ਬਚੋਲਣ ਸਿਰੇ ਦੀ ਲਾਲਚਣ ਨੂੰ
ਧੀ ਆਲਿਆਂ ਨੇ ਛਾਪ ਪਾ ਤੀ ਠਿੱਕ ਬਰਗੀ
ਪੁੱਤ ਆਲਿਆਂ ਤੋਂ ਸਰਿਆ ਸੂਤੀ ਸੂਟ
ਉਹਨਾਂ ਦੀ ਮਾਂ ਭੈਣ ਇਕ ਕਰਗੀ
viah diyan boliyan Message #tags
ਬਚੋਲਣੇ ਮੁੰਡਾ ਤਾਂ ਲੱਭਿਆ ਨਿਰਾ ਉਲੂ ਬਾਟਾ
ਪੱਟੋ ਨੀ ਪੱਟੋ ਹੁਣ ਬਚੋਲੇ ਦਾ ਝਾਟਾ
ਬਚੋਲਣੇ ਕੰਨ ਕਰੀਂ ਨੀ
ਤੂੰ ਰੱਖੀਂ ਨਾਅ ਰਤਾ ਲਕੋ
ਮਗਰੋਂ ਲਿੱਤਰ ਪੈਣਗੇ
ਤੈਨੂੰ ਘੇਰ ਕੇ ਜਾਣਗੇ
ਨੀ ਅਨਪੜ੍ਹ ਮੁਰਖੇ ਨੀ-ਖਲੋ
ਬਚੋਲਣੇ ਸੂਟ ਤਾਂ ਮਿਲ ਗਿਆ ਮਨ ਭਾਉਂਦਾ
ਮਾਸੜ ਫਿਰੇ ਨੀ ਤੇਰੇ ਗੁਣ ਗਾਉਂਦਾ
ਬਚੋਲਣੇ ਸੂਟ ਤਾਂ ਮਿਲ ਗਿਆ ਮਰਜੀ ਦਾ
ਹੁਣ ਨਾਪ ਨੂੰ ਆਇਆ ਮੁੰਡਾ ਦਰਜੀ ਦਾ
ਬੁਰੀ ਕਰੀ ਬਚੋਲਿਆ ਬੇ
ਤੈਂ ਮੇਲ ਮਲਾਇਆ ਅਣਜੋੜ (ਗਲਜੋੜ)
ਮੋਹਰੀ ਬੰਦੇ ਸੱਦ ਕੇ
ਤੇਰਾ ਬੂਥਾ ਦੇਮਾਂ
ਬੇ ਸਿਰੇ ਦਿਆ ਬੇਈਮਾਨਾਂ ਬੇ-ਤੋੜ
ਛੱਜ ਓਹਲੇ ਛਾਲਣੀ ਪਰਾਤ ਉਹਲੇ ਤਵਾ ਓਏ
ਨਾਨਕੀਆਂ ਦਾ ਮੇਲ ਆਇਆ
ਸੂਰੀਆਂ ਦਾ ਰਵਾ ਉਇ
ਛੱਜ ਉਹਲੇ ਛਾਨਣੀ ਪਰਾਤ ਉਹਲੇ ਡੋਈ ਵੇ
ਨਾਨਕਿਆਂ ਦਾ ਮੇਲ ਆਇਆ
ਚੱਜ ਦਾ ਨਾ ਕੋਈ ਵੇ
ਬੀਬੀ ਤਾਂ ਸਾਡੀ ਬਚੋਲਿਆ ਤਿੱਲੇ ਦੀ ਤਾਰ ਐ
ਮੁੰਡਾ ਤਾਂ ਲੱਭਿਆ ਤੈਂ ਪਿੰਡ ਦਾ ਘੁਮਿਆਰ ਐ
ਜੋੜ ਤਾਂ ਜੋੜਿਆ ਨਹੀਂ ਬਚੋਲਿਆ
ਬਿਚਲੀ ਤਾਂ ਲਕੋ ਲਈ ਬਚੋਲਿਆ
ਪੋਣਾ ਲਾਹ ਲਿਆ ਝਾੜੀ ਤੋਂ
ਬਚੋਲਾ ਫੜਨਾ ਦਾਹੜੀ ਤੋਂ
ਪੋਣਾ ਲਾਹ ਲਿਆ ਖੁੰਡੇ ਤੋਂ
ਬਚੋਲਣ ਫੜਨੀ ਜੁੰਡੇ ਤੋਂ
ਪੋਣਾ ਲਾਹ ਲਿਆ ਥਾਲਾਂ ਤੋਂ
ਬਚੋਲਣ ਫੜਨੀ ਬਾਲਾਂ ਤੋਂ
ਸਦਾ ਸੁਖੀ ਬਸੇਂ ਬਚੋਲਿਆ ਬੇ
ਤੈਂ ਪਸਿੰਦ ਦਾ ਕਰਾਇਆ ਸਾਕ
ਤੈਨੂੰ ਛਾਂਟਮੇ ਦੇਣਗੇ ਕੱਪੜੇ
ਨਾਲੇ ਪੌਣਗੇ ਤੋਲੇ ਦੀ
ਬੇ ਸੁਣੀ ਬਚੋਲਿਆ ਬੇ-ਛਾਪ
ਤੇਰਾ ਬੇ ਬਚੋਲਿਆ ਪੁੱਤ ਜੀਵੇ
ਬੇ ਕੋਈ ਸਾਡਾ ਵਧੇ ਪਰਬਾਰ
ਐਸਾ ਬੂਟਾ ਲਾ ਦਿੱਤਾ
ਜਿਹੜਾ ਸਜੇ ਬਾਬਲ ਦੇ
ਬੇ ਜੀਵਣ ਜੋਕਰਿਆ ਬੇ-ਬਾਰ
ਸੂਤ ਦੇ ਲੱਡੂ ਬੱਟਾਂਗੇ
ਬਚੋਲੇ ਦਾ ਜੁੰਡਾ ਪੱਟਾਂਗੇ
ਪੀਰ ਪਖੀਰ ਧਿਆਮਾਂਗੇ
ਬਚੋਲੇ ਨੂੰ ਪੁੱਠਾ ਲਟਕਾਮਾਂਗੇ
ਬੜੇ ਬਡੇਰੋ ਮੰਨਾਂਗੇ (ਬੜੇ ਜਠੇਰੇ ਮੰਨਾਂਗੇ)
ਬਚੋਲਣ ਦੇ ਪਾਸੇ ਭੰਨਾਂਗੇ
ਚੰਨ ਦੀ ਟਿੱਕੀ ਦੇਖਾਂਗੇ
ਬਚੋਲਣ ਦੇ ਪਾਸੇ ਸਕਾਂਗੇ (ਬਚੋਲੇ ਨੂੰ ਪਾਸੇ ਛੇਕਾਂਗੇ)
ਕੀ ਭੱਜਿਆ ਫਿਰੇਂ ਬਚੋਲਿਆ
ਕੀ ਬਣਿਆ ਫਿਰੇਂ ਤੂੰ ਮੁਖਤਿਆਰ
ਚਾਰ ਦਿਨਾਂ ਨੂੰ ਪੈਣਗੇ ਖੌਸੜੇ
ਤੂੰ ਤਾਂ ਚੂਹੀ ਰੱਖੀਂ
ਬੇ ਬੱਡਿਆ ਚੌਧਰੀਆ ਬੇ-ਤਿਆਰ