ਕੋਰੇ ਕੋਰੇ ਕੂਡੇ ਵਿੱਚ ਮਿਰਚਾ ਮੈ ਰਗੜਾਂ,
ਕੋਲੇ ਬਹਿ ਕੇ ਲੜਦਾ ਨੀ,
ਇਹਦਾ ਚਿੱਤ ਚਟਨੀ ਨੂੰ ਕਰਦਾ ਨੀ,
ਇਹਦਾ ਚਿੱਤ
viah diyan boliyan
ਸੁਣ ਵੇ ਮੁੰਡਿਆ ਕੈਂਠੇ ਵਾਲਿਆ
ਕੈਂਠਾ ਪਾਲਸ਼ ਕੀਤਾ
ਮੈਂ ਤਾਂ ਤੈਨੂੰ ਖੜ੍ਹੀ ਉਡੀਕਾਂ
ਤੂੰ ਲੰਘ ਗਿਆ ਚੁੱਪ ਕੀਤਾ
ਜੋੜੀ ਨਾ ਬਣਦੀ
ਪਾਪ ਜਿਨ੍ਹਾਂ ਦਾ ਕੀਤਾ।
ਅੰਦਰੋਂ ਨਿਕਲ ਕਰਤਾਰੋ ਨੀ
ਵੀਰੇ ਤੇਰੜੇ ਆਏ
ਭਾਬੀਆਂ ਟੀਰਮ ਟੀਰੀਆਂ
ਵੀਰੇ ਸੈਂਸੀਆਂ ਦੇ ਜਾਏ
ਅੰਦਰੋਂ ਨਿਕਲ ਵਿਆਂਦੜ੍ਹੇ ਨੀ
ਆਏ ਤੇਰੜੇ ਮਾਮੇ
ਝੱਗਿਆਂ ਦੇ ਖੀਸੇ ਬਾਹਰ ਨੂੰ
ਨੀ ਪੁੱਠੇ ਪਾਏ ਪਜਾਮੇ
ਆਰੀ! ਆਰੀ! ਆਰੀ!
ਏਹਨੂੰ ਨਾ ਬੁਲਾਇਓ ਕੁੜੀਓ,
ਏਹਦੀ ਪਿੰਡ ਦੇ ਮੁੰਡੇ ਨਾਲ ਯਾਰੀ।
ਕੁੜੀਆਂ ਦੇ ਵਿੱਚ ਨਾ ਰਲੇ,
ਏਹਦੀ ਸੱਜਰੀ ਮਲਾਹਜੇਦਾਰੀ।
ਅਧੀਏ ਦਾ ਮੁੱਲ ਪੁੱਛਦੀ,
ਬੋਤਲ ਪੀ ਗਈ ਸਾਰੀ।
ਕੁੜੀਏ ਹਾਣ ਦੀਏ
ਲਾ ਮਿੱਤਰਾਂ ਨਾਲ ਯਾਰੀ।
ਕਾਲਿਆਂ ਹਿਰਨਾਂ,ਪੀਲਿਆਂ ਹਿਰਨਾਂ,
ਤੇਰਿਆਂ ਸਿੰਗਾ ਤੇ ਕੀ ਕੁਝ ਲਿਖਿਆਂ,ਪ
ਤਿੱਤਰ ਤੇ ਮੁਰਗਾਈਆਂ,
ਹੁਣ ਨਾ ਸਿਆਣਦੀਆਂ,
ਦਿਉਰਾਂ ਨੂੰ ਭਰਜਾਈਆਂ,
ਹੁਣ ਨਾ
ਕੇਲਾ-ਕੇਲਾ-ਕੇਲਾ
ਤਿੰਨ ਭਾਈ ਕੰਮ ਕਰਦੇ
ਚੌਥਾ ਬੋਲੀਆਂ ਪਾਉਣ ਤੇ ਵਿਹਲਾ
ਬੋਲੀ ਉਹਦੀ ਐਂ ਚੱਲਦੀ
ਜਿਵੇਂ ਚੱਲਦਾ ਸੜਕ ਤੇ ਠੇਲ੍ਹਾ
ਆਵਦੇ ਕੰਤ ਬਿਨਾਂ
ਕੌਣ ਦਿਖਾਵੇ ਮੇਲਾ !
ਕਾਕੇ! ਕਾਕੇ! ਕਾਕੇ!
ਜਾਨੀ ਚੜ੍ਹ ਗਏ ਵਾਹਣਾ ਉੱਤੇ,
ਚੜ੍ਹ ਗਏ ਹੁੰਮ ਹੁੰਮਾ ਕੇ।
ਜੰਨ ਉਤਾਰਾ ਦੇਖਣ ਆਈਆਂ,
ਕੁੜੀਆਂ ਹੁੰਮ ਹੁੰਮਾ ਕੇ।
ਲਾੜਾ ਫੁੱਲ ਵਰਗਾ..
ਦੇਖ ਲੈ ਪਟੋਲਿਆ ਆ ਕੇ।
ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,
ਜੀਜੇ ਨੇ ਪੀਤੀ ਪੀਪਾ ਪੀਪਾ,
ਹਾਏ ਪੀਪੇ ਨੇ ਕਮਲਾ ਕੀਤਾ,
ਹਾਏ ਪੀਪੇ
ਬਾਰਾਂ ਬਰਸ ਦੀ ਹੋ ਗਈ ਰਕਾਨੇ
ਬਰਸ ਤੇਰਵਾਂ ਚੜ੍ਹਿਆ
ਹੁੰਮ ਹੁੰਮਾ ਕੇ ਚੜ੍ਹੀ ਜਵਾਨੀ
ਨਾਗ ਇਸ਼ਕ ਦਾ ਲੜਿਆ
ਬਾਪ ਤੇਰੇ ਨੇ ਅੱਖ ਪਛਾਣੀ
ਜਾਂ ਪੰਡਤਾਂ ਦੇ ਖੜ੍ਹਿਆ
ਉੱਠੋ ਪੰਡਤੋਂ ਖੋਲ੍ਹੇ ਪੱਤਰੀ
ਲਾਗ ਦੇਊਂ ਜੋ ਸਰਿਆ
ਮਿੱਤਰਾਂ ਨੂੰ ਫਿਕਰ ਪਿਆ
ਵਿਆਹ ਸੋਹਣੀ ਦਾ ਧਰਿਆ |
ਮੇਹਰ ਕੁਰ ਭੈਣੇ ਨੀ ਤੂੰ ਸੁੱਖਾਂ ਲੱਧੀ ਜਾਈ
ਨੀ ਆ ਜਾ ਭੈਣੇ ਸਰਦਲ ਤੇ
ਨਾਨਕੀ ਛੱਕ ਤਾਂ ਲਿਆਏ ਤੇਰੇ ਭਾਈ ਨੀ
ਆਰੀ! ਆਰੀ! ਆਰੀ!
ਮੁੰਡਾ ਮੇਰਾ ਰੋਵੇ ਅੰਬ ਨੂੰ,
ਤੂੰ ਕਾਹਦਾ ਪਟਵਾਰੀ।
ਲੱਡੂਆਂ ਨੂੰ ਚਿੱਤ ਕਰਦਾ,
ਤੇਰੀ ਕੀ ਮੁੰਡਿਆ ਸਰਦਾਰੀ।
ਜੇਠ ਦੇਖੇ ਘੂਰ ਘੂਰ ਕੇ,
ਮੇਰੇ ਸਿਰ ਤੇ ਸੂਹੀ ਫੁਲਕਾਰੀ।
ਅੱਖ ਵਿਚ ਘਿਓ ਪੈ ਗਿਆ,
ਟੁੱਟ ਜਾਣੇ ਨੇ ਜਲੇਬੀ ਮਾਰੀ।
ਪੱਤਣਾਂ ਤੇ ਰੋਣ ਖੜ੍ਹੀਆਂ,
ਕੱਚੀ ਟੁੱਟ ਗੀ ਜਿੰਨ੍ਹਾਂ ਦੀ ਯਾਰੀ।
ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,
ਜੀਜੇ ਨੇ ਪੀਤੀ ਪੀਪੇ ਨਾਲ,
ਪੀ ਸਾਲਿਆ ਤਰੀਕੇ ਨਾਲ,
ਪੀ ਸਾਲਿਆ