ਇਕ ਵਾਰ ਡਾ. ਫਰਾਇਡ ਅਤੇ ਉਸ ਦੀ ਪਤਨੀ ਆਪਣੇ ਛੋਟੇ ਬੱਚੇ ਨਾਲ ਘੁੰਮਣ ਲਈ ਇਕ ਬਗੀਚੇ ਵਿੰਚ ਗਏ। ਦੇਰ ਤੱਕ ਉਹ ਗੱਲਾ ਕਰਦੇ ਰਹੇ, ਟਹਿਲਦੇ ਰਹੇ, ਫੇਰ ਜਦ ਸ਼ਾਮ ਹੋਣ ਲੱਗੀ ਅਤੇ ਬਗੀਚੇ ਦੇ ਦੁਆਰ ਬੰਦ ਹੋਣ ਦਾ ਸਮਾ ਹੋ ਗਿਆ । ਤਾ ਉਸਦੀ ਪਤਨੀ ਨੂੰ ਖਿਆਲ ਆਇਆ ਕਿ ਉਸਦਾ ਬੇਟਾ ਪਤਾ ਨਹੀ ਕਿਥੇ ਰਹਿ ਗਿਆ ਹੈ ? ਇਨੇ ਵੱਡੇ ਬਗੀਚੇ ਵਿਚ ਪਤਾ ਨਹੀ ਉਹ ਕਿਥੇ ਹੋਵੇਗਾ ?
ਫਰਾਈਡ ਨੇ ਕਿਹਾ, ਘਬਰਾ ਨਾ ! ਮੈ ਇਕ ਸਵਾਲ ਪੁੱਛਦਾ ਹਾਂ , ਤੂੰ ਉਸਨੂੰ ਕਿਤੇ ਜਾਣ ਤੋ ਮਨਾਂ ਤਾ ਨਹੀ ਕੀਤਾ ਸੀ ?
ਉਸਦੀ ਪਤਨੀ ਨੇ ਕਿਹਾ, ਹਾਂ ਮਨਾਂ ਤਾ ਕੀਤਾ ਸੀ ਕਿ ਫੁਹਾਰੇ ਕੋਲ ਨਹੀ ਜਾਣਾ ।
ਫਰਾਈਡ ਨੇ ਕਿਹਾ, ਉਹ ਫਿਰ ਫੁਹਾਰੇ ਤੇ ਹੀ ਮਿਲੇਗਾ।
ਉਹ ਦੋਵੇਂ ਭੱਜਦੇ ਹੋਏ ਫੁਹਾਰੇ ਵੱਲ ਗਏ ਤਾ ਉਹਨਾਂ ਦਾ ਬੇਟਾ ਫੁਹਾਰੇ ਕੋਲ ਬੈਠਾ ਸੀ।
ਫਰਾਇਡ ਦੀ ਪਤਨੀ ਨੇ ਕਿਹਾ, ਬੜਾ ਅਸਚਰਜ ! ਤੁਸੀ ਕਿਵੇ ਪਤਾ ਲਗਾ ਲਿਆ ਕਿ ਸਾਡਾ ਬੇਟਾ ਇਥੇ ਹੋਵੇਗਾ ?
ਫਰਾਇਡ ਨੇ ਕਿਹਾ, ਅਸਚਰਜ ਇਸ ਵਿਚ ਕੁਝ ਵੀ ਨਹੀ ਹੈ। ਮਨ ਨੂੰ ਜਿਥੇ ਜਾਣ ਤੋ ਰੋਕਿਆ ਜਾਵੇ, ਮਨ ਉਥੇ ਹੀ ਜਾਣ ਦੇ ਲਈ ਖਿੱਚਿਆ ਜਾਦਾ ਹੈ। ਜਿਥੋ ਦੇ ਲਈ ਕਿਹਾ ਜਾਵੇ , ਨਹੀ ਜਾਣਾ ਉਥੇ , ਇਕ ਛੁਪਿਆ ਰਹੱਸ ਸ਼ੁਰੂ ਹੋ ਜਾਦਾ ਹੈ ਕਿ ਮਨ ਉਥੇ ਹੀ ਜਾਣ ਲਈ ਤਤਪਰ ਹੋ ਜਾਦਾ ਹੈ ।
ਡਾ. ਸਿਗਮੰਡ ਫਰਾਇਡ