ਜੱਲਾਦ ਨੇ ਜ਼ਹਿਰ ਦਾ ਪਿਆਲਾ ਤਿਆਰ ਕੀਤਾ,ਸੁਕਰਾਤ ਨੂੰ ਫੜਾ ਦਿੱਤਾ। ਮੁਨਸਫ਼ ਸਾਹਮਣੇ ਖੜਾੑ ਸੀ,ਜੱਜ ਵੀ ਸਾਹਮਣੇ ਖੜਾੑ ਸੀ,ਜਿਸ ਨੇ ਸਜ਼ਾਏ ਮੌਤ ਦਾ ਫ਼ੈਸਲਾ ਸੁਣਾਇਆ,ਉਸਦੇ ਸਾਹਮਣੇ ਦੇਣਾ ਸੀ।
ਉਨਾੑਂ ਦਿਨਾਂ ਵਿਚ ਯੁਨਾਨ ਦੇ ਏਥਨਜ਼ ਸ਼ਹਿਰ ਵਿਚ ਸਜ਼ਾਏ ਮੌਤ ਦਾ ਢੰਗ ਸੀ–ਜ਼ਹਿਰ ਦਾ ਪਿਆਲਾ ਪਿਲਾਉਣਾ।
ਮੁਨਸਫ਼ ਸੁਕਰਾਤ ਨੂੰ ਕਹਿਣ ਲੱਗਾ,
“ਸੁਕਰਾਤ ! ਕਨੂੰਨ ਦੀ ਇਕ ਮਦ ਅੈਸੀ ਵੀ ਹੈ ਕਿ ਮੈਂ ਤੈਨੂੰ ਛੋੜ ਸਕਦਾ ਹਾਂ।”
“ਕੀ?”
“ਤੂੰ ਏਥਨਜ਼ ਛੱਡ ਕੇ,ਯੁਨਾਨ ਛੱਡ ਕੇ ਚਲਾ ਜਾ,ਕਿਸੇ ਹੋਰ ਮੁਲਕ ਵਿਚ ਚਲਾ ਜਾ। ਤੂੰ ਆਪਣਾ ਸਾਜੋ-ਸਾਮਾਨ ਵੀ ਲੱਦ ਕੇ ਲੈ ਜਾ ਸਕਦਾ ਹੈਂ,ਆਪਣੇ ਪਰਿਵਾਰ ਨੂੰ ਵੀ ਲੈ ਜਾ।”
ਸੁਕਰਾਤ ਕਹਿਣ ਲੱਗਾ,
“ਮੈਂ ਇਹ ਨਹੀਂ ਕਰ ਸਕਦਾ। ਮੈਂ ਏਥਨਜ਼ ਤੇ ਗੀ੍ਸ (ਯੁਨਾਨ) ਨਹੀਂ ਛੱਡ ਸਕਦਾ।”
ਮੁਨਸਫ਼ ਤੇ ਜੱਜ ਉਸਨੂੰ ਕਹਿੰਦੇ ਹਨ,
“ਸੁਕਰਾਤ,ਸਜ਼ਾਏ ਮੌਤ ਤੋਂ ਬਚ ਜਾਏਂਗਾ,ਮੌਤ ਤੋਂ ਬਚ ਜਾਏਂਗਾ।
ਤਾਂ ਸੁਕਰਾਤ ਕਹਿਣ ਲੱਗਾ,
“ਨਹੀਂ ਬਚਾਂਗਾ।
ਅੈ ਮੁਨਸਫ਼ ! ਏਥਨਜ਼ (ਯੁਨਾਨ) ਜੈਸੇ ਹੀ ਮਨੁੱਖ ਦੂਜਿਆਂ ਮੁਲਕਾਂ ਵਿਚ ਵੀ ਹੋਣਗੇ। ਜੋ ਕੁਛ ਮੈਂ ਬੋਲਿਆ ਹੈ,ਆਪਣੇ ਹੀ ਮੁਲਕ ਦੇ ਵਾਸੀਆਂ ਨੂੰ ਹਜ਼ਮ ਨਹੀਂ ਹੋਇਆ,ਪਰਦੇਸ ਵਿਚ ਲੋਕਾਂ ਨੂੰ ਕਿੱਥੇ ਹਜ਼ਮ ਹੋਣਾ ਹੈ। ਆਪਣੇ ਹੀ ਮੈਨੂੰ ਜ਼ਹਿਰ ਦਾ ਪਿਆਲਾ ਪਿਲਾ ਰਹੇ ਨੇ,ਕਿਉਂਕਿ ਮੈਂ ਸੱਚਾਈ ਬਿਆਨ ਕੀਤੀ ਹੈ,ਪਰਦੇਸ ਵਿਚ ਮੈਨੂੰ ਅੰਮਿ੍ਤ ਨਹੀਂ ਪਿਲਾਉਣਗੇ।”
ਸੁਕਰਾਤ ਇੱਕੋ ਘੁੱਟ ਵਿਚ ਜ਼ਹਿਰ ਦਾ ਪਿਆਲਾ ਪੀ ਗਿਆ।ਇਤਨੇ ਉੱਚੇ ਦਾਰਸ਼ਨਿਕ ਤੇ ਸਤਿਵਾਦੀ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਗਿਆ। ਜਿਹੜੇ ਬੜੇ ਬੜੇ ਸੰਤ ਭਾਰਤ ਵਿਚ ਪੂਜੇ ਜਾ ਰਹੇ ਨੇ,ਉਨਾੑਂ ਦੀ ਬੜੀ ਪ੍ਤਿਸ਼ਠਾ ਹੈ,ਪਰ ਸੱਚ ਕਹਿਣ ਦੀ ਨਾ ਉਨਾੑਂ ਪਾਸ ਹਿੰਮਤ ਹੈ,ਨਾ ਤੌਫ਼ੀਕ ਹੈ,ਨਾ ਸੱਚ ਕਹਿ ਹੀ ਸਕਦੇ ਨੇ। ਸੱਚ ਉਦੋਂ ਵੀ ਜਗਤ ਨੂੰ ਹਜ਼ਮ ਨਹੀਂ ਸੀ ਹੁੰਦਾ,ਅੱਜ ਵੀ ਨਹੀਂ ਹੁੰਦਾ,ਹਾਜ਼ਮਾਂ ਅੱਜ ਵੀ ਕਮਜ਼ੋਰ ਹੈ।
Sant Singh Ji Maskeenpunjabi stories
ਸਾਹਿਬ ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਪੁੱਛਿਆ ਗਿਆ,
“ਪਾਤਸ਼ਾਹ ਤੁਹਾਡੇ ਅੰਦਰ ਨਾਮ ਦੀ ਕਿਤਨੀ ਕੁ ਭੁੱਖ ਹੈ ?”
ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ :-
“ਮਾਰੂ ਮੀਹਿ ਨ ਤਿ੍ਪਤਿਆ ਅਗੀ ਲਹੈ ਨ ਭੁੱਖ॥
ਰਾਜਾ ਰਾਜਿ ਨ ਤਿ੍ਪਤਿਆ ਸਾਇਰ ਭਰੇ ਕਿਸੁਕਿ॥
ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ॥੧॥”
{ਅੰਗ ੧੪੮}
ਮੈਥੋਂ ਪੁਛਦੇ ਹੋ,ਨਾਮ ਦੀ ਕਿੰਨੀ ਕੁ ਭੁੱਖ ਹੈ,ਕਿੰਨੀ ਕੁ ਪਿਆਸ ਹੈ।ਰੇਤ ਕੋਲੋਂ ਪੁੱਛ ਲਉ ਤੈਨੂੰ ਕਿਤਨੀਆਂ ਕੁ ਬੂੰਦਾਂ ਚਾਹੀਦੀਆਂ ਨੇ,ਅੱਗ ਕੋਲੋਂ ਪੁੱਛ ਲਉ ਤੈਨੂੰ ਕਿਤਨਾ ਕੁ ਈਂਧਨ ਚਾਹੀਦਾ ਹੈ।ਕਿਤਨੀਆਂ ਕੁ ਲੱਕੜਾਂ ਤੈਨੂੰ ਚਾਹੀਦੀਆਂ ਨੇ,ਅੱਗ ਰੱਜਦੀ ਨਹੀਂ।ਕਿਸੇ ਰਾਜੇ ਕੋਲੋਂ ਪੁੱਛ ਲਉ ਤੈਨੂੰ ਕਿਤਨਾ ਕੁ ਰਾਜ-ਪਾਟ ਚਾਹੀਦਾ ਹੈ।ਕਿਤਨੀ ਦੇਰ ਤੱਕ ਰਾਜ ਪਾਟ ਕਰਨਾ ਚਾਹੁੰਦਾ ਹੈਂ।
ਕੋਈ ਤਿ੍ਪਤ ਹੁੰਦਾ ਹੈ?
ਜਿਸ ਤਰਾੑਂ ਰਾਜਾ ਰਾਜ-ਪਾਟ ਤੋਂ ਤਿ੍ਪਤ ਨਹੀਂ ਹੁੰਦਾ,ਅਗਨੀ ਲੱਕੜਾਂ ਤੋਂ ਤਿ੍ਪਤ ਨਹੀਂ ਹੁੰਦੀ,ਮਾਰੂਥਲ ਬਾਰਿਸ਼ ਤੋਂ ਤਿ੍ਪਤ ਨਹੀਂ ਹੁੰਦਾ। ਸਾਹਿਬ ਕਹਿੰਦੇ ਨੇ,ਇਸ ਤਰਾੑਂ ਨਾਮ ਜਪਦਾ ਹਾਂ,ਨਾਮ ਜਪਦਾ ਹਾਂ,ਹੋਰ ਪਿਆਸ ਵਧਦੀ ਹੈ,ਹੋਰ ਵਧਦੀ ਹੈ,ਹੋਰ ਜਪਣ ਨੂੰ ਜੀਅ ਕਰਦਾ ਹੈ,
ਹੇ ਪ੍ਭੂ ! ਮੈਂ ਰੱਜਦਾ ਹੀ ਨਹੀਂ।
“ਮਾਧਉ ਜਲ ਕੀ ਪਿਆਸ ਨ ਜਾਇ॥
ਜਲ ਮਹਿ ਅਗਨਿ ਉਠੀ ਅਧਿਕਾਇ॥੧॥ਰਹਾਉ॥”
{ਅੰਗ ੩੨੩}