1.3K
ਪੁਰਾਣੇ ਟਾਇਮ ਵਿੱਚ ਦੁਕਾਨਦਾਰਾਂ ਦੀ ਇੱਕ ਰਵਾਇਤ ਹੁੰਦੀ ਸੀ ਕੀ ਸਵੇਰੇ ਦੁਕਾਨ ਖੋਲਦੇ ਹੀ ਇੱਕ ਛੋਟੀ ਕੁਰਸੀ ਦੁਕਾਨ ਦੇ ਬਾਹਰ ਰੱਖ ਦਿੰਦੇ ਸੀ। ਤੇ ਜਿਵੇ ਹੀ ਦੁਕਾਨ ਵਿੱਚ ਪਹਿਲਾ ਗ੍ਰਾਹਕ ਆਉਂਦਾ , ਦੁਕਾਨਦਾਰ ਕੁਰਸੀ ਚੁੱਕ ਕੇ ਅੰਦਰ ਰੱਖ ਲੈਂਦਾ ਸੀ।
ਪਰ ਜਦੋਂ ਦੁਜਾ ਗ੍ਰਾਹਕ ਆਉਂਦਾ ਦੁਕਾਨਦਾਰ ਇੱਕ ਨਜ਼ਰ ਬਾਹਰ ਬਜ਼ਾਰ ਤੇ ਮਾਰਦਾ ਅਤੇ ਵੇਖਦਾ ਸੀ ਕੀ ਜਿਸ ਦੁਕਾਨ ਦੇ ਬਾਹਰ ਹਾਲੇ ਵੀ ਕੁਰਸੀ ਪਈ ਏ ਓਹ ਅਪਣੇ ਗ੍ਰਾਹਕ ਨੁ ਇਹ ਕਹਿ ਕੇ ਉਸ ਦੁਕਾਨ ਉੱਤੇ ਭੇਜ ਦਿੰਦਾ ਕੀ ਤੁਹਾਡੀ ਜ਼ਰੂਰਤ ਦਾ ਸਮਾਨ ਉਸ ਦੁਕਾਨ ਤੋ ਮਿਲ ਜਾਣਾ ਕਿਉਂਕਿ ਮੈ ਬੋਹਣੀ ਕਰ ਚੁੱਕਾ।
ਕਿਸੇ ਕੁਰਸੀ ਦਾ ਦੁਕਾਨ ਦੇ ਬਾਹਰ ਪਏ ਰਹਿਣ ਦਾ ਮਤਲਬ ਹੁੰਦਾ ਸੀ ਕੀ ਉਸ ਦੁਕਾਨਦਾਰ ਨੇ ਹਾਲੇ ਤੱਕ ਬੋਹਣੀ ਨਹੀਂ ਕੀਤੀ
ਉਸ ਟਾਇਮ ਇਸ ਪਿਆਰ ਏਕਤਾ ਕਰਕੇ ਹੀ ਕੋਈ ਦੁਕਾਨਦਾਰ ਖਾਲ਼ੀਂ ਹੱਥ ਘਰ ਨਹੀਂ ਸੀ ਜਾਂਦਾ।
Rajbir Singh Bal
Rajbir Singh Bal