ਸਪਨਾ ਤੇ ਰਮਨਾ ਦੋਵੇ ਭੈਣਾਂ ਹਨ। ਦੋਵੇ ਸਵੇਰੇ ਚਾਰ ਵਜੇ ਜਾਗ ਜਾਂਦੀਆਂ ਹਨ। ਸਵੇਰ ਦੀ ਸੈਰ ਕਰਕੇ ਮਾਂ ਨਾਲ ਕੰਮ ਕਰਦੀਆਂ ਹਨ। ਰੋਜ ਸਾਫ ਸੁਥਰੀ ਵਰਦੀ ਪਾ ਕੇ ਸਕੂਲ ਜਾਂਦੀਆਂ ਹਨ। ਦੋਵੇ ਭੈਣਾਂ ਦੀਆਂ ਆਦਤਾਂ ਇਕੋ ਜਿਹੀਆਂ ਹਨ।
ਸਪਨਾ ਤੇ ਰਮਨਾ ਸਕੂਲ ਜਾਣ ਲਈ ਤਿਆਰ ਹੋਈਆਂ। ਉਨ੍ਹਾਂ ਦੇ ਪਿਤਾ ਸ਼ਰਾਬ ਦੇ ਨਸ਼ੇ ਵਿੱਚ ਝੂਮਦੇ ਆ ਰਹੇ ਸੀ। ਸਪਨਾ ਨੇ ਕਿਹਾ “ਪਿਤਾ ਜੀ ਅਸੀਂ ਸਕੂਲ ਜਾ ਰਹੀਆਂ ਹਾਂ। ਉਸਦੇ ਪਿਤਾ ਜੀ ਨੇ ਗੁੱਸੇ ਵਿੱਚ ਉਨ੍ਹਾਂ ਵੱਲ ਦੇਖਿਆ। ਉਹ ਉੱਚੀ ਅਵਾਜ਼ ਵਿੱਚ ਬੋਲਿਆ’ਸਕੂਲ ਨਹੀਂ ਜਾਣਾ। “ਸਪਨਾ ਨੇ ਸੋਚਿਆ ਸ਼ਰਾਬ ਦੇ ਨਸ਼ੇ ਵਿੱਚ ਕਹਿ ਰਹੇ ਹਨ। ਉਸਦੇ ਭਾਣੇ ਨੇ ਉਸਦਾ ਬੈਗ ਖਿਚ ਕੇ ਪਿੱਛੇ ਸੁੱਟਦੇ ਕਿਹਾ”ਸੁਣਿਆ ਨਹੀਂ ਮੈਂ ਕੀ ਕਿਹਾ, “ਚਲੋ ਅੰਦਰ”।ਸਪਨਾ ਤੇ ਰਮਨਾ ਡਰਦੀਆਂ ਡਰਦੀਆਂ ਕਮਰੇ ਵਿੱਚ ਚਲੀਆਂ ਗਈਆਂ।
“ਸੁਣ …………..ਮੈਂ ਤੈਨੂੰ ਦੱਸ ਦੇਵਾਂ ਅੱਜ ਕਲ੍ਹ ਰਿਸ਼ਤੇ ਲੱਭਣੇ ਬੜੇ ਮੁਸ਼ਕਲ ਹਨ। ਸਾਡੇ ਇਕ ਨਹੀਂ ਦੋ-ਦੋ ਧੀਆਂ ਹਨ। ਰੱਬ ਦੀ ਮਹਿਰ ਨਾਲ ਦੋਵਾਂ ਲਈ ਵਧੀਆ ਰਿਸ਼ਤੇ ਲੱਭ ਗਏ ਹਨ।
ਸਪਨਾ ਦੀ ਮਾਂ ਨੇ ਮੁਸਕਰਦੇਾ ਹੋਏ ਕਿਹਾ “ਤੁਸੀਂ ਫੋਟੋ ਦਿਖਾਓ।
ਤੂੰ ਫੋਟੋ ਕੀ ਦੇਖਣੀ? ਕਲ੍ਹ ਮੁੰਡੇ ਵਾਲੇ ਆ ਰਹੇ ਹਨ। ਤੂੰ ਉਨਾਂ ਨੂੰ ਆਪਣੇ ਸਾਹਮਣੇ ਦੇਖ ਲੲੀ “ਸਪਨਾ ਦੇ ਪਿਤਾ ਨੇ ਕਿਹਾ।
“ਮੇਰਾ ਮਨ ਕਹਿ ਰਿਹਾ ਹੈ ਰਮਨਾ ਸਪਨਾ ਅਜੇ ਬਹੁਤ ਛੋਟੀਆਂ ਹਨ। ਉਨ੍ਹਾਂ ਦੀ ਉਮਰ ਪੜ੍ਹਨ ਦੀ ਹੈ। ਸੁਨੀਤਾ ਨੇ ਕਿਹਾ।
ਅਖੇ ਪੜ੍ਹਨ ਦੀ ਉਮਰ ਹੈ। ਬਾਦ ਵਿੱਚ ਰਿਸ਼ਤੇ ਤੂੰ ਲੱਭੇਗੀ ।ਰਿਸ਼ਤੇ ਕਿਹੜਾ ਇਵੇਂ ਹੀ ਮਿਲ ਜਾਂਦੇ ਹਨ।
ਉਨ੍ਹਾਂ ਨੇ ਦੋਨੋ ਲੜਕੀਆਂ ਦੇ ਵਿਆਹ ਲਈ ਸੂਟ ਵੀ ਦਿੱਤੇ ਹਨ। ਦੇਖ………ਦੇਖ ਸਪਨਾ ਦੀ ਮਾਂ ਇਹ ਸੂਟ ਕਿੰਨੇ ਸੋਹਣੇ ਹਨ। ਤੂੰ ਆਪਣੀ ਜਿੰਦਗੀ ਵਿੱਚ ਅਜਿਹੇ ਸੋਹਣੇ ਸੂਟ ਦੇਖੇ ਨਹੀਂ ਹੋਣੇ। ਦੇਖਿਆ ਉਹ ਕਿੰਨੇ ਨੇਕ ਇਨਸਾਨ ਹਨ।
ਸੁਨੀਤਾ ਥੈਲੇ ਵਿਚ ਸੂਟ ਪਾਣ ਲੱਗੀ ਤਾਂ ਉਸਦਾ ਹੱਥ ਨੋਟਾਂ ਦੀ ਗੱਠੀ ਉੱਤੇ ਲੱਗਿਆ। “ਸਪਨਾ ਦੇ ਭਾਪੇ ਇਹ ਰੁਪਏ ਤੇਰੇ ਕੋਲ ਕਿੱਥੋ ਆਏ?
“ਮੈਂ ਕਿਹਾ ਸਾਡੇ ਕੁੜਮ ਬਹੁਤ ਚੰਗੇ ਇਨਸਾਨ ਹਨ। ”
‘ਅੱਜ ਦੇ ਜ਼ਮਾਨੇ ਵਿਚ ਇਨੇ ਚੰਗੇ ਇਨਸਾਨ ਕਿੱਥੇ?
ਹੋਰ ਤੂੰ ਕੀ ਸੋਚਦੀ ਸਾਰੇ ਤੇਰੇ ਵਰਗੇ………..”।
ਅੱਛਾ, ਕਿਹੜੇ ਪਿੰਡ ਕਿਸ ਪਰਿਵਾਰ ਦੇ ਨਾਲ ਕੀਤਾ ਹੈ ਰਿਸ਼ਤੇ?
‘ਬਕਾਲੇ ਦੇ ਸੰਧੂਆਂ ਨਾਲ ਕੀਤਾ ਹੈ ਰਿਸ਼ਤਾ।” ਸਪਨਾ ਦੇ ਭਾਪੇ ਨੇ ਬੜੇ ਫਖਰ ਨਾਲ ਕਿਹਾ।
ਸੁਨੀਤਾ ਬੜੀ ਦੂਰ ਅੰਦੇਸ਼ੀ ਸੀ। ਉਸਨੇ ਪਰਿਵਾਰ ਦਾ ਪਤਾ ਲਗਾਉਣ ਲਾਈ ਪੁਛਿਆ। ਉਹ ਅਜੇ ਸੋਚ ਹੀ ਰਹੀ ਸੀ। ਸਪਨਾ ਦੇ ਭਾਪੇ ਨੇ ਕਿਹਾ “ਮੈਂ ਦੱਸ ਦੇਵਾਂ ਕਲ੍ਹ ਬਰਾਤ 10ਵਜੇ ਆਵੇਗੀ। ਕੁੜੀਆਂ ਨੂੰ ਤਿਆਰ ਰੱਖੀ। ਬਰਾਤ ਗਿਆਰਾ -ਬਾਰਾਂ ਬੰਦੇ ਆਉਣੇ।
“ਤੁਸੀਂ ਇਨੀ ਜਲਦੀ ਕਿਉਂ ਕਰ ਰਹੇ ਹੋ। ”
“ਸਪਨਾ ਦੀ ਮਾਂ ਤੂੰ ਇਨੇ ਸਵਾਲ ਨਾ ਕਰਿਆ ਕਰ। ਤੈਨੂੰ ਜਿਵੇ ਕਿਹਾ ਉਵੇ ਕਰ। “ਸਪਨਾ ਦਾ ਭਾਪਾ ਕਹਿੰਦਾ ਘਰੋ ਬਾਹਰ ਚਲਾ ਗਿਆ।
ਸੁਨੀਤਾ ਨੇ ਸਵੇਰੇ ਹੀ ਸਾਰੀਆਂ ਤਿਆਰੀਆਂ ਕਰ ਲਈਆਂ। ਸਪਨਾ ਤੇ ਰਮਨਾ ਨੂੰ ਮੁੰਡੇ ਵਾਲਿਆਂ ਵੱਲੋਂ ਭੇਜੇ ਸੂਟ ਪਵਾ ਕੇ ਤਿਅਾਰ ਕਰ ਦਿੱਤਾ। ਉਸਨੇ ਚਾਹ ਪਾਣੀ ਦਾ ਇਲਜ਼ਾਮ ਕਰ ਦਿੱਤਾ।
ਸਪਨਾ ਤੇ ਰਮਨਾ ਦੇ ਚਿਹਰੇ ਤੇ ਖੁਸ਼ੀ ਦੀ ਚਮਕ ਨਹੀਂ ਸੀ। ਫੁੱਲ ਵਰਗੇ ਮੁਖੜਿਆਂ ਤੇ ਉਦਾਸੀ ਛਾ ਗਈ ਸੀ। ਸਾਵਣ ਦੇ ਬੱਦਲਾਂ ਦੀ ਤਰ੍ਹਾਂ ਸਪਨਾ ਤੇ ਰਮਨਾ ਦੀਆਂ ਅੱਖਾਂ ਵਿੱਚੋਂ ਵੀ ਬੱਦਲ ਵਰਸ ਰਹੇ ਸਨ। ਸੁਨੀਤਾ ਨੇ ਸਪਨਾ ਤੇ ਰਮਨਾ ਨੂੰ ਗਲੇ ਲਗਾਉਂਦੇ ਬੜੇ ਪਿਆਰ ਨਾਲ ਕਿਹਾ”ਸਾਵਣ ਦੀ ਝੜੀ ਨਾ ਲਗਾਓ। ਮੇਰੀ ਬੇਟੀਓ ਮੇਰੇ ਤੇ ਵਿਸ਼ਵਾਸ ਕਰੋ। ਮੈਂ ਪੂਰਾ ਇੰਤਜਾਮ ਕਰ ਦਿੱਤਾ ਹੈ। ਇਕ ਵਾਰ ਮੁਸਕਰਾ ਦਿਓ। ”
ਵਾਜੇ ਵੱਜਣ ਦੀ ਧੀਮੀ ਧੀਮੀ ਅਵਾਜ਼ ਹੋਰ ਉੱਚੀ ਹੋ ਗਈ। ਸੁਨੀਤਾ ਨੂੰ ਵਾਜੇ ਵੱਜਣ ਦੀ ਆਵਾਜ਼ ਹਥੌੜੇ ਵਾਂਗ ਜਾਪ ਰਹੀ ਸੀ। ਸੁਨੀਤਾ ਲੜਕਿਆਂ ਨੂੰ ਦੇਖ ਕੇ ਹੱਕੀ ਬਾਕੀ ਰਹਿ ਗਈ। ਉਹ ਦੋਵੇਂ ਤਾਂ ਸਪਨਾ- ਰਮਨਾ ਦੇ ਭਾਪੇ ਦੀ ਉਮਰ ਦੇ ਸਨ। ਉਨ੍ਹਾਂ ਸਪਨਾ ਦੇ ਭਾਪੇ ਨੂੰ ਬਹੁਤ ਸਮਝਾਇਆ ਪਰ ਕੋਈ ਅਸਰ ਨਾ ਹੋਇਆ।
“ਸਪਨਾ ਤੇ ਰਮਨਾ ਜੈ-ਮਾਲਾ ਲਈ ਆ ਜਾਓ। ਸਪਨਾ ਦੇ ਦੇ ਭਾਪੇ ਨੇ ਕਿਹਾ।
ਹਵਾਈ ਫਾਇਰਿੰਗ ਹੋਈ। ਸਭ ਦਾ ਧਿਆਨ ਉਸ ਪਾਸੇ ਗਿਆ। ਪੁਲਿਸ ਪਹੁੰਚ ਚੁੱਕੀ ਸੀ। ਪੁਲਿਸ ਨੇ ਸਪਨਾ ਦੇ ਭਾਪੇ ਨੂੰ ਹਿਰਾਸਤ ਵਿੱਚ ਲੈ ਲਿਆ।
ਵਿਆਹਉਣ ਆਏ ਲੜਕਿਆਂ ਨੇ ਕਿਹਾ ਅਸੀਂ ਤੀਹ- ਤੀਹ ਹਜ਼ਾਰ ਰੁਪਏ ਦਿੱਤੇ ਹਨ। ਇਸ ਜੁਰਮ ਵਿੱਚ ਤੁਸੀਂ ਵੀ ਜੇਲ ਜਾਓਗੇ। ਪੁਲਿਸ ਨੇ ਉਨ੍ਹਾਂ ਨੂੰ ਵੀ ਹੱਥਕੜੀਆਂ ਲਗਾ ਦਿੱਤੀਆਂ। ਸਪਨਾ ਦੇ ਭਾਪੇ ਨੇ ਕਿਹਾ ਬਾਲ ਵਿਆਹ ਜੁਰਮ ਹੈ। ਮੈਨੂੰ ਸਮਝ ਆ ਗਈ।ਮੈਨੂੰ ਮਾਫ ਕਰ ਦਿਉ। ਸੁਨੀਤਾ ਨੇ ਕਿਹਾ ਮੇਰੇ ਪਤੀ ਨੂੰ ਮਾਫ ਕਰ ਦਿਉ ਤੇ ਛੱਡ ਦਿਉ।
ਪੁਲਿਸ ਵਾਲਾ ਚੰਗਾ ਸੀ ਉਸਨੇ ਸਪਨਾ ਦੇ ਭਾਪੇੇ ਨੂੰ ਛੱਡ ਦਿੱਤਾ। ਅਸੀਂ ਮਿਹਨਤ ਕਰਕੇ ਤੁਹਾਨੂੰ ਪੜਾਵਾਂਗੇ। ਸੁਨੀਤਾ ਤੇ ਉਸਦੇ ਪਤੀ ਨੇ ਇਕਸੁਰ ਅਵਾਜ਼ ਵਿੱਚ ਕਿਹਾ।
ਬਾਲ ਵਿਆਹ
502
previous post