ਦਾਹੜੀ ਦਾ ਭਰ ਲਿਆ ਟੋਕਰਾ ਜੀਜਾ
ਵੇ ਕੋਈ ਮੁੱਛਾਂ ਦਾ ਭਰ ਲਿਆ ਛੱਜ
ਅੱਠ ਜਮਾਤਾਂ ਪੜ੍ਹ ਗਿਆ
ਤੈਨੂੰ ਅਜੇ ਨਾ ਬੋਲਣ ਦਾ
ਵੇ ਜੀਜਾ ਬੌਰੀਆ ਵੇ-ਚੱਜ
viah diyan boliyan
ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ,
ਇਕੋ ਜਿਹੀਆਂ ਮੁਟਿਆਰਾਂ।
ਹੱਥੀਂ ਚੂੜੇ ਸੂਟ ਗੁਲਾਬੀ,
ਸੱਜ ਵਿਆਹੀਆਂ ਨਾਰਾਂ।
ਇਕ ਕੁੜੀ ਵਿੱਚ ਫਿਰੇ ਕੁਮਾਰੀ,
ਉਹ ਵੀ ਆਖ ਸੁਣਾਵੇ।
ਨੀ ਜੱਟੀਆਂ ਨੇ ਜੱਟ ਕਰ ਲੇ,
ਹੁਣ ਬਾਹਮਣੀ ਕਿੱਧਰ ਨੂੰ ਜਾਵੇ।
ਨੱਚਦਾ ਪਟੋਲਾ ਮੈਨੂੰ ਬੜਾ ਸੋਹਣਾ ਲੱਗਦਾ, ਭੋਰਾ ਨਾ ਲਾਉਦਾ
ਫੁਰਤੀ, ਨੀ ਇਸ ਪਟੋਲੇ ਨੂੰ ਸਾਫ਼ੇ ਨਾਲ ਦੀ ਕੁੜਤੀ, ਨੀ ਇਸ
ਪਟੋਲੇ ……,
ਨੀ ਚੱਕ ਲਿਆ ਟੋਕਰਾ
ਤੁਰ ਪਈ ਰਕਾਨੇ
ਮੈਂ ਵੀ ਮਗਰੇ ਆਇਆ
ਭੀੜੀ ਗਲੀ ਵਿੱਚ ਹੋ ਗਏ ਟਾਕਰੇ
ਦੁੱਧ ਦਾ ਗਲਾਸ ਫੜਾਇਆ
ਜੇ ਡਰ ਮਾਪਿਆਂ ਦਾ
ਮਗਰ ਕਾਸਨੂੰ ਲਾਇਆ।
ਹਰਾ ਹਰਾ ਤੋਤਾ ਉਹਦੀ ਚੁੰਜ ਲਾਲ
ਨੀ ਪਿੰਜਰੇ ਵਿਚ ਬੋਲੇ
ਨੀ ਏਹ ਲਾੜਾ ਬੜਾ ਲੜਾਕੇਦਾਰ
ਨੀ ਇਹ ਤਾਂ ਬੜ ਬੜ ਬੋਲੇ
ਖੋਜ ਤਰਕ ਦੋਨੋਂ ਭਾਈ,
ਦੋਵੇਂ ਨਾਉਂ ਧਰਵਾਈ।
ਪਾਣੀ ਵਿੱਚੋਂ ਕੱਢਲੀ ਬਿਜਲੀ,
ਐਸੀ ਕਲਾ ਚਲਾਈ।
ਲੰਬੀ ਰੇਲ ਦੇ ਭਰ ਭਰ ਡੱਬੇ,
ਭਾਫ ਦੇ ਨਾਲ ਚਲਾਈ।
ਖੋਜੀ ਖੋਜਾਂ ਦਾ……..,
ਅੰਤ ਨਾ ਪਾਇਆ ਜਾਈ।
ਨੱਚ ਨੱਚ ਨੱਚ ,ਨੀ ਤੂੰ ਹੋਲੀ ਹੋਲੀ ਨੱਚ, ਡਿੱਗ ਪਵੇ ਨਾ
ਗੁਆਂਢੀਆਂ ਦੀ ਕੰਧ ਬੱਲੀਏ, ਤੇਰਾ ਗਿੱਧਾ ਸਾਰੇ ਲੋਕਾਂ ਨੂੰ ਪਸੰਦ
ਬੱਲੀਏ, ਤੇਰਾ ਗਿੱਧਾ ……….,
ਜਿਹੜਾ ਮੁੰਡਿਆ ਤੇਰਾ ਛੋਟਾ ਭਾਈ
ਕਰਦਾ ਹੱਥੋ ਪਾਈ
ਵੇ ਵੱਖੀ ਮੇਰੀ ’ਚੋਂ ਰੁੱਗ ਭਰ ਲੈਂਦਾ
ਕੁੜਤੀ ਪਾਟ ਗਈ ਸਾਰੀ
ਜੇ ਮੁੰਡਿਆ ਤੈਨੂੰ ਸੱਚ ਨੀ ਆਉਂਦਾ
ਕੋਲ ਖੜ੍ਹੀ ਸੁਨਿਆਰੀ
ਹਟਦਿਆਂ-ਹਟਦਿਆਂ ਤੋਂ
ਡਾਂਗ ਪੱਟਾਂ ਤੇ ਮਾਰੀ।
ਲਾੜਾ ਪੁੱਤ ਜਲਾਹੇ ਦਾ
ਜੁਲਾਹਾ ਨਲੀਆਂ ਨਾਲ ਤਾਣਾ ਤਣਦਾ
ਲਾੜਾ ਬੜਾ ਲੜਾਕੇਦਾਰ
ਮਾਂ ਦਾ ਖਸਮ ਅੜੀਓ
ਮੋਹਰੀ ਪੈਂਚਾਂ ਦਾ ਬਣਦਾ
ਆ ਨੀ ਕੁੜੀਏ, ਪੜ੍ਹਨ ਵਾਲੀਏ,
ਬਸਤੇ ਚੁੱਕ ਕੇ ਜਾਈਏ।
ਦਾਖਲ ਨਾਮ ਕਰ ਕੇ ਆਪਣੇ,
ਰੇਵੜੀਆਂ ਵਰਤਾਈਏ।
ਪੈਂਤੀ ਅੱਖਰੀ ਸਿਖ ਕੇ ਪਹਿਲਾਂ,
ਦੂਜੀ ਭਾਸ਼ਾ ਲਾਈਏ।
ਸਹਿਜੇ ਸਿੱਖ ਸਿੱਖ ਕੇ……..,
ਜੀਵਨ ਸਫ਼ਲ ਬਣਾਈਏ।
ਧਾਵੇ ਧਾਵੇ ਧਾਵੇ,
ਰਾਹ ਪਟਿਆਲੇ ਦੇ,
ਮੁੰਡਾ ਪੜ੍ਹਨ ਸਕੂਲੇ ਜਾਵੇ,
ਰਾਹ ਵਿੱਚ ਕੁੜੀ ਟੱਕਰੀ,
ਮੁੰਡਾ ਦਿਲ ਦਾ ਹਾਲ ਸੁਣਾਵੇ,
ਜਦ ਮੁੰਡਾ ਫੇਲ ਹੋ ਗਿਆ,
ਫਿਰ ਕੁੜੀ ਨੂੰ ਸੈਨਤਾਂ ਮਾਰੇ,
ਫੇਲ ਕਰਾਤਾਂ ਨੀ ਤੈ ਲੰਮੀਏ ਮੁਟਿਆਰੇ,
ਫੇਲ ਕਰਾਤਾਂ ……..,
ਮਾਂਵਾਂ ਦੇ ਪੁੱਤ ਸਾਧੂ ਹੋ ਗਏ
ਸਿਰ ਤੇ ਜਟਾਂ ਰਖਾਈਆਂ
ਬਗਲੀ ਫੜ ਕੇ ਮੰਗਣ ਤੁਰ ਪਏ
ਖੈਰ ਨਾ ਪਾਉਂਦੀਆਂ ਮਾਈਆਂ
ਮੂੰਹੋਂ ਨਾ ਬੋਲਦੀਆਂ
ਨਣਦਾਂ ਨਾਲ ਭਰਜਾਈਆਂ।