427
ਕਿਤੇ ਦੀਵਾ ਜਗੇ ਚਾਨਣ ਮਿਲੇ ਤਾਂ ਲੈ ਲਿਆ ਕਰਨਾ।
ਕਿ ਮੇਰੇ ਵਾਂਗ ਨਾ ਹਰ ਕਿਰਨ ਪਰਖਣ ਲੱਗ ਪਿਆ ਕਰਨਾ।
ਮੇਰੇ ਮਹਿਰਮ ਇਹ ਅੱਥਰੂ ਵਸਤ ਨਹੀਂ ਹੁੰਦੇ ਨੁਮਾਇਸ਼ ਦੀ,
ਜੇ ਦੁਨੀਆ ਹੱਸਦੀ ਵੇਖੋਂ ਤੁਸੀਂ ਵੀ ਹੱਸਿਆ ਕਰਨਾ।