ਈਸ਼ਰ ਸਿੰਘ ਦੇ ਹੋਟਲ ਦੇ ਕਮਰੇ ਵਿਚ ਵੜਦਿਆਂ ਸਾਰ ਈ ਕੁਲਵੰਤ ਕੌਰ ਪਲੰਘ ਤੋਂ ਉਠੀ। ਤਿੱਖੀ ਤੱਕਣੀ ਨਾਲ ਉਹਨੂੰ ਘੂਰਿਆ ਤੇ ਬੂਹੇ ਦੀ ਚਿਟਕਣੀ ਲਾ ਦਿੱਤੀ। ਰਾਤ ਦੇ ਬਾਰਾਂ ਵੱਜ ਗਏ ਸੀ। ਸ਼ਹਿਰ ਦਾ ਆਲ ਦੁਆਲਾ ਕਿਸੇ ਅਵੱਲੀ ਜਿਹੀ ਚੁੱਪ…