ਬੇਬੇ-ਬਾਪੂ ਪੰਜਾਬੀ ਸਟੇਟਸ,ਮਾਂ-ਪਿਓ ਪੰਜਾਬੀ ਸਟੇਟਸ ,Bebe-bapu shayari in punjabi,Bebe-bapu status for whatsapp,Bebe-bapu status for facebook,Bebu-bapu status for girls/boys,heart touching status for bebe-babu in punjabi
ਟੁੱਟਾ ਫੁੱਲ ਟਾਹਣੀ ਨਾਲ ਕੋਈ ਜੋੜ ਨੀ ਸਕਦਾ
ਮਾਂ ਦਾ ਕਰਜ਼ਾ ਤੇ ਬਾਪੂ ਦਾ ਖਰਚਾ ਕੋਈ ਮੋੜ ਨਹੀਂ ਸਕਦਾ
ਮਾਂ ਬਿਨ ਨਾਂ ਕੋਈ ਘਰ ਬਣਦਾ ਏ ਪਿਓ ਬਿਨ ਨਾਂ ਕੋਈ ਤਾਜ਼
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ਼
ਮੇਰੇ ਲਈ ਉਹ ਪਲ ਬਹੁਤ ਖੁਸ਼ੀ ਵਾਲਾ ਹੁੰਦਾ ਹੈ ਜਦੋਂ
ਮੈਨੂੰ ਕੋਈ ਕਹਿੰਦਾ ਕਿ ਇਹ ਤਾਂ ਬਿਲਕੁਲ ਆਪਣੇ ਪਾਪਾ ਵਰਗੀ ਹੈ
ਅਸਲੀ ਪਿਆਰ ਤਾਂ ਉਹ ਜੋ ਸਾਡੇ ਮਾਂ ਬਾਪ ਸਾਨੂੰ ਕਰਦੇ ਆ
ਬਾਕੀ ਸਾਰੇ ਤਾਂ ਬਨਾਉਟੀ ਰਿਸ਼ਤਿਆਂ ਦਾ ਫਰਜ਼ ਅਦਾ ਕਰਦੇ ਆ
ਮੈਨੂੰ ਦੋਵਾਂ ਚੋ ਫਰਕ ਨਾ ਜਾਪੇ
ਇਕ ਰੱਬ ਤੇ ਦੂਜਾ ਮਾਪੇ
ਮੇਰੇ ਲਈ ਆਪਣੇ ਬੇਬੇ ਬਾਪੂ ਦੀ ਕਸਮ ਖਾ ਜਾਂਦੀ ਸੀ
ਕਮਲੀਏ ਮੈਨੂੰ ਨਹੀਂ ਤਾਂ ਆਪਣੇ ਬੇਬੇ ਬਾਪੂ ਨੂੰ ਤਾਂ ਬਖਸ਼ ਦਿੰਦੀ
ਮਾਂ ਮੇਰੀ ਜੜ੍ਹ ਹੈ ਤੇ ਪਿਓ ਮੇਰਾ ਰੁੱਖ ਹੈ
ਮੈਂ ਏਸ ਰੁੱਖ ਉੱਤੇ ਲੱਗਾ ਹੋਇਆ ਫ਼ਲ ਹਾਂ
ਏਹੀ ਮੇਰਾ ਕੱਲ ਸੀ ਏਹੀ ਮੇਰਾ ਅੱਜ ਨੇ
ਮੈਂ ਇਨ੍ਹਾਂ ਦੋਹਾਂ ਦਾ ਆਉਣ ਵਾਲਾ ਕੱਲ ਹਾਂ
ਲੋਕ ਕਹਿੰਦੇ ਹਨ ਹੱਥਾਂ ਦੀਆਂ ਲਕੀਰਾਂ ਪੂਰੀਆਂ ਹੋਣ ਤਾਂ ਕਿਸਮਤ ਚੰਗੀ ਨਹੀ ਹੁੰਦੀ
ਪਰ ਮੈਂ ਕਹਿੰਦਾ ਸਿਰ ਤੇ ਮਾਂ ਪਿਓ ਦਾ ਹੱਥ ਹੋਵੇ ਜ਼ੇ ਤਾਂ ਲਕੀਰਾਂ ਦੀ ਵੀ ਲੋੜ ਨਹੀਂ ਹੁੰਦੀ
ਜੇ ਪੈਰ ‘ਚ ਬਾਪੂ ਦੀ ਜੁੱਤੀ ਆਉਣ ਲੱਗ ਜਾਵੇ
ਤਾਂ ਪੁੱਤ ਨੂੰ ਸਮਝ ਲੈਣਾ ਚਹਿਦਾ ਹੈ ਕਿ ਉਸਦੇ
ਪਿਤਾ ਨੂੰ ਹੁਣ ਸਹਾਰੇ ਦੀ ਲੋੜ ਹੈ
ਕੁੱਝ ਪਲ ਬੈਠਿਆ ਕਰੋ ਬੇਬੇ ਬਾਪੂ ਕੋਲ
ਹਰ ਚੀਜ਼ ਇੰਟਰਨੈੱਟ ਤੇ ਨਹੀਂ ਮਿਲਦੀ
ਜੋ ਦਿਲ ਵਿੱਚ ਪਿਆਰ ਸਤਿਕਾਰ ਹੈਨੀ ਤਾਂ
ਗੁੱਟ ਤੇ love u ਬੇਬੇ ਬਾਪੂ ਲਿਖਾਉਣ ਦਾ ਕੀ ਫਾਇਦਾ
ਜਦੋਂ ਮਾਂ ਛੱਡ ਕੇ ਜਾਂਦੀ ਹੈ ਤਾਂ ਦੁਨੀਆਂ ਵਿੱਚ ਕੋਈ ਦੁਆ ਦੇਣ ਵਾਲਾ ਨਹੀਂ ਹੁੰਦਾ
ਅਤੇ ਜਦੋਂ ਪਿਤਾ ਛੱਡ ਕੇ ਜਾਂਦਾ ਹੈ ਤਾਂ ਕੋਈ ਹੌਸਲਾ ਦੇਣ ਵਾਲਾ ਨਹੀਂ ਹੁੰਦਾ
ਪਿਓ ਵਰਗਾ ਕੋਈ ਗੁਰੂ ਨੀ
ਮਾਂ ਵਰਗਾ ਕੋਈ ਰੱਬ ਨਹੀਂ
ਰੱਬਾ ਸਦਾ ਸਲਾਮਤ ਰਹਿਣ ਉਹ ਮਾਪੇ
ਜਿਨ੍ਹਾਂ ਦੇ ਸਿਰ ਤੇ ਸਾਨੂੰ ਫ਼ਿਕਰ ਨਾ ਫ਼ਾਕੇ
ਪਿਆਰ ਤੇ ਮੁੱਹਬਤ ਦੀ ਗੱਲ ਜੇ ਮੈਂ ਕਰਾਂ
ਬੇਬੇ ਵਾਂਗ ਕਰਲੂ ਗਾ ਕੌਣ ਬਈ
ਅੱਜ ਵੀ ਬਚਪਨ ਯਾਦ ਕਰਕੇ ਵਕਤ ਜਿਹਾ ਰੁੱਕ ਜਾਂਦਾ ਹੈ
ਬਾਪੂ ਤੇਰੀ ਮਿਹਨਤ ਅੱਗੇ ਸਿਰ ਮੇਰਾ ਝੁੱਕ ਜਾਂਦਾ ਹੈ
ਹਾਲਾਤ ਮੈਂ ਵੀ ਚੰਗੇ ਕਰਨੇ ਆ ਆਪਣੇ ਘਰ ਦੇ
ਬੇਬੇ ਬਾਪੂ ਨੂੰ ਬਹੁਤ ਉਮੀਦਾਂ ਨੇਂ ਮੇਰੇ ਤੇ
ਚੱਕਵਾਂ ਜਿਹਾ ਸੂਟ ਬੜੀ ਰੀਝ ਨਾਲ ਸਵਾਇਆ ਏ
ਜਿਉਂਦੇ ਰਹਿਣ ਮੇਰੇ ਮਾਪੇ ਜਿੰਨ੍ਹਾ ਮੇਰਾ ਹਰ ਇੱਕ ਸ਼ੌਂਕ ਪੁਗਾਇਆ ਏ
ਮੈਂ ਪੁੱਛਦਾ ਸੀ ਰੱਬ ਦੱਸ ਕਿਹਦੇ ਵਰਗਾ ਏ
ਬੇਬੇ ਕਹਿੰਦੀ Same ਉਹ ਪੁੱਤ ਤੇਰੇ ਬਾਪੂ ਵਰਗਾ ਏ
ਰੱਬਾ ਉੱਮਰ ਵਧਾ ਦਈਂ ਮੇਰੇ ਬੇਬੇ ਬਾਪੂ ਦੀ
ਆਪਾਂ ਵਾਧਾ ਘਾਟਾ ਕਰ ਲਵਾਂਗੇ ਮੇਰੇ ਵਾਲੀ ਚੋਂ