ਨੀ ਜੱਟਾਂ ਦੇ ਪੁੱਤ ਪਾਉਣ ਬੋਲੀਆਂ
ਸੁਣ ਟੇਪਾਂ ‘ਚੋਂ ਗਾਣੇ
ਜੋਗੀ ਦਾ ਪੁੱਤ ਪਾਵੇ ਬੋਲੀਆਂ
ਰੱਖ ਕੇ ਬੀਨ ਸਿਰ੍ਹਾਣੇ
ਬਾਜ਼ੀਗਰ ਨੇ ਲਾਸਾਂ ਮੰਗਦੇ
ਮਰਾਸੀ ਪਾਉਣ ਪਖਾਣੇ
ਮਜ੍ਹਬੀ ਦਾ ਪੁੱਤ ਕਤਲ ਕਰਕੇ
ਜਾ ਬੈਠਦਾ ਠਾਣੇ
ਸੱਥਾਂ ਦੇ ਵਿੱਚ ਖੁੰਢ ਮੱਲ ਲੈਂਦੇ
ਸੱਤਰ ਸਾਲ ਦੇ ਸਿਆਣੇ
ਗੌਰਮਿੰਟ ਨੇ ਲਿਖ ਤਾ ਡੱਬੀ ਤੇ
ਦੋ ਹੀ ਹੋਣ ਨਿਆਣੇ
ਮੀਟਰ ਪੱਟ ਸਿੱਟੀਏ
ਕੈਂਪ ਲੱਗਿਆ ਲੁੱਦੇਆਣੇ।
viah diyan boliyan
ਤੀਆਂ ਜ਼ੋਰ ਲੱਗੀਆਂ ਜ਼ੋਰੋ ਜ਼ੋਰ ਲੱਗੀਆਂ
ਤੀਆਂ ਜ਼ੋਰ ਲੱਗੀਆਂ ਜ਼ੋਰੋ ਜ਼ੋਰ ਲੱਗੀਆਂ
ਮੇਰੇ ਪੇਕਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ
ਮੇਰੇ ਪੇਕਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ
ਪਿੰਡਾਂ ਵਿੱਚੋ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਣੀਆਂ।
ਓਹ ਕੀ ਜਾਣੈ ਪੀੜ ਪਰਾਈ,
ਜੀਹਦੀ ਜਿੰਦ ਨੀ ਬਣੀਆਂ।
ਨਿੱਕਾ ਕੰਡਾ, ਪੀੜ ਹੈ ਕਿੰਨੀ,
ਤਨ ਮਨ ਹੁੰਦੀਆਂ ਬਣੀਆਂ।
ਓਹੀਓ ਜਾਣਦੀਆਂ………,
ਜਿੰਦ ਜੀਹਦੀ ਤੇ ਬਣੀਆਂ।
ਨੀ ਮਹਿ ਏਦੇ ਨੂੰ ਘੱਲੋ ਸੁਨੇਹਾ,
ਲੈ ਜੇ ਏਹਨੂੰ ਆ ਕੇ,
ਜੇ ਇਹ ਮੁਕਰ ਗਈ,
ਮਰਜੂਗਾ ਗੁੜ ਖਾ ਕੇ,
ਜੇ ਇਹ …….,
ਉਰਲੇ ਖੇਤ ਦੀ ਕਿੱਕਰ ਵੇਚ ਤੀ
ਪਰਲੇ ਖੇਤ ਦੀ ਟਾਹਲੀ
ਘਰੇ ਆਏ ਨੇ ਕਣਕ ਵੇਚ ਤੀ
ਕਰ ਤੀ ਬਖਾਰੀ ਖਾਲੀ
ਮਾਰੂ ਸਾਰੀ ਗਹਿਣੇ ਧਰ ਤੀ
ਨਿਆਈਂ ‘ਚ ਬਿਠਾ ਤਾ ਮਾਲੀ
ਭੌਰ ਬਿਮਾਰ ਪਿਆ
ਉੱਡ ਗਈ ਮੱਥੇ ਦੀ ਲਾਲੀ।
ਆਉਂਦੀ ਕੁੜੀਏ ਜਾਂਦੀ ਕੁੜੀਏ
ਪਿੱਪਲੀ ਪੀਂਘਾਂ ਪਾਈਆਂ
ਨੀਂ ਗਿੱਧੇ ਚ ਧਮਾਲ ਮੰਚ ਦੀ
ਜਦੋਂ ਨੱਚੀਆਂ ਨਣਦਾਂ ਭਰਜਾਈਆਂ
ਗਿੱਧੇ ਚ ਧਮਾਲ ਮੱਚਦੀ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕੋਟ।
ਬਾਬਾ ਤੁਰਿਆ, ਮੁੱਲ-ਤਾਨ ਤੋਂ,
ਆਇਆ ਫਰੀਦ-ਕੋਟ।
ਕੋਟ-ਕਪੂਰੇ ਹੋਏ ਫਤਵੇ,
ਮੁੱਲਾਂ-ਕਾਜ਼ੀ ਢੋਟ।
ਫਰੀਦ ਬਾਬਾ ਜੀ.. …
ਧੰਨ-ਧੰਨ, ਕੋਟ-ਕੋਟ।
ਆਉਣ ਜਾਣ ਨੂੰ ਨੌ ਦਰਵਾਜੇ,
ਖਿਸਕ ਜਾਣ ਨੂੰ ਮੋਰੀ,
ਕੱਢ ਕਾਲਜਾ ਤੈਨੂੰ ਦਿੱਤਾ,
ਮਾਂ ਬਾਪ ਤੋਂ ਚੋਰੀ,
ਲੈ ਜਾ ਹਾਣ ਦਿਆ,
ਨਾ ਡਾਕਾ ਨਾ ਚੋਰੀ,
ਲੈ ਜਾ
ਨੀ ਜੱਟਾਂ ਦੇ ਪੁੱਤ ਸਾਧੂ ਹੋ ਗੇ
ਸਿਰ ਤੇ ਜਟਾਂ ਰਖਾਈਆਂ
ਬਗਲੀ ਪਾ ਕੇ ਮੰਗਣ ਤੁਰ ਪਏ
ਖੈਰ ਨਾ ਪਾਉਂਦੀਆਂ ਮਾਈਆਂ
ਖੂਹ ਤੇ ਬਹਿ ਕੇ ਬੀਨ ਵਜਾਈ
ਚੁਟਕੀ-ਚੁਟਕੀ ਲਿਆਈਆਂ
ਅੱਖੀਆਂ ਪ੍ਰੀਤ ਦੀਆਂ
ਬੇ-ਕਦਰਿਆਂ ਨਾਲ ਲਾਈਆਂ।
ਆਉਂਦੀ ਕੁੜੀਏ ਜਾਂਦੀ ਕੁੜੀਏ
ਤੁਰਦੀ ਪਿਛਾ ਨੂੰ ਜਾਵੇਂ
ਨੀ ਕਾਹਲੀ ਕਾਹਲੀ ਪੈਰ ਪੱਟ ਲੈ
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ
ਨੀ ਕਾਹਲੀ ਕਾਹਲੀ ਪੈਰ ਪੱਟ ਲੈ
ਪਿੰਡਾ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਡੇਰਾ।
ਆਉਂਦੇ ਜਾਂਦੇ ਬਾਬੇ ਦਾ,
ਲੱਗਦਾ ਰਹਿੰਦਾ ਫੇਰਾ।
ਧਰਮੀ-ਅਧਰਮੀ ਕੱਠੇ ਹੋ ਹੋ,
ਪਾਉਂਦੇ ਰਹਿੰਦੇ ਘੇਰਾ।
ਬਾਬਾ ਸਾਂਝਾ ਸੀ……,
ਕੀ ਤੇਰਾ ? ਕੀ ਮੇਰਾ ??
ਜੱਟੀ ਕੋਟਕਪੂਰੇ ਦੀ,
ਤੇ ਬਾਹਮਣ ਅੰਮਿਰਤਸਰ ਦਾ,
ਜੱਟੀ ਪਕਾਵੇ ਰੋਟੀਆਂ ਤੇ ਬਾਹਮਣ ਪੇੜੇ ਕਰਦਾ,
ਉਧਰੋ ਆ ਗਿਆ ਦਿਉਰ ਜੱਟੀ ਦਾ,
ਸੰਲਗ ਹੱਥਾਂ ਚ ਫੜਦਾ,
ਵੇ ਨਾ ਮਾਰੀ ਨਾ ਮਾਰੀ ਦਿਓਰਾ,
ਬਾਹਮਣ ਆਪਣੇ ਘਰ ਦਾ,
ਵੇ ਕੱਚੀਆਂ ਕੈਲਾਂ ਨੂੰ ਜੀ ਸਭਨਾਂ ਦਾ ਕਰਦਾ,
ਵੇ ਕੱਚੀਆਂ …….,