ਇਕ ਵਾਰ ਭਾਰਤੀ ਬ੍ਰਾਹਮਣ ਵਿਦੇਸ਼ ਯਾਤਰਾ ਤੇ ਵਿਦੇਸ਼ ਗਿਆ ਤੇ ਓਥੋਂ ਦੇ ਇੱਕ ਪੱਤਰਕਾਰ ਨੇ ਉਸਨੂੰ ਪੁੱਛਿਆ ਤੁਸੀ 15% ਲੋਕ ਭਾਰਤ ਦੇ 85% ਮੁਲਨਿਵਾਸੀ ਲੋਕਾਂ ਤੇ ਰਾਜ ਕਰ ਰਹੇ ਹੋ। ਹੁਣ ਭਾਰਤੀ ਮੁਲਨਿਵਾਸੀ ਲੋਕ ਪੜ ਲਿਖ ਗਏ ਹਨ, ਚੰਗੇ ਚੰਗੇ ਅਹੁਦਿਆਂ ਤੇ ਲੱਗ ਗਏ ਹਨ, ਸਮਝਦਾਰ ਹੋ ਗਏ ਹਨ ਕੀ ਤੁਹਾਨੂੰ ਨੀ ਲਗਦਾ ਕਿ ਉਹ ਕਦੇ ਤੁਹਾਡਾ ਵਿਰੋਧ ਕਰਨਗੇ??
ਬ੍ਰਾਹਮਣ ਕੁਝ ਨਾ ਬੋਲਿਆ ।
ਪੱਤਰਕਾਰ ਨੇ ਫਿਰ ਦੁਬਾਰਾ ਜ਼ੋਰ ਪਾਕੇ ਪੁੱਛਿਆ।
ਫਿਰ ਉਹ ਬੋਲਿਆ,” ਨਹੀਂ ਸਾਨੂੰ ਨਈ ਲਗਦਾ ਕਿ ਭਾਰਤੀ 85% sc,bc , st ਤੇ ਕਿਸਾਨ ਲੋਕ ਸਾਡਾ ਵਿਰੋਧ ਕਰਨਗੇ।
ਪੱਤਰਕਾਰ ਨੇ ਫਿਰ ਅਗਲਾ ਸਵਾਲ ਪੁੱਛਿਆ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਉਹ ਤੁਹਾਡਾ ਵਿਰੋਧ ਨਹੀ ਕਰਨਗੇ ?
ਬ੍ਰਾਹਮਣ ਨੇ ਜਵਾਬ ਦੇ ਰੂਪ ਵਿੱਚ ਕੁਝ ਉਦਾਹਰਣਾਂ ਦਿੱਤੀਆਂ ਜੋ ਇਸ ਤਰਾਂ ਹਨ :-
ਜਿਹੜੇ ਲੋਕ ਪੀ.ਐਚ ਡੀ ਤੇ ਐਮ ਬੀ ਬੀ ਐਸ ਬਣਕੇ ਵੀ ਆਪਣੇ ਵਿਆਹ ਦੀ ਤਰੀਕ ਦਾ ਮਹੂਰਤ ਸਾਡੇ ਤੋਂ ਕਢਵਾ ਦੇ ਨੇ, ਕੀ ਉਹ ਸਾਡਾ ਵਿਰੋਧ ਕਰਨਗੇ??
ਜਿਹੜੇ ਐਨਾ ਪੜ ਲਿਖ ਕਿ ਵੀ ਆਪਣੇ ਬੱਚਿਆਂ ਦਾ ਨਾਮ ਨੀ ਰੱਖ ਸਕਦੇ ਉਹ ਵੀ ਸਾਡੇ ਤੋਂ ਰਖਾਉਂਦੇ ਨੇ, ਕੀ ਉਹ ਸਾਡਾ ਵਿਰੋਧ ਕਰਨਗੇ??
ਜਿਹੜੇ ਨਵੇਂ ਘਰ ਵਿੱਚ ਪ੍ਰਵੇਸ ਕਰਨ ਲਈ ਪਹਿਲਾਂ ਸਾਡੇ ਤੋਂ ਪੁੱਛਿਆ ਲੈਂਦੇ ਨੇ, ਮਹੂਰਤ ਕਢਾਉਂਦੇ ਨੇ, ਕੀ ਉਹ ਸਾਡਾ ਵਿਰੋਧ ਕਰਨਗੇ??
ਜਿਹੜੇ ਸਾਡੇ ਤਿਓਹਾਰਾਂ ਤੇ ਆਪਣੇ ਪੈਸੇ ਉਡਾਂਦੇ ਨੇ ਬਿਨਾ ਸੋਚੇ ਸਮਝੇ, ਕੀ ਉਹ ਸਾਡਾ ਵਿਰੋਧ ਕਰਨਗੇ??
ਜਿਹੜੇ ਹਜੇ ਵੀ ਸਾਡੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਚ ਲੱਗੇ ਹੋਏ ਹਨ, ਕੀ ਉਹ ਸਾਡਾ ਵਿਰੋਧ ਕਰਨਗੇ??
ਬੇਸ਼ੱਕ ਉਹ ਪੜ ਲਿਖ ਗਏ ਹੋਣ, ਪਰ ਉਹ ਹਜੇ ਵੀ ਮਾਨਸਿਕ ਗੁਲਾਮ ਹਨ, ਉਹ ਕੋਈ ਵੀ ਫੈਸਲਾ ਤਰਕ ਦੇ ਅਧਾਰ ਤੇ ਨਹੀਂ ਕਰਦੇ ਇਸ ਲਈ ਉਹ ਕਦੇ ਸਾਡਾ ਵਿਰੋਧ ਨੀ ਕਰ ਸਕਦੇ।