣੇ ਤੇ ਯਾਦ ਰਹਿੰਦੇ ਹੈ। ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ ਅਤੇ ਸਾਡਾ ਸਮਾਂ ਤੇ ਪੈਸਾ ਦੋਨੋ ਫਾਲਤੂ ਜਾਂਦੇ ਹਨ। ਇਹ ਸਭ ਤੇ ਸਾਨੂੰ ਕੁਝ ਸਮੇਂ ਲਈ ਅਨੰਦ ਦਿੰਦੇ ਹਨ ਪਰ ਪਾਠ-ਪੂਜਾ ਸਾਨੂੰ ਸਦਾ ਲਈ ਅਨੰਦ ਦਿੰਦੀ ਹੈ।
ਦੁਸ਼ਹਿਰਾ ਤੇ ਅਸੀਂ ਲੱਕੜੀ ਅਤੇ ਕਾਗਜ ਦੇ ਬਣੇ ਰਾਵਨ ਨੂੰ ਜਲਾਣ ਤਕ ਸੀਮਿਤ ਨਹੀਂ ਰਹਿਣਾ ਚਾਹੀਦਾ ਪਰ ਨਾਲ-ਨਾਲ ਸਾਨੂੰ ਆਪਣੇ ਮਨ ਦੇ ਰਾਵਨ/ਅਪਣੀਆਂ ਬੁਰਾਈਆਂ ਨੂੰ ਜਲਾਣਾ ਚਾਹੀਦਾ ਹੈ।
ਵਿਸਾਖੀ ਅਤੇ ਗੁਰਪੁਰਬਾਂ ਤੇ ਅਸੀਂ ਸਿਰਫ ਗੁਰਧਾਮਾਂ ਦੀ ਯਾਤਰਾ ਤਕ ਹੀ ਸੀਮਿਤ ਰਹਿ ਜਾਂਦੇ ਹਾਂ ਪਰ ਜਿਹੜੇ ਗੁਰੂਆਂ, ਭਗਤਾਂ ਤੇ ਪੀਰਾਂ ਦੇ ਦਿਨ ਮਨਾਉਣਦੇ ਹਾਂ, ਅਸਲ ਉਨ੍ਹਾਂ ਨੂੰ ਭੁੱਲ ਜਾਂਦੇ ਹਾਂ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਪਰ ਅਸੀਂ ਉਹ ਅਨਮੋਲ ਪਲ ਮਸਤੀ ‘ਚ ਹੀ ਗੁਜਾਰ ਦਿੰਦੇ ਹਾਂ।
ਜਿਹੜੇ ਤਿਉਹਾਰ ਵਹਿਮ-ਭਰਮ ਨਾਲ ਸੰਬੰਧਿਤ ਹਨ, ਸਾਨੂੰ ਉਨ੍ਹਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਕੁੱਲ ਮਿਲਾ ਕੇ ਸਾਡੇ ਅਰਥਪੂਰਨ ਤਿਉਹਾਰ ਬਨਾਵਟੀ ਬਣੇ ਜਾ ਰਹੇ ਹਨ। ਸਾਨੂੰ ਆਪਸ ਵਿਚ ਮਿਲ-ਜੁਲ ਕੇ ਤਿਉਹਾਰ ਬਣਾਉਣੇ ਚਾਹੀਦੇ ਹਨ।
ਸਿੱਖ ਧਰਮ ਵਿਚ ਸਭ ਤੋਂ ਛੋਟੀ ਉਮਰ ਦੇ ਸਤਗੁਰ, ਅਸ਼ਟਮ ਬਲਬੀਰਾ, ਬਾਲਾ ਪ੍ਰੀਤਮ, ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ੭ ਜੁਲਾਈ ੧੬੫੬ ਈ. ਨੂੰ ਮਾਉਬਾਦ ਜੁਲਫੀਕਰ ਅਰਦਾਸਤਾਨੀ ਜੀ ਦੀ ਕਿਤਾਬ ਦਾਬਿਸਤਾਨ-ਏ-ਮਜਾਹਿਬ ਅਨੁਸਾਰ ਪਿੰਡ ਥਾਪਲਪੁਰ ਜਿਲ੍ਹਾ ਅੰਬਾਲਾ ਵਿਖੇ ਹੋਈਆ।
ਆਪ ਦੇ ਵੱਡੇ ਭਰਾ ਰਾਮ ਰਾਏ ਨੇ ਅੌਰੰਗਜੇ਼ਬ ਦੇ ਅਸਰ ਰਸੂਖ ਵਿਚ ਆ ਕੇ ਗੁਰੂ ਨਾਨਕ ਦੀ ਬਾਣੀ ਬਦਲ ਦਿੱਤੀ । ਇਸ ਲਈ ਉਸਨੂੰ ਗੁਰਆਈ ਨਹੀਂ ਮਿਲੀ। ਆਪ ਦੇ ਪਿਤਾ ਨੇ ਆਪ ਨੂੰ ਗੁਰਗੱਦੀ ਦਾ ਵਾਰਸ ੫ ਸਾਲ ਦੀ ਉਮਰ ਵਿਚ ਅਕਤੂਬਰ ੧੬੬੧ ਈ. ਨੂੰ ਥਾਪ ਦਿੱਤਾ ।
ਗੁਰੂ ਜੀ ਦੀ ਛੋਟੀ ਉਮਰ ਦਾ ਫਾਇਦਾ ਚੁੱਕ ਕੇ ਰਾਮ ਰਾਏ ਨੇ ਅਪਣੇ ਆਪ ਨੂੰ ਗੁਰੂ ਪ੍ਰਗਟ ਕੀਤਾ। ਪਹਿਲਾਂ ਕੁਝ ਕਾਮਯਾਬੀਆਂ ਮਿਲਿਆਂ ਪਰ ਬਹੁਤ ਦੇਰ ਨਾ ਚੱਲ ਸਕਿਆਂ। ਉਸ ਨੇ ਗੁਰੂ ਜੀ ਵਿਰੁੱਧ ਜਾਤੀਵਾਦ ਦੀ ਮੁਹਿੰਮ ਜਾਰੀ ਕੀਤੀ । ਉਹ ਗੁਰੂ ਜੀ ਨੂੰ “ਮਾਤਾ ਦਾ ਮਾਲ” ਕਹਿਣ ਲੱਗਾ। ਸਿੱਖਾਂ ਨੇ ਸਖਤ ਰੋਸ ਪ੍ਰਗਟ ਕੀਤਾ।
ਗੁਰੂ ਜੀ ਦੀ ਪਰੀਖਿਆ ਲੈਣ ਲਈ ਰਾਮ ਰਾਏ ਨੇ ਪੰਡਤ ਵੀ ਭੇਜੇ । ਪਿੰਡ ਪੰਜੋਖਰਾ(ਅੰਬਾਲਾ) ਵਿਖੇ ਜਦ ਇੱਕ ਪੰਡਤ ਨੇ ਕਿਹਾ ਕਿ ਤੁਹਾਡਾ ਨਾਮ ਹਰਕ੍ਰਿਸ਼ਨ ਹੈ – ਤੁਸੀ ਗੀਤਾ ਦੇ ਅਰਥ ਕਰੋ। ਉਸ ਸਮੇਂ ਗੁਰੂ ਸਾਹਿਬ ਨੇ ਗੁੰਗੇ ਭਾਈ ਛੱਜੂ ਝਿਵਰ ਵੱਲ ਅਮ੍ਰਿਤ ਦ੍ਰਿਸ਼ਟੀ ਕਰ ਕੇ ਅਰਥ ਸਮਝਾਉਣ ਨੂੰ ਕਿਹਾ। ਭਾਈ ਛੱਜੂ ਨੇ ਦੱਸਿਆ ਕਿ ਗੀਤਾ ਦਾ ਗਿਆਨ ਹੈ, ਆਤਮਾ ਅਮਰ ਹੈ …….. । ਫਿਰ ਪੰਡਤ ਨੇ ਗੁਰੂ ਜੀ ਅੱਗੇ ਸਿਰ ਨਿਵਾਇਆ ।
ਜਦ ਰਾਮ ਰਾਏ ਦੀ ਗੱਲ ਨਾ ਬਣੀ ਤਾਂ ਉਸ ਨੇ ਔਰੰਗਜ਼ੇਬ ਅੱਗੇ ਅਪਣੀ ਫਰਿਆਦ ਰੱਖੀ ਕਿ ਵੱਡਾ ਪੁੱਤਰ ਹੋਣ ਤੇ ਗੁਰ ਗੱਦੀ ਤੇ ਉਸ ਦਾ ਹੱਕ ਹੈ। ਉਸ ਨੂੰ ਇਨਸਾਫ਼ ਦਿਲਵਾਉਣ ਲਈ ਅੌਰੰਗਜੇ਼ਬ ਨੇ ਦਿੱਲੀ ਲਈ ਗੁਰੂ ਜੀ ਨੂੰ ਸੱਦਾ ਭੇਜਿਆ। ਗੁਰੂ ਸਾਹਿਬ ਨੇ ਅੌਰੰਗਜੇ਼ਬ ਨੂੰ ਮਨ੍ਹਾ ਕਰ ਦਿੱਤਾ। ਆਖਿਰ ਰਾਜਾ ਜੈ ਸਿੰਘ ਨੂੰ ਇਹ ਕਿਹਾ ਕਿ ਉਹ ਅੌਰੰਗਜੇ਼ਬ ਨੂੰ ਨਾ ਮਿਲਣ ਪਰ ਉਸ ਦੇ ਬੰਗਲੇ ਵਿਚ ਆ ਜਾਣ। ਰਾਜੇ ਨੇ ਦਿਵਾਨ ਧਰਮ ਰਾਮ ਨੂੰ ਭੇਜਿਆ ਕਿ ਆਦਰ ਨਾਲ ਗੁਰੂ ਜੀ ਨੂੰ ਦਿੱਲੀ ਲਿਆਂਦਾ ਜਾਵੇ ।
ਗੁਰੂ ਜੀ ਨੇ ਅਪਣੇ ਨਾਲ ਮਾਤਾ ਕ੍ਰਿਸ਼ਨ ਕੌਰ ਜੀ ਤੇ ਕੁਝ ਚੋਣਵੇਂ ਸਿੱਖ ਰੱਖੇ। ਉਹਨਾਂ ਨੇ ਰਾਹ ਵਿਚ ਸੰਗਤਾਂ ਨੂੰ ਦਰਸ਼ਨ ਦਿੱਤੇ ਜੱਦ ਉਹ ਦਿੱਲੀ ਪਹੁੰਚੇ ਤਾਂ ਉਹਨਾਂ ਨੇ ਰਾਜਾ ਜੈ ਸਿੰਘ ਦੇ ਮਹਿਲ ਵਿਚ ਵਿਸ਼ਰਾਮ ਕੀਤਾ । ਅੌਰੰਗਜੇ਼ਬ ਤੇ ਜੈ ਸਿੰਘ ਆਏ ਦਿਨ ਉਹਨਾਂ ਦੀ ਪਰੀਖਿਆ ਲੈਂਦੇ ਰਹੇ । ਆਪ ਨੇ ਦਿੱਲੀ ਵਿੱਚ ਧਰਮ ਪ੍ਰਚਾਰ ਕੀਤਾ। ਉਹ ਰੋਜ਼ ਦੀਵਾਨ ਲਗਾਉਂਦੇ ਸਨ ਤੇ ਜਿਹੜੀ ਮਾਇਆ ਇਕੱਠੀ ਹੁੰਦੀ ਸੀ , ਉਸ ਨਾਲ ਲੋਕਾਂ ਦੇ ਰੋਗ ਦੂਰ ਕਰਦੇ ਸਨ।
ਜਦ ਉਹ ਦਿੱਲੀ ਤੋਂ ਚੱਲਣ ਲੱਗੇ ਤਾਂ ਉਹਨਾਂ ਨੂੰ ਬਿਮਾਰੀ ਲੱਗ ਗਈ ਜਿਸ ਤੋਂ ਚੇਚਕ ਦੀ ਬਿਮਾਰੀ ਨਿਕਲ ਗਈ । ਅੰਤ ਗੁਰੂ ਸਾਹਿਬ ‘ਬਾਬਾ ਬੈਠਾ ਬਕਾਲੇ’ ਕਹਿ ਕਿ ੩੦ ਮਾਰਚ ੧੬੬੪ ਨੂੰ ਜੋਤੀ ਜੋਤਿ ਸਮਾ ਗਏ।
2009 ਦੀਆਂ ਗਰਮੀਆਂ ਦੀ ਗੱਲ ਆ ਇਹ। ਵੇਲਾ ਸੀ ਆਹੀ ਕੋਈ ਆਥਣ ਦਾ ਪਹਿਰ। ਪੱਕਾ ਚੇਤਾ ਨਹੀ ਪਰ ਦਿਨ ਮੈਨੂੰ ਲਗਦਾ ਅਬਲ ਤਾਂ ਸ਼ੁਕਰਵਾਰ ਸੀ ਓਦਨ ਨਹੀਂ ਵੱਧ ਤੋਂ ਵੱਧ ਸ਼ਨਿੱਚਰਵਾਰ ਹੋਣਾ। ਮੈ ਤੱਦ ਇੰਡਆ, ਬੰਗਲੌਰ ਸੀ। ਆਏ ਨੂੰ ਤਿੰਨ ਕੁ ਮਹੀਨੇ ਹੋ ਚੱਲੇ ਸੀ। ਬਾਹਰ ਮੱਠੀ-ਮੱਠੀ ਹਵਾ ਢਲਦੇ ਹੋਏ ਤਪਦੇ ਦਿਨ ‘ਚ ਮਿਠਾਸ ਘੋਲ ਰਹੀ ਸੀ। ਸੂਰਜ ਿਖਸਕਨ ਲਈ ਰੰਗ-ਰੂਪ ਬਦਲ ਰਿਹਾ ਸੀ। ਏਧਰ ਯਾਰ ਹੁਨੀ ਵੀ ਦਿਹਾੜੀ ਗੱਡ ਕੇ, ਨਾਹ-ਧੋ, ਹੁਲੀਆ ਬਦਲ ਕੇ ਅਪਨੀ ਦਸਵੀਂ ਮੰਜ਼ਿਲ ਤੇ ਪੈਂਟਹਾਊਸ ਦੀ ਬਾਲਕੋਨੀ ਿਵੱਚ ਲੱਤ ਤੇ ਲੱਤ ਰੱਖੀ ਬੈਠੇ ਸੀ।
ਬੰਗਲੌਰ ‘ਚ ਉਹ ਤਿੰਨ ਮਹੀਨੇ ਵੈਂਕਟ ਨਾਂ ਦੇ ਮੁੰਡੇ ਨੇ ਮੇਰੇ ਕੋਲ ਘਰੇ ਕੰਮ ਕੀਤਾ। ਨਾਰੀਆਲ ਬਿਨਾਂ ਦਾਲ-ਸਬਜੀ ਕਿਵੇਂ ਬਣਾਈ ਦੀ ਆ ਮੈਂ ਸਿਖਾਤਾ ਸੀ ਉਹਨੂੰ। ਪਰ ਉਹਦਾ ਅਬਲ ਗੁਣ ਏਹ ਸੀ ਕਿ ਵੇਲੇ ਦੀ ਨਬਜ ਟਟੋਲ ਲੈਂਦਾ ਸੀ। ਜਿਦਾਂ ਉਸ ਵੇਲੇ ਮੇਰੇ ਬੈਠੇ ਮੁੰਢ ਬਰਫ ਦੀਆਂ ਡੱਲੀਆਂ ਨੂੰ ਦੋ ਔਸ ਸਿੰਗਲ ਮਾਲਟ ‘ਚ ਡੋਬੇ ਕੇ ਲੈ ਆਇਆ। ਪਰ ਜਿਵੇਂ ਸਿਆਣੇ ਕਹਿ ਗਏ ਨੇ ਭਲਾ ਵਕਤ ਤੋਂ ਪਹਿਲਾਂ ਤੇ ਤਕਦੀਰ ਤੋਂ ਜਿਆਦਾ ਕਿਹਨੂੰ ਮਿਲਿਆ? ਓਹੀ ਗੱਲ ਹੋਈ। ਈਹਤੋਂ ਪਹਿਲਾਂ ਕਿ ਮੈਂ ਗਿਲਾਸ ਚੱਕ ਕੇ ਸੁਰਮਈ ਸ਼ਾਮ ਦਾ ਇਸਤਕਬਾਲ ਕਰਦਾ, ਡੈਲਾਵੇਆਰ, ਅਮੈਰੀਕਾ, ਤੋਂ ਘਰਵਾਲੀ ਦਾ ਫੋਨ ਆ ਗਿਆ।
“ਸੱਚੀ ਕਹਿੰਦੇ ਨੇ ਵਿਆਹੇ ਝੂੱਡੂ ਵੀ ਯਮਰਾਜ ਤੋਂ ਨਹੀਂ ਡਰਦੇ! ਨਾਲ ਰਹਿਣ ਦਾ ਲੰਬਾ ਤਜਰਬਾ ਜੂੰ ਹੋ ਗਿਆ ਹੁੰਦਾ…ਹਾਂਜੀ, ਹਾਂਜੀ, ਇਕਦਮ ਦੁਰੱਸਤ, ਬਿਲਕੁਲ ਸਹੀ ਫਰਮਾਇਆ…ਚੱਲ ਬੱਸ ਕਰ ਹੁਣ; ਪਰ ਮੰਨ ਗਏ ਬਈ ਰੈਨੂੰ ਤੈਨੂੰ! ਭਲਾ ਪਤਾ ਕਿਦਾਂ ਲੱਗਾ ਤੈਨੂੰ ਕੇ ਬੰਗਲੌਰ ਪਿੱਚ ਤਿਆਰ ਹੋ ਚੁੱਕੀ ਆ ਤੇ ਚਰਨਜੀਤ ਲੱਗਾ ਪਾਰੀ ਦੀ ਸ਼ੁਰੂਆਤ ਕਰਨ।…ਅੱਛਾ ਜੀ, ਚੱਲ ਠੀਕ ਐ, ਠੀਕ ਐ…ਨਿਊਯਾਰਕੋ ਮੁੜ ਆਏ ਔ ਤੁਸੀ ਤਿੰਨੋਂ ਇਹਦਾ ਮਤਲਬ…ਕਿਦਾਂ ਰਿਹਾ ਜਨਮਦਿਨ ਦਾ ਜਸ਼ਨ ਓਥੇ…,” ਫੋਨ ਤੇ ਪਤੀ-ਪਤਨੀ ਭੂਮਿਕਾ ਤੋਂ ਬਾਦ ਜਿੰਦਗੀ ਦੇ ਦੌਰ ਦੀ ਵਾਰਤਾਲਾਪ ਛਿੜ ਪਈ।
“ਹੈਂ! ਕੀ ਕਿਹਾ? ਗੁੱਡ ਨਿਊਜ਼?…ਉਹ ਕਿਦਾਂ ਦੀ ਭਲਾ?” ਮੈਂ ਸਿਰ ਛੰਡਦਿਆਂ ਸੁਚੇਤ ਹੋਕੇ ਪੁੱਛਿਆ।
“ਲੈ ਤੁਸੀਂ ਵੀ ਨਾ…ਹੁਣ ਗੁੱਡ ਨਿਊਜ਼ ਦਾ ਮਤਲਬ ਵੀ ਭੁੱਲ ਗਏ ਔ,” ਰੇਨੂੰ ਮੋਹਰਿਓ ਜੀਭ ਤੇ ਪਤਾਸੇ ਰੱਖ ਕੇ ਬੋਲੀ।
“ਭੁੱਲਿਆ ਭੱਲਿਆ ਕੁੱਛ ਨਹੀ ਪਰ ਭੈਣ… ਜਦ ਤਿੰਨ ਮਹੀਨੇ ਮੈਨੂੰ ਏਥੇ ਆਏ ਨੂੰ ਹੋ ਗਏ ਤੇ ਪਿੱਛੋਂ ਇਹ ਗੁੱਡ ਨਿਊਜ਼ ਕਿਦਾਂ ਹੋ ਗਈ?” ਮੈ ਸ਼ੀਸ਼ੇ ਵਾਲਾ ਰਿੜਦਾ ਦਰਵਾਜਾ ਝੰਮਦਿਆਂ ਕਿਹਾ।
“ਓਹੇ ਹੋਏ…ਗੁੱਡ ਨਿਊਜ਼ ਮਤਲਬ ਪਰਿਵਾਰ ‘ਚ ਵਾਧਾ ਪਰ ਇਹਦੇ ਲਈ ਇੱਕੋ ਤੁਹਾਡਾ ਵਾਲਾ ਤਰੀਕਾ ਹੀ ਨਹੀਂ ਹੁੰਦਾ। ਅਸਲ ‘ਚ ਗਿਆਂ ਦੀ ਇੱਕ ਛੇ ਮਹੀਨਾ ਦੇ ਬਿਨ ਮਾਪਿਆਂ ਵਾਲੇ ਬੇਸਹਾਰਾ ਨਿਆਣੇ ਨਾਲ ਮੁਲਾਕਾਤ ਹੋ ਗਈ। ਸਬੱਬੀ! ਛੋਟੂ ਜਿਹਾ, ਟਿੱਡਾ ਜਿਹਾ; ਏਨਾ ਕਿਊਟ ਕੇ ਦੱਸ ਨਹੀਂ ਸਕਦੀ, ਚਰਨਜੀਤ। ਬੱਸ ਅਸੀਂ ਅਡੋਪਟ ਕਰਕੇ ਨਾਲ ਲੈ ਆਏ ਆਂ ਨਿਊਯਾਰਕੋਂ ਓਹਨੂੰ।”
“ਹੈਂ, ਕੀ?…ਬੈਠੀ-ਬੈਠੀ ਨੇ ਇੱਕ ਨਿਆਣਾ ਈ ਅਡੋਪਟ ਕਰ ਛੱਡਿਆ। ਉਹ ਵੀ ਅਪਨੇ ਘਰ ‘ਚ। ਭੱਦਰ ਲੋਕ ਸੁਣੇ ਸਨ ਕਿ ਐਨਜੀਓਸ ਦੇ ਰਾਹੀਂ ਇਹ ਕੰਮ ਕਰਦੇ ਨੇ। ਬੱਲੇ ਨੀ ਸਿੰਘਨੀਏ। ਟਾਈਮ ਪਾਸ ਕਰਨ ਦਾ ਬੜਾ ਘੈਂਟ ਅੰਦਾਜ ਪੇਸ਼ੇ-ਖਿਦਮਤ ਕੀਤਾ ਤੂੰ। ਪਰ ਯਕਦਮ ਕਿਦਾਂ ਕਰ ਲਿਆ ਏਹ ਸੂਨਾਮੀ ਫੈਸਲਾ ਤੂੰ?”
“ਸੋਚਨ, ਵਿਚਾਰਨ ਤੇ ਤੁਹਾਡੇ ਨਾਲ ਸਲਾਹ ਕਰਨ ਦਾ ਟਾਈਮ ਹੀ ਨਹੀਂ ਸੀ। ਬੱਸ ਇੱਕ ਤਾਂ ਸਾਡੇ ਮਨ-ਚਿੱਤ ਬਹੁਤ ਲੱਗਾ, ਮਲੂਕ, ਕੋਮਲ ਤੇ ਲਾਡੂ ਜਿਹਾ, ਰੱਜ ਕੇ ਸੋਹਣਾ-ਸਨੱਖਾ ਐ। ਜਦ ਦੇਖੋਂਗੇ ਤੇ ਫੇਰ ਸਮਝੋਂਗੇ। ਉਪਰੋਂ ਬਿਚਾਰੇ ਬੇਸਹਾਰੇ, ਲੋੜਮੰਦ, ਮਾਸੂਮ, ਨੂੰ ਲੱਗੀ ਨੁਮਾਇਸ਼ ‘ਚ ਕਿਸੇ ਪਾਸਿਓ, ਕਿਸੇ ਕੋਲੋਂ, ਨਾ ਮਾਤਰ ਵੀ ਤਰਜੀਹ ਨਹੀ ਮਿਲ ਰਹੀ ਸੀ। ਮੇਰਾ ਮਨ ਪਸੀਜ ਗਿਆ ਤੇ ਰਹਿੰਦੀ-ਖੂੰਦੀ ਕਸਰ ਜੈਸਮੀਨ ਤੇ ਕੀਰਤ ਦੀ ਦੁਹਾਈ ਨੇ ਪੂਰੀ ਕਰ ਦਿੱਤੀ। ਦੋਨੋਂ ਅੱਡੀਆਂ ਘਸਾਉਣ ਲੱਗ ਪਏ ਪਈ ਘਰ ਲਾਜ਼ਮੀ ਲਿਜਾਨਾ ਨਾਲ ਛੋਟਾ ਭਰਾ ਬਣਾਕੇ ਤੇ ਉਹ ਵੀ ਏਸੇ ਵਾਰੀ। ਤੁਸੀਂ ਆਪ ਤਾਂ ਮੌਜ ਨਾਲ ਓਥੇ ਬੈਠੇ ਪੈਗ ਚਾੜ ਰਹੇ ਔ ਤੇ ਮੈਂ ਕੱਲੀ ਕਿਦਾਂ ਨਿਬੜਦੀ ਹਾਲਾਤ ਨਾਲ; ਆਪੀ ਦੱਸੋ?”
ਪਰ ਮੈਂ ਵੇਲੇ ਦੀ ਨਜਾਕਤ ਨੂੰ ਮਹਿਸੂਸ ਕਰਦਿਆਂ ਦੱਸੋ-ਪੁੱਛੋ ਨੂੰ ਹਾਲ ਦੀ ਘੜੀ ਠੱਪਨ ‘ਚ ਹੀ ਭਲਾਈ ਸਮਝੀ।
ਉਹਤੋਂ ਹਫਤੇ ਕੁ ਬਾਦ ਮੈਂ ਅਮੈਰੀਕਾ ਮੁੜਿਆ ਤਾਂ ਘਰ ‘ਚ ਮੇਰੇ ਪਿੱਛੋਂ ਤਰਸ਼ੀਫ ਲਿਆਏ ਬੱਚੇ ਦੇ ਦਰਸ਼ਨ ਹੋਏ। ਸੱਚੀਂ ਛੋਟਾ ਜਿਹਾ, ਜਮਾਂ ਖਿਡੋਣੇ ਵਾਂਗਰ, ਮਲੋਮੱਲੀ ਮਨ ਮੋਂਹਦਾ ਸੀ। ਕੁੱਲ ਮਿਲਾਕੇ ਬੜੀ ਸੋਹਣੀ ਸੁਗਾਤ ਸੀ ਭਾਂਵੇ ਅਪਨੇ ਨਵੇਂ ਬਣੇ ਭੈਣ-ਭਰਾ ਜੈਸਮੀਨ ਕੀਰਤ ਵਾਂਗ ਬੋਲਦਾ ਨਹੀ ਸੀ। ਮੈਂ ਸੋਚਿਆ ਅਜੇ ਛੋਟਾ ਤਾਂ ਪਰ ਅਸਲ ਇਹ ਅੱਜ ਤੀਕਰ ਨਹੀ ਇਹਨਾਂ ਵਾਂਗ ਬੋਲਿਆ। ਇੱਕ ਵੱਖਰੀ ਕਿਸਮ ਦਾ ਬੱਚਾ ਸੀ ਇਹ। ਵਾਲ ਉਮਰ ਦੇ ਹਿਸਾਬ ਨਾਲ ਬੜੇ ਸੀ, ਤੇ ਕਾਫੀ ਵੱਡੇ ਵੀ। ਤਾਂਹਿਓ ਰੈਨੂੰ ਨੇ ਫਟਾਕ ਨਾਲ ਬੜਾ ਢੁੱਕਵਾਂ ਨਾਂ ਰੱਖ ਤਾ ਸੀ — ਫਲੱਫੀ। ਬੜੇ ਚਾਅ ਤੇ ਜੋਰ-ਸ਼ੋਰ ਨਾਲ ਜਿੰਮੇਵਾਰੀ ਨਿਵਾ ਰਹੀ ਸੀ ਏਸ ਤੀਜੇ ਬੱਚੇ ਦੀ।
ਮੇਰੇ ਆਉਨ ਤੋਂ ਪਹਿਲਾਂ ਫਲੱਫੀ ਲਈ ਡਾਕਟਰ ਕੋਲ ਵੀ ਹੋ ਆਈ ਸੀ। ਉਮਰ ਮੁਨਾਸਿਬ ਲੋੜੀਂਦੇ ਟੀਕੇ ਵਗੈਰਾ ਲਵਾ ਲਏ ਸਨ। ਜਰੂਰਤ ਦਾ ਸਾਰਾ ਸਮਾਨ: ਉਹਦਾ ਬੈਡ, ਬਿਸਤਰਾ, ਸਾਬਨ, ਪੋਡਰ, ਕਪੜਾ-ਲੱਤਾ, ਬਾਕੀ ਨਿੱਕ-ਸੁਕ ਸਭ ਥਾਂ ਸਿਰ ਪੁੱਜ ਚੁੱਕਾ ਸੀ। ਗੱਲ ਕੀ ਹਰ ਲੋੜਮੰਦ ਚੀਜ ਹਾਜਿਰ ਸੀ ਫਲੱਫੀ ਲਈ।
***
ਫਲੱਫੀ ਨੇ ਮੇਰੇ ਚਿਤ ਨੂੰ ਬੇਸ਼ੱਕ ਟੁੰਬਿਆ ਪਰ ਬਾਕੀਆਂ ਵਾਂਗ “ਪਿਹਲੀ ਨਜਰੇ ਪਿਆਰ” ਵਾਲੀ ਦੀਵਾਨਗੀ ਦਾ ਦੌਰਾ ਨਾ ਪਿਆ ਮੈਨੂੰ। ਦੇਖਦੇ-ਦੇਖਦੇ ਫਲੱਫੀ ਬਾਹਰ ਘੁੰਮਣ ਦਾ ਅਮਲੀ ਹੋ ਗਿਆ। ਜਦੋਂ ਮੈਂ ਦਰਾਜ਼ ਵਿੱਚੋਂ ਕਾਰ ਦੀ ਚਾਬੀ, ਪਰਸ ਕੱਢਨੇ ਤਾਂ ਇਹਨੇ ਰੌਲਾ ਚੁੱਕ ਦੇਣਾ। ਭਾਂਵੇ ਘਰ ਵਿੱਚ ਕਿਤੇ ਈ ਹੋਵੇ। ਕਹਿਣਾ ਨਾਲ ਲੈਕੇ ਜਾ। ਹਰ ਥਾਂ ਤਾਂ ਲਿਜਾ ਵੀ ਨਹੀ ਸਕਦਾ ਸੀ ਤੇ ਜੇ ਕਿਤੇ ਨਾਲ ਲਿਜਾਣਾ ਵੀ ਤਾਂ ਟਿਕਾਨੇ ਪਹੁੰਚ ਬਹੁਤਾ ਬੈਠਨ ਨਾ ਦੇਣਾ। ਬਿਨਾਂ ਬੋਲੇ-ਕੁਸਕੇ ਬਹਿਣਾ, ਰੁਕਣਾ ਦੂਬਰ ਕਰ ਦੇਣਾ। ਜਿਵੇਂ ਆਖਦਾ ਹੋਵੇ ਹੁਣ ਗੱਪਿਸਤਾਨ ਨਾ ਵਸਾਓ ਇੱਥੇ। ਮਿਲਣਾ-ਗਿਲਣਾ ਜਿਹੜਾ ਹੋਣਾ ਸੀ ਹੋ ਲਿਆ। ਹਾਲ-ਚਾਲ ਖੁੱਲਾ-ਡੁੱਲਾ ਦੱਸ-ਪੁੱਛ ਈ ਚੁੱਕੇ ਔ। ਬੱਸ ਫੇਰ ਚਲੋ ਮੁੜਿਏ ਘਰ। ਇੱਥੇ ਬੈਠੇ ਐਂਵੀ ਲੱਸੀ ਨਾ ਘੋਲੋ ਹੁਣ। ਅਸਲ ‘ਚ ਉਹਦੀ ਆਤਮਾ ਨੂੰ ਸ਼ਾਂਤੀ, ਖੁਸ਼ੀ, ਘਰ ‘ਚ ਹੀ ਸੀ ਤੇ ਉਹ ਵੀ ਜੱਦ ਉਹਦੇ ਨਾਲ ਅਸੀਂ ਚਾਰਾਂ ਨੇ ਹੋਣਾ। “ਅਪਨੀ ਖੁਸ਼ੀ ਅਪਨੇ ਘਰ — ਅਪਨਿਆਂ ਨਾਲ,” ਉਹਦੀ ਜਿੰਦਗੀ ਦਾ ਜਿਵੇਂ ਅਦਰਸ਼ ਸੀ।
ਪਹਿਲਾਂ ਸਵੇਰੇ ਉਹਨੇ ਝਾਕਨਾ ਕੋਈ ਮੈਨੂੰ ਬਾਹਰ ਲਿਜਾਵੇ । ਏਹੀ ਝਾਕ ਤਕਾਲਾਂ ਨੂੰ ਹੋਣੀ ਉਹਦੀ। ਹਫਤੇ ਦੇ ਦਿਨਾਂ ਦੇ ਹਿਸਾਬ ਸਿਰ ਸਵੇਰੇ ਸਾਰਿਆਂ ਨੇ ਜਾਂ ਤੇ ਲੰਬੀਆਂ ਤਾਨ ਕੇ ਸੁੱਤੇ ਹੋਣਾ ਜਾਂ ਫੇਰ ਸਕੂਲ ਜਾਣ ਵਾਸਤੇ ਚਹੋਲਰ ਪਿਆ ਹੋਣਾ। ਸ਼ਾਮ ਨੂੰ ਵੈਸੇ ਈ ਰੁਝੇਵਿਆਂ ਦੀ ਪਰਲੋ ਨੇ ਲਪੇਟੇ ਹੋਣੇ ਸਾਰੇ। ਉੱਪਰੋਂ ਸਿਆਲਾਂ ਵਿੱਚ ਰੈਨੂੰ ਤੇ ਨਿਆਣਿਆਂ ਨੂੰ ਬਰਫੀਲੀਆਂ ਹਵਾਵਾਂ ਤੇ ਬਰਫ ਨੇ ਅੰਦਰ ਜਮਾਈ ਰੱਖਨਾ। ਗਰਮੀਆਂ ਦੀਆਂ ਤਿੰਨ ਮਹੀਨੇ ਦੀਆਂ ਛੁੱਟੀਆਂ ਵਿੱਚ ਇੰਨਾਂ ਤਿੰਨਾਂ ਨੇ ਦੇਰ ਰਾਤ ਤੱਕ ਸੌਣਾ ਨਹੀ ਤੇ ਦੁਪਿਹਰ ਤੱਕ ਉੱਠਨਾ ਨਹੀ। ਆਖਿਰ ਹੋਇਆ ਇਹ ਕੀ ਘੁਮਾਕੜ ਫਲੱਫੀ ਸਿੰਘ ਜੀ ਨੇ ਅਪਨੇ ਚਾਅ ਪੂਰਤੀ ਲਈ ਮੇਰੀ ਸਵੇਰ-ਸ਼ਾਮ ਦੀ ਸੈਰ ਸ਼ੁਰੂ ਕਰਾ ਦਿੱਤੀ।
ਜੇ ਮੈਂ ਘਰ ਬੈਠੇ ਨੇ ਕਿਤੇ ਸੈਰ ਲਈ ਲੇਟ ਹੋ ਜਾਣਾ ਜਾਂ ਭੁੱਲ ਜਾਨਾ ਤਾਂ ਫਲੱਫੀ ਨੇ ਮੇਰੀਆਂ ਲੱਤਾਂ ਦੇ ਸਹਾਰੇ ਖੜੇ ਹੋਕੇ ਮੈਨੂੰ ਪਿਆਰ ‘ਚ ਭਹਿ ਕੇ ਪੋਲਾ ਜਿਹਾ ਥਾਪੜਾ ਕਰਨਾ ਯਾਦ ਕਰਾਉਨ ਨੂੰ। ਮੇਰੇ ਘਰ ਹੁੰਦਿਆ ਉਹਨੇ ਕਿਸੇ ਹੋਰ ਨਾਲ ਬਿਲਕੁਲ ਨਾ ਜਾਣਾ। ਮੈਂ ਕਹਿਣਾ ਵੀ, “ਪੁੱਤ ਮੰਮੀ ਨਾਲ ਘੁੰਮਿਆ ਡੈਡੀ ਨੂੰ ਆਰਾਮ ਕਰ ਲੈਣ ਦੇ ਦੋ ਘੜੀ।” ਪਰ ਨਾ; ਜਿੱਦ ਨਾਲ ਗਲੀਚੇ ਤੇ ਅੜ ਕੇ ਬਹਿ ਜਾਣਾ। ਹਾਂ ਜੇ ਕਿਤੇ ਮੈ ਆਲਸੀ ਨਹੀਂ ਪਰ ਸੱਚੀ ਥੱਕਿਆ ਹੋਣਾ ਜਾਂ ਮੇਰਾ ਕੋਈ ਟਕਾ ਢਿੱਲਾ ਹੋਣਾ ਤਾਂ ਆਪੇ ਬਖਸ਼ ਦਿੰਦਾ ਸੀ ਮੈਨੂੰ। ਖਰੇ ਕਿਦਾਂ ਆਪੇ ਬੁੱਝ ਲੈਂਦਾ ਸੀ। ਤਦ ਜਿਆਦਾ ਰੈਨੂੰ ਨਾਲ ਜਾਂ ਕਿਤੇ-ਕਿਤੇ ਜੈਸਮੀਨ, ਕੀਰਤ ਨਾਲ ਵੀ ਚਲੇ ਜਾਣਾ। ਨਹੀ ਤਾਂ ਉਸਤਾਦ ਜੀ ਨੇ ਸਪੱਸ਼ਟ ਜੱਗ ਜਾਹਿਰ ਕੀਤਾ ਹੋਇਆ ਸੀ ਕਿ ਬਾਹਰ ਵੀ ਜਾਣਾ ਪਰ ਜਾਣਾ ਵੀ ਡੈਡੀ ਨਾਲ ਈ ਆ।
ਅੱਛਾ ਇਹਦੀ ਅੰਗਰੇਜ਼ ਦੀ ਜਵਾਕ ਹੁੰਦੇ ਤੋਂ ਇੱਕ ਬੜੀ ਨਿਆਰੀ ਆਦਤ ਸੀ। ਉਹ ਸੀ ਇਹਦਾ ਹਾਂ ‘ਚ ਹੁੰਗਾਰਾ ਭਰਨ ਦਾ ਅਦਭੁਤ ਅੰਦਾਜ਼। ਪੈਰਾਂ ਭਰ ਛਾਲ ਮਾਰਕੇ ਇਦਾਂ ਗੇੜਾ ਖਾਣਾ ਜਿਵੇਂ ਕਿੱਕਲੀ ਪਾਉਨ ਲੱਗਾ ਹੋਵੇ ਜਾਂ ਝੂਮਰ ਜਾਂ ਨਾਟੀ ਕਰਨ ਲੱਗਾ ਹੋਵੇ। ਜਿਦਾਂ ਕਿਸੇ ਨੇ ਚਾਬੀ ਵਾਲਾ ਖਿਡੌਣਾ ਮਾੜੀ ਜਿਹੀ ਚਾਬੀ ਭਰਕੇ ਛੱਡਿਆ ਹੋਵੇ। ਫਲੱਫੀ ਬਾਹਰ ਜਾਣਾ? ਪੁੱਤ ਚਿਕਨ ਖਾਨਾ? ਫਿਸ਼ ਖਾਨੀ? ਪਾਣੀ ਪੀਣਾ? ਸ਼ੁੱਸ਼ੂ ਕਰਨਾ? ਪੋਟੀ ਆਈ ਆ? ਜੇ ਹਾਂ ਏ ਤਾਂ ਲਾਟੂ ਵਾਂਗ ਘੁੰਮ ਜਾਣਾ।
ਮੇਰੇ ਨਾਲ ਉਹਦੀ ਨੇੜਤਾ ਦੀ ਅਸਲ ਵਜਹ ਹੋਰ ਵੀ ਸੀ। ਘਰਦਾ ਹੋਰ ਕੋਈ ਵੀ ਉਹਨੂੰ ਦੇਸੀ ਰੋਟੀ, ਮੁਰਗਾ, ਸਬਜੀ ਬਗੈਰਾ ਨਹੀ ਖਿਲਾਉਂਦਾ ਸੀ। ਰੈਨੂੰ ਨੇ ਉਹਦੇ ਲਈ ਅਲੱਗ ਈ ਅੰਗਰੇਜੀ ਖੁਰਾਕਾਂ ਦੇ ਡੱਬੇ ਲਿਆਕੇ ਰੱਖੇ ਹੋਏ ਸੀ ਤੇ ਬੱਸ ਮੇਮਾਂ ਦੀ ਰੀਸੇ ਉਹੀ ਖਿਲਾਉਂਦੀ। ਸੱਚੀ ਵੀ ਸੀ ਆਪਨੀ ਥਾਂ ਤੇ ਕਿਉਂਕਿ ਡਾਕਟਰਾਂ ਦੀ ਏਹਿਓ ਸਖਤ ਹਦਾਇਤ ਸੀ। ਮੈ ਹੀ ਇਸ ਮਹਿਕਮੇ ‘ਚ ਇੱਕ ਮਾਤਰ ਸਹਾਰਾ ਸੀ ਉਹਦਾ ਗਰੀਬ ਦਾ। ਕਬਾਬ, ਮੱਛੀ ਪਕੋੜੇ, ਅੰਡੇ, ਜਿੰਗਾ, ਰੋਟੀ — ਪਰ ਹੋਵੇ ਤਾਜ਼ੀ ਤੇ ਦੇਸੀ ਘਿਓ ‘ਚ ਚੋਪੜੀ — ਕਦੇ ਸ਼ਰੇਆਮ ਤੇ ਕਦੇ ਕੁੜਕੁੜ ਤੋਂ ਡਰਦੇ ਨੇ ਲੁੱਕੋ ਕੇ ਖਵਾ ਦੇਣੀ। ਮੈਂ ਰੈਨੂੰ ਨੂੰ ਹੱਸਨਾ, “ਵੱਡੇ ਨਿਆਨਿਆਂ ਨਾਲੋਂ ਜਿਆਦਾ ਪੰਜਾਬੀ ਤੇ ਸਾਡਾ ਇਹ ਛੋਟਾ ਏ।”
ਚਾਹੇ ਕੀਰਤ, ਜੈਸਮੀਨ ਵੀ ਅਮੈਰੀਕਾ ਹੀ ਜੰਮੇ ਸੀ ਪਰ ਰੈਨੂੰ ਨੇ ਕਹਿਣਾ ਇਹ ਅਸਲੀ ਅਮੈਰਿਕਨ ਐ। ਇਹਨੂੰ ਜੰਮਨ ਵਾਲੇ ਮਾਪੇ ਵਿ ਅਮੈਰੀਕਨ ਸੀਗੇ। ਪਰ ਫਲੱਫੀ ਪਿਓ ਦੇ ਪੁੱਤ ਨੇ ਡੱਬੇ, ਥੈਲੇ ਦੀ ਖੁਰਾਕ ਨੂੰ ਮੂੰਹ ਨਾ ਲਾਉਨਾ। ਹਾਂ ਰੋਟੀ ਤੋਂ ਬਾਦ ਡੱਬਿਆਂ ਵਾਲੀ ਗਜ਼ਾ (ਟਰੀਟ) ਦਾ ਰੱਜਕੇ ਸ਼ੋਕੀਨ ਸੀ। ਮੈਂ ਜਾਂ ਰੈਨੂੰ ਨੇ ਜਦੋਂ ਵੀ ਘਰੋਂ ਬਾਹਰ ਜਾਣਾ, ਤੇ ਜੇ ਫਲੱਫੀ ਸਾਡੇ ਨਾਲ ਨਹੀ ਜਾ ਰਿਹਾ, ਟਰੀਟ ਦੇਣੀ ਹੀ ਪੈਂਦੀ ਸੀ ਸਾਨੂੰ ਉਹਨੂੰ ਪਤਿਆਉਨ ਲਈ। ਟਾਈਮ ਨਾਲ ਸਾਡਾ ਬਾਹਰੋਂ ਆਉਨਾ ਵੀ ਇਸੇ ਅਮਲ ਦਾ ਹਿੱਸਾ ਬਣਾ ਲਿਆ ਕਾਕਾ ਜੀ ਨੇ। ਤੇ ਵਖਵੇ-ਵਖਵੇ ਨਾਲ ਇਹ ਵਿਸਥਾਰ ਹੁੰਦਾ ਹੀ ਰਿਹਾ।
ਅੱਛਾ, ਹਾਂ! ਮੇਰੇ ਨਾਲ ਈ ਨਹੀਂ ਫਲੱਫੀ ਨੇ ਘਰ ‘ਚ ਹਰੇਕ ਨਾਲ ਵਿਲੱਖਣਾ ਸਾਕ ਥਾਪਇਆ ਹੋਇਆ ਸੀ। ਕਿਸੇ ਵੀ ਦੁੱਖ-ਸੰਤਾਪ-ਬਿਮਾਰੀ ‘ਚ ਰੈਨੂੰ ਕੋਲ ਈ ਜਾਣਾ ਇਹਨੇ। ਜੇ ਮੈਂ ਸੌ ਗਿਆ ਜਾਂ ਹੋਰ ਕਿਸੇ ਕਾਰਨ ਨੇੜੇ-ਤੇੜੇ ਨਹੀਂ ਆਂ ਤਾਂ ਉਹਨੇ ਕੀਰਤ ਕੋਲ ਉਹਦੇ ਕਮਰੇ ‘ਚ ਚਲੇ ਜਾਣਾ ਖਾਨ-ਪੀਨ ਲਈ ਮੰਗਨ ਨੂੰ। ਜਦ ਖੇਲਨਾ ਹੋਵੇ, ਲਾਡੀਆਂ ਕਰਨੀਆਂ ਹੋਣ ਤਾਂ ਵੀ। ਬਹੁਤੀ ਵਾਰ ਕੀਰਤ ਦੀ ਧੰਨ-ਧੰਨ ਵੀ ਕਰਾ ਦੇਣੀ ਸਤਾ-ਸਤਾ ਕੇ। ਸਾਨੂੰ ਜਾਣਾ ਪੈਂਦਾ ਸੀ ਦੋਹਾਂ ਨੂੰ ਹਟਾਉਨ ਲਈ ਜਾਂ ਸੁਲਹ ਕਰਾਉਨ ਲਈ। ਵੈਸੇ ਇਹਦਾ ਕੁੜੀ ਨਾਲ ਕੋਈ ਰੋਜ਼-ਮੱਰਾ ਲੈਣ-ਦੇਣ ਨਹੀਂ ਸੀ ਜਦੋਂ ਵੀ ਜੈਸਮੀਨ ਨੂੰ ਰੈਨੂੰ ਤੋਂ ਝਿੜਕਾਂ ਪੈਦੀਆ ਹੋਣੀਆਂ ਤਾਂ ਇਹਨੇ ਕਿਤੋਂ ਪੑਗਟ ਹੋਕੇ ਜਾਕੇ ਉਹਦੇ ਨਾਲ ਬਹਿ, ਖਲੋ ਜਾਣਾ। ਕਈ ਸਾਲਾਂ ਦੇ ਇਸ ਚਲਦੇ ਸਿਲਸਿਲੇ ਦਾ ਇੱਕ ਦਿਨ ਜਿਕਰ ਹੋ ਗਿਆ। ਤਾ ਜੈਸਮੀਨ ਨੇ ਦੱਸਿਆ, “ਜੇ ਕਿਤੇ ਕਿਸੇ ਵੀ ਗੱਲੋਂ ਮੈਂ ਡਾਊਨ ਫੀਲ ਕਰਦੀ ਆਂ, ਮੇਰਾ ਮਨ-ਚਿੱਤ ਘਾਊਂ-ਮਾਊਂ ਆ, ਤੁਸੀਂ ਮੀਨ ਸੀ ਮੇਰੇ ਨਾਲ ਜਾਂ ਕੀਰਤ ਨੇ ਅਪਨਾ ਮਾਹੌਲ ਪਾਇਆ ਹੋਵੇ ਤਾਂ ਮੇਰੇ ਕਮਰੇ ‘ਚ ਵੜਕੇ ਨਾਲ ਆ ਬਹਿੰਦਾ। ਜੇ ਮੈਂ ਰੋਂਦੀ ਹੌਵਾਂ ਤਾਂ ਗੋਦੀ ਵਿੱਚ ਆ ਜਾਂਦਾ ਤੇ ਬਾਦ ‘ਚ ਨਾਲ ਸੋ ਜਾਂਦਾ ਮੇਰੇ।”
ਕਈ ਚਿਰ ਸਾਡੇ ਮਿਲਣ-ਗਿਲਣ ਵਾਲੇ ਸਾਰਿਆਂ ਨੂੰ ਨਹੀ ਪਤਾ ਲੱਗਾ ਏਸ “ਗੂਡ ਨਿਊਜ਼” ਦਾ। ਇਹਨੀ ਦਿਨੀਂ ਘਰ ਸਾਡੇ ਕਿਸੇ ਵਜਹ ਜਾਂ ਬੇਵਜਹ ਇੱਕ ਵੀਕਐਂਡ ਨੂੰ ਪਾਰਟੀ ਭੱਖੀ ਹੋਈ ਸੀ। ਚਲਦੇ ਰੌਣਕ ਮੇਲੇ ਵਿੱਚ ਮੈਂ ਨਜਰ ਫੇਰੀ ਤਾਂ ਫਲੱਫੀ ਕਿਤੇ ਨਾ ਦਿੱਸੇ। ਕੀਰਤ ਨੂੰ ਪੁੱਛਿਆ ਤਾਂ ਉਹਨੇ ਅਪਨੇ ਤਕੀਆ-ਕਲਾਮ ਮੋਂਡੇ ਚੱਕ ਤੇ ਜਵਾਬ ਵਿੱਚ। ਫੇਰ ਮੈ ਰੈਨੂੰ ਨੂੰ ਵਾਜ ਮਾਰੀ, “ਮੁੰਡਾ ਕਿੱਥੇ ਆ?” ਮੇਰੇ ਕੋਲ ਖੜਾ ਪਾਰਟੀ ‘ਚ ਆਇਆ ਪਰਮਿੰਦਰ ਕੀਰਤ ਵਲ ਇਸ਼ਾਰਾ ਕਰਕੇ ਕਹਿੰਦਾ, “ਸਾਹਮਣੇ ਤਾਂ ਖੜਾ! ਅੱਜ ਤਾਂ ਸੁੱਖ ਨਾਲ ਸਾਜਰੇ ਤੋਂ ਈ ਗੱਡੀ ਗੇਰ ‘ਚ ਪਾਈ ਲੱਗਦੀ ਆ।”
ਫਲੱਫੀ ਕਰਕੇ ਸ਼ੁਰੂ ਹੋਈ ਮੇਰੀ ਸਵੇਰ-ਸ਼ਾਮ ਦੀ ਸੈਰ ਨੇ ਡਵੱਲੈਪਮੈਂਟ (ਮਹੱਲੇ) ਵਿੱਚ ਮੇਰੀ ਸ਼ਨਾਖਤ ਤੇ ਅਕਸ ਹੀ ਬਦਲ ਤੇ। ਤੁਰੇ ਜਾਂਦੇ ਨੇ ਮੈਂ ਲੰਘਦੇ-ਵੜਦੇ ਹਰੇਕ ਨਾਲ ਹੱਥ ਚੱਕ ਕੇ ਹੈਲੋ-ਹਾਏ ਕਰਨੀ ਭਾਂਵੇ ਉਹ ਪੈਦਲ ਜਾਂਦਾ-ਜਾਂਦੀ ਸੀ ਜਾਂ ਕਾਰ ‘ਚ ਹੋਵੇ। ਕੁੱਛ ਕੁ ਤਾਂ ਰੋਜ਼ਾਨਾ ਜਾਂ ਲੱਗਭਗ ਰੋਜ਼ਾਨਾ ਮੇਰੇ ਵਾਂਗ ਤੁਰਦੇ-ਫਿਰਦੇ ਟੱਕਰਦੇ ਰਹਿੰਦੇ ਸਨ। ਇੰਨਾਂ ਵਿੱਚੋਂ ਦੋ ਜੋੜੇ ਸੀ, ਇੱਕ ਅੱਧਖੜ ਗੋਰਾ ਸੀ, ਜਾਂ ਅਪਨੇ ਕੁੱਤਿਆਂ ਨਾਲ ਟਹਿਲਨ ਵਾਲੇ ਗੈਰੀ, ਜੈਰੀ ਤੇ ਕੁੱਛ ਹੋਰ।
ਇੱਕ ਦਫਾ ਮੇਰੇ ਗੁਆਂਢੀ ਗਰੈਗ ਚਾਲਮਰ ਦੇ ਮੁੰਡੇ ਨੇਟ ਦੀ ਹਾਈਸਕੂਲ ਗਰੈਜੂਸ਼ਨ ਦੀ ਦੁਪਿਹਾਰੇ ਪਾਰਟੀ ਚਲ ਰਹੀ ਸੀ ਉਹਨੇ ਦੇ ਮਗਰਲੇ ਵਿਹੜੇ ‘ਚ। ਜਦ ਮੈਂ ਸਾਡੇ ਦੇਸੀਆਂ ਦੇ ਲਚਕਦਾਰ ਟਾਈਮ ਹਿਸਾਬ ਨਾਲ ਘੰਟੇ-ਡੇਢ ਮਗਰੋਂ ਪਹੁੰਚਿਆ ਤਾਂ ਪਿੱਛੇ ਡੈਕ ਤੇ ਬੈਠੇ ਗੈਸਟਾਂ ਨਾਲ ਗੱਲੀਂ ਪੈ ਗਿਆ।
“ਤੂੰ ਚੈਰਨਜੀਡ ਏਂ; ਹੈ ਨਾ?” ਮੈਂ ਚਮੇਲੀ ਦੇ ਫੁੱਲ ਵਾਂਗ ਸੋਹਣੀ ਤੇ ਮਹਿਕਦੀ ਅਨਜਾਨ ਗੋਰੀ ਨੂੰ ਹੱਥ ‘ਚ ਵਾਈਨ ਦਾ ਗਿਲਾਸ ਫੜੀ ਖੜੀ ਦੇਖ ਕੇ ਬਦੋਬੱਦੀ ਮੁਸਕਰਾ ਪਿਆ।
“ਮੈਂ ਅੰਦਰ ਮੇਜਬਾਨ ਜੈਨੀ(ਫਰ) ਨੂੰ ਪੁੱਛ ਰਹੀ ਸੀ ਪਈ ਓਹ ਡੈਕ ਤੇ ਖਲੋਤੇ ਸੱਜਨ ਦਾ ਨਾਂ ਕੀ ਏ ਭਲਾ? ਉਹਨੇ ਦੱਸਿਆ ਚਰਨਜੀਡ…ਠੀਕ ਤਾਂ ਕਹਿ ਰਹੀਂ ਆਂ ਨਾ ਮੈਂ?…ਮੈ ਜੈਨੀ ਨੂੰ ਦੱਸਿਆ ਮੈਨੂੰ ਰੋਜ਼ ਤੁਰਿਆ ਜਾਂਦਾ ਮਿਲਦਾ ਅਪਣੇ ਛੋਟੇ ਜਿਹੇ, ਪਿਆਰੇ ਜਿਹੇ ਸਾਥੀ ਨਾਲ। ਮੇਰੇ ਵਾਂਕਨ ਨਿੱਤ ਪਤਾ ਨਹੀ ਕਿੰਨੇ ਹੋਰਾਂ ਨੂੰ ਹੱਥ ਚੱਕ ਕੇ ਖੁਸ਼ ਕਰਦਾ। ਮੈਂ ਇਸ ਪੱਗ ਵਾਲੇ ਸੈਂਟਾ-ਕਲੌਜ ਨੂੰ ਜਾਕੇ ਜੱਫੀ ਪਾਉਨੀ ਏ, ਕੋਈ ਸਿਆਪਾ ਤਾਂ ਨਹੀ ਪਾ ਜਊ?”
ਪਤਾ ਨਹੀਂ ਲੋਕ ਕਿਉਂ ਕਹਿੰਦੇ ਨੇ ਰੱਬ ਦੇ ਘਰ ਦੇਰ ਏ। ਯਾਰ ਹੁਣੀ ਤਾਂ ਝੱਟ ਦੇਣੀ ਖੜੱਪੇ ਸੱਪ ਵਾਂਗ ਬਾਹਵਾਂ ਫੈਲਾ ਤੀਆਂ ਤੇ ਮਹਿਕਦੀ-ਦਹਿਕਦੀ ਚਮੇਲੀ ਹਿੱਕ ਨਾਲ ਲਾ ਲਾਈ।
***
ਫਾਸਟ-ਫਾਰਵਡ ਨੌ ਸਾਲ। ਮੈਂ ਅਪਨੀ ਇੰਜਨੀਅਰਿੰਗ ਦੀ ਜਮਾਤ ਦੀ ਸਿਲਵਰ ਜੁਬਲੀ ਦਾ ਆਯੋਜਨ ਜੁਲਾਈ 2018 ਦੇ ਪਹਿਲੇ ਚਾਰ ਦਿਨ ਵੈਨਕੂਵਰ ਕੀਤਾ ਹੋਇਆ ਸੀ। ਦੋ ਜੁਲਾਈ 2018 ਦੀ ਸਵੇਰੇ ਮੈਂ ਰੇਨੂੰ, ਜੈਸਮੀਨ ਤੇ ਕੀਰਤ ਨਾਲ ਵੈਨਕੂਵਰ ਹੋਟਲ ਵਿੱਚ ਸੁੱਤਾ ਪਿਆ ਸੀ ਜਦੋਂ ਮੇਰਾ ਫੋਨ ਵੱਜਾ। ਮੈਂ ਸੁੱਤੇ-ਗਲਾਂਦੇ ਨੇ ਮੇਜ ਤੇ ਪਿਆ ਫੋਨ ਚੱਕਿਆ, ਦੇਖਿਆ ਤਾਂ ਸਾਡੇ ਡੈਲਾਵੇਅਰ ਦਾ ਅਨਪਛਾਤਾ ਨੰਬਰ ਸੀ। ਥਾਂਏ ਉਸਲੇ ਸਾਢੇ ਚਾਰ ਵਜੇ ਸੀ। ਡੈਲਾਵੇਅਰ ਤਿੰਨ ਘੰਟੇ ਗਾਹਾਂ ਸੀ ਉੱਥੋਂ ਮਤਲਬ ਫੋਨ ਕਰਨ ਵਾਲੇ ਦੇ ਸਾਢੇ-ਸੱਤ ਦਾ ਟਾਈਮ ਸੀ। ਮੈ ਚੱਕਰ ‘ਚ ਪੈ ਗਿਆ। ਐਨੇ ਤੜਕੇ ਕੌਣ ਹੋ ਸਕਦਾ? ਸੁੱਖ ਵੀ ਹੋਵੇ।
“ਯੈਸ,” ਮੈਂ ਹੋਲੀ ਜਿਹੀ ਫੋਨ ਚੱਕ ਕੇ ਕਿਹਾ।
“ਮਿਸਟਰ ਮਿਨਹਾਸ, ਸ਼ੋਅਨ ਆਂ ਮੈ ਏਧਰ, ਹੈਨਾ ਦੇ ਕੈਨਲ ਤੋਂ। ਤੁਹਾਡਾ ਕੀ ਹਾਲ ਏ,” ਫੋਨ ਕਰਨ ਵਾਲਾ ਗੋਰਾ ਬੋਲਿਆ।
ਮੇਰੇ ਦਿਮਾਗ ਦੀਆਂ ਫਿਰਕੀਆਂ ਘੁੰਮ ਗਈਆਂ। ਤੇਜੀ ਨਾਲ ਸੋਚਨ ਲੱਗਾ ਕਿ ਫਲੱਫੀ ਬਾਰੇ ਏਹ ਕੀ ਦੱਸਨ ਨੂੰ ਫੋਨ ਕਰ ਰਿਹਾ। ਆਉਨ ਤੋਂ ਪਹਿਲਾਂ ਮੈਂ ਈ ਫਲੱਫੀ ਨੂੰ ਇਹਦੀ ਤੀਂਵੀ ਹੈਨਾ ਦੇ ਨਾਂ ਤੇ ਬਣੇ ਕੁੱਤੇਖਾਨੇ ਵਿੱਚ ਛੱਡਕੇ ਆਇਆ ਸੀ। ਕਈ ਵਾਰ ਪਹਿਲਾਂ ਵਾਂਗ ਜਦ ਵੀ ਅਸੀਂ ਹਵਾਈ ਸਫਰ ‘ਚ ਦੂਰ ਜਾਂਦੇ ਸੀ। ਕਾਰ ‘ਚ ਅਮਰੀਕਾ-ਕੈਨੇਡਾ ਦੇ ਤੋਰੇ-ਫੇਰੇ ‘ਚ ਫਲੱਫੀ ਸਾਡੇ ਕਈ ਵਾਰ ਗਿਆ ਸੀ। ਲਗਾਤਾਰ ਹਜਾਰਾਂ ਮੀਲ ਦੀਆਂ ਝਾਟੀਆਂ ਕੀਤੀਆਂ ਬਰਖੁਰਦਾਰ ਨੇ ਸਾਡੇ ਨਾਲ। ਪਾਲਤੂ-ਜਾਨਵਰ ਦੋਸਤਾਨਾ ਹੋਟਲਾਂ ਵਿੱਚ ਰਹਿਣਾ ਅਸੀਂ ਇਹਨਾਂ ਤੋਰਿਆ-ਫੇਰਿਆਂ ਦੌਰਾਨ।
“ਮੈਨੂੰ ਪਤਾ ਨਹੀਂ ਕਿਦਾਂ ਦੱਸਾਂ, ਜਦ ਅੱਜ ਸਵੇਰੇ, ਮਤਲਬ ਹੁਣੇ, ਅਸੀਂ ਕੈਨਲ ‘ਚ ਗਏ ਆਂ ਤਾਂ ਫਲੱਫੀ ਲਿਟਿਆ ਪਿਆ ਸੀ। ਮਾਸਾ ਵੀ ਨਹੀ ਹਿਲਆ-ਜੁੱਲਿਆ। ਜਦ ਅਸੀਂ ਹੱਥ ਨਾਲ ਹਿਲਾਇਆ ਤਦ ਵੀ ਨਹੀ। ਘਬਰਾ ਕੇ ਦੇਖਿਆ ਤਾਂ ਉਹਦੇ ਸਾਹ ਈ ਨਹੀਂ ਚਲ ਰਹੇ ਸੀ। ਪਤਾ ਨਹੀ ਹੋਰ ਕੀ ਕਹਿਵਾਂ। ਬੱਸ! ਫਲੱਫੀ ਹੁਣ ਨਹੀ ਰਿਹਾ।” ਸ਼ੋਅਨ ਇਹ ਕਹਿਕੇ ਖੜ ਗਿਆ। ਸ਼ਾਇਦ ਮੇਰਾ ਪਰਤੀਕਰਮ ਉਡੀਕਦਾ ਸੀ। ਇਧਰ ਮੈ ਬੋਲੇ ਬੁੱਗ ਵਾਂਗ ਅੱਖਾ ਟੱਡੀ ਕੰਨ ਨੂੰ ਫੋਨ ਲਾਈ ਬੈਠਾ ਸੀ ।
“ਮੈਂ ਸਮਝ ਸਕਦਾਂ ਕਿੰਨਾ ਵੱਡਾ ਤੇ ਦੁਖਦਈ ਏ ਇਹ ਹਾਦਸਾ ਸਾਡੇ ਸਾਰਿਆਂ ਲਈ; ਖਾਸ ਤੌਰ ਤੇ ਤੁਹਾਡੇ ਸਾਰੇ ਪਰਿਵਾਰ ਲਈ। ਮੈਂ ਤੁਹਾਡੇ ਫਲੱਫੀ ਵਾਲੇ ਡਾਕਟਰ ਨੂੰ ਇਤਲਾਹ ਕਰ ਦਿੱਤੀ ਆ ਤੇ ਉਹ ਤੁਹਾਡੇ ਆਉਣ ਤੱਕ ਫਲੱਫੀ ਦੀ ਦੇਹ ਨੂੰ ਫਰੀ ਵਿੱਚ ਹਫਾਜਤ ਨਾਲ ਰੈਫਰੀਜਰੇਸ਼ਨ ਵਿੱਚ ਰੱਖਨਗੇ।”
ਮੇਰਾ ਕਲੇਜਾ ਮੂੰਹ ‘ਚ ਆ ਗਿਆ।
“ਰਾਤੀਂ ਠੀਕ ਸੀ ਫਲੱਫੂ?” ਮੇਰੇ ਮੂੰਹ ਵਿੱਚੋਂ ਬਸ ਇਹੇ ਈ ਨਿਕਲਿਆ।
“ਹਾਂਜੀ, ਬਿਲਕੁਲ, ਕਲ ਅਸੀਂ ਸਾਢੇ ਸੱਤ ਵਜੇ ਬਾਹਰ ਘੁਮਾਇਆ ਸੀ ਉਹਨੂੰ; ਬੜਾ ਸੋਹਣਾ ਸੀ। ਜਿਦਾਂ ਆਮ ਹੁੰਦਾ, ਹਮੇਸ਼ਾ ਵਾਂਗ। ਜਦੋਂ ਪਰਤੇ ਤੱਦ ਵੀ।”
ਮੈਂ ਫੋਨ ਬੰਦ ਕਰਕੇ ਮੂੰਹ ਚੱਕਿਆ ਤਾਂ ਦੁਪਿਹਾਰੇ ਅੱਖਾਂ ਖੋਲਣ ਵਾਲੇ ਰੈਨੂੰ ਤੇ ਨਿਆਣੇ ਗੋਡਿਆਂ ਭਾਰ ਬੈਠੇ ਇੱਕਟਕ ਮੇਰੇ ਕੰਨੀ ਦੇਖ ਰਹੇ ਸਨ। ਖਟਕਾ ਤਾਂ ਸੀ ਹੀ ਤਿੰਨਾਂ ਨੂੰ ਮੇਰੇ ਪੁਸ਼ਟੀ ਕਰਦਿਆਂ ਸਾਰ ਬੁੱਬਾਂ ਮਾਰ ਰੌਣ ਲੱਗ ਪਏ। ਹਜੇ ਤੱਕ ਨਹੀ ਅੱਖਾਂ ਸੁੱਕੀਆਂ ਰੈਨੂੰ ਤੇ ਕੀਰਤ ਦੀਆਂ
ਜੁਲਾਈ ਦੇ ਮੁੰਢਲੇ ਕੁਝ ਦਿਨ ਗਰਮੀ ਜੋਰਾਂ ਦੀ ਪਊਗੀ ਇਹ ਪਤਾ ਸੀ ਸਾਨੂੰ। ਇਸੇ ਕਰਕੇ ਮੈਂ 30 ਜੂਨ ਨੂੰ ਛੱਡਨ ਜਾਨ ਤੋਂ ਚਾਰ ਕੁ ਦਿਨ ਪਹਿਲਾਂ ਹੈਨਾ ਨਾਲ ਫੋਨ ਤੇ ਗੱਲ ਵੀ ਕੀਤੀ ਸੀ।
“ਹੈਨਾ ਅਸੀਂ ਵੈਨਕੂਵਰ ਜਾਣਾ ਹਫਤੇ ਲਈ, 1-8 ਜੁਲਾਈ ਤੀਕਰ। ਫਲੱਫੀ ਨੂੰ ਛੱਡ ਸਕਦੇ ਆਂ ਉੱਦੋਂ ਤੇਰੇ ਕੋਲ?”
“ਯੈਸ, ਜਰੂਰ, ਕਿਉਂ ਨਹੀਂ! ਚੰਗਾ ਲੱਗੂ ਫਲੱਫੀ ਨੂੰ ਦੁਬਾਰਾ ਮਿਲਕੇ।”
“ਇੱਕ ਗੱਲ, ਜਿਦਾਂ ਤੂੰ ਜਾਣਦੀ ਆਂ ਗਰਮੀ ਤੇ ਫਲੱਫੀ ਦੀ ਉੱਕਾ ਨਹੀ ਨਿਭਦੀ ਤੇ ਉਪਰੋਂ ਉਹ ਦਿਨ ਮੌਸਮ ਰਿਪੋਟਾਂ ਦੇ ਹਿਸਾਬ ਨਾਲ ਪੂਰੀ ਗਰਮੀ ਦੇ ਹੋਣੇ ਨੇ। ਤੁਹਾਡੀ ਕੂਲਿੰਗ ਬਗੈਰਾ ਤਾਂ ਵਧੀਆ ਕੰਮ ਕਰਦੀ ਆ?’
“ਮੈ ਤੁਹਾਡੇ ਫਿਕਰ ਨੂੰ ਚੰਗੀ ਤਰਾਂ ਸਮਜ਼ ਸਕਦੀ ਆਂ। ਫਲੱਫੀ ਦੀ ਵੀਜਿੰਗ ਦੀ ਤਕਲੀਫ ਕਰਕੇ ਜੋਰਚੀਂ ਸਾਹ ਲੈਂਦਾ ਗਰਮੀ ਵਿੱਚ ਜਾਂ ਜੱਦ ਥੱਕਿਆ ਹੋਵੇ ਮੈਨੂੰ ਚੇਤਾ। ਤਾਂਹਿਓ ਗਰਮੀ ਇਹਦੇ ਅਨਕੂਲ ਨਹੀਂ ਪਰ ਤੁਸੀਂ ਭੋਰਾ ਵੀ ਫਿਕਰ ਨਾ ਕਰੋ। ਸਾਡੀ ਕੂਲਿੰਗ ਟਨਾ-ਟਨ ਏ, ਹਾਲੇ ਭਲਕੇ ਤਾਂ ਬਦਲੀ ਆ।”
“ਜੇ ਅਸੀਂ ਇੱਕ ਫਰਸ਼ ਵਾਲਾ ਪੱਖਾ ਖਾਸ ਕਰਕੇ ਫਲੱਫੀ ਲਈ ਦੇ ਜਾਈਏ ਤਾਂ ਤੁਸੀਂ ਉਹਦੇ ਲਵੇ ਲਾ ਦਿਔਗੇ ਤਾਂ ਜੋ ਫਲੱਫੀ ਹਮੇਸ਼ਾ ਹਵਾ-ਹਾਰਾ ਰਹਵੇ।”
“ਭਾਂਵੇ ਸਾਡੇ ਇੱਥੇ ਵੀ ਪੱਖੇ ਹਨ ਪਰ ਤੁਸੀ ਅਪਨਾ ਵੀ ਦੇਣਾ ਚਾਹੌ ਤਾਂ ਬੇਸ਼ੱਕ।”
ਸਾਡੀ ਫਿਲਡਲਫੀਆ ਤੋਂ ਵੈਨਕੂਵਰ ਦੀ ਉਡਾਨ ਅਗਲੇ ਦਿਨ ਇੱਕ ਜੁਲਾਈ ਸਾਜਰੇ ਦੀ ਸੀ। ਇਸ ਕਰਕੇ ਮੈਂ ਫਲੱਫੀ ਨੂੰ 30 ਜੂਨ ਨੂੰ ਹੀ ਛੱਡ ਕੇ ਆਉਨ ਦੀ ਸੋਚੀ। ਫਲੱਫੀ ਨੂੰ ਹਮੇਸ਼ਾ ਹੈਨਾ ਦਾ ਨਾਂ ਸੁਣਕੇ ਚਾਅ ਚੜ ਜਾਂਦਾ ਸੀ। ਉਹਦਾ ਉਤਸ਼ਾਹ ਦੇਖ ਰੈਨੂੰ ਨੇ ਹੈਰਤ ‘ਚ ਕਹਿਨਾ, “ਪਤਾ ਨਹੀ ਮਰ-ਜਾਨੀ ਕੀ ਖਲਾਉਂਦੀ, ਖਡਾਉਂਦੀ ਆ ਇਹਨੂੰ…ਮੇਰੇ ਦਿਲ ‘ਚ ਆ ਕਿਤੇ ਜਾਕੇ ਲੁਕ ਕੇ ਦੇਖਾਂ ਕੇ ਤਾਂ ਆਂਵਾ।”
ਮੈਂ ਦੋ ਕੁ ਦਿਹਾੜੀਆਂ ਪਹਿਲਾ ਤੋਂ ਫਲੱਫੀ ਨੂੰ ਗੱਲੀਂ-ਬਾਤੀਂ ਦੱਸਨਾ ਵੀ ਸ਼ੁਰੂ ਕਰ ਦਿੱਤਾ ਸੀ ਸਾਡੇ ਕੈਨੇਡਾ ਜਾਣ ਬਾਰੇ। ਓਸ ਵਖਵੇ ਦੌਰਾਨ ਤੈਨੂੰ ਹੈਨਾ ਕੋਲ ਛੱਡਨਾ ਮੈ ਦੋ-ਤਿੰਨ ਵਾਰ ਗੱਪ-ਛੱਪ ਕਰਦਿਆਂ ਸਮਝਾਇਆ ਵੀ ਸੀ ਉਹਨੂੰ।
ਜਦੋਂ ਮੈ ਸ਼ਨਿੱਚਰਵਾਰ ਉਹਨੂੰ ਛੱਡਨ ਗਿਆਂ ਤਾਂ ਉਹ ਮੇਰੀ ਰੈਂਜ ਰੋਵਰ ਟਰੱਕ ‘ਚ ਹਮੇਸ਼ਾ ਵਾਂਗ ਛਾਲ ਮਾਰ ਪਹਿਲਾਂ ਡਰਾਈਵਰ ਦੀ ਸੀਟ ਤੇ, ਤੇ ਫੇਰ ਉੱਥੋਂ ਲੰਘ ਕੇ ਨਾਲ ਦੀ ਪਰਲੀ, ਮੋਹਰਲੀ ਸੀਟ ਤੇ ਬੈਠ ਗਿਆ। ਗੱਡੀ ਭਰੀ ਹੋਵੇ ਤੇ ਚਾਹੇ ਖਾਲੀ ਇਹੋ ਉਹਦੀ ਪੱਕੀ ਸੀਟ ਸੀ। ਕਾਰ ਕੋਈ ਹੋਵੇ। ਕਿਸੇ ਦੀ ਵੀ ਹੋਵੇ। ਸਾਰਿਆਂ ਨੂੰ ਚੰਗੀ ਤਰਾਂ ਪਤਾ ਸੀ ਇਸ ਕਰਕੇ ਕੋਈ ਵੀ ਓਹਦੀ ਸੀਟ ਨਹੀ ਮਲੱਕਦਾ ਸੀ।
ਹੈਨਾ ਦੇ ਪਹੁੰਚਕੇ ਮੈਂ ਉਹਦਾ ਬੈਡ, ਟਰੀਟਾਂ ਦਾ ਡੱਬਾ, ਲੀਸ਼ (ਸੰਗਲੀ), ਤੇ ਖੁਰਾਕ ਦੀ ਬੋਰੀ ਡਿੱਗੀ ਚੋਂ ਕੱਢੀ। ਫੇਰ ਅਪਨੇ ਸਾਹਿਬ ਦਾ ਦਰਵਾਜਾ ਖੋਲਿਆ। ਅਪਨੀ ਪਕਾਈ ਹੋਈ ਤਰਤੀਬ ਤਹਿਤ ਫਲੱਫੀ ਨੇ ਪਹਿਲਾਂ ਸੀਟ ਤੋਂ ਕਾਰ ਦੇ ਫਰਸ਼ ਤੇ ਤੇ ਫੇਰ ਭੁੰਜੇ ਛਾਲ ਮਾਰੀ। ਮੈਂ ਇਮਾਰਤ ਦਾ ਦਰਵਾਜਾ ਖੋਲਿਆ ਤੇ ਫਲੱਫੀ ਸਿੰਘ ਠੁਮ-ਠੁਮ ਕਰਕੇ ਅੰਦਰ ਵੜ ਗਿਆ। ਅੰਦਰ ਇੱਕ ਖਾਂਦੇ-ਪੀਂਦੇ ਘਰ ਦਾ ਛੋਕਰਾ ਮੇਰੇ ਤੋਂ ਮੋਹਰੇ ਹੈਨਾ ਨਾਲ ਬਿਜਨਸ ਨਿਬੇੜ ਰਿਹਾ ਸੀ। ਫਲੱਫੀ ਨੇ ਜਾਕੇ ਉਹਦੇ ਨਾਲ ਹੈਲੋ-ਹਾਏ ਸ਼ੁਰੂ ਕਰ ਦਿੱਤੀ। ਮੈਂ ਉਹਨੂੰ ਸਮਾਨ ਥੱਲੇ ਟਿਕਾ, ਗੋਰੇ ਨੂੰ ਸਾਰੀ ਕਹਾ ਤੇ ਫਲੱਫੀ ਨੂੰ ਕੁੱਛੜ ਚੱਕ ਲਿਆ।
ਜਦ ਤੀਕ ਮੇਰੀ ਵਾਰੀ ਨਹੀ ਆ ਗਈ ਮੈਂ ਸ਼ੀਸ਼ੇ ਥਾਨੀ ਫਲੱਫੀ ਨੂੰ ਅੰਦਰ ਦੋੜਦੇ-ਭੱਜਦੇ ਹੋਰ ਕੁੱਤੇ ਦਿਖਾਉਂਦਾ ਰਿਹਾ। ਸਾਰਾ ਵੇਲਾ ਮੇਰਾ ਇੱਕ ਹੱਥ ਉਹਨੂੰ ਪਲੋਸਦਾ ਰਿਹਾ।
ਜਦੋਂ ਮੇਰੀ ਵਾਰੀ ਆਈ ਤਾਂ ਮੈਂ ਫਲੱਫੀ ਨੂੰ ਹੈਨਾ ਤੇ ਮੇਰੇ ਵਿਚਾਲੇ ਬਣੀ ਤਾਕੀ ਦੇ ਬਾਹਰ ਨਿੱਕਲੇ ਪੱਲੇ ਤੇ ਬੈਠਾ ਦਿੱਤਾ। ਕੁੱਛ ਕੁ ਕਾਗਜਾਂ ਤੇ ਦਸਖਤ ਜੂੰ ਕਰਨੇ ਸੀ ਮੈਂ। ਫਲੱਫੀ ਇੱਕ ਪਲ ਵੀ ਨਹੀ ਅਟਕਿਆ, ਨਾ ਝੱਕਿਆ, ਤੁਰਕੇ ਹੈਨਾ ਕੋਲ ਚਲਿਆ ਗਿਆ। ਹੈਨਾ ਨੇ ਪਿਆਰ ਨਾਲ ਚੱਕ ਕੇ ਅਪਨੇ ਵਾਲੇ ਪਾਸੇ ਥੱਲੇ ਲਾ ਦਿੱਤਾ ਕੁਰਸੀ ਕੋਲ ਜਿਥੋਂ ਮੈਨੂੰ ਓਹ ਦੀਂਹਦਾ ਨਹੀ ਸੀ। ਬੱਸ ਉਹਤੋਂ ਬਾਦ ਨਹੀਂ ਦਿਖਿਆ ਮੈਂ ਅਪਨਾ ਫਲੱਫੀ। ਬੱਸ ਜਿਦਾਂ ਆਉਨ ਦੀ ਖਬਰ ਫੋਨ ਤੇ ਦਿੱਤੀ ਸੀ ਉਦਾਂ ਈ ਜਾਣ ਦੀ ਇਤਲਾਹ ਦੇ ਗਿਆ।
ਅਸੀਂ ਵਾਪਿਸ ਪਹੁੰਚ ਫਲੱਫੀ ਦੀ ਦੇਹ ਨੂੰ ਡਾਕਟਰ ਦਿਔ ਲਿਆਏ। ਸੰਦੂਕ ਨੁਮਾ ਕਾਸਕਟ ਵਿੱਚ ਬਿਰਾਜਮਾਨ ਕਰਨ ਤੋਂ ਪਹਿਲਾਂ ਕੀਰਤਨ ਸੋਹਿਲੇ ਦਾ ਰਲਕੇ ਪਾਠ ਕੀਤਾ। ਮਗਰੋਂ ਘਰ ਦੇ ਮਗਰ ਟੋਆ ਪੱਟ ਕੇ ਦਫਨਾ ਦਿਤਾ। ਕਬਰ ਉੱਤੇ ਪੱਥਰ ਤੇ ਲਿੱਖਆ, “ਜੇ ਪਿਆਰ ਤੈਨੂੰ ਬਚਾ ਸਕਦਾ ਤਾਂ ਤੂੰ ਕਦੇ ਨਾ ਮਰਦਾ।”
ਉਹਦੀ ਲੀਸ਼, ਬੈੱਡ, ਆਦਿ ਤਿਵੇਂ ਦੇ ਤਿਵੇਂ ਡਹੇ ਪਏ ਨੇ ਘਰ ‘ਚ। ਹਫਤਿਆਂ ਬਾਦ ਵੀ ਫਲੱਫੀ ਦਾ ਉਹ ਦੋ-ਕੋਲੀ-ਸਟੈਂਡ ਜਿਦਾਂ ਸੀ ਉੱਦਾਂ ਪਿਆ। ਮੈਨੂੰ ਕਈ ਵਾਰੀ ਉਹਦੀ ਪਾਣੀ ਵਾਲੀ ਖਾਲੀ ਕੋਲੀ ਦੇਖਕੇ ਭੁਲੇਖਾ ਪਾ ਚੁੱਕਾ। ਦੋ ਕੁ ਵਾਰ ਤਾਂ ਮੈ ਬੋਲ ਵੀ ਪਿਆਂ, “ਮਜਾਲ ਏ ਮੇਤੋਂ ਬਿਨਾਂ ਕੋਈ ਮੁੰਡੇ ਨੂੰ ਪਾਣੀ ਪਾ ਦਵੇ।” ਕੇਰਾਂ ਤਾਂ ਪਾਣੀ ਦਾ ਜੱਗ ਚੱਕਨ ਵੀ ਮੁੜ ਗਿਆ ਸੀ ਮੈਂ। ਸੌਣ, ਜਾਗਨ, ਖਾਨ, ਪੀਣ, ਆਉਂਨ, ਜਾਨ, ਖੋਲਣ, ਬੰਦ ਕਰਨ ਵਰਗੀ ਹਰ ਚੀਜ ਵਿੱਚ ਫਲੱਫੀ ਰੱਚਿਆ ਹੋਇਆ। ਅੱਜ ਲੱਗਦਾ ਵੀ ਏ ਤੇ ਮੈਂ ਚਹੁਨਾ ਵੀ ਏ ਕਿ ਇਹ ਰਚ-ਮਿੱਚ ਕਦੇ ਨਾ ਨਿਖੜੇ। ਕਿਤੇ ਲੱਭਦੇ ਨੇ ਇਹੋ ਜਹੇ ਯਾਰ ਅਨਮੁੱਲੇ! ਦੁੱਖ ਐਨਾ ਈ ਏ ਕਿ ਹਵਾ ਦੇ ਬੁੱਲੇ ਵਾਂਗ ਆਉਂਦੇ ਤੇ ਚਲੇ ਜਾਂਦੇ ਨੇ।
ਮੇਰਾ ਨਾਮ ਆ- ਜੂੜਾ। ਸ਼ਿਵ ਨੇ ਮੈਨੂੰ ਬੰਨਿਆ, ਮੈਨੂੰ ਸ਼ਿਵ ਦੀ ਸਮਝ
ਨਾ ਲੱਗੀ ਕਿ ਉਸਨੂੰ ਮੇਰੀ ਕੀ ਲੋੜ, ਪਰ ਉਸਨੇ ਤਾ ਮੇਰੀ ਉਸਤਤ ਵਿਚ ਮੇਰੇ ‘ਤੇ ਚੰਦ ਰੱਖਿਆ, ਫਿਰ ਰਾਮ ਆਇਆ, ਉਸ ਨੇ ਮੈਨੂੰ ਬਹੁਤ ਵਡਿਆਈ ਦਿੱਤੀ, ਭਾਵੇ ਉਹ ਇਕ ਰਾਜਾ ਹੋਵੇ ਜਾਂ ਬੇਦਖਲੀ(ਵੰਨਵਾਸੀ), ਉਸ ਨੇ ਮੈਨੂੰ ਬੇਇੱਜ਼ਤ ਨਹੀਂ ਕੀਤਾ,ਮੈ ਇੱਕ ਵਾਰ ਫਿਰ ਹੈਰਾਨ ਸਾਂ। ਫਿਰ ਆਇਆ ਬੁੱਧਾ ,ਜਦੋਂ ਉਸ ਨੂੰ ਗਿਆਨ ਮਿਲਦਾ ਹੈ ਮੈਂ ਉਸਦੇ ਨਾਲ ਸੀ।
ਫਿਰ ਉਡੀਕ ਥੋੜੀ ਲੰਬੀ ਹੋ ਗਈ, ਪਰ ਫਿਰ ਨਾਨਕ ਆਇਆ, ਉਸ ਨੇ ਮੈਨੂੰ ਸ਼ੁਰੂ ਕੀਤਾ ਤੇ ਆਪਣੇ ਹਰ ਰੂਪ ਵਿੱਚ ਨਾਲ ਰੱਖਿਆ, ਅਜੇ ਮੈਂ ਸੋਚ ਹੀ ਰਿਹਾ ਸੀ ਕਿ ਮੇਰਾ ਭਵਿੱਖ ਕੀ ਹੋਣਾ ? ਤਾ ਉਸਦਾ ਇੱਕ ਰੂਪ ਭਰੀ ਸਭ ਵਿੱਚ ਬੋਲਿਆ, “ਇਹ ਮੇਰੀ ਨਿਸ਼ਾਨੀ ਹੈ ਗੁਆਣੀ ਨਹੀ ਤੁਸੀ”, ਉਦੋਂ ਮੇਰੇ ਤੇ ਲੱਗੀ ਕਲਗੀ, ਮੇਰਾ ਰੌਅਬ ਵੀ ਕਾਫੀ ਵੱਖਰਾ ਸੀ।
ਮੈਂ ਸੋਚਿਆ ਹੁਣ ਚਾਨਣ ਦਾ ਰੁਪ ਹਾਂ। ਜਿਸਨੂੰ ਗਿਆਨ ਹੁੰਦਾ ਤਾ ਹੀ ਤਾ ਮੈਨੂੰ ਰੱਖਦਾ । ਪਰ ਹੁਣ ਆਹ ਕੀ ਮੈਂ ਤੇ ਸੋਚਿਆ ਸੀ ਮੈਨੂੰ ਸਭ ਨੇ ਪਿਆਰ ਦੇਣਾ, ਇਹ ਤਾ ਮੈਨੂੰ ਰੱਖ ਕੇ ਖੁਸ਼ ਹੀ ਨਹੀ। ਪਰ ਫਿਰ ਮੈਨੂੰ ਸਮਝ ਆਈ ਕਿ ਮੈਂ, ਮੈਂ ਤਾ ਰੌਸ਼ਨੀ ਦਾ ਪੁੱਤ, ਗਿਆਨ ਤਾ ਭਰਾ, ਤੇ ਪਰਮਾਤਮਾ ਦਾ ਪੁੱਤਰ ਹਾਂ, ਆਮ ਇਨਸਾਨਾ ਨਾਲ ਤੇ ਮੇਰਾ ਮੁੱਢ ਤੋ ਕੋਈ ਨਾਤਾ ਨਹੀ ਸੀ।
ਇਕ ਦਿਨ ਜਾਗਰ ਇਕ ਬਾਬੇ ਕੋਲ ਚਲਾ ਗਿਆ ਆਪਣੀ ਘਰ ਵਾਲੀ ਤੇ ਸੱਸ ਨਾਲ ,
ਬਾਬੇ ਨੇ ਪਹਿਲਾ ਤਾ ਕਥਾ ਸੁਣਾਈ ਤੇ ਬਾਅਦ ਵਿਚ ਚਿਮਟਾ ਜਿਹਾ ਹਲਾ ਕੇ ਹਵਾ ਵਿਚ ,
ਬਾਬੇ ਨੇ ਕਿਹਾ ਭਗਤੋਂ ਦੱਸੋ ਬਈ ਕਿਹੜਾ ਕਿਹੜਾ ਜਾਣਾ ਚਾਹੁੰਦਾ ਸਵਰਗਾਂ ਦੇ ਵਿਚ
ਬਾਬੀਆ ਦਾ ਜਹਾਜ ਚੱਲਿਆ ਚੜ੍ਹ ਜੋ ਜਿੰਨੇ ਜਿੰਨੇ ਜਾਣਾ
ਇਹ ਸੁਣਦਿਆਂ ਹੀ ਸਾਰੀਆਂ ਦੇ ਹੱਥ ਤਾਹ,
ਵਿਚੇ ਹੀ ਜਾਗਰ ਦੀ ਘਰ ਵਾਲੀ ਤੇ ਸੱਸ ਦੇ ਵੀ
ਭੀ ਸਾਨੂੰ ਵੀ ਲੈਜੋ ਨਾਲ
ਜਾਗਰ ਨੀਵੀ ਜਹੀ ਪਾਈ ਬੈਠਾ ਸੀ
ਇਹ ਦੇਖ ਬਾਬੇ ਨੇ ਪੁੱਛਿਆ ਕਿ ਗੱਲ ਜਾਗਰ ਤੂੰ ਨੀ ਜਾਣਾ
ਅੱਗੋਂ ਜਾਗਰ ਨੇ ਕਿਹਾ ਜੈ ਇਹ ਦੋਵੇ ਚਲੀਆਂ ਗਈਆਂ ਤਾ ਮੇਰਾ ਤਾ ਇਥੇ ਹੀ ਸਵਰਗ
ਹੋ ਜਾਣਾ
ਬੇਜੋ ਇਹਨਾਂ ਨੂੰ ਸਵਰਗ
ਇਹ ਸੁਨ ਕੇ ਕਹਿੰਦੇ ਬਾਬਾ ਹੀ ਜਾਗਰ ਦਾ ਫੈਨ ਹੋ ਗਿਆ
ਕਹਿੰਦਾ ਅੱਜ ਤੋਹ ਤੂੰ ਮੇਰਾ ਗੁਰੂ ਤੇ ਮੈਂ ਤੇਰਾ ਸ਼ਾਗਿਰਦ
Pannu punjabi kahaniyan