357
ਰੱਤ ਸਿਆਹੀ ਉੱਬਲੇ, ਕਲਮ ਦੇ ਸੰਗਲ ਟੁੱਟਣ।
ਕੈਦ ‘ਚੋਂ ਅੰਦਰ ਵਾਲੇ ਹਰਫ਼ ਕਦੇ ਤੇ ਛੁੱਟਣ।
ਮੈਂ ਸੋਨੇ ਜਿਹੇ ਅੱਖਰ ਮੁੱਠਾਂ ਭਰ-ਭਰ ਵੰਡਾਂ, |
ਚੰਗੇ ਲੋਕੀ ਹੱਸ-ਹੱਸ ਝੋਲੀਆਂ ਭਰ-ਭਰ ਲੁੱਟਣ।