ਤੇਰਾ ਘਰ ‘ਕੈਲਾਸ਼’ ਦੇ ਉੱਤੇ ਮੇਰੀ ਕਿਸ਼ਤੀ ਸਾਗਰ ਵਿੱਚ,
ਪਰ ਕੈਲਾਸ਼ ਤੋਂ ਸਾਗਰ ਤੀਕਣ ਇੱਕ ਗੰਗਾ ਤਾਂ ਵਹਿੰਦੀ ਹੈ।
Shayari\
ਕੁਫ਼ਰ ਕਟਹਿਰੇ ਵਿੱਚ ‘ਜ਼ਫ਼ਰ’ ਮੈਂ ਮੁਲਜ਼ਮ ਹਾਂ ਇਕਬਾਲੀ,
ਛੇਤੀ ਮੇਰੀ ਝੋਲੀ ਦੇ ਵਿੱਚ ਪਾਊ ਮੇਰਾ ਨਿਆਂ।ਜ਼ਫ਼ਰ ਇਕਬਾਲ (ਪਾਕਿਸਤਾਨ)
ਇਹ ਵੀ ਹੁਣ ਕਾਗ਼ਜ਼ਾਂ ਤੋਂ, ਮੂਰਤਾਂ ਤੋਂ ਲੜਨ ਲੱਗਾ ਹੈ
ਮੇਰਾ ਪਿੰਡ ਥੋੜ੍ਹਾ ਥੋੜ੍ਹਾ ਸ਼ਹਿਰ ਵਰਗਾ ਬਣਨ ਲੱਗਾ ਹੈਸਰਹੱਦੀ
ਚਲੋ ਲੱਭੀਏ ਕਿਤੇ ਇਸ ਯੁੱਗ ਵਿੱਚ ਉਸ ਮਰਦਿ ਕਾਮਿਲ ਨੂੰ,
ਜਿਨ੍ਹੇ ਪੱਗ ਵੀ ਬਚਾਈ ਹੈ, ਜਿਨ੍ਹਾਂ ਸਿਰ ਵੀ ਬਚਾਇਆ ਹੈ।ਕਸ਼ਮੀਰ ਨੀਰ
ਰਾਵਣ ਦੇ ਪੁਤਲੇ ਨੂੰ ਰਾਵਣ ਅੱਗ ਦਏ
ਸ਼ਰਮ ਵਿਚ ਕਿਉਂ ਨਾ ਦੁਸਹਿਰਾ ਮਰ ਗਿਆ?ਸਰਹੱਦੀ
ਛਿੜ ਨਾ ਪੈਣ ਕਿਤੇ ਮੰਦਰ ਵਿਚ, ਉਸ ਹਾਕਿਮ ਜਾਬਰ ਦੀਆਂ ਗੱਲਾਂ
ਛੇਤੀ ਛੇਤੀ ਛੇੜੋ ਬਾਬਾ ਇਸ ਪੱਥਰ ਗਿਰਧਰ ਦੀਆਂ ਗੱਲਾਂਸਰਹੱਦੀ
ਐਵੇਂ ਕਾਗ਼ਜ਼ਾਂ ਦੇ ਰਾਵਣਾਂ ਨੂੰ ਸਾੜ ਕੀ ਬਣੇ
ਤੀਰ ਤੀਲਾਂ ਦੇ ਕਮਾਨਾਂ ਉਤੇ ਚਾੜ੍ਹ ਕੀ ਬਣੇਸੰਤ ਰਾਮ ਉਦਾਸੀ
ਖ਼ੰਜਰ ਲਿਸ਼ਕੇ, ਖ਼ੂਨ ਵਗਾਏ, ਚਾਨਣ ਹੋਇਆ ਤਾਂ ਡਿੱਠਾ
ਇਕ ਪਾਸੇ ਸੀ ਖੜਾ ਜਨੇਊ ਦੂਜੇ ਪਾਸੇ ਅੱਲਾ ਸੀਹਰਭਜਨ ਸਿੰਘ ਹੁੰਦਲ
ਘਰ ਦੇ ਆਖਣ ਰੋਟੀ ਦਾ ਪ੍ਰਬੰਧ ਕਰੋ,
ਪੇਟ ਅਸਾਡਾ ਭਰਨਾ ਨਹੀਂ ਕਵਿਤਾਵਾਂ ਨਾਲ।ਸੁਰਜੀਤ ਸਿੰਘ ਅਮਰ
ਇਹ ਛਲਾਵਿਆਂ ਦਾ ਦਿਆਰ ਹੈ,
ਏਥੇ ਜਿਉਣ ਦਾ ਏਹੋ ਸਾਰ ਹੈ,
ਨਾ ਉਰਾਂ ਨੂੰ ਹੋ ਨਾ ਪਰ੍ਹਾਂ ਨੂੰ ਹਟ,
ਨਾ ਜੁਆਬ ਦੇ ਨਾ ਸਵਾਲ ਕਰ।ਅਸਲਮ ਹਬੀਬ
ਉੱਚੇ ਨੀਵੇਂ ਰਾਹੀਂ ਘੁੰਮਣਾ ਉੱਖੜੇ ਤੇ ਉੱਜੜੇ ਰਹਿਣਾ,
ਕੋਈ ਕਹੇ ਸਰਾਪ ਬੜਾ ਹੈ ਮੈਂ ਸਮਝਾਂ ਵਰਦਾਨ ਜਿਹਾ।ਹਰਭਜਨ ਹਲਵਾਰਵੀ
ਚੋਰ ਕੁੱਤੀ ਰਲ ਕੇ ਕਰਦੇ ਨੇ ਵਪਾਰ,
ਰਾਜਨੀਤੀ ਹੋ ਗਈ ਦਮਦਾਰ ਵੇਖਰਣਜੀਤ ਸਿੰਘ ਧੂਰੀ