ਛੜਾ ਛੜਾ ਨਾ ਕਰਿਆ ਕਰ ਨੀ,
ਵੇਖ ਛੜੇ ਨਾ ਲਾ ਕੇ,
ਨੀ ਪਹਿਲਾ ਛੜਾ ਤੇਰੇ ਭਾਂਡੇ ਮਾਜੇ,
ਰੱਖੂ ਇਉ ਚਮਕਾ ਕੇ,
viah diyan boliyan
ਝੂਲ-ਝੂਲ ਕੇ ਤੁਰਦੀ ਕੁੜੀਏ
ਅੱਲੜੀ ’ਚ ਲਏਂ ਹੁਲਾਰੇ
ਬੁੱਲ੍ਹ ਤਾਂ ਤੇਰੇ ਵਾਂਗ ਸੰਤਰੇ
ਗੱਲਾਂ ਸ਼ੱਕਰਪਾਰੇ
ਸੇਲ੍ਹੀ ਤੇਰੀ ਕਾਲੇ ਨਾਗ ਦੀ
ਬਿਨ ਛੇੜਿਆਂ ਡੰਗ ਮਾਰੇ
ਨੈਣ ਤਾਂ ਤੇਰੇ ਵਾਂਗ ਮਿਰਗ ਦੇ
ਲੱਗਣ ਸਾਨੂੰ ਪਿਆਰੇ
ਰਹਿੰਦੇ ਖੂੰਹਦਿਆਂ ਨੂੰ ਪੱਟ ਜਾਂਦੇ
ਤੇਰੇ ਕੰਨਾਂ ਦੇ ਵਾਲੇ
ਨਿੱਤ ਦੇ ਸਵਾਲੀ ਨੂੰ
ਨਾ ਝਿੜਕਾਂ ਮੁਟਿਆਰੇ।
ਦੂਹਰੇ ਦਰਬਾਜੇ ਅੰਦਰ ਬਾਸਾ ਜੀਹਦਾ
ਜਿਹੜਾ ਬਿਨ ਹੱਡੀਆਂ ਦਾ ਜੀਵ
ਬੱਤੀ ਜਮਾਂ ਵਿਚ ਬਿਚਰਦੀ
ਮੈਂ ਤੈਨੂੰ ਦੱਸਦੀ ਲਾੜਿਆ
ਵੇ ਅਨਪੜ੍ਹ ਮੂਰਖਾ ਬੇ- ਜੀਭ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਢਾਬੀ।
ਫੁੱਲਾਂ ਵਿੱਚੋਂ, ਫੁੱਲ ਚੁਣੀਦਾ,
ਚੁਣੀਂਦਾ ਫੁੱਲ ਗੁਲਾਬੀ।
ਪਰੀਆਂ ਵਿੱਚੋਂ ਪਰੀ ਚੁਣੀਦੀ,
ਸੂਹੀ ਲਾਲ ਗੁਲਾਬੀ।
ਗੁਲਾਬੀ ਭਾਬੀ ਨੇ………
ਕਰ ’ਤਾ ਦਿਓਰ ਸ਼ਰਾਬੀ।
ਛੜਿਆਂ ਦੇ ਛੜਿਆਂ ਦੇ ਦੋ ਦੋ ਚੱਕੀਆਂ,
ਨੀ ਕੋਈ ਡਰਦੀ ਪੀਹਣ ਨਾ ਜਾਵੇ,
ਛੜੇ ਦੀ ਤਾਂ ਅੱਖ ਤੇ ਭਰਿੰਡ ਲੜ ਜੇ,
ਨੀ ਸਾਡੀ ਕੰਧ ਤੋਂ ਝਾਤੀਆਂ ਮਾਰੇ,
ਛੜਿਆਂ ਦੇ ਘਰ ਅੱਗ ਨਾ,
ਨਾ ਘੜੇ ਵਿੱਚ ਪਾਣੀ,
ਨਾ ਕੋਈ ਦਿਸਦੀ ਏ ਬਹੁ ਰਾਣੀ,
ਜਿਹੜੀ ਧਰੇ ਮਸਰਾਂ ਦੀ ਦਾਲ ਕੁੜੇ,
ਬੂਹ ਛੜਿਆਂ ਦਾ, ਛੜਿਆਂ ਦਾ ਮਦੜਾ ਹਾਲ ਕੁੜੇ,
ਬੂਹ ਛੜਿਆਂ ……..,
ਕੱਟਵੀਂ ਸੁੱਥਣ ਸਾਨੂੰ ਲੱਗਦੀ ਸੋਹਣੀ
ਨਾਲ ਸੋਂਹਦਾ ਪਿਆਜੀ ਬਾਣਾ
ਚੰਦ ਡੰਡੀਆਂ ਨੇ ਛਹਿਬਰ ਲਾਈ
ਹੋ ਗਿਆ ਲੌਂਗ ਪੁਰਾਣਾ
ਫੌਜੀ ਦੀ ਛੁੱਟੀ ਮੁੱਕਗੀ
ਉਹਨੇ ਰਾਤੀਂ ਗੱਡੀ ਚੜ੍ਹ ਜਾਣਾ
ਜਾਂਦੇ ਮਾਹੀਏ ਨੂੰ
ਘੁੰਡ ਚੱਕ ਕੇ ਸਲੂਟ ਬੁਲਾਣਾ!
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮਾਨ।
ਸੋਚ ਜਿਨ੍ਹਾਂ ਦੀ ਹੋਵੇ ਹਾਂ-ਪੱਖੀ,
ਹਾਰ ਹੁੰਦੀ ਨਾ ਕਦੇ ਪਰਵਾਨ |
ਆਪਣੀ ਤਲੀ ਤੇ ਆਪਣਾ ਸੀਸ ਧਰਨਾ,
ਹੈ ਜੱਗ ਤੋਂ ਵੱਖਰੀ ਸ਼ਾਨ।
ਭੱਜਦੇ ਝੂਠ ਫਰੇਬ ਆਪੇ……..,
ਭੱਜਦੇ ਮਾਣ ਅਭਿਮਾਨ।
ਛਡਾ ਛੜੇ ਨੂੰ ਦੇਵੇ ਦਿਲਾਸਾ,
ਮੌਜ ਭਰਾਵੋ ਰਹਿੰਦੀ,
ਦੋ ਡੱਕਿਆ ਨਾਲ ਅੱਗ ਬਲ ਪੈਦੀ,
ਰੋਟੀ ਸੇਕ ਨਾਲ ਲੈਦੀ,
ਇਕ ਦੁੱਖ ਲੈ ਬੈਠਦਾ,
ਝਾਕ ਰੰਨਾ ਵਿੱਚ ਰਹਿੰਦੀ,
ਇਕ ਦੁੱਖ ………,
ਮਾਰ ਤਿਤਲੀ ਉਡਾਰੀ
ਨੀ ਤੂੰ ਉਡਿਆਈ ਸਾਰੀ
ਤੇਰੀ ਰਹਿਣੀ ਨੀ ਮੜਕ
ਬਿੱਲੋ ਅੱਜ ਵਰਗੀ
ਕਰ ਦੇਣਗੇ ਜੱਟਾਂ ਦੇ
ਪੁੱਤ ਗਜ ਵਰਗੀ ।
ਜੀਜਾ ਥੋੜਾ ਥੋੜਾ ਖਾਈਂ ਤੇਰਾ ਢਿੱਡ ਦੁਖੂਗਾ
ਐਥੇ ਵੈਦ ਨਾ ਹਕੀਮ ਬੇ ਹਰਾਨ ਹੋਵੇਗਾ
ਐਥੇ ਫੱਕੀ ਨਾ ਚੂਰਨ ਬੇ ਬਰਾਨ ਹੋਵੇਗਾ
ਐਥੇ ਹੱਟੀ ਨਾ ਭੱਠੀ ਬੇ ਹਰਾਨ ਹੋਵੇਗਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਘਾਰ।
ਜੇ ਅਸੀਂ ਵਾਹਗਿਓਂ ਉਰਾਰ ਬੈਠੇ,
ਤੇ ਤੁਸੀਂ ਜੇ ਵਾਹਗਿਓਂ ਪਾਰ ਬੈਠੇ।
ਵਾਹੁਣ ਭਜਦਿਆਂ ਨੂੰ ਹੋਣ ਇੱਕੋ,
ਇੱਕ ਸਾਂ ਕਰ ਤਕਰਾਰ ਬੈਠੇ।
ਵੀਰ ਸਮਝ ਬਗਾਨੇ ਆਪਣਿਆਂ ਨੂੰ,
ਹੱਥੀਂ ਆਪਣੇ, ਆਪ ਮਾਰ ਬੈਠੇ।
ਛੈਣੇ ਛੈਣੇ ਛੈਣੇ,
ਵਿਦਿਆ ਪੜਾ ਦੇ ਬਾਬਲਾ,
ਭਾਵੇਂ ਦੇਈ ਨਾ ਦਾਜ ਵਿੱਚ ਗਹਿਣੇ,
ਵਿਦਿਆ ਪੜਾ ……..,