ਅਣਕਿਆਸੀ ਵੰਡ ਆਲੀ ਅਜ਼ਾਦੀ ‘ਚ ਸਿੱਖਾਂ ਦੇ ਨਾਲ ਨਾਲ ਹਿੰਦੂ ਮਹਾਜਨ ਵੀ ਉੱਜੜੇ ਸੈਨ ।ਸਾਡੇ ਵਰਗੀ ਪੰਜਾਬੀ ਬੋਲਦੇ ਸਾਡੇ ਵਰਗਿਆਂ ਚੁਲ਼ਿਆਂ -ਚੌਂਤਰਿਆਂ ਆਲੇ ਪਰਿਵਾਰਾਂ ਦੇ ਜੀਅ ,ਸਾਡੇ ਨਾਲ ਵਿਆਹਾਂ ਚ ਹੱਥ ਵਟਾਉਂਦੇ ,ਮਰਗਦ -ਸਥਰਾਂ ਚ ਸਾਡੇ ਨਾਲ ਭੂਜੇ ਦੋੜੇ ਤੇ ਬਰਾਬਰ ਬਹਿੰਦੇ।ਬੇਸ਼ਕ ਘਰਾਂ ਚ ਜੋ ਮਰਜ਼ੀ ਪੂਜਾ ਆਰਤੀ ਕਰਦੇ ਪਰ ਗੁਰਦੁਆਰੇ ਭੋਗਾਂ-ਪਾਠਾਂ ਤੇ ਸਾਡੇ ਨਾਲੋ ਅੱਗੇ ਹੁੰਦੇ ਸੀ।ਉਨਾਂ ਦੇ ਨਾਂਓ ਬੇਸ਼ਕ ਗੋਕਲ,ਬਾਨੀ,ਨੱਥੂ ,ਵੇਦ ਆਦਿ ਤੋਂ ਸ਼ੁਰੂ ਹੁੰਦੇ ,ਦਾੜੀ ਸੇਵ ਤੇ ਵਾਲ ਵੀ ਕਟਾ ਕੇ ਰੱਖਦੇ ਪਰ ਜੇਠਾ ਪੁੱਤ ਸਿੱਖ ਸਜਾਉਂਦੇ ਤੇ ਨਾਂਓ ਰੱਖਦੇ ਗੁਰਮੀਤ ,ਹਰਮੀਤ,ਗੁਰਾਂਦਿਤਾ ਆਦਿ ।ਸਿੱਖ ਸਜਾਏ ਪੁੱਤ ਦੇ ਨੰਦ-ਕਾਰਜ ਕਰਦੇ ਤੇ ਬਾਕੀਆਂ ਦੇ ਅੱਧੀ ਰਾਤ ਨੁੰ ਪੰਡਿਤ ਤੋਂ ਫੇਰੇ ਕਰਾਉਂਦੇ ,ਸਾਰਾ ਪਿੰਡ ਫੇਰਿਆਂ ‘ਚ ਮੇਲ ਗੇਲ ਹੁੰਦਾ ।ਐਨੇ ਗੂੜ੍ਹੇ ਸਾਕ ਸੀ ਜਦ ਕਿ ਲੋਕ ਕਿਸੇ ਦੇ ਰਿੜਕਣੇ ਚੋ ਲੱਸੀ ਵੀ ਬਿਨਾ ਦੱਸੇ ਡੌਲ ਭਰ ਕੇ ਲੈ ਜਾਂਦੇ ਸੀ ।ਖਿਓ ਖੰਡ ਵਾਂਗ ਲੋਕ ਰਹਿੰਦੇ ਸੈਨ।
ਨਿੱਕਾ ਜਿਹਾ ਸਾਂ ਪਰ ਸਾਡੇ ਪੁਰਾਣੇ ਛੱਤੇ ਚ ਬੈਠੀ ਵੱਡੀ ਮਰਹੂਮ ਬੇਬੇ ਨੇ ਠੰਡਾ ਸਾਹ ਭਰਨਾਂ ਤੇ ਹੌਂਕਾਂ ਲੈ ਕੇ ਕਹਿਣਾ ,”ਚਾਲੀ ਵਰੇ ਹੋ ਗਏ ਉੱਜੜਿਆਂ ਨੁੰ” ਸ਼ਾਇਦ ਇਹ ਸ਼ਬਦ ਏਨੀ ਵਾਰ ਸੁਣਿਆਂ ਮੈ ਮੇਰੇ ਡੈਡੀ ਦੀ ਨਾਨੀ (ਸਮਾਂ ਕੌਰ) ਦੇ ਮੁਖੋ ਕਿ ਅੱਜ ਵੀ ਚੇਤਿਆਂ ਚ ਵੱਸਿਆ ਪਿਆ ।ਜਾਣੋ ਅੱਜ ਵੀ ਸਾਹਮਣੇ ਬੈਠੀ ਵਾਣ ਦੇ ਮੰਜੇ ਬੈਠ ਕੇ ਭੂਜੇ ਪਈ ਪੀੜੀ ਦੀ ਦੌਣ ਤੇ ਲੱਤਾਂ ਲਮਕਾ ਕੇ ਕਹਿ ਰਹੀ ਹੋਵੇ “ਚਾਲੀ ਵਰੇ ਹੋ ਗਏ ਉੱਜੜਿਆ ਨੁ ਤੇ ਲਗਦਾ ਅਜੇ ਕਲ ਦੀ ਗਲ ਅਾ”ਤਾਂ ਸਚ ਜਾਣਿਓ ਧਰਮਨਾਂ ਕਾਲਜੇ ਦਾ ਰੁੱਗ ਭਰਿਆ ਜਾਂਦਾ “ਅਜ ਵੀ …
ਸਾਡੇ ਬਜੁਰਜ ਬਹੋਲਪੁਰ ‘ਚੋ ਉਜੜ ਕੇ ਆਏ ਸੈਨ ,ਬੱਸ ਦੇਹੀ ਹੀ ਜਿਸ ਨੁ ਵੱਢ ਟੁਕ ਤੋਂ ਬਚਾ ਕੇ ਲੈ ਆਏ ਸੀ ,ਖ਼ਬਰੇ ਇਸ ਦੇਹੀ ਨੇ ਹੋਰ ਕਿੰਨੇ ਕੁ ਕਸ਼ਟ ਦੇਖਣੇ ਸੀ ,ਸ਼ੈਂਤ ਤਾਂ ਛੱਡ ਤੀ ਹੋਣੀ ਆ ਕਰਤਾਰ ਨੇ ।
ਮਹਾਜਨਾਂ ਨੁੰ ਨਾਂ ਤਾਂ ਵਖਰੇ ਦੇਸ਼ ਦੀ ਝਾਕ ਸੀ ਤੇ ਨਾਂ ਹੀ ਕੇਂਦਰ ਚ ਨਾਂ ਵਜ਼ੀਰੀਆਂ ਮਿਲਣ ਦਾ ਸੰਨਸਾ ।ਪੀੜੀ ਦਰ ਪੀੜੀ ਬੈਠੇ ਸੈਨ ਪਿੰਡਾਂ ਚ ਨਿੱਕੀਆਂ ਨਿੱਕੀਆਂ ਗੁੜ ਚਾਹ ਦੀਆਂ ਹਟੀਆਂ ਖੋਲੀ ,ਤੋਰੀ ਫੁਲਕਾ ਸੋਹਣਾ ਚਲੀ ਜਾਂਦਾ ਸੀ ।ਬੱਸ ਫਿਕਰ ਸੀ ਕਿ ਹੁਣ ਬਣੁ ਗਾ ਕੀ ਅੱਗੇ !ਕਿਉਕਿ ਹਿੰਦੂ ਸਿੱਖ ਦੋ ਜਾਤਾਂ ਇਹ ਕਦੇ ਵੰਡ ਤੋਂ ਪਹਿਲਾਂ ਕਦੇ ਪਿੰਡਾਂ ਚ ਘੁਗ ਵਸਦਿਆਂ ਕਿਸੇ ਮਾਈ ਭਾਈ ਨੇ ਸੁਫਨੇ ਚ ਵੀ ਚਿਤਵਿਆ ਹੀ ਨਹੀਂ ਸੀ ।ਬਜ਼ੁਰਗ ਦੱਸਦੇ ਆ ਕਿ ਉਨਾਂ ਨੁੰ ਤਾਂ ਕਦੇ ਮੁਸਲਮਾਨ ਵੀ ਦੂਜੇ ਨਹੀਂ ਸੈਨ ਲੱਗੇ ।
ਜਦੋ ਜੱਟਾਂ ਜਿਮੀਦਾਰਾਂ ਦੀ ਪੈਲੀ ਨੁੰ ਕਾਟ ਲੱਗੀ ਤਾਂ ਮਹਾਜਨਾਂ ਨੁੰ ਕਾਟ ਲਾ ਕੇ ਕੀ ਮਿਲਣੀ ਸੀ? ਜਦੋਂ ਕਿ ਬਹੁਤੇ ਮਹਾਜਨ ਤਾਂ ਹੈ ਵੀ ਬੇਜ਼ਮੀਨੇ ਸੀ।ਜੋ ਕੱਪੜੇ ਦੀਆਂ ਡੱਗੀਆਂ ਸਿਰ ਤੇ ਰੱਖ ਕੇ ਪਿੰਡ ਪਿੰਡ ਲੀੜਾ ਲੱਤਾ ਵੇਚਦੇ ।ਨਿੱਕੀਆਂ ਮੋਟੀਆਂ ਹਟੀਆਂ ਵਹੁੰਦੇ।ਹਾਂ ਇਕ ਅੱਧਾ ਧੰਨੇ ਸ਼ਾਹ ਵਰਗਾ (ਸੋਹਣ ਸਿੰਘ ਸ਼ੀਤਲ ਦੇ ਤੂਤਾਂ ਆਲੇ ਖੂਹ )ਵਿਆਜੜੀਆ ਸ਼ਾਹੂਕਾਰ ਵੀ ਹੁੰਦਾ ਸੀ ਪਰ ਰਹਿਣਾ ਸਹਿਣਾ ਓਸ ਦਾ ਜੀ ਸਧਾਰਨ ਜ਼ਿਮੀਂਦਾਰਾਂ ਵਰਗਾ ਹੀ ਹੁੰਦਾ ਸੀ ।ਦੋ ਚਾਰ ਘਰ ਹਰੇਕ ਪਿੰਡ ਚ ਜੱਟਾਂ ਵਰਗੇ ਮਹਾਜਨਾਂ ਦੇ ਘਰ ਜਰੂਰ ਹੁਦੇ ਸੁਰਤ ਚ ਜੋ ਰਹਿਤ ਬਹਿਤ ਤੇ ਦਿੱਖ ਤੋਂ ਜੱਟ ਮਹਾਜਨ ਲੱਗਦੇ ।
ਵੰਡ ਦੇ ਉਜਾੜੇ ਨੇ ਇਹਨਾਂ ਨੁੰ ਵੀ ਝੰਬ ਸੁੱਟਿਆ ਲੁਟਿਅਾ ਪੁਟਿਅਾ ।ਬੇਬੇ ਹੋਰੀ ਦੱਸਦੇ ਹੁੰਦੇ ਸੀ ਕਿ ਇਹ ਵੀ ਉਜਾੜੇ ਮੌਕੇ ਸਾਡੇ ਉਠ ਗਡਿਆਂ ਤੇ ਬੈਠ ,ਸਾਡੇ ਵਰਗਿਅਾ ਦੀ ਉਗਲ ਫੜ ਏਧਰ ਆਣ ਪਿੰਡਾਂ ਚ ,ਸਾਡੇ ਨਾਲ ਘਰ ਪਾ ਰਹਿਣ ਲੱਗੇ ।ਬੜਾ ਆਸਰਾ ਦਿੱਤਾ ਜ਼ਿਮੀਂਦਾਰ ਬਜ਼ੁਰਗਾਂ ਨੇ ਇਨਾਂ ਨੁੰ ਦੂਜਾ ਕੌਮ ਸਿਆਣੀ ਸੀ ਸੋ ਛੇਤੀ ਜੜਾਂ ਲਾ ਗੇ ।ਮਹਾਜਨੀਆਂ ਨੇ ਲੋਕਾਂ ਦੀਆਂ ਕੋਟੀਆਂ ਸਵਾਟਰਾਂ ਬੁਣੀਆਂ,ਘਰੇ ਮਸ਼ੀਨ ਤੇ ਲੀੜੇ ਸਿਉਤੇ ਤੇ ਸੂਮਪੁਣੇ ਚ ਘਰ ਬਨੇ ।
ਪਾਕਿਸਤਾਨ ਦੀ ਵੰਡ ਤੋਂ ਉੱਭਰ ਕੇ ਆਏ ਇੰਨਾਂ ਪਰਿਵਾਰਾਂ ਦੀ ਏਧਰ ਜੰਮੀ ਪੀੜੀ ਉਡਾਰ ਹੋਣ ਲੱਗੀ ।ਜਵਾਕ ਮੱਝਾਂ ਗਾਵਾਂ ਟਰੈਕਟਰਾਂ ਆਦਿ ਦੀ ਦਲਾਲੀ ਕਰਨ ਲੱਗੇ ਮਨੀਮੀਅਾ ਕਰਨ ਲਗੇ ਤੇ ਦਿਨ ਫਿਰਨੇ ਸ਼ੁਰੂ ਹੋ ਗਏ ਇਨ੍ਹਾਂ ਵਿਚਾਰਿਆਂ ਦੇ ਵੀ ਇਕ ਵਾਰ ਫਿਰ ਤੋ ਅਛੇ ਦਿਨ ।
ਚਾਣਚਕ ਫੇਰ ਇਕ ਕਾਲਾ ਝੱਖੜ ਝੁਲਿਆ ,ਪੰਜਾਬ ਚ ਜੱਟਾਂ ਦੇ ਪੁੱਤਾਂ ਦੇ ਹੱਥ ਦਾਣੇ ਬੀਜਨ ਆਲੀਆਂ ਮਸ਼ੀਨਾਂ ਦੇ ਪੋਰ ਚ ਦਾਣੇ ਕੇਰਦੇ ਕੇਰਦੇ ਅਚਾਨਕ ਏ ਕੇ ਸੰਤਾਲੀਆਂ ਚੋ ਅੱਗ ਕੇਰਨ ਲੱਗ ਪਏ ।ਦਿਨ ਢਲਦੇ ਹੀ ਸੋਗ ਜਿੰਨੀ ਚੁੱਪ ਛਾ ਜਾਂਦੀ ।ਮਹਾਜਨ ਜੋ ਜ਼ਿਮੀਂਦਾਰਾਂ ਵਰਗੀ ਕੌਮ ਸੀ ,ਚਿੜੀ ਦੇ ਬੱਚੇ ਵਾਂਗ ਛੈਂਅ ਰਹਿੰਦੇ ।ਕਿਉਕਿ ਇਹ ਗਲ ਤਾਂ ਪਹਿਲਾਂ ਹੀ ਮਸ਼ਹੂਰ ਸੀ ਕਿ ਇਨਾਂ ਦਾ ਦਿਲ ਚਿੜੀ ਦੇ ਬਚੇ ਜਿਡਾ ਹੁਦਾ
ਕੇਰਾਂ ਮੈ ਕਲਿਹਣੇ ਕਾਲੇ ਦੌਰ ਦੇ ਦਿਨਾਂ ਚ ਵਕਤ ਦੇ ਮਾਰੇ ,ਕੁਝ ਪੇਡੁ ਮਹਾਜਨਾਂ ਨੁੰ ਪੱਗਾਂ ਵਰਗੇ ਕੇਸਰੀ ਪਰਨੇ ਬੰਨਿਆਂ ਚ ਦੇਖਿਆ ,ਜੇਠੇ ਪੁਤ ਅਾਲੀ ਪਗੜੀ ਤੇ ਡਰ ਦੇ ਮਾਰੇ ਬੰਨੀ ਪਗ ਚ ਫਰਕ …ਮੇਰਾ ਰੱਬ ਜਾਣਦਾ ਕਿ ੳੁਦਣ ਮੇਰਾ ਕਾਲਜਾਂ ਜਿਵੇ ਮੂਹ ਚ ਆ ਗਿਆ ਹੋਵੇ । ਉਦੋਂ ਮੈਨੁ ਮੇਰਾ ਸਿੱਖ ਹੋਣਾ ਚੁਭ ਰਿਹਾ ਸੀ ,ਜਿਵੇ ਮੈ ਗੁਨਾਹਗਾਰ ਹੋਵਾਂ ਇਨਾਂ ਦਾ ।।
ਪਿੰਡਾਂ ‘ਚ ਜਟ ਮਿਜੀਦਾਰ ,ਮਹਾਜਣਾ ਨੁੰ ਅਾਸਰਾ ਦਿਂਦੇ ਕਿੳ ਕਿ ਪੁਰਾਣੀ ਦੁਖਾਂ ਸੁਖਾਂ ਦੀ ਸਾਂਝ ਸੀ …ਦਿਲ ਧਰਾਂਉਦੇ …ਕਿਤੇ ਕਿਤੇ ਤਾਂ ਉਨਾਂ ਦੇ ਬੂਹਿਆਂ ਚ ਮੰਜਾ ਢਾਹ ਕੇ ਵੀ ਸੌਦੇ ,ਮਾੜੇ ਦਿਨਾਂ ਚ …ਪਰ ਅਖਬਾਰਾਂ ‘ਚ ਅਣਪਛਾਤਿਅਾ ਵਲੋ ਇਕ ਫਿਰਕੇ ਨੁੰ ਬਸ ਚੋ ਕਢ ਕੇ ਲਾਈਨ ਬਣਾ ਕੇ…..ਖਬਰੇ ਅੈਸੇ ਕਾਰੇ ਸਚੇ ਲੋਕ ਕਰਦੇ ,ਖਬਰੇ ੲਜੰਸੀਅਾ ਦੇ ਬੰਦੇ ,ਖਬਰੇ ਝੂਠੇ ਲੁਟਾਂ ਖੋਹਾਂ ਕਰਨ ਅਾਲੇ ਰਬ ਜਾਣਦਾ ਪਰ ਮਹਾਜਨਾਂ ਦੇ ਦੂਰ ਸ਼ਹਿਰਾਂ ਚ ਰਹਿੰਦੇ ਰਿਸ਼ਤੇਦਾਰਾਂ ਦਾ ਇਹ ਖਬਰਾਂ ,ਸਾਹ ਸੂਤ ਲੈਂਦੀਅਾ…ਬਸ ਚੜ ਅਾਣ ਪਿੰਡਾਂ ਚ ਵਜਦੇ ਦਿਨ ਖੜੇ ….ਹੌਲੀ ਹੌਲੀ ਡਰਦੇ ਕੁਝ ਅਾਪ ਪਿੰਡ ਛਡ ਸ਼ਹਿਰਾਂ ਚ ਅਾਪਣੇ ਰਿਸਤੇਦਾਰਾਂ ਕੋਲ ਚਲੇ ਗਏ ।ਅਾਪ ਕਾਰਖਾਨਿਅਾ ਚ ਨੌਕਰੀ ਕਰ ਲਗੇ ਤੇ ਜਵਾਕ ਸਕੂਲਾਂ ਚ ਪੜਨ ਲਾ ਲਏ ਤੇ ਕਈਅਾ ਦੇ ਰਿਸ਼ਤੇਦਾਰ ਧਕੇ ਨਾਲ ਲੈ ਗਏ,ਜਿਨਾਂ ਦੀ ਵਢੀ ਰੂਹ ਵੂ ਨੀ ਚਾਹੁਦੀ ਪਿੰਡ ਛਡਣਾ ਅਾਖਰ ਓਹ ਵੀ ਹਥ ਝਾੜ ਕੇ ਤੁਰ ਗਏ ਅਾਪਣੇ ਗਰਾਂ ਚੋ ਪਰਾਇਅਾ ਵਾਂਗ।
ਇੰਝ ਮਹਾਜਨ ਜਿਮੀਦਾਰ ਦੋ ਵਾਰ ਉਜੜੇ ।ਹੁਣੇ ਹੁਣੇ ਉਨਾਂ ਦੀ ਗੁਭਰੇਟ ਹੋਈ ਪੀੜੀ ਕੁਝ ਨੀ ਜਾਣਦੀ ।ਇਤਾਹਾਸਕਾਰਾਂ ਦੀ ਕਲਮ ਨੇ ਇਨਾਂ ਪੇਂਡੂ ਮਹਾਜਨਾਂ ਦੇ ਇੰਝ ਉਜੜਨ ਦਾ ਕਦੀ ਜਿਕਰ ਨਹੀ ਕੀਤਾ ਜਿਸ ਦਾ ਦੁਖ ਅਾ ਤੇ ਗਿਲਾ ਵੀ
ਇਕ ਮਿਕ ਪਰਿਵਾਰਾਂ ਦੀ ਰਹਿ ਚੁਕੀ ਸਾਂਝ ਦਾ ਜਿਕਰ ਵੀ ਨਾਂ ਹੀ ਮਾਤਰ ਹੋਇਅਾ ਵਰਕਿਅਾ ਤੇ ਜਿਹੜੇ ਕਦੇ ਪੈਂਦ -ਸਰਾਂਹਣ੍ਹੀ ਬੈਠ ਇਕੋ ਚੁਲੇ ਚੌਤਰੇ ਤੋ ਬਿਨਾਂ ਹਿਦੂ ਸਿਖ ਦੇ ਭੇਦ ਤੋ ਨਾਵਾਕਫ਼ ,ਕਠੇ ਰੋਟੀ ਟੁਕ ਖਾ ਲੈਦੇ ਸੈਨ ।।