ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿਚ ਇੱਕ ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਪੰਜਿਆਂ ਵਿਚ ਫੜ ਕੇ ਬਹੁਤ ਉਚਾਈ ਤੇ ਉਡੱ ਜਾਂਦੀ ਹੈ। ਪੰਛੀਆਂ ਦੇ ਵਿਚ ਅਜਿਹੀ ਸਖ਼ਤ ਸਿਖਲਾਈ ਕਿਸੇ ਵਿੱਚ ਨਹੀਂ ਹੁੰਦੀ।
ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਅਪਣੇ ਪੰਜਿਆਂ ਵਿਚ ਜਕੜ ਕੇ ਲਗਭੱਗ 12 ਕਿਲੋਮੀਟਰ ਉਚਾਈ ਤੇ ਲੈ ਜਾਂਦੀ ਹੈ।ਇੰਨੀ ਉਚਾਈ ਤੇ ਅਕਸਰ ਜਹਾਜ਼ ਉਡਿਆ ਕਰਦੇ ਹਨ ਅਤੇ ਇਹ ਦੂਰੀ ਤਹਿ ਕਰਨ ਵਿਚ ਮਾਦਾ ਬਾਜ਼ 7 –9 ਮਿੰਟ ਦਾ ਸਮਾਂ ਲੈਂਦੀ ਹੈ।
ਇਥੋਂ ਸ਼ੁਰੂ ਹੁੰਦੀ ਹੈ ਉਸ ਨੰਨ੍ਹੇ ਬੱਚੇ ਦੀ ਕਠਿਨ ਪ੍ਰੀਖਿਆ । ਉਸ ਨੂੰ ਇਹ ਦੱਸਿਆ ਜਾਵੇ ਗਾ ਕੇ ਤੂੰ ਕਿਸ ਲਈ ਪੈਦਾ ਹੋਇਆ ਹੈ ? ਤੇਰੀ ਦੁਨੀਆਂ ਕੀ ਹੈ ? ਤੇਰੀ ਉਚਾਈ ਕੀ ਹੈ ? ਤੇਰਾ ਧਰਮ ਬਹੁਤ ਉੱਚਾ ਹੈ ਅਤੇ ਫਿਰ ਮਾਦਾ ਬਾਜ਼ ਉਸਨੂੰ ਪੰਜਿਆਂ ਵਿਚੋਂ ਛੱਡ ਦਿੰਦੀ ਹੈ। ਉਪਰ ਤੋਂ ਥੱਲੇ ਧਰਤੀ ਵੱਲ ਆਉਂਦੇ ਸਮੇਂ ਲਗਭੱਗ 2 ਕਿਲੋਮੀਟਰ ਤੱਕ ਉਸ ਨੰਨ੍ਹੇ ਬੱਚੇ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਸ ਨਾਲ ਕੀ ਹੋ ਰਿਹਾ ਹੈ। 7 ਕਿਲੋਮੀਟਰ ਦੇ ਅੰਦਰ ਆ ਜਾਣ ਤੋਂ ਬਾਅਦ ਉਸ ਨੰਨ੍ਹੇ ਬੱਚੇ ਦੇ ਖੰਭ ਜੋ ਕਜਾਇਨ ਨਾਲ ਚਿਪਕੇ ਹੁੰਦੇ ਹਨ ਖੁੱਲਣ ਲਗਦੇ ਹਨ ।
ਲਗਭੱਗ 9 ਕਿਲੋਮੀਟਰ ਹੇਠਾਂ ਆਉਣ ਤੇ ਉਸਦੇ ਖੰਭ ਪੂਰੇ ਖੁੱਲ੍ਹ ਜਾਂਦੇ ਹਨ । ਇਹ ਜ਼ਿੰਦਗੀ ਦਾ ਪਹਿਲਾ ਸਮਾਂ ਹੁੰਦਾ ਹੈ ਜਦੋਂ ਬਾਜ਼ ਦਾ ਬੱਚਾ ਖੰਭ ਫੜ ਫੜਾਉਂਦਾ ਹੈ।
ਇਸ ਸਮੇਂ ਇਹ ਧਰਤੀ ਤੋਂ ਤਕਰੀਬਨ 3000 ਮੀਟਰ ਦੂਰ ਹੈ ਪਰੰਤੂ ਇਹ ਉੱਡਣਾ ਨਹੀਂ ਸਿੱਖਿਆ । ਹੁਣ ਇਹ ਧਰਤੀ ਦੇ ਬਿਲਕੁਲ ਨੇੜੇ ਆ ਜਾਂਦਾ ਹੈ। ਹੁਣ ਉਸਦੀ ਧਰਤੀ ਤੋਂ ਦੂਰੀ ਸਿਰਫ 700–800 ਮੀਟਰ ਹੁੰਦੀ ਹੈ ਪਰੰਤੂ ਉਸਦੇ ਖੰਭ ਇਨੇ ਮਜ਼ਬੂਤ ਨਹੀਂ ਹੋਏ ਕਿ ਉਹ ਉੱਡ ਸਕੇ।
ਧਰਤੀ ਤੋਂ ਤਕਰੀਬਨ 400_500 ਮੀਟਰ ਦੂਰੀ ਤੇ ਆ ਕੇ ਉਸ ਨੂੰ ਲਗਦਾ ਹੈ ਕਿ ਹੁਣ ਮੇਰਾ ਅੰਤਿਮ ਸਮਾਂ ਆ ਗਿਆ ਹੈ । ਫਿਰ ਅਚਾਨਕ ਇੱਕ ਪੰਜਾ ਆ ਕੇ ਅਪਣੀ ਪਕੜ ਵਿਚ ਲੈ ਲੈਂਦਾ ਹੈ ਅਤੇ ਆਪਣੇ ਖੰਭਾਂ ਦੇ ਵਿਚਕਾਰ ਸਮੋਂ ਲੈਂਦਾ ਹੈ। ਇਹ ਪੰਜਾ ਉਸਦੀ ਮਾਂ ਦਾ ਹੁੰਦਾ ਹੈ ਅਤੇ ਇਹ ਸਿਖਲਾਈ ਉਸਦੀ ਲਗਾਤਾਰ ਚਲਦੀ ਰਹਿੰਦੀ ਹੈ ਜਦੋਂ ਤੱਕ ਇਹ ਉੱਡਣਾ ਸਿੱਖ ਨਹੀਂ ਲੈਂਦਾ।
ਇਹ ਸਿਖਲਾਈ ਇੱਕ ਕਮਾਂਡੋ ਦੀ ਤਰ੍ਹਾਂ ਹੁੰਦੀ ਹੈ ਫਿਰ ਜਾ ਕੇ ਦੁਨੀਆਂ ਨੂੰ ਇੱਕ ਬਾਜ਼ ਮਿਲਦਾ ਹੈ। ਇਹ ਅਪਣੇ ਤੋਂ 10 ਗੁਣਾ ਭਾਰੇ ਦਾ ਸ਼ਿਕਾਰ ਕਰ ਲੈਂਦਾ ਹੈ ।
ਬੇਸ਼ੱਕ ਅਪਣੇ ਬੱਚਿਆਂ ਨੂੰ ਅਪਣੇ ਨਾਲ ਚਿਪਕਾ ਕੇ ਰੱਖੋ,ਪਰ ਉਸ ਨੂੰ ਦੁਨੀਆਂ ਦੀਆਂ ਮੁਸਕਲਾਂ ਦਾ ਸਾਹਮਣਾ ਕਰਨ ਦਿਓ। ਉਹਨਾਂ ਨਾਲ ਜੂਝਣਾ ਸਿਖਾਓ
ਗਮਲੇ ਦੇ ਪੌਦੇ ਅਤੇ ਜੰਗਲ ਦੇ ਪੌਦੇ ਵਿੱਚ ਬਹੁਤ ਫਰਕ ਹੁੰਦਾ ਹੈ।
ਕਾਪੀ
safalta
ਮਿਲਿਟਰੀ ਅਫਸਰ ਅਤੇ ਬੈੰਕ ਅਫਸਰ ਨੇ ਰਿਟਾਇਰਮੈਂਟ ਮਗਰੋਂ ਨਾਲ ਨਾਲ ਘਰ ਬਣਾ ਲਏ..
ਫੁੱਲ ਬੂਟੇ ਲਾਉਣ ਦਾ ਦੋਹਾਂ ਨੂੰ ਹੀ ਬਹੁਤ ਸ਼ੌਕ ਸੀ..ਪਰ ਰੱਖ ਰਖਾਓ ਦੀਆਂ ਵਿਧੀਆਂ ਦੋਹਾਂ ਦੀਆਂ ਵੱਖੋ ਵੱਖ..
ਮਿਲਿਟਰੀ ਅਫਸਰ ਬੂਟਿਆਂ ਨੂੰ ਥੋੜਾ ਜਿਹਾ ਪਾਣੀ ਪਾਇਆ ਕਰਦਾ ਤੇ ਬੈੰਕ ਵਾਲਾ ਹਮੇਸ਼ਾਂ ਹੀ ਹੱਦੋਂ ਵੱਧ ਖਾਦ ਪਾਣੀ ਲਾਈ ਰੱਖਦਾ!
ਇੱਕ ਰਾਤ ਭਾਰੀ ਮੀਂਹ ਹਨੇਰੀ ਤੇ ਝੱਖੜ ਝੁੱਲਣ ਲੱਗਾ..
ਸੁਵੇਰੇ ਮਿਲਿਟਰੀ ਵਾਲੇ ਅੰਕਲ ਦੇ ਲਾਏ ਬੂਟੇ ਓਦਾਂ ਹੀ ਖੜੇ ਸਨ ਤੇ ਦੂਜੇ ਬੂਟੇ ਜੜੋਂ ਉਖੜ ਦੂਰ ਜਾ ਚੁਕੇ ਸਨ!
ਬੈੰਕ ਵਾਲਾ ਅੰਕਲ ਹੈਰਾਨ ਪ੍ਰੇਸ਼ਾਨ ਹੋਇਆ ਫੌਜੀ ਨੂੰ ਆਖਣ ਲੱਗਾ..ਦੋਸਤਾ ਮੇਰੀ ਖਾਦ..ਪਾਣੀ ਅਤੇ ਰੱਖ ਰਖਾਵ ਤੇਰੇ ਨਾਲੋਂ ਕਿਤੇ ਵਧੀਆ ਪਰ ਬੂਟੇ ਮੇਰੇ ਉਖੜ ਗਏ..ਇਹ ਕਿਦਾਂ ਹੋ ਗਿਆ?
ਮਿਲਿਟਰੀ ਵਾਲੇ ਅੰਕਲ ਆਖਣ ਲੱਗੇ ਕੇ ਮਿਸਟਰ ਮੈਂ ਬੂਟਿਆਂ ਨੂੰ ਓਨਾ ਕੂ ਪਾਣੀ ਹੀ ਪਾਇਆ ਕਰਦਾ ਸੀ ਕੇ ਜਿੰਨਾ ਓਹਨਾ ਦੀ ਮੁਢਲੀ ਲੋੜ ਹੀ ਪੂਰੀ ਕਰ ਸਕਦਾ..ਬਾਕੀ ਦੀਆਂ ਲੋੜਾਂ ਅਤੇ ਹੋਰ ਪਾਣੀ ਲਈ ਓਹਨਾ ਦੀਆਂ ਜੜਾਂ ਨੂੰ ਹੋਰ ਡੂੰਗਾ ਜਾਣ ਲਈ ਮਜਬੂਰ ਹੋਣਾ ਪਿਆ ਤੇ ਉਹਨਾ ਦੀ ਪਕੜ ਮਜਬੂਤ ਹੁੰਦੀ ਗਈ..
ਤੇਰੇ ਬੂਟਿਆਂ ਦੀਆਂ ਜੜਾਂ ਨੂੰ ਸਭ ਕੁਝ ਬਿਨਾ ਕੁਝ ਕੀਤੀਆਂ ਹੀ ਮਿਲੀ ਗਿਆ ਤੇ ਓਹਨਾ ਨੂੰ ਹੋਰ ਡੂੰਗਾ ਜਾਣ ਦੀ ਲੋੜ ਹੀ ਮਹਿਸੂਸ ਹੀ ਨਹੀਂ ਹੋਈ ਤੇ ਤੂਫ਼ਾਨ ਦੇ ਪਹਿਲੇ ਹੱਲੇ ਵਿਚ ਹੀ ਧਰਤੀ ਤੇ ਵਿੱਛ ਗਏ..
ਦੋਸਤੋ ਇਹ ਕਹਾਣੀ ਜ਼ਿਹਨ ਵਿਚ ਓਦੋਂ ਆਈ ਜਦੋ ਇੱਕ ਐਸੇ ਇਨਸਾਨ ਦੇ ਦਰਸ਼ਨ ਮੇਲੇ ਹੋਏ ਜਿਸਦੀ ਜਿੰਦਗੀ ਪੰਜਾਬ ਵਿਚ ਬੇਹੱਦ ਸੰਘਰਸ਼ਮਈ ਸੀ ਤੇ ਜਦੋਂ ਉਹ ਕਨੇਡਾ ਪਹੁੰਚਿਆਂ ਤੇ ਓਦੋਂ ਵੀ ਉਸ ਦੀ ਮੰਜਿਲ-ਏ-ਮਕਸੂਦ ਨੂੰ ਜਾਂਦਾ ਪੈਂਡਾ ਕੋਈ ਏਡਾ ਸੌਖਾ ਨਹੀ ਸੀ..
ਪਰ ਅਗਲੇ ਦੀ ਹਿੰਮਤ ਦੀ ਦਾਤ ਦੇਣੀ ਬਣਦੀ ਏ..ਨਿੱਕੇ ਨਿੱਕੇ ਨਿਆਣਿਆਂ ਦੀ ਦੇਖ ਭਾਲ ਅਤੇ ਹੋਰ ਕਬੀਲਦਾਰੀਆਂ ਦਾ ਬੋਝ ਚੁੱਕਦਾ ਹੋਇਆ ਤਿੰਨ ਨੌਕਰੀਆਂ ਵੀ ਕਰਿਆ ਕਰਦਾ ਸੀ..! ਹਿੰਮਤ ਨਹੀਂ ਹਾਰਿਆ ਤੇ ਅੱਜ ਆਪਣੀ ਜਿੰਦਗੀ ਦੀ ਗੱਡੀ ਵੀ ਲਾਈਨ ਤੇ ਹੈ ਤੇ ਅੱਗੋਂ ਬੱਚੇ ਵੀ ਪੂਰੀ ਤਰਾਂ ਸੈੱਟ..!
ਮੁੱਕਦੀ ਗੱਲ ਇਹ ਹੈ ਕੇ ਆਪਣੇ ਵੇਹੜੇ ਉੱਗਦੇ ਫੁਲ ਬੂਟਿਆਂ ਨੂੰ ਸਿਰਫ ਏਨਾ ਕੂ ਪਾਣੀ ਹੀ ਦਿਓ ਕੇ ਓਹਨਾ ਵਿਚ ਸੰਘਰਸ਼ ਵਾਲਾ ਜਜਬਾ ਜਿਉਂਦਾ ਰਹਿ ਸਕੇ..ਬਾਕੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਖੁਦ ਦੀਆਂ ਜੜਾਂ ਆਪਣੇ ਆਪ ਹੀ ਏਨੀਆਂ ਡੂੰਗੀਆਂ ਕਰ ਲੈਣਗੇ ਕੇ ਦੁਨੀਆ ਦੀ ਕੋਈ ਹਨੇਰੀ ਮੀਂਹ ਅਤੇ ਝੱਖੜ ਓਹਨਾ ਦੇ ਤਣੇ ਨੂੰ ਜੜੋਂ ਨਹੀਂ ਪੁੱਟ ਸਕਦਾ!
ਇੱਕ ਜਾਣਕਾਰ ਅਕਸਰ ਹੀ ਆਖਿਆ ਕਰਦੇ ਸਨ ਕੇ ਜੇ ਚਾਹੁੰਦੇ ਹੋ ਕੇ ਅਗਲੀ ਪੀੜੀ ਲੀਹੋਂ ਹੇਠਾਂ ਨਾ ਉੱਤਰੇ ਤਾਂ ਓਹਨਾ ਨੂੰ ਕਦੀ ਇਸ ਚੀਜ ਦਾ ਇਹਸਾਸ ਨਾ ਹੋਣ ਦਿਓ ਕੇ ਤੁਹਾਡੇ ਬਟੂਏ ਅਤੇ ਅਕਾਊਂਟ ਵਿਚ ਕਿੰਨੇ ਨੋਟ ਹਨ ਸਗੋਂ ਹੋ ਸਕੇ ਤਾਂ ਇਹ ਗੱਲ ਦੱਸੋ ਕੇ ਕੰਮਾਂ-ਕਾਰਾਂ ਤੇ ਮਸ਼ੀਨਰੀ ਨਾਲ ਸੰਘਰਸ਼ ਕਰਦਿਆਂ ਤੁਹਾਡੇ ਨਹੁੰਆਂ ਵਿਚ ਮਿੱਟੀ ਕਿੰਨੀ ਕੂ ਫਸਦੀ ਏ!
ਪੜਾੲੀ ‘ਤੋ ਬਾਦ ਨੌਕਰੀ ਲੲੀ ਪਹਿਲੀ ਇੰਟਰਵਿਊ ਦੇਣ ਲੲੀ ਦਫਤਰ ਪਹੁੰਚ ਕੇ ਵਾਰੀ ਦੀ ੳੁਡੀਕ ‘ਚ ਬੈਠਾ ਮੈ ਅਾਪਣੇ ਭਵਿਖ ਦੇ ਸੁਪਨੇ ਗੁੰਦ ਰਿਹਾ ਸੀ। *…..ਜੇ ਅੱਜ ਨੌਕਰੀ ਮਿਲਗੀ ਤਾਂ ਪਿੰਡ ਛਡਕੇ ਸ਼ਹਿਰ ੲੀ ਵਸੇਬਾ ਕਰ ਲੳੂਂਗਾ। ਮੰਮੀ- ਪਾਪਾ ਦੀਆਂ ਰੋਜ ਰੋਜ ਦੀਆਂ ਝਿੜਕਾ, ਅਾਹ ਕਰ, ਅੌਹ ਨਾ ਕਰ, ਹਰ ਵੇਲੇ ਦੀ ਘਿਚ ਘਿਚ ਤੋ ਤਾਂ ਛੁਟਕਾਰਾ ਮਿਲਜੂ। ਡਾਢਾ ਪ੍ਰੇਸ਼ਾਨ ਸਾਂ ਮੈਂ ਗਲ ਗਲ ੳੁਤੇ ਟੋਕੇ ਜਾਣ ਤੋਂ…. ਸਵੇਰੇ ਉਠਦਿਆਂ ੲੀ ਸ਼ੁਰੂ ਹੋ ਜਾਣਗੇ……*
*”ਜਲਦੀ ਉਠਿਆ ਕਰ, ਬਿਸਤਰ ਠੀਕ ਕਰ, ਬਾਥਰੂਮ ਦੀ ਟੂਟੀ ਬੰਦ ਤੇ ਲਾੲੀਟ ਬੰਦ ਕਰਕੇ ਨਿਕਲੀਂ, ਤੌਲੀਆ, ਕਮਰੇ ‘ਚੋ ਨਿਕਲੋ ਤਾਂ ਪੱਖਾ ਬੰਦ ਕਰਨ ਦਾ ਹੁਕਮ, ਚੀਜਾਂ ਠਿਕਾਣੇ ਰਖਣ ਬਾਰੇ ਸੁਣਨਾ ਵਗੈਰਾ ਵਗੈਰਾ”।*
ਇੰਟਰਵਿਊ ਦਾ ਸਮਾਂ ਸਵੇਰੇ ਨੌਂ ਵਜੇ ਸੀ, ਹੁਣ ਤਾਂ ਸਾਢੇ ਨੌਂ ਹੋ ਗੲੇ ਸਨ, ਬੌਸ ਦੇ ਦਫਤਰ ਮੂਹਰੇ 8-10 ਹੋਰ ਮੁੰਡੇ ਕੁੜੀਆਂ ਇੰਟਰਵਿਊ ਲਈ ਅਵਾਜ਼ ਦੀ ਉਡੀਕ ‘ਚ ਸਨ। ਮੈ ਦੇਖਿਆ ਬਰਾਮਦੇ ਦੀਅਾਂ ਕੁਝ ਲਾਈਟਾਂ ਬਿਨਾਂ ਲੋੜ ਜਗਦੀਆਂ ਸੀ, ਮਾਂ ਦੀ ਝਿੜਕ ਯਾਦ ਅਾੲੀ, ਮੈਂ ੳੁਠਕੇ ਬੁਝਾ ਦਿਤੀਆਂ। ਦਫਤਰ ਦੇ ਵਾਟਰ ਕੂਲਰ ‘ਚੋ ਪਾਣੀ ਟਪਕ ਰਿਹਾ ਸੀ, ਪਾਪਾ ਦੀ ਯਾਦ ਅਾੲੀ, ਮੈਂ ੳੁਠਕੇ ਪਾਣੀ ਬੰਦ ਕਰਤਾ।
ਤਦੇ ਦਫਤਰ ਦੇ ਕਲਰਕ ਨੇ ਅਾਕੇ ਕਿਹਾ, ਇੰਟਰਵਿਊ ਉਪਰਲੀ ਮੰਜਲ ਤੇ ਹੋੲੇਗੀ । ੳੁਪਰ ਜਾਣ ਮੌਕੇ ਮੈਂ ਵੇਖਿਆ, ਪੌੜੀਅਾਂ ਦਾ ਬਲਬ ਜਗ ਰਿਹਾ ਸੀ, ਮੈ ਰੁਕਿਆ, ਸਵਿਚ ਅੌਫ ਕਰਕੇ ਅਗਲਾ ਕਦਮ ਪੁਟਿਆ। ਮੂਹਰੇ ਟੁਟੀ ਜਿਹੀ ਕੁਰਸੀ ਪੲੀ ਸੀ, ਉਸਨੂੰ ਪਾਸੇ ਕਰਕੇ ਰਖ ਦਿਤਾ। ਵਾਰੀ ਦੀ ੳੁਡੀਕ ਕਰਨ ਲਗਾ, ਦੂਜੇ ਉਮੀਦਵਾਰ ਅੰਦਰ ਜਾ ਰਹੇ ਸਨ ਤੇ ਮੂੰਹ ਲਟਕਾ ਕੇ ਬਾਹਰ ਅਾ ਰਹੇ ਸਨ, ਨਾਂਹ ਜੋ ਹੋ ਗੲੀ ਸੀ ਨੌਕਰੀ ਦੇਣ ਤੋ। ਸਾਰੇ ਅਾਖਣ ਜਵਾਬ ਤੇ ਸਾਰੇ ਗਡਵੇ ਦਿਤੇ ਨੇ, ਫਿਰ ਵੀ ਸਾਹਬ ਨੇ ਸਿਰ ਫੇਰਤਾ। ਅਾਖਰ ‘ਚ ਮੈਨੂੰ ਅਵਾਜ਼ ਪੲੀ, ਸਰਟੀਫੀਕੇਟਾਂ ਵਾਲੀ ਫਾਈਲ ਬੌਸ ਵਲ ਵਧਾੲੀ, ੳੁਸਨੇ ਸਰਸਰੀ ਨਜਰ ਮਾਰੀ ਤੇ ਪੁਛਿਆ, ਡਿਊਟੀ ਤੇ ਕਿਸ ਦਿਨ ਤੋ ਅਾਓਗੇ ? ਮੈ ਹੈਰਾਨ, ਮੋੜਵਾਂ ਸਵਾਲ ਕੀਤਾ, Sir, ਮਜ਼ਾਕ ਤੇ ਨਾ ਕਰੋ। ਤੁਸੀ ਪੁਛਿਆ ਤੇ ਕੁਝ ਹੈ ੲੀ ਨੲੀ ਤੇ ਨੌਕਰੀ ਕਿੰਵੇ ਦੇ ਦੇਤੀ ?
ਸਾਹਬ ਮੁਸਕਰਾੲੇ ਤੇ ਮੈਨੂੰ ਪੈਰਾਂ ਤਕ ਝੰਜੋੜ ਗੲੇ, ਕਹਿੰਦੇ, ਮੈ ਇੰਟਰਵਿਊ ਤੋ ਪਹਿਲਾਂ ਅੱਧਾ ਘੰਟਾ CCTV ‘ਚ ਤੁਹਾਡੇ ਸਾਰਿਆਂ ਦਾ ਵਰਤਾਅ ਦੇਖ ਰਿਹਾ ਸੀ। ਪਾਣੀ ਦੀ ਟੂਟੀ ਚਲਦੀ, ਬਲਬ ਜਗਦੇ, ਪੱਖਾ ਚਲਦਾ ਮੈ ਜਾਣਕੇ ਕਰਵਾੲੇ ਸੀ, ਸਾਰੇ ਉਮੀਦਵਾਰਾਂ ‘ਚੋ ਸਿਰਫ ਤੂੰ ਹੀ ਅਾਪਣਾ ਫਰਜ਼ ਸਮਝਕੇ ਬੰਦ ਕੀਤੇ, ਇਸ ਲੲੀ ਤੇਰੇ ਸੰਸਕਾਰਾਂ ਨੇ ਹੁਣ ਸਵਾਲ ਕਰਨ ਦੀ ਤੇ ਗੁੰਜ਼ਾਇਸ਼ ੲੀ ਮੁਕਾ ਲੲੀ ਸੀ, *ਧੰਨ ਨੇ ਤੇਰੇ ਮਾਂ ਬਾਪ ਜਿੰਨਾਂ ਇਹੋ ਜਿਹੇ ਸੰਸਕਾਰ ਦਿਤੇ। ਜੋ ਵਿਅਕਤੀ Self Disciplined ਨਹੀ, ੳੁਹ ਕਦੇ ਵੀ ਅਾਪਣੇ ਇਰਾਦਿਆਂ ‘ਚ ਸਫਲ ਨਹੀ ਹੋ ਸਕਦੇ।*
*ਵਾਪਸ ਘਰ ਪਹੁੰਚਦੇ ੲੀ ਪਾਪਾ ਮੰਮੀ ਦੇ ਗਲੋਂ ਲਹਿਣ ਨੂੰ ਜੀਅ ਨਾ ਕਰੇ, ਮਨ ਚਾਹੇ ਇਹ ਝਿੜਕਾਂ ਦਿੰਦੇ ੲੀ ਰਹਿਣ। ਅੱਜ ੳੁਹਨਾਂ ਦੀਅਾਂ ਝਿੜਕਾਂ ‘ਚੋ ਸ਼ਹਿਦ ਚੋਂਦਾ ਲਗਿਆ। ਮੈਨੂੰ ਲਗਿਆ, ਕੲੀ ਸਾਲਾਂ ‘ਚ ਸਕੂਲਾਂ ਕਾਲਜਾਂ ‘ਚੋ ਲਈਆਂ ਡਿਗਰੀਆਂ, ਮੇਰੇ ਮਾਪਿਆਂ ਦੀਅਾਂ ਝਿੜਕਾਂ ਤੇ ਰੋਕ ਝੋਕ ਮੂਹਰੇ ਹਾਰ ਗੲੀਅਾਂ ਹੋਣ। ਸਫਲਤਾਵਾਂ ਲੲੀ ਪਰਵਾਰਕ ਸੰਸਕਾਰ ਵੀ ਜਰੂਰੀ ਨੇ।*
( *ਆਪਣੇ ਆਪਣੇ ਬੱਚਿਆਂ ਨੂੰ ਜਰੂਰ ਇਹ ਪੜਾਓ*)
ਇੱਕ ਸੇਲਜ਼ ਐਕਜ਼ੀਕਿਊਟਿਵ ਨੇ ਮੈਨੂੰ ਦਸਿਆ ਕਿ ਜੇਕਰ ਸੇਲਜ਼ਮੈਨ ਵਿੱਚ ਦੂਜੇ ਗੁਣ ਹੋਣ ਤਾਂ ਸੇਲਜ਼ਮੈਨਸ਼ਿਪ ਵਿੱਚ ਹਕਲਾਉਣ ਦੇ ਬਾਵਜੂਦ ਸਫਲਤਾ ਪਾਈ ਜਾ ਸਕਦੀ ਹੈ।
, ਮੇਰਾ ਇੱਕ ਦੋਸਤ ਵੀ ਸੇਲਜ਼ ਐਕਜ਼ੀਕਿਊਟਿਵ ਹੈ ਅਤੇ ਉਹ ਮਖੌਲੀਏ ਸੁਭਾਅ ਦਾ ਹੈ। ਕੁੱਝ ਮਹੀਨੇ ਪਹਿਲਾਂ ਮੇਰੇ ਇਸ ਮਖੌਲੀਏ ਦੋਸਤ ਦੇ ਕੋਲ ਇੱਕ ਨੌਜਵਾਨ ਆ ਤੇ ਉਸ ਤੋਂ ਸੇਲਜ਼ਮੈਨ ਦੀ ਨੌਕਰੀ ਮੰਗੀ। ਇਸ ਨੌਜਵਾਨ ਨੂੰ ਹਕਲਾਉਣ ਦੀ ‘ਤੇ ਮੇਰੇ ਦੋਸਤ ਨੇ ਨਿਰਣਾ ਲਿਆ ਕਿ ਉਹ ਮੇਰੇ ਨਾਲ ਮਸ਼ਕਰੀ ਕਰ ਸਕਦਾ
ਹੈ। ਇਸੇ ਲਈ ਮੇਰੇ ਦੋਸਤ ਨੇ ਹਕਲਾਉਣ ਵਾਲੇ ਉਮੀਦਵਾਰ ਨੂੰ ਕਿਹਾ ਸੇਲਜ਼ਮੈਨ ਦੀ ਲੋੜ ਨਹੀਂ ਹੈ, ਪਰ ਉਸਦੇ ਇੱਕ ਦੋਸਤ (ਯਾਨੀ ਕਿ ਮੈਨੂੰ .) ਸੇਲਜ਼ਮੈਨ ਦੀ ਲੋੜ ਹੈ। ਫਿਰ ਉਸਨੇ ਮੈਨੂੰ ਫੋਨ ਕੀਤਾ ਤੇ ਉਸ ਨੌਜਵਾਨ ਦੀ ਇੰਨੀ ਪ੍ਰਸ਼ੰਸਾ ਕੀਤੀ ਕਿ ਮੈਨੂੰ ਕਹਿਣਾ ਪਿਆ, “ਉਸਨੂੰ ਹੁਣੇ ਹੀ ਮੇਰੇ ਕੋਲ ਭੇਜ ਦਿਓ”
ਅੰਧੇ ਘੰਟੇ ਬਾਅਦ ਉਹ ਨੌਜਵਾਨ ਮੇਰੇ ਸਾਹਮਣੇ ਖੜਾ ਸੀ। ਉਸਦੇ ਆ ਸ਼ਬਦ ਬੋਲਣ ਤੋਂ ਪਹਿਲਾਂ ਹੀ ਮੈਂ ਸਮਝ ਗਿਆ ਕਿ ਮੇਰੇ ਦੋਸਤ ਨੇ ਉਸਨੂੰ ਮੇਰੇ ਕੋਲ ਕਿਓਂ ਭੇਜਿਆ ਸੀ, ਮੈਂ-ਮੈਂ-ਮੈਂ ਜ-ਜ-ਜੈਕ ਆਰ.” ਉਸਨੇ ਕਿਹਾ, ‘ਜਨਾਬ ਐਕਸ ਨੇ ਮੈਨੂੰ ਤੁਹਾਡੇ ਕੋਲ ਨੌ-ਨੌਕਰੀ ਲਈ ਭੇ-ਭੇਜਿਆ ਹੈ। ਹਰ ਸ਼ਬਦ ਨੂੰ ਬੋਲਣ ਲਈ ਉਸਨੂੰ ਜੂਝਣਾ ਪੈ ਰਿਹਾ ਸੀ। ਮੈਂ ਆਪਣੇ-ਆਪ ਸੋਚਿਆ, ਇਹ ਆਦਮੀ ਇੱਕ ਡਾਲਰ ਦੇ ਨੋਟ ਨੂੰ ਵਾਲ ਸਟੀਟ ਵਿੱਚ 90 ਸੈਂਟ ਦਾ ਵੀ ਨਹੀਂ ਵੇਚ ਸਕੇਗਾ।” ਮੈਨੂੰ ਆਪਣੇ ਦੋਸਤ ਤੇ ਗੁੱਸਾ ਆਇਆ, ਪਰ ਮੈਨੂੰ ਉਸ ਨੌਜਵਾਨ ਨਾਲ ਸੱਚੀ ਹਮਦਰਦੀ ਵੀ ਸੀ ਇਸ ਲਈ ਮੈਂ ਸੋਚਿਆ ਕਿ ਘੱਟ ਤੋਂ ਘੱਟ ਉਸਤੋਂ ਕੁੱਝ ਸਨਿਮਰ ਸਵਾਲ ਤਾਂ ਪੁੱਛ ਲਏ ਜਾਣ ਤਾਂ ਜੁ ਮੈਂ ਕੋਈ ਚੰਗਾ ਜਿਹਾ ਬਹਾਨਾ ਬਣਾ ਸਕਾ ਕਿ ਮੈਂ ਉਸ ਨੂੰ ਕੰਮ ਤੇ ਕਿਉਂ ਨਹੀਂ ਰੱਖ ਸਕਦਾ।
‘ਚਰਚਾ ਦੌਰਾਨ ਮੈਂ ਮਹਿਸੂਸ ਕੀਤਾ ਕਿ ਇਹ ਆਦਮੀ ਕੰਮ ਦਾ ਹੈ। ਉਸ ਵਿੱਚ ਬੁੱਧੀ ਹੈ। ਉਸ ਵਿੱਚ ਆਤਮ-ਵਿਸ਼ਵਾਸ ਹੈ, ਪਰ ਇਸ ਦੇ ਬਾਵਜੂਦ ਮੈਂ ਇਸ ਤੱਥ ਨੂੰ ਪਚਾ ਨਹੀਂ ਸਕਿਆ ਕਿ ਉਹ ਹਕਲਾਉਂਦਾ ਹੈ। ਆਖਰਕਾਰ ਮੈਂ ਉਸ ਤੋਂ ਇੰਟਰਵਿਉ ਦਾ ਅੰਤਲਾ ਸਵਾਲ ਕਰਨ ਦਾ ਨਿਰਣਾ ਲਿਆ, ਤੁਸੀਂ ਇਹ ਕਿਸ ਤਰਾਂ ਸੋਚਿਆ ਕਿ ਤੁਸੀਂ ਇਸ ਜਾਬ ਲਈ ਸਫਲ ਹੋ ਪਾਵੋਗੇ ??
ਉਸਨੇ ਜਵਾਬ ਦਿੱਤਾ, “ਮੈਂ ਤੇਜ਼ੀ ਨਾਲ ਸਿੱਖ ਸਕਦਾ ਹਾਂ, ਮੈਂ-ਮੈਂ- ਲੋਕਾਂ ਨੂੰ ਪਸੰਦ ਕਰਦਾ ਹਾਂ, ਮੈਂ-ਮੈਂ-ਮੈਂ ਸੋਚਦਾ ਹਾਂ ਕਿ ਤੁਹਾਡੀ ਕੰਪਨੀ ਚੰਗੀ ਹੈ ਤੇ ਮ” ਮੈਂ ਪੈਸੇ ਕਮਾਉਣਾ ਚਾਹੁੰਦਾ ਹਾਂ। ਹੁਣੇ ਮ-ਮ–ਮੇਰੇ ਨਾਲ ਹਕਲਾਉਣ ਦੀ ਸਮੱਸਿਆ ਹੈ ਪਰ ਇਸ ਤੋਂ ਮੈਂ-ਮੈ-ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ, ਇਸ ਲਈ ਮੈਂ-ਮੈਂ-ਮੈਨੂੰ ਲੱਗਦਾ ਨਹੀਂ ਕਿ ਇਸ ਨਾਲ ਕਿਸੇ ਹੋਰ ਨੂੰ ਵੀ ਕੋਈ ਪਰੇਸ਼ਾਨੀ ਹੋਵੇਗੀ।
ਉਸਦੇ ਜਵਾਬ ਨੇ ਮੈਨੂੰ ਦੱਸ ਦਿੱਤਾ ਕਿ ਉਸਦੇ ਕੋਲ ਸੇਲਜ਼ਮੈਨ ਸੇਲਜ਼ਮੈਨ ਬਣਨ ਦੀ ਸੱਚਮੁਚ ਮਹੱਤਵਪੂਰਨ ਕਾਬਲੀਅਤ ਹੈ। ਮੈਂ ਇਕਦਮ ਉਸ ਨੂੰ ਮੌਕਾ ਦੇਣ ਦਾ ਫੈਸਲਾ ਲਿਆ ਤੇ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਉਹ ਇੱਕ ਸਫਲ ਸੇਲਜ਼ਮੈਨ ਸਨ ਚੁੱਕਿਆ ਹੈ।