ਬੈਠੇ ਬੈਠੇ ਮੈਨੂੰ ਕਿਸੇ ਨੇ ਇੱਕਦਮ ਪੁੱਛਿਆ ਤੁਸੀੰ ਸਿੱਖ ਹੋ? ਮੈਂ ਕਿਹਾ ਹਾਂਜੀ ਹਾਂ, ਬੜੀ ਚਾਹਤ ਨਾਲ ਥੋੜੀ ਗਲਤਬਾਤ ਤੋਂ ਬਾਅਦ ਫਿਰ ਉਸਨੇ ਯਾਦਾਂ ਨੂੰ ਯਾਦ ਕਰ ਬੋਲਣਾ ਸ਼ੁਰੂ ਕਰ ਦਿੱਤਾ. “ਮੇਰੇ ਵੱਡੇ ਬੱਪੂ ਜੀ ਵਿਸ਼ਵ ਯੁੱਧ -2 ਵਿਚ ਮੁਸੋਲਿਨੀ ਦੀ ਫ਼ੌਜ ਵਿਚ ਸੀ. ਅਤੇ ਉਹ ਮੈਨੂੰ ਇੱਕ ਕਹਾਣੀ ਸੁਣਾਉਂਦੇ ਹੁੰਦੇ ਸਨ ਉਸ ਨੇ ਮੈਨੂੰ ਦੱਸਿਆ ਕਿ ਉਹ ਜੰਗ ਜਿੱਤ ਗਏ ਸਨ ਕਿਉਂਕਿ ਉਹ ਪੂਰਬੀ ਅਫਰੀਕਾ ਵਿੱਚ ਆ ਗਏ ਸਨ. ਉਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ ਅਤੇ ਫਿਰ ਪਤਾ ਨਈਂ ਕਿ ਹੋਇਆ ਬ੍ਰਿਟਿਸ਼ ਨੇ ਭਿਆਨਕ ਤੇ ਵਿਲੱਖਣ ਹੀ ਤਰ੍ਹਾਂ ਦੇ ਯੋਧਿਆਂ ਦੀ ਇੱਕ ਰੈਜੀਮੈਂਟ ਲਿਆਂਦੀ. ਉਸਤੋਂ ਬਾਅਦ ਸਭ ਕੁਝ ਬਦਲ ਗਿਆ।
ਜੋ ਲੜਾਈ ਵਿਚ ਜੰਗਲੀ ਜਾਨਵਰਾਂ ਵਰਗੇ ਲੱਗਦੇ ਸਨ, ਉਨ੍ਹਾਂ ਦੀ ਲੜਾਈ ਇੰਨੀ ਡਰਾਉਣੀ ਸੀ ਕਿ ਇਟਾਲਵੀ ਸੈਨਾ ਜਦੋਂ ਇਸ ਦੀ ਆਵਾਜ਼ ਸੁਣਾਈ ਦਿੰਦੀ ਸੀ ਤਾਂ ਅੰਦਰੋਂ ਕਾਂਬਾ ਪਾਉਂਦੀ ਸੀ. ਉਨ੍ਹਾਂ ਨੇ ਆਪਣੇ ਤੋਪਖਾਨੇ ਦੇ ਨਾਲ ਹਮਲਾ ਕੀਤਾ; ਜਦੋਂ ਉਹ ਆਪਣੀ ਤੋਪਖਾਨੇ ਨੂੰ ਅੱਗ ਲਾਉਂਦੇ ਸਨ ਤਾਂ ਉਨ੍ਹਾਂ ਤੋਪਾਂ ਨਾਲੋਂ ਉਹ ਆਪ ਕਹਿਲੇ ਹੁੰਦੇ ਸੀ ਅੱਗੇ ਆਉਣ ਲਈ।
ਫੇਰ ਆਪਣੀਆਂ ਬੰਦੂਕਾਂ ਨਾਲ ਹਮਲਾ ਕੀਤਾ; ਜਦੋਂ ਉਨ੍ਹਾਂ ਦੇਖਿਆ ਨੇ ਆਪਣੀਆਂ ਗੋਲੀਆਂ ਖਤਮ ਹੋ ਗਈਆਂ ਨੇ ਤਾਂ ਉਹ ਤਲਵਾਰਾਂ ਨਾਲ ਲੜੇ; ਅਤੇ ਜਦੋਂ ਉਨ੍ਹਾਂ ਦੀਆਂ ਤਲਵਾਰਾਂ ਵੀ ਕੱਟੀਆਂ ਗਈਆਂ ਸਨ ਤਾਂ ਉਹ ਛੋਟੇ ਚਾਕੂ(ਸ਼੍ਰੀ ਸਾਹਿਬ) ਨਾਲ ਲੜਦੇ ਸਨ; ਏਹ੍ਹਨਾਂ ਹੀ ਬਸ ਨਹੀਂ ਅਤੇ ਉਦੋਂ ਵੀ ਜਦੋਂ ਉਹ ਖੂਨ ਨਾਲ਼ ਪੂਰੇ ਲਥਪਥ ਹੋ ਜਾਂਦੇ ਸਨ ਤਾਂ ਉਹ ਨੰਗੇ ਹੱਥਾਂ ਨਾਲ ਲੜਦੇ ਸਨ. ” ਪਰ ਅੱਗੇ ਆਉਣੋਂ ਨਹੀਂ ਹੱਟਦੇ ਸੀ।
ਉਹ ਏਹ੍ਹਨਾਂ ਉਤਸ਼ਾਹਿਤ ਹੋ ਗਿਆ, ਇਹ ਵਾਕਿਆਤ ਨੂੰ ਸੁਣਾਉਂਦਾ ਕਿ ,ਹਵਾ ਵਿਚ ਹੱਥ ਹਿਲਾ ਹਿਲਾ ਕੇ ਓਹ ਯੋਧਿਆਂ ਦੀ ਜੰਗ ਦੀ ਮੈਦਾਨ ਅਸਲ ਤਸਵੀਰ ਪੇਸ਼ ਕਰਦਾ ਵਿਚ ਹੀ ਗੁਮ ਹੋ ਗਿਆ ਤੇ ਫੇਰ ਉਹ ਇੱਕ ਦਮ ਸ਼ਾਂਤ ਹੋਗਿਆ ਤੇ ਠਰੰਮੇ ਨਾਲ਼ੀ ਕਹਿਣਾ ਲਗਿਆ
ਸਿੱਖ ਸੱਚਮੁੱਚ ਜਾਬਾਂਜ ਤੇ ਜਜ਼ਬੇ ਵਾਲੇ ਯੋਧੇ ਨੇ ਫੇਰ ਅਗਹੇ ਕਹਿੰਦਾ ਕਿ ,”ਅੰਤ ਵਿੱਚ, ਮੇਰੇ ਦਾਦਾ ਜੀ ਨੂੰ ਸਿੱਖ ਰੈਜਮੈਂਟ ਨੇ ਕਾਬਜ਼ ਵਿਚ ਕਰ ਲਿਆ”, ਸਿੱਖਾਂ ਨੇ ਕਿਹਾ. “ਓਹਨਾ ਕੋਲ ਬਹੁਤ ਘੱਟ ਖਾਨ ਪੀਣ ਦਾ ਸੋਜੋਂ ਸਾਮਾਨ ਹੈ ਜੰਗ ਦਾ ਇੱਕ ਕੈਦੀ ਲਈ ਤੇ ਪਾਣੀ ਵੀ ਬਹੁਤ ਘੱਟ ਸੀ.
ਭੁੱਖੇ ਸ਼ੇਰਾਂ ਜਿਹੇ ਖਤਰਨਾਕ ਸਿੱਖਾਂ ਨੂੰ ਮੈਦਾਨ ਵਿਚ ਦੇਖਿਆ ਸੀ ਜੋ ਕੈਂਪਾਂ ਵਿਚ ਦਿਆਲੂ ਨਿਗਰਾਨ ਦੀ ਸਿਖਰ ਸਨ. ਉਹ ਖੁਦ ਭੁੱਖੇ ਸੌਂਦੇ ਸਨ ਪਰ ਕੈਦੀਆਂ ਨੂੰ ਭੋਜਨ ਦਿੰਦੇ ਸਨ. ਉਨ੍ਹਾਂ ਨੇ ਉਨ੍ਹਾਂ ਨੂੰ ਇੰਨਾ ਆਦਰ ਅਤੇ ਪਿਆਰ ਦਿੱਤਾ ਕਿ ਮੇਰੇ ਦਾਦਾ ਜੀ ਕਹਿ ਰਹੇ ਸਨ ਕਿ ਉਨ੍ਹਾਂ ਨੇ ਕਦੇ ਵੀ ਸਿੱਖਾਂ ਵਰਗੇ ਮਰਦਾਂ ਨੂੰ ਨਹੀਂ ਵੇਖਿਆ. ਇਸ ਲਈ ਲੜਾਈ ਵਿਚ ਬਹਾਦਰੀ ਅਤੇ ਜਿੱਤ ਵਿਚ ਇਕ ਦਿਆਲੂਪੁਣਾ ਓਹਨਾ ਨੇ ਪਹਿਲੀ ਬਾਰ ਦੇਖਿਆ ਸੀ. ”
“ਜਦੋਂ ਮੈਂ ਵੱਡਾ ਹੋਇਆ ਤਾਂ ਮੇਰੇ ਦਾਦਾ ਜੀ ਨੇ ਮੈਨੂੰ ਸਿਖਾਂ ਦੀਆਂ ਕਹਾਣੀਆਂ ਨਾਲ ਪ੍ਰੇਰਿਤ ਕੀਤਾ ਅਤੇ ਮੈਨੂੰ ਕੁਝ ਸਿੱਖਾਂ ਨਾਲ ਮਿਲਣ ਲਈ ਕਿਹਾ, ਜੇਕਰ ਮੈਂ ਇੱਕ ਆਦਮੀ ਬਣਨਾ ਚਾਹੁੰਦਾ ਹਾਂ. ਇਸ ਲਈ ਮੈਂ ਭਾਰਤ ਦੇ ਸਿੱਖਾਂ ਨੂੰ ਮਿਲਣ ਲਈ ਗਿਆ. ਮੈਂ ਪੰਜਾਬ ਵਿਚ ਘੁੰਮਿਆ, ਗੁਰੂਦਵਾਰਿਆਂ ਵਿਚ ਗਿਆ ਅਤੇ ਕਈਆਂ ਨੂੰ ਮਿਲਿਆ. ਮੈਂ ਹੈਰਾਨ ਆ ਓਹਨਾ ਵਰਗੇ ਜਿੰਦਾਦਿਲ ਤੇ
ਰੂਹਾਨੀ ਪਿਆਰ ਸਤਿਕਾਰ ਨਾਲ ਭਰੇ ਬੰਦੇ ਮੈਂ ਕਦੇ ਨਹੀਂ ਦੇਖੇ ਸੀ, ਅਸਲ ਵਿਚ ਮੈਂ ਮਹਿਸੂਸ ਕੀਤਾ ਮੇਰੇ ਦਾਦਾ ਜੀ ਕਿਉਂ ਮੈਨੂੰ ਏਹ੍ਹਨਾਂ ਸਿੱਖਾਂ ਵਾਰੇ ਦੱਸਦੇ ਸੀ।
– ਐਸੇ ਬੰਦੇ ਨੇ ਫੇਰ ਇੱਕ TV ਇੰਟਰਵਿਊ ਚ ਕਿਹਾ ਸੀ ਕਿ ਪਾਕਿਸਤਾਨ, ਭਾਰਤ ਨੂੰ ਨਹੀਂ ਹਰ ਸਕਦਾ, ਕਿਉਂਕਿ ਭਾਰਤ ਕੋਲੰ ਵੱਡੀ ਗਿਣਤੀ ਵਿਚ ਸਿੱਖ ਫੌਜੀ ਨੇ।।
( ਸਰਦਾਰ ਬਲਵਿੰਦਰ ਸਿੰਘ ਚਾਹਲ ਹੁੰਨਾਂ ਦੀ ਕਿਤਾਬ ਇਟਲੀ ਚ ਸਿੱਖ ਫੌਜੀ ਵਾਰੇ ਪੜ੍ਹ ਰਿਹਾ ਸੀ ,ਤਦੇ ਇੰਟਰਨੇਟ ਤੇ ਇਕ ਲੇਖ ਸਾਮਣੇ ਆਇਆ, ਜੋ ਤੁਹਾਡੇ ਨਾਲ ਸਾਂਝਾ ਕਰ ਰਿਹਾ,ਤੇ ਬੇਨਤੀ ਹੈ ਇਹ ਕਿਤਾਬ ਵੀ ਜਰੂਰ ਪੜ੍ਹੋ ਤੁਹਾਨੂੰ ਤੁਹਾਡੇ ਵਿਲੱਖਣ ਤੇ ਬਹਾਦੁਰੀ ਭਰੇ ਇਤਿਹਾਸ ਬਾਰੇ ਹੋਰ ਡੂੰਗਾਈ ਤੇ ਵਿਸਤਾਰ ਨਾਲ ਜਾਣਕਾਰੀ ਮਿਲੁ । ਬਹੁਤ ਧੰਨਵਾਦੀ ਹਾਂ ਚਾਹਲ ਸਾਬ ਦਾ ,ਇਹ ਕਾਰਜ ਸਿੱਖ ਕੌਮ ਦੀ ਝੋਲੀ ਪਾਕੇ ਓਹਨਾ ਨੇ ਇਤਿਹਾਸ ਦਾ ਇਕ ਹੋਰ ਮੀਲਪਥਰ ਸਿਰਜਿਆ ਹੈ।ਇਹ ਪੁਰਾ ਲੇਖ ਮੈਂ ਕੁਲਵੀਰ ਸਮਰਾ ਜੀ ਦੇ ਬਲਾਗ ਤੋਂ ਅੰਗਰੇਜ਼ੀ ਚ ਪੜ੍ਹੇਆ ਸੀ , ਪੰਜਾਬੀ ਚ ਉਲਥਾ ਕਰ ਤੁਹਾਡੇ ਸਾਮਣੇ ਰੱਖਣ ਦੀ ਕੋਸ਼ਿਸ ਕੀਤੀ ਹੈ, ਕੋਈ ਗਲਤੀ ਹੋਈ ਹੋਵੇ ਤੇ ਮਾਫ਼ੀ।
– Perhaps the Britishers know something that Indians seem to forget ।
ਜਿੰਦਾ।
Jinda