ਦਿਲ ਤੇਰਾ ਜਿੱਤਣਾ ਸੀ ਮੁੰਡਿਆਂ ਸ਼ੋਕੀਨਾ
ਦਿਲ ਤੇਰਾ ਜਿੱਤਣਾ ਸੀ ਮੁੰਡਿਆਂ ਸ਼ੋਕੀਨਾ
ਪਰ ਆਪਣਾ ਮੈਂ ਸਭ ਕੁਝ ਹਾਰ ਗਈ ਵੇ
ਕੁੜੀ ਪੱਗ ਦੇ ਪੇਚ ਉੱਤੇ
ਕੁੜੀ ਪੱਗ ਦੇ ਪੇਚ ਉੱਤੇ ਮਰ ਗਈ ਵੇ
viah diyan boliyan
ਆ ਦਿਓਰਾ ਆਪਾਂ ਹਾੜ੍ਹੀ ਵੱਢੀਏ
ਲਾ ਪਾਸੇ ਨਾਲ ਪਾਸਾ
ਝਿੜਕਿਆ ਭਾਬੋ ਦਾ
ਫਿਰਦਾ ਦਿਓਰ ਨਿਰਾਸਾ।
ਯਾਰ ਮੇਰੇ ਨੇ ਭੇਜੀ ਸ਼ੀਰਨੀ,
ਕਾਗਜ਼ ਤੇ ਕਸਤੂਰੀ।
ਜੇ ਖੋਲ੍ਹਾਂ ਤਾਂ ਖੁਸ਼ਕ ਬਥੇਰੀ,
ਜੇ ਤੋਲਾਂ ਤੇ ਪੂਰੀ।
ਪਾਣੀ ਦੇ ਵਿੱਚ ਵਗਣ ਬੇੜੀਆਂ,
ਲੰਘਣਾ ਪਊ ਜ਼ਰੂਰੀ।
ਵੇ ਆਸ਼ਕ ਤੂੰ ਬਣ ਗਿਆ,
ਕੀ ਪਾ ਦੇਂਗਾ ਪੂਰੀ।
ਸੁਣ ਨੀ ਕੁੜੀਏ
ਸੁਣ ਨੀ ਕੁੜੀਏ! ਸੁਣ ਨੀ ਚਿੜੀਏ।
ਤੇਰਾ ਪੁੰਨਿਆਂ ਤੋਂ ਰੂਪ ਸਵਾਇਆ।
ਵਿੱਚ ਸਖੀਆਂ ਦੇ ਪੈਲਾਂ ਪਾਵੇਂ,
ਤੈਨੂੰ ਨੱਚਣਾ ਕੀਹਨੇ ਸਿਖਾਇਆ।
ਤੂੰ ਹਸਦੀ ਦਿਲ ਰਾਜ਼ੀ ਮੇਰਾ,
ਜਿਉਂ ਬਿਰਛਾਂ ਦੀ ਛਾਇਆ।
ਨੱਚ-ਨੱਚ ਕੇ ਤੂੰ ਹੋ ਗੀ ਦੂਹਰੀ,
ਭਾਗ ਗਿੱਧੇ ਨੂੰ ਲਾਇਆ।
ਪਰੀਏ ਰੂਪ ਦੀਏ,
ਤੈਨੂੰ ਰੱਬ ਨੇ ਆਪ ਬਣਾਇਆ…!
ਸੱਤ ਰੰਗੀ ਬੋਸਕੀ ਦਾ ਸੂਟ ਸਮਾ ਦੇ,
ਸੂਟ ਸਮਾ ਦੇ ਮੋਰ ਘੁੱਗੀਆਂ ਪਵਾ ਦੇ,
ਰੁੱਤ ਗਿੱਧਿਆਂ ਦੀ ਆਈ ਮੁੰਡਿਆ।
ਬੋਰ ਝਾਂਜਰਾਂ ਦੇ ਪਾਉਂਦੇ ਨੇ,
ਦੁਹਾਈ ਮੁੰਡਿਆ।
ਕਾਲਿਆ ਹਰਨਾ
ਕਾਲਿਆ ਹਰਨਾ ਰੋਹੀਏਂ ਫਿਰਨਾ,
ਤੇਰੇ ਪੈਰੀਂ ਝਾਂਜਰਾਂ ਪਾਈਆਂ।
ਸਿੰਗਾਂ ਤੇਰਿਆਂ ‘ਤੇ ਕੀ ਕੁਸ਼ ਲਿਖਿਆ,
ਤਿੱਤਰ ਤੇ ਮੁਰਗਾਈਆਂ।
ਚੱਬਣ ਨੂੰ ਤੇਰੇ ਮੋਠ ਬਾਜਰਾ,
ਪਹਿਨਣ ਨੂੰ ਮੁਗਲਾਈਆਂ।
ਅੱਗੇ ਤਾਂ ਟੱਪਦਾ ਨੌ-ਨੌ ਕੋਠੇ,
ਹੁਣ ਨੀ ਟੱਪੀਦੀਆਂ ਖਾਈਆਂ।
ਖਾਈ ਟੱਪਦੇ ਦੇ ਵੱਜਿਆ ਕੰਢਾ,
ਦੇਵੇਂ ਰਾਮ ਦੁਹਾਈਆਂ।
ਮਾਸ-ਮਾਸ ਤੇਰਾ ਕੁੱਤਿਆਂ ਖਾਧਾ,
ਹੱਡੀਆਂ ਰੇਤ ਰਲਾਈਆਂ।
ਜਿਉਣੇ ਮੌੜ ਦੀਆਂ
ਸਤ ਰੰਗੀਆਂ ਭਰਜਾਈਆਂ…!
ਮੇਲਣ ਤਾਂ ਮੁੰਡਿਆ ਉਡਣ ਖਟੋਲਾ,
ਵਿੱਚ ਗਿੱਧੇ ਦੇ ਨੱਚਦੀ।
ਜੋੜ ਜੋੜ ਕੇ ਪਾਉਂਦੀ ਬੋਲੀਆਂ,
ਤੋੜਾ ਟੁੱਟੇ ਤੋਂ ਨੱਚਦੀ।
ਪੈਰਾਂ ਦੇ ਵਿਚ ਪਾਈਆਂ ਝਾਂਜਰਾਂ,
ਮੁੱਖ ਚੁੰਨੀ ਨਾਲ ਢਕਦੀ।
ਸੂਟ ਤਾਂ ਇਹਦਾ ਡੀ ਚੈਨਾ ਦਾ,
ਹਿੱਕ ਤੇ ਅੰਗੀਆ ਰੱਖਦੀ।
ਤਿੰਨ ਵਾਰੀ ਮੈਂ ਪਿੰਡ ਪੁੱਛ ਲਿਆ,
ਤੂੰ ਨਾ ਜ਼ੁਬਾਨੋਂ ਦੱਸਦੀ।
ਤੇਰੇ ਮਾਰੇ ਚਾਹ ਮੈਂ ਧਰ ਲਈ,
ਅੰਗ ਚੰਦਰੀ ਨਾ ਮੱਚਦੀ।
ਆਸ਼ਕਾਂ ਦੀ ਨਜ਼ਰ ਬੁਰੀ,
ਤੂੰ ਨੀ ਖਸਮ ਦੇ ਵੱਸਦੀ
ਐਲੀ.ਐਲੀ…ਐਲੀ ॥ ਹੜੀਪਾ ਹਾਇ ! ਹੜੀਪਾ ਹਾਇ !!
ਆਦਿ ਕੱਢ ਕੇ ਰਸਕਤਾ ਭਰ ਲੈਂਦੇ ਹਨ।
ਵੇ ਪੀ ਕੇ ਪਊਆ ਆ ਗਿਆ ਗਿੱਧੇ ਵਿਚ,
ਦਿੰਦਾ ਫਿਰਦੈਂ ਗੇੜੇ।
ਪਾਸੇ ਹੋ ਕੇ ਸੁਣ ਲੈ ਬੋਲੀਆਂ,
ਹੁਣ ਨਾ ਹੋਈਂ ਨੇੜੇ।
ਵਿਚ ਗਿੱਧੇ ਦੇ ਹੱਥ ਜੇ ਲੱਗ ਗਿਆ,
ਵੀਰ ਦੇਖਦੇ ਮੇਰੇ।
ਚੱਕ ਕੇ ਸੋਟੀਆਂ ਫੜ ਕੇ ਬਾਹਾਂ,
ਟੁਕੜੇ ਕਰਨਗੇ ਤੇਰੇ।
ਮੈਂ ਤਾਂ ਮੁੰਡਿਓ ਸੁਣ ਕੇ ਸੱਚੀਆਂ,
ਜਾ ਬੈਠਾ ਸੀ ਡੇਰੇ।
ਘਰ ਦੀ ਨਾਰ ਬਿਨਾਂ,
ਕੋਈ ਨਾ ਲਾਉਂਦੀ ਨੇੜੇ।
ਸੰਮੀ ਮੇਰੀ ਵਣ……ਕੂ ਤਾਂ ਮੇਰੇ ਵੀਰ ਦੀ, ਵਣ ਸੰਮੀਆਂ
ਸੰਮੀ ਮੇਰੀ ਵਣ…..ਕੋਠੇ ਤੇ ਪਰ ਕੋਠੜਾ, ਵਣ ਸੰਮੀਆਂ
ਸੰਮੀ ਮੇਰੀ ਵਣ……ਕੋਠੇ ਤੇ ਤੰਦੂਰ, ਵਣ ਸੰਮੀਆਂ
ਸੰਮੀ ਮੇਰੀ ਵਣ……ਗਿਣ ਗਿਣ ਲਾਵਾਂ ਰੋਟੀਆਂ, ਵਣ ਸੰਮੀਆਂ
ਖਾਵਣ ਵਾਲੇ ਦੂਰ …..ਵਣ ਸੰਮੀਆਂ ਸੰਮੀ
ਮੇਰੀ ਵਣ……ਖਾਵਣ ਵਾਲੇ ਆ ਗਏ, ਵਣ ਸੰਮੀਆਂ।
ਦਿਲ ਮੇਰੇ ਨੂੰ ਡੋਬ ਨੇ ਪੈਂਦੇ,
ਵੱਢ-ਵੱਢ ਖਾਣ ਜੁਦਾਈਆਂ।
ਮਾਹੀ ਨਾ ਆਇਆ,
ਲਿਖ-ਲਿਖ ਚਿੱਠੀਆਂ ਪਾਈਆਂ।
ਬੋਲੀ ਪਾਮਾ ਰੂਹ ਖੁਸ਼ ਕਰ ਦਿਆਂ
ਕਹਿ ਦਿਆ ਬਾਤ ਕਰਾਂਗੀ ।
ਤੂੰਬੇ ਤੇ ਢੋਲਕ ਨੇ
ਪੂਰਤੀ ਗਿੱਧੇ ਦੀ ਸਾਰੀ
ਬੋਲੀ ਉਹ ਪਾਊਂ
ਜੇੜੀ ਘਿਉ ਦੇ ਮਾਂਗ ਨਿਤਾਰੀ
ਪਿੰਡ ਕੱਟੂ ਨਾਉ ਭਗਤੂ ਮੇਰਾ
ਬਣਿਆ ਖੂਬ ਲਿਖਾਰੀ
ਫੁੱਲ ਬਘਿਆੜੀ ਦੇ
ਮੋਚਿਆ ਦੀ ਸਰਦਾਰੀ ……