ਮੈਂ ਤੇ ਜਠਾਣੀ ਦੋਵੇਂ ਤੀਰਥਾਂ ਨੂੰ ਚੱਲੀਆਂ
ਜੇਠ ਖੜ੍ਹਾ ਪੁੱਛੇ
ਦੋਵੇਂ ਕੱਲੀਆਂ ਕਿਉਂ ਚੱਲੀਆਂ
ਟੈਮ ਗੱਡੀ ਦਾ ਹੋਣ ਲੱਗਿਆ
ਨੀ ਜੇਠ ਮਾਰ ਕੇ
ਦੁਹੱਥੜਾ ਰੋਣ ਲੱਗਿਆ।
viah diyan boliyan
ਰਾਇਆ, ਰਾਇਆ, ਰਾਇਆ !
ਕੈਦ ਅੱਜ ਮੁੱਕ ਗਈ ਯਾਰ ਦੀ,
ਅੱਖੀਆਂ ਦਾ ਜਾਲ ਵਿਛਾਇਆ।
ਅੱਖੀਆਂ ’ਚ ਰਾਤ ਲੰਘ ਗੀ,
ਪਰ ਯਾਰ ਅਜੇ ਨਾ ਆਇਆ।
ਭੁੱਖ ਨਾਲ ਰੋਣ ਆਂਦਰਾਂ,
ਰੋਵੇ ਰੰਗਲਾ ਪਲੰਘ ਡਹਾਇਆ।
ਉਡੀਕਾਂ ਯਾਰ ਦੀਆਂ,
ਦੁੱਧ ਨੂੰ ਜਾਗ ਨਾ ਲਾਇਆ।
ਹੋਰਾਂ ਦੇ ਵੀਰੇ ਖੁੰਢਾ ਉੱਤੇ ਬੈਦੇ,
ਮੇਰਾ ਵੀਰਾ ਸੱਥ ਵਿੱਚ ਨੀ,
ਜਿਹਦੇ ਲਿਖੀਆਂ ਕਿਤਾਬਾਂ,
ਹੱਥ ਵਿੱਚ ਨੀ,
ਜਿਹਦੇ
ਮੇਰੇ ਜੇਠ ਦਾ ਮੁੰਡਾ
ਨੀ ਬੜਾ ਸ਼ੌਂਕੀ
ਕੱਲ੍ਹ ਮੇਲੇ ਨੀ ਗਿਆਨੂੰ
ਲਿਆਇਆ ਕੱਜਲ ਦੀ ਡੱਬੀ
ਕਹਿੰਦਾ ਪਾ ਚਾਚੀ
ਨੀ ਅੱਖਾ ਮਿਲਾ ਚਾਚੀ।
ਖੂੰਡੀ ਨਾਲ ਤੁਸੀ ਤੁਰਦੇ ਵੇ ਬੁੱਢੜਿਓ
ਅੱਖ ਤਾਂ ਰੱਖਦੇ ਓਂ ਕੈਰੀ
ਐਨਕਾਂ ਦੇ ਸੀਸਿਆਂ ਚੋਂ ਬਿੱਲ ਬਤੌਰੀ ਵਾਗੂੰ
ਝਾਕਦੇ ਓਂ ਚੋਰੀਓ ਚੋਰੀ
ਛੋਲੇ! ਛੋਲੇ! ਛੋਲੇ!
ਨਣਦੇ ਪੁਆੜੇ ਹੱਥੀਏ,
ਜਾ ਕੇ ਭੇਦ ਸਹੁਰੇ ਕੋਲ ਖੋਲ੍ਹੇ।
ਕੱਚਾ ਰੰਗ ਪੀਲਾ ਪੈ ਗਿਆ,
ਦਿਲ ਧੜਕੇ ਕਾਲਜਾ ਡੋਲੇ।
ਦਿਲ ਦੀਆਂ ਸੱਧਰਾਂ ਨੂੰ,
ਕਦੇ ਬੈਠ ਨਾ ਕਿਸੇ ਕੋਲ ਖੋਲ੍ਹੇ।
ਮਾਹੀ ਜੀਹਦਾ ਲਾਮ ਨੂੰ ਗਿਆ,
ਓਹੋ ਬੈਠ ਕੇ ਦੁੱਖਾਂ ਨੂੰ ਫੋਲੇ।
ਹਰੇ ਹਰੇ ਘਾਹ ਉੱਤੇ,
ਸੱਪ ਫੂਕਾਂ ਮਾਰਦਾ,
ਭੱਜੋ ਵੀਰੋ ਵੇ,
ਬਾਪੂ ਕੱਲਾ ਮੱਝਾਂ ਚਾਰਦਾ,
ਭੱਜੋ ਵੀਰੋ
ਪੀ ਕੇ ਸ਼ਰਾਬ ਜੇਠ ਬੋਲਦਾ ਮੰਦਾ
ਖਾਲੀ ਬੋਤਲਾਂ ਕੌਲਿਆਂ
ਦੇ ਨਾਲ ਫੋਟਦਾ ਨੀ
ਸਾਡੇ ਬਿਨਾਂ ਪੁੱਛੇ
ਬੈਠਕ ਖੋਦਾ ਨੀ।
ਨਿੱਕੀ-ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜਿਆਂ ਦਾ ਢਹਿ ਗਿਆ ਕੋਠਾ
ਛੜਿਆ ਪੁੰਨ ਕਰ ਵੇ
ਤੇਰਾ ਭਰਿਆ ਜਹਾਜ਼ ਖਲੋਤਾ
ਮਧਰੋਂ ਐਂ ਤੁਰਦੀ
ਜਿਵੇਂ ਤੁਰਦਾ ਸੜਕ ਤੇ ਬੋਤਾ
ਵਿੱਚ ਦਰਿਆਵਾਂ ਦੇ
ਖਾ ਗੀ ਸੋਹਣੀਏ ਗੋਤਾ।
ਰਾਇਆ, ਰਾਇਆ, ਰਾਇਆ,
ਸੁਰਮਾ ਪੰਜ ਰੱਤੀਆਂ,
ਡਾਕ ਗੱਡੀ ਵਿਚ ਆਇਆ।
ਮੁੰਡੇ ਪੱਟਣ ਨੂੰ,
ਤੂੰ ਐ ਵੈਰਨੇ ਪਾਇਆ।
ਲਹਿੰਗਾ ਮਲਮਲ ਦਾ,
ਜਾਣ ਕੇ ਹਵਾ ‘ਚ ਉਡਾਇਆ।
ਨਖਰੇ ਨਾ ਕਰ ਨੀ,
ਕੋਈ ਲੈ ਜੂ ਅੰਮਾਂ ਦਾ ਜਾਇਆ।
ਕੁੜੀਏ ਕਦਰ ਕਰੀਂ।
ਮੁੜ ਕੇ ਕੋਈ ਨੀ ਆਇਆ।
ਹੀਰ ਕੇ,ਹੀਰ ਕੇ,ਹੀਰ ਕੇ ਵੇ,
ਅੱਖਾਂ ਜਾ ਲੜੀਆਂ ਘੁੰਡ ਚੀਰ ਕੇ ਵੇ,
ਅੱਖਾਂ ਜਾ ਲੜੀਆਂ
ਦਿਉਰ ਮੇਰੇ ਦਾ ਪਵੇ ਚੁਬਾਰਾ
ਤਿੰਨ ਭਾਂਤ ਦੀ ਇੱਟ ਲੱਗ ਜਾਂਦੀ
ਚਹੁੰ ਭਾਤ ਦਾ ਗਾਰਾ
ਅੰਦਰੋਂ ਡਰ ਲੱਗਦਾ
ਬੁਰਛਾ ਦਿਉਰ ਕਮਾਰਾ।