ਜੀਜਾ ਨਾ ਤੇਰੇ ਦਾਹੜੀ ਚੱਜ ਦੀ
ਨਾ ਮੂੰਹ ਤੇ ਕੋਈ ਨੂਰ
ਅੱਖਾਂ ਤਾਂ ਤੇਰੀਆਂ ਚੁੰਨ੍ਹ ਮਚੁੰਨ੍ਹੀਆਂ
ਬੇ ਤੇਰੀ ਬੂਥੀ ਵਾਂਗ ਲੰਗੂਰ
viah diyan boliyan
ਮਾਏ ਨੀ ਤੈਂ ਵਰ ਕੀ ਸਹੇੜਿਆ,
ਪੁੱਠੇ ਤਵੇ ਤੋਂ ਕਾਲਾ।
ਆਉਣ ਜੁ ਸਈਆਂ ਮਾਰਨ ਮਿਹਣੇ,
ਔਹ ਤੇਰੇ ਘਰ ਵਾਲਾ।
ਮਿਹਣੇ ਸੁਣ ਕੇ ਇਉਂ ਹੋ ਜਾਂਦੀ,
ਜਿਉਂ ਆਹਰਨ ਵਿਚ ਫਾਲਾ।
ਸਿਖਰੋਂ ਟੁੱਟ ਗਈ ਵੇ,
ਖਾ ਕੇ ਪੀਂਘ ਹੁਲਾਰਾ।
ਤਾਰਾਂ ਤਾਰਾਂ ਤਾਰਾਂ ਨੀ,
ਚੁੱਪ ਚੁੱਪ ਕਿਉ ਫਿਰਨ ਸਰਕਾਰਾਂ ਨੀ,
ਚੁੱਪ ਚੁੱਪ ………,
ਨੀ ਕਿਹੜੇ ਯਾਰ ਤੋਂ ਅੰਗੀਆ ਸਮਾਇਆ
ਟਿੱਚ ਗੁਦਾਮ ਲਵਾ ਕੇ
ਪਿੰਡ ਦੇ ਮੁੰਡੇ ਮਾਰਨ ਗੇੜੇ
ਚਿੱਟੇ ਚਾਦਰੇ ਪਾ ਕੇ
ਚੱਕ ਲਈ ਮੁੰਡਿਆਂ ਨੇ
ਵਿੱਚ ਖਾੜੇ ਦੇ ਆ ਕੇ।
ਅੱਖਾਂ ਤਾਂ ਟੀਰਮ ਟੀਰੀਆਂ
ਨੀ ਲਾੜਾ ਝਾਕੇ ਟੇਢਾ ਟੇਢਾ
ਉਹਦਾ ਬੂਥਾ ਤਾਂ ਚੱਪਣੀ ਬਰਗਾ
ਨੀ ਅੱਖ ਬੋਤੀ ਦਾ ਲੇਡਾ
ਗੋਡੇ ਭਨਾ ਲਏ ਤੁਰਦੇ ਨੇ
ਨੀ ਖਾ ਲਿਆ ਖੁਰਲੀ ਨਾਲ ਠੇਡਾ
ਨੀ ਵੱਜਿਆ ਖੁਰਲੀ ਨਾਲ ਠੇਡਾ
ਨੀਵੀਂ ਢਾਲ ਚੁਬਾਰਾ ਪਾਇਆ,
ਕਿਸੇ ਵੈਲੀ ਨੇ ਰੋੜ ਚਲਾਇਆ।
ਪਿੰਡ ਵਿੱਚ ਇਕ ਵੈਲੀ,
ਫੇਰ ਪਿੰਡ ਬਦਮਾਸ਼ ਲਿਖਾਇਆ।
ਧਨੀਏ ਬਦਾਮ ਰੰਗੀਏ,
ਮੇਰੀ ਪੱਗ ਨੂੰ ਦਾਗ ਕਿਉਂ ਲਾਇਆ।
ਚੁਗਦੇ ਹੰਸਾਂ ਦਾ,
ਰੱਬ ਨੇ ਵਿਛੋੜਾ ਪਾਇਆ।
ਸਾਡੀ ਹੋਗੀ ਬੱਲੇ ਬੱਲੇ,
ਆਸ਼ਕ ਲੁੱਡੀ ਪਾਉਣ ਚੱਲੇ,
ਉਏ ਲੁੱਡੀ ਧੰਮ ਲੁੱਡੀ,
ਉਏ ਲੁੱਡੀ
ਪੂਹਲਾ ਪੂਹਲੀ ਕੋਲੋ ਕੋਲੀਂ
ਗੰਗਾ ਕੋਲ ਨਥਾਣਾ
ਚੰਦ ਭਾਨ ਦੇ ਕੁੱਤੇ ਭੌਂਕਦੇ
ਲੁੱਟ ਲਿਆ ਦਬੜੀਖਾਨਾ
ਅਕਲੀਏ ਦੇ ਮੁੰਡੇ ਲੁੱਟੇ
ਵਿੱਚੇ ਲੁੱਟ ਲਿਆ ਠਾਣਾ
ਚਿੱਠੀਆਂ ਮੈਂ ਪਾਵਾਂ
ਪੜ੍ਹ ਮੁੰਡਿਆ ਅਨਜਾਣਾ।
ਕੁੜਤਾ ਤਾਂ ਜੀਜਾ ਪੱਕੇ ਮੇਚ ਦਾ
ਵਿਚ ਤੂੰ ਡਰਨੇ ਮੰਗੂੰ ਹੱਲੇਂ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕਟਾਹਰੀ।
ਲੱਡੂਆਂ ਨੇ ਤੂੰ ਪੱਟਤੀ,
ਤੇਰੀ ਤੋਰ ਨੇ ਪੱਟਿਆ ਪਟਵਾਰੀ।
ਟੇਢਾ ਚੀਰ ਕੱਢ ਕੇ,
ਲਿਆ ਡੋਰੀਆ ਉੱਤੇ ਨਸਵਾਰੀ।
ਕੱਜਲਾ ਧਾਰ ਕੱਢਦਾ…….,
ਦਿਓਰ ਪੱਟਣ ਦੀ ਮਾਰੀ।
ਸ਼ਾਮ ਸਵੇਰੇ ਉਠਦੀ ਬਹਿੰਦੀ,
ਹਰ ਪਲ ਧੀਏ ਧੀਏ ਕਹਿੰਦੀ,
ਮੈ ਤਿਉੜੀ ਨਾ ਪਾਵਾ,
ਸੱਸ ਮੇਰੀ ਮਾਂ ਵਰਗੀ,
ਮੈ ਪੇਕੇ ਨਾ ਜਾਵਾ,
ਸੱਸ ਮੇਰੀ
ਡਬਰਡੀਨ ਦੀ ਕੁੜਤੀ ਸਮਾ ਦੇ
ਫੋਟੋ ਦਾ ਗਰਾਰਾ
ਤੁਰਦੀ ਦਾ ਲੱਕ ਝੂਟੇ ਖਾਂਦਾ
ਜਿਉਂ ਬੋਤਲ ਵਿੱਚ ਪਾਰਾ
ਚੰਨ ਵਾਂਗੂੰ ਛਿਪ ਜੇਂਗਾ ।
ਦਾਤਣ ਵਰਗਿਆ ਯਾਰਾ।