ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ,
ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ,
ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਜਿੰਨਾਂ ਨੇ ਜ਼ਿੰਦਗੀ ਵਿੱਚ ਕੁਝ ਕਰਨਾ ਹੁੰਦਾ ਉਹਨਾਂ ਕੋਲ ਨਿਰਾਸ਼ ਹੋਣ ਦਾ ਸਮਾਂ ਨਹੀਂ ਹੁੰਦਾ।
ਇੱਕ ਕਾਂ ਸੀ ਜਿਸ ਦਾ ਆਲ੍ਹਣਾ ਚੂਹੇ ਦੀ ਖੁੱਡ ਦੇ ਨੇੜੇ ਸੀ। ਚੂਹੇ ਅਤੇ ਕਾਂ ਦੀ ਪੁਰਾਣੀ ਦੁਸ਼ਮਣੀ ਦੇ ਬਾਵਜੂਦ ਕਾਂ, ਚੂਹੇ ਨਾਲ ਦੋਸਤੀ ਕਰਨ ਦਾ ਬੜਾ ਚਾਹਵਾਨ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਨੇ ਚੂਹੇ ਦੇ ਦੋਸਤਾਂ ਦੇ ਮਾਮਲੇ ਵਿੱਚ ਉਸ ਦੇ ਤਿਆਗ ਨੂੰ ਦੇਖਿਆ ਸੀ।
ਇੱਕ ਦਿਨ ਕਾਂ ਉਸ ਦੀ ਖੁੱਡ ਕੋਲ ਗਿਆ ਅਤੇ ਉਸ ਨੇ ਚੂਹੇ ਨੂੰ ਆਵਾਜ਼ ਮਾਰੀ। ਚੂਹੇ ਨੇ ਆਪਣੀ ਖੁੱਡ ਦੇ ਅੰਦਰੋਂ ਹੀ ਕਾਂ ਨੂੰ ਪੁੱਛਿਆ, ‘‘ਤੈਨੂੰ ਮੇਰੇ ਨਾਲ ਕੋਈ ਕੰਮ ਹੈ?’’
ਕਾਂ ਨੇ ਉਸ ਨੂੰ ਕਿਹਾ, ‘‘ਅਸੀਂ ਦੋਵੇਂ ਗੁਆਂਢੀ ਹਾਂ ਅਤੇ ਇੱਕ-ਦੂਜੇ ਲਈ ਚੰਗੇ ਮਿੱਤਰ ਸਿੱਧ ਹੋ ਸਕਦੇ ਹਾਂ।’’
ਇਹ ਸੁਣ ਕੇ ਚੂਹੇ ਨੇ ਕਿਹਾ ਕਿ ਦੋ ਜਣਿਆਂ ਵਿੱਚ ਮਿੱਤਰਤਾ ਦੀ ਪਹਿਲੀ ਸ਼ਰਤ ਇਹ ਹੈ ਕਿ ਇੱਕ ਮਿੱਤਰ ਦਾ ਮੋਹ ਦੂਜੇ ਮਿੱਤਰ ਦੀ ਬਰਬਾਦੀ ਦਾ ਕਾਰਨ ਨਾ ਬਣੇ।
ਕਾਂ ਨੇ ਕਿਹਾ, ‘‘ਹਾਂ, ਮੈਂ ਇਹ ਜਾਣਦਾ ਹਾਂ ਕਿ ਕਾਂ, ਚੂਹੇ ਦਾ ਦੁਸ਼ਮਣ ਹੁੰਦਾ ਹੈ, ਪਰ ਤੇਰੇ ਨਾਲ ਮਿੱਤਰਤਾ ਤੋਂ ਮੈਂ ਸੰਤੁਸ਼ਟੀ ਮਹਿਸੂਸ ਕਰਦਾ ਹਾਂ। ਇਸ ਲਈ ਤੈਨੂੰ ਵਚਨ ਦਿੰਦਾ ਹਾਂ ਕਿ ਮੈਂ ਕਦੇ ਵੀ ਤੇਰਾ ਸ਼ਿਕਾਰ ਨਹੀਂ ਕਰਾਂਗਾ।’’
ਦੋਵਾਂ ਨੇ ਇਸ ਵਿਸ਼ੇ ਸਬੰਧੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਅੰਤ ਚੂਹੇ ਨੂੰ ਕਾਂ ਦੀ ਗੱਲ ਦਾ ਵਿਸ਼ਵਾਸ ਹੋ ਗਿਆ। ਚੂਹਾ ਆਪਣੀ ਖੁੱਡ ਵਿੱਚੋਂ ਬਾਹਰ ਆਇਆ ਅਤੇ ਦੋਵੇਂ ਜਣੇ ਮਿੱਤਰ ਬਣ ਗਏ।
ਸਮਾਂ ਲੰਘਦਾ ਗਿਆ। ਇੱਕ ਦਿਨ ਕਾਂ ਨੇ ਚੂਹੇ ਨੂੰ ਕਿਹਾ, ‘‘ਆਪਾਂ ਇੱਥੇ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਨਹੀਂ ਕਰ ਸਕਦੇ। ਇਸ ਦਾ ਕਾਰਨ ਇਹ ਹੈ ਕਿ ਇੱਥੋਂ ਜ਼ਿਆਦਾਤਰ ਸ਼ਿਕਾਰੀ ਲੰਘਦੇ ਹਨ। ਇਸ ਤੋਂ ਪਹਿਲਾਂ ਮੈਂ ਇੱਕ (ਹਰੇ-ਭਰੇ ਖੇਤਰ) ਵਿੱਚ ਇੱਕ ਝਰਨੇ ਨੇੜੇ ਆਪਣੇ ਇੱਕ ਹੋਰ ਦੋਸਤ ਕੱਛੂ ਕੋਲ ਰਹਿੰਦਾ ਸੀ। ਉਹ ਥਾਂ ਬਹੁਤ ਹੀ ਸ਼ਾਂਤ ਅਤੇ ਚੰਗੀ ਹੈ। ਉਸ ਥਾਂ ’ਤੇ ਸਭਨਾਂ ਲਈ ਭੋਜਨ ਮੌਜੂਦ ਹੈ। ਜੇ ਤੂੰ ਰਾਜ਼ੀ ਹੈਂ ਤਾਂ ਆਪਾਂ ਦੋਵੇਂ ਉੱਥੇ ਚਲਦੇ ਹਾਂ। ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਉੱਥੇ ਸਾਡੇ ਦਿਨ ਚੰਗੇ ਲੰਘਣਗੇ।
ਚੂਹੇ ਨੇ ਕਾਂ ਦੀ ਤਜਵੀਜ਼ ਕਬੂਲ ਕਰ ਲਈ । ਇਸ ਤੋਂ ਬਾਅਦ ਕਾਂ ਨੇ ਚੂਹੇ ਨੂੰ ਇੱਕ ਡੋਲੀ ਵਿੱਚ ਰੱਖ ਕੇ ਉਸ ਨੂੰ ਆਪਣੀ ਚੁੰਝ ਨਾਲ ਫੜਿਆ ਅਤੇ ਉਸ ਝਰਨੇ ਵੱਲ ਉਡਾਨ ਭਰੀ ਜਿੱਥੇ ਕੱਛੂ ਰਹਿੰਦਾ ਸੀ। ਕਾਂ ਨੂੰ ਦੇਖ ਕੇ ਕੱਛੂ ਬਹੁਤ ਖ਼ੁਸ਼ ਹੋਇਆ। ਕਾਂ ਨੇ ਚੂਹੇ ਨਾਲ ਆਪਣੀ ਮਿੱਤਰਤਾ ਅਤੇ ਚੂਹੇ ਦੇ ਤਿਆਗ ਦੀਆਂ ਕੁਝ ਗੱਲਾਂ ਕੱਛੂ ਨੂੰ ਦੱਸੀਆਂ।
ਕੱਛੂ ਬੜਾ ਹੀ ਅਨੁਭਵੀ ਸੀ। ਉਸ ਨੇ ਚੂਹੇ ਦੇ ਤਿਆਗ ਦੀਆਂ ਗੱਲਾਂ ਸੁਣ ਕੇ ਉਸ ਦੀ ਪ੍ਰਸ਼ੰਸਾ ਕੀਤੀ। ਉਹ ਸਾਰੇ ਦੇਰ ਤਕ ਦੋਸਤੀ ਭਰੇ ਵਾਤਾਵਰਨ ਵਿੱਚ ਗੱਲਾਂ ਕਰਦੇ ਰਹੇ। ਇਸ ਵਿਚਾਲੇ ਉਨ੍ਹਾਂ ਨੇ ਦੂਰ ਤੋਂ ਇੱਕ ਬਾਰਾਂਸਿੰਙੇ ਨੂੰ ਆਉਂਦਿਆਂ ਦੇਖਿਆ। ਇਉਂ ਜਾਪਦਾ ਸੀ ਕਿ ਕੋਈ ਸ਼ਿਕਾਰੀ ਉਸ ਦਾ ਪਿੱਛਾ ਕਰ ਰਿਹਾ ਹੈ। ਇਹ ਸਭ ਦੇਖ ਕੇ ਉਹ ਤਿੰਨੋਂ ਬਚਣ ਲਈ ਭੱਜੇ, ਪਰ ਜਦੋਂ ਬਾਰਾਂਸਿੰਙਾ ਉਨ੍ਹਾਂ ਕੋਲ ਪਹੁੰਚਿਆ ਤਾਂ ਉਸ ਨੇ ਥੋੜ੍ਹਾ ਜਿਹਾ ਪਾਣੀ ਪੀਤਾ ਅਤੇ ਸ਼ਾਂਤੀ ਨਾਲ ਉਨ੍ਹਾਂ ਦੇ ਨੇੜੇ ਖੜ ਗਿਆ।
ਹੁਣ ਉਹ ਇਸ ਗੱਲ ਤੋਂ ਸੰਤੁਸ਼ਟ ਹੋ ਗਏ ਕਿ ਕੋਈ ਵੀ ਸ਼ਿਕਾਰੀ ਉਸ ਦਾ ਪਿੱਛਾ ਨਹੀਂ ਕਰ ਰਿਹਾ ਹੈ। ਕੱਛੂ ਨੇ ਬਾਰਾਂਸਿੰਙੇ ਤੋਂ ਪੁੱਛਿਆ, ‘‘ਤੂੰ ਕਿੱਥੋਂ ਆ ਰਿਹਾ ਹੈਂ? ਤੂੰ ਇੰਨਾ ਫ਼ਿਕਰਮੰਦ ਕਿਉਂ ਹੈਂ?’’ ਬਾਰਾਂਸਿੰਙੇ ਨੇ ਕਿਹਾ, ‘‘ਮੈਂ ਕੋਲ ਦੀ ਇੱਕ ਚਰਾਗਾਹ ਵਿੱਚ ਰਹਿੰਦਾ ਹਾਂ। ਅੱਜ ਮੈਂ ਚਰਾਗਾਹ ਕੋਲ ਇੱਕ ਕਾਲੀ ਚੀਜ਼ ਦੇਖੀ। ਇਹ ਸੋਚਦੇ ਹੋਏ ਕਿ ਸ਼ਾਇਦ ਉਹ ਦੁਸ਼ਮਣ ਹੈ ਮੈਂ ਭੱਜ ਖੜ੍ਹਾ ਹੋਇਆ। ਭੱਜਦਾ-ਭੱਜਦਾ ਹੁਣ ਮੈਂ ਇੱਥੇ ਪਹੁੰਚਿਆ ਹਾਂ।’’
ਕੱਛੂ ਨੇ ਬਾਰਾਂਸਿੰਙੇ ਨੂੰ ਕਿਹਾ, ‘‘ਤੂੰ ਅਜਿਹਾ ਜਾਨਵਰ ਹੈਂ ਜਿਸ ਤੋਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੈ। ਅਸੀਂ ਤਿੰਨ ਗੂੜ੍ਹੇ ਮਿੱਤਰ ਹਾਂ ਜੋ ਇਕੱਠੇ ਇੱਥੇ ਰਹਿੰਦੇ ਹਾਂ। ਜੇ ਤੂੰ ਚਾਹੇਂ ਤਾਂ ਚੌਥੇ ਮਿੱਤਰ ਦੇ ਰੂਪ ਵਿੱਚ ਸਾਡੇ ਨਾਲ ਇੱਥੇ ਰਹਿ ਸਕਦਾ ਹੈਂ।’’ ਬਾਰਾਂਸਿੰਙੇ ਨੇ ਉਨ੍ਹਾਂ ਦੀ ਗੱਲ ਮੰਨ ਲਈ ਅਤੇ ਉਨ੍ਹਾਂ ਨਾਲ ਮਿਲ ਕੇ ਰਹਿਣ ਲੱਗਾ। ਚਾਰੇ ਮਿੱਤਰ ਹਰ ਰੋਜ਼ ਵੱਖੋ-ਵੱਖ ਵਿਸ਼ਿਆਂ ’ਤੇ ਗੱਲਾਂ ਕਰਦੇ ਅਤੇ ਖ਼ੁਸ਼ੀ ਭਰਪੂਰ ਜੀਵਨ ਬਤੀਤ ਕਰ ਰਹੇ ਸਨ।
ਇੱਕ ਦਿਨ ਦੀ ਗੱਲ ਹੈ ਕਿ ਮਿਥੀ ਹੋਈ ਥਾਂ ’ਤੇ ਕਾਂ, ਕੱਛੂ ਅਤੇ ਚੂਹਾ ਤਿੰਨੋਂ ਪਹੁੰਚੇ, ਪਰ ਬਾਰਾਂਸਿੰਙਾ ਉੱਥੇ ਨਾ ਪੁੱਜਿਆ। ਇਸ ’ਤੇ ਉਹ ਬੜੇ ਫ਼ਿਕਰਮੰਦ ਹੋਏ। ਕੱਛੂ ਅਤੇ ਚੂਹੇ ਨੇ ਕਾਂ ਨੂੰ ਕਿਹਾ ਕਿ ਉਹ ਉੱਡਦਾ ਹੋਇਆ ਦੇਖੇ ਕਿ ਬਾਰਾਂਸਿੰਙੇ ਦਾ ਕੁਝ ਅਤਾ-ਪਤਾ ਹੈ ਜਾਂ ਨਹੀਂ।
ਕਾਂ ਕੁਝ ਦੇਰ ਉੱਡਦਾ ਰਿਹਾ। ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਦੱਸਿਆ ਕਿ ਬਾਰਾਂਸਿੰਙਾ ਇੱਕ ਸ਼ਿਕਾਰੀ ਦੇ ਜਾਲ ਵਿੱਚ ਫਸ ਗਿਆ ਹੈ। ਕੱਛੂ ਨੇ ਚੂਹੇ ਨੂੰ ਕਿਹਾ, ‘‘ਇਹ ਸਮਾਂ ਤਿਆਗ ਅਤੇ ਬਲੀਦਾਨ ਦਾ ਹੈ। ਛੇਤੀ ਨਾਲ ਚੱਲੋ ਤਾਂ ਕਿ ਬਾਰਾਂਸਿੰਙੇ ਨੂੰ ਮੁਕਤੀ ਦਿਵਾਈ ਜਾ ਸਕੇ।’’
ਉੱਥੇ ਪਹੁੰਚ ਕੇ ਚੂਹੇ ਨੇ ਜਾਲ ਨੂੰ ਕੱਟਿਆ ਅਤੇ ਬਾਰਾਂਸਿੰਙਾ ਜਾਲ ਵਿੱਚੋਂ ਨਿਕਲ ਕੇ ਭੱਜਿਆ। ਇਸੇ ਦੌਰਾਨ ਕੱਛੂ ਵੀ ਉੱਥੇ ਪੁੱਜਾ। ਬਾਰਾਂਸਿੰਙੇ ਨੇ ਕੱਛੂ ਨੂੰ ਕਿਹਾ, ‘‘ਐ ਪਿਆਰੇ ਮਿੱਤਰ! ਚੱਲ ਇੱਥੋਂ ਭੱਜ ਚੱਲੀਏ। ਜਦ ਤੂੰ ਤੇਜ਼ ਤੁਰ ਨਹੀਂ ਸਕਦਾ ਤਾਂ ਤੂੰ ਇੱਥੇ ਕਿਉਂ ਆਇਆ?’’
ਇਸ ’ਤੇ ਕੱਛੂ ਨੇ ਜਵਾਬ ਦਿੱਤਾ, ‘‘ਮੈਂ ਦੋਸਤੀ ਨਿਭਾਉਣਾ ਚਾਹੁੰਦਾ ਸੀ ਤਾਂ ਕਿ ਖ਼ਤਰੇ ਦੇ ਸਮੇਂ ਤੁਹਾਡੇ ਨਾਲ ਰਹਾਂ।’’ ਬਾਕੀ ਤਿੰਨੋਂ ਦੋਸਤਾਂ ਨੇ ਉਸ ਨੂੰ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਉਹ ਇੱਥੋਂ ਭੱਜ ਜਾਵੇ। ਇੰਨਾ ਕਹਿ ਕੇ ਉਹ ਤਿੰਨੇ ਵੀ ਉੱਥੋਂ ਭੱਜ ਪਏ। ਕੁਝ ਸਮੇਂ ਬਾਅਦ ਸ਼ਿਕਾਰੀ ਉਸ ਥਾਂ ਪੁੱਜਿਆ ਤਾਂ ਉਹ ਸਮਝ ਗਿਆ ਕਿ ਬਾਰਾਂਸਿੰਙਾ ਜਾਲ ਵਿੱਚੋਂ ਨਿਕਲ ਕੇ ਭੱਜ ਚੁੱਕਾ ਹੈ। ਸ਼ਿਕਾਰੀ ਨੇ ਚਹੁੰ ਪਾਸੇ ਨਜ਼ਰ ਘੁਮਾਈ, ਪਰ ਉਸ ਨੂੰ ਕਿਤੇ ਕੁਝ ਵੀ ਦਿਖਾਈ ਨਾ ਦਿੱਤਾ। ਉਹ ਇਸ ਗੱਲ ’ਤੇ ਹੈਰਾਨ ਸੀ ਕਿ ਬਾਰਾਂਸਿੰਙਾ ਜਾਲ ਕੱਟ ਕੇ ਕਿਵੇਂ ਨਿਕਲ ਗਿਆ। ਇਕਦਮ ਸ਼ਿਕਾਰੀ ਦੀ ਨਜ਼ਰ ਕੱਛੂ ’ਤੇ ਪਈ। ਉਸ ਨੇ ਖ਼ੁਦ ਨੂੰ ਕਿਹਾ ਕਿ ਹਾਲਾਂਕਿ ਕੱਛੂ ਦਾ ਕੋਈ ਮਹੱਤਵ ਨਹੀਂ ਹੈ, ਪਰ ਨਾ ਹੋਣ ਨਾਲੋਂ ਕੁਝ ਹੋਣਾ ਤਾਂ ਬਿਹਤਰ ਹੈ।
ਸ਼ਿਕਾਰੀ ਨੇ ਕੱਛੂ ਨੂੰ ਫੜ ਕੇ ਆਪਲੇ ਝੋਲੇ ਵਿੱਚ ਪਾਇਆ ਅਤੇ ਝੋਲੇ ਦਾ ਮੂੰਹ ਕੱਸ ਕੇ ਬੰਨ੍ਹ ਦਿੱਤਾ। ਝੋਲੇ ਨੂੰ ਮੋਢੇ ’ਤੇ ਸੁੱਟਿਆ ਅਤੇ ਹੌਲੀ-ਹੌਲੀ ਅੱਗੇ ਵਧਣ ਲੱਗਾ। ਜਦ ਕਾਂ, ਚੂਹਾ ਅਤੇ ਬਾਰਾਂਸਿੰਗਾ ਤਿੰਨੇ ਇੱਕ-ਦੂਜੇ ਨੂੰ ਮਿਲੇ ਤਾਂ ਉਨ੍ਹਾਂ ਨੇ ਕੱਛੂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਕਾਫ਼ੀ ਭਾਲਣ ਤੋਂ ਬਾਅਦ ਵੀ ਉਨ੍ਹਾਂ ਨੂੰ ਕੱਛੂ ਦਾ ਕੋਈ ਥਹੁ-ਪਤਾ ਨਹੀਂ ਲੱਗਾ।
ਉਹ ਸਮਝ ਗਏ ਕਿ ਸ਼ਿਕਾਰੀ ਕੱਛੂ ਨੂੰ ਲੈ ਗਿਆ ਹੈ। ਇਸ ਗੱਲ ਨਾਲ ਬਾਰਾਂਸਿੰਙਾ ਬੜਾ ਫ਼ਿਕਰਮੰਦ ਹੋਇਆ। ਉਸ ਨੇ ਕਿਹਾ, ‘‘ਗ਼ਲਤੀ ਮੇਰੀ ਸੀ। ਮੇਰੇ ਹੀ ਕਾਰਨ ਕੱਛੂ ਸ਼ਿਕਾਰੀ ਦੇ ਪੰਜੇ ਵਿੱਚ ਫਸ ਗਿਆ ਅਤੇ ਮੈਂ ਕੁਝ ਕਰ ਵੀ ਨਹੀਂ ਸਕਦਾ।’’ ਕਾਂ ਨੇ ਕਿਹਾ, ‘‘ਅਸੀਂ ਕਿਉਂ ਕੋਈ ਕੰਮ ਨਹੀਂ ਕਰ ਸਕਦੇ? ਜਦ ਕਿਸੇ ਗੁੱਟ ਦੇ ਮੈਂਬਰ ਸੰਗਠਿਤ ਹੋਣ ਅਤੇ ਇੱਕ-ਦੂਜੇ ਲਈ ਤਿਆਗ ਕਰਨ ਨੂੰ ਤਿਆਰ ਹੋਣ ਤਾਂ ਉਹ ਹਰੇਕ ਕੰਮ ਕਰਨ ਦੀ ਤਾਕਤ ਰੱਖਦੇ ਹਨ। ਇਸ ਸਮੱਸਿਆ ਦਾ ਹੱਲ ਵੀ ਸਾਡੇ ਹੀ ਹੱਥ ਵਿੱਚ ਹੈ।’’
ਬਾਰਾਂਸਿੰਙੇ ਨੇ ਪੁੱਛਿਆ ਕਿ ਕੀ ਕੀਤਾ ਜਾਏ? ਕਾਂ ਨੇ ਕਿਹਾ, ‘‘ਧਿਆਨ ਨਾਲ ਸੁਣੋ! ਮੇਰੇ ਕੋਲ ਇੱਕ ਯੋਜਨਾ ਹੈ ਜਿਸ ਨੂੰ ਸਾਨੂੰ ਸਾਰਿਆਂ ਨੂੰ ਠੀਕ ਢੰਗ ਨਾਲ ਪੂਰੀ ਕਰਨਾ ਹੋਵੇਗਾ।’’ ਕਾਂ ਨੇ ਬਾਰਾਂਸਿੰਙੇ ਨੂੰ ਕਿਹਾ, ‘‘ਤੂੰ ਸ਼ਿਕਾਰੀ ਦੇ ਰਾਹ ਵਿੱਚ ਲੰਮਾ ਪੈ ਜਾਵੀਂ। ਮੈਂ ਤੇਰੇ ’ਤੇ ਹਮਲਾ ਕਰਾਂਗਾ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿਵੇਂ ਮੈਂ ਤੇਰੀਆਂ ਅੱਖਾਂ ਭੰਨਣੀਆਂ ਚਾਹੁੰਦਾ ਹਾਂ। ਸ਼ਿਕਾਰੀ ਸਾਨੂੰ ਜ਼ਰੂਰ ਦੇਖੇਗਾ। ਤੂੰ ਆਪਣੀ ਥਾਂ ਤੋਂ ਉੱਠ ਕੇ ਹੌਲੀ-ਹੌਲੀ ਤੁਰ ਪਈਂ। ਸ਼ਿਕਾਰੀ ਇਹ ਸਮਝੇਗਾ ਕਿ ਤੂੰ ਤੇਜ਼ ਨਹੀਂ ਭੱਜ ਸਕਦਾ। ਇਸ ਲਈ ਉਹ ਤੈਨੂੰ ਫੜਨ ਦੀ ਕੋਸ਼ਿਸ਼ ਕਰੇਗਾ। ਜਦੋਂ ਸ਼ਿਕਾਰੀ ਤੇਰੇ ਤੀਕ ਪਹੁੰਚੇ ਤਾਂ ਤੂੰ ਤੇਜ਼ੀ ਨਾਲ ਭੱਜ ਪਈਂ। ਅਜਿਹੇ ਵਿੱਚ ਸ਼ਿਕਾਰੀ ਤੈਨੂੰ ਫੜਨ ਲਈ ਆਪਣੇ ਥੈਲੇ ਨੂੰ ਧਰਤੀ ’ਤੇ ਸੁੱਟ ਕੇ ਤੇਜ਼ੀ ਨਾਲ ਤੇਰਾ ਪਿੱਛਾ ਕਰੇਗਾ। ਇਸੇ ਦੌਰਾਨ ਚੂਹਾ ਸ਼ਿਕਾਰੀ ਦੇ ਥੈਲੇ ਵਿੱਚ ਮੋਘਾ ਕਰ ਦੇਵੇਗਾ ਤਾਂ ਕਿ ਕੱਛੂ ਉਸ ’ਚੋਂ ਬਾਹਰ ਆ ਜਾਵੇ। ਇਸ ਤੋਂ ਬਾਅਦ ਅਸੀਂ ਸਾਰੇ ਭੱਜ ਜਾਵਾਂਗੇ।’’
ਸਾਰਿਆਂ ਨੇ ਕਾਂ ਦੀ ਇਸ ਯੋਜਨਾ ਦਾ ਸਮਰਥਨ ਕੀਤਾ। ਬਾਰਾਂਸਿੰਙਾ ਸ਼ਿਕਾਰੀ ਦੇ ਰਾਹ ਵਿੱਚ ਲੰਮਾ ਪੈ ਗਿਆ ਤੇ ਕਾਂ ਨੇ ਉਸ ’ਤੇ ਹਮਲੇ ਦਾ ਨਾਟਕ ਕੀਤਾ। ਅਜਿਹੇ ਵਿੱਚ ਬਾਰਾਸਿੰਙਾ ਆਪਣੀ ਥਾਂ ਤੋਂ ਉੱਠਿਆ ਅਤੇ ਲੰਙ ਮਾਰਦਾ ਹੋਇਆ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਸ਼ਿਕਾਰੀ ਨੇ ਉਸ ਨੂੰ ਫੜਨ ਲਈ ਉਸ ਦਾ ਪਿੱਛਾ ਕੀਤਾ। ਜਦ ਸ਼ਿਕਾਰੀ ਬਾਰਾਂਸਿੰਙੇ ਕੋਲ ਪੁੱਜਿਆ ਤਾਂ ਉਹ ਤੇਜ਼ੀ ਨਾਲ ਭੱਜਣ ਲੱਗਾ। ਸ਼ਿਕਾਰੀ ਨੇ ਆਪਣਾ ਥੈਲਾ ਧਰਤੀ ’ਤੇ ਸੁੱਟਿਆ ਅਤੇ ਤੇਜ਼ੀ ਨਾਲ ਬਾਰਾਂਸਿੰਙੇ ਵੱਲ ਹੋ ਤੁਰਿਆ। ਇਸ ਦੌਰਾਨ ਚੂਹੇ ਨੇ ਸ਼ਿਕਾਰੀ ਦਾ ਝੋਲਾ ਕੁਤਰ ਦਿੱਤਾ ਅਤੇ ਕੱਛੂ ਉਸ ਵਿੱਚੋਂ ਬਾਹਰ ਆ ਗਿਆ।
ਕਾਂ ਉੱਡਦਾ ਹੋਇਆ ਸਾਰਿਆਂ ’ਤੇ ਨਜ਼ਰ ਰੱਖ ਰਿਹਾ ਸੀ। ਜਦ ਉਸ ਨੇ ਦੇਖਿਆ ਕਿ ਚੂਹੇ ਨੇ ਆਪਣਾ ਕੰਮ ਚੰਗੇ ਢੰਗ ਨਾਲ ਕੀਤਾ ਹੈ ਅਤੇ ਉਹ ਦੋਵੇਂ ਛੁਪ ਗਏ ਤਾਂ ਬਾਰਾਂਸਿੰਙੇ ਨੂੰ ਕਿਹਾ ਕਿ ਉਹ ਤੇਜ਼ੀ ਨਾਲ ਭੱਜੇ। ਹੁਣ ਸ਼ਿਕਾਰੀ ਬਾਰਾਸਿੰਙੇ ਨੂੰ ਫੜਨ ਤੋਂ ਨਿਰਾਸ਼ ਹੋ ਚੁੱਕਾ ਸੀ। ਉਹ ਆਪਣੇ ਥੈਲੇ ਨੂੰ ਚੁੱਕਣ ਲਈ ਮੁੜਿਆ। ਉਸ ਨੇ ਬੜੀ ਹੈਰਾਨੀ ਨਾਲ ਦੇਖਿਆ ਕਿ ਥੈਲੇ ਵਿੱਚ ਮੋਘਾ ਹੋ ਗਿਆ ਅਤੇ ਉਸ ਵਿੱਚੋਂ ਕੱਛੂ ਨਿਕਲ ਚੁੱਕਾ ਹੈ। ਇਸ ਨਾਲ ਉਸ ਨੂੰ ਬੜੀ ਨਮੋਸ਼ੀ ਹੋਈ।
ਉਸ ਨੇ ਆਪਣਾ ਥੈਲਾ ਚੁੱਕਿਆ ਅਤੇ ਸ਼ਹਿਰ ਵੱਲ ਪਰਤ ਗਿਆ।
ਚੂਹਾ, ਕਾਂ, ਕੱਛੂ ਅਤੇ ਬਾਰਾਂਸਿੰਙਾ ਸਾਲਾਂ ਤਕ ਨਾਲ-ਨਾਲ ਰਹਿੰਦੇ ਰਹੇ ਅਤੇ ਕਈ ਵਾਰ ਉਨ੍ਹਾਂ ਨੇ ਇੱਕ-ਦੂਜੇ ਨੂੰ ਮੁਕਤੀ ਦਿਵਾਈ।
-ਨਿਰਮਲ ਪ੍ਰੇਮੀ
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ..
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ
ਹੱਥੀ ਓਹਦੇ ਛਾਂਪਾ ਛੱਲੇ, ਮੱਥੇ ਟਿੱਕਾ ਲਾਇਆ
ਗਿੱਧੇ ਵਿੱਚ ਨੱਚ ਭਾਬੋ, ਦਿਨ ਸੱਗਨਾਂ ਦਾ ਆਇਆ…
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ…
ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ
ਹੱਥੀ ਓਹਦੇ ਛਾਂਪਾ ਛੱਲੇ, ਪੈਰੀ ਝਾਂਜਰਾਂ ਪਾਈਆਂ
ਗਿੱਧੇ ਵਿੱਚ ਨੱਚਦੀ ਦਾ ਦੇਵੇ ਰੂਪ ਦੁਹਾਈਆਂ
ਗਿੱਧੇ ਵਿੱਚ ਨੱਚਦੀ ਦਾ ਦੇਵੇ ਰੂਪ ਦੁਹਾਈਆਂ
…..ਅੱਜ ਸਵੇਰੇ ਯੋਗ ਅਭਿਆਸ ਨਾਲ਼ ਸੰਬੋਧਿਤ … ਪੋਸਟ ਪਾਉਣ ਤੋਂ ਬਾਅਦ ਖ਼ਿਆਲ ਆਇਆ … ਕਿ ਯੋਗ ਤੇ ਪ੍ਰਾਣਾਯਾਮ ਵੀ ਤਾਂ ਹੀ ਕਰ ਸਕੋਗੇ … ਜੇ ਪੇਟ ਸਿਹਤਮੰਦ ਹੋਵੇਗਾ … ਮੈਦਾ ਤੇ ਜੰਕ ਫ਼ੂਡ ਪੀਜ਼ੇ, ਪਾਸਟੇ, ਬਰਗਰ, ਨੂਡਲਾਂ ਆਦਿ ਖਾ-ਖਾ ਕੇ … ਤੁਹਾਡੇ ਪੇਟ ਦੇ ਵਿਕਾਰ ਏਨੇ ਵਧੇ ਹੋਏ ਹਨ … ਮੋਟਾਪਾ ਵਧਿਆ ਹੋਇਆ ਹੈ … ਪਹਿਲਾਂ ਉਹਨਾਂ ਦਾ ਇਲਾਜ ਬਹੁਤ ਜ਼ਰੂਰੀ ਹੈ।ਤੁਹਾਡੀਆਂ ਪੇਟ ਦੀ ਸਾਰੀਆਂ ਨਾੜੀਆਂ … ਅੰਤੜੀਆਂ ਬਲੌਕਡ ਨੇ … ਪ੍ਰਾਣਾਯਾਮ ਤੇ ਯੋਗ ਕੀ ਕਰੇਗਾ? ਸਿਨਥੈਟਿਕ ਦਵਾਈਆਂ … ਲੈਗਜ਼ੇਟਿਵ ਖਾਂਦੇ ਫਿਰਦੇ ਹੋ … ਕੋਲਨ ਕਲੀਨ ਕਰਾਉਂਦੇ ਫਿਰਦੇ ਹੋ।ਪਹਿਲਾਂ ਦੋ ਕੁ ਮਹੀਨੇ … ਪੂਰੀ ਨਿਸ਼ਠਾ ਨਾਲ਼ … ਆਹ ਹੇਠ ਲਿਖੇ ਉਪਚਾਰ ਕਰਕੇ … ਪੇਟ ਦੀਆਂ ਅੰਤੜੀਆਂ ਸਾਫ਼ ਕਰੋ … ਬੇਲੋੜਾ ਤੇ ਜੰਕ ਫ਼ੂਡ ਖਾ-ਖਾ ਕੇ ਬਹੁਤ ਨੁਕਸਾਨ ਕਰ ਚੁੱਕੇ ਹੋ … ਹੁਣ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ।…..ਤਾਜ਼ਾ ਤੇ ਸੁੱਕੇ ਫਲ਼ ਨਾਸ਼ਪਾਤੀਆਂ … (ਜੋ ਕਿਸਮ ਵੀ ਉਪਲਬਧ ਹੋਵੇ) …ਤਾਜ਼ਾ ਆਲੂ ਬੁਖ਼ਾਰਾ …. ਸੁੱਕੇ ਪਲੱਮਜ਼ …ਪਰੂਨਜ਼ … ਇਹ ਸਾਰੇ ਕਬਜ਼ ਦੂਰ ਕਰਕੇ … ਪੇਟ ਸਾਫ਼ ਕਰਦੇ ਹਨ …. ਮੈਂ ਪਿਛਲੇ ਵੀਹ-ਬਾਈ ਸਾਲਾਂ ਤੋਂ … ਇਹਨਾਂ ਦਾ ਲਗਾਤਾਰ ਸੇਵਨ ਕਰਦੀ ਹਾਂ … ਇਕ ਸਮੇਂ ਭੋਜਨ ਕਰਦੀ ਹਾਂ … ਜੰਕ ਕਦੇ ਨਹੀਂ ਖਾਧਾ … ਪੇਟ ਸਦਾ ਸਾਫ਼ ਰਹਿੰਦਾ ਹੈ।ਅੱਖਾਂ, ਦੰਦ, ਸਰੀਰਕ ਦਰਦ … ਸਭ ਦੀ ਜੜ੍ਹ … ਪੇਟ ਦੇ ਵਿਕਾਰ ਹਨ।ਮੁੱਕਦੀ ਗੱਲ … ਜੀਹਨੇ ਭੋਜਨ ਸਹੀ ਕਰ ਲਿਆ … ਸੌਣ ਜਾਗਣ ਦਾ ਅਨੁਸ਼ਾਸਨ ਬਣਾਅ ਲਿਆ … ਉਹਨੇ ਅੱਧੇ ਤੋਂ ਵੱਧ ਵਿਕਾਰਾਂ ‘ਤੇ ਜਿੱਤ ਪ੍ਰਾਪਤ ਕਰ ਲਈ।….ਹਰਬਲ ਚਾਹ
….
ਸਮੱਗਰੀ:
1 – ਸੌਂਫ਼
2 – ਲੈਮਨ ਗਰਾਸ
(ਦੋਵੇਂ ਇਕ ਟੇਬਲ ਸਪੂਨ)
3- ਦਾਲ਼ਚੀਨੀ ਸਟਿੱਕ ( ਦੋ ਕੁ ਇੰਚ )
4 – ਦੋ ਕੁ ਛੋਟੀਆਂ ਇਲਾਇਚੀਆਂ – ਕੁੱਟ ਕੇ
5 – ਅਦਰਕ – ਕੱਦੂਕਸ ਕਰਕੇ
6 – ਨਿੰਬੂ ਦਾ ਰਸ
…..ਵਿਧੀ:ਨਿੰਬੂ ਨੂੰ ਛੱਡ ਕੇ … ਸਾਰੀ ਸਮੱਗਰੀ … ਢਾਈ ਕੁ ਕੱਪ ਪਾਣੀ ‘ਚ ਪਾ ਕੇ … ਢੱਕਣ ਨਾਲ਼ ਢਕ ਕੇ … ਮੀਡੀਅਮ ਤੋਂ ਥੋੜ੍ਹੀ ਅੱਗ ‘ਤੇ ਪੰਦਰਾਂ ਮਿੰਟ ਰਿੰਨ੍ਹੋ …ਚਾਹ ਤਿਆਰ ਹੈ … ਛਾਣਨੀ ਨਾਲ਼ ਪੁਣ ਕੇ … ਜਿੰਨੀ ਪੀਣੀ ਹੈ … ਓਨੀ ‘ਚ ਨਿੰਬੂ ਰਸ ਮਿਲ਼ਾਅ ਕੇ ਸੇਵਨ ਕਰੋ … ਤਿਆਰ ਚਾਹ … ਦਿਨ ‘ਚ ਦੋ ਵਾਰ ਵੰਡ ਕੇ ਪੀਓ ਜੀ।ਐਨਰਜੀ ਡਰਿੰਕਸ … ਸੋਢੇ … ਸੌਫ਼ਟ ਡਰਿੰਕਸ … ਤੇਜ਼ ਚਾਹ-ਕੌਫ਼ੀ ਤਿਆਗ ਦਿਉ ਜੀ।
….ਕਬਜ਼ ਨਿਵਾਰਕ ਪਾਊਡਰਸਮੱਗਰੀ
1 – ਸੌਂਫ਼
2- ਹਰੜਾਂ
3 – ਅਲ਼ਸੀ
4 – ਈਸਬਗੋਲਸਾਰੀ ਸਮੱਗਰੀ 100- 100 ਗ੍ਰਾਮ … ਇੱਕੋ ਅਨੁਪਾਤ ‘ਚ ਲੈ ਲਉ … ਸੌਂਫ਼ … ਹਰੜਾਂ … ਅਲ਼ਸੀ … ਤਿੰਨੇ ਅਲੱਗ-ਅਲੱਗ ਹਲਕੀ ਅੱਗ ‘ਤੇ ਭਿੰਨ ਲਉ … ਗਰਾਈਂਡਰ ‘ਚ ਪੀਸ ਕੇ … ਈਸਬਗੋਲ ਪਾਊਡਰ ਮਿਲ਼ਾਅ ਲਉ … ਹਰੜਾਂ ਦਾ ਪਾਊਡਰ ਵੀ ਵਰਤ ਸਕਦੇ ਹੋ … ਸਵੇਰੇ ਨਾਸ਼ਤੇ ਤੋਂ ਘੰਟਾ ਕੁ ਘੰਟਾ ਪਹਿਲਾਂ … ਕੋਸੇ ਤੋਂ ਗਰਮ ਪਾਣੀ ‘ਚ ਦੋ ਟੇਬਲ ਸਪੂਨ ਮਿਲ਼ਾਅ ਕੇ ਪੀਓ … ਦੋ ਗਲਾਸ ਪਾਣੀ ਜ਼ਰੂਰ ਪੀਓ … ਕੁਝ ਦਿਨਾਂ ‘ਚ ਪੇਟ ਸਹੀ ਹੋ ਜਾਵੇਗਾ।….ਦੋਸਤੋ! ਹੁਣ ਦਾ ਸਮਾਂ ਪਰਿਵਰਤਨ ਮੰਗਦਾ ਹੈ … ਜੋ ਭੋਜਨ ਨਹੀਂ ਸੁਧਾਰੇਗਾ … ਆਦਤਾਂ ਨਹੀਂ ਬਦਲੇਗਾ … ਉਹ ਮਹਾਮਾਰੀਆਂ ਦੀ ਲਪੇਟ ‘ਚ ਸੌਖਾ ਆ ਜਾਵੇਗਾ … ਯਾਦ ਰੱਖਣਾ … ਕਰੋਨਾ ਕਿਤੇ ਨਹੀਂ ਜਾਣ ਵਾਲ਼ਾ … ਸਾਨੂੰ ਹੀ ਪਰਿਵਰਤਨ ਕਰਨੇ ਪੈਣੇ ਹਨ।ਮੈਂ ਪੋਸਟਾਂ ਰਾਹੀਂ ਉਤਸ਼ਾਹਿਤ ਕਰ ਸਕਦੀ ਹਾਂ … ਹਲੂਣਾ ਦੇ ਸਕਦੀ ਹਾਂ … ਪ੍ਰੇਰਿਤ ਕਰ ਸਕਦੀ ਹਾਂ … ਇਹਨਾਂ ਨੂੰ ਅੱਗੇ ਸਾਂਝੀਆਂ ਕਰਕੇ … ਤੁਸੀਂ ਵੀ ਮਾਨਵਤਾ ਦੀ ਸੇਵਾ ਕਰ ਸਕਦੇ ਹੋ।ਤੁਹਾਡੀ ਸਭ ਦੀ ਸਿਹਤਯਾਬੀ ਲਈ ਦਿਲੀ ਦੁਆਵਾਂ ਪਿਆਰ ਸਤਿਕਾਰ ਜੀ
ਤਨਦੀਪ ਤਮੰਨਾ
ਸਲੋਕੁ ॥
ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥
I bow down, and fall to the ground in humble adoration, countless times, to the All-powerful Lord, who possesses all powers.Please protect me, and save me from wandering, God. Reach out and give Nanak Your Hand.
ਮੈਂ ਲੰਮੇ ਪੈ ਕੇ ਨਮਸ਼ਕਾਰ ਅਤੇ ਪ੍ਰਣਾਮ, ਅਨੇਕਾਂ ਵਾਰੀ, ਸਾਰੀਆਂ ਤਾਕਤਾ ਵਾਲੇ, ਸਰਬ-ਸ਼ਕਤੀਵਾਨ ਸੁਆਮੀ ਮੁਹਰੇ, ਕਰਦਾ ਹਾਂ। ਮੈਨੂੰ ਆਪਣਾ ਹੱਥ ਦੇ ਹੇ ਸੁਆਮੀ! ਤੇ ਡਿਕੋਡੋਲੇ ਖਾਣ ਤੋਂ ਮੇਰੀ ਰੱਖਿਆ ਕਰ, ਗੁਰੂ ਜੀ ਫੁਰਮਾਉਂਦੇ ਹਨ।
ਪੈਸਾ ਬੰਦੇ ਦੀ ਹੈਸੀਅਤ ਤਾਂ ਬਦਲ ਸਕਦਾ ਹੈ ਪਰ ਔਕਾਤ ਨਹੀਂ ।
ਜਿੰਦਗੀ ਵਿੱਚ ਘੱਟੋ ਘੱਟ ਇੱਕ ਦੋਸਤ ਸ਼ੀਸ਼ੇ ਵਰਗਾ ਤੇ ਇੱਕ ਦੋਸਤ ਪਰਛਾਂਵੇ ਵਰਗਾ ਜਰੂਰ ਰੱਖਣਾ ਕਿਉਂਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਤੇ ਪਰਛਾਵਾਂ ਕਦੇ ਸਾਥ ਨਹੀਂ ਛੱਡਦਾ।
ਗਰੀਬ ਨੂੰ ਹੱਸਦੇ ਹੋਏ ਦੇਖ ਕੇ ਦਿਲ ਨੂੰ ਯਕੀਨ ਹੋ ਗਿਆ ਕਿ ਖੁਸ਼ੀਆਂ ਦਾ ਸੰਬੰਧ ਕਦੇ ਵੀ ਪੈਸੇ ਨਾਲ ਨਹੀਂ ਹੁੰਦਾ।
ਬੰਜ਼ਰ ਜ਼ਮੀਰ ਉੱਤੇ ਅਣਖ ਨਾ ਉੱਗਦੀ,
Business Mind ਰੱਖ ਯਾਰੀ ਨਹੀਓ ਪੁੱਗਦੀ,
ਕਿਸੇ ਵੈਰੀ ਦੀ ਕੋਈ ਪਰਵਾਹ ਨਹੀ..
ਡਰ ਲੱਗਦਾ ਮੂੰਹ ਦੇ ਮਿੱਠਿਆ ਤੋ …
ਛੱਜ ਓਹਲੇ ਛਾਨਣੀ ਪਰਾਤ ਓਹਲੇ ਲੱਜ ਵੇ
ਛੱਜ ਓਹਲੇ ਛਾਨਣੀ ਪਰਾਤ ਓਹਲੇ ਲੱਜ ਵੇ
ਨਾਨਕੀਆਂ ਦਾ ਮੇਲ ਆਇਆ,ਗੌਣ ਦਾ ਨਾ ਚੱਜ ਵੇ।
ਛੱਜ ਓਹਲੇ ਛਾਨਣੀ ਪਰਾਤ ਓਹਲੇ ਡੋਈ ਵੇ
ਛੱਜ ਓਹਲੇ ਛਾਨਣੀ ਪਰਾਤ ਓਹਲੇ ਡੋਈ ਵੇ….
ਦਾਦਕੀਆਂ ਦਾ ਮੇਲ ਆਇਆ,ਚੱਜ ਦੀ ਨਾ ਕੋਈ ਵੇ।
ਅੱਜ ਕਿੱਧਰ ਗਈਆਂ ਵੇ ਨੈਣੀਂ ਤੇਰੀਆਂ ਨਾਨਕੀਆਂ
ਬਾਰ੍ਹਾਂ ਤਾਲਕੀਆਂ ਖਾਧੇ ਸੀ ਪਕੌੜੇ,
ਜੰਮੇ ਸੀ ਜੌੜੇ, ਜੌੜੇ ਖਿਡਾਵਣ ਗਈਆਂ ਵੇਨੈਣੀਂ ਤੇਰੀਆਂ ਨਾਨਕੀਆਂ।
ਅੱਜ ਕਿਧਰ ਗਈਆਂ ਵੇ ਨੈਣੀਂਤੇਰੀਆਂ ਦਾਦਕੀਆਂ
ਖਾਧੇ ਸੀ ਲੱਡੂ, ਜੰਮੇ ਸੀ ਡੱਡੂ,
ਹੁਣ ਛੱਪੜਾਂ ’ਚ ਗਈਆਂ ਵੇਨੈਣੀਂ ਤੇਰੀਆਂ ਦਾਦਕੀਆਂ।
ਨੂੰਹ ਤਾਂ ਗਈ ਸੀ ਇੱਕ ਦਿਨ ਪੇਕੇ, ਸੱਸ ਘਰੇ ਸੀ ਕੱਲੀ,
ਬਈ…ਬਾਪੂ ਜੀ ਤੋਂ ਅੱਖ ਬਚਾ ਕੇ, Make up ਵੱਲ ਹੋ ਚੱਲੀ,
ਬਈ, ਸੁਰਖੀ ਬਿੰਦੀ ਪਾਊਡਰ ਲਾ ਕੇ, ਨੇਤਰ ਕਰਲੇ ਟੇਡੇ,
ਪੱਟ ਤੀ ਫੈਸ਼ਨ ਨੇ ਸੱਤਰ ਸਾਲ ਦੀ ਬੇਬੇ..
ਪੱਟ ਤੀ ਫੈਸ਼ਨ ਨੇ ਸੱਤਰ ਸਾਲ ਦੀ ਬੇਬੇ…
ਦਾਨ ਕਰਨ ਜਾਂ ਚੜਾਵਾ ਚੜਾਉਣ ਤੋਂ ਪਹਿਲਾਂ ਇਹ ਸੋਚੋ,ਕੀ ਇਸਦੀ ਵਰਤੋਂ ਮਨੁੱਖਤਾ ਦੇ ਭਲੇ ਲਈ ਹੋਵੇਗੀ।
*ਅਮੀਰ ਧਾਰਮਿਕ ਅਸਥਾਨ* :- ਦੇਸ ਵਿਚ ਅਨੇਕਾਂ ਡੇਰੇ ਤੇ ਧਾਰਮਿਕ ਅਸਥਾਨ ਹਨ, ਜਿੰਨਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੈ।ਇਨਾਂ ਦੀ ਆਮਦਨ ਤੇ ਕੋਈ ਇਨਕਮ ਟੈਕਸ ਨਹੀਂ।ਹਰ ਸਾਲ ਅਰਬਾਂ ਰੁਪਏ ਦਾ ਚੜਾਵਾ ਚੜਦਾ ਹੈ ਇਨਾਂ ਦਾ ਪ੍ਰਬੰਧ ਧਾਰਮਿਕ ਸੰਸਥਾਵਾਂ ਜਾਂ ਸਬੰਧਤ ਪੈਰੋਕਾਰਾਂ ਕੋਲ ਹੈ ਤੇ ਸਰਕਾਰ ਦਾ ਇਨਾਂ ਤੇ ਕੋਈ ਕੰਟਰੋਲ ਨਹੀਂ। (1)-ਸੰਸਾਰ ਦਾ ਸਭ ਤੋਂ ਵਧ ਪੁਰਾਤਨ ਤੇ ਦੌਲਤ ਵਾਲਾ ਮੰਦਰ ਕੇਰਲਾ ਰਾਜ ਦੇ ਸ਼ਹਿਰ ਤਿਰਵੰਨਤਪੁਰਮ ਵਿਚ ਪਦਮਾਨਾਭਾਸਵਾਮੀ ਹੈ।ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੇ 2011 ਵਿਚ ਸਦੀਆਂ ਤੋਂ ਦਬੇ ਹੋਏ ਅਠ ਤਹਿਖਾਨਿਆਂ ਵਿਚੋਂ ਸਿਰਫ ਪੰਜ ਹੀ ਖੋਲੇ ਗਏ ਜਿਨਾਂ ਵਿਚ ਸੋਨੇ,ਚਾਂਦੀ, ਹੀਰਿਆਂ,ਮੋਤੀਆਂ, ਪੁਖਰਾਜ,ਨੀਲਮ,ਮਾਣਕ, ਪੰਨੇ ਤੇ ਕੀਮਤੀ ਪੱਥਰ ਤੇ ਧਾਤਾਂ ਦੇ ਢੇਰ ਲਗੇ ਹੋਏ ਸਨ।ਸੋਨੇ ਦੀਆਂ ਮੂਰਤੀਆਂ,ਸਿੱਕੇ,ਚੈਨਾਂ, ਮੁਕਟ,ਹਾਰਾਂ ਨਾਲ ਭਰੇ ਪਏ ਸਨ।ਇਸ ਮਾਲ ਦੀ ਪੁਰਾਤਨ ਤੇ ਇਤਹਾਸਕ ਮਹੱਤਤਾ ਨੂੰ ਵੇਖਿਆ ਜਾਵੇ ਤਾਂ ਇਸ ਦੀ ਕੀਮਤ ਸੌ ਗੁਣਾ ਵਧ ਜਾਵੇਗੀ।ਇਸਦੀ ਸੁੱਰਖਿਆ ਦੇ ਸਖਤ ਪ੍ਰਬੰਧ ਹਨ।(2)-ਸੰਨ 300 ਈਸਵੀ ਨੇੜੇ ਬਣਿਆ ਤਿਰੂਮਲਾ ਤਿਰਪੂਤੀ ਵੈਂਕਟਾਸ਼ਵਰਾ ਮੰਦਰ,ਆਂਧਰਾ ਪ੍ਰਦੇਸ਼ ਵਿਚ ਹੈ ਤਿਰਪੂਤੀ ਬਾਲਾ ਮੰਦਰ ਵਿਚ 1-1-2019 ਨੂੰ 11 ਕਰੋੜ ਦਾ ਚੜਾਵਾ ਚੜਿਆ।
ਭਗਵਾਨ ਵਿਸ਼ਨੂੰ ਦੇ ਇਸ ਮੰਦਰ ਦੀ ਸਲਾਨਾ 1700 ਕਰੋੜ ਰੁਪਏ ਆਮਦਨ ਹੈ ਤੇ ਇਸਦੇ ਖਜਾਨੇ ਦੀ ਕੀਮਤ 650 ਕਰੋੜ ਰੁਪਏ ਦਸੀ ਗਈ ਹੈ।ਸੰਸਾਰ ਦੇ ਕਿਸੇ ਵੀ ਧਾਰਮਿਕ ਅਸਥਾਨ ਤੋਂ ਵੱਧ ਸ਼ਰਧਾਲੂ ਪੰਜਾਹ ਹਜ਼ਾਰ ਤੋਂ ਇਕ ਲੱਖ ਦੇ ਕਰੀਬ ਰੋਜਾਨਾ ਆਉਦੇ ਹਨ।ਹਰ ਸਾਲ ਇਥੇ ਲੋਕਾਂ ਦੇ ਵਾਲ ਮੁੰਡਨ ਤੋਂ ਵਾਲ ਵੇਚਣ ਨਾਲ ਚਾਲੀ ਕਰੋੜ ਆਮਦਨ ਹੁੰਦੀ ਹੈ।ਵੈਂਕਟਸ਼ੇਵਰ ਦੇਵਤੇ ਦੀ ਮੂਰਤੀ ਦੇ ਦਸ ਕੁਇੰਟਲ ਸੋਨੇ ਦੇ ਗਹਿਣੇ ਹਨ।ਡੇਢ ਕਰੋੜ ਲੱਡੂਆਂ ਦੇ ਪ੍ਰਸ਼ਾਦਿ ਤੋਂ ਹਰ ਸਾਲ ਆਮਦਨ ਹੁੰਦੀ ਹੈ।ਅਮਿਤਾਬ ਬਚਨ ਨੇ ਕੁਝ ਸਮਾਂ ਪਹਿਲਾਂ 70 ਲੱਖ ਰੁਪਏ ਦਾਨ ਕੀਤੇ ਸਨ।
ਇਹ ਖਬਰ ਵੀ ਆਈ ਕਿ ਮੰਦਰ ਦੇ ਪੁਜਾਰੀ ਦੀਆਂ ਤਿੰਨ ਲੜਕੀਆਂ ਨੇ ਸ਼ਾਦੀ ਮੌਕੇ 125 ਕਿਲੋ ਦੇ ਸੋਨੇ ਦਾ ਵਿਖਾਵਾ ਕੀਤਾ।(3)-ਸਾਂਈ ਬਾਬਾ ਮੰਦਰ ਸ਼ਿਰੜੀ,ਮਹਾਂਰਾਸ਼ਟਰ ਸੰਨ 1922 ਵਿਚ ਬਣਾਇਆ ਗਿਆ ਜੋ ਮੁਬੰਈ ਤੋਂ 296 ਕਿਲੋਮੀਟਰ ਦੂਰ ਹੈ।ਇਥੇ ਰੋਜਾਨਾ 30-35 ਹਜ਼ਾਰ ਸ਼ਰਧਾਲੂ ਆਉਦੇ ਹਨ ਤੇ ਸਲਾਨਾ ਚੜਾਵਾ 600 ਕਰੋੜ ਰੁਪਏ ਹੈ।ਇਸਦੇ ਖਜਾਨੇ ਵਿਚ 35 ਕਰੋੜ ਦੇ ਸੋਨੇ ਚਾਂਦੀ ਦੇ ਗਹਿਣੇ ਹਨ ਪਹਿਲੀ ਜਨਵਰੀ 2018 ਨੂੰ 14 ਕਰੋੜ 54 ਲੱਖ ਦਾ ਚੜਾਵਾ ਚੜਿਆ ।(4)-ਉੜੀਸਾ ਦੇ ਜਗਨ ਨਾਥ ਪੁਰੀ ਦਾ ਮੰਦਰ 12 ਵੀਂ ਸਦੀ ਵਿਚ ਬਣਾਇਆ ਗਿਆ ਸੀ।ਇਹ ਹਿੰਦੂਆਂ ਦੇ ਚਾਰ ਧਾਮਾਂ ਵਿਚੋਂ ਇਕ ਹੈ, ਇਸਨੂੰ ਹਮਲਾਵਰਾਂ ਨੇ 18 ਵਾਰ ਲੁੱਟਿਆ ਹੈ।ਇਸਦੇ ਖਜਾਨੇ ਵਿਚ ਪੰਜ ਕੁਇੰਟਲ ਸੋਨੇ ਤੇ 22 ਕੁਇੰਟਲ ਚਾਂਦੀ ਦੀਆਂ ਵਸਤਾਂ ਹਨ।ਇਸ ਦਾ ਖਰਚਾ ਬੈਂਕ ਵਿਚ ਜਮਾਂ 200 ਕਰੋੜ ਰੁਪਏ ਦੇ ਵਿਆਜ ਤੋਂ ਚਲਦਾ ਹੈ।ਇਸ ਦੀ ਸਲਾਨਾ ਆਮਦਨ 45 ਕਰੋੜ ਹੈ।(5)-ਸਿਧੀ ਵਿਨਾਇਕ ਮੰਦਰ ਮੁੰਬਈ 1801 ਵਿਚ ਇੰਦੌਰ ਦੀ ਮਹਾਰਾਣੀ ਅਹਿਲਿਆ ਹੌਲਕਰ ਨੇ ਬਣਵਾਇਆ ਜੋ ਭਗਵਾਨ ਗਣੇਸ਼ ਨੂੰ ਸਮਰਪਿਤ ਹੈ।ਇਥੇ ਰੋਜਾਨਾ 25 ਹਜ਼ਾਰ ਤੇ ਤਿਉਹਾਰਾਂ ਤੇ ਦੋ ਲੱਖ ਸ਼ਰਧਾਲੂ ਆਉਦੇ ਹਨ।ਇਸਦੀ ਸਲਾਨਾ ਆਮਦਨ 25-30 ਕਰੋੜ ਹੈ।ਇਸਦਾ ਕੰਟਰੋਲ ਇਕ ਟਰੱਸਟ ਕੋਲ ਹੈ।ਇਕ ਸ਼ਰਧਾਲੂ ਵਪਾਰੀ ਨੇ ਗਣੇਸ਼ ਦੀ ਮੂਰਤੀ ਲਈ ਪੰਜ ਕਿਲੋ ਸੋਨੇ ਦੀ ਪਾਲਕੀ ਬਣਾ ਕੇ ਭੇਟ ਕੀਤੀ।ਇਸ ਦੇ 158 ਕਿਲੋ ਸੋਨੇ ਦੇ ਭੰਡਾਰ ਲਈ 65 ਸੁਰਖਿਆ ਮੁਲਾਜਮ ਹਨ।(6)-ਵਾਰਾਨਸੀ (ਬਨਾਰਸ), ਬਿਹਾਰ ਵਿਚ ਭਗਵਾਨ ਸ਼ਿਵ ਦੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਗੁੰਬਦ ਤੇ ਮੀਨਾਰ ਸੋਨੇ ਨਾਲ ਮੜੇ ਹੋਏ ਹਨ।ਇਸ ਦੇ ਦੋ ਗੁੰਬਦਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਨਾਲ ਮੜਵਾਇਆ ਸੀ।
ਇਸਦੀ ਸਲਾਨਾ ਆਮਦਨ 15 ਕਰੋੜ ਹੈ।ਇਸ ਦੀ ਮੌਜੂਦਾ ਉਸਾਰੀ ਇੰਦੌਰ ਦੀ ਰਾਣੀ ਅਹਲਿਆ ਬਾਈ ਹੌਲਕਰ ਨੇ ਕਰਵਾਈ ਸੀ।(7)-ਮਾਤਾ ਵੈਸ਼ਨੂੰ ਦੇਵੀ ਮੰਦਰ ਵਿਚ ਹਰ ਸਾਲ ਇਕ ਕਰੋੜ ਤੋਂ ਵੱਧ ਸ਼ਰਧਾਲੂ ਆਉਦੇ ਹਨ।ਇਸਦਾ ਸਲਾਨਾ ਚੜਾਵਾ 500 ਕਰੌੜ ਹੈ।(8)-ਗੁਜਰਾਤ ਵਿਚ ਪੱਛਮੀ ਕੰਢੇ ਤੇ ਪਟਨ ਸ਼ਹਿਰ ਵਿਖੇ ਪ੍ਰਸਿਧ ਸੋਮਨਾਥ ਮੰਦਰ ਹੈ ਜਿਸਨੂੰ ਮਹਿਮੂਦ ਗਜ਼ਨਵੀ ਵਰਗੇ ਲੁਟੇਰਿਆਂ ਨੇ ਕਈ ਵਾਰ ਲੁੱਟਿਆ ਤੇ ਮੌਜੂਦਾ ਨਿਰਮਾਣ 1951 ਵਿਚ ਹੋਇਆ।ਸਲਾਨਾ ਆਮਦਨ 125 ਕਰੋੜ ਦੇ ਕਰੀਬ ਹੈ।(9)-ਤਾਮਿਲਨਾਡੂ ਦੇ ਸ਼ਹਿਰ ਮਦੁਰਈ ਵਿਚ ਮੀਨਾਕਸ਼ੀ ਅੰਮਾ ਮੰਦਰ ਵਿਚ ਰੋਜਾਨਾ ਪੰਦਰਾਂ ਹਜ਼ਾਰ ਸ਼ਰਧਾਲੂ ਆਉਦੇ ਹਨ ਤੇ ਸਲਾਨਾ ਚੜਾਵਾ ਦਸ ਕਰੋੜ ਹੈ।ਮੰਦਰ ਤੇ 33000 ਸ਼ਾਨਦਾਰ ਮੂਰਤੀਆਂ ਖੁਣੀਆਂ ਹਨ।(10) ਸ਼੍ਰੀ ਹਰਮਿੰਦਰ ਸਾਹਿਬ,ਅੰਮਿ੍ਤਸਰ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ।ਇਥੋਂ ਦਾ ਸਲਾਨਾ ਚੜਾਵਾ 85-90 ਕਰੋੜ ਰੁਪਏ ਤੋਂ ਵੱਧ ਹੈ।ਇਥੇ ਸੰਸਾਰ ਦਾ ਸਭ ਤੋਂ ਵੱਡਾ ਮੁਫਤ ਲੰਗਰ ਚਲਦਾ ਹੈ।ਫਿਰ ਵੀ ਦੇਸ ਵਿਚ ਹਜ਼ਾਰਾਂ ਧਾਰਮਿਕ ਅਸਥਾਨ ਤੇ ਏਨੀ ਆਮਦਨੀ ਹੋਣ ਦੇ ਬਾਵਜੂਦ ਗਰੀਬੀ, ਭੁੱਖਮਰੀ ਤੇ ਬੇਰੁਜ਼ਗਾਰੀ ਵਧ ਰਹੀ ਹੈ।ਦੇਸ ਵਿਚ ਹਰੇਕ ਨੂੰ ਆਪਣੇ ਧਰਮ ਨੂੰ ਮੰਨਣ ਦਾ ਤੇ ਦਾਨ ਕਰਨ ਦਾ ਹੱਕ ਹੈ ਹੈ ਅਸਲ ਵਿਚ ਇਨਸਾਨੀਅਤ ਧਰਮ ਇਹੋ ਕਿ ਦਾਨ ਕੀਤੀ ਜਾ ਰਹੀ ਆਮਦਨ ਨਾਲ ਗਰੀਬਾਂ,ਮਜ਼ਦੂਰਾਂ, ਬੇ-ਸਹਾਰਿਆਂ ਦੀ ਮਦਦ ਕੀਤੀ ਜਾਵੇ ਅਤੇ ਵਿਦਿਅਕ ਅਤੇ ਸਿਹਤ ਸੰਸਥਾਵਾਂ ਤੋਂ ਮੁਫਤ ਸਹੂਲਤਾਂ ਦਿਤੀਆਂ ਜਾਣ। ##ਸਿਹਤ ਠੀਕ ਨਾ ਹੋਣ ਕਰਕੇ ਕਲ ਪੀ ਜੀ ਆਈ ਚੰਡੀਗੜ੍ਹ ਤੋਂ ਬੋਨ ਮੈਰੋ ਟੈਸਟ ਕਰਾਇਆ, ਹਸਪਤਾਲ ਅੰਦਰੋਂ ਸ਼ਿਵ ਸ਼ਕਤੀ ਮੈਡੀਕਲ ਸਟੋਰ ਤੋੰ ਬੋਨ ਮੈਰੋ ਦਾ ਸਮਾਨ 4600 ਦਾ ਮਿਲਿਆ, ਕਿਸੇ ਦੇ ਦਸਣ ਤੇ ਇਹੋ ਸਮਾਨ ਬਾਹਰੋਂ 1800 ਦਾ ਮਿਲਿਆ।ਹਮੇਸ਼ਾਂ ਸਮਾਨ ਬਾਹਰੋਂ ਖਰੀਦੋ।ਦੋਵਾਂ ਦੇ ਬਿਲਾਂ ਦੀ ਫੋਟੋ ਕਾਪੀ ਮੇਰੇ ਕੋਲ ਹੈ। *ਤੁਸੀਂ ਕਿਸੇ ਨੂੰ ਕੁਝ ਨਹੀਂ ਸਿਖਾ ਸਕਦੇ ਪਰ ਤੁਸੀਂ ਉਨਾਂ ਨੂੰ ਰਸਤਾ ਵਿਖਾਉਣ ਵਿਚ ਮਦਦ ਕਰ ਸਕਦੇ ਹੋ।(ਗੈਲੀਲਿਉ)।
ਮੁਖਵਿੰਦਰ ਸਿੰਘ ਚੋਹਲਾ*.