ਪੰਜਾਬੀ song ਸਟੇਟਸ

ਪੰਜਾਬੀ song ਸਟੇਟਸ

by Sandeep Kaur

ਪੰਜਾਬੀ song ਸਟੇਟਸ,punjabi sad and love song status,punjabi song status for girls,punjabi song status for boys,punjabi song status for whatsapp

ਕੁੱਝ ਸੋਹਣੀਆ ਹੀਰਾਂ ਤੋਂ ਮਿਰਜ਼ੇ ਦਿਆਂ ਤੀਰਾਂ ਤੋਂ

ਲੁੱਟੇ ਹੋਏ ਅੱਖੀਆਂ ਦੇ ਨੀ ਹਾਰੇ ਤਕਦੀਰਾਂ ਤੋਂ

ਬੜਾ ਮੁਸ਼ਕਿਲ ਹੈ ਨਿੱਭ ਜਾਣਾ ਇਹ ਤੂੰ ਇਕਰਾਰ ਨਾਂ ਕਰ ਲਈ

ਇਹ ਅੱਖੀਆਂ ਦੋ ਹੀ ਚੰਗੀਆਂ ਨੇ ਇਹਨਾਂ ਨੂੰ ਚਾਰ ਨਾਂ ਕਰ ਲਈ

ਤੇਰੀ ਉਮਰ ਨਿਆਣੀ ਏ ਅਜੇ ਅੱਲੜ੍ਹ ਜਵਾਨੀਂ ਏ

ਇਸ਼ਕੇ ਦੇ ਰਾਹਵਾਂ ਤੋਂ ਨੀਂ ਅਜੇ ਤੂੰ ਅਣਜਾਣੀ ਏਂ

ਕਿਸੇ ਪੰਛੀ ਤੇ ਪਰਦੇਸੀ ਦਾ ਤੂੰ ਇਤਬਾਰ ਨਾਂ ਕਰ ਲਈਂ

ਇਹ ਅੱਖੀਆਂ ਦੋ ਹੀ ਚੰਗੀਆਂ ਨੇ ਇਹਨਾਂ ਨੂੰ ਚਾਰ ਨਾਂ ਕਰ ਲਈ

ਜ਼ੇ ਅੱਗ ਲਾਇਆਂ ਹੀ ਸੜਨੀ ਸੀ ਤੇਰੇ ਖਤਾਂ ਨਾਲ ਸੜ ਜਾਣੀ ਸੀ

ਜ਼ੇ ਪਾਣੀਆਂ ਦੇ ਨਾਲ ਹੜਨੀ ਸੀ ਤੇਰੀ ਫੋਟੋ ਨਾਲ ਹੜ ਜਾਣੀ ਸੀ

ਤੇਰੇ ਸਾਰੇ ਵਾਅਦੇ ਟੁੱਟ ਗਏ ਨੇਂ ਸਾਡੀ ਆਸ ਦਾ ਟੁੱਟਣਾਂ ਬਾਕੀ ਏ

ਜੀਹਦੇ ਵਿੱਚ ਤੇਰੀ ਯਾਦ ਪਈ ਦਿਲ ਕੱਢ ਕੇ ਸੁੱਟਣਾ ਬਾਕੀ ਏ

ਕੀਤਾ ਏ ਹਾਲਾਤਾਂ ਭਾਵੇਂ ਸਾਨੂੰ ਵੱਖ ਵੱਖ ਨੀਂ

ਮਿੱਟ ਜਾਣੀਆਂ ਨੇਂ ਭਾਂਵੇਂ ਦੂਰੀਆਂ ਨੇਂ ਲੱਖ ਨੀ

ਲਿੱਖਣ ਵਾਲਾ ਲੇਖ ਅਸਾਂ ਦੇ ਇੰਨੇ ਮਾੜ੍ਹੇ ਵੀ ਨ੍ਹੀ ਲਿੱਖ ਸਕਦਾ

ਮੇਰੇ ਹੱਥਾਂ ਦੀਆਂ ਲਕੀਰਾਂ ਚੋਂ ਤੇਰਾ ਨਾਂ ਨੀ ਮਿੱਟ ਸਕਦਾ

ਤੁਝ ਬਿਨ ਜੀਣਾ ਭੀ ਕਿਆ ਜੀਣਾ ਤੇਰੀ ਚੌਖਟ ਮੇਰਾ ਮਦੀਨਾ

ਕਹੀਂ ਔਰ ਨਾਂ ਸੱਜਦਾ ਗਵਾਰਾ ਅਸੀਂ ਤਾਂ ਤੈਨੂੰ ਰੱਬ ਮੰਨਿਆਂ

ਆਪਣੇ ਤਨ ਕੀ ਰਾਖ ਉਡਾਈ

ਤਬ ਯੇ ਇਸ਼ਕ ਕੀ ਮੰਜਿਲ ਪਾਈ

ਜ਼ਿੰਦਗੀ ਦਾ ਸੁੱਖ ਦੁੱਖ ਜੋ ਵੀ ਮੇਰੇ ਨਾਂ ਕਰਵਾ

ਉਹ ਵੀ ਮੈਂ ਤਾਂ ਨਾਲ ਤੇਰੇ ਸਹਿਣਾਂ

ਚੰਨਾਂ ਵੇ ਗੱਲ ਸੁਣ ਮੇਰੀ ਵੇ ਮੈਂ ਤਾਂ ਹੋ ਗਈ ਤੇਰੀ

ਤੈਨੂੰ ਰੱਬ ਮੰਨਿਆ

ਤੂੰ ਏ ਦਿਲ ਵਿੱਚ ਮੇਰੇ ਜ਼ਿੰਦਗੀ ਨਾਂ ਏ ਤੇਰੇ

ਤੈਨੂੰ ਸੱਭ ਮੰਨਿਆਂ

ਦਿੱਲ ਮੇਰਾ ਵੀ ਕਰਦਾ ਤੈਨੂੰ ਛੱਡ ਦਾਂ

ਪਰ ਤੇਰੀ ਆਦਤ ਪੈ ਗਈ ਆ

ਸੋਹਣਿਆਂ ਵੇ ਤੇਰੇ ਦਿਲ ਵਿੱਚ ਰਹਿਣ ਨੂੰ ਦਿਲ ਕਰਦਾ

ਪਰ ਕੀ ਕਰਾਂ ਜੱਟੀ ਤੇਰੇ ਮੇਚ ਨਹੀਂ

ਵੇ ਜਿੰਨੀ ਥਾਂ ਵਿੱਚ ਤੇਰੇ ਡੈਡ ਦੀ ਉੱਚੀ ਹਵੇਲੀ ਏ

ਮੇਰੇ ਬਾਪੂ ਜੀ ਦਾ ਉੱਨੀ ਥਾਂ ਵਿੱਚ ਖੇਤ ਨਹੀਂ

ਤੈਨੂੰ ਕਿੱਦਾਂ ਮੈਂ ਲਿਖਵਾਵਾਂ ਵਿੱਚ ਨਸੀਬਾਂ ਦੇ

ਸੱਭ ਟੁੱਟ ਜਾਂਦੇ ਨੇਂ ਆਖਿਰ ਖ਼ਵਾਬ ਗਰੀਬਾਂ ਦੇ

ਗੱਲ ਤੇਰਿਆਂ ਮੁਕਾਇਆਂ ਸੱਚੀ ਮੁੱਕ ਜਾਣੀ ਆ

ਆਕੇ ਵੇਖ ਲੈ ਨਬਜ਼ ਮੇਰੀ ਰੁੱਕ ਜਾਣੀ ਆ

ਸਾਡਾ ਪਿਆਰ ਕਾਂਤੋ ਤੇਰੇ ਲਈ ਤਮਾਸ਼ਾ ਹੋ ਗਿਆ

ਸਾਡੀ ਜਾਨ ਤੇ ਬਣੀ ਏ ਤੇਰਾ ਹਾਸਾ ਹੋ ਗਿਆ

ਤੂੰ ਤਾਂ ਭੁੱਲ ਜਾ ਬੇਸ਼ੱਕ ਤੇਰਾ ਬਣਦਾ ਏ ਹੱਕ

ਅਸੀਂ ਲੱਗੀਆਂ ਨਿਭਾਉਣ ਦਾ ਕਿੱਤਾ ਏ ਕਰਾਰ

ਸਾਡੀ ਗੱਲ ਹੋਰ ਅਸੀਂ ਕਿੱਤਾ ਏ ਪਿਆਰ

ਗੱਲ ਤੇਰੀ ਵਿੱਚ ਦਮ ਨਾਂ ਕੋਈ ਵਿਛੜਨ ਦਾ ਤੈਨੂੰ ਗਮ ਨਾਂ ਕੋਈ

ਮੈਂ ਪੜ੍ਹ ਲਿਆ ਤੇਰਾ ਚਿਹਰਾ ਤੂੰ ਦਿੱਲ ਚੋਂ ਕੱਢਣਾ ਚਾਹੁੰਨੀ ਏ

ਕੋਈ ਚੱਜ਼ ਦਾ ਲੱਭ ਬਹਾਨਾਂ ਜ਼ੇ ਸਾਨੂੰ ਛੱਡਣਾਂ ਚਾਹੁੰਨੀ ਏ

ਤੈਨੂੰ ਚੰਨ ਕਹਾਂ ਅੜੀਏ ਜਾਂ ਆਫ਼ਤਾਬ ਕੋਈ

ਤੂੰ ਫੁੱਲਾਂ ਤੋਂ ਕੋਮਲ ਸ਼ਾਇਰ ਦਾ ਖ਼ੁਆਬ ਕੋਈ

ਤੈਨੂੰ ਦਾਵਤ ਦੇਈਏ ਨੀਂ ਜ਼ਿੰਦਗੀ ਵਿੱਚ ਆਵਣ ਦੀ

ਜ਼ਿੱਦ ਕਰੀਂ ਜਾਣ ਅੱਖੀਆਂ ਤੈਨੂੰ ਦੇਖੀ ਜਾਵਣ ਦੀ

ਹੋਇਆ ਕੀ ਜ਼ੇ ਅਸੀਂ ਅੱਜ ਹੋ ਗਏ ਬੇਗਾਨੇ ਨੀਂ

ਅੱਜ ਨਹੀਂ ਤਾਂ ਕੱਲ੍ਹ ਸਾਡੀ ਹੁੰਦੀ ਸੀ ਰਕਾਨੇਂ ਨੀਂ

ਵਫ਼ਾ ਸਾਡੀ ਦਾ ਤੂੰ ਮੁੱਲ ਕੌਡੀ ਵੀ ਨਾ ਪਾਇਆ

ਕਿਹਦੇ ਸਿੱਕਿਆਂ ਦਾ ਚੱਲ ਗਿਆ ਜ਼ੋਰ ਦੱਸ ਜਾ

ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ

ਰੱਬ ਸਾਡੇ ਜਿਹੇ ਬਣਾਏਂ ਕਿੰਨੇ ਹੋਰ ਦੱਸ ਜਾ

ਕਰ ਕਰ ਵਾਦੇ ਆਪੇ ਵਹਦਿਆਂ ਤੋਂ ਮੁੱਕਰੀ ਦੱਸ ਕਿਹੜੀ ਸਜ਼ਾ ਤੈਨੂੰ ਲਾਈਏ ਵੈਰਨੇ

ਭੁੱਲ ਗਈ ਏਂ ਢੰਗ ਕਿਵੇਂ ਸਾਨੂੰ ਵੀ ਤਾਂ ਦੱਸਜਾ ਯਾਦ ਕਿਵੇਂ ਦਿੱਲ ਚੋਂ ਭੁਲਾਈਏ ਵੈਰਨੇ

ਅਸੀਂ ਤਾਂ ਮੌਜ਼ੂਦ ਖੜ੍ਹੇ ਆਪਣੀ ਥਾਵਾਂ ਤੇ ਕਿਹਦਾ ਪੈ ਗਿਆ ਪਿਆਰ ਕਮਜ਼ੋਰ ਦੱਸ ਜਾ

ਸਾਡੀ ਜ਼ਿੰਦਗੀ ‘ਚ ਖ਼ਾਸ ਤੇਰੀ ਥਾਂ ਸੋਚੀਂ ਨਾਂ ਤੈਨੂੰ ਦਿਲੋਂ ਕੱਢ ਤਾ

ਲੋਕੀ ਹੰਝੂਆਂ ਚੋਂ ਪੜ੍ਹ ਲੈਂਦੇ ਨਾਂ ਇਸੇ ਲਈ ਅਸੀਂ ਰੋਣਾ ਛੱਡ ਤਾਂ

 

 

 

You may also like