ਮਨਿ ਤਨਿ ਬਾਛੀਐ ਜਨ ਧੂਰਿ ॥
ਕੋਟਿ ਜਨਮ ਕੇ ਲਹਹਿ
ਪਾਤਿਕ ਗੋਬਿੰਦ ਲੋਚਾ ਪੂਰਿ ॥੧॥
ਆਪਣੇ ਚਿੱਤ ਤੇ ਦੇਹ ਨਾਲ ਸੰਤਾਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰ। ਉਸ ਦੇ ਨਾਲ ਕ੍ਰੋੜਾਂ ਜਨਮਾਂ ਦੇ ਪਾਪ ਮਿੱਟ ਜਾਂਦੇ ਹਨ। ਹੇ ਸ੍ਰਿਸ਼ਟੀ ਦੇ ਸੁਆਮੀ ਮੇਰੀ ਸੱਧਰ ਪੂਰਨ ਕਰ।
shabad status
ਗੂਜਰੀ ਮਹਲਾ ੫ ॥
ਤੂੰ ਸਮਰਥੁ ਸਰਨਿ ਕੋ ਦਾਤਾ
ਦੁਖ ਭੰਜਨੁ ਸੁਖ ਰਾਇ ॥
ਜਾਹਿ ਕਲੇਸ ਮਿਟੇ ਭੈ ਭਰਮਾ
ਨਿਰਮਲ ਗੁਣ ਪ੍ਰਭ ਗਾਇ ॥੧॥
ਮੇਰੇ ਦਾਤਾਰ ਪ੍ਰਭੂ! ਤੂੰ ਪਨਾਹ ਦੇਣ ਦੇ ਯੋਗ ਦੁੱਖੜਾ ਦੂਰ ਕਰਨ ਵਾਲਾ ਅਤੇ ਖੁਸ਼ੀ-ਪ੍ਰਸੰਨਤਾ ਦਾ ਪਾਤਿਸ਼ਾਹ ਹੈ। ਸੁਆਮੀ ਦੀਆਂ ਪਵਿੱਤ੍ਰ ਪ੍ਰਭਤਾਈਆਂ ਗਾਇਨ ਕਰਨ ਦੁਆਰਾ ਗਮ ਦੂਰ ਹੋ ਜਾਂਦੇ ਹਨ ਅਤੇ ਡਰ ਤੇ ਸੰਦੇਹ ਮਿੱਟ ਜਾਂਦੇ ਹਨ।
ਕਾਮ ਕ੍ਰੋਧ ਲੋਭ ਮੋਹ ਮੂਠੇ
ਸਦਾ ਆਵਾ ਗਵਣ ॥
ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ
ਮਿਟਤ ਜੋਨੀ ਭਵਣ ॥੩॥
ਜਿਨ੍ਹਾਂ ਨੂੰ ਮਿਥਨ ਹੁਲਾਸ, ਗੁੱਸੇ, ਲਾਲਚ ਅਤੇ ਸੰਸਾਰੀ ਮਮਤਾ ਨੇ ਠੱਗ ਲਿਆ ਹੈ, ਉਹ ਹਮੇਸ਼ਾਂ ਆਉਂਦੇ ਜਾਂਦੇ ਰਹਿੰਦੇ ਹਨ। ਸੁਆਮੀ ਦੀ ਪਿਆਰ-ਉਪਾਸ਼ਨਾ ਅਤੇ ਮਾਲਕ ਦੀ ਬੰਦਗੀ ਦੁਆਰਾ ਜੂਨੀਆਂ ਅੰਦਰ ਭਟਕਨਾ ਮੁੱਕ ਜਾਂਦੀ ਹੈ।
ਆਦਿ ਅੰਤੇ ਮਧਿ
ਆਸਾ ਕੂਕਰੀ ਬਿਕਰਾਲ ॥
ਗੁਰ ਗਿਆਨ ਕੀਰਤਨ ਗੋਬਿੰਦ ਰਮਣੰ
ਕਾਟੀਐ ਜਮ ਜਾਲ ॥੨॥
ਅਰੰਭ ਅਖੀਰ ਅਤੇ ਦਰਮਿਆਨ ਵਿੱਚ ਆਦਮੀ ਮਗਰ ਭਿਆਨਕ ਖਾਹਿਸ਼ ਦੀ ਕੁੱਤੀ ਲੱਗੀ ਰਹਿੰਦੀ ਹੈ। ਗੁਰਾਂ ਦੀ ਦਿੱਤੀ ਹੋਈ ਬ੍ਰਹਿਮ ਗਿਆਤ ਦੇ ਰਾਹੀਂ ਸੁਆਮੀ ਦਾ ਜੱਸ ਉਚਾਰਨ ਕਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਆਠ ਪਹਰ ਹਰਿ ਕੇ ਗੁਣ ਗਾਵੈ
ਸਿਮਰੈ ਦੀਨ ਦੈਆਲਾ ॥
ਆਪਿ ਤਰੈ ਸੰਗਤਿ ਸਭ ਉਧਰੈ
ਬਿਨਸੇ ਸਗਲ ਜੰਜਾਲਾ ॥੩॥
ਜੋ ਸਾਰਾ ਦਿਹੁੰ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਗਰੀਬਾਂ ਤੇ ਮਿਹਰਬਾਨ ਸੁਆਮੀ ਦਾ ਸਿਮਰਨ ਕਰਦਾ ਹੈ, ਖੁਦ ਬਚ ਜਾਂਦਾ ਹੈ ਆਪਣੇ ਸਾਰੇ ਮੇਲੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਨ੍ਹਾਂ ਦੇ ਸਮੂਹ ਬੰਧਨ ਕੱਟੇ ਜਾਂਦੇ ਹਨ।
ਸਾਸਿ ਸਾਸਿ ਨ ਬਿਸਰੁ ਕਬਹੂੰ
ਬ੍ਰਹਮ ਪ੍ਰਭ ਸਮਰਥ ॥
ਗੁਣ ਅਨਿਕ ਰਸਨਾ ਕਿਆ ਬਖਾਨੈ
ਅਗਨਤ ਸਦਾ ਅਕਥ ॥੩॥
ਮੇਰੇ ਸਰਬ-ਸ਼ਕਤੀਵਾਨ ਸੁਆਮੀ ਮਾਲਕ, ਮੈਂ ਤੈਨੂੰ ਹਰ ਸੁਆਸ ਨਾਲ ਕਦੇ ਨਾਂ ਭੁੱਲਾਂ। ਇਕ ਜੀਭ੍ਹ ਤੇਰੀਆਂ ਘਣੇਰੀਆਂ ਨੇਕੀਆਂ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦੀ ਹੈ। ਉਹ ਅਣਗਿਣਤ ਤੇ ਹਮੇਸ਼ਾਂ ਕਥਨ-ਰਹਿਤ ਹਨ।
ਧਨਾਸਰੀ ਮਹਲਾ ੫ ॥
ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥
(ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥ ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥
ਅੰਗ: 673