ਜਦੋਂ ਤੱਕ ਲਫ਼ਜ਼ ਜਿਉਂਦੇ ਨੇ,
ਸੁਖਨਵਰ ਜਿਊਣ ਮਰ ਕੇ ਵੀ,
ਉਹ ਕੇਵਲ ਜਿਸਮ ਹੁੰਦੇ ਨੇ,
ਜੋ ਸਿਵਿਆਂ ਵਿੱਚ ਸੁਆਹ ਬਣਦੇ।
whatsapp status punjabi
ਇੱਕ ਤੇਰੀ ਯਾਦ ਸਹਾਰੇ ਕੱਟ ਰਹੇ,ਹੁਣ ਜਿਉਣ ਦਾ ਮਕਸਦ ਕੁਝ ਖਾਸ ਨੀ,
ਆ ਸਾਲ ਤਾਂ ਲੰਘ ਹੀ ਚੱਲਾ, ਪਰ ਅਗਲੇ ਦੀ ਕੋਈ ਆਸ ਨੀ
ਤੇਰੀਆਂਜੇ ਯਾਦਾਂ ਦਾ ਕੋਈ ਮੀਟਰ ਲੱਗਿਆ ਹੁੰਦਾ ਨਾ ਸੱਜਣਾ
ਤਾਂ ਸਭ ਤੋ ਜ਼ਿਆਦਾ ਬਿੱਲ ਮੇਰਾ ਹੀ ਆਉਣਾ ਸੀ
ਆਪਣੀ ਜੇ ਪਹਿਚਾਣ ਕਰਾਉਣੀ ਦੁਨੀਆ ਨੂੰ,
ਉੱਡ ਜਰਾ ਜਿਆ ਵੱਖਰਾ ਹੋ ਕੇ ਡਾਰਾਂ ਤੋਂ।ਬਾਬਾ ਨਜ਼ਮੀ
ਕਿਸੇ ਨੂੰ ਸਬਕ ਸਿਖਾਉਣ ਦੀ ਜਿੱਦ ਨਾ ਕਰੋ, ਕੋਈ ਨਹੀਂ ਸਿਖਦਾ, ਕਿਉਂਕਿ ਸਬਕ ਸਿਖਾਏ ਨਹੀਂ ਜਾਂਦੇ, ਸਿਖੇ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
ਜੇ ਤੈਨੂੰ ਮੇਰੇ ਨਾਲ ਪਿਆਰ ਹੁੰਦਾ ਨਾ
ਤਾਂ ਕਦੇ ਕਿਸੇ ਹੋਰ ਨਾਲ ਨਾ ਹੁੰਦਾ
ਤਰਸ ਰਹੇ ਘਰ ਬਣਨ ਨੂੰ ਕਿਲ੍ਹਿਆਂ ਜਿਹੇ ਮਕਾਨ
ਚਿੜੀਆਂ ਦਾ ਘਰ ਬਣ ਗਿਆ ਇਕੋ ਰੌਸ਼ਨਦਾਨਸੁਰਿੰਦਰਜੀਤ ਕੌਰ
ਕ਼ਯਾਮਤ ਖੁਦ ਦੱਸੇਗੀ ਕਯਾਮਤ ਕਿਉਂ ਜ਼ਰੂਰੀ ਸੀ
ਮੈਂ ਖੁਸ਼ ਹਾਂ ਤੇਰੇ ਸ਼ਹਿਰ ਦਾ ਵਿਸਥਾਰ ਦੇਖ ਕੇ,
ਪਰ ਯਾਰਾ! ਮੇਰੇ ਪਿੰਡ ਦਾ ਪਿੱਪਲ ਉਦਾਸ ਹੈ।ਚਮਨਦੀਪ ਦਿਓਲ
ਦਿੱਲ ਧੜਕਤਾ ਨਹੀਂ ਥਾ ਤੁਮਹਾਰਾ
ਹਮ ਜ਼ੋ ਧੜਕਣ ਮੇਂ ਸ਼ਾਮਿਲ ਨਹੀਂ ਥੇ
ਆਜ ਤੁਮਕੋ ਪਤਾ ਯੇ ਚਲਾ ਹੈ
ਹਮ ਮੋਹੱਬਤ ਕੇ ਕਾਬਿਲ ਨਹੀਂ
ਅੰਨ੍ਹੇ, ਗੂੰਗੇ, ਬੋਲੇ ਲੋਕ ਨੇ ਤੇਰੀ ਧਰਤੀ ਦੇ,
ਸ਼ਬਦ ਰਬਾਬ ਦੇ ਨਾਲੋਂ ਰਿਸ਼ਤਾ ਤੋੜ ਲਿਆ।ਗੁਰਚਰਨ ਨੂਰਪੁਰ
ਸ਼ਰਧਾਂਜਲੀਆਂ ਵੇਲੇ ਬੋਲਣ ਵਾਲੇ ਨੂੰ ਆਪਣੀ ਆਵਾਜ਼ ਅਤੇ ਪਰਿਵਾਰ ਨੂੰ ਆਪਣੀ ਪ੍ਰਸੰਸਾ ਚੰਗੀ ਲਗ ਰਹੀ ਹੁੰਦੀ ਹੈ, ਹੋਰ ਕਿਸੇ ਦੀ ਸ਼ਰਧਾਂਜਲੀ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ।
ਨਰਿੰਦਰ ਸਿੰਘ ਕਪੂਰ