ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੀ।
ਕੌਡੀ ਬਾਡੀ ਖੇਡਦੇ ਮੁੰਡੇ,
ਹੁੰਦੇ ਨੇ ਬਲ-ਕਾਰੀ।
ਆ ਜੋ ਜੀਹਨੇ ਕੌਡੀ ਖੇਡਣੈ,
ਕੱਠ ਹੋ ਗਿਆ ਭਾਰੀ।
ਤਨ ਵਿੱਚ ਜਾਨ ਨਹੀਂ……..,
ਕੀ ਕਰੂਗੀ ਯਾਰੀ।
viah diyan boliyan
ਟੱਲੀਆਂ ਟੱਲੀਆਂ ਟੱਲੀਆਂ,
ਸਾਨੂੰ ਦੇਖ ਲੋ ਭੈਣੋ,
ਅਸੀਂ ਨੱਚ ਚੱਲੀਆਂ,
ਸਾਨੂੰ ……,
ਸੁਣ ਨੀ ਚਾਚੀਏ ਸੁਣ ਨੀ ਤਾਈਏ
ਸੁਣ ਵੱਡੀਏ ਭਰਜਾਈਏ
ਪੇਕੇ ਵੀਰ ਬਿਨਾਂ ਨਾ ਆਈਏ
ਸਹੁਰੇ ਕੰਤ ਬਿਨਾਂ ਨਾ ਜਾਈਏ
ਰੰਗ ਦੇ ਕਾਲੇ ਨੂੰ
ਨਾਭਿਓਂ ਕਲੀ ਕਰਾਈਏ।
ਭੋਰਾ ਚੱਜ ਨਾ ਗੱਭਰੂਆ ਤੈਨੂੰ ਵੇ
ਤੀਆਂ ਵਿੱਚ ਲੈਣ ਆ ਗਿਆ
ਭੋਰਾ ਚੱਜ ਨਾ ਗੱਭਰੂਆ ਤੈਨੂੰ
ਵੇ ਤੀਆਂ ਵਿੱਚ ਲੈਣ ਆ ਗਿਆ
ਇਕ ਜਿੰਦਾ ਇਕ ਕੁੰਜੀ ਐ
ਬੇ ਕੋਈ ਗਿਆਰਾਂ ਬੁਰਜ ਦੇ ਬਾਰ
ਪੂਰੇ ਕਿਵੇਂ ਆਉਣਗੇ
ਬੇ ਕੋਈ ਬੈਹਕੇ ਗੱਲ
ਬੇ ਅਨਪੜ੍ਹ ਮੂਰਖਾ ਬੇ-ਬਚਾਰ
ਦਲਮੇਂ ਮਾਂਹ ਕੁੜੇ
ਨੀ ਦਲਮੇਂ ਮਾਂਹ ਕੁੜੇ
ਮਾਮੇ ਨੇ ਮਾਮੀ ਪੁੱਠੀ ਕਰਤੀ
(ਛੜਿਆਂ ਨੇ ਮਾਮੀ ਪੁੱਠੀ ਕਰ ‘ਤੀ)
ਟੰਗਾਂ ਕਰਤੀਆਂ ‘ਤਾਂਹ ਕੁੜੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਬਘੋਰ।
ਦੋ ਘੁੱਟ ਪੀ ਦਾਰੂ,
ਬਦਲ ਜਾਂਦੇ ਤੌਰ।
ਸੱਤ ਰੰਗ ਅੰਬਰਾਂ ਦੇ,
ਕੀ ਸਨੌਰ, ਕੀ ਘਨੌਰ।
ਓਹ ਤਾਂ ਜੰਮਿਆਂ ਈ ਨੀ,
ਜੋ ਦੇਖੇ ਨਹੀਂ ਲਾਹੌਰ।
ਟੱਲੀ,
ਨੀ ਮਾਂ ਦੀ ਕਮਲੀ
ਸੌਹਰੇ ਚੱਲੀ,
ਨੀ ਮਾਂ …….,
ਢੇਰਾ-ਢੇਰਾ-ਢੇਰਾ
ਪੱਟੀ ਤੇਰੀ ਮੋਟੀ ਅੱਖ ਨੇ
ਗੋਰਾ ਰੰਗ ਸੀ ਗੱਭਰੂਆ ਮੇਰਾ
ਕਿਹੜੀ ਗੱਲੋਂ ਗੁੱਸੇ ਹੋ ਗਿਆ
ਕੀ ਖਾ ਕੇ ਮੁੱਕਰ ਗਈ ਤੇਰਾ
ਜਿਗਰਾ ਰੱਖ ਮੁੰਡਿਆ
ਆਉਂਦਾ ਪਿਆਰ ਬਥੇਰਾ।
ਸਾਉਣ ਮਹੀਨਾ ਦਿਨ ਤੀਆਂ ਦੇ
ਸਾਉਣ ਮਹੀਨਾ ਦਿਨ ਤੀਆਂ ਦੇ
ਉੱਤੋਂ ਬੱਦਲ ਛਾਏ
ਦੂਹਰੀਆਂ ਹੋ ਹੋ ਕੁੜੀਆਂ ਨੱਚਣ
ਦੂਹਰੀਆਂ ਹੋ ਹੋ ਕੁੜੀਆਂ ਨੱਚਣ
ਦੇਖ ਕਟਾ ਛਾ ਜਾਏ
ਹੂਟਾ ਦੇ ਦਿਓ ਨੀਂ ਮੇਰਾ ਲੱਕ ਹੁਲਾਰੇ ਖਾਏ
ਹੂਟਾ ਦੇ ਦਿਓ ਨੀਂ ਮੇਰਾ ਲੱਕ ਹੁਲਾਰੇ ਖਾਏ
ਅੰਬਰ ਦੀ ਬਣਾ ਕੇ ਜੀਜਾ ਛਾਣਨੀ
ਬੇ ਕੋਈ ਧਰਤੀ ਬਣਾਵਾਂ ਬੇ ਪਰਾਤ
ਸਮੁੰਦਰਾਂ ਦਾ ਪਾਣੀ ਛਾਣ ਦਿਆਂ
ਵੇ ਕੋਈ ਦਿਨ ਦੀ ਬਣਾ ਦਿਆਂ
ਬੇ ਅਨਪੜ੍ਹ ਬੂਝੜਾ- ਬੇ ਰਾਤ
ਪੱਗ ਵੀ ਲਿਆਇਆ ਜੀਜਾ ਮਾਂਗਮੀ
ਕੁੜਤਾ ਲਿਆਇਆ ਬੇ ਚੁਰਾ
ਚਾਦਰਾ ਮੇਰੇ ਬੀਰ ਦਾ
ਮੈਂ ਤਾਂ ਐਥੀ ਲਊਂ
ਬੇ ਨੰਗ ਜਾਤ ਬਦਰਿਆ ਵੇ-ਲੁਹਾ