395
ਉਹ ਫੁੱਲਾਂ ਲੱਦੀ ਮੌਲਸਰੀ ਦੀ ਟਾਹਣੀ ਹੈ
ਖਿੜ ਖਿੜ ਹਸਦੀਆਂ ਅੱਖਾਂ ਵਿਚ ਵੀ ਪਾਣੀ ਹੈ
ਮੈਂ ਇਕ ਗੀਤ ਤੇ ਉਹ ਜੰਗਲ ਦੀ ਚੀਕ ਬਣੀ
ਕਤਰਾ ਕਤਰਾ ਦਰਦ ਦੋਹਾਂ ਦਾ ਹਾਣੀ ਹੈ