ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘੇਲਾ।
ਮਨ ਮਿਲੇ, ਤਨ ਮਿਲ ਜਾਂਦੇ,
ਕੀ (ਕੌਣ) ਗੁਰੂ, ਕੀ ਚੇਲਾ।
ਦੋਨੋਂ ਬਲਦ ਬਰਾਬਰ ਚਲਦੇ,
ਖੂਬ ਭਜੇਂਦਾ ਠੇਲਾ।
ਭਾਬੀ ਨੂੰ ਦਿਓਰ ਬਿਨਾਂ..
ਕੌਣ ਦੁਖਾਉ ਮੇਲਾ।
viah diyan boliyan
ਜੇ ਕੁੜੀਓ ਥੋਡਾ ਵਿਆਹ ਨਹੀਂ ਹੁੰਦਾ,
ਤੜਕੇ ਉਠ ਕੇ ਨਹਾਇਆ ਕਰੋ,
ਨੀ ਬਿਓਟੀ ਪਾਰਲਰ ਜਾ ਕੇ,
ਪਾਉਡਰ ਕਰੀਮਾਂ ਲਾਇਆ ਕਰੋ,
ਨੀ ਬਿਓਟੀ ……..,
ਕੋਰੀ ਕੋਰੀ ਕੂੰਡੀ ਵਿੱਚ
ਮਿਰਚਾਂ ਮੈਂ ਰਗੜਾਂ
ਛੜੇ ਦੀਆਂ ਅੱਖਾਂ ਵਿੱਚ
ਪਾ ਦਿੰਨੀ ਆਂ
ਨਿੱਤ ਤੱਕਣੇ ਦੀ
ਰੜਕ ਮੁਕਾ ਦਿੰਨੀ ਆਂ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਮਿਆਣਾ
ਮਾਏ ਨਾ ਤੋਰੀਂ,
ਕੰਤ ਸੁਣੀਂਦਾ ਨਿਆਣਾ।
ਜੇਠ ਮੇਰਾ ਬੱਕਰਾ,
ਤਾੜਦਾ ਰਹੇ ਮਰ ਜਾਣਾ।
ਗੱਭਰੂ ਹੋ ਜੂੰ-ਗਾ……
ਮੰਨ ਲੈ, ਰੱਬ ਦਾ ਭਾਣਾ।
ਜੇਠ ਜੇਠਾਣੀ ਚਾਹ ਸੀ ਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ ……..,
ਛੜਿਆਂ ਨੇ ਬੂਰੀ ਮੱਝ ਲਿਆਂਦੀ
ਕਿੱਲੇ ਲਈ ਸ਼ਿੰਗਾਰ
ਬਿੰਦੇ ਝੱਟੇ ਕੱਖ ਉਹਨੂੰ ਪਾਵਣ
ਘਰ ਵਿੱਚ ਹੈ ਨਾ ਨਾਰ
ਗਵਾਂਢਣੇ ਆ ਜਾ ਨੀ
ਕੱਢ ਜਾ ਛੜਿਆਂ ਦੀ ਧਾਰ |
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਫਾਕੇ।
ਫੂਕਦੇ ਨੋਟਾਂ ਨੂੰ,
ਵੱਡਿਆਂ ਘਰਾਂ ਦੇ ਕਾਕੇ।
ਨੰਗ-ਮਲੰਗ ਹੋ ਕੇ,
ਅਕਲ ਆਵੇ ਭੁਆਟਣੀ ਖਾ ਕੇ।
ਪੁੱਛਦੀ ਦੇਵਰ ਨੂੰ……….
ਕੀ ਖੱਟਿਆ,ਉਮਰ ਗੁਆ ਕੇ।
ਜੇਠ ਜਠਾਣੀ ਮਿੱਟੀ ਲਾਉਦੇ,
ਮੈ ਢੋਦੀ ਸੀ ਗਾਰਾ,
ਜੇ ਮੇਰੀ ਹਾਅ ਲੱਗ ਗਈ,
ਸਿੱਖਰੋ ਡਿੱਗੂ ਚੁਬਾਰਾ,
ਜੇ ਮੇਰੀ …….,
ਥਾਲੀ-ਥਾਲੀ-ਥਾਲੀ
ਮੁਫਤ ਸ਼ਰਾਬ ਵੰਡਦੀ
ਕੁੜੀ ਲੰਘ ਗਈ .
ਮਸਤ ਅੱਖਾਂ ਵਾਲੀ
ਨੀ ਵੱਢ ਕੇ ਬਰੂਹਾਂ ਖਾ ਗਿਆ
ਲਾਈ ਭੁੱਲ ਕੇ ਛੜੇ ਨਾਲ ਯਾਰੀ
ਛੇਤੀ ਆ ਕੁੜੀਏ
ਲੱਗੇ ਜਾਨ ਤੋਂ ਪਿਆਰੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਰਾਇਆ।
ਪਿੰਡ ਵਿੱਚ ਆਇਆ, ਮੇਲ ਸੁਣੀਂਦਾ,
ਹਾਰ ਸ਼ਿੰਗਾਰ ਲਗਾਇਆ।
ਗਹਿਣੇ ਗੱਟੇ ਪਾਏ ਸਭ ਨੇ,
ਰੰਗ ਹੈ ਦੂਣ-ਸਵਾਇਆ।
ਦੇਵਰ ਭਾਬੀ ਨੇ….
ਗਿੱਧਾ ਖੂਬ ਰਚਾਇਆ।
ਜਦੋ ਜਵਾਨੀ ਜੋਰ ਸੀ ਵੇ ਜਾਲਮਾ,
ਵੰਝਲੀ ਵਰਗਾ ਬੋਲ ਸੀ ਵੇ ਜਾਲਮਾ,
ਵੰਝਲੀ ……….,
ਤਾਰੇ-ਤਾਰੇ-ਤਾਰੇ
ਰੰਨਾਂ ਬਾਝੋਂ ਛੜਿਆਂ ਨੂੰ
ਦਿਨ ਕੱਟਣੇ ਹੋ ਗਏ ਭਾਰੇ
ਆਪ ਪਈ ਐਸ਼ ਕਰਦੀ
ਸਾਨੂੰ ਲਾਉਂਦੀ ਝੂਠੇ ਲਾਰੇ
ਇਹਨਾਂ ਛੜਿਆਂ ਨੂੰ
ਨਾ ਝਿੜਵੀਂ ਮੁਟਿਆਰੇ