ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,
sidhu moose wala
ਦਿਲ ਵੱਡਾ ਰੱਖ ਉਸਤਾਦ
ਦੁਨੀਆਂ ਦੀ ਸੋਚ ਬਹੁਤ ਛੋਟੀ ਆ
ਸਭ ਕੁਝ ਖਤਮ ਨਹੀ ਹੁੰਦਾ
ਸਬ ਕੁਝ ਖਤਮ ਕਹਿਣ ਨਾਲ
ਜਿਉਦੇ ਜੀ ਕਦਰ ਕਰੋ ਜੇ ਕਰਨੀ ਹੈ।
ਮਰਨ ਵਾਲਾ ਇਨਸਾਨ ਅਪਣੀ ਤਾਰੀਫ ਨਹੀਂ ਸੁਣ ਸਕਦਾ
ਗੁਆ ਦੇਣ ਤੋਂ ਬਾਅਦ ਖਿਆਲ ਆਉਦਾਂ ਹੈ
ਕਿੰਨਾ ਕੀਮਤੀ ਸੀ ਉਹ ਵਕਤ, ਇਨਸਾਨ ਤੇ ਰਿਸ਼ਤਾ
ਰਾਜਨੀਤੀ ਬੁੱਢਿਆਂ ਦੀ ਉਹ ਖੇਡ ਹੈ
ਜੋ ਨੌਜਵਾਨਾਂ ਦੀਆਂ ਲਾਸ਼ਾਂ ਤੇ ਖੇਡੀ ਜਾਂਦੀ ਹੈ
ਜ਼ਿੰਦਗੀ ਬਹੁਤ ਛੋਟੀ ਆ ਯਾਰੋ
ਜਦੋ ਤੱਕ ਰਾਹ ਸਮਝ ਆਉਂਦਾ
ਓਦੋ ਤੱਕ ਸਫਰ ਮੁੱਕ ਜਾਂਦੇ
ਫ਼ੇਮ ਦੀ ਗੱਲ ਰੱਖ ਦਿਲ ਅੰਦਰ ਬਾਹਰੋ ਸੋਗ ਮਨਾ ਰਹੇ ਨੇ
ਘਰ ਉੱਜੜ ਗਿਆ ਮਾਂ ਦੇ ਪੁੱਤ ਦਾ
ਲੋਕ ਵਲੋਗ (vlog) ਚ । ਉਹਦੇ ਘਰ ਦਾ ਮਾਹੌਲ ਦਿਖਾ ਰਹੇ ਨੇ
ਰੱਬ ਦੀ ਕਚਿਹਰੀ ਦੀ ਵਕਾਲਤ ਬੜੀ ਨਿਆਰੀ ਏ
ਖਾਮੋਸ਼ ਰਹੋ ਕਰਮ ਕਰੋ ਸਭ ਦਾ ਮੁਕੱਦਮਾ ਜਾਰੀ ਏ
ਜੋ ਹੁੰਦਾ ਚੰਗੇ ਲਈ ਹੁੰਦਾ”
ਬੜਾ ਹੋਂਸਲਾ ਦਿੰਦੀ ਇਹ ਝੂਠੀ ਜਿਹੀ ਗੱਲ
ਜੀਹਦੇ ਨਾਲ ਬਹਿ ਕੇ ਰੋਟੀ ਖਾਧੀ ਹੁੰਦੀ ਆ
ਉਹਦੇ ਜਾਣ ਦਾ ਦੁੱਖ ਅੱਜ ਪਤਾ ਲੱਗਿਆ ਕਿੰਨਾ ਵੱਡਾ ਹੁੰਦਾ
ਜ਼ਿੰਦਗੀ ਵੀ ਕਿਰਾਏ ਦੇ, ਮੈਕਾਨ ਵਰਗੀ ਹੈ
ਜਿਸ ਦਿਨ ਉਸ ਮਾਲਿਕ ਨੇ ਖਾਲੀ ਕਰਨ ਲਈ ਸੁਨੇਹਾ ਭੇਜ ਦਿੱਤਾ
ਉਸ ਦਿਨ ਇੱਥੋਂ ਜਾਣਾ ਪੈਣਾ