ਇੱਕ ਕੁੜੀ ਤੂੰ ਕਵਾਰੀ
ਦੂਜੀ ਕਜਲੇ ਦੀ ਧਾਰੀ
ਤੀਜਾ ਲੌਂਗ ਲਿਸ਼ਕਾਰੇ
ਮਾਰ ਮਾਰ ਪੱਟਦਾ
ਨੀ ਤੈਂ ਜਿਊਣ ਜੋਗਾ
ਛੱਡਿਆ ਨਾ ਪੁੱਤ ਜੱਟ ਦਾ
viah diyan boliyan
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਟਪਿਆਲਾ।
ਗਾਜਰ ਵਰਗੀ ਦੇਖ ਕੁੜੀ ਦੇ,
ਗੱਲ੍ਹ ਤੇ ਟਿਮਕਣਾ ਕਾਲਾ।
ਸੂਹਾ ਹੱਥ ਰੁਮਾਲ ਕੁੜੀ ਦੇ,
ਕੱਜਲਾ ਧਾਰੀਆਂ ਵਾਲਾ।
ਵਿਆਹ ਕੇ ਲੈ ਜੂਗਾ……..,
ਵੱਡਿਆਂ ਨਸੀਬਾਂ ਵਾਲਾ।
ਛੰਨਾ,ਛੰਨੇ ਵਿੱਚ ਚੂਰੀ ਕੁੱਟਾਂਗੇ,
ਲੈ ਲਾ ਨੰਬਰਦਾਰੀ,
ਆਪਾ ਲੋਕਾਂ ਨੂੰ ਕੁੱਟਾਗੇ,
ਲੈ ਲਾ ………,
ਤੇਰਾ ਸਰੂ ਜਿਹਾ ਕੱਦ
ਤੇਰੀ ਕੋਕਾ ਕੋਲਾ ਪੱਗ
ਤੀਜੀ ਜੁੱਤੀ ਲਿਸ਼ਕਾਰੇ
ਮਾਰ-ਮਾਰ ਪੱਟਦੀ
ਵੇ ਤੈਂ ਜਿਊਣ ਜੋਗੀ
ਛੱਡੀ ਨਾ ਕੁੜੀ ਜੱਟ ਦੀ।
ਲਾੜ੍ਹਿਆ ਲੜਾਕਿਆ ਬੇ ਤੂੰ ਤਿੱਖਾ
ਤਿੱਖਾ ਬੇ ਦੱਸ ਕਿਸ ਗੁਣੇ
ਮੇਰੀ ਮਾਓਂ ਗਈ ਮਿਰਚਾਂ ਦੇ ਖੇਤ
ਮਹੀਨਾ ਸੀ ਜੇਠ, ਮੈਂ ਮਾਓਂ ਦੇ ਸਾਂ ਪੇਟ
ਬੀਬੀ ਮੈਂ ਤਿੱਖਾ ਏਸ ਗੁਣੇ-ਏ-ਏ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਾਵੇ।
ਸਹੁਰੀਂ ਤੁਰ ਜਾਂਦੀ,
ਸੱਲ੍ਹ ਮਿੱਤਰਾਂ ਦਾ ਖਾਵੇ।
ਦਰਦੀ ਯਾਰ ਬਿਨਾਂ,
ਰੋਂਦੀ ਕੌਣ ਵਰਾਵੇ।
ਪਿੰਡ ਦੀ ਨਖਰੋ ਨੂੰ……..,
ਬੰਤਾ ਬੋਕ ਵਿਰਾਵੇ |
ਛੰਨਾ ਭਰਿਆ ਦੁੱਧ ਦਾ,
ਇਹ ਡੋਲਣਾ ਵੀ ਨਹੀਂ,
ਹੋਰ ਭਰਨਾ ਵੀ ਨਹੀਂ,
ਤੈਨੂੰ ਛੱਡਣਾ ਵੀ ਨਹੀਂ,
ਹੋਰ ਕਰਨਾ ਵੀ ਨਹੀਂ,
ਜੇ ਕਰਿਆ,ਕਰੂ ਤੇਰਾ ਮਾਮਾ,
ਏਥੇ ਮੇਰੀ ਨੱਥ ਡਿੱਗ ਪਈ,
ਨਿਉ ਕੇ ਚੱਕੀ ਜਵਾਨਾ,
ਏਥੇ ਮੇਰੀ ………
ਜੇ ਜੱਟੀਏ ਤੂੰ ਬਹੁਤਾ ਬੋਲੀ
ਭੈਨੂੰ ਭੇਜਦੂੰ ਪੇਕੇ
ਜੱਟਾਂ ਨੇ ਦਾਰੂ ਪੀਣੀ ਐਂ
ਪੀਣੀ ਐਂ ਬਹਿ ਕੇ ਠੇਕੇ ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਵਾਂ।
ਮਿੱਤਰਾਂ ਦੇਹ ਮੁੰਦਰੀ, .
ਤੈਨੂੰ ਆਪਣਾ ਰੁਮਾਲ ਫੜਾਵਾਂ।
ਤੇਰੀ ਸੱਜਰੀ ਪੈੜ ਦਾ ਰੇਤਾ,
ਚੱਕ ਚੱਕ ਹਿੱਕ ਨੂੰ ਲਾਵਾਂ।
ਮੱਚਦੇ ਮੱਚ ਲੈਣ ਦੇ……..,
ਦਿਲ ਤੇ ਲਿਖ ਲਿਆ ਨਾਵਾਂ।
ਪੱਖੀ ਨੂੰ ਸੌਂਣ ਲਵਾ ਦੇ ਵੇ,
ਬਾਲਮਾ ਰੁੱਤ ਗਰਮੀ ਦੀ ਆਈ,
ਪੱਖੀ ਨੂੰ …….,
ਮੱਝ ਵੇਚਤੀ ਗਾਂ ਵੇਚਤੀ
ਨਾਲੇ ਵੇਚਤੀ ਕੁੱਟੀ
ਪੱਟੀ ਵੇ ਦਾਰੂ ਪੀਣਿਆਂ
ਤੇਰੀ ਬੋਤਲ ਨੇ ਮੈਂ ਪੱਟੀ
ਪਹਿਲਾਂ ਤਾਂ ਘੜੀਂ ਮੇਰੀ ਚੈਨ ਸਕੁੰਤਲਾ
ਸਨਿਆਰਿਆ ਫੇਰ ਝਾਂਜਰਾਂ ਦੀ ਜੋੜੀ
ਕੁੜਮਾਂ ਜੋਰੋ ਡਮਰੂ ਮੰਗੇ ਜਮੂਰਾ ਮੰਗੇ
ਨਾਲੇ ਬਾਂਦਰ ਬਾਂਦਰੀ ਦੀ ਮੰਗੇ ਜੋੜੀ