ਮੈਂ ਆਸ਼ਿਕ ਹਾਂ,
ਉਸ ਕੁੜੀ ਦਾ,
ਜੋ ਸੁਰਤ ਤੋਂ ਜਮਾਂ ਹੀਰ ਲੱਗਦੀ,
ਸੀਰਤ ਤੋਂ ਬਾਦਸ਼ਾਹ ਜਿਹੀ ਅਮੀਰ ਲੱਗਦੀ।
ਮੈਂ ਆਸ਼ਿਕ ਹਾਂ,
ਉਸ ਕੁੜੀ ਦਾ,
ਜੋ ਸੁਬਾਹ ਉੱਠ ਜਪੁ ਜੀ ਪੜ੍ਹਦੀ,
ਖੁੱਲ੍ਹੇ ‘ਤੇ ਨਿੱਤ ਸਬਜ਼ੀ ਧਰਦੀ।
ਮੈਂ ਆਸ਼ਿਕ ਹਾਂ,
ਉਸ ਕੁੜੀ ਦਾ,
ਜੋ ਰੁਹ ਤੋਂ ਇਸ਼ਕ ਹੈ ਕਰਦੀ,
ਨਾ ਰੰਗ-ਰੂਪ ‘ਤੇ ਆ ਮਰਦੀ।
ਮੈਂ ਆਸ਼ਿਕ ਹਾਂ,
ਉਸ ਕੁੜੀ ਦਾ,
ਜੋ ਪੂਰੇ ਸਾਰੇ ਚਾਅ ਕਰਦੀ,
ਲਿਖਤਾਂ ‘ਹਰਸਿਮ’ ਦੀਆਂ ਚਿੱਤ ਲਾ ਪੜਦੀ।
ਮੈਂ ਆਸ਼ਿਕ ਹਾਂ,
ਉਸ ਕੁੜੀ ਦਾ,
ਜੋ ਪਹਿਲਾਂ ਪਿਆਰ ਮਾਪਿਆਂ ਨੂੰ ਕਰਦੀ,
ਦੂਜਾ ਮੈਨੂੰ ਖੋਹਣ ਤੋਂ ਵੀ ਡਰਦੀ।
ਹਰਸਿਮ