ਮੇਹਨਤ ਪੰਜਾਬੀ ਸਟੇਟਸ

ਮੇਹਨਤ ਪੰਜਾਬੀ ਸਟੇਟਸ

by Sandeep Kaur

ਮੇਹਨਤ ਪੰਜਾਬੀ ਸਟੇਟਸ,sad status punjabi,punjabi status for boys,punjabi status for girls,punjabi status for whatsapp

ਮੇਰੀ ਮੇਹਨਤ ਜਾਰੀ ਏ

ਇਹ ਤੇਰੀ ਰਹਿਮਤ ਸਾਰੀ ਏ

ਕਿਸਮਤ ਤੇ ਨਹੀਂ ਮੇਹਨਤ ਤੇ ਵਿਸ਼ਵਾਸ ਰੱਖ

ਲੋਕਾਂ ਤੋਂ ਨਹੀਂ ਵਾਹਿਗੁਰੂ ਤੇ ਆਸ ਰੱਖ

ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਐਵੇਂ ਨਹੀਂ ਉਂਗਲਾਂ ਬਣਾਈਆਂ ਰੱਬ ਨੇ

ਉਸ ਪਰਮਾਤਮਾ ਨੇ ਵੀ ਕਿਸਮਤ ਤੋਂ ਪਹਿਲਾਂ ਮੇਹਨਤ ਕਰਨਾ ਜਰੂਰੀ ਦੱਸਿਆ

ਜਦੋਂ ਟੁੱਟਣ ਲੱਗੇ ਹੋਂਸਲਾ ਤਾਂ ਏਨਾ ਯਾਦ ਰੱਖਣਾ

ਕਿ ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ

ਮੇਹਨਤ ਨਾਲ ਗੁੱਡਣਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ

ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਨਹੀਂ ਪੂਰੇ ਹੁੰਦੇ

ਸਭ ਤੋਂ ਔਖਾ ਰਸਤਾ ਉਹ ਹੈ ਜੋ ਤੁਹਾਨੂੰ ਇਕੱਲਿਆਂ ਤੁਰਨਾ ਪੈਂਦਾ ਹੈ

ਅਸਲ ਵਿਚ ਓਹੀ ਰਸਤਾ ਜਿੰਦਗੀ ਵਿਚ ਤੁਹਾਨੂੰ ਮਜਬੂਤ ਬਣਾਉਂਦਾ ਹੈ

ਜਿੰਨਾਂ ਨੇ ਤੁਹਾਡੀ ਮੇਹਨਤ ਦੇਖੀ ਹੈ ਓਹੀ ਤੁਹਾਡੀ ਕਾਮਯਾਬੀ ਦੀ ਕੀਮਤ ਜਾਣਦੇ ਨੇ

ਬਾਕੀਆਂ ਲਈ ਤਾਂ ਤੁਸੀਂ ਸਿਰਫ ਇੱਕ ਖੁਸ਼ਕਿਸਮਤ ਹੋ

ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ

ਜੇ ਅੱਜ ਹਨੇਰੀ ਤੇਰੀ ਵੱਗਦੀ ਕੱਲ ਦਾ ਤੂਫਾਨ ਸਾਡਾ ਹੋਵੇਗਾ

ਜੋਸ਼ ਵੀ ਬੜਾ ਤੇ ਹੌਸਲੇ ਵੀ ਖ਼ਰੇ ਨੇ

ਅਸੀਂ ਇੱਦਾਂ ਨਹੀਂਉ ਹਾਰਦੇ ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ

ਮੇਹਨਤ ਇੰਨੀ ਜਿਆਦਾ ਕਰੋ ਕਿ ਰੱਬ ਵੀ ਕਹੇ

ਇਹਦੀ ਕਿਸਮਤ ਵਿਚ ਕੀ ਲਿਖਿਆ ਸੀ ਤੇ ਇਹਨੇ ਕੀ ਲਿਖਵਾ ਲਿਆ

ਜੇ ਜਿੰਦਗੀ ਦੇ ਸਾਰੇ ਫੈਸਲੇ ਕਿਸਮਤ ਤੇ ਛੱਡੇ ਜਾਣ

ਤਾਂ ਕਿਸਮਤ ਕਿਸੇ ਪਾਸੇ ਜੋਗਾ ਨਹੀਂ ਛੱਡਦੀ

ਹੱਥਾਂ ਦੀਆਂ ਲਕੀਰਾ ਸਿਰਫ਼ ਸਜਾਵਟ ਬਿਆਨ ਕਰਦੀਆਂ ਹਨ

ਜੇ ਕਿਸਮਤ ਪਤਾ ਹੁੰਦੀ ਤਾਂ ਮੇਹਨਤ ਕੌਣ ਕਰਦਾ

ਕੰਡਿਆਂ ਤੇ ਵੀ ਤੁਰਨਾ ਪੈ ਜਾਏ ਤਾਂ ਕਦੇ ਕਰੀਏ ਪਰਵਾਹ ਨਾ

ਮੁੱਲ ਮੇਹਨਤ ਦਾ ਪੈ ਹੀ ਜਾਂਦਾ ਕਦੇ ਛੱਡੀਏ ਰਾਹ ਨਾ

ਕੋਈ ਵੀ ਚੀਜ਼ ਬਿਨਾਂ ਮੇਹਨਤ ਦੇ ਨਹੀਂ ਮਿਲਦੀ

ਸੋ ਮੇਹਨਤ ਕਰਨ ਤੋਂ ਕਦੇ ਵੀ ਪਿੱਛੇ ਨਾ ਹਟੋ

ਨਤੀਜਿਆਂ ਦਾ ਕੱਦ

ਸਦਾ ਮੇਹਨਤ ਦੀ ਖੁਰਾਕ ਤੇ ਨਿਰਭਰ ਕਰਦਾ ਹੈ

ਹਰ ਦਿਨ ਕਿੱਤੀ ਥੋੜੀ-ਥੋੜੀ ਮੇਹਨਤ

ਵੱਡੇ ਨਤੀਜੇ ਲੈਕੇ ਆਉਂਦੀ ਹੈ

ਜ਼ਿੰਦਗੀ ਮੁਸ਼ਕਿਲ ਹੈ ਹਰ ਮੋੜ ਤੇ

ਪਰ ਕਾਮਯਾਬੀ ਮਿਲ ਹੀ ਜਾਂਦੀ ਮੇਹਨਤ ਦੇ ਜ਼ੋਰ ਤੇ

ਮੇਹਨਤ ਦਾ ਫਲ ਤੇ ਮੁਸੀਬਤ ਦਾ ਹਲ

ਦੇਰ ਨਾਲ ਹੀ ਸਹੀ ਪਰ ਮਿਲਦਾ ਜ਼ਰੂਰ ਹੈ

ਮੇਹਨਤ ਪੌੜੀਆਂ ਵਾਂਗ ਹੁੰਦੀ ਹੈ ਤੇ ਕਿਸਮਤ ਲਿਫਟ ਦੀ ਤਰਾਂ

ਲਿਫਟ ਕਦੇ ਵੀ ਬੰਦ ਹੋ ਸਕਦੀ ਹੈ ਪਰ ਪੌੜੀਆਂ ਹਮੇਸ਼ਾਂ ਉਚਾਈ ਤੱਕ ਲੈਕੇ ਜਾਂਦੀਆਂ ਹਨ

ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਹੈ

ਹਰ ਕੰਮ ਲਈ ਮੇਹਨਤ ਜ਼ਰੂਰੀ ਹੁੰਦੀ ਹੈ

 

 

You may also like