ਸੁਪਨਾ ਪੰਜਾਬੀ ਸਟੇਟਸ

ਸੁਪਨਾ ਪੰਜਾਬੀ ਸਟੇਟਸ

by Sandeep Kaur

ਸੁਪਨਾ ਪੰਜਾਬੀ ਸਟੇਟਸ ,ਸੁਪਨਾ ਪੰਜਾਬੀ ਸ਼ਾਇਰੀ,supna punjabi quotes,supna punjabi status for all,supna punjabi status in punjabi,supna punjabi status for whatsapp,facebook

ਸੁਪਨੇ ਸੱਜਣਾ, ਤੇਰੇ ਅੱਜ ਵੀ ਆਉਂਦੇ ਨੇ

ਭੁੱਲਣਾ ਚਾਹੁੰਦਾ ਤੈਨੂੰ, ਪਰ ਇਹ ਹੁਣ ਵੀ ਰਾਤਾਂ ਨੂੰ ਜਗਾਉਂਦੇ ਨੇ

ਟੁੱਟੇ ਸੁਪਨਾ ਜਾ ਦਿਲ!ਹਰ ਵਾਰ ਮੈ ਹੀ ਕਿਉ?

ਬਣੇ ਪੱਥਰ ਦਿੱਤੇ ਫੁੱਲ!ਹਰ ਵਾਰ ਮੈ ਹੀ ਕਿਉ?

ਢਹਿ ਗਿਆ ਮਹਿਲ ਜੋ ਬਣਿਆ ਵਿੱਚ ਸੁਪਨੇ ਦੇ,

ਨਾ ਕੈਦ ਹੋਏ ਉਹ ਪਲ!ਹਰ ਵਾਰ ਮੈ ਹੀ ਕਿਉ?

ਨਾ ਆਇਆ ਮੁੜਕੇ ਕੋਲ ਮੇਰੇ ਜੋ ਗਿਆ ਇਕ ਵਾਰ,

ਨਹੀ ਦਿੱਤਾ ਸਬਰ ਦਾ ਫਲ!ਹਰ ਵਾਰ ਮੈ ਹੀ ਕਿਉ?

ਬੜੀਆ ਕੀਤੀਆ ਮਿਨਤਾ ਨਾਲੇ ਜੋੜੇ ਹੱਥ,

ਨਹੀ ਕਿਹਾ ਨਾਲ ਚੱਲ!ਹਰ ਵਾਰ ਮੈ ਹੀ ਕਿਉ?

ਚੰਦ ਨੂੰ ਮੁਹੱਬਤ ਕਰੇ ਤਾਰਾ,ਇਹ ਤਾਰਾ ਟੁੱਟਣਾ ਜਰੂਰ ਏ

ਤਿੜਕਿਆ ਹੋਇਆ ਏ ਦਿਲ ਮੇਰਾ,ਇਹ ਦਿਲ ਟੁੱਟਣਾ ਜਰੂਰ ਏ

ਉਮੀਦਾਂ ਨਾਲ ਭਰਿਆ ਸੁਪਨਾ,ਇਹ ਸੁਪਨਾ ਟੁੱਟਣਾ ਜਰੂਰ ਏ

ਨੈਣਾਂ ਵਿੱਚ ਭਰਿਆ ਏ ਨੀਰ,ਇਹ ਨੀਰ ਛੁੱਟਣਾ ਜਰੂਰ ਏ

ਮਹਿਬੂਬ ਮੇਰਾ ਕਰੇ ਸ਼ੈਤਾਨੀਆਂ

ਆ ਕੇ ਸੁਪਨੇ ‘ਚ ਰਾਤਾਂ ਨੂੰ ਜਗਾਵੇ

ਕੈਸੇ ਨੇ ਹਾਲ ਕੀਤੇ ਰੱਬਾ ਮੇਰਿਆ

ਅੱਖਾਂ ਬੰਦ ਤੇ ਨਜ਼ਰ ਉਹ ਆਵੇ

ਰਾਤੀ ਸੁਪਨੇ ਚ ਮੈਂ ਆਪਣੀ ਮੌਤ ਦੇਖੀ

ਤੂੰ ਨਜ਼ਰ ਨੀ ਆਇਆ ਮੈਨੂੰ ਰੋਣ ਆਲਿਆ ‘ਚ’

ਭੁੱਲ ਕੇ ਵੀ ਨਾ ਤੈਨੂੰ ਭੁੱਲ ਪਾਇਆ

ਸੁਪਨੇ ਵਿੱਚ ਵੀ ਤੇਰਾ ਸੁਪਨਾ ਆਇਆ

ਲਿਖਿਆ ਨਹੀਂ ਸੀ ਮਿਲਨਾ ਕਿਸਮਤ ਵਿੱਚ ਤੇਰੀਂ ਮੇਰੀ

ਪਿਆਰ ਸੱਚਾ ਪੂਰਾ ਹੋਣਾ ਇਹ ਤਾਂ ਸਿਰਫ ਖ਼ਵਾਬਾਂ ਵਿੱਚ ਹੂੰਦਾ ਹੈ

ਜਿੰਨੀਆਂ ਵੀ ਅਰਦਾਸਾਂ ਕਰਲੋ ਜਿਨ੍ਹਾਂ ਵੀ ਰੋ ਲੋ ਰੱਬ ਅੱਗੇ ਓਹ ਕਿਹੜਾ ਸੁਣਦਾ ਹੈ

ਸੁਪਨੇ ਪੂਰੇ ਕਰਨੇ ਆ ਮਾਨ ਮੈ ਵਧਾਉਣਾ ਆ

ਦੂਰ ਰਹਿ ਕੇ ਰੋਂਦੀ ਤੇ ਬਹੁਤ ਆ ਪਰ ਕੀ ਕਰਾ

ਦੋ ਜ਼ਿੰਦਗੀਆਂ ਨੂੰ ਕੁਝ ਬਣਕੇ ਵਿਖਾਉਣਾ ਆ

ਭੁੱਲਣੇ ਨੀ ਕਦੇ ਪਲ ਜੋ ਤੇਰੇ ਨਾਂ ਬਿਤਾਏ

ਨਾ ਚਾਹੁੰਦੇ ਹੋਏ ਵੀ ਸੱਜਣਾਂ ਸੁਪਨੇ ਤੇਰੇ ਹੀ ਆਏ

ਨਾ ਰਿਹਾ ਵੱਸ ਸਾਹਾ ਤੇ ਜਿਸ ਦਿਨ ਦੇ ਨੇ ਤੇਰੇ ਨਾਲ ਨੈਣ ਮਿਲਾਏ

ਮੰਨਿਆ ਰਿਸ਼ਤਾ ਥੋੜੀ ਦੇਰ ਲਈ ਸੀ ਸਾਡਾ

ਪਰ ਯਾਦਾਂ ਤਾਂ ਸਾਰੀ ਉਮਰ ਆਉਣਗੀਆ

ਤੂੰ ਸਤਾਉਣਾ ਛੱਡਿਆ ਸਾਨੂੰ ਪਰ ‘ਤੇਰੀਆ ਗੱਲਾਂ’

ਕਦੀ ਸੁਪਨੇ ਬਣ ਕੇ ਕਦੀ ਯਾਦਾ ਬਣ ਕੇ ਸਾਰੀ ਉਮਰ ਸਤਾਉਣਗੀਆ

ਲਿਖਣਾ ਤਾਂ ਬਹੁਤ ਕੁਝ ਆਉਂਦਾ

ਪਰ ਤੇਰੇ ਨਾਮ ਤੋਂ ਸਿਵਾ ਕੁਝ ਲਿਖਣਾ ਨੀ ਚਾਹੁੰਦਾ

ਸੁਪਣੇ ਤਾ ਬਹੁਤ ਆਉਂਦੇ

ਪਰ ਤੇਰੇ ਤੋਂ ਬਗੈਰ ਕੋਈ ਸੁਪਨਾ ਦੇਖਣਾ ਨੀ ਚਾਹੁੰਦਾ

ਰੱਬ ਤੋ ਫਰਿਆਦ ਕਰਾਂ ਤੇਰੀ ਖੁਸ਼ੀਆਂ ਲਈ,

ਹਰ ਪਲ ਯਾਦ ਕਰਾਂ ਬਿਨਾ ਸੁਪਨੇ ਵੇਖਿਆਂ

ਪਤਾ ਨੀ ਕਮਲਿਆਂ ਤੂੰ ਕੀ ਚਾਹੁੰਦਾ ਆ

ਮੈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰਾਂ ਤੇਰੇ ਲਈ

ਸੁਪਨਾ ਸੀ ਤੇਰੇ ਪਿੰਡ ‘ਚ ਵੱਸਣ ਦਾ

ਖੁਆਬ ਹੀ ਬਣ ਕੇ ਰਹਿ ਗਿਆ ਆਖਰ ਵੇ

ਅੱਜ ਕਈ ਅਰਸੇ ਬਾਅਦ ਗੁਜਰੇ ਆਂ

ਤੇਰੇ ਸ਼ਹਿਰ ‘ਚੋ ਬਣ ਕੇ ਮੁਸਾਫਿਰ ਵੇ

ਮੈ ਜਾਗਾਂ ਤਾਂ ਅੱਖਾਂ ਖੁੱਲੀਆਂ ਵਿੱਚ ਤੇਰੀਆਂ ਯਾਦਾਂ ਲਾਇਆ ਡੇਰਾ ਏ

ਜੇ ਮੀਚਾਂ ਅੱਖਾਂ ਸੌਣੇ ਲਈ ਤੇਰੇ ਸੁਪਨਿਆਂ ਪਾਇਆ ਘੇਰਾ ਏ

ਕਿਸੇ ਸੁਪਨੇ ਦੇ ਵਰਗਾ ਆ ਸੱਜਣ ਗੋਰੀਏ

ਰਾਤਾ ਨੂੰ ਤੇਰਾ ਤੇ ਦਿਨੇ ਲੱਭਣਾ ਹੀ ਨਹੀਂ

 

 

 

 

 

 

You may also like