ਬਰਸਾਤ ਦੇ ਦਿਨਾਂ ਵਿਚ ਕਬੀਰ ਦੇ ਘਰ ਇਕ ਨਿੰਮ ਦਾ ਪੌਦਾ ਪੈਦਾ ਹੋ ਗਿਆ।। ਬੂਟੇ ਜੰਮ ਪੈਂਦੇ ਹਨ ਬਰਸਾਤ ਦੇ ਦਿਨਾਂ ਵਿਚ।
ਕਬੀਰ ਲੋਈ ਨੂੰ ਕਹਿਣ ਲੱਗੇ,
“ਘਰ ਵਿਚ ਦਰੱਖ਼ਤ ਚੰਗਾ ਹੁੰਦਾ ਹੈ,ਖ਼ਾਸ ਕਰਕੇ ਨਿੰਮ ਦਾ ਦਰੱਖ਼ਤ।ਇਹ ਨਿੱਕਾ ਜਿਹਾ ਬੂਟਾ ਜੰਮਿਆਂ ਹੈ,ਇਹਨੂੰ ਮੁਰਝਾਣ ਨਾ ਦੇਈਂ। ਇਹਨੂੰ ਵੱਡਾ ਕਰਨਾ ਹੈ ਆਪਾਂ। ਘਰ ਵਿਚ ਦਰੱਖ਼ਤ ਹੋਣਾ ਚਾਹੀਦਾ ਹੈ,ਮੈਂਨੂੰ ਨਿੰਮ ਦੀ ਦਾਤਨ ਲੈਣ ਵਾਸਤੇ ਦੂਰ ਦੂਰ ਜਾਣਾ ਪੈਂਦਾ ਹੈ।”
ਲੋਈ ਨੇ ਕਿਹਾ,
“ਸਤਿ ਬਚਨ।”
ਬਰਸਾਤ ਖ਼ਤਮ ਹੋਈ ਤੇ ਅੱਜ ਲੋਈ ਨੇ ਮਹਿਸੂਸ ਕੀਤਾ ਕਿ ਬਹੁਤ ਦਿਨ ਹੋ ਗੲੇ ਪਾਣੀ ਪਿਆਂ, ਤੇ ਇਸ ਬੂਟੇ ਵਿਚ ਕੁਝ ਪਾਣੀ ਪਾਈਏ। ਬਾਹਰੋਂ ਖੂਹ ਤੋਂ ਪਾਣੀ ਭਰ ਕੇ ਲਿਆਈ ਤੇ ਪਾਣੀ ਪਾਉਣ ਲੱਗੀ।
ਕਬੀਰ ਨੇ ਪੁੱਛ ਲਿਆ,
“ਕਿੱਥੋਂ ਲਿਆਈ ਹੈਂ ਜਲ,ਉਹ ਸਾਹਮਣੇ ਖ਼ੂਹ ਤੋਂ ?
ਨਹੀਂ,ਉਸ ਖ਼ੂਹ ਦਾ ਪਾਣੀ ਤਾਂ ਅਸੀਂ ਪੀਵਾਂਗੇ,ਇਸ ਬੂਟੇ ਵਿਚ ਗੰਗਾ ਦਾ ਜਲ ਪਾ।
ਜਾਹ ਗੰਗਾ ਤੋਂ ਭਰ ਕੇ ਲਿਆ।”
ਹੁਕਮ ਮੰਨ ਕੇ ਲੋਈ ਚਲੀ ਗਈ ਤੇ ਗੰਗਾ ਤੋਂ ਭਰ ਕੇ ਲਿਆਈ ਅਤੇ ਨਿੰਮ ਨੂੰ ਪਾਣੀ ਦੇਂਦੀ ਹੈ। ਹੁਣ ਜਦ ਵੀ ਬੂਟੇ ਨੂੰ ਲੋੜ ਹੋਵੇ ਪਾਣੀ ਦੀ,ਤਾਂ ਗੰਗਾ ਤੋਂ ਭਰ ਕੇ ਲਿਅਾਂਦੀ ਹੈ। ਪੰਜ ਸੱਤ ਸਾਲਾਂ ਦੇ ਵਿਚ ਇਹ ਨਿੰਮ ਦਾ ਬੂਟਾ ਇਕ ਬਹੁਤ ਵੱਡੇ ਦਰੱਖ਼ਤ ਦੇ ਰੂਪ ਵਿਚ ਪ੍ਗਟ ਹੋਇਆ।
ਕਬੀਰ ਨੇ ਦਾਤਣ ਤੋੜੀ ਤੇ ਬਹੁਤ ਖ਼ੁਸ਼ ਹੋਇਆ। ਘਰ ਦੇ ਵਿਚ ਦਰੱਖ਼ਤ ਹੋਇਆ ਤੇ ਛਾਇਆ ਹੋਈ। ਦਾਤਣ ਮੂੰਹ ਦੇ ਵਿਚ ਪਾਈ ਤੇ ਸੁੱਟ ਦਿੱਤੀ,ਨਹੀਂ ਕੀਤੀ।
ਲੋਈ ਕਹਿੰਦੀ ਹੈ,
“ਹੈਰਾਨੀ ਹੈ,ਬਾਹਰ ਲੱਭਣ ਜਾਂਦੇ ਸੀ ਦਾਤਣ ਤੇ ਹੁਣ ਘਰ ਦੇ ਵਿਚ ਹੋ ਗਿਆ ਦਰੱਖ਼ਤ ਤੇ ਦਾਤਣ ਮੂੰਹ ਵਿਚ ਪਾ ਕੇ ਸੁੱਟ ਦਿੱਤੀ ਹੈ,ਕੀਤੀ ਨਹੀਂ ਦਾਤਨ?”
ਕਬੀਰ ਕਹਿੰਦੇ ਹਨ,
“ਲੋਈ! ਤੈਨੂੰ ਤੇ ਇਸ ਗੱਲ ਦੀ ਹੈਰਾਨੀ ਹੈ ਕਿ ਮੈਂ ਦਾਤਣ ਨਹੀਂ ਕੀਤੀ ਤੇ ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਸਾਡੀ ਪੰਜ ਸੱਤ ਵਰਿੑਆਂ ਦੀ ਮਿਹਨਤ ਬਰਬਾਦ ਹੋ ਗਈ ਐਵੇਂ।
ਕਿਉਂ?
ਅੰਮਿ੍ਤ ਲੈ ਲੈ ਨਿੰਮ ਦੀ ਸੰਚਾਈ ਕੀਤੀ,ਗੰਗਾ ਦਾ ਜਲ ਅੰਮਿ੍ਤ ਸਮਾਨ ਸੀ।ਇਹ ਸੀਂਚ ਸੀਂਚ ਕੇ ਇਸ ਕੰਬੱਖ਼ਤ ਨੂੰ ਵੱਡਾ ਕੀਤਾ ਹੈ,ਪਰ ਕੌੜੀ ਦੀ ਕੌੜੀ,ਇਸ ਦੇ ਵਿਚ ਮਿਠਾਸ ਕੋਈ ਨਹੀਂ। ਇਸ ਨੇ ਆਪਣਾ ਸੁਭਾਅ ਨਹੀਂ ਬਦਲਿਆ।”
ਜਿਸ ਤਰਾੑਂ ਨਿੰਮ ਨਹੀਂ ਅਾਪਣਾ ਸੁਭਾਅ ਬਦਲਦੀ,
ਗੁਸਤਾਖ਼ੀ ਮੁਆਫ਼,ਪੱਕਿਆ ਹੋਇਆ ਸੁਭਾਅ ਵੀ ਮਨੁੱਖਾਂ ਦਾ ਨਹੀਂ ਬਦਲਦਾ,ਭਾਂਵੇਂ ਲੱਖ ਤੁਸੀ ਸਮਝਾਉ।
ਮਰਦਾਨੇ ਨੇ ਇਕ ਦਿਨ ਪ੍ਸ਼ਨ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ,
“ਮਹਾਰਾਜ!
ਮੈਨੂੰ ਹੈਰਾਨੀ ਅੁਾਂਉਂਦੀ ਹੈ ਕਿ ਕਈ ਆਪਣੇ ਮਿੱਠੇ ਬਚਨ ਸੁਣਦੇ ਹਨ,ਬੜੇ ਮਿੱਠੇ ਬੋਲ ਸੁਣਦੇ ਹਨ,ਪਰ ਉਹਨਾਂ ਦੇ ਹਿਰਦੇ ਦੀ ਕੁੜੱਤਣ ਨਹੀਂ ਜਾਂਦੀ,
ਗੱਲ ਕੀ ਹੈ?”
ਸਾਹਿਬ ਫੁਰਮਾਂਉਦੇ ਹਨ :-
“ਅੰਮਿ੍ਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤਰੁ ਰੇ॥
ਅਪਨਾ ਅਾਪੁ ਤੂ ਕਬਹੁ ਨ ਛੋਡਸਿ ਪਿਸਨ ਪੀ੍ਤਿ ਜਿਉ ਰੇ॥”
{ਅੰਗ ੯੯੦}