ਉਡੀਕ ਪੰਜਾਬੀ ਸਟੇਟਸ

ਉਡੀਕ ਪੰਜਾਬੀ ਸਟੇਟਸ

by Sandeep Kaur

ਉਡੀਕ ਪੰਜਾਬੀ ਸਟੇਟਸ,udeek punjabi quotes,udeek punjabi status,udeek punjabi shayeri,udeek shayeri for life,udeek shayeri for whatsapp,udeek status for facebook,instagram

ਬੜੇ ਚੱਕਰ ਦੁਨੀਆਂ ਦਾਰੀ ਦੇ ਦਿਨ ਲੰਘਦੇ ਰਾਤਾਂ ਬੀਤ ਦੀਆਂ

ਚੁੱਲ੍ਹੇਆਂ ਕੋਲ਼ੇ ਬਹਿ ਕੇ ਮਾਵਾਂ ਘਰ ਦੇ ਸੂਰਜ ਉਡੀਕਦੀਆਂ

ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ

ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ

ਲੁੱਕੇ ਹੋਏ ਬੱਦਲ ਹਾਂ ਬੱਸ ਛਾਉਣਾ ਬਾਕੀ ਏ

ਸਹੀ ਸਮੇਂ ਦੀ ਉਡੀਕ ਹੈ ਬਸ ਸਾਹਮਣੇ ਆਉਣਾ ਬਾਕੀ ਏ

ਅੱਧੀ ਰਾਤ ਉਡੀਕਾਂ ਪਿੱਛੋਂ ਜਦ ਮੈ ਘਰ ਦੇ ਬੂਹੇ ਢੋਏ

ਮੈ ਤੇ ਮੇਰਾ ਕਮਰਾ ਦੋਵੇਂ ਦਿਨ ਚੜ੍ਹਦੇ ਤੱਕ ਰੱਜ ਕੇ ਰੋਏ

ਨਾ ਵਕ਼ਤ ਰੁਕਿਆ ਨਾ ਉਹ

ਨਾ ਉਡੀਕ ਮੁੱਕੀ ਨਾ ਮੋਹ

ਕੋਈ ਜਖਮ ਹੁੰਦਾ ਸਮੁੰਦਰੋ ਡੂੰਘਾ ਕੋਈ ਖੁਸ਼ੀ ਅੰਬਰੀ ਲਾ ਦਿੰਦੇ

ਕੋਈ ਸਾਥ ਹੁੰਦਾ ਸੱਤ ਜਨਮਾਂ ਦਾ ਤੇ ਕੋਈ ਉਡੀਕ ਵਿੱਚ ਹੀ ਉਮਰ ਲੰਘਾ ਦਿੰਦੇ

ਰੁੱਖ ਅਵਾਜ਼ ਨਹੀਂ ਮਾਰਦੇ ਪਾਣੀ ਨੂੰ

ਉਡੀਕ ਕਰਦੇ ਹਨ ਚੁੱਪਚਾਪ

ਤੇਰੇ ਹਿੱਸੇ ਪਤਾ ਨੀ ਕੀ ਆਇਆਂ

ਮੇਰੇ ਹਿੱਸੇ ਤੇਰੀਆਂ ਯਾਦਾ ਤੇ ਤੇਰੀ ਉਡੀਕ ਆਈ ਹੈ

ਏ ਦਿਲ ਉਸ ਪੰਛੀ ਦੀ ਉਡੀਕ ਕਰਦਾ

ਜੋਂ ਆਲ੍ਹਣਾ ਤਾਂ ਪਾਂ ਗਿਆ ਪਰ ਰਹਿਣਾ ਭੁੱਲ ਗਿਆ

ਛੱਡੋ ਨਾ ਉਮੀਦ ਕਰ ਲਵੋ ਉਡੀਕ ਪਊਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ

ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ ਐਸਾ ਕਰੀਏ ਨਾ ਜਿੰਦਗੀ ‘ਚ ਕੰਮ ਮਿੱਤਰੋ

ਮੌਤ ਤਾਂ ਬੁਰੀ ਚੀਜ਼ ਹੈ ਯਾਰੋ ਤੇ ਮੌਤੋਂ ਬੁਰੀ ਜੁਦਾਈ

ਸਭ ਤੋਂ ਬੁਰੀ ਉਡੀਕ ਸੱਜਣ ਦੀ ਜਿਹੜੀ ਰੱਖਦੀ ਖੂਨ ਸੁਕਾਈ

ਤੈਨੂੰ ਪਾ ਕੇ ਅਸੀਂ ਖੋਹਣਾ ਨੀ ਚਾਹੁੰਦੇ ਤੇਰੀ ਉਡੀਕ ਵਿਚ ਅਸੀਂ ਰੋਣਾ ਨੀ ਚਾਹੁੰਦੇ

ਤੂੰ ਸਾਡਾ ਹੀ ਰਹੀ ਸੱਜਣਾ ਅਸੀਂ ਵੀ ਕਿਸੇ ਹੋਰ ਦੇ ਹੋਣਾ ਨੀ ਚਾਹੁੰਦੇ

ਹੁਣ ਤਾ ਉਡੀਕ ਦੀ ਆਦਤ ਜਿਹੀ ਹੋ ਗਈ ਏ ਚੁੱਪ ਤਾ ਇਕ ਚਾਹਤ ਜਿਹੀ ਹੋ ਗਈ ਏ

ਹੁਣ ਤਾ ਨਾ ਸ਼ਿਕਵਾ ਨਾ ਸ਼ਿਕਾਇਤ ਹੈ ਕਿਸੇ ਨਾਲ

ਕਿਉਕਿ ਹੁਣ ਤਾ ਇਕਲਾਪੇ ਨਾਲ ਮੁਹੱਬਤ ਜਿਹੀ ਹੋ ਗਈ ਏ

ਮੈਨੂੰ ਤਾ ਉਡੀਕ ਵੀ ਚੰਗੀ ਲੱਗਦੀ ਹੈ

ਪਤਾ ਕਿਉਂ ਕਿਉਂਕਿ ਉਹ ਤੇਰੀ ਹੈ

ਜੇ ਤੁਸੀ ਖੁਸ਼ੀ ਦੀ ਉਡੀਕ ਕਰੋਗੇ ਤਾ ਸਦਾ ਉਡੀਕ ਹੀ ਕਰਦੇ ਰਹਿ ਜਾਓਗੇ

ਪਰ ਜੇ ਤੁਸੀ ਖੁਸ਼ ਰਹਿਣ ਸ਼ੁਰੂ ਕਰ ਦਿੱਤਾ ਤਾਂ ਸਦਾ ਹੀ ਖੁਸ਼ ਰਹੋਗੇ

 

 

 

You may also like