561
ਪੀ ਗਿਆ ਸਾਰੀ ਹੀ ਸਹਿਰਾ ਫਿਰ ਵੀ ਨਾ ਸੁੱਕੀ ਨਦੀ
ਇਸ ਤਰ੍ਹਾਂ ਦੀ ਤਾਂ ਕਦੇ ਵੀ ਸੀ ਨਹੀਂ ਵੇਖੀ ਨਦੀ
ਨਾ ਉਹ ਤੁਰਨੋਂ ਹੀ ਰੁਕੀ ਨਾ ਬਦਲਿਆ ਅਪਣਾ ਸੁਭਾ
ਸੈਂਕੜੇ ਥਾਵਾਂ ‘ਤੇ ਭਾਵੇਂ ਹੋ ਗਈ ਜ਼ਖ਼ਮੀ ਨਦੀ