ਪਿੰਡਾਂ ਵਿੱਚੋ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘਰੀਆਂ।
ਰੰਗ ਵਿੱਚ ਭੰਗ ਪੈ ਗਿਆ,
ਗੱਲਾਂ ਕਰ ਗੀ ਨਹੋਰਨ ਖਰੀਆਂ।
ਹੱਸਦੀ ਨੇ ਫੁੱਲ ਮੰਗਿਆ,
ਦਿਲ ਦੀਆਂ ਸੱਧਰਾਂ ਧਰੀਆਂ।
ਤੇਰੇ ਪਿੱਛੇ ਲੱਗ ਭਾਬੀਏ…….,
ਲਾਹਣਤਾਂ ਦਿਓਰ ਨੇ ਜਰੀਆਂ।
viah diyan boliyan
ਛੱਲਾ ਓਏ, ਛੱਲਾ ਗੋਲ ਘੇਰੇ ਦਾ,
ਰਾਂਝਾ ਓਏ,ਰਾਂਝਾ ਮੋਰ ਬਨੇਰੇ ਦਾ,
ਰਾਂਝਾ ……,
ਆ ਵੇ ਨਾਜਰਾ
ਬਹਿ ਵੇ ਨਾਜਰਾ
ਪੀ ਠੰਡਾ ਜਲ ਪਾਣੀ
ਉੱਠ ਤੇਰੇ ਨੂੰ ਭੋਂ ਦੀ ਟੋਕਰੀ
ਤੈਨੂੰ ਦੋ ਪਰਸ਼ਾਦੇ
ਨਿੰਮ ਥੱਲੇ ਕੱਤਦੀ ਦੀ
ਗੂੰਜ ਪਈ ਦਰਵਾਜ਼ੇ।
ਚਾਰ ਬਾਰੀਆਂ ਬੁਰਜ ਦੀਆਂ
ਨੀ ਕੋਈ ਚਾਰੇ ਕਰੀਆਂ ਬੰਦ
ਹੇਅਰਾ ਗੀਤ ਕਿਆਨ ਦਾ
ਜੀਹਨੂੰ ਗਾਵੇ ਕੋਈ ਅਕਲ
ਨੀ ਕੰਨ ਕਰੀਂ ਮੂਰਖੇ ਨੀ-ਮੰਦ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਈਆਂ।
ਸੱਸ ਮੇਰੀ ਗੁੱਤ ਪੱਟ ਗੀ,
ਸਾਰੇ ਪਿੰਡ ਨੇ ਲਾਹਣਤਾਂ ਪਾਈਆਂ।
ਚੋਵਾਂ ਨਾ ਦੁੱਧ ਰਿੜਕਾਂ,
ਭਾਵੇਂ ਖੁੱਲ੍ਹ ਜਾਣ ਮੱਝੀਆਂ ਗਾਈਆਂ।
ਮਹੀਨਾ ਲੰਘ ਗਿਆ ਵੇ……….,
ਜੋੜ ਮੰਜੀਆਂ ਨਾ ਡਾਹੀਆਂ।
ਚੁੱਲੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ,
ਸਾਰੀਆਂ ਖਾ ਗਿਆ ਰੋਟੀਆ,
ਤੇ ਸਾਰੀ ਪੀ ਗਿਆ ਵਾਲ,
ਵੇ ਜੈਤੋ ਦਾ ਕਿਲਾ ਦਿਖਾ ਦੂ,
ਜੇ ਕੱਢੀ ਮਾਂ ਦੀ ਗਾਲ,
ਵੇ ਜੈਤੋ ….
ਰਾਇਆ-ਰਾਇਆ-ਰਾਇਆ
ਏਸ ਵੱਟ ਮੈਂ ਲੰਘ ਗਈ
ਦੂਜੀ ਲੰਘ ਗਿਆ ਭਾਗ ਦਾ ਤਾਇਆ
ਸੰਤੋ ਦੀ ਬੈਠਕ ਤੇ
ਦਰਜੀ ਲੈਣ ਕੀ ਆਇਆ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਾਵੇਂ।
ਕੰਮ ਨੀ ਸੁਣੀਂਦਾ, ਕਾਰ ਨੀ ਸੁਣੀਂਦਾ,
ਕੀ ਝਗੜੇ ਝੇੜੇ ਪਾਵੇ।
ਜੇ ਮੇਰੀ ਇੱਕ ਮੰਨ ਜੇਂ,
ਸਿੱਧਾ ਸੁਰਗ ਨੂੰ ਜਾਵੇਂ।
ਦਿਓਰਾ ਤਾਸ਼ ਖੇਡ ਲੈ..
ਬੋਤਾ ਬੰਨ੍ਹੀਏ ਤੂਤ ਦੀ ਛਾਵੇਂ।
ਚੁੱਲੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ,
ਸਾਰੀਆਂ ਖਾ ਗਿਆ ਰੋਟੀਆ,
ਤੇ ਸਾਰੀ ਪੀ ਗਿਆ ਵਾਲ,
ਵੇ ਤੈਨੂੰ ਹਾਈਆ ਹੋਜੇ,
ਭੁੱਖੇ ਤਾਂ ਮਰਗੇ ਮੇਰੇ ਲਾਲ,
ਵੇ ਤੈਨੂੰ…….,
ਪਿੰਡਾਂ ਵਿੱਚੋਂ ਪਿੰਡ ਛਾਂਟੀਏ
ਪਿੰਡ ਛਾਂਟੀਏ ‘ਮੋਗਾ’
‘ਮੋਗੇ ਦਾ ਇੱਕ ਸਾਧ ਸੁਣੀਂਦਾ
ਘਰ-ਘਰ ਉਹਦੀ ਸ਼ੋਭਾ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ
ਮਗਰੋਂ ਮਾਰਦਾ ਗੋਡਾ
ਇਹ ਗੱਲ ਯਾਦ ਰੱਖੀਂ
ਮੁੰਡਾ ਹੋਊਗਾ ਰੋਡਾ।
ਸਤਨਾਜਾ ਥਾਲੀ ਪਲਟਿਆ ਮਾਮੀਏ
ਕੋਈ ਚੁਗ ਚੁਗ ਸੁਟਦੀ ਰੋੜ
ਦੋਹਾ ਗੀਤ ਗਿਆਨ ਦਾ
ਜੀਹਨੂੰ ਗੂਹੜੇ ਮਗਜ਼ ਦੀ
ਨੀ ਮੰਦ ਬੁੱਧ ਮੂਰਖੇ ਨੀ-ਲੋੜ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਟਹਿਣਾ।
ਸਾਰਾ ਦਿਨ ਅੱਜ ਪਉਗਾ ਗਿੱਧਾ,
ਹਾਲ ਦਿਲਾਂ ਦਾ ਕਹਿਣਾ।
ਕੱਲ੍ਹ ਤੂੰ ਕਿਧਰੇ, ਮੈਂ ਕਿਧਰੇ ਤੁਰ ਜੂ,
ਫੇਰ ਨੀ ਰਲਕੇ ਬਹਿਣਾ।
ਸਭਨਾ ’ਚ ਰਹੇ ਖੇਡਦਾ…….
ਛੋਟਾ ਦਿਓਰ ਭਾਬੀਆਂ ਦਾ ਗਹਿਣਾ।