421
ਮੱਥੇ ‘ਤੇ ਬੁੱਲ੍ਹ ਪਲਕਾਂ ‘ਤੇ ਬੁੱਲ੍ਹ ਗੱਲਾਂ ’ਤੇ ਵੀ ਗੁਟਕਣ ਬੁੱਲ੍ਹ
ਹਿਕੋਂ ਧੜਕਣ ਰੂਹੋਂ ਫੜਕਣ ਗਾਵਣ ਟੁਣਕਣ ਗੂੰਜਣ ਬੁੱਲ੍ਹ
ਨੈਣਾਂ ਅੰਦਰ ਨੀਝਾਂ ਅੰਦਰ ਵਾਂਗ ਗੁਲਾਬ ਦੇ ਮਹਿਕਣ ਬੁੱਲ੍ਹ
ਹਰ ਦਰਪਣ ‘ਚੋਂ ਵੇਖਣ ਮੈਨੂੰ ਪਰ ਨਾ ਤੇਰੇ ਬੋਲਣ ਬੁੱਲ੍ਹ