ਦਿਲ ਪੰਜਾਬੀ ਸਟੇਟਸ

ਦਿਲ ਪੰਜਾਬੀ ਸਟੇਟਸ

by Sandeep Kaur

ਦਿਲ ਪੰਜਾਬੀ ਸਟੇਟਸ,punjabi status,heart status in punjabi,punjabi status for girls,punjabi status for boys,punjabi status for whatsapp

ਚਲਾਕ ਦਿਲਾਂ ਵਾਲੇ ਸਾਡੇ ਉੱਤੇ ਹੱਸਦੇ ਨੇ

ਚੁੱਪ ਰਹਿਨੇ ਆਂ ਤੇ ਲੋਕੀ ਮਾੜਾ ਦੱਸਦੇ ਨੇ

ਮੂੰਹ ਚੋਂ ਨਿਕਲੇ ਬੋਲ ਕਦੇ ਵੀ ਮੁੜਦੇ ਨਹੀਂ ਹੁੰਦੇ

ਦਿਲ ਤੋਂ ਉੱਤਰੇ ਲੋਕ ਦੁਬਾਰਾ ਜੁੜਦੇ ਨਹੀਂ ਹੁੰਦੇ

ਦਿਲ ਦੁਖਾ ਦੇਣ ਇਹ ਸੀਨੇ ਤੇ ਵੱਜਦੇ ਨੇ

ਚੁੱਪ ਰਹਿਣਾ ਸਿੱਖ ਦਿਲਾ ਬੋਲ ਭਾਰੇ ਲਗਦੇ ਨੇ

ਅੱਖਰਾਂ ਵਿੱਚ ਲਿਖਕੇ ਤੈਨੂੰ ਤੱਕਦਾ ਰਹਿੰਨਾ ਮੈਂ

ਦਿਲ ਵਿੱਚ ਦੱਬੇ ਜੋ ਜਜ਼ਬਾਤ ਮੇਰੇ

ਤੈਨੂੰ ਕਲਮ ਰਾਹੀ ਕਹਿੰਦਾ ਰਹਿੰਨਾ ਮੈਂ

ਦਿਲ ਨੀ ਲੱਗਦਾ ਸੱਜਣਾ ਵੇ

ਬੀਤੇ ਪਲ ਯਾਦ ਕਰ ਮੈਂ ਰੋਵਾਂ

ਪੇਸ਼ ਆਵੇ ਤੂੰ ਏਦਾ ਨਾਲ ਮੇਰੇ

ਜਿਵੇਂ ਮੈਂ ਕੋਈ ਤੇਰਾ ਦੁਸ਼ਮਨ ਹੋਵਾ

ਤੇਰੇ ਖਿਆਲਾਂ ‘ਚ ਸੁਰਤ ਹੈ ਕੈਦ ਮੇਰੀ

ਮੇਰੇ ਨੈਣਾਂ ‘ਚ ਬੰਦ ਏ ਮੁੱਖ ਤੇਰਾ

ਮੇਰੀ ਰਗ-ਰਗ ‘ਚ ਤੇਰਾ ਨਾਮ ਵੱਸ ਗਿਆ

ਤੇਰੀ ਮੁਹੱਬਤ ਦੀ ਕੈਦ ‘ਚ ਦਿਲ ਮੇਰਾ

ਮੁਹੱਬਤ ਕਿਵੇਂ ਕੀਤੀ ਜਾਂਦੀ ਹੈ ਇਹ ਮੈਨੂੰ ਨਹੀਂ ਪਤਾ

ਮੈਂ ਤਾਂ ਪੂਰੀ ਜ਼ਿੰਦਗੀ ਸਿਰਫ ਇਕ ਯਾਦ ਵਿੱਚ ਫਨਾਹ ਕਰਨੀ ਹੈ

ਏਹੀ ਮੇਰੇ ਦਿਲ ਦੀ ਸਜ਼ਾ

ਇਸ਼ਕ ਦੇ ਰਾਹ ਬੜੇ ਅਵੱਲੇ ਨੇ

ਇਥੇ ਦੀਵੇ ਹੰਝੂਆਂ ਦੇ ਬਾਲੇ ਜਾਂਦੇ ਨੇ

ਤੇ ਅੱਗ ਦਿਲ ਦੀਆਂ ਵੱਟੀਆਂ ਤੇ ਲਾਈ ਜਾਂਦੀ ਹੈ

ਦਿਲ ਲਾਉਣਾ ਤਾਂ ਫਿਰ ਵੀ ਅਜੇ ਸੌਖੀ ਗੱਲ ਹੈ

ਪਰ ਵਾਅਦੇ ਨਿਭਾਉਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ

ਇਹ ਦਿਲ ਤਾਂ ਉਸ ਪੰਛੀ ਦੀ ਉਡੀਕ ਕਰਦਾ

ਜੋ ਆਲ੍ਹਣਾ ਤਾਂ ਪਾ ਗਿਆ ਪਰ ਰਹਿਣਾ ਭੁੱਲ ਗਿਆ

ਗਲ ਦਿਲ ਤੇ ਲੱਗੀ ਏ

ਦੁਖ ਏਹੋ ਮਾਰਦਾ ਨੀ

ਪਾਣੀ ਪੱਤਣਾ ਤੋਂ ਲੰਘਿਆ ਮੁੜ ਕੇ ਨਹੀਂ ਆਉਣਾ

ਦਿਲਾ ਮੇਰਿਆ ਤੂੰ ਉਹਨੂੰ ਭੁੱਲ ਜਾ ਉਹਨੇ ਵਾਪਸ ਨਹੀਂ ਆਉਣਾ

ਕੀਤਾ ਸੱਚੇ ਦਿਲੋਂ ਤੈਨੂੰ ਪਿਆਰ

ਬੱਸ ਐਨੀ ਗਲਤੀ ਸੀ ਮੇਰੀ

ਭਾਂਵੇ ਦਿਲ ਦੇ ਅੰਬਰ ਵਿੱਚ ਉਹ ਸਿਮਟ ਕੇ ਰਹਿ ਨਾ ਸਕੀ

ਪਰ ਮੇਰੀਆਂ ਯਾਦਾਂ ਤੋਂ ਉਹ ਦੂਰ ਰਹਿ ਨਾ ਸਕੀ

ਉਠੂ ਚੀਸ ਦਿਲ ਵਿੱਚ ਹੋਵੇਗਾ ਫਿਕਰ ਡਾਹਢਾ

ਜਦੋਂ ਕੋਈ ਤੇਰੇ ਕੋਲ ਕਰੇਗਾ ਜ਼ਿਕਰ ਸਾਡਾ

ਸਾਡੇ ਦਿਲ ਦੀ ਅਮੀਰੀ ਉਹਨੂੰ ਦਿਖੀ ਨੀ

ਲੋਕਾਂ ਦੇ ਦਿਖਾਵੇ ਨੇ ਉਹਨੂੰ ਮੋਹ ਲਿਆ

ਅਸੀਂ ਨੀ ਚੇਤੇ ਹੋਣਾ ਉਹਨਾ ਸੂਰਤਾਂ ਨੂੰ

ਸਾਡੇ ਦਿਲ ਵਿੱਚ ਜੋ ਅਜੇ ਵੀ ਧੜਕਦੀਆਂ ਨੇ

ਫੁੱਲਾਂ ਤੇ ਦਿਲਾਂ ਦੀ ਇਕੋ ਜੇਹੀ ਏ ਕਹਾਣੀ

ਕੋਈ ਫੁੱਲ ਤੋੜ ਦੇਵੇ ਕੋਈ ਦਿਲ ਤੋੜ ਦੇਵੇ

ਇਸ ਦਿਲ ਨੇ ਕਦੇ ਵੀ ਕਿਸੇ ਦਾ ਬੁਰਾ ਨੀ ਚਾਹਿਆ

ਇਹ ਗੱਲ ਹੋਰ ਕਿ ਸਾਨੂੰ ਸਾਬਿਤ ਕਰਨਾ ਨੀ ਆਇਆ

ਛੱਡ ਦਿਲਾ ਮੇਰਿਆ ਦਿਲ ਦੇ ਕੇ ਰੋਗ ਲਵਾ ਲਵੇਗਾਂ

ਐਵੇਂ ਬੇਕਦਰੇ ਲੋਕਾਂ ਪਿੱਛੇ ਕਦਰ ਗਵਾ ਲਵੇਂਗਾ

You may also like