ਅੱਜ ਤੋਂ ਕੋਈ 25-30 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਨੂੰ ਪੰਜਾਬ & ਸਿੰਧ ਬੈਂਕ ਦੇ ਵਾਈਸ ਪ੍ਰੈਜ਼ੀਡੈਂਟ ਨੂੰ ਮਿਲਣ ਦਾ ਮੌਕਾ ਮਿਲਿਆ ਜਿਨਾ ਨੇ ਮੈਨੂੰ ਗੱਲ ਕਰਦਿਆਂ ਇਕ ਗੱਲ ਦੱਸੀ ਕਿ ਉਹ ਸਵਿਟਜਰਲੈਂਡ ਵਿੱਚ ਮੀਟਿੰਗ ਤੇ ਗਏ ਸੀ ਜਿੱਥੇ ਦੁਨੀਆਂ ਭਰ ਦੇ ਬੈਂਕਾਂ ਦੇ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਮੌਜੂਦ ਸਨ ! ਤੇ ਉਥੇ ਸਵਿਟਜਰਲੈਂਡ ਦੇ World Bank ਦੇ ਪ੍ਰੈਜ਼ੀਡੈਂਟ ਨੇ ਸਾਰਿਆਂ ਨੂੰ ਸਵਾਲ ਕੀਤਾ ! ਕੀ ਤੁਹਾਨੂੰ ਇਸ ਗੱਲ ਦਾ ਪਤਾ ਕਿ ਸਾਨੂੰ ਆਪਣੇ ਦੇਸ਼ ਤੇ ਕਿਸ ਗੱਲ ਦਾ ਮਾਣ ਹੈ ? ਕਿਸੇ ਨੇ ਕਿਹਾ ਇਸ ਦੇਸ਼ ਦਾ ਵਾਤਾਵਰਣ ਰਹਿਣ ਲਈ ਬਹੁਤ ਸੋਹਣਾ ! ਕਿਸੇ ਕਿਹਾ ਕਿ ਇੱਥੇ ਦੁਨੀਆਂ ਭਰ ਦੇ ਲੋਕ ਆਪਣਾ ਪੈਸਾ ਜਮਾਂ ਕਰਾਉੰਦੇ ਹਨ ! ਕਿਸੇ ਨੇ ਕਿਹਾ ਕਿ ਇੱਥੇ ਦੀਆਂ ਘੜੀਆਂ ਵਰਗੀ ਘੜੀ ਕਿਤੇ ਹੋਰ ਨੀ ਬਣਦੀ ਕਿਸੇ ਨੇ ਕਿਹਾ ਕਿ ਇੱਥੇ ਚਾਕਲੇਟ ਬਣਦਾ ਕਿਸੇ ਕਿਹਾ ਕਿ ਇਹ ਦੇਸ਼ ਕਿਸੇ ਲੜਾਈ ਵਿੱਚ ਸ਼ਾਮਲ਼ ਨਹੀ ਹੁੰਦਾ ! ਹਰ ਕੋਈ ਆਪਣਾ ਆਪਣਾ ਕਿਆਸ ਲਾ ਰਿਹਾ ਸੀ ਪਰ ਉਸਨੇ ਸਾਰੇ ਨਿਕਾਰ ਦਿੱਤੇ ਕਿ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ !
ਸਾਨੂੰ ਮਾਣ ਹੈ ਆਪਣੇ ਦੇਸ਼ ਤੇ ਕਿ 1863ਈਸਵੀ ਨੂੰ ਜੇਨੇਵਾ ਵਿੱਚ ਰੈਡ ਕਰਾਸ ਦੀ ਸ਼ੁਰੂਆਤ ਹੋਈ ਸੀ ਜੋ ਹਰ ਲੜਾਈ ਵਿੱਚ ਸੇਵਾ ਕਰਦੀ ਹੈ ! ਉਦੋਂ ਸਰਦਾਰ ਸਾਹਿਬ ਉਠੇ ਤੇ ਉਠ ਕੇ ਉਹਨੂੰ Challenge ਕੀਤਾ ਕਿ ਤੂੰ ਗਲਤ ਕਹਿ ਰਿਹਾਂ ! ਇਹ ਤਾਂ ਸਾਡੇ ਦੇਸ਼ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਦੇਰ ਪਹਿਲਾਂ ਸ਼ੁਰੂ ਕਰ ਦਿੱਤੀ ਸੀ ਤੇ ਇਹਦੇ ਪਹਿਲੇ ਪ੍ਰੈਜ਼ੀਡੈਂਟ ਭਾਈ ਘਨਈਆ ਜੀ ਸਨ !
ਸਾਰੇ ਲੋਕ 7UP ਪੀਂਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਜਿਹਨੇ ਇਹ ਬਣਾਇਆ ਉਹਤੋ ਪਹਿਲਾਂ ਇਕ ਅੰਗਰੇਜ ਨੇ 1UP ਬਣਾਇਆ ਤੇ ਉਹ ਕਾਮਯਾਬ ਨਹੀਂ ਹੋਇਆ ਉਹਨੇ ਫੇਰ 2UP ਬਣਾਇਆ ਤੇ ਹਰ ਵਾਰ ਫੇਲ ਹੋ ਜਾਂਦਾ ! ਉਹਦਾ ਪੁੱਤਰ ਲਿਖਦਾ ਕਿ ਮੇਰਾ ਬਾਪ 6UP ਤੱਕ ਪਹੁੰਚ
ਗਿਆ ਸੀ ਤੇ ਉਦੋਂ ਤੱਕ ਉਹ ਬੈਂਕਰਪਟ ਹੋ ਗਿਆ ਸੀ ਤੇ ਉਹ ਇਸੇ ਸਦਮੇ ਕਰਕੇ ਮਰ ਗਿਆ ! ਉਹਨੰੂ ਪਤਾ ਹੀ ਨਹੀਂ ਸੀ ਕਿ ਉਹ ਕਾਮਯਾਬੀ ਦੇ ਕਿੰਨਾ ਨੇੜੇ ਸੀ ! ਕਿਸੇ ਨੇ ਉਹਦਾ ਆਈਡਿਆ ਲੈ ਲਿਆ ਤੇ ਅੱਗੇ 7 UP ਬਣਾ ਲਿਆ ਤੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਉਹ ਅੱਜ ਕਿੱਥੇ ਹਨ ! ਬਿਲ ਗੇਟਸ ਦੇ ਨਾਲ ਦਾ ਹਿੱਸੇਦਾਰ ਪਾਲ ਐਲਨ ਕਿੰਨਾ ਪਿੱਛੇ ਰਹਿ ਗਿਆ ਜਿਸ ਨੇ ਕੰਪਨੀ ਉਹਦੇ ਨਾਲ ਸ਼ੁਰੂ ਕੀਤੀ ਸੀ ! ਫੇਸਬੁਕ ਦੇ ਸ਼ੁਰੂ ਕਰਨ ਵਾਲੇ ਕਈ ਮਿੱਤਰ ਸਨ ਪਰ ਜੋ ਜੁਕਰਬਰਗ ਕੋਲ ਹੈ ਬਾਕੀ ਬਹੁਤ ਪਿੱਛੇ ਰਹਿ ਗਏ !
ਗੱਲ ਇਹ ਨਹੀਂ ਕਿ ਕੌਣ ਕਾਮਯਾਬ ਹੋ ਗਿਆ ਜਾਂ ਕਿਸ ਨੇ ਆਈਡੀਆ ਚੋਰੀ ਕੀਤਾ ! ਗੱਲ ਹੁੰਦੀ ਹੈ ਸੋਚ ਦੀ !! ਕਿ ਪਹਿਲਾਂ ਖਿਆਲ ਕਿਸ ਨੂੰ ਆਇਆ ! ਅੱਜ ਹਰ ਇਕ ਦੇ ਹੱਥ ਵਿੱਚ ਅੱਡ ਅੱਡ ਕੰਪਨੀਆਂ ਦੇ ਫ਼ੋਨ ਹਨ ਪਰ ਇਹਦਾ ਜਨਮਦਾਤਾ Steve Jobs ਹੀ ਰਹਿਣਾ ਭਾਵੇਂ ਉਹ ਕਦੋਂ ਦਾ ਤੁਰ ਗਿਆ !
ਸਾਰੇ ਦੇਸ਼ਾਂ ਵਿੱਚ Food Banks ਹਨ ਤੇ ਉਹ ਗਰੀਬ ਲੋਕਾਂ ਨੂੰ ਸੁੱਕਾ ਰਾਸ਼ਣ ਦਿੰਨੀਆ ਕਿ ਲੋਕ ਭੁੱਖੇ ਨ ਮਰਨ ! ਇਹਦੀ ਹੋਂਦ 1984 ਵਿੱਚ ਫਰਾਂਸ ਤੋਂ ਸ਼ੁਰੂ ਹੋਈ ਤੇ ਹੌਲੀ ਹੌਲੀ ਦੁਨੀਆ ਭਰ ਵਿੱਚ ਫੈਲ ਗਈ !
Donna Pinaire ਨੇ ਦੋ ਕੁ ਦਹਾਕੇ ਪਹਿਲਾਂ ਚਰਚ ਦੇ ਵਿੱਚ ਲੋਕਾਂ ਨੂੰ ਖਾਣਾ ਦੇਣਾ ਸ਼ੁਰੂ ਕੀਤਾ ਜਿਸ ਦਾ ਨਾ ਰਖਿਆ ਗਿਆ Bread Of Life .
ਇਹ ਵੱਖਰੀ ਗੱਲ ਹੈ ਕਿ ਸਿੱਖਾਂ ਕੋਲ ਆਪਦੀ ਗੌਰਮਿੰਟ ਹੈ ਨਹੀਂ ਜਿੱਥੇ ਉਹ ਆਪਦੇ ਫ਼ੈਸਲੇ ਲੈ ਸਕਣ ! ਪਰ ਸਾਨੂੰ ਮਾਣ ਹੈ ਕਿ ਇਹ Bread Of Life . ਜਿਸਨੂੰ ਸਾਡੇ ਗੁਰੂ ਨਾਨਕ ਸਾਹਿਬ ਨੇ ਲੰਗਰ ਦਾ ਨਾ ਦਿੱਤਾ ! ਲੰਗਰ ਖਾਣ ਦਾ ਨਾ ਨਹੀਂ ਇਹ ਇਕ Organization ਦਾ ਨਾ ਹੈ ਜਿਸ ਦਾ ਮਾਲਕ ਹਮੇਸ਼ਾ ਲ਼ਈ ਗੁਰੂ ਨਾਨਕ ਹੀ ਰਹੇਗਾ ਕਿਉਂਕਿ ਗੁਰੂ ਨੇ ਆਪਦੇ ਨਾਲ ਕੋਈ ਹਿੱਸੇਦਾਰ ਨਹੀਂ ਪਾਇਆ ! ਇਹਦੇ ਵਿੱਚ ਸ਼ੇਅਰ ਹੋਲਡਰ ਹਨ ਜੋ Invest ਕਰ ਸਕਦੇ ਹਨ ! ਉਹ ਕੋਈ ਵੀ ਹੋ ਸਕਦਾ ਜਿਵੇਂ ਕਿਸੇ ਵੀ ਵੱਡੀ ਕੰਪਨੀ ਵਿੱਚ ਤੁਸੀਂ Invest ਕਰ ਸਕਦੇ ਹੋ ! ਇਹਦੀ Return ਗੁਪਤ ਰੱਖੀ ਜਾਂਦੀ ਹੈ ! ਜਿੰਨਾ ਕੋਈ Invest ਕਰਦਾ ਉਨੀ Return ਹੈ ! ਲੰਗਰ ਸਿਰਫ ਤੇ ਸਿਰਫ ਦਾਲ ਰੋਟੀ ਤੱਕ ਹੀ ਸੀਮਿਤ ਨਹੀਂ ਇਹ ਕਦੀ ਖ਼ੂਨ ਦੇ ਕੇ ਹਸਪਤਾਲ ਭਰ ਦਿੰਦਾ ! ਕਦੀ ਲੰਗਰ ਵਾਲੀ Organization ਰਾਤਾਂ ਨੂੰ ਠੰਢ ਵਿੱਚ ਕੰਬਲ਼ ਵੰਡਦੀ ਹੈ ਕਦੀ ਬੰਬ ਵਰਦਿਆਂ ਵਿੱਚ ਪਾਣੀ ਦੀ ਬੋਤਲ ਮੂੰਹ ਨੂੰ ਜਾ ਲਾਉਂਦੀ ਹੈ ! ਕਦੀ ਬਜ਼ੁਰਗਾਂ ਨੂੰ ਘਨੇੜੇ ਚੁੱਕ ਕੇ ਘਰੇ ਛੱਡ ਕੇ ਆਉਦੀ ਹੈ ! ਕਿਤੇ ਗੁਰੂ ਨਾਨਕ ਜੀ ਦੀ ਕੰਪਨੀ ਲੰਗਰ ਤਪਦੇ ਹਿਰਦਿਆਂ ਨੂੰ ਸ਼ਬਦ ਵੰਡ ਕੇ ਸ਼ਾਂਤ ਕਰਦੀ ਹੈ ! ਕਿਤੇ ਤਲੀ ਤੇ ਸੀਸ ਧਰਕੇ ਗ਼ਰੀਬਾਂ ਦੀ ਬਾਂਹ ਜਾ ਫੜਦੀ ਹੈ ! ਜਿਵੇਂ ਕੋਈ 5000 ਰੁਪਏ ਦਾ ਫ਼ੋਨ ਹੱਥ ਚ ਫੜ ਐਪਲ ਕੰਪਨੀ ਨੂੰ ਭੰਡ ਸਕਦਾ ! Steve Jobs ਨੂੰ ਮਾੜਾ ਕਹਿ ਸਕਦਾ ਪਰ ਇਉਂ ਉਹਦੇ ਕਹਿਣ ਨਾਲ ਕੀ ਫਰਕ ਪੈਣਾ ! ਐਪਲ ਦਾ ਸਮਾਰਟ ਫ਼ੋਨ ਲੱਭਣ ਵਾਲਾ ਨਹੀਂ ਬਦਲਣਾ ਤੇ ਨ ਹੀ ਕੰਪਨੀ ਨੂੰ ਕੋਈ ਫਰਕ ਪੈਣਾ ! ਉਨਾਂ ਨੂੰ ਮਾਣ ਹੈ ਕਿ ਉਹ ਦੁਨੀਆਂ ਦੀ ਸੱਭ ਤੋਂ ਅਮੀਰ ਕੰਪਨੀ ਹੈ ਜਿਸ ਕੋਲ ਅਰਬਾਂ ਡਾਲਰ ਕੈਸ਼ ਪਏ ਹਨ !
ਹੁਣ ਗੱਲ ਕਰੀਏ ਸਿਖਾੰ ਦੀ ! ਗੁਰੂ ਨਾਨਕ ਦੀ ਕੰਪਨੀ ਜਿਸ ਦਾ ਨਾਮ ਲੰਗਰ ਹੈ ਉਹ ਦੁਨੀਆਂ ਭਰ ਵਿੱਚ ਸਭ ਤੋਂ ਅਮੀਰ ਹੈ ਜਿਹੜੀ ਹਰ ਦੇਸ਼ ਵਿੱਚ ਲੋਕਾਂ ਨੂੰ ਸੁੱਕਾ ਰਾਸ਼ਣ ਹੀ ਨਹੀਂ ਵੰਡਦੀ ਸਗੋਂ ਖਾਣਾ ਥਾਲਾਂ ਵਿੱਚ ਪਰੋਸ ਕੇ ਅੱਗੇ ਧਰਦੀ ਹੈ ! ਸਾਨੂੰ ਮਾਣ ਹੈ ਲੰਗਰ ਕੰਪਨੀ ਦੇ ਮਾਲਕ ਤੇ ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਅਹਿਸਾਨਮੰਦ ਹਾਂ ਜਿਨਾ ਨੇ ਅੱਜ ਤੋਂ 500 -550 ਸਾਲ ਪਹਿਲਾਂ LANGAR ( BREAD FOR LIFE ) ਲੱਭੀ ਤੇ ਸ਼ੁਰੂ ਕੀਤੀ ਸੀ ਤੇ ਉਹਦੇ ਵਿੱਚ ਗੁਰੂ ਨਾਨਕ ਜੀ ਨੇ ਖ਼ੁਦ 20 ਰੁਪਏ Invest ਕੀਤੇ ਸਨ ਜੋ ਉਸ ਸਮੇਂ ਕਰੋੜਾਂ ਦੇ ਹਿਸਾਬ ਨਾਲ ਸਨ !
ਸਾਨੂੰ ਮਾਣ ਹੈ ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨਈਆ ਜੀ ਰਾਹੀਂ Red Cross ਸ਼ੁਰੂ ਕੀਤੀ ਸੀ ਜੋ ਸਮਾਂ ਆਉਣ ਤੇ ਦੁਨੀਆਂ ਨੂੰ ਇਹ ਕਹਿਣਾ ਪਵੇਗਾ ਕਿ ਇਹਦੀ ਸ਼ੁਰੂਆਤ ਸਵਿਟਜਰਲੈਂਡ ਵਿੱਚ ਨਹੀਂ ਅਨੰਦਪੁਰ ਪੰਜਾਬ ਦੇਸ਼ ਵਿੱਚ ਹੋਈ ਸੀ ! ਤੇ Food Bank ਦੀ ਸ਼ੁਰੂਆਤ France ਵਿੱਚ ਨਹੀਂ ਪੰਜਾਬ ਦੇਸ਼ ਵਿੱਚ ਸ਼ੁਰੂ ਹੋਈ ਸੀ
Sikhism
ਗੱਲਬਾਤ ਦੇ ਲਹਿਜੇ ਤੋਂ ਲੱਗਾ ਜਿਦਾਂ ਇੰਡੀਅਨ ਹੁੰਦਾ ਪਰ ਫੇਰ ਸੋਚਿਆ ਕੇ ਹੋ ਸਕਦਾ ਸ੍ਰੀ-ਲੰਕਨ ਤੇ ਜਾ ਫੇਰ ਮਲੇਸ਼ੀਆਂ ਮੂਲ ਦਾ ਹੋਵੇ..
ਖੈਰ ਜਦੋਂ ਅੱਜ ਨੌ ਵਜੇ ਮੁਲਾਕਾਤ ਹੋਈ ਤਾਂ ਉਹ ਦੋ ਜਣੇ ਸਨ..
ਇੱਕ ਮੇਰੇ ਉਤਰਨ ਤੋਂ ਪਹਿਲਾਂ ਹੀ ਕਾਰ ਦੇ ਬੂਹੇ ਅੱਗੇ ਆਣ ਖਲੋਤਾ ਤੇ ਆਪਣਾ ਹੱਥ ਅੱਗੇ ਕਰਦਾ ਹੋਇਆ ਆਖਣ ਲੱਗਾ ਕੇ ਮੈ “ਐਲਨ” ਹਾਂ ਤੇ ਤੇਰਾ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ…
ਮੈਂ ਸ਼ਸ਼ੋਪੰਝ ਵਿਚ ਪੈ ਗਿਆ ਕੇ ਅਜੇ ਨਾ ਤਾਂ ਘਰ ਹੀ ਵਿਖਾਇਆ ਤੇ ਨਾ ਹੀ ਕੋਈ ਡੀਲ ਹੀ ਹੋਈ..ਫੇਰ ਥੈਂਕਸ ਕਾਹਦਾ ਕਰੀ ਜਾਂਦਾ…ਬਾਹਰ ਨਿੱਕਲ ਪਹਿਲਾ ਸੁਆਲ ਕੀਤਾ ਕੇ ਥੈਂਕਯੁ ਕਾਹਦੇ ਵਾਸਤੇ?
ਜਜਬਾਤੀ ਹੁੰਦਾ ਆਖਣ ਲੱਗਾ ਕੇ ਕੇਰਲ ਤੋਂ ਹਾਂ..
ਬਹੁਤ ਸਾਰੇ ਰਿਸ਼ਤੇਦਾਰ ਹੜਾਂ ਕਾਰਨ ਬੇਘਰ ਹੋ ਗਏ ਨੇ..ਜਦੋਂ ਵੀ ਗੱਲ ਹੁੰਦੀ ਏ ਤਾਂ ਆਖਦੇ ਨੇ ਕੇ ਏਡੀ ਕਰੋਪੀ ਆਈ ਕੇ ਸਾਰਾ ਕੁਝ ਤਹਿਸ ਨਹਿਸ ਹੋ ਗਿਆ…ਕਈ ਵਰੇ ਲੱਗਣਗੇ ਮੁੜ ਪੈਰਾਂ ਤੇ ਖਲੋਣ ਨੂੰ…
ਪਰ ਨਾਲ ਹੀ ਆਖਦੇ ਨੇ ਕੇ ਜਿਸ ਵੇਲੇ ਕੇਰਲ ਦਾ ਜਿਆਦਾਤਰ ਧਾਰਮਿਕ ਵਰਗ ਧਾਰਮਿਕ ਸਥਾਨਾਂ ਤੇ ਸਦੀਆਂ ਤੋਂ ਪਏ ਹੋਏ ਹਜਾਰਾਂ ਟੰਨ ਸੋਨੇ ਨੂੰ ਸਾਂਭਣ ਵਿਚ ਲੱਗਾ ਹੋਇਆ ਏ ਤਾਂ ਓਸੇ ਵੇਲੇ ਪੱਗਾਂ ਬੰਨੀ ਕਈ ਰੱਬ ਮਜਲੂਮਾਂ ਨੂੰ ਰੋਟੀ ਦਵਾਈਆਂ ਕੱਪੜੇ ਅਤੇ ਹੋਰ ਨਿੱਕ ਸੁੱਕ ਵੰਡਦੇ ਹੋਏ ਆਮ ਹੀ ਦੇਖੇ ਜਾ ਸਕਦੇ ਨੇ…
ਪਤਾ ਨੀ ਕਿਸ ਮਿੱਟੀ ਦੇ ਬਣੇ ਨੇ…ਕਈਆਂ ਦੇ ਤਾਂ ਪਾਣੀ ਨਾਲ ਪੈਰ ਤੱਕ ਵੀ ਗਲ਼ ਗਏ ਨੇ ਤਾਂ ਵੀ ਮੁਸ੍ਕੁਰਾਹਟਾਂ ਵੰਡਦੇ ਹੋਏ ਚੁੱਪ ਚਾਪ ਆਪਣਾ ਕੰਮ ਕਰੀ ਜਾ ਰਹੇ ਨੇ
ਨੇ…!
ਮੁੜਦੇ ਹੋਏ ਨੇ ਸਬ ਤੋਂ ਪਹਿਲਾਂ ਰਾਹ ਵਿਚ ਪੈਂਦੇ ਗੁਰੂਘਰ ਮੱਥਾ ਟੇਕਿਆ ਤੇ ਫੇਰ ਅਰਦਾਸ ਕੀਤੀ ਕੇ ਖਾਲਸਾ ਏਡ ਵਾਲਿਓ ਤੁਹਾਨੂੰ ਤੱਤੀ ਵਾ ਵੀ ਨਾ ਲੱਗੇ ਤੇ ਰਵੀ ਸਿੰਘ ਦੇ ਰੂਪ ਵਿਚ ਫਿਰਦਾ ਹੋਇਆ ਚਾਨਣ ਮੁਨਾਰਾ ਹਮੇਸ਼ਾਂ ਹੀ ਤੁਹਾਡੇ ਅੰਗ-ਸੰਗ ਸਹਾਈ ਹੋਵੇ…
ਨਾਲ ਹੀ ਯੂਨਾਈਟਡ ਸਿਖਸ ਅਤੇ ਹੋਰ ਅਨੇਕਾਂ ਬੇਨਾਮ ਵਿਅਕਤੀ ਵਿਸ਼ੇਸ਼ ਵੀਰਾਂ ਦਾ ਵੀ ਤਨੋਂ ਮਨੋ ਧੰਨਵਾਦ ਕੀਤਾ ਜਿਹਨਾਂ ਦੇ ਹੱਥੀਂ ਕੀਤੇ ਕਾਰਜਾਂ ਕਰਕੇ ਬਾਰਾਂ ਹਜਾਰ ਕਿਲੋਮੀਟਰ ਦੂਰ ਬੈਠੇ ਨਿਮਾਣੇ ਜਿਹੇ ਦੀ ਪੱਗ ਨੂੰ ਏਨਾ ਮਾਣ ਸਤਿਕਾਰ ਮਿਲ ਰਿਹਾ ਏ
ਕੁੱਝ ਕੁ ਦਿਨਾਂ ਦਾ ਸਾਰਿਆਂ ਦੀਆਂ ਸਟੋਰੀਆਂ ਟਕਾ ਕੇ ਜੇ ਦੇਖਦਾ ਪਰ ਜੇ ਕਿਸੇ ਨੇ ਚਾਰ ਸਾਹਿਬਜ਼ਾਦਿਆਂ ਦੀ ਫੋਟੋ ਪਾਈ ਹੁੰਦੀ ਤਾਂ ਬਿੰਦ ਕੁ ਲਈ ਰੁਕ ਕੇ ਅੱਗੇ ਟਪਾ ਦਿੰਦਾ ਜਿਵੇਂ ਕੋਈ ਵਾਹ ਵਾਸਤਾ ਈ ਨਾ ਹੋਵੇ। ਮੈਂ ਨਿੱਤ ਭੱਜਦਾ ਸੀ ਇਸ ਗੱਲ ਤੋਂ, ਪਰ ਅੱਜ ਆਪੇ ਨੇ ਜਕੜ ਈ ਲਿਆ। ਸੁਆਲ ਵੀ ਆਵਦੇ ਸੀ ਤੇ ਜਵਾਬ ਵੀ ਪਰ ਜਵਾਬ ਸਰੀਰ ਨੂੰ ਸੁੰਨ ਕਰਦੇ ਰਹੇ। ਅਸੀਂ ਸਾਰੇ ਇੱਕ ਦੌੜ ਦਾ ਹਿੱਸਾ ਬਣ ਚੁੱਕੇ ਆ, ਖਾਸਕਰ ਬਾਹਰਲੇ ਮੁਲਖਾਂ ਆਲੇ। ਪਰਿਵਾਰਾਂ ਦਾ ਭਵਿੱਖ ਤੇ ਸਥਾਪਤੀ ਦੀ ਦੌੜ ‘ਚ ਪੈਸਾ ਮੁੱਖ ਆ ਤੇ ਸਮਾਂ ਮੱਛੀ ਮੋਟਰ ਦੀ ਧਾਰ ਵਾਂਗੂੰ ਉੱਤੋ ਦੀ ਹੋ-ਹੋ ਟੱਪਦਾ। ਗੱਲ ਇਹ ਇਸ ਲਈ ਜ਼ਰੂਰੀ ਆ ਕਿਉਂਕਿ ਇਹ ਸਾਡੇ ਨਾਲ ਜੁੜੀ ਹੋਈ ਆ। ਚਮਤਕਾਰਾਂ ਜਾਂ ਅਨੋਖੇ ਕਰਤੱਬ ਦੀ ਗੱਲ ਨੀ ਇਹ।
ਇਹ ਗੱਲ ਸਿਦਕ ਦੀ ਆ, ਸਿੱਖਿਆ ਦੀ ਆ। ਆਵਦੀ ਸੁਰਤ ‘ਚ ਅਸੀਂ ਬਾਪੂ ਅਰਗਿਆਂ ਦੇ ਹੱਥ ਦਾਰੂ ਦੀ ਬੋਤਲ ਦੇਖੀ, ਚਾਚੇ-ਤਾਇਆਂ ਦੀ ਜੁਬਾਨ ਤੇ ਗਾਲਾਂ। ਜਿਹੋ ਜਾ ਮਹੌਲ ਸੀ ਤੇ ਉਹੋ ਜੇ ਅਸੀਂ ਹੋਗੇ। ਜ਼ਿੰਦਗੀ ਜੇ 100 ਸਾਲ ਦੀ ਆ ਤਾਂ ਚੌਥਾ ਹਿੱਸਾ ਇਸੇ ਜੱਦੋ-ਜਹਿਦ ‘ਚ ਹੀ ਕੱਢਤਾ ਵੀ ਇਹ ਸਹੀ ਆ ਜਾਂ ਇਹ ਗਲਤ। ਬਾਬਾ ਅਜੀਤ ਸਿੰਘ, ਬਾਬਾ ਫਤਿਹ ਸਿੰਘ ਵਰਗਿਆਂ ਨੂੰ ਸਿੱਖਿਆ ਈ ਜਦੋਂ ਦਾਦੇ ਨੇ ਬਲੀਦਾਨ ਤੇ ਪਿਉ ਨੇ ਜੁਝਾਰੂ ਯੋਧੇ ਵਜੋਂ ਦਿੱਤੀ ਸੀ ਤਾਂ ਉਹ ਡੋਲ ਕਿਵੇਂ ਜਾਂਦੇ। ਅਸੀਂ ਫੇਰ ਇਹ ਕਹਿ ਕਿ ਗੱਲ ਟਾਲ ਜਾਨੇ ਆ ਕਿ ਉਹ ਤਾਂ ਗੁਰੂ ਸੀ……. ਆਪਣੇ ਆਪ ਨੂੰ ਸੱਚੇ ਜੇ ਰੱਖ ਕੇ ਸੱਚ ਤੋਂ ਫੇਰ ਭੱਜ ਲੈਣੇ ਆ।
ਅੱਜ ਕਰਿਸਮਿਸ ਦੀਆਂ ਖੁਸ਼ੀਆਂ ਤੇ ਨਵੇਂ ਸਾਲ ਦਿਆਂ ਜਸ਼ਨਾਂ ‘ਚ ਅਸੀਂ ਸਾਡੇ ਉਹਨਾਂ ਮਹਾਨ ਯੋਧਿਆਂ ਦੀ ਮਿਸਾਲ ਦੇਣੀ ਭੁੱਲਗੇ। ਮੈਂ ਕਦੇ ਨੀ ਕਿਹਾ ਸੀ ਕਿ ਮੈਰੀ ਕਰਿਸਮਿਸ ਨਾ ਕਹੋ, ਕਹੋ ਰੱਜ ਕੇ ਕਹੋ ਪਰ ਸੈਂਟੇ ਦੇ ਆਉਣ ਦੀ ਕਹਾਣੀ ਤੋਂ ਪਹਿਲਾਂ ਜਵਾਕਾਂ ਨੂੰ ਦੱਸਿਉ ਕਿ ਇਹਨਾਂ ਦਿਨਾਂ ਦਾ ਸਾਡਾ ਕੀ ਇਤਿਹਾਸ ਆ। ਦੱਸਿਉ ਕਿ ਸਾਡੀ ਅਸਲ ਸਥਾਪਤੀ ਦੀ ਨੀਂਹ ਰੱਖਣ ਵਾਲੇ ਕੌਣ ਸਨ। ਧਰਮਾਂ, ਕੌਮ, ਕਮਿਊਨਿਟੀ ਦੀ ਗੱਲ ਫੇਰ ਕਰਾਂਗੇ। ਅੱਜ ਅਸੀਂ ਪਿੱਠਾਂ ਤੇ ਉੱਕਰੇ ਉਹ ਇਤਿਹਾਸ ਫਰੋਲੀਏ ਜਿੰਨਾਂ ਨੂੰ ਅਸੀਂ ਖੁਦ ਹੀ ਦੱਬ ਲਿਆ। ਕਿਸੇ ਨੇ ਅਗਾਂਹ ਵਧੂ ਸੋਚ ਦੇ ਹੌਂਸਲੇ ਨਾਲ, ਕਿਸੇ ਨੇ ਨਵੇਂ ਸਾਲ ਦੀ ਪਾਰਟੀ ਦੇ ਪੈੱਗ ਹੇਠਾਂ, ਕਿਸੇ ਨੇ ਸੈਂਟੇ ਦੇ ਲਾਲ ਲੀੜਿਆਂ ਨਾਲ।
ਪਰ 300 ਵਰੇਂ ਪਿੱਛੇ ਝਾਤੀ ਮਾਰ ਕੇ ਦੇਖਿਉ। ਚਮਕੌਰ ਦੀ ਗੜੀ ‘ਚ ਜੂਝਦੇ ਤੇ ਸਰਹਿੰਦ ਦੀਆਂ ਦੀਵਾਰਾਂ ‘ਚ ਖੜੇ ਸਾਹਿਬਜ਼ਾਦੇ ਸਾਡੇ ਵੱਲ ਬੜੀਆਂ ਆਸਾਂ ਨਾਲ ਵੇਖ ਰਹੇ ਆ। ਉਹਨਾਂ ਨੂੰ ਭੁੱਲਿਉ ਨ ਪਿਆਰਿਉ।
Jashandeep Singh Brar
ਤੀਸਰਾ ਹਵਾਲਾ ਸੀ ਸਵਾਮੀ ਨਿਤਯਾਨੰਦ ਜੀ ਉਦਾਸੀਨ ਸਰਸਤੀ ਦੇ ਲਿਖਤ “ਗੁਰੂ-ਗਯਾਨ ਵਿਚੋਂ ਹੈ। ਜਿਨ੍ਹਾਂ ਦੀ ਆਯੂ ਇਸ ਪੁਸਤਕ ਰਚਣ ਵੇਲੇ 135 ਬਰਸ ਦੀ ਦੱਸੀ ਗਈ ਸੀ। ਆਪ ਲਿਖਦੇ ਹਨ:
“ਹਮ ਅਪਨੇ ਗੁਰੂ ਸੀ ਸ਼ਾਮੀ ਮਾਨੰਦ ਜੀ ਕੇ ਸਾਥ ਵਿਚਰਤੇ | ਤੀਰਥ ਯਾਤਾ ਕਰਤੇ ਪੰਜਾਬ ਮੇਂ ਆਏ, ਯਹਾਂ ਏਕ ਉਦਾਸੀਨ ਮਹਾਂ ਭਾਉਂ
ਕੇ ਦਰਸ਼ਨ ਹੂਏ। ਵਿਚਾਰ ਚਰਚਾ ਮੇਂ ਦਿਨ ਬੀਤਨੇ ਲਗੇ। ਉਦਾਸੀ ਜੀ ਕਾ ਨਾਮ ‘ਸ਼ਾਮੀ ਸਤਯਾਨੰਦ ਜੀ ਥਾ, ਇਨਹੁਂ ਨੇ ਗੁਰੂ ਘਰ ਰੀਤੀ ਔਰ ਨੀਤੀ ਕੁਛ ਐਸੇ ਢੰਗ ਸੇ ਸੁਨਾਈ ਕਿ ਸ੍ਰੀ ਸ਼ਾਮੀ ਬ੍ਰਹਮਾਨੰਦ ਜੀ ਮੁਗਧ ਹੋ ਗਏ। ਅੰਮ੍ਰਿਤਸਰ ਗੁਰ ਦਰਬਾਰ ਦੇ ਦਰਸ਼ਨ ਕਰਕੇ ਉਨਕੀ ਆਤਮਾ ਪਰ ਕੁਛ ਇਸ ਤਰਾਂ ਕੇ ਪ੍ਰਭਾਵ ਪੜੇ ਕਿ ਵੋਹ ‘ਗੁਰੁ ਘਰ ਕੇ ਹੀ ਹੋ ਗਏ। ਕੁਛ ਸਮਾਂ ਪੰਜਾਬ ਮੇਂ ਵਿਤੀਤ ਕੀਆ, ਫਿਰ ਹਰੀਦੁਵਾਰ ਚਲੇ ਗਏ। ਵਹਾਂ ਏਕ ਦਿਨ ਅੱਛੇ ਭਲੇ ਬੈਠੇ ਥੇ, ਉਨਕੀ ਆਖੀਂ ਡੁਬਡੁਬਾਤੀ ਦੇਖ ਕਰ ਮੈਨੇ ਕਾਰਨ ਪੁਛਾ। ਉਦੋਂ ਨੇ ਉਤਰ ਦੀਆ ਕਿ “ਆਯੂ ਭਰ ਰੇਤ ਛਾਨਾ ਕੀ, ਤਤੁ ਵਸਤੂ ਗੁਰੂ ਘਰ ਮੇਂ ਥੀ, ਅਬ ਏਕ ਜਨਮ ਗੁਰੂ ਘਰ ਮੈਂ ਲੇਨਾ ਪੜੇਗਾ ਤਬ ਕਲਯਾਨ ਹੋਗੀ, ਯੇਹ ਕਹਿਤੇ ਉਨੋਂ ਨੇ ਸਰੀਰ ਛੋੜ ਦੀਆ।
” ਆਪ ਜੀ ਦੇ ਗੁਰੂ ਤੇ ਆਪ ਪਹਿਲਾਂ ਯੋਗੀ ਸੇ।
ਮੈਂ ਭੀ ਗੁਰੂ ਨਾਨਕ ਦੇਵ ਕੇ ਘਰ ਕੇ ਵਾਹਿਗੁਰੂ ਮੰਤ ਕਾ ਜਾਪ ਕਰਤਾ ਹੈ, ਯੋਗ ਸਾਧਨ ਯੋਗਾਚਾਰਯ ਕੇ ਪਾਸ ਬੈਠ ਕਰ ਕੀਏ, ਔਰ ਸਾਹਾ ਸਾਲ ਕੀਏ, ਜੋ ਅਨੰਦ ਔਰ ਸ਼ਾਂਤੀ ਮੁਝੇ ਅਬ ਪ੍ਰਾਪਤ ਹੈ, ਵਹਿ ਪਹਿਲੇ ਕਭੀ ਨਹੀ ਮਿਲੀ। | ਗੁਰੂ ਕਾ ਮਾਰਗ ਪੂਰਨ ਹੈ, ਵਾਹਿਗੁਰੂ ਸ਼ਬਦ ਕੀ ਮਹਿਮਾਂ ਕਹੀ ਨਹੀਂ ਜਾ ਸਕਤੀ, ਗੁਰੂ ਨਾਨਕ ਔਰ ਗੁਰੂ ਗੋਬਿੰਦ ਸਿੰਘ ਜੀ ਕੀ ਸਿਖਯਾ ਅੰਮਿਤ ਹੈ, ਗੁਰੂ ਬਾਣੀ ਸੇ ਬੜ੍ਹ ਕਰ ਕਯਾਣਕਾਰੀ ਕੋਈ ਔਰ ਬਾਣੀ ਨਹੀਂ।
ਯੋਗੀ ਜੀ ਨੇ ਆਖਾਂ ਬੰਦ ਕਰਨੇ ਸੇ ਪਹਿਲੇ ਜੋ ਸੰਦੇਸ਼ ਮੁਝੇ ਦੀਆ, ਦੁਸਰੋਂ ਤਕ ਪਹੁੰਚਾਨਾ ਮੇਰਾ ਕਰਤਵਰ ਹੈ। ਜੋ ਸਿਧੀ ਔਰ ਪ੍ਰਾਪਤੀ ਵਾਹਿਗੁਰੂ ਨਾਮ ਜਪ ਸੇ ਸਹਿਜ ਮੇਂ ਹੋ ਜਾਤੀ ਹੈ ਵੋਹ ਔਰ ਕਠਨ ਸੇ ਕਠਨ ਸਾਧਨ ਕਰਨੈ ਸੇ ਭੀ ਦੁਸ਼ਤਰ ਪ੍ਰਾਪਤ ਹੋਤੀ ਹੈ, ਯਹ ਸੰਤ ਹੈ, ਪ੍ਰੀਖਿਯਾ ਕੀਆ ਹੂਆ ਸਤਯ ਹੈ, ਔਰ ਨਿਰਵਿਵਾਦ ਸੱਤ ਹੈ।
“ਮੇਰੀ ਅਵਸਥਾ ਪੁਸਤਕ ਲਿਖਨੇ ਲਿਖਾਨੇ ਕੀ ਨਹੀਂ ਹੈ। ਕੁਛ ਪ੍ਰੇਮੀ ਸਜਨੋਂ ਕੀ ਪ੍ਰੇਰਨਾ ਸੇ ਅਪਨੇ ਜੀਵਨ ਮੇਂ ਦੇਖੀ ਭਾਲੀ ਬਾਤੇਂ ਭੇਂਟ ਹੈ।)
: ਗੁਰੂ ਗਯਾਨ, ਪੰਨਾ ਅ.ਬ.ਸ.) ਖਾਸ: 23,30 ਅਗਸਤ 1956)
ਬ੍ਰਿਟੇਨ ਦੇ ਕਿਸੇ ਪ੍ਰਸਿਧ ਲੇਖਕ ਨੇ ਇੱਕ ਵਾਰ ਕਿਹਾ ਸੀ ਕਿ, “ਜੇਕਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬ੍ਰਿਟੇਨ ਵਿੱਚ ਹੋਇਆ ਹੁੰਦਾ ਤਾਂ ਅੱਜ ਪੂਰੀ ਦੁਨੀਆ ਸਿੱਖ ਹੁੰਦੀ…”
ਇਹਨਾਂ ਸਤਰਾਂ ਵੱਲ ਧਿਆਨ ਦੇਣ ਦੀ ਲੋੜ ਹੈ…ਕਿ ‘ਸਰਵਗੁਣ ਸੰਪੂਰਨ’ ਧਰਮ ਹੁੰਦੇ ਹੋਏ ਵੀ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਿਉਂ ਘੱਟਦੀ ਜਾ ਰਹੀ ਹੈ? ਇਸਾਈ ਧਰਮ ਦੇ ਵਿੱਚ ਸਿਰਫ ਇੱਕ ਪ੍ਰਭੂ ਯਿਸੂ ਮਸੀਹ ਜੀ ਸੂਲੀ ਚੜੇ ਸਨ ਅਤੇ ਸ਼ਹੀਦ ਹੋਏ ਸਨ ਅਤੇ ਪੂਰੀ ਦੁਨੀਆ ਉਹਨਾਂ ਤੋਂ ਪ੍ਰਭਾਵਿਤ ਹੈ ਅਤੇ ਲੋਕ ਇਸਾਈ ਬਣ ਰਹੇ ਨੇ ਜਦੋਂ ਕਿ ਸਿੱਖ ਧਰਮ ਦਾ ਇਤਿਹਾਸ ਤਾਂ ਸ਼ਹੀਦੀਆਂ ਨਾਲ ਭਰਿਆ ਪਿਆ ਹੈ…ਗੁਰੂ ਅਰਜਨ ਦੇਵ ਜੀ ਤੋਂ ਲੈਕੇ ਗੁਰੂ ਤੇਗ ਬਹਾਦੁਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਤਾਰੂ ਸਿੰਘ ਜੀ, ਭਾਈ ਦਿਆਲਾ ਜੀ, ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਬਹਾਦੁਰ ਜੀ, ਬਾਬਾ ਦੀਪ ਸਿੰਘ ਜੀ ਅਤੇ ਹੋਰ ਪਤਾ ਨੀਂ ਕਿੰਨੇ ਹੀ ਲੱਖਾਂ ਹੀ ਮਹਾਨ ਸਿੱਖ ਸ਼ਹੀਦ ਹੋਏ ਨੇ ਅਤੇ ਹੁਣ ਤੱਕ ਵੀ ਹੋ ਰਹੇ ਨੇ ਜਿੰਨਾ ਦੀ ਸ਼ਾਇਦ ਗਿਣਤੀ ਕਰਨੀ ਵੀ ਔਖੀ ਹੈ… ਐਨੀਆਂ ਸ਼ਹੀਦੀਆਂ, ਉਚ ਕੋਟੀ ਦੇ ਧਾਰਮਿਕ ਗ੍ਰੰਥ ਅਤੇ ਸ਼ਾਨਦਾਰ ਮਾਣਮੱਤਾ ਇਤਿਹਾਸ ਹੋਣ ਦੇ ਬਾਵਜੂਦ ਵੀ ਕਿ ਕਾਰਣ ਹੈ ਕੇ ਅਸੀਂ ਸਿੱਖ ਧਰਮ ਦੇ ਵਿਚਾਰ ਦੁਨੀਆ ਤੱਕ ਪਹੁੰਚਾਉਣ ਤੋਂ ਅਸਮਰਥ ਰਹੇ ਹਾਂ…ਸਚ ਤਾਂ ਇਹ ਹੈ ਕਿ ਅਸੀਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਥਾਂ ਤੇ ਬ੍ਰਾਹਮਣਵਾਦੀ ਸੋਚ ਤਹਿਤ ਉਸਦੀ ਪੂਜਾ ਕਰਨੀ ਸ਼ੁਰੂ ਕਰ ਦਿਤੀ ਹੈ ਆਰਤੀ ਉਤਾਰਨੀ ਸ਼ੁਰੂ ਕਰ ਦਿੱਤੀ ਹੈ…ਇਹੀ ਕਾਰਣ ਹੈ ਕਿ ਨਵੇਂ ਲੋਕਾਂ ਨੇ ਤਾਂ ਸਿੱਖ ਧਰਮ ਕੀ ਅਪਣਾਉਣਾ ਸੀ ਖੁਦ ਸਿੱਖ ਵੀ ਇਸਾਈ ਧਰਮ ਵੱਲ ਅਤੇ ਡੇਰਿਆਂ ਵੱਲ ਭੱਜੇ ਜਾ ਰਹੇ ਹਨ.
*ਕੀ ਵਾਹਿਗੁਰੂ ਵਾਹਿਗੁਰੂ ਕਰਨਾ ਸਿਮਰਨ ਹੈ?*
ਸਾਨੂੰ ਬਾਬਾ ਨਾਨਕ ਨੇ ਗੁਰਬਾਣੀ ਵਿੱਚ ਮੰਤਰ ਰਟਨ ਤੋਂ ਵਰਜਿਤ ਕੀਤਾ ਹੈ। ਪਰ ਅਫਸੋਸ ਜਿਨ੍ਹਾਂ ਗਲਾਂ ਤੋਂ ਸਾਨੂੰ ਬਾਬਾ ਨਾਨਕ ਨੇ ਕੱਢਿਆ, ਅਸੀਂ ਫਿਰ ਉਨ੍ਹਾਂ ਵਿੱਚ ਹੀ ਗਲਤਾਨ ਹੋ ਰਹੇ ਹਾਂ। ਪਰ ਅੱਜ ਇਹ ਅਖੌਤੀ ਪ੍ਰਥਾ ਚਲ ਪਈ ਹੈ ਕਿ ਵਾਹਿਗੁਰੂ-ਵਾਹਿਗੁਰੂ ਵਾਰ-ਵਾਰ ਕਹਿਣਾ ਹੀ ਸਿਮਰਨ ਹੈ ਜਾਂ ਨਾਮ ਜੱਪਣਾ ਹੈ।
ਜਦਕਿ ‘ਵਾਹਿਗੁਰੂ’ ਅਖਰ ਗੁਰਮੰਤ੍ਰ ਨਹੀਂ ਹੈ। ਪ੍ਰਮਾਤਮਾ ਦਾ ਨਾਮ (ਸੱਚ ਦਾ ਗਿਆਨ) ਹੀ ਗੁਰਮੰਤ੍ਰ ਹੈ, ਜਿਸ ਨੂੰ ਸਮਝ ਵਿਚਾਰ ਕੇ, ਉਸ ਦੁਆਰਾ ਜੀਵਨ ਜਿਉਣਾ ਹੀ ਨਾਮ ਜੱਪਣਾ ਹੈ, ਨਾ ਕਿ ਇੱਕ ਅੱਖਰ ਨੂੰ ਵਾਰ ਵਾਰ ਰਟਨਾ ਨਾਮ ਜਪਣਾ ਹੈ। ਇਹ ਨਿਰੋਲ ਬ੍ਰਾਹਮਣਵਾਦੀ ਵਿਚਾਰਧਾਰਾ ਹੈ, ਨਾ ਕਿ ਗੁਰਮਤਿ।
ਪਰ ਸਿੱਖ ਕੌਮ ਵਿੱਚ ਇੱਕ ਤੁੱਕ ਦੇ ਅਖਰੀ ਅਰਥ ਕਰ ਕੇ ਬ੍ਰਾਹਮਣੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਵਾਹਿਗੁਰੂ ਹੀ ਗੁਰੂ ਦਾ ਮੰਤ੍ਰ ਹੈ ਜਿਸ ਨੂੰ ਵਾਰ ਵਾਰ ਰਸਨਾ ਨਾਲ ਜਪਿ ਕੇ ਹੀ ਹਉਮੈ ਦੂਰ ਹੂੰਦੀ ਹੈ।
ਇਹ ਤੁੱਕ ਹੈ:- “ਵਾਹਿਗੁਰੂ ਗੁਰਮੰਤ੍ਰ ਹੈ ਜਪੁ ਹਉਮੈ ਖੋਈ॥”
ਇਹ ‘ਤੁੱਕ’ ਭਾਈ ਗੁਰਦਾਸ ਜੀ ਦੀ 13ਵੀਂ ਵਾਰ ਦੀ ਦੁਸਰੀ ਪਉੜੀ ਵਿੱਚੋਂ ਹੈ। ਇਸ ‘ਤੁੱਕ’ ਦੇ “ਭਾਵ ਅਰਥ ਇਸ ਪ੍ਰਕਾਰ ਬਣਦੇ ਹਨ ਕਿ:-
ਪ੍ਰਮਾਤਮਾ (ਵਾਹਿਗੁਰੂ) ਦੇ ‘ਸੱਚ ਦੇ ਗਿਆਨ’ (ਗੁਰਮੰਤ੍ਰ) ਨਾਲ ਜੁੜ (ਜਪੁ) ਕੇ ਹਉਮੈ ਦੂਰ ਹੁੰਦੀ ਹੈ।”
ਰੱਬ ਨੂੰ ਹਰ ਥਾਂ ਹਾਜ਼ਰ ਨਾਜ਼ਰ ਜਾਣ ਕੇ ਉਸ ਦੇ ਪਵਿੱਤਰ ਅਤੇ ਨਿਰਮਲ ਭਉ (ਪਵਿੱਤਰ ਡਰ) ਵਿੱਚ ਹੀ ਭਾਓ (ਪਿਆਰ) ਪੈਦਾ ਹੁੰਦਾ ਹੈ, ਉਸ ਨਿਰਮਲ ਭਉ ਵਿੱਚ ਰਹਿ ਕੇ ਨਿਰਮਲ ਗੁਣ ਧਾਰਨ ਕਰਨੇ ਹੀ ‘ਅਸਲ ਭਗਤੀ’ ਕਹਿਲਾਉਂਦੀ ਹੈ। ਬਾਬਾ ਨਾਨਕ ਨੇ ਮਨੁੱਖ ਨੂੰ ਦੁਨੀਆਂ ਤੋਂ ਨਹੀਂ ਬਲਕਿ ਮਾਇਆ (ਕੂੜ) ਤੋਂ ਦਿਲਗੀਰ (ਨਿਰਲੇਪ) ਹੋਣ ਦੀ ਜਾਚ ਦੱਸੀ ਹੈ। ‘ਨਾਮ’ ਬਾਰੇ ਗੁਰਬਾਣੀ ਵਿੱਚ ਸਪੱਸ਼ਟ ਲਿਖਿਆ ਹੈ ਕਿ
*“ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੁ ਦਿਆ ਬੁਝਾਇ ਜੀਉ”* ਭਾਵ ਪ੍ਰਮਾਤਮਾ ਦਾ ਹੁਕਮ (ਨਿਯਮ, ਕਾੰਨੂਨ) ਹੀ ਉਸ ਦਾ ਨਾਮ ਹੈ, ਹੇ ਨਾਨਕ, ਮੈਨੂੰ ਇਹ ਸਮਝ ਸਤਿਗੁਰੂ (ਸੱਚ ਦੇ ਗਿਆਨ) ਨੇ ਬਖਸ਼ੀ ਹੈ। ਉਸ ਸੱਚ ਦੇ ਗਿਆਨ, ਭਾਵ ਗੁਰਬਾਣੀ ਨੂੰ ਸਮਝ ਵਿਚਾਰ ਕੇ ਪ੍ਰਮਾਤਮਾ ਦੇ ਬਣਾਏ ਨਿਯਮ, ਕਾੰਨੂਨ ਵਿੱਚ ਵਿੱਚਰਣ ਨੂੰ ਹੀ ਨਾਮ ਜੱਪਣਾ ਕਹਿੰਦੇ ਹਨ।
ਵੈਸੇ ਗੁਰਬਾਣੀ ਵਿੱਚ ਪ੍ਰਮਾਤਮਾ ਦੇ ਅਖਰੀ ਨਾਵਾਂ ਦੀ ਬਹੁਤ ਵਰਤੋਂ ਕੀਤੀ ਗਈ ਹੈ ਜਿਵੇਂ ਕਿ: ਰਾਮ, ਰਹੀਮ, ਅੱਲ੍ਹਾ, ਖ਼ੁਦਾ, ਹਰੀ, ਬੀਠਲ, ਭਗਵਾਨ, ਭਗਵੰਤ ਮਾਧੋ ਆਦਿ: ਹੋਰ ਬਹੁਤ ਨਾਮ ਹਨ, ਫਿਰ ਕਿਹੜਾ ਨਾਮ ਜੱਪਿਆ ਜਾਵੇ। ਇਸ ਬਾਬਤ ਗੁਰਬਾਣੀ ਵਿੱਚ ਬਹੁਤ ਪ੍ਰਮਾਣ ਹਨ।
*ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ॥*
*ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ ਪਾਇਆ॥ (ਪੰਨਾ 565)*
*ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥ (ਪੰਨਾ 555)*
ਇਸ ਲਈ ਕੋਈ ਖ਼ਾਸ ਲਫ਼ਜ਼ ਜਾਂ ਸ਼ਬਦ ਪ੍ਰਮਾਤਮਾ ਦਾ ਨਾਮ ਨਹੀਂ ਹੈ। ਸਗੋਂ ਉਸ ਦੀ ਭਗਤੀ ਨੂੰ ਗੁਣਾਂ ਨਾਲ ਜੋੜਿਆ ਗਿਆ ਹੈ।
*ਊਠਤ ਬੈਠਤ ਸੋਵਤ ਨਾਮ॥ ਕਹੁ ਨਾਨਕ ਜਨ ਕੈ ਸਦ ਕਾਮ॥ (ਪੰਨਾ 286)*
*ਊਠਤ ਬੈਠਤ ਸਪਵਤ ਧਿਆਇਐ॥ ਮਾਰਗਿ ਚਲਤ ਹਰੇ ਹਰਿ ਗਾਇਐ॥ (ਪੰਨਾ 386)*
*ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮ ਭਾਗਾ॥ (ਪੰਨਾ 614)*
ਆਦਿ ਕਿਨ੍ਹੇ ਹੀ ਗੁਰੂ ਪ੍ਰਮਾਣ ਹਨ, ਜਿਨ੍ਹਾਂ ਵਿੱਚ ਨਾਮ ਜੱਪਣ ਦਾ ਇਸ ਢੰਗ ਨਾਲ ਜ਼ਿਕਰ ਕੀਤਾ ਗਿਆ ਹੈ। ਇਹ ਨਾਮ ਜੋ ਕਦੇ ਵੀ ਨਾ ਵੀਸਰੇ, ਕਿਵੇਂ ਜਪਿਆ ਜਾ ਸਕਦਾ ਹੈ, ਸੱਪਸ਼ਟ ਹੈ ਕਿ *“ਵਿਣ ਗੁਣ ਕੀਤੇ ਭਗਤਿ ਨ ਹੋਇ”*। ਗੁਣਾਂ ਵਾਲਾ ਸਚਿਆਰ ਜੀਵਨ ਜੀਣਾ ਹੀ ਅਸਲ ਭਗਤੀ ਹੈ ਅਤੇ ਅਜਿਹਾ ਜੀਵਨ ਬਣਾਉਣ ਹਿੱਤ ਮੁਸ਼ੱਕਤ ਕਰਨੀ ਹੀ ਸਿਮਰਨ ਹੈ, ਤੱਪ ਹੈ। ਰੱਬ ਦਾ ਸਰੂਪ, ਭਗਤੀ, ਨਾਮ, ਸਿਮਰਨ, ਜਪ, ਤਪ ਆਦਿ ਵਿਸ਼ੇ ਇੱਕਠੇ ਹੀ ਹਨ, ਜਿਨ੍ਹਾਂ ਦਾ ਸੱਪਸ਼ਟ ਹੋਣਾ ਬਹੁਤ ਜ਼ਰੂਰੀ ਹੈ। ਗੁਰੁ ਸਾਹਿਬ ਜੀ ਨੇ ਭਗਤੀ ਅਤੇ ਨਾਮ ਨੂੰ ਮਨੁੱਖ ਦੇ ਸਚਿਆਰ ਵਾਲੇ ਵਿਵਹਾਰ ਪੱਖ ਨਾਲ ਜੋੜ ਕੇ ਬਿਆਨ ਕੀਤਾ ਹੈ।
*ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥*
*ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਜਪੁ ਜੀ)*
ਇਸ ਤਰ੍ਹਾਂ ਗੁਣ ਸੰਗ੍ਰਹਿ ਕਰਨ ਵਾਲੀ ਭਗਤੀ ਹੀ ਸਚਿਆਰਾਪਨ ਪੈਦਾ ਕਰਦੀ ਹੈ। ਇਸ ਸਚਿਆਰੇਪਨ ਵਿੱਚ ਹੀ ਧਰਮੀ ਹੋਣ ਦਾ ਆਨੰਦ ਹੈ। ਜਿਸ ਨੂੰ ਗੁਰਬਾਣੀ ਵਿੱਚ ਵਾਰ-ਵਾਰ ਬਿਆਨ ਕੀਤਾ ਗਿਆ ਹੈ।
ਅਸਲ ਵਿੱਚ ਬਾਬਾ ਨਾਨਕ ਦੇ ਨਿਰਮਲ ਸਿਧਾਂਤਾਂ ਨਾਲ ਜੁੱੜ (ਸਮਝ) ਕੇ ਜੋ ਭਰਮ ਭੁਲੇਖੇ ਦੂਰ ਹੋਣ ਤੋਂ ਬਾਅਦ ਜੋ ਆਨੰਦ ਮਿਲਦਾ ਹੈ ਉਹ ਅਖੌਤੀ ਸਿਮਰਨ ਨਾਲ ਨਹੀਂ ਮਿਲ ਸਕਦਾ। ਅਸੀਂ ਤਾਂ ਆਪਣਾ ਮਨੂੱਖਾ ਜੀਵਨ ਭਰਮ ਭੁਲੇਖਿਆਂ ਵਿੱਚ ਅਜਾਈਂ ਗਵਾ ਰਹੇ ਹਾਂ।
*ਗਿਆਨੁ ਅੰਜਨੁ ਗੁਰ ਦੀਆ, ਅਗਿਆਨ ਅੰਧੇਰ ਬਿਨਾਸ॥ (ਪੰਨਾ 293)*
*ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ॥*
*ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ॥ (ਪੰਨਾ 696)*
ਵਾਕਿਆ ਹੀ ਗੁਰਬਾਣੀ ਸੱਚ ਹੈ।
ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ
*ਸੁਣਿ ਵਡਾ ਆਖੈ ਸਭੁ ਕੋਇ॥ ਕੇਵਡੁ ਵਡਾ ਡੀਠਾ ਹੋਇ॥ (ਪੰਨਾ 9)*
ਸੱਚ ਹੈ ਕਿ ਇੱਕ ਦੂਜੇ ਤੋਂ ਸਿਰਫ ਸੁਣਨ ਮਾਤਰ ਨਾਲ ਹੀ ਪ੍ਰਮਾਤਮਾ ਦੇ ਵੱਡੇ ਹੋਣ ਦਾ ਪਤਾ ਨਹੀਂ ਲੱਗ ਸਕਦਾ। ਵੱਡਾ ਤਾਂ ਵੇਖਣ (ਮਹਿਸੂਸ ਕਰਨ) ਨਾਲ ਹੀ ਪਤਾ ਚਲਦਾ ਹੈ। ਖ਼ੈਰ ਮੈਂ ਜ਼ਿਆਦਾ ਕੁੱਝ ਨਾ ਕਹਾਂ।
ਕੁੱਝ ਅਜਿਹਾ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਮੈਂ ਖਿਮਾ ਦੀ ਜਾਚਕ ਹਾਂ। ਮੇਰਾ ਮਕਸੱਦ ਕੇਵਲ ਬਾਬਾ ਨਾਨਕ ਦੇ ਨਿਰਮਲ ਸਿਧਾਂਤਾਂ ਦੀਆਂ ਵਿਚਾਰਾਂ ਕਰਨ ਤੋਂ ਹੈ, ਜਿਨ੍ਹਾਂ ਤੋਂ ਅਸੀਂ ਭਟਕੇ ਹੋਏ ਹਾਂ। ਬਾਬਾ ਨਾਨਕ ਦਾ ਫੁਰਮਾਨ ਹੈ ਕਿ:
*“ਆਪਿ ਜਪਹੁ ਅਵਰਹ ਨਾਮੁ ਜਪਾਵਹੁ॥ (ਪੰਨਾ 290)*
ਭਾਵ: ਆਪ ਸੱਚ ਦੇ ਗਿਆਨ (ਨਾਮ) ਨਾਲ ਜੁੜੋ (ਜਪਹੁ) ਅਤੇ ਹੋਰਾਂ ਨੂੰ ਵੀ ਜੋੜੋ (ਜਪਾਵਹੁ)।
ੲਿੱਕ ਸੱਜਣ ਸਕੂਲ ‘ਚ ਬੱਚੇ ਦਾਖਲਾ ਕਰਵਾਉਣ ਅਾੲਿਅਾ..
ਗਲੇ ‘ਚ ਚਾਂਦੀ ਦੀ ਚੈਨੀ, ਉਂਗਲਾਂ ਛੱਡ ਅੰਗੂਠੇ ਤੱਕ ਛਾਪਾਂ ਛੱਲੇ, ਸੱਜੇ ਹੱਥ ‘ਚ ਪਾਏ ਚਾਂਦੀ ਦੇ ਕੜੇ ਤੇ ਸਿੱਧੂ ਲਿਖਿਅਾ ਹੋੲਿਅਾ, ਕੰਨ ‘ਚ ਮੁੰਦਰ.. ਵਾਲ ਬੇਘਟਵੇ ਜੇ ਕੱਟ ਕੇ ਕਾਲੀ ਐਨਕ ਲਾੲੀ ਹੋਈ..ਉਮਰ ਲਗਭਗ ੩੩ ਕੁ ਸਾਲ ਹੋਣੀ… ਬੱਚਾ ਵੀ ਯੈਂਕੀ ਬਣਾੲਿਅਾ ਪੂਰਾ ਕਟਿੰਗ ਕਰਾ ਕੇ…
ਖੈਰ… ਦਾਖਲਾ ਫਾਰਮ ਭਰਨ ਲੱਗੇ ਮੈਂ ਪੁੱਛਿਅਾ.. ਬੱਚੇ ਦਾ ਨਾਂ.. ਕਹਿੰਦਾ ਜੀ … ਸ਼ਾਈਨ ਸਿੱਧੂ … ਬਾਪ ਦਾ ਨਾਮ … ਸਮਾਈਲ ਸਿੱਧੂ..
ਮੈਨੂੰ ਬੱਚੇ ਦਾ ਲਿੰਗ ਸਪੱਸ਼ਟ ਨਾ ਹੋੲਿਅਾ ਤਾਂ ਮੈਂ ਪੁੱਛਿਅਾ ਸੈਕਸ ..ਕਹਿੰਦਾ ਜੀ ..ਫੀਮੇਲ.. ਧਰਮ… ਕਹਿੰਦਾ ਜੀ .. ਸਿੱਖ..
ਚਲਦੇ-੨ ਮੇਰਾ ਪੈਨ ਰੁਕ ਗਿਅਾ .. ਮੇਰੇ ਤੋਂ ਰਿਹਾ ਨਾ ਗਿਅਾ ਤੇ ਮੈਂ ਉਸ ਤੋਂ ਦਸਮ ਪਾਤਸ਼ਾਹ ਦਾ ਨਾਮ ਪੁੱਛ ਲਿਅਾ .. ਕਹਿੰਦਾ ਜੀ ਗੁਰੂ ਹਰਗੋਬਿੰਦ ਸਿੰਘ.. ਦਿਲ ਕੀਤਾ ਕੁਰਸੀ ਤੋਂ ਉੱਠ ਕੇ ਚਪੇੜ ਮਾਰਾਂ .. ਫਿਰ ਸੋਚਿਅਾ ੲਿਹੋ ਜਿਹਾ ੲਿਹ ਕੱਲਾ ਨੀ.. ਹੋਰ ਵੀ ਬਹੁਤ ਸਾਰੇ ਨੇ..
ਵਾਕਿਅਾਹੀ ਸਿੱਖਾਂ ਦਾ ਬੇੜਾ ਗਰਕਦਾ ਜਾ ਰਿਹਾ.. ਗੁਰੂ ਸਾਹਿਬ ਨੇ ਸਾਨੂੰ ਅਜਿਹਾ ਪਹਿਰਾਵਾ ਤੇ ਨਾਮ ਬਖਸ਼ੇ ਸਨ ਕਿ ਸੈਕਸ ਤਾਂ ਦੂਰ ਦੀ ਗੱਲ ਸਾਡਾ ਧਰਮ ਵੀ ਦੂਰੋਂ ਈ ਪਹਿਚਾਣਿਅਾ ਜਾਂਦਾ ਸੀ.. ਤੇ ਹੁਣ ਅਸੀਂ ੲਿੰਨੇ ਅਕ੍ਰਿਤਘਣ ਹੋ ਗਏ ਆਂ ਕਿ ਸਿਰਾਂ ਤੇ ਪੱਗਾਂ-ਚੁੰਨੀਆਂ ਤਾਂ ਸਾਨੂੰ ਭਾਰ ਲੱਗਦੀਆਂ ਹੀ ਸੀ .. ਹੁਣ ਸਾਨੂੰ ਨਾਮ ਮਗਰ ਲੱਗਿਅਾ ਸਿੰਘ-ਕੌਰ ਲਿਖਣਾ ਵੀ ਔਖਾ ਹੋ ਗਿਅਾ.. ਉਏ ਨਾ-ਸ਼ੁਕਰਿਓ .. ਨਾਮ ਮਗਰੋਂ ਸਿੰਘ-ਕੌਰ ਹਟਾਓਣ ਤੋ ਪਹਿਲਾਂ ਥੋਨੂੰ ਚਾਂਦਨੀ ਚੌਂਕ.. ਕਲਗੀਧਰ.. ਗੜੀ ਚਮਕੌਰ.. ਠੰਢਾ ਬੁਰਜ .. ਸਰਹਿੰਦ ਦੀ ਦੀਵਾਰ.. ਖਿਦਰਾਣੇ ਦੀ ਢਾਬ.. ਮਾੲੀ ਭਾਗੋ ਜੀ .. ਭਾਈ ਤਾਰੂ ਸਿੰਘ.. ਭਾਈ ਮਨੀ ਸਿੰਘ.. ਬਾਬਾ ਦੀਪ ਸਿੰਘ .. ਬਾਬਾ ਬੋਤਾ-ਬਾਬਾ ਗਰਜਾ ਜੀ .. ਬਾਬਾ ਬੰਦਾ ਸਿੰਘ ਬਹਾਦਰ .. ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ .. ਭਾਈ ਬਚਿੱਤਰ ਸਿੰਘ ਤੇ ਹੋਰ ਪਤਾ ਨੀ ਕਿੰਨੇ ਸੂਰਬੀਰ ਯੋਧਿਅਾਂ ਦੀਆਂ ਸ਼ਹੀਦੀਆਂ ਚੇਤੇ ਨਾ ਆਈਆਂ..
ਪਰ ਚੇਤੇ ਵੀ ਫੇਰ ਈ ਆਊ ਜੇ ੲਿਨ੍ਹਾਂ ਬਾਰੇ ਜਾਨਣ ਜਾਂ ਪੜ੍ਹਨ ਦੀ ਕੋਸ਼ਿਸ਼ ਕੀਤੀ ਹੋਊ.. ਫੇਰ ਕਹਣਿਗੇ.. ਅਖੇ ਬੱਚੇ ਵਿਰਸੇ-ਸੱਭਿਅਾਚਾਰ ਤੋਂ ਦੂਰ ਜਾ ਰਹੇ ਆ .. ਆਖਾ ਨੀ ਮੰਨਦੇ.. ਉਨ੍ਹਾਂ ਨੂੰ ਦੱਸੂ ਕੌਣ..ਜੇ ਸਾਨੂੰ ਖੁਦ ਨੂੰ ਈ ਪਤਾ ਨੀ.. ਫਿਲਮਾਂ ਦੇਖਣੀਆਂ ਜੇਮਜ ਬੋਂਡ ਦੀਆਂ ਤੇ ਰੀਸ ਵੀ ਓਹਦੀ ਕਰਨੀ ਤੇ ਪੁੱਤ ਲੱਭਣੇ ਸਰਵਨ ਵਰਗੇ… ਨਹੀਂਓ ਮਿਲਣੇ ਬਾਬਿਓ.. ਅਖੇ .. ਮਾਂ ਪੇ ਪੂਤ ਪਿਤਾ ਪਰ ਘੋੜਾ … ਬਹੁਤਾ ਨਈਂ ਤਾਂ ਥੋੜਾ- ਥੋੜਾ ….. ਰੱਬ ਰਾਖਾ
ਯਾਦ ਨਹੀਂ ਕਿੱਥੇ…. ਸ਼ਾਇਦ ਸੁਪਨੇ ਵਿੱਚ…. ਪਰ ਬੜੀ ਕਮਾਲ ਪੇਟਿੰਗ ਵੇਖੀ ਇੱਕ।
ਇੱਕ ਸਿੰਘ ਤੁਰਿਆ ਜਾ ਰਿਹਾ ਹੈ। ਸਾਹਮਣੇ ਜੰਗ ਚੱਲ ਰਹੀ ਹੈ। ਸਿੰਘ ਦੇ ਹੱਥ ਵਿੱਚ ਕਿਰ ਪਾਨ ਹੈ ਤੇ ਉਹ ਜੰਗ ਦੇ ਮੈਦਾਨ ਵੱਲ ਨੂੰ ਵਧ ਰਿਹਾ ਹੈ। ਕਮਾਲ ਦੀ ਗੱਲ ਇਹ ਹੈ ਕਿ ਓਹਦੀ ਪਿੱਠ ‘ਤੇ ਰਬਾਬ ਟੰਗੀ ਹੋਈ ਹੈ।
ਮੈਂ ਕਾਫੀ ਚਿਰ ਏਸ ਪੇਟਿੰਗ ਬਾਰੇ ਸੋਚੀ ਗਿਆ, ਕਯਾ ਕਮਾਲ ਦਾ ਕਲਾਕਾਰ ਹੈ ਜੀਹਨੇ ਬਣਾਈ ਜਾਂ ਜੀਹਦੇ ਕੋਲ ਇਹ ਵਿਚਾਰ ਆਇਆ। ਹੁਣ ਮੈਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ।
ਕਿਵੇਂ ਕਿਸੇ ਨਿਰਦੋਸ਼, ਨਿਹੱਥੇ ਤੇ ਵਾਰ ਕਰੇਗੀ ਐਸੇ ਸਿੱਖ ਦੀ ਕਿਰਪਾਨ, ਜਿਸ ਕੋਲ ਰਬਾਬ ਹੈ। ਮਤਲਬ ਕਿ ਉਸ ਦੀ ਕਿਰਪਾਨ ਵੀ ਸੁਰ ਵਿੱਚ ਹੈ।
ਔਰੰਗਜ਼ੇਬ, ਵਜੀਰ ਖਾਨ, ਜਕਰੀਆ ਖਾਨ ਆਦਿ ਦੇ ਅੰਦਰ ਹੀ ਏਨਾ ਬੇਸੁਰਾਪਨ ਸੀ, ਸੋ ਉਹਨਾਂ ਦੇ ਸ਼ਸਤਰ ਵੀ ਬੇਸੁਰੇ ਹੋ ਗਏ, ਲੋਕਾਈ ਦਾ ਘਾਣ ਕਰਦੇ ਰਹੇ।
ਜਿਸ ਗੁਰੂ ਨੇ ਸਿੱਖ ਨੂੰ ਆਸਾ, ਮਾਝ, ਗਉੜੀ, ਰਾਮਕਲੀ, ਟੁੰਡੇ ਅਸਰਾਜੇ ਕੀ ਧੁਨੀ, ਘਰ, ਪੜਤਾਲਾਂ ਆਦਿਕ ਤੋਂ ਬਾਅਦ ਕਿਰਪਾਨ ਫੜਾਈ ਹੋਵੇ, ਉਹ ਕਿਸੇ ਤੇ ਜ਼ੁਲਮ ਕਰ ਹੀ ਨਹੀਂ ਸਕਦੀ….
ਇਹ ਕੁਝ ਅੱਜ ਤਕ ਵੀ ਪ੍ਰਤੱਖ ਹੈ ਸਾਡੇ ਸਾਹਮਣੇ….
ਕਹਿੰਦੇ ਨੇ ਨਵੰਬਰ ੮੪ ਵਿੱਚ ਸਿੱਖਾਂ ਦਾ ਅੰਨ੍ਹਾਂ ਘਾਣ ਕੀਤਾ ਗਿਆ ਦੇਸ਼ ਵਿੱਚ, ਪਰ ਮੈਂ ਅੱਜ ਤਕ ਕਦੇ ਕਿਸੇ ਤੋਂ ਨਹੀਂ ਸੁਣਿਆਂ ਕਿ ਉਹਨਾਂ ੩ ਦਿਨਾਂ ਵਿੱਚ ਇੱਕ ਵੀ ਹਿੰਦੂ ਪੰਜਾਬ ਵਿੱਚ ਮਾਰਿਆ ਗਿਆ ਹੋਵੇ…. ਕਿੰਨੇ ਸੁਰ ‘ਚ ਨੇ ਗੁਰੂ ਕੇ ਲਾਲ….
ਜੇ ਕਿਤੇ ਬੇਸੁਰਾਪਨ ਲੱਗੇ ਤਾਂ ਜਾਣ ਲਓ ਕਿ ਗੁਰੂ ਮਨਫੀ ਹੈ ਓਥੋਂ…. ਰਬਾਬ ਹੱਥਾਂ ਵਿਚੋਂ ਖੁੱਸ ਰਹੀ ਹੈ….
ਧੰਨ ਗੁਰੂ
ਧੰਨ ਗੁਰੂ ਕੇ ਸਿੱਖ
ਇੱਕ ਵੇਰਾਂ ਮਿਸ਼ਨਰੀ ਪਰਚਾਰ ਕਰਨ ਆਏ ਸਾਡੇ ਇਲਾਕੇ ਚ..
ਮਿਸ਼ਨਰੀ:- ਈਸਾ ਮਸੀਹ ਖੁਦਾ ਦਾ ਪੁੱਤਰ ਐ ਓਹਦੀ ਸ਼ਰਨ ਚ ਆਓ ਤੁਹਾਡੇ ਪਾਪ ਮਾਫ ਹੋਣਗੇ।
ਇੱਕ ਬਜ਼ੁਰਗ ਭਾਵੇਂ ਅੰਨਪੜ ਸੀ ਪਰ ਓਹਦੀ ਰੱਬ ਨਾਲ ਸਿੱਧੀ ਗੱਲ ਸੀ ! ਦਾ ਜਵਾਬ ਅੱਜ ਵੀ ਮੇਰੇ ਕੰਨਾਂ ਚ ਗੂੰਜ ਰਿਹੈ!!
ਓਹਨੇ ਆਖਿਆ ‘ਪਾਦਰੀ ਸਾਬ ਸੱਚੀ ਤੁਹਾਡਾ ਈਸਾ ਖੁਦਾ ਦਾ ਪੁੱਤ ਹੈ ??
ਤਾਂ ਪਾਦਰੀ ਨੇ ਆਖਿਆ ‘ਹਾਂ ਇਕਲੋਤਾ ਪੁੱਤਰ ਐ’
ਅੱਗੋਂ ਬਜ਼ੁਰਗ:- ਕੀ ਖੁਦਾ ਮਰ ਗਿਆ??
ਪਾਦਰੀ:- ਨਹੀਂ! ਖੁਦਾ ਨਹੀਂ ਮਰ ਸਕਦਾ।
ਬਜ਼ੁਰਗ ਮੇਰੀ ਬਾਂਹ ਫੜ ਕੇ ਕਹਿੰਦਾ ਚੱਲ ਕਾਕਾ ਚੱਲੀਏ ਅੱਗੋਂ ਪਾਦਰੀ ਕਹਿੰਦਾ ਕਿੱਥੇ ਚੱਲੇ ਜੇ??
ਤਾਂ ਓ ਬਜ਼ੁਰਗ ਨੇ ਪਾਦਰੀ ਨੂੰ ਆਖਿਆ:- ਪਾਦਰੀ ਸਾਬ ਜੇ ਖੁਦਾ ਜਿੳਂਦਾ ਹੈ ਤਾਂ ਖੁਦਾ ਕੋਲੋਂ ਮੰਗਾਂਗੇ ਓਹਦੇ ਪੁੱਤਰ ਕੋਲੋਂ ਨਹੀਂ।
ਮੈਂ ਵੀ ਹੈਰਾਨ ਸੀ ਕੇ ਕਿਧਰੇ ਕੋਈ ਪੰਗਾ ਈ ਨਾ ਪੈ ਜਾਵੇ।
ਪਾਦਰੀ ਆਖਦਾ ‘:;ਕਿਉਂ ਜੀ ਖੁਦਾ ਦੇ ਪੁੱਤਰ ਕੋਲੋਂ ਮੰਗਣ ਚ ਕੀ ਹਰਜ਼ ਐ ??””‘-
ਤਾਂ ਬਜ਼ੁਰਗ ਨੇ ਜੋ ਆਖਿਆ ਓ ਮੈਂ ਕਦੇ ਨਹੀਂ ਭੁੱਲ ਸਕਦਾ!! ਓਹ ਕਹਿੰਦਾ’–ਪਾਦਰੀ ਸਾਬ ਸਾਡੇ ਐਥੇ ਜੇ ਪਿਉ ਜਿਉਂਦਾ ਹੋਵੇ ਤੇ ਪੁੱਤਰ ਦੀ ਚੌਧਰ ਨਹੀਂ ਹੁੰਦੀ’।
एक बार मिशनरी प्रचार करने के लिए हमारे गांव में आए..
मिशनरी- ईसा मसीह खुदा का बेटा है उसकी शरण में आ जाओ आप के सभी पाप माफ हो
जाएंगे|
एक बुजुर्ग जो अनपढ़ थे परंतु भगवान के साथ उनकी सीधी बात थी! उनका उत्तर आज भी
मेरे कानों में गुनगुना रहा है!!
उसने बोला था “पादरी साहब क्या सच में आपका ऐसा खुदा का बेटा है??
तो पादरी ने बोला “हां इकलौता बेटा है”
तो बुजुर्ग ने बोला:- क्या खुदा मर गया??
पादरी:- नहीं! खुदा कभी नहीं मर सकता|
बुजुर्ग मेरी बाजू पकड़कर बोला चलो बेटा चलें आगे से पादरी बोला कहां चले हो??
तो बुजुर्ग ने पादरी को बोला:- पादरी साहब अगर खुदा जीवित है तो हम खुदा से ही मांगेंगे
उसके बेटे से नहीं|
मैं भी हैरान था कि कहीं कोई लफड़ा ही ना हो जाए|
पादरी बोला; “क्यों खुदा के बेटे से मांगने में क्या हर्ज है??”
तभी बुजुर्ग ने जो बोला वह मैं कभी भूल नहीं सकूंगा!! वह बोला-“पादरी साहब हमारे यहां
अगर पिता जीवित हो तो बेटे की वाह-व्हाई नहीं होती”
ਅੰਮ੍ਰਿਤ ਵੇਲੇ ਉੱਠਣਾ ਜਿੱਥੇ ਤੁਹਾਡੀ ਦਿਨ-ਚਰਿਆ ਨੂੰ ਸਹੀ ਸੇਧ ਦਿੰਦਾ ਹੈ, ਉਥੇ ਤੁਹਾਡੀ ਸਰੀਰਕ, ਮਾਨਸਿਕ ਅਤੇ ਆਤਮਿਕ ਸ਼ਕਤੀ ਨੂੰ ਵੀ ਸਾਰਥਕ ਬਣਾਉਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਅੰਮ੍ਰਿਤ ਵੇਲੇ ਦੀ ਮਹੱਤਤਾ ਨੂੰ ਬਿਆਨ ਕਰਦਿਆ ਕਿਹਾ ਹੈ,
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।
ਕਰਮੀ ਆਵਹਿ ਕਪੜਾ ਨਦਰੀ ਮੋਖੁ ਦੁਆਰ।
ਵਕਤ ਸਿਰ ਉੱਠਣ ਦਾ ਮਤਲਬ ਰੋਜਾਨਾਂ ਇਕ ਘੰਟੇ ਦੀ ਬੱਚਤ।
ਪੁਸਤਕ- ਜਿੱਤ ਦਾ ਮੰਤਰ
ਹਰਜਿੰਦਰ ਵਾਲੀਆ