ਤੇਰਾ ਮਾਰਾ ਮੈਂ ਖੜ੍ਹਾ ਮੋੜ ਤੇ
ਲੱਤ ਸਾਇਕਲ ਤੋਂ ਲਾਹ ਕੇ
ਪਾਸਾ ਮਾਰ ਕੇ ਲੰਘ ਗਈ ਕੋਲ ਦੀ
ਝਾਂਜਰ ਨੂੰ ਛਣਕਾ ਕੇ
ਉਹ ਦਿਨ ਭੁੱਲਗੀ ਨੀ
ਮਿੱਠੇ ਮਾਲਟੇ ਖਾ ਕੇ ।
viah diyan boliyan
ਜੀਜਾ ਖਿੱਚ ਵੇ ਪਾਣੀ ਦਾ ਡੋਲ
ਪਹਿਲੀ ਘੁੱਟ ਮੈਂ ਵੇ ਭਰਾਂ
ਜੀਜਾ ਦੇਹ ਵੇ ਭੈਣ ਦਾ ਸਾਕ
ਬਚੋਲਣ ਮੈਂ ਵੇ ਬਣਾਂ
ਇੱਕ ਵਾਰੀ ਜੋ ਬਣ ਜੇ ਸੈਨਿਕ,
ਸੈਨਿਕ ਉਮਰ-ਸਾਰੀ।
ਯੋਗ ਯੋਗਤਾ ਦੋਨੋ ਰੱਖਦੈ,
ਸਾਂਭ ਸੰਭਾਲ ਤਿਆਰੀ।
ਭੀੜ ਪਈ ਤਾਂ ਲਭਦੇ ਸੈਨਿਕ,
ਕੀ ਨਰ, ਕੀ ਨਾਰੀ।
ਸੈਨਿਕ ਸੇਵਕ ਨੇ…
ਉਮਰ ਸਾਰੀ ਦੀ ਸਾਰੀ।
ਗਾਉਣ ਜਾਣਦੀ,ਨੱਚਣ ਜਾਣਦੀ,
ਮੈ ਨਾ ਕਿਸੇ ਤੋ ਹਾਰੀ,
ਨੀ ਉਧਰੋ ਰੁਮਾਲ ਹਿੱਲਿਆ,
ਮੇਰੀ ਇੱਧਰੋ ਹਿੱਲੀ ਫੁਲਕਾਰੀ,
ਨੀ ਉਧਰੋ ……,
ਢਾਈਆਂ-ਢਾਈਆਂ-ਢਾਈਆਂ
ਤੀਆਂ ਵਿੱਚ ਦੋ ਕੁੜੀਆਂ
ਜਿਨ੍ਹਾਂ ਰੇਸ਼ਮੀ ਜਾਕਟਾਂ ਪਾਈਆਂ
ਜ਼ੋਰ ਦਾ ਹੁਲਾਰਾ ਮਾਰ ਕੇ
ਹਿੱਕਾਂ ਅੰਬਰਾਂ ਨਾਲ ਜੁੜਾਈਆਂ
ਪੀਂਘਾਂ ਝੂਟਦੀਆਂ
ਵੱਡਿਆਂ ਘਰਾਂ ਦੀਆਂ ਜਾਈਆਂ।
ਗਾਂਧੀ ਉੱਤੇ ਬੈਠਾ,ਪਾਣੀ ਲਾਉਦਾ ਏ ਤਮਾਕੂ ਨੂੰ,
ਮਾਂ ਤੇਰੀ ਕਮਜਾਤ, ਵੇ ਕੀ ਆਖਾਂ ਤੇਰੇ ਬਾਪੂ ਨੂੰ,
ਮਾਂ ਤੇਰੀ ………..,
ਗੋਰੀਆਂ ਬਾਹਵਾਂ ਦੇ
ਵਿੱਚ ਛਣਕੇ ਚੂੜਾ
ਮਹਿੰਦੀ ਵਾਲੇ ਪੈਰਾਂ ‘ਚ
ਪੰਜੇਬ ਛਣਕੇ
ਅੱਜ ਨੱਚਣਾ
ਗਿੱਧੇ ਦੇ ਵਿੱਚ ਲਾਟ ਬਣਕੇ
ਸਿਆਮੋ ਕੁੜੀ ਦਾ ਅੱਧੀ ਰਾਤ ਨੂੰ ਖੁਲ੍ਹਾ ਕੇ ਕੁੰਡਾ
ਨੀ ਨਾਲੇ ਰਾਹੀ ਰਾਤ ਕੱਟ ਗਿਆ
ਨਾਲੇ ਦੇ ਗਿਆ ਖਰਬੂਜੇ ਬਰਗਾ ਮੁੰਡਾ ਨੀ.
ਗੋਲ ਮੋਲ ਮੈ ਟੋਏ ਪੱਟਦੀ,
ਨਿੱਤ ਸ਼ਰਾਬਾਂ ਕੱਢਦੀ,
ਨੀ ਪਹਿਲਾ ਅੱਧੀਆ ਮੇਰੇ ਸਾਹਬ ਦਾ,
ਫਿਰ ਬੋਤਲਾਂ ਭਰਦੀ,
ਖੂਨਣ ਧਰਤੀ ਤੇ ਬੋਚ ਬੋਚ ਪੱਬ ਧਰਦੀ,
ਖੂਨਣ ਧਰਤੀ ……,
ਸੂਏ ਤੇ ਖੜ੍ਹੀ ਨੂੰ ਛੱਡ ਗਿਆ ਮੈਨੂੰ
ਝਾਕਾਂ ਚਾਰ ਚੁਫੇਰੇ
ਤੂੰ ਤਾਂ ਮੈਨੂੰ ਕਿਤੇ ਨਾ ਦਿਸਦਾ
ਅੱਗ ਲੱਗ ਜਾਂਦੀ ਮੇਰੇ
ਨਾਲੇ ਲੈ ਚੱਲ ਵੇ
ਸੁਫਨੇ ਆਉਣਗੇ ਤੇਰੇ।
ਗੋਰੀ ਗੋਰੀ ਗਾਂ, ਧੜੀ ਦਾ ਲੇਵਾ,
ਮਾਪੇ ਵੇ,ਕਰੁੱਤ ਦਾ ਮੇਵਾ,
ਮਾਪੇ ਵੇ ……,
ਨੀ ਤੇਰੇ ਮਾਰੇ ਨੇ ਕਰਿਆ ਫੈਸਲਾ
ਛਾਪ ਕਰਾ ਕੇ ਲਿਆਂਦੀ
ਸੱਜੀ ਉਂਗਲ ਵਿੱਚ ਪਾ ਲੈ ਵੈਰਨੇ
ਕਿਉਂ ਜਾਨ ਤੜਫਾਂਦੀ
ਛੇਤੀ ਕਰ ਕੁੜੀਏ
ਜਾਨ ਨਿੱਕਲਦੀ ਜਾਂਦੀ