ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ
admin
ਸਮਾਂ ਗੂੰਗਾ ਨਹੀਂ ਮੋਨ ਹੁੰਦਾ
ਵਕਤ ਦੱਸ ਹੀ ਦਿੰਦਾ ਕਿਸਦਾ ਕੋਣ ਹੁੰਦਾ
ਹੁਣ ਰਿਸ਼ਤਿਆਂ ਦੀ ਉਮਰ ਵੀ ਪੱਤਿਆਂ ਜਿੰਨੀ ਹੀ ਰਹਿ ਗਈ ਏ ਅੱਜ ਹਰੇ, ਕੱਲ੍ਹ ਨੂੰ ਪੀਲੇ ਤੇ ਪਰਸੋਂ ਨੂੰ ਸੁੱਕ ਜਾਣਗੇ।
ਕਪੜੇ ਤੇ ਚੇਹਰੇ ਝੂਠ ਬੋਲਦੇ ਆ ਸੱਜਣਾ
ਬੰਦੇ ਦੀ ਅਸਲੀਅਤ ਸਮਾਂ ਦਸਦਾ
ਸੋਹਣੀ ਸ਼ਕਲ ਨਹੀ ਸੋਚ ਹੁੰਦੀ ਆ,
ਸੱਚ ਜਿੰਦਗੀ ਨਹੀ ਮੋਤ ਹੁੰਦੀ ਆ..
ਹੁਣ ਬੰਦਾ ਲੱਤਾਂ ਖਿੱਚਣ ਵਾਲਿਆਂ ਨੂੰ ਕਿਦਾਂ ਸਮਝਾਵੇ
ਕਿ ਬਾਂਹ ਉਪਰ ਵਾਲੇ ਨੇ ਫੜੀ ਹੋਈ ਆ
ਮਾਂ ਕਹਿੰਦੀ ਕੁੜੀ 20 ਸਾਲ ਦੀਨਾ ਰੱਖਿਆ ਏ ਰਾਣੀਚੁੱਲ੍ਹਾ ਚੌਂਕਾ ਆਪੇ ਈਂ ਕਰਲੂਅਜੇ ਆ ਉਮਰ ਨਿਆਂਣੀਸਬਜੀ ਧਰਦੀ ਨੇ ਭਿੰਡੀਆਂ ਚ’ ਪਾਤਾ ਪਾਣੀ……
ਹਥ ਪੁਰ ਗੜਵਾ, ਬਾਬਲ, ਮੋਢੇ ਪੁਰ ਧੋਤੀ,
ਕੰਧੇ ਪੁਰ ਪਰਨਾ, ਬੇਟੀ ਦਾ ਵਰ ਘਰ ਟੋਲਣ ਜਾਣਾ।
ਵਰ ਵੀ ਮੈਂ ਟੋਲਿਆ, ਜਾਈਸੇ, ਘਰ ਵੀ ਮੈਂ ਟੋਲਿਆ।
ਅੱਗੇ ਕਰਮ ਤੁਮ੍ਹਾਰੇ।
ਘੋੜੀਆਂ ਲੱਖ ਇੱਕ, ਊਠ ਲੱਖ ਦੋ, ਹਾਥੀ ਲੱਖ ਤਿੰਨ,
ਆਏ ਹੋ ਰੇ ਬਾਬਲ ਬਰਛੀ ਆਈ ਲਖ ਚਾਰ।
ਹਾਥੀਆਂ ਅਗਵਾੜ ਬੰਨ੍ਹੋ, ਊਠਾਂ ਪਛਵਾੜ ਬੰਨ੍ਹੋ,
ਬਰਛੀ ਨੂੰ ਤੰਬੂਏ ਤਾਨ, ਕੁੜਮ ਹੋਰੀਂ ਧੁੱਪ ਸੇਕਿਓ ਰੇ।
ਊਠਾਂ ਨੂੰ ਦਾਣਾ ਦਲਾਓ, ਹਾਥੀਆਂ ਨੂੰ ਚੂਰੀ ਖਲਾਓ,
ਬਰਛੀ ਨੂੰ ਮਿੱਠੜਾ ਭੱਤ, ਕੁੜਮ ਹੋਰੀਂ ਪਿੱਛ ਪੀਓ ਰੇ।
ਪਿੱਛ ਨਾ ਪੀਂਦਾ ਭੈੜਾ, ਰੁੱਸ ਰੁੱਸ ਬਹਿੰਦਾ, ਰੁੱਸ ਰੁੱਸ ਬਹਿੰਦਾ,
ਆਹੋ ਰੇ ਬਾਬਲ, ਦਮੜੀ ਦੇ ਛੋਲੇ ਮੰਗਾਓ, ਕੁੜਮ ਭੈੜਾ ਚਣੇ ਚੱਬਿਓ ਰੇ।
ਚਣੇ ਨਾ ਚੱਬਦਾ, ਭੈੜਾ ਰੁੱਸ ਰੁੱਸ ਬਹਿੰਦਾ, ਰੁੱਸ ਰੁੱਸ ਬਹਿੰਦਾ,
ਆਹੋ ਰੇ ਬਾਬਲ, ਦਮੜੀ ਦੀ ਮੁੰਜ ਮੰਗਾਓ, ਕੁੜਮ ਹੋਰੀਂ ਵਾਣ ਵੱਟੀਓ ਰੇ।
ਮੁੰਜ ਨਾ ਵੱਟਦਾ, ਭੈੜਾ ਰੁੱਸ ਰੁੱਸ ਬਹਿੰਦਾ, ਰੁੱਸ ਰੁੱਸ ਬਹਿੰਦਾ,
ਆਹੋ ਰੇ ਬਾਬਲ, ਛੋਟੀ ਕੁਰਸੀ ਮੰਗਾਓ, ਕੁੜਮ ਹੋਰੀਂ ਬੰਨ੍ਹ ਛੋਡਿਓ ਰੇ।
ਬੇਸਮਝੀ ਦਾ ਬੇਟਾ ਸਾਨੂੰ ਪੁੱਛਣ ਲੱਗਾ, ਪੁਛਾਵਣ ਲੱਗਾ,
ਆਹੋ ਰੀ ਸਾਲੀ ਕਿਆ ਗੁਨਾਹ ਮੇਰੇ ਬਾਪ, ਬਾਪ ਮੇਰਾ ਬੰਨ੍ਹ ਛੋਡਿਓ ਰੇ।
ਮਹਿੰਦੜੀ ਅਨਘੋਲ ਆਂਦੀ, ਮੌਲੀ ਅਨਰੰਗ ਆਂਦੀ,
ਜੋੜਾ ਅਨਸੀਤਾ ਆਂਦਾ, ਸੋਨਾ ਅਨਘੜਤ ਆਂਦਾ।
ਗਹਿਣੇ ਅਨਲੋੜ ਆਂਦੇ, ਆਹੋ ਰੇ ਲੜਕੇ!
ਇਤਨੇ ਗੁਨਾਹ ਤੇਰੇ ਬਾਪ, ਬਾਪ ਤੇਰਾ ਬੰਨ੍ਹ ਛੋਡਿਓ ਰੇ।
ਮੌਲੀ ਰੰਗਾ ਲਿਆਵਾਂ, ਮਹਿੰਦੀ ਘੁਲਾ ਲਿਆਵਾਂ,
ਜੋੜਾ ਸੁਆ ਲਿਆਵਾਂ, ਝਿੰਮੀ ਛੁਪੀ ਛੁਪਾ ਲਿਆਵਾਂ।
ਗਹਿਣੇ ਘੜਾ ਲਿਆਵਾਂ, ਦੌਣੀ ਠਪਾ ਲਿਆਵਾਂ, ਆਹੋ ਰੀ ਸਾਲੀ!
ਇਤਨੇ ਗੁਨਾਹ ਮੈਨੂੰ ਬਖਸ਼ੋ, ਬਾਪ ਮੇਰਾ ਛੋਡ ਦੀਜੋ ਰੇ।
ਅਗਲੇ ਅਗੇਤ ਜਾਂਦੇ, ਪਿਛਲੇ ਪਛੇਤ ਜਾਂਦੇ,
ਆਹੋ ਰੇ ਲਾਲਾ ਬਿਚ ਸਾਜਨ ਤੇਰੀ ਧੀ।
ਰਣਜੀਤ ਬੇਟਾ ਜਿੱਤ ਚੱਲਿਓ ਰੇ।
ਨਾਨਕਾ ਮੇਲ:
ਕਿੱਥੇ ਗਈਆਂ ਲਾੜਿਆ ਤੇਰੀਆਂ ਦਾਦਕੀਆਂ?
ਤੇਰੀਆਂ ਉੱਧਲ ਗਈਆਂ, ਵੇ ਲਾੜਿਆ, ਦਾਦਕੀਆਂ।
ਚੂਹੜੇ ਛੱਡ ਚੁਮਿਆਰਾਂ ਦੇ ਗਈਆਂ ਵੇ ਦਾਦਕੀਆਂ।
ਦਾਦਕਾ ਮੇਲ:
ਕਿੱਥੋਂ ਆਈਆਂ ਲਾੜਿਆ ਤੇਰੀਆਂ ਨਾਨਕੀਆਂ?
ਪੀਤੀ ਸੀ ਪਿੱਛ, ਜੰਮੇ ਸੀ ਰਿੱਛ।
ਖੇਡਾਂ ਪਾਵਣ ਆਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ।ਕਿੱਥੇ ਗਈਆਂ ਲਾੜਿਆ ਤੇਰੀਆਂ ਨਾਨਕੀਆਂ?
ਖਾਣਗੀਆਂ ਲੱਡੂ, ਜੰਮਣਗੀਆਂ ਡੱਡੂ।
ਟੋਭੇ ਨਾਵ੍ਹਣ ਆਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ।ਕਿੱਥੇ ਗਈਆਂ ਲਾੜਿਆ ਤੇਰੀਆਂ ਨਾਨਕੀਆਂ?
ਬਾਰ੍ਹਾਂ ਤਾਲਕੀਆਂ ।
ਖਾਧੇ ਸੀ ਪਕੌੜੇ, ਜੰਮੇ ਸੀ ਜੌੜੇ,
ਜੌੜੇ ਖਿਡਾਵਣ ਗਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ।
ਨਾਨਕਾ ਮੇਲ:
ਕਿੱਥੇ ਗਈਆਂ ਲਾੜਿਆ ਤੇਰੀਆਂ ਦਾਦਕੀਆਂ?
ਖਾਧੇ ਸੀ ਮਾਂਹ, ਜੰਮੇਂ ਸੀ ਕਾਂ।
ਕਾਂ-ਕਾਂ ਕਰਦੀਆਂ ਵੇ ਤੇਰੀਆਂ ਦਾਦਕੀਆਂ।ਖਾਧੇ ਸੀ ਖਜੂਰ, ਜੰਮੇਂ ਸੀ ਸੂਰ।
ਸੂਰਾਂ ਦੇ ਗਈਆਂ ਵੇ ਲਾੜਿਆ ਤੇਰੀਆਂ ਦਾਦਕੀਆਂ।ਖਾਧੇ ਸੀ ਖੀਰੇ, ਜੰਮੇਂ ਸੀ ਹੀਰੇ।
ਸਰਾਫ਼ਾਂ ਦੇ ਗਈਆਂ ਵੇ ਲਾੜਿਆ ਤੇਰੀਆਂ ਦਾਦਕੀਆਂ।
ਦਾਦਕਾ ਮੇਲ:
ਛੱਜ ਉਹਲੇ ਛਾਨਣੀ, ਪਰਾਤ ਉਹਲੇ ਤਵਾ ਓਏ…
ਨਾਨਕਿਆਂ ਦਾ ਮੇਲ ਆਇਆ,
ਸੂਰੀਆਂ ਦਾ ਰਵਾ ਓਏ…ਛੱਜ ਉਹਲੇ ਛਾਨਣੀ, ਪਰਾਤ ਉਹਲੇ ਗੁੱਛੀਆਂ,
ਨਾਨਕਿਆਂ ਦਾ ਮੇਲ ਆਇਆ,
ਸੱਭੇ ਰੰਨਾਂ ਲੁੱਚੀਆਂ,ਛੱਜ ਉਹਲੇ ਛਾਨਣੀ, ਪਰਾਤ ਉਹਲੇ ਛੱਜ ਓਏ…
ਨਾਨਕਿਆਂ ਦਾ ਮੇਲ ਆਇਆ,
ਗਾਉਣ ਦਾ ਨਾ ਚੱਜ ਓਏ…
ਨਾਨਕਾ ਮੇਲ:
ਛੱਜ ਓਹਲੇ ਛਾਨਣੀ
ਪਰਾਤ ਓਹਲੇ ਡੋਈ ਵੇ,
ਦਾਦਕੀਆਂ ਦਾ ਮੇਲ ਆਇਆ,
ਚੱਜ ਦੀ ਨਾ ਕੋਈ ਵੇ।
ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ..
ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ
ਖੁਸ਼ਬੂ ਨਾ ਆਂਉਦੀ ਕਦੇ ਮੁੱਲ ਦਿਆਂ ਫੁੱਲਾਂ ਚੋ..
ਦਿਲ ਭਰੇ ਨਾ ਜੇ ਹਾਮੀ ਫੇਰ ਗੱਲ ਨਿਕਲਦੀ ਨਾ ਬੁੱਲਾਂ ਚੋ..