ਕੋਈ ਮੁਕਾਬਲਾ ਨੀ ਇਹਨਾਂ ਦਾ ਲੱਖਾਂ ਤੇ ਹਜ਼ਾਰਾਂ ਵਿੱਚ
ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ
Sikhi Quotes
ਬੱਚੇ ਸੀ ਮਾਸੂਮ ਭਾਂਵੇ ਹੌਸਲੇ ਬੁਲੰਦ ਸੀ
ਦਾਦੀ ਮਾਂ ਦੀ ਸਿੱਖਿਆ ਦੇ ਪੂਰੇ ਪਾਬੰਦ ਸੀ
ਜਾਣ ਵੇਲੇ ਮੌਤ ਵੱਲ ਹੱਸ ਹੱਸ ਦੇਖਦੇ ਸੀ
ਬੜੇ ਹੀ ਮਹਾਨ ਦਾਦਾ ਤੇਰੇ ਫਰਜੰਦ ਸੀ
ਗੋਬਿੰਦ ਕੇ ਲਾਲ ਜੈਸਾ,
ਬਤਾਏ ਤੋਂ ਕੋਈ ਕਿਸਮੇ ਦਮ ਹੈ,
ਜਿਤਨੀ ਵੀ ਕਰੋ ਤਾਰੀਫ਼,
ਉਤਨੀ ਹੀ ਕਮ ਹੈ।
ਕਲਗੀ ਵਾਲੜੇ ਮੇਰੇ ਦਸ਼ਮੇਸ਼ ਸਤਿਗੁਰੂ
ਤੇਰੇ ਖੂਨ ਦਾ ਕਰਜ਼ ਨਹੀਂ ਉਤਾਰ ਸਕਦੇ॥
ਚਾਂਦਨੀ ਚੌਕ,ਚਮਕੌਰ ਗੜੀ ਤੇ ਸਰਹਿੰਦ ਨੀਂਹਾਂ,
ਅਸੀਂ ਦਿਲੋਂ ਨਹੀਂ ਕਦੇ ਵਿਸਾਰ ਸਕਦੇ ॥
ਮਾਛੀਵਾੜੇ ਦਾ ਜੰਡ, ਬੁਰਜ ਦੀ ਰਾਤ ਠੰਡੀ,
ਸਾਡੇ ਸਿਦਕ ਨੂੰ ਕਦੇ ਨਹੀਂ ਮਾਰ ਸਕਦੇ॥
ਤੇਰੇ ਮਾਤਾ ਪਿਤਾ, ਪੁੱਤਾਂ ਦੇ ਖੂਨ ਸਦਕਾ,
ਸਾਨੂੰ ਦੁਸ਼ਮਨ ਨਹੀਂ ਕਦੇ ਲਲਕਾਰ ਸਕਦੇ॥
ਲੈ ਕੇ ਆਗਿਆ ਪਿਤਾ ਤੋਂ ਮੈਦਾਨੀ ਕੁਦ ਪਏ,
ਐਸੇ ਲਾੜੀ ਮੌਤ ਵਿਆਉਣ ਦੇ ਮੁਰੀਦ ਹੋਏ….
ਨਾ ਮਿਲੂ ਮਿਸਾਲ ਜੱਗ ਤੇ ਕਿਤੇ ਐਸੀ,
ਪੁੱਤ ਬਾਪ ਦੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ….
ਅਸੀਂ ਤੁਰ ਚੱਲੇ ਹਾਂ ਦਾਦੀਏ
ਹੋਣ ਸਿੱਖੀ ਲਈ ਕੁਰਬਾਨ
ਅਸੀਂ ਪੋਤੇ ਤੇਗ ਬਹਾਦਰ ਜੀ ਦੇ
ਪਿਤਾ ਗੋਬਿੰਦ ਸਿੰਘ ਸਾਡੇ ਮਾਣ
ਲੱਖ ਨੀਹਾਂ ਜਾਲਮ ਚਿਣ ਦੇਵੇ
ਅਸਾਂ ਪੰਥ ਲਈ ਵਾਰਨੇ ਪ੍ਰਾਣ
ਅਸੀਂ ਸਦਾ ਲਈ ਕਾਇਮ ਕਰ ਦੇਣੀ
ਸਿੱਖੀ ਦੀ ਆਨ, ਬਾਨ ਤੇ ਸ਼ਾਨ
ਜਾਨੇ ਸੇ ਪਹਿਲੇ ਆਉ ਗਲੇ ਸੇ ਲਗਾ ਤੋ ਲੂੰ,
ਕੇਸੋਂ ਕੋ ਕੰਘੀ ਕਰੂੰ ਜਰਾ ਮੁੰਹ ਧੁਲਾ ਤੋ ਲੂੰ,
ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋਂ ਲੂੰ,
ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਨਾ ਤੋਂ ਲੂੰ।
ਖੇਡਣ ਵਾਲੀਆਂ ਉਮਰਾਂ ਦੇ ਵਿੱਚ ਆਪਣੀਆਂ ਜਾਂਨਾ ਵਾਰ ਗਏ।
ਦੋ ਨਿੱਕੇ ਦੋ ਵੱਡੇ ਸਾਡੀ ਕੋਮ ਦੇ ਛਿੱਪ ਚੰਨ ਚਾਰ ਗਏ।
ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
ਦੋ ਮੈਦਾਨ ਅੰਦਰ , ਦੋ ਦੀਵਾਰ ਅੰਦਰ
ਤਿਲੰਗ ਮਹਲਾ ੪ ॥
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥
ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ । ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ ।੧। ਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ ।ਰਹਾਉ। ਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ । ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ । ਮੈਂ ਉਹਨਾਂ (ਵਡ ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ ।
ਅੰਗ: 725 | 22-12-2021
ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ,
ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ।
ਤਾਲੇ ਟੁੱਟਦੇ ਨਾ ਗੁਲਾਮੀਆਂ ਦੇ,
ਦੇਸ਼ ਉਵੇਂ ਹੀ ਅੱਜ ਮੁਥਾਜ ਰਹਿੰਦਾ।
ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇ,
ਤੇ ਜੰਝੂ ਲਾਹੁਣ ਦਾ ਅੱਜ ਰਿਵਾਜ ਰਹਿੰਦਾ।
ਦਸਮ ਪਿਤਾ ਸਰਬੰਸ ਜੇ ਵਾਰਦੇ ਨਾ,
ਤੇ ਅਮਰ ਅੱਜ ਵੀ ਮੁਗਲਾਂ ਦਾ ਰਾਜ ਰਹਿੰਦਾ।
ਬਾਣੀ ਨਹੀਂਉ ਯਾਦ ਸਾਨੂੰ ਗੀਤ ਚੇਤੇ ਰਹਿ ਗਏ,
ਮੱਸੇ ਤੇ ਔਰੰਗੇ ਸਾਡੇ ਲੇਖਾਂ ਵਿੱਚ ਬਹਿ ਗਏ
ਨੰਗੇ ਸੀ ਜੋ ਪੈਰਾਂ ਤੋਂ ਗੁਰਾਂ ਦੇ ਲਾਲ ਚੇਤੇ ਰੱਖਿਓ,
ਠੰਡੇ ਬੁਰਜ ਤੇ ਕੱਚੀ ਗੜ੍ਹੀ ਦੀ ਤੁਸੀਂ ਵਾਰ ਚੇਤੇ ਰੱਖਿਓ