ਸਾਕ ਲੈਣ ਤਾਂ ਆ ਗਿਆ ਜੀਜਾ,
ਟੂਮਾਂ ਯਾਦ ਨੀ ਤੇਰੇ ,
ਪੈਰ ਮੇਰੇ ਨੂੰ ਹੋਣ ਪੰਜੇਬਾਂ,
ਗਲ ਨੂੰ ਗੁਲਬੰਦ, ਵਾਲੇ ….
ਥੋਡੇ ਸੂਮਾ ਦੇ, ਸਾਰੇ ਫਿਰਨ ਕੁਵਾਰੇ ……..
ਥੋਡੇ ਸੂਮਾ ਦੇ, ਸਾਰੇ ਫਿਰਨ ਕੁਵਾਰੇ
admin
ਬਿਰਧ ਆਸ਼ਰਮ
ਥੋੜ੍ਹੇ ਦਿਨ ਹੋ ਗਏ ਮੈਂ ਬਾਈਕ ਤੇ ਘਰ ਆ ਰਿਹਾ ਸੀ ਆਉਂਦੇ ਆਉਂਦੇ ਬਾਰਿਸ਼ ਹੋਣ ਲੱਗ ਗਈ ਇੱਕ ਦਮ, ਬਾਰਿਸ਼ ਤੇਜ ਹੋ ਗਈ ਆਸੇ ਪਾਸੇ ਕੋਈ ਕੋਈ ਘਰ ਸੀ। ਮੈਂ ਬਾਈਕ ਰੋਕ ਲਈ ਇੱਕ ਬਿਲਡਿੰਗ ਦੇ ਕੋਲ ਗੇਟ ਕੋਲ ਗਿਆ । ਬਾਈਕ ਦਾ ਖੜਕਾ ਹੋਇਆ ਜਦ ਮੈਂ ਬਾਈਕ ਰੋਕੀ ਅੰਦਰੋਂ ਅਵਾਜ ਭਾਈ ਕੌਣ ਆ ਗੇਟ ਖੋਲ੍ਹਿਆ ਛਤਰੀ ਲੈਕੇ ਇੱਕ ਬਜੁਰਗ ਬੰਦਾ ਆਇਆ ਮੈਨੂੰ ਕਹਿੰਦਾ ਆਜਾ ਪੁੱਤ ਅੰਦਰ ਆਜਾ ਐਥੇ ਭਿੱਜ ਜਾਣਾ ਤੂੰ, ਮੈਂ ਪਹਿਲਾ ਹੀ ਵੈਸੇ ਭਿੱਜ ਗਿਆ ਸੀ । ਚੱਲੋ ਜੀ ਮੈਂ ਅੰਦਰ ਗਿਅਾ ਸਾਈਡ ਤੇ ਇਕ ਛੋਟਾ ਜੇਹਾ ਸ਼ੈਡ ਜਾ ਪਿਆ ਸੀ ਮੈਂ ਉੱਥੇ ਜਾ ਖੜ ਗਿਆ ਨਾਲ ਹੀ ਛੋਟੀ ਜਿਹੀ ਕੰਧ ਸੀ ਦੋ ਹਿਸੇ ਜੇ ਬਣਾਈ ਹੋਏ ਸੀ ਜਦ ਮੈਂ ਖੜਾ ਕੰਧ ਦੇ ਨਾਲ ਹੀ ਬੇਬੇ ਬੈਠੀ ਸੀ ਐਨਕ ਲੱਗੀ ਸੀ ਡੰਡਿਆਂ ਤੇ ਲੀਰਾਂ ਬੰਨਣੀਆਂ ਹੋਇਆਂ ਸੀ ।
ਖੜੀ ਹੋ ਕੇ ਮੇਰੇ ਕੋਲ ਆਈ ਘੱਟ ਦਿੱਖਦਾ ਸੀ ਬਿਚਾਰੀ ਨੂੰ ਐਨਕ ਦਾ ਇੱਕ ਸ਼ੀਸ਼ਾ ਟੁੱਟਿਆ ਹੋਇਆ ਸੀ ਐਸੇ ਲਈ ਅੱਖਾਂ ਨਾਲ ਮੇਰੀ ਪਹਿਚਾਣ ਨਾ ਕਰ ਪਾਈ ਤੇ ਮੇਰੇ ਕਪੜਿਆਂ ਤੇ ਹੱਥ ਫੇਰਨ ਲੱਗ ਗਈ ਤੇ ਮੂੰਹ ਤਕ ਆ ਗਈ ਮੈਂ ਬੋਲਿਆ ਨੀ ਅੱਖਾਂ ਬੰਦ ਕਰ ਲਈਆਂ ਮੈਂ, ਕਿਉਂਕਿ ਬੇਬੇ ਦੇ ਹੱਥ ਮੇਰੇ ਮੂੰਹ,ਸਿਰ, ਮੋਢੇ, ਵਾਲਾਂ ਵਿੱਚ ਫਿਰ ਰਹੇ ਸੀ।<
ਬੇਬੇ ਦੇ ਹੱਥ ਕੰਬਣੇ ਸ਼ੁਰੂ ਹੋ ਗਏੇ ਅੱਖਾਂ ਵਿੱਚੋਂ ਅੱਥਰੂਆਂ ਦੀ ਲਾਈਨ ਨੀ ਟੁੱਟ ਰਹੀ ਸੀ ਘੁੱਟ ਕੇੇ ਜੱਫੀ ਪਾਈ ਛਾਤੀ ਨਾਲ ਲੱਗ ਕੇ, ਅਾ ਗਿਆ ਪੁੱਤ ਤੂੰ ਮੈਨੂੰ ਲੈਣ ਮੈਨੂੰ ਪਤਾ ਸੀ ਤੂੰ ਆਵੇਂਗਾ “ਪੁੱਤ ਮੇਰਾ ਐਥੇ ਜੀ ਨੀ ਲਗਿਆ ਤੇਰੇ ਬਿਨਾਂ”। ਤੂੰ ਇਕ ਮਿੰਟ ਰੁਕ ਤੈਨੂੰ ਭੁੱਖ ਲਗੀ ਹੋਣੀ ਹਨਾਂ ਮੈਂ ਤੇਰੇ ਲਈ ਖਾਣ ਨੂੰ ਲੈਕੇ ਆਉਣੀ ਆਂ। ਆ ਲੈ ਪੁੱਤ ਤੂੰ ਅੰਗੂਰ ਖਾ ਸਾਨੂੰ ਐਥੇ ਮਿਲਦੇ ਨੇ ਪਰ ਮੈਂ ਚੋਰੀ ਚੋਰੀ ਬਚਾ ਕੇੇ ਰੱਖ ਲੈਣੀ ਆ ਮੈਨੂੰ ਪਤਾ ਜਦੋਂ ਮੇਰਾ ਪੁੱਤ ਆਵੇਗਾ । ਓਹਨੂੰ ਭੁੱਖ ਲੱਗੀ ਹੋਣੀ ਆ, ਲੈ ਤੂੰ ਆ ਸੇਬ ਖਾ, ਖਾ ਲੈ ਪੁੱਤ ਇਹ ਤੇਰੇ ਲਈ ਹੀ ਨੇ ਤੇਰੇ ਲਈ ਹੀ ਬਚਾ ਕੇੇ ਰੱਖੇ ਮੈਂ, ਚੱਲ ਮੈਂ ਖਵਾਉਣੀਆਂ, ਲੈ ਮੂੰਹ ਖੋਲ ਰੋ ਕਿਉਂ ਰਿਹਾਂ ਤੂੰ ਸਿਆਣਾ ਪੁੱਤ ਆ ਮੇਰਾ ਰੋਂਦੇ ਨੀ ਹੁੰਦੇ, ਬੇਇਆਂ ਨਾਲ ਪਾਟੀਆਂ ਉਂਗਲਾ ਬੇਬੇ ਦੀਆਂ ਮੇਰੇ ਹੰਝੂ ਸਾਫ ਕਰ ਰਹੀਆਂ, “ਬੇਬੇ” ਚੱਲ ਆਪਾਂ ਘਰ ਚਲਾਂਗੇ ਹੁਣ ਮੈਨੂੰ ਪਤਾ ਤੇਰਾ ਜੀ ਨੀ ਲਗਦਾ ਹੋਣਾ ਮੇਰੇ ਬਿਨਾ ।
ਮੇਰਾ ਪੋਤਾ ਵੱਡਾ ਹੋ ਗਿਆ ਹੋਣਾ ਕਿ ਨਾਮ ਰੱਖਿਆ ਉਹਦਾ, ਨੂੰਹ ਠੀਕਾ ਮੇਰੀ ਤੇਰਾ ਖਿਆਲ ਤਾਂ ਰੱਖਦੀ ਨਾ? ਓਹਨਾਂ ਨੂੰ ਕਿਉਂ ਨੀ ਲੈਕੇ ਆਇਆ ਨਾਲ? ਓਏ ਪਾਗ਼ਲ ਤੂੰ ਫਿਰ ਰੋਣ ਲੱਗ ਗਿਆ। ਨਹੀਂ ਬੇਬੇ ਮੈਂ ਰੋ ਨੀ ਰਿਹਾ ਉਹ ਬਾਰਿਸ਼ ਨਾਲ ਵਾਲ ਗਿੱਲੇ ਹੋ ਗਏ ਨਾ ਉਹ ਪਾਣੀ ਡਿਗ ਰਿਹਾ।
ਕੋਈ ਵੀ ਮਾਂ ਆਪਣੇ ਪੁੱਤ ਨੂੰ ਰੋਂਦਾ ਨੀ ਦੇਖ ਸਕਦੀ ਮੈਨੂੰ ਮੇਰੇ ਹੰਝੂ ਲਕੋਣੇ ਪਏ, ਸ਼ੋਲ ਲਿਆ ਸੀ ਬੇਬੇ ਦੇ ਤੇ ਮੇਰੇ ਵਾਲ ਸਾਫ ਕਰਨ ਲੱਗ ਗਈ, ਆਪਾਂ ਨਾ ਹੌਲੀ ਹੌਲੀ ਗੇਟ ਖੋਲ੍ਹ ਕੇ ਭੱਜ ਜਾਣਾ ਓਹ ਸਾਹਮਣੇ ਨਾ ਭਾਈ ਬੈਠੇ ਓਹ ਨਾ ਕਿਸੇ ਨੂੰ ਬਾਹਰ ਨੀ ਜਾਣ ਦਿੰਦੇ, “ਅੈਵੇਂ ਕਿਵੇਂ ਨੀ ਜਾਣ ਦਿੰਦੇ ਮੈਂ ਓਹਨਾ ਨੂੰ ਕਹਿ ਦੇਂਣਾ ਮੈਂ ਆਪਣੀ ਬੇਬੇ ਨੂੰ ਲੈਣ ਆਈਆਂ”।
ਹਾਂ ਪੁੱਤ ਤੂੰ ਮੈਨੂੰ ਐਥੋਂ ਲੈ ਜਾ । ਤੂੰ ਜਿਵੇਂ ਕਹੇਂਗਾਂ ਮੈਂ ਓਦਾ ਰਹਿ ਲਵਾਂਗੀ ਇੱਕ ਰੋਟੀ ਬਸ ਇੱਕ ਰੋਟੀ ਖਾ ਲਿਆ ਕਰੂੰ ਮੈਂ ਸਾਰੇ ਦਿਨ ਵਿੱਚ ਇੱਕ ਰੋਟੀ ਖਾ ਲਿਆ ਕਰੂੰ ਬਸ ਬਸ ਪਰ ਤੂੰ ਮੈਨੂੰ ਘਰ ਲੈਜਾ, ਮੈਂ ਪੈ ਵੀ ਉੱਥੇ ਜਾਇਆ ਕਰੂੰ ਓਹ ਹੈਗਾ ਨਾ ਆਪਣੇ ਤੂੜੀ ਵਾਲਾ ਓਹਦੇ ਨਾਲ ਥਾਂ ਜੀ ਆ ਹਨਾਂ, ਮੈਂ ਉੱਥੇ ਪਈ ਰਿਹਾ ਕਰੂੰ ਨਲੇ ਮੈਂ ਆਪਣੇ ਪੋਤੇ ਨੂੰ ਦੇਖ ਲਿਆ ਕਰੂੰ ਜੇ ਤੂੰ ਕਹਿਣਾ ਮੈਂ ਨਹੀਂ ਬਲਾਉਦੀਂ ਓਹਨੂੰ ਕੋਲ ਬਸ ਦੂਰੋਂ ਦੂਰੋਂ ਦੇਖ ਲਿਆ ਕਰੂੰ ਪਰ ਮੈਨੂੰ ਐਥੋਂ ਲੈ ਜਾ ਐਥੇ ਮੈਨੂੰ ਤੇਰੀ ਬਹੁਤ ਯਾਦ ਆਉਂਦੀ ਪੁੱਤ ਮੇਰਾ ਜੀ ਨੀ ਲਗਦਾ ਐਥੇ, ਲੈਕੇ ਜਾਵੇਂਗਾ ਨਾਂ ਪੁੱਤ ।
ਹਾਂ ਬੇਬੇ ਮੈਂ ਤੈਨੂੰ ਲੈਣ ਹੀ ਤਾਂ ਆਇਆਂ ਮੈਂ ਪਰ ਤੂੰ ਥੋਡ਼ਾ ਟਾਈਮ ਰੁੱਕ ਬੇਬੇ ਮੈਨੂੰ ਨਾ ਅੱਗੇ ਥੋੜ੍ਹਾ ਕੰਮ ਆ ਮੈਂ ਓਹ ਕਰ ਕੇ ਆਇਆ ਠੀਕ ਆ, ਵਾਪਸ ਆਉਂਦਾ ਮੈਂ ਤੈਨੂੰ ਲੈਕੇ ਜਾਣਾ, “ਪਹਿਲਾਂ ਵੀ ਤੂੰ ਅੈਵੇਂ ਹੀ ਕਿਹਾ ਸੀ” ਪਰ ਤੂੰ ਐਨੇ ਸਾਲਾਂ ਬਾਅਦ ਅੱਜ ਆਇਆਂ ਤੂੰ ਮੈਨੂੰ ਘਰ ਲੈਕੇ ਨੀ ਜਾਣਾ ਚਾਹੁੰਦਾ ਹਨਾਂ ? ਨਈ ਨਈ ਬੇਬੇ ਤੂੰ ਐਦਾਂ ਕਰ ਕਪੜੇ ਪਾ ਝੋਲੇ ਵਿੱਚ ਮੈਂ ਬਸ ਆਇਆ। ……ਮੁਆਫ਼ੀ ਚਾਹੁੰਣਾ ਦੋਸਤੋ ਹਿਮਤ ਨੀ ਹੋਈ ਵਾਪਸ ਜਾਣ ਦੀ ਓਹ ਬਿਚਾਰੀ ਮਾਂ ਦਾ ਮੇਰਾ ਤਕਦੀ ਤਕਦੀ ਦਾ ਪਤਾ ਨੀ ਕੀ ਹਾਲ ਹੋਇਆ ਹੋਣਾਂ
ਯਾਰ ਕਿਉਂ ਹੁੰਦਾ ਅੈਵੇਂ ਦੁਨੀਆਂ ਤੇ ? ਕਿਉਂ ਆਪਣੀ ਮਾਂ ਨੂੰ ਹਮੇਸ਼ਾ ਲਈ ਤੜਫਣ ਲਈ ਹਰ ਰੋਜ ਥੋਡ਼ਾ ਥੋਡ਼ਾ ਮਰਨ ਲਈ ਛੱਡ ਦਿੱਤਾ ਜਾਂਦਾ ? ਬੁੱਢੀ ਹੋਣ ਤੋਂ ਬਾਅਦ ਤਾਂ ਓਹਦਾ ਕੋਈ ਖਰਚਾ ਵੀ ਨੀ ਹੁੰਦਾ ਸਾਰੇ ਦਿਨ ਵਿੱਚ ਓਹ ਸਿਰਫ 3-4 ਰੋਟੀਆਂ ਹੀ ਤਾਂ ਖਾਂਦੀ ਐ ਫਿਰ ਵੀ ਕਿਉਂ ਓਹਨੂੰ ਘਰੋਂ ਕੱਢ ਦਿੱਤਾ ਜਾਂਦਾ ?? ਜਵਾਬ ਦੇਂਣਾ…..ਕੁੱਝ ਗਲਤ ਲਿਖਿਆ ਗਿਆ ਹੋਵੇ ਮੁਆਫ਼ ਕਰ ਦੇਂਣਾ ਜੀ ਤੁਹਾਡਾ ਆਪਣਾ ਡੈਵੀ
ਆਪਣੇ ਆਪ ਨੂੰ ਵੱਧਦੀ ਉਮਰ ਦੇ ਨਾਲ ਸਵੀਕਾਰ ਕਰਨਾ ਵੀ ਤਨਾਵ ਰਹਿਤ ਜੀਵਨ ਦਿੰਦਾ ਹੈ!
ਹਰ ਉਮਰ ਇੱਕ ਅਲੱਗ ਤਰ੍ਹਾਂ ਦੀ ਖੂਬਸੂਰਤੀ ਲੈ ਕੇ ਆਉਂਦੀ ਹੈ, ਉਸ ਦਾ ਆਨੰਦ ਲਵੋ!
ਵਾਲ ਰੰਗਣੇ ਹਨ ਤਾਂ ਰੰਗੋ,
ਵਜ਼ਨ ਘੱਟ ਰਖਣਾ ਹੈ ਤਾਂ ਰਖੋ।
ਮਨਚਾਹੇ ਕਪੜੇ ਪਾਉਣੇ ਹਨ ਤਾਂ ਪਾਵੋ,
ਬੱਚਿਆਂ ਤਰ੍ਹਾਂ ਖਿੜਖਿੜਾ ਕੇ ਹਸਨਾ ਹੈ ਤਾਂ ਹਸੋ।
ਚੰਗਾ ਸੋਚੋ।
ਚੰਗਾ ਮਾਹੌਲ ਰਖੋ।
ਸ਼ੀਸ਼ੇ ਵਿੱਚ ਦੇਖ ਕੇ ਆਪਣੇ ਆਸਤਿਤਵ ਨੂੰ ਸਵੀਕਾਰੋ!
ਕੋਈ ਵੀ ਕਰੀਮ ਤੁਹਾਨੂੰ ਗੋਰਾ ਨਹੀਂ ਬਣਾਉਂਦੀ। ਕੋਈ ਵੀ ਸੈਂਪੂ ਵਾਲ ਝੜਨ ਤੋਂ ਰੋਕ ਨਹੀਂ ਸਕਦਾ।
ਕੋਈ ਵੀ ਤੇਲ ਵਾਲ ਉਗਾ ਨਹੀਂ ਸਕਦਾ। ਕੋਈ ਵੀ ਸਾਬਣ ਤੁਹਾਨੂੰ ਬੱਚਿਆਂ ਵਰਗੀ ਚਮੜੀ ਨਹੀਂ ਦੇ ਸਕਦਾ।ਚਾਹੇ ਉਹ ਪ੍ਰਾਕਟਰ ਗੈਂਬਲ ਹੋਵੇ ਜਾਂ ਪਂਤਜ਼ਲੀ,ਸਭ ਸਾਮਾਨ ਵੇਚਣ ਲਈ ਝੂਠ ਬੋਲਦੇ ਹਨ।ਇਹ ਸਭ ਕੁਦਰਤੀ ਹੈ। ਉਮਰ ਵਧਣ ਤੇ ਚਮੜੀ ਤੋਂ ਲੈ ਕੇ ਵਾਲਾਂ ਤਕ ਵਿੱਚ ਬਦਲਾਅ ਆਉਂਦਾ ਹੈ।
ਪੁਰਾਣੀ ਮਸ਼ੀਨ ਨੂੰ ਮੁਰੰਮਤ ਕਰਕੇ ਵਧੀਆ ਚਲਾ ਤਾਂ ਸਕਦੇ ਹਾਂ ਪਰ ਨਵੀਂ ਨਹੀਂ ਕਰ ਸਕਦੇ।
ਨਾ ਹੀ ਕਿਸੇ ਟੂਥਪੇਸਟ ਵਿੱਚ ਨਮਕ ਹੁੰਦਾ ਹੈ ਤੇ ਨਾ ਹੀ ਨਿਮ।
ਕਿਸੇ ਕਰੀਮ ਵਿਚ ਕੇਸ਼ਰ ਨਹੀਂ ਹੁੰਦਾ, ਕਿਉਂਕਿ ਦੋ ਗਰਾਮ ਕੇਸ਼ਰ ਪੰਜ ਸੋ ਰੁਪਏ ਤੋਂ ਘੱਟ ਨਹੀਂ ਆਉਂਦਾ।
ਕੋਈ ਗੱਲ ਨਹੀਂ ਜੇ ਤੁਹਾਡੀ ਨੱਕ ਮੋਟੀ ਹੈ,,,,,,ਤੁਹਾਡੀਆਂ ਅੱਖਾਂ ਛੋਟੀਆਂ ਹਨ ਜਾਂ ਤੁਸੀਂ ਗੋਰੇ ਨਹੀਂ ਜਾਂ ਤੁਹਾਡੇ ਬੁਲ੍ਹਾਂ ਦੀ ਬਨਾਵਟ ਸਹੀ ਨਹੀਂ ਹੈ,,,,,,,,ਫਿਰ ਵੀ ਅਸੀਂ ਸੁੰਦਰ ਹਾ।ਵਾਹ ਵਾਹ ਖਟਣ ਲਈ ਸੁੰਦਰ ਦਿਖਣਾ ਜਿਆਦਾ ਜਰੂਰੀ ਨਹੀਂ।
ਹਰ ਬੱਚਾ ਸੁੰਦਰ ਇਸ ਲਈ ਦਿਖਦਾ ਹੈ, ਕਿ ਉਹ ਛਲ ਕਪਟ ਤੋਂ ਪਰ੍ਹੇ ਹੁੰਦਾ ਹੈ,,,,,ਵੱਡਾ ਹੋ ਕੇ ਜਦ ਛਲ ਕਪਟ ਦਾ ਜੀਵਨ ਜੀਣ ਲਗਦਾ ਹੈ ਤਾਂ ਮਾਸੂਮੀਅਤ ਗਵਾ ਦਿੰਦਾ ਹੈ, ਅਤੇ ਸੁੰਦਰਤਾ ਨੂੰ ਪੈਸੇ ਖਰਚ ਕਰਕੇ ਖਰੀਦਣ ਦੀ ਕੋਸ਼ਿਸ਼ ਕਰਦਾ ਹੈ।
ਪੇਟ ਨਿਕਲ ਗਿਆ ਤਾਂ ਸਰਮਾਉਣ ਦੀ ਕੋਈ ਗੱਲ ਨਹੀਂ, ਆਪਣਾ ਸਰੀਰ ਉਮਰ ਦੇ ਹਿਸਾਬ ਨਾਲ ਵੱਧਦਾ ਘੱਟਦਾ ਰਹਿੰਦਾ ਹੈ।
ਸਾਰਾ ਇੰਨਟਰਨੈਟ ਤੇ ਸ਼ੋਸ਼ਲ ਮੀਡੀਆ ਤਰ੍ਹਾਂ ਤਰ੍ਹਾਂ ਦੇ ਉਪਦੇਸ਼ਾਂ ਨਾਲ ਭਰਿਆ ਪਿਆ ਹੈ,,,,,ਆਹ ਖਾਉ,,,,ਉਹ ਨਾ ਖਾਉ,,,,,ਠੰਡਾ ਖਾਉ,,,,,ਗਰਮ ਪੀਉ,,,,,,,,ਕਪਾਲਭਾਤੀ ਕਰੋ
ਸਵੇਰੇ ਨਿੰਬੂ ਪੀਉ…….
ਰਾਤ ਨੂੰ ਦੁੱਧ ਪੀਉ….
ਜੋਰ ਨਾਲ ਸਾਹ ਲਵੋ,,,,,,
ਸੱਜੇ ਸੋਂਵੋ,,,,,,,
ਖੱਬੇ ਉਠੋ,,,,,,,,
ਹਰੀ ਸ਼ਬਜ਼ੀ ਖਾਉ….
ਦਾਲਾਂ ਵਿੱਚ ਪ੍ਰੋਟੀਨ ਹੈ…..
ਦਾਲਾਂ ਨਾਲ ਕਰੇਟੀਨਾਇਨ ਵੱਧ ਜਾਏਗਾ।
ਜੇ ਪੂਰੇ ਉਪਦੇਸ਼ਾਂ ਨੂੰ ਪੜ੍ਹਨ ,ਮਨਣ …ਲਗ ਗਏ ਤਾਂ ਜਿੰਦਗੀ ਬੇਕਾਰ…..ਖਾਣ ਲਈ ਕੁੱਝ ਨਹੀਂ ਬਚੇਗਾ ਤੇ ਨਾ ਜੀਣ ਲਈ….ਉਲਟਾ ਡਿਪਰੇਸਡ ਹੋ ਜਾਵੋਗੇ।
ਇਹ ਸਾਰਾ ਆਰਗੈਨਿਕ, ਐਲੋਵੀਰਾ,ਕਰੇਲਾ, ਮੇਥੀ ਪੰਤਜ਼ਲੀ ਵਿਚ ਫੱਸਕੇ ਦਿਮਾਗ ਦੀ ਲੱਸੀ ਹੋ ਜਾਂਦੀ ਹੈ।
ਕਦੇ ਨਾ ਕਦੇ ਸਭ ਨੇ ਮਰਨਾ ਹੈ,,,ਅੱਜੇ ਬਾਜ਼ਾਰ ਵਿੱਚ ਅਮ੍ਰਿਤ ਵਿਕਨਾ ਸ਼ੁਰੂ ਨਹੀਂ ਹੋਇਆ…
ਹਰ ਚੀਜ਼ ਦੀ ਸਹੀ ਮਾਤਰਾ ਖਾਉ,,ਜੋ ਤੁਹਾਨੂੰ ਚੰਗੀ ਲਗਦੀ ਹੈ।
ਭੋਜਨ ਦਾ ਸੰਬੰਧ ਮਨ ਨਾਲ ਹੈ ,ਮਨ ਚੰਗੇ ਭੋਜਨ ਨਾਲ ਹੀ ਖੁਸ਼ ਹੁੰਦਾ ਹੈ।
ਥੋੜ੍ਹਾ ਜਿਹਾ ਸਰੀਰਕ ਕੰਮ ਕਰਦੇ ਰਹੋ….ਟਹਿਲਣ ਲਈ ਜਾਉ……ਖੁਸ਼ ਰਹੋ…….
ਸਰੀਰ ਤੋਂ ਜਿਆਦਾ ਮਨ ਨੂੰ ਸੁੰਦਰ ਰਖੋ।।
ਕਥਾ ਜਿੰਨਾ ਨੂੰ ਪੜਨ ਤੋ ਬਾਦ ਸਾਇਦ ਤੁਸੀ ਜ਼ਿੰਦਗੀ ਜਿਊਂਣ ਦਾ ਤਰੀਕਾ ਬਦਲਣਾ ਚਾਹੋ।
ਪਹਿਲੀ ਘਟਨਾ -ਡਰਬਨ, ਸਾਊਥ ਅਫ਼ਰੀਕਾ
ਦੱਖਣੀ ਅਫ਼ਰੀਕਾ ਦਾ ਪਹਿਲਾ ਕਾਲੇ ਰੰਗ ਦਾ ਰਾਸ਼ਟਰਪਤੀ ਬਣਨ ਤੋ ਬਾਦ ਨੈਲਸਨ ਮੰਡੇਲਾ ਅਪਣੇ ਸੁਰੱਖਿਆ ਦਸਤੇ ਸਮੇਤ ਇੱਕ ਹੋਟਲ ਵਿੱਚ ਖਾਣਾ ਖਾਣ ਗਿਆ। ਸਭ ਨੇ ਅਪਣਾ ਮਨਪਸੰਦ ਖਾਣਾ ਆਰਡਰ ਕੀਤਾ ਅਤੇ ਖਾਣ ਦਾ ਇੰਤਜਾਰ ਕਰਨ ਲੱਗੇ। ਠੀਕ ਉਸੇ ਵਕਤ ਮੰਡੇਲਾ ਦੇ ਸਾਹਮਣੇ ਵਾਲੀ ਸੀਟ ਤੇ ਇੱਕ ਹੋਰ ਵਿਅਕਤੀ ਅਪਣੇ ਖਾਣੇ ਦਾ ਇੰਤਜਾਰ ਕਰ ਰਿਹਾ ਸੀ। ਮੰਡੇਲਾ ਨੇ ਅਪਣੇ ਸੁਰੱਖਿਆ ਕਰਮੀਆ ਨੂੰ ਕਿਹਾ ਕਿ ਉਸ ਵਿਆਕਤੀ ਨੂੰ ਅਪਣੇ ਟੇਬਲ ਤੇ ਬੁਲਾ ਲੈਣ। ਉੰਝ ਹੀ ਹੋਇਆਂ,ਹੁਣ ਟੇਬਲ ਤੇ ਉਹ ਸੱਜਣ ਵੀ ਖਾਣਾ ਖਾਣ ਲੱਗ ਪਿਆਂ,ਪਰ ਖਾਣ ਵੇਲੇ ਉਸਦੇ ਹੱਥ ਕੰਬ ਰਹੇ ਸਨ।
ਖਾਣਾ ਖਤਮ ਕਰਕੇ ਉਹ ਸੱਜਣ ਸਿਰ ਝੁਕਾ ਕੇ ਹੋਟਲ ਤੋ ਬਾਹਰ ਨਿੱਕਲ ਗਿਆ,ਉਸਦੇ ਜਾਣ ਤੋ ਬਾਦ ਰਾਸ਼ਟਰਪਤੀ ਦੇ ਸੁਰੱਖਿਆ ਅਮਲੇ ਦੇ ਲੋਕਾ ਨੇ ਮੰਡੇਲਾ ਨੂੰ ਕਿਹਾ ਕਿ ਉਹ ਬੰਦਾ ਸਾਇਦ ਬਿਮਾਰ ਸੀ,ਖਾਣਾ ਖਾਣ ਸਮੇ ਉਸਦੇ ਹੱਥ ਤੇ ਉਹ ਖ਼ੁਦ ਵੀ ਥਰ ਥਰ ਕੰਬ ਰਿਹਾ ਸੀ।
ਮੰਡੇਲਾ ਨੇ ਕਿਹਾ,”ਨਹੀਂ ,ਅਸਲ ਵਿੱਚ ਮੈ ਜਿਸ ਜੇਲ ਚ ਅਠਾਈ ਸਾਲ ਕੈਦ ਰਿਹਾ ਇਹ ਉਸ ਜੇਲ ਦਾ ਜੇਲਰ ਸੀ,ਜਦੋਂ ਜੇਲ ਵਿੱਚ ਮੇਰੇ ਉੱਪਰ ਤਸੱਦਦ ਹੁੰਦਾ,ਮੈ ਪਾਣੀ ਮੰਗਦਾ ਤਾ ਇਹ ਮੇਰੇ ਮੂੰਹ ਉੱਪਰ ਪਿਸ਼ਾਬ ਕਰ ਦਿੰਦਾ ਸੀ।
ਹੁਣ ਮੈ ਰਾਸ਼ਟਰਪਤੀ ਬਣ ਗਿਆ ਹਾ,ਉਸਨੇ ਸਮਝਿਆਂ ਕਿ ਮੈ ਸਾਇਦ ਉਸ ਨਾਲ ਉਹੋ ਹੀ ਵਿਵਹਾਰ ਕਰਾਂਗਾ ਜਿਹੜਾ ਉਸਨੇ ਕਦੇ ਮੇਰੇ ਨਾਲ ਕੀਤਾ ਸੀ। ਪਰ ਮੇਰਾ ਚਰਿੱਤਰ ਅਜਿਹਾ ਨਹੀਂ ਹੈ। ਮੈਨੂੰ ਲੱਗਦਾ ਕਿ ਬਦਲੇ ਦੀ ਭਾਵਨਾ ਨਾਲ ਕੰਮ ਕਰਨਾ ਸਾਨੂੰ ਵਿਨਾਸ਼ ਵੱਲ ਲੈ ਜਾਂਦਾ,ਜਦੋਂ ਕਿ ਸੰਜਮ,ਧੀਰਜ ਅਤੇ ਸਹਿਣਸੀਲਤਾ ਸਾਨੂੰ ਵਿਕਾਸ ਅਤੇ ਸ਼ਾਂਤੀ ਵੱਲ ਲੈ ਜਾਂਦੀ ਹੈ।
ਸਥਾਨ ,ਮੁੰਬਈ,ਭਾਰਤ
ਮੁੰਬਈ ਤੋ ਬੈਗਲੌਰ ਜਾ ਰਹੀ ਗੱਡੀ ਦੇ TC ਨੇ ਸੀਟ ਹੇਠਾ ਲੁਕੀ ਇੱਕ ਤੇਰਾਂ -ਚੌਦਾਂ ਸਾਲ ਦੀ ਕੁੜੀ ਨੂੰ ਬਾਂਹ ਫੜਕੇ ਬਾਹਰ ਕੱਢ ਲਿਆ ਅਤੇ ਪੁੱਛਿਆਂ,”ਤੇਰੀ ਟਿਕਟ ਦਿਖਾ ਕਿੱਥੇ ਆ “
ਕੰਬਦੀ ਹੋਈ ਕੁੜੀ ਨੇ ਕਿਹਾ,”ਨਹੀਂ ਹੈ ਸਾਹਬ” ਟੀ ਸੀ ਨੇ ਥੱਪੜ ਦਿਖਾਉਂਦੇ ਕਿਹਾ,ਚੱਲ ਉੱਤਰ ਜਾ ਗੱਡੀ ਚੋ,ਦੁਬਾਰਾ ਚੜੀ ਤਾ ਮੈ ਪੁਲਿਸ ਹਵਾਲੇ ਕਰ ਦੇਵਾਂਗਾ ।”
“ਇਹਦਾ ਟਿਕਟ ਮੈ ਦੇ ਰਹੀ ਹਾ” ਪਿੱਛੇ ਤੋ ਉਸੇ ਡੱਬੇ ਚ ਸਫਰ ਕਰਦੀ ਇੱਕ ਔਰਤ ਨੇ ਕਿਹਾ। ਇਸ ਔਰਤ ਦਾ ਨਾਮ ਊਸ਼ਾ ਭੱਟਾਚਾਰਿਆ ਸੀ,ਜੋ ਪੇਸ਼ੇ ਵਜੋ ਇੱਕ ਪ੍ਰੋਫੈਸਰ ਸੀ।
ਊਸ਼ਾ – “ਤੂੰ ਕਿੱਥੇ ਜਾਣਾ ਪੁੱਤਰ ?”
ਲੜਕੀ -“ਪਤਾ ਨਹੀਂ ਮੈਡਮ”
ਊਸ਼ਾ -“ਤਾ ਚੱਲ ਫਿਰ ਮੇਰੇ ਨਾਲ ਚੱਲ ਬੈਗਲੌਰ”
ਤੇਰਾ ਨਾਮ ਕੀ ਹੈ ਪੁੱਤਰ ?
ਲੜਕੀ -“ਚਿੱਤਰਾ ਹੈ ਮੈਡਮ”
ਬੈਗਲੌਰ ਪਹੁੰਚਦੇ ਹੀ ਉਸ ਔਰਤ ਨੇ ਚਿੱਤਰਾ ਨੂੰ ਇੱਕ ਸਮਾਜ ਸੇਵੀ ਸੰਸ਼ਥਾ ਨੂੰ ਸੌਂਪ ਦਿੱਤਾ ਅਤੇ ਇੱਕ ਵੱਡੇ ਸਕੂਲ ਵਿੱਚ ਉਸਦਾ ਦਾਖਿਲਾ ਕਰਵਾ ਦਿੱਤਾ। ਜਲਦੀ ਹੀ ਊਸਾ ਦੀ ਬਦਲੀ ਦਿੱਲੀ ਦੀ ਹੋ ਗਈ ਅਤੇ ਉਸਦਾ ਸੰਪਰਕ ਚਿੱਤਰਾ ਨਾਲ਼ੋਂ ਟੁੱਟ ਗਿਆ।ਕਦੇ ਕਦੇ ਫ਼ੋਨ ਤੇ ਗੱਲ ਹੋ ਜਾਂਦੀ ਸੀ।
ਕਰੀਬ ਵੀਹ ਸਾਲ ਬਾਦ ਪ੍ਰੋ ਊਸ਼ਾ ਨੂੰ ਇੱਕ ਲੈਕਚਰ ਦੇਣ ਲਈ ਸੇਨ ਫ੍ਰਾਸਿਸਕੋ (ਅਮਰੀਕਾ) ਸੱਦਿਆਂ ਗਿਆ। ਲੈਕਚਰ ਤੋ ਬਾਦ ਜਦੋਂ ਉਹ ਅਪਣਾ ਬਿੱਲ ਦੇਣ ਰਿਸੈਪਸ਼ਨ ਤੇ ਪੁੱਜੀ ਤਾ ਪਤਾ ਚੱਲਿਆਂ ਕਿ ਉਸਦਾ ਬਿੱਲ ਪਿੱਛੇ ਖੜੇ ਇੱਕ ਸੋਹਣੇ-ਸੁਨੱਖੇ ਜੁਆਨ ਜੋੜੇ ਨੇ ਦੇ ਦਿੱਤਾ ਸੀ। ਪਹਿਲਾ ਤਾ ਉਸਨੂਂ ਯਕੀਨ ਨਹੀਂ ਹੋਇਆਂ ,ਇੱਥੇ ਤਾ ਉਸਦੀ ਜਾਣ ਪਹਿਚਾਣ ਵਾਲਾ ਕੋਈ ਨਹੀਂ ਸੀ। ਉਹ ਪਿੱਛੇ ਹਟੀ ।
ਪ੍ਰੋ ਊਸ਼ਾ – “ਮੁਆਫ ਕਰਨਾ ,ਮੈ ਤਾ ਤਹਾਨੂੰ ਜਾਣਦੀ ਵੀ ਨਹੀਂ,ਤੁਸੀ ਮੇਰਾ ਐਡਾ ਬਿੱਲ ਕਿਉ ਦੇ ਦਿੱਤਾ ?” ਪਰ ਜੁਆਬ ਸੁਣਕੇ ਉਹ ਹੈਰਾਨ ਰਹਿ ਗਈ।
ਮੈਡਮ ,ਮੁੰਬਈ ਤੋ ਲੈਕੇ ਬੈਗਲੌਰ ਵਾਲੀ ਟਿਕਟ ਦੇ ਸਾਹਮਣੇ ਇਹ ਬਿੱਲ ਕੁੱਝ ਵੀ ਨਹੀਂ।”
ਊਸ਼ਾ ,”ਉਹ ਚਿੱਤਰਾਂ ਤੂੰ ਇੱਥੇ ? “
ਇਹ ਚਿੱਤਰਾ ਕੋਈ ਹੋਰ ਨਹੀਂ ਸਗੋ ਕੰਪਿਊਟਰ ਦੀ ਦੁਨੀਆ ਦੀ ਸਭ ਤੋ ਪ੍ਰਭਾਵਸਾਲੀ ਕੰਪਨੀ ਇਨਫੋਸਿਸ ਦੀ ਚੇਅਰਮੈਨ ਸੁਧਾ ਮੂਰਤੀ ਸੀ,ਜੋ ਕੰਪਨੀ ਦੇ ਸੰਸ਼ਥਾਪਕ ਸ੍ਰੀ ਨਰਾਇਣਮੂਰਤੀ ਦੀ ਧਰਮ-ਪਤਨੀ ਹੈ। ਇਹ ਲਘੂ ਕਹਾਣੀ ਉਹਨਾਂ ਦੁਆਰਾਂ ਲਿਖੀ ਕਿਤਾਬ ,’The Day I Stopped Drinking Milk” ਵਿੱਚੋਂ ਲਈ ਗਈ ਹੈ।
ਹੋ ਸਕਦਾ ਕੁੱਝ ਅਕਿ੍ਰਤਘਣ ਲੋਕ ਕਿਸੇ ਦੀ ਦਰਿਆ-ਦਿਲੀ ਦਾ ਨਾਜਾਇਜ਼ ਫ਼ਾਇਦਾ ਵੀ ਚੁੱਕਦੇ ਹੋਣ ਪਰ ਯਾਦ ਰੱਖੋ ਸਾਡੇ ਦੁਆਰਾਂ ਕੀਤੀ ਗਈ ਮਾਮੂਲੀ ਜੀ ਮੱਦਦ ਕਿਸੇ ਦਾ ਪੂਰਾ ਜੀਵਨ ਬਦਲ ਸਕਦੀ ਹੈ।
ਸੋ ਖੁਸ਼ੀਆਂ ਵੰਡਦੇ ਰਹੋ।ਜ਼ਿੰਦਗੀ ਜ਼ਿੰਦਾਬਾਦ।
#ਮੱਖਣਬੇਗਾ
ਕੱਖਾਂ ਵਾਂਗੂ ਉੱਡ ਗਏ ਸਾਡੇ ਸੱਜਰੇ ਦਿਲ ਦੇ ਚਾਅ ,,
ਸੱਜਣਾ ਵੇ ਅਸੀਂ ਵਗਦੇ ਹੋਏ ਹੰਝੂਆਂ ਦੇ ਦਰਿਆ ..
ਭਰੇ ਘੜੇ ਦੇ ਪਾਣੀ ਵਾਂਗੂ
ਅਸੀਂ ਡੁੱਲਣ ਲੱਗ ਪਏ ਹਾਂ ,,
ਇੱਕ ਖੁਸ਼ਖਬਰੀ ਹੈ ਤੇਰੇ ਲਈ
ਤੈਨੂੰ ਭੁੱਲਣ ਲੱਗ ਪਏ ਹਾਂ ..
ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਭੁੱਲਣਾ,
ਜਿਨ੍ਹੇ ਬਹੁਤ ਸਾਰੀਆਂ ਯਾਦਾਂ ਦਿੱਤੀਆਂ ਹੋਣ।
ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਭੁੱਲਣਾ,
ਜਿਨ੍ਹੇ ਬਹੁਤ ਸਾਰੀਆਂ ਯਾਦਾਂ ਦਿੱਤੀਆਂ ਹੋਣ।
ਤੋੜ ਨਾ ਤੂੰ ਸ਼ੀਸ਼ਾ ਚਿਹਰੇ ਹਜ਼ਾਰ ਦਿਖਣਗੇ ..
ਹਲੇ ਤਾਂ ਮੈਂ ਸਿਰਫ ਇੱਕ ਹਾਂ ਫੇਰ ਬੇਸ਼ੁਮਾਰ ਦਿਖਣਗੇ..
ਓਥੇ ਅਮਲਾ ਦੇ ਹੋਣੇ ਨੇ ਨਬੇੜੇ…
ਕਿਸੇ ਨਾ ਤੇਰੀ ਜਾਤ ਪੁਛਣੀ..
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਲਗਦੇ ਮਾਵਾਂ
ਕੁਝ ਰੁੱਖ ਨੂੰਹਾਂ ਧੀਆਂ ਲੱਗਦੇ
ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਮੇਰੇ ਬਾਬੇ ਵਾਕਣ
ਪੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਵਾਂ
ਕੁਝ ਰੁੱਖ ਯਾਰਾਂ ਵਰਗੇ ਲਗਦੇ
ਚੁੰਮਾਂ ਤੇ ਗਲ ਲਾਵਾਂ
ਇਕ ਮੇਰੀ ਮਹਿਬੂਬਾ ਵਾਕਣ
ਮਿੱਠਾ ਅਤੇ ਦੁਖਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਮੋਢੇ ਚੁੱਕ ਖਿਡਾਵਾਂ
ਕੁਝ ਰੁੱਖ ਮੇਰਾ ਦਿਲ ਕਰਦਾ ਏ
ਚੁੰਮਾਂ ਤੇ ਮਰ ਜਾਵਾਂ
ਕੁਝ ਰੁੱਖ ਜਦ ਵੀ ਰਲ ਕੇ ਝੂਮਣ
ਤੇਜ਼ ਵਗਣ ਜਦ ਵਾਵਾਂ
ਸਾਵੀ ਬੋਲੀ ਸਭ ਰੁੱਖਾਂ ਦੀ
ਦਿਲ ਕਰਦਾ ਲਿਖ ਜਾਵਾਂ
ਮੇਰਾ ਵੀ ਇਹ ਦਿਲ ਕਰਦਾ ਏ
ਰੁੱਖ ਦੀ ਜੂਨੇ ਆਵਾਂ
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿਚ ਗਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਉਂ ਰੁੱਖਾਂ ਦੀਆਂ ਛਾਵਾਂ ।