ਸੁਣ ਨੀ ਚਾਚੀਏ, ਸੁਣ ਨੀ ਤਾਈਏ
ਸੁਣ ਵੱਡੀਏ ਭਰਜਾਈਏ
ਕੁੜਤੀ ਜੇਬ ਬਿਨਾਂ ਨਾ ਪਾਈਏ
ਪੇਕੀਂ ਵੀਰ ਬਿਨਾਂ ਨਾ ਆਈਏ
ਸਹੁਰੀਂ ਕੰਤ ਬਿਨਾਂ ਨਾ ਜਾਈਏ
ਜੇ ਰੱਬ ਦੇਵੇ ਤਾਂ
ਘਰ ਦੇ ਲਾਲ ਖਿਡਾਈਏ।
viah diyan boliyan
ਮੇਰੀ ਮਰਗੀ ਸੱਸ ਕੁੜੇ ..
ਮੈ ਘੁੰਡ ਵਿੱਚ ਰਹੀ ਸਾਂ ਹੱਸ ਕੁੜੇ..
ਮੈ ਲੰਮੇ ਪਾਏ ਵੈਣ ਕੁੜੇ …
ਮੈਨੂੰ ਲੋਕੀ ਕਹਿੰਦੇ ਬੱਸ ਕੁੜੇ……
ਮੇਰੇ ਦਿਲ ਵਾਲੀ..
ਮੇਰੇ ਦਿਲ ਵਾਲੀ ਰੀਝ ਪੁਗਾਦਿਉ ਨੀ
ਮੇਰੇ ਸੁਹਰੇ ਨੂੰ ..
ਨੀ ਮੇਰੇ ਡੈਡੀ ਜੀ ….
ਮੇਰੇ ਸੁਹਰੇ ਨੂੰ ਸਾਕ ਕਰਾ ਦਿਉ……..,,
ਜਾਗੋ ਕੱਢਣੀ ਮਾਮੀਏ ਛੱਡ ਨਖਰਾ,
ਦੱਸ ਤੇਰਾ ਮੇਰਾ,ਮੇਰਾ ਤੇਰਾ ਕਿ ਝਗੜਾ,
ਦੱਸ ਤੇਰਾ ……..
ਕੁੜੀਓ ਨੀ ਮੇਰਾ ਪ੍ਰਾਹੁਣਾ ਵੇਖ ਲਓ
ਸਾਰੇ ਪਿੰਡ ਤੋਂ ਸਾਊ
ਨਾ ਕਿਸੇ ਨੂੰ ਮੱਥਾ ਟੇਕਦਾ
ਨਾ ਇਹ ਸਿਰ ਪਲਸਾਊ
ਜੇਠ ਜਠਾਣੀ ਕੋਠਾ ਪਾਉਂਦੇ
ਮੈਂ ਢੋਂਦੀ ਸੀ ਪਾਣੀ
ਮੇਰੀ ਹਾਅ ਲੱਗ ਜੇ
ਸਿਖਰੋਂ ਡਿੱਗੇ ਜਠਾਣੀ।
ਛੋਲੇ! ਛੋਲੇ! ਛੋਲੇ!
ਨਣਦੇ ਪੁਆੜੇ ਹੱਥੀਏ,
ਜਾ ਕੇ ਭੇਦ ਸਹੁਰੇ ਕੋਲ ਖੋਲ੍ਹੇ।
ਕੱਚਾ ਰੰਗ ਪੀਲਾ ਪੈ ਗਿਆ,
ਦਿਲ ਧੜਕੇ ਕਾਲਜਾ ਡੋਲੇ।
ਦਿਲ ਦੀਆਂ ਸੱਧਰਾਂ ਨੂੰ,
ਕਦੇ ਬੈਠ ਨਾ ਕਿਸੇ ਕੋਲ ਖੋਲ੍ਹੇ।
ਮਾਹੀ ਜੀਹਦਾ ਲਾਮ ਨੂੰ ਗਿਆ,
ਓਹੋ ਬੈਠ ਕੇ ਦੁੱਖਾਂ ਨੂੰ ਫੋਲੇ।
ਸੱਸੇ ਨੀ ਸਮਝਾ ਲੈ ਪੁੱਤ ਨੂੰ,
ਘਰ ਨੀ ਬਿਗਾਨੇ ਜਾਂਦਾ,
ਨੀ ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਂਦਾ,
ਨੀ ਚੰਦਰੇ ਨੂੰ ਇਸ਼ਕ ਬੂਰਾ,
ਬਿਨ ਪੌੜੀ ਚੜ੍ਹ ਜਾਂਦਾ,
ਨੀ ਚੰਦਰੇ ..
ਬੱਗੀ ਘੋੜੀ ਵਾਲਿਆ ਮੈਂ ਬੱਗੀ ਹੁੰਦੀ ਜਾਨੀ ਆਂ
ਤੇਰਾ ਗਮ ਖਾ ਗਿਆ ਮੈਂ ਅੱਧੀ ਹੁੰਦੀ ਜਾਨੀ ਆਂ
ਆ ਵੇ ਨਾਜਰਾ,
ਬਹਿ ਵੇ ਨਾਜਰਾ,
ਬੋਤਾ ਬੰਨ ਦਰਵਾਜੇ,
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਗਿੱਧੇ ਵਿੱਚ ਨੱਚਦੀ ਦੀ,
ਧਮਕ ਪਵੇ ਦਰਵਾਜੇ,
ਗਿੱਧੇ ਵਿੱਚ …….,
ਫੁੱਫੜਾਂ ਖੋਲ ਲੈ ਮੱਥੇ ਦੀ ਤਿਓੜੀ
ਵੇ ਅਸੀਂ ਕਿਹੜਾ ਨਿੱਤ ਆਵਣਾ ,
ਨੀ ਭੂਆ ਖੋਲ ਲੈ ਮੱਥੇ ਦੀ ਤਿਓੜੀ
ਨੀ ਅਸੀਂ ਕਿਹੜਾ ਨਿੱਤ ਆਵਣਾ ॥
ਮੇਰੇ ਤੇ ਮੇਰੇ ਮਾਹੀ ਦੀਆਂ ਗੱਲਾਂ
ਮਾਏ ਘਰ ਘਰ ਹੋਣਗੀਆਂ
ਮੇਰੇ ਤੇ ਮੇਰੇ ਮਾਹੀ ਦੀਆਂ ਗੱਲਾਂ
ਮਾਏ ਘਰ ਘਰ ਹੋਣਗੀਆਂ
ਜਦ ਮੈ ਤੁਰ ਗਈ ਸਹੁਰੇ ਮੇਰੇ
ਹਾਣ ਦੀਆਂ ਸਭ ਰੋਣਗੀਆਂ
ਤੇਰਾ ਵੀ ਦਿਲ ਧੜਕੂ ਨੀ ਮਾਏ
ਤੇਰਾ ਵੀ ਦਿਲ ਧੜਕੂ ਨੀ ਮਾਏ
ਜਦ ਘੁੰਡ ਚੋਕ ਕੇ ਮੈਂ ਰੋਈ
ਨੀ ਵਿਆਹ ਦੇ ਅੰਮੀਏ
ਮੈ ਕੋਠੇ ਜਿਡੀ ਹੋਈ
ਨੀ ਵਿਆਹ ਦੇ ਅੰਮੀਏ
ਮੈ ਕੋਠੇ ਜਿਡੀ ਹੋਈ
ਧਾਵੇ ਧਾਵੇ ਧਾਵੇ
ਬਾਈ ਛੜਿਆਂ ਦਾ ਬੋਰ (ਖੂਹ) ਚੱਲਦਾ, ਕੋਈ ਕੱਪੜੇ ਧੋਣ ਨਾ ਆਵੇ
ਬਾਈ ਇੰਜ ਗੱਡੀ ਨਹੀਂ ਚਲਨੀ, ਛੜਾ ਬੈਠ ਸਕੀਮਾਂ ਲਾਵੇ
ਖੇਤ ਵਿਚ ਗੰਨੇ ਬੀਜ ਤੇ, ਨਾਲੇ ਤੋਰਿਆ ਸਾਗ ਉਗਾਵੇ
ਬਾਈ ਬੇਰੀ ਲਾਈ ਪੇਂਦੂ ਬੇਰਾ ਦੀ, ਬੇਰ ਤੋੜ ਦੀ ਨੂੰ ਕਦੇ ਨਾ ਹਟਾਵੇ
ਜਿਹੜੀ ਇਕ ਵਾਰੀ ਆ ਜਾਂਦੀ, ਉਹ ਕੰਨਾਂ ਨੂੰ ਹੱਥ ਲਾਵੇ
ਮੋਟਰ ਛੜਿਆਂ ਦੀ, ਕੋਈ ਕੱਪੜੇ ਧੋਣ ਨਾ ਆਵੇ।
ਮੋਟਰ ਛੜਿਆਂ ਦੀ, ਕੋਈ ਕੱਪੜੇ ਧੋਣ ਨਾ ਆਵੇ।